ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਜਿਨੀ ਨਾਮੁ ਵਿਸਾਰਿਆ; ਸੇ ਹੋਤ ਦੇਖੇ ਖੇਹ ॥
jinee naam visaariaa; se hot dekhe kheh |
Sant Singh KhalsaThose who have forgotten the Naam, the Name of the Lord - I have seen them reduced to dust.
Manmohan SinghThey, who forget the Name; them I have seen being reduced to dust.
Manmohan Singh (Punjabi)ਜੋ ਨਾਮ ਨੂੰ ਭੁਲਾਉਂਦੇ ਹਨ; ਉਨ੍ਹਾਂ ਨੂੰ ਮੈਂ ਮਿੱਟੀ ਹੁੰਦਿਆਂ ਵੇਖਿਆ ਹੈ।
Fareedkot Teekaਜਿਨੋਂ ਨੇ ਨਾਮ ਕੋ ਬਿਸਾਰਿਆ ਹੈ, ਸੋ ਤੌ ਖੇਹ ਹੋਤੇ ਦੇਖੇ ਹੈਂ॥
Prof. Sahib Singh(ਹੇ ਮੇਰੇ ਮਨ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ (ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ) ਸੁਆਹ ਹੁੰਦੇ ਵੇਖੇ ਜਾਂਦੇ ਹਨ।ਪਦ ਅਰਥ ਸੇ = ਉਹ {ਬਹੁ-ਵਚਨ}। ਹੋਤ ਦੇਖੇ ਖੇਹ = ਖੇਹ ਹੋਤ ਦੇਖੇ, ਸੁਆਹ ਹੁੰਦੇ ਵੇਖੇ ਜਾਂਦੇ ਹਨ, ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ ਸੁਆਹ ਹੁੰਦੇ ਵੇਖੇ ਜਾਂਦੇ ਹਨ।
SikhNet (Spanish)Los que abandonaron el Nombre del Señor, fueron reducidos a polvo.
ਪੁਤ੍ਰ ਮਿਤ੍ਰ ਬਿਲਾਸ ਬਨਿਤਾ; ਤੂਟਤੇ ਏ ਨੇਹ ॥੧॥
putr mitr bilaas banitaa; toottate e neh |1|
Sant Singh KhalsaThe love of children and friends, and the pleasures of married life are torn apart. ||1||
Manmohan SinghThe sons, friends and enjoying of wife, These affections are torn asunder.
Manmohan Singh (Punjabi)ਪੁੱਤ੍ਰ ਦੋਸਤ ਅਤੇ ਵਹੁਟੀ ਦਾ ਮਾਣਨਾ; ਇਹ ਪਿਆਰ ਟੁੱਟ ਜਾਂਦੇ ਹਨ।
Fareedkot Teekaਪੁਤ੍ਰ ਔ ਮਿਤ੍ਰ ਪੁਨਾ ਜੋ ਇਸਤ੍ਰੀ ਆਦਿਕੋਂ ਕੇ ਬਿਲਾਸ ਹੈਂ, ਇਨ ਕੇ (ਨੇਹ) ਪ੍ਰੇਮ ਤੂਟ ਹੀ ਜਾਤੇ ਹੈਂ॥੧॥
Prof. Sahib Singhਪੁੱਤਰ, ਮਿੱਤਰ, ਇਸਤ੍ਰੀ (ਆਦਿਕ ਸਨਬੰਧੀ ਜਿਨ੍ਹਾਂ ਨਾਲ ਮਨੁੱਖ ਦੁਨੀਆ ਦੀਆਂ) ਰੰਗ-ਰਲੀਆਂ (ਮਾਣਦਾ ਹੈ)-ਇਹ ਸਾਰੇ ਪਿਆਰ (ਆਖ਼ਿਰ) ਟੁੱਟ ਜਾਂਦੇ ਹਨ ॥੧॥ਪਦ ਅਰਥ ਬਿਲਾਸ = ਰੰਗ-ਰਲੀਆਂ। ਬਨਿਤਾ = ਇਸਤ੍ਰੀ। ਏ ਨੇਹ = ਇਹ ਸਾਰੇ ਪਿਆਰ ॥੧॥
SikhNet (Spanish)Sí, el amor a los hijos, a los amigos, a la esposa y a todo tipo de regocijos en los que uno se involucra, es igual que nada.(1)
ਮੇਰੇ ਮਨ; ਨਾਮੁ ਨਿਤ ਨਿਤ ਲੇਹ ॥
mere man; naam nit nit leh |
Sant Singh KhalsaO my mind, continually, continuously chant the Naam, the Name of the Lord.
