ਮਾਰੂ ਮਹਲਾ ੫ ॥
maaroo mahalaa 5 |
Sant Singh KhalsaMaaroo, Fifth Mehl:
Manmohan SinghMaru 5th Guru.
Manmohan Singh (Punjabi)ਮਾਰੂ ਪੰਜਵੀਂ ਪਾਤਿਸ਼ਾਹੀ।
SikhNet (Spanish)Maru, Mejl Guru Aryan, Quinto Canal Divino.
ਤ੍ਰਿਪਤਿ ਆਘਾਏ ਸੰਤਾ ॥
tripat aaghaae santaa |
Sant Singh KhalsaThe Saints are fulfilled and satisfied;
Manmohan SinghThey remain sated and satiated,
Manmohan Singh (Punjabi)ਉਹ ਰੱਜੇ ਅਤੇ ਧ੍ਰਾਪੇ ਰਹਿੰਦੇ ਹਨ,
Fareedkot Teekaਤ੍ਰਿਪਤ ਹੋ ਕੇ ਸੰਤ ਰਜੇ ਹੈਂ॥
Prof. Sahib Singhਉਹ (ਅਮੋਲਕ ਨਾਮ-ਲਾਲ ਵਿਹਾਝ ਕੇ ਮਾਇਆ ਵਲੋਂ) ਪੂਰਨ ਤੌਰ ਤੇ ਰੱਜ ਗਏ,ਪਦ ਅਰਥ ਤ੍ਰਿਪਤਿ = ਰੱਜ, ਰਜੇਵਾਂ। ਅਘਾਏ = ਰੱਜ ਗਏ। ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜ ਜਾਂਦੇ ਹਨ।
SikhNet (Spanish)Son confortados y saciados por Dios,
ਗੁਰ ਜਾਨੇ ਜਿਨ ਮੰਤਾ ॥
gur jaane jin mantaa |
Sant Singh Khalsathey know the Guru's Mantra and the Teachings.
Manmohan Singhwho realise the saint Guru's instruction.
Manmohan Singh (Punjabi)ਜਿਹੜੇ ਸਾਧੂ ਗੁਰਾਂ ਦੇ ਉਪਦੇਸ਼ ਨੂੰ ਅਨੁਭਵ ਕਰਦੇ ਹਨ।
Fareedkot Teekaਪਰੰਤੂ ਜਿਨੋਂ ਨੇ ਗੁਰੋਂ ਕੇ ਉਪਦੇਸ ਜਾਨੇ ਹੈਂ॥
Prof. Sahib Singhਜਿਨ੍ਹਾਂ ਸੰਤ ਜਨਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਘੀ ਸਾਂਝ ਪਾ ਲਈ।ਪਦ ਅਰਥ ਗੁਰ...ਮੰਤਾ = ਜਿਨ ਗੁਰ ਮੰਤਾ ਜਾਨੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਘੀ ਸਾਂਝ ਪਾ ਲਈ।
SikhNet (Spanish)los Santos que han realizado el Mantra del Guru.
ਤਾ ਕੀ; ਕਿਛੁ ਕਹਨੁ. ਨ ਜਾਈ ॥
taa kee; kichh kehan. na jaaee |
Sant Singh KhalsaThey cannot even be described;
Manmohan SinghTheir praise can not at all be uttered,
Manmohan Singh (Punjabi)ਉਨ੍ਹਾਂ ਦੀ ਉਪਮਾ ਕੁਝ ਭੀ ਆਖੀ ਨਹੀਂ ਜਾ ਸਕਦੀ,
Fareedkot Teekaਤਿਸ ਕੀ ਮਹਿਮਾ ਕਛੂ ਕਹੀ ਨਹੀਂ ਜਾਤੀ॥
Prof. Sahib Singhਉਹਨਾਂ ਦੀ (ਆਤਮਕ ਅਵਸਥਾ ਇਤਨੀ ਉੱਚੀ ਬਣ ਜਾਂਦੀ ਹੈ ਕਿ) ਬਿਆਨ ਨਹੀਂ ਕੀਤੀ ਜਾ ਸਕਦੀ,ਪਦ ਅਰਥ ਤਾ ਕੀ = ਉਹਨਾਂ (ਮਨੁੱਖਾਂ) ਦੀ।
SikhNet (Spanish)Oh, nadie podría ni siquiera imaginar el Estado Maravilloso,
ਜਾ ਕਉ; ਨਾਮ ਬਡਾਈ ॥੧॥
jaa kau; naam baddaaee |1|
Sant Singh Khalsathey are blessed with the glorious greatness of the Naam, the Name of the Lord. ||1||
Manmohan Singhwho are blessed with the Name's glory.