Manmohan SinghA my soul ever, ever contemplate thou the Name.
Manmohan Singh (Punjabi)ਹੇ ਮੇਰੀ ਜਿੰਦੇ! ਸਦਾ ਸਦਾ ਹੀ ਤੂੰ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨਾਂ! ਨਾਮ ਹੀ ਨਿਤ੍ਯਪ੍ਰਤੀ ਲੇਹੁ॥
Prof. Sahib Singhਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ।ਪਦ ਅਰਥ ਮਨ = ਹੇ ਮਨ! ਨਿਤ ਨਿਤ = ਸਦਾ ਹੀ।
SikhNet (Spanish)Oh mi mente, alaba siempre el Nombre del Señor, pues el Nombre no es consumido ni aun en el mar de fuego.
ਜਲਤ ਨਾਹੀ. ਅਗਨਿ ਸਾਗਰ; ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥
jalat naahee. agan saagar; sookh man tan deh |1| rahaau |
Sant Singh KhalsaYou shall not burn in the ocean of fire, and your mind and body shall be blessed with peace. ||1||Pause||
Manmohan SinghThus thou shall not burn in the ocean of fire and the Lord shall bless thy mind and body with peace. Pause.
Manmohan Singh (Punjabi)ਐਕੁਰ ਤੂੰ ਅੱਗ ਦੇ ਸਮੁੰਦਰ ਵਿੱਚ ਨਹੀਂ ਸੜੇਗਾਂ ਅਤੇ ਸਾਈਂ ਤੇਰੀ ਆਤਮਾ ਤੇ ਕਾਇਆ ਨੂੰ ਆਰਾਮ ਦੀ ਦਾਤ ਦੇਵੇਗਾ। ਠਹਿਰਾਉ।
Fareedkot Teekaਜੋ ਨਾਂਮ ਕੋ ਲੇਤਾ ਹੈ, ਸੋ ਅਗਨ ਕੇ ਸਮੁੰਦਰ ਰੂਪ ਸੰਸਾਰ ਮੇਂ ਜਲਤਾ ਨਹੀਂ ਹੈ। ਦੇਹ ਕੇ ਤਨਿ ਕਹੀਏ ਸਾਥ ਉਸ ਕੇ ਮਨ ਕੋ ਸੁਖ ਹੋਤਾ ਹੈ; ਵਾ ਸੂਖਮ ਮਨਿ ਔ ਦੇਹ ਕੋ ਸੁਖ ਹੋਤਾ ਹੈ; ਵਾ ਮਨ ਤਨ ਕੋ ਸੁਖ ਦੇਵੇਂਗਾ॥੧॥ ਰਹਾਉ ॥
Prof. Sahib Singh(ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰਾਂ ਵਿਚ ਸੜਦਾ ਨਹੀਂ, ਉਸ ਦੇ ਮਨ ਵਿਚ ਤਨ ਵਿਚ ਦੇਹੀ ਵਿਚ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਜਲਤ ਨਾਹੀ = ਸੜਦਾ ਨਹੀਂ। ਅਗਨਿ ਸਾਗਰ = ਤ੍ਰਿਸ਼ਨਾ ਦੀ ਅੱਗ ਦਾ ਸਮੁੰਦਰ। ਮਨਿ = ਮਨ ਵਿਚ। ਤਨਿ = ਤਨ ਵਿਚ। ਦੇਹ = ਸਰੀਰ ॥੧॥ ਰਹਾਉ ॥
SikhNet (Spanish)Bendice a tu mente y a tu cuerpo con el Contentamiento. (1-Pausa)
ਬਿਰਖ ਛਾਇਆ ਜੈਸੇ ਬਿਨਸਤ; ਪਵਨ ਝੂਲਤ ਮੇਹ ॥
birakh chhaaeaa jaise binasat; pavan jhoolat meh |
Sant Singh KhalsaLike the shade of a tree, these things shall pass away, like the clouds blown away by the wind.
Manmohan SinghWorldly revelments pass like the shade of a tree or like the clouds scattered by the wind.
Manmohan Singh (Punjabi)ਸੰਸਾਰੀ ਰੰਗਰਲੀਆਂ ਦਰਖਤ ਦੀ ਛਾਂ ਦੀ ਮਾਨੰਦ ਨਾਸ ਹੋ ਜਾਂਦੀਆਂ ਹਨ ਜਾਂ ਹਵਾ ਨਾਲ ਬੱਦਲਾਂ ਦੀ ਤਰ੍ਹਾਂ ਉਡੱ ਜਾਂਦੀਆਂ ਹਨ।
Fareedkot Teekaਬਿਰਛੋਂ ਕੀ ਛਾਇਆ ਜੈਸੇ ਦੇਖਤੇ ਹੀ ਬਿਨਾਸ ਹੋਤੀ ਹੈ ਪੁਨਾ ਜੈਸੇ ਪਵਨ ਕੇ ਚਲਨੇ ਕਰ ਮੇਘ ਦੂਰ ਹੋਤੇ ਹੈਂ। ਤੈਸੇ ਹੀ ਇਹੁ ਸੰਸਾਰ ਕੇ ਸੁਖ ਖਿੰਨਕ ਹੈਂ, ਪ੍ਰਲੋਕ ਮੇਂ ਤੇਰੇ ਕੰਮ ਨਹੀਂ ਆਵੇਂਗੇ॥☬ਜੇ ਕਹੇਂ ਕੋਈ ਵਸਤੂ ਕੰਮ ਆਵਨੇ ਵਾਲੀ ਭੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਜਿਵੇਂ ਰੁੱਖ ਦੀ ਛਾਂ ਨਾਸ ਹੋ ਜਾਂਦੀ ਹੈ, (ਛੇਤੀ ਬਦਲਦੀ ਜਾਂਦੀ ਹੈ) ਜਿਵੇਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ (ਤੇ ਉਹਨਾਂ ਦੀ ਛਾਂ ਮੁੱਕ ਜਾਂਦੀ ਹੈ ਇਸੇ ਤਰ੍ਹਾਂ ਦੁਨੀਆ ਦੇ ਬਿਲਾਸ ਨਾਸਵੰਤ ਹਨ)।ਪਦ ਅਰਥ ਬਿਰਖ = ਰੁੱਖ। ਛਾਇਆ = ਛਾਂ। ਪਵਨ = ਹਵਾ। ਮੇਹ = ਮੇਘ, ਬੱਦਲ। ਝੂਲਤ = ਉਡਾ ਕੇ ਲੈ ਜਾਂਦੀ ਹੈ।
SikhNet (Spanish)Tu vida transcurre como la sombre del árbol o como las nubes movidas por el viento.
ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ; ਤੇਰੈ ਕਾਮਿ ਆਵਤ ਏਹ ॥੨॥੨॥੨੫॥
har bhagat drirr mil saadh naanak; terai kaam aavat eh |2|2|25|
Sant Singh KhalsaMeeting with the Holy, devotional worship to the Lord is implanted within; O Nanak, only this shall work for you. ||2||2||25||
Manmohan SinghMeeting with the saint, implant thou the Lord's meditation within thee, O Nanak. This alone is of avail unto thee.
Manmohan Singh (Punjabi)ਸੰਤਾਂ ਨਾਲ ਮਿਲ ਕੇ ਤੂੰ ਆਪਣੇ ਅੰਦਰ ਸੁਆਮੀ ਦੇ ਸਿਮਰਨ ਨੂੰ ਪੱਕਾ ਕਰ, ਹੇ ਨਾਂਨਕ! ਕੇਵਲ ਇਹ ਹੀ ਤੇਰੇ ਕੰਮ ਦਾ ਵੱਖਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪਿਆਰੇ! ਸਾਧੂਓਂ ਕੋ ਮਿਲ ਕੇ ਹਰੀ ਕੀ ਭਗਤੀ ਰਿਦੇ ਮੇਂ ਧਾਰ, ਤੇਰੇ ਏਹੀ ਕਾਂਮ ਆਵੇਗੀ॥੨॥੨॥੨੫॥
Prof. Sahib Singhਗੁਰੂ ਨੂੰ ਮਿਲ ਅਤੇ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੱਕੀ ਕਰ। ਇਹੀ ਤੇਰੇ ਕੰਮ ਆਉਣ ਵਾਲੀ ਹੈ ॥੨॥੨॥੨੫॥ਪਦ ਅਰਥ ਦ੍ਰਿੜੁ = ਹਿਰਦੇ ਵਿਚ ਪੱਕੀ ਕਰ। ਮਿਲੁ ਸਾਧ = ਗੁਰੂ ਨੂੰ ਮਿਲ। ਤੇਰੈ ਕਾਮਿ = ਤੇਰੇ ਕੰਮ ਵਿਚ। ਏਹ = ਇਹ ਭਗਤੀ ਹੀ ॥੨॥੨॥੨੫॥
SikhNet (Spanish)Encontrando a los Santos, enaltece la Adoración Amorosa al Señor, porque eso es lo único que sirve para ti.(2-2-25)