Manmohan Singh (Punjabi)ਜਿਨ੍ਹਾਂ ਨੂੰ ਨਾਮ ਦੀ ਪ੍ਰਭਤਾ ਪ੍ਰਾਪਤ ਹੋਈ ਹੈ।
Fareedkot Teekaਜਿਸ ਕਉ ਨਾਮ ਕੀ ਬਡਾਈ ਪ੍ਰਾਪਤਿ ਹੂਈ ਹੈ, ਸੋ ਮੁਕਤਿ ਹੂਆ ਹੈ॥੧॥
Prof. Sahib Singhਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ॥੧॥ਪਦ ਅਰਥ ਨਾਮ ਬਡਾਈ = ਨਾਮ ਜਪਣ ਦੀ ਇੱਜ਼ਤ (ਮਿਲੀ) ॥੧॥
SikhNet (Spanish)sí, de aquellos que tienen como única Gloria el Nombre del Señor.(1)
ਲਾਲੁ; ਅਮੋਲਾ ਲਾਲੋ ॥
laal; amolaa laalo |
Sant Singh KhalsaMy Beloved is a priceless jewel.
Manmohan SinghMy Beloved is an invaluable jewel.
Manmohan Singh (Punjabi)ਮੇਰਾ ਪ੍ਰੀਤਮ ਇਕ ਅਣਮੁਲਾ ਜਵੇਹਰ ਹੈ।
Fareedkot Teekaਪਿਆਰਾ ਅਮੋਲਕ ਲਾਲ ਹੈ॥
Prof. Sahib Singhਪਰਮਾਤਮਾ ਦਾ ਨਾਮ ਇਕ ਐਸਾ ਲਾਲ ਹੈ ਜਿਹੜਾ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲਦਾ,ਪਦ ਅਰਥ ਅਮੋਲਾ = ਜਿਹੜਾ ਕਿਸੇ ਭੀ ਕੀਮਤ ਤੋਂ ਨਾਹ ਮਿਲ ਸਕੇ।
SikhNet (Spanish)Inapreciable es ese Rubí, esa Joya,
ਅਗਹ ਅਤੋਲਾ ਨਾਮੋ ॥੧॥ ਰਹਾਉ ॥
agah atolaa naamo |1| rahaau |
Sant Singh KhalsaHis Name is unattainable and immeasurable. ||1||Pause||
Manmohan SinghUnattainable and Unweighable is His Name. Pause.
Manmohan Singh (Punjabi)ਨਾਂ ਪ੍ਰਾਪਤ ਹੋਣ ਵਾਲਾ ਅਤੇ ਅਮਾਪ ਹੈ ਉਸ ਦਾ ਨਾਮ। ਠਹਿਰਾਉ।
Fareedkot Teekaਨਾਮ ਤਿਸ ਕਾ ਅਗਹ ਔ ਅਤੋਲ ਹੈ॥੧॥ ਰਹਾਉ ॥
Prof. Sahib Singhਜਿਹੜਾ (ਆਸਾਨੀ ਨਾਲ) ਫੜਿਆ ਨਹੀਂ ਜਾ ਸਕਦਾ, ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ॥੧॥ ਰਹਾਉ ॥ਪਦ ਅਰਥ ਅਗਹ = {ਅ-ਗਹ} ਜਿਹੜਾ ਪਕੜ ਵਿਚ ਨਾਹ ਆ ਸਕੇ। ਅਤੋਲਾ = ਜਿਸ ਦੇ ਬਰਾਬਰ ਦੀ ਹੋਰ ਕੋਈ ਸ਼ੈ ਨਹੀਂ। ਨਾਮੋ = ਨਾਮ ॥੧॥ ਰਹਾਉ ॥
SikhNet (Spanish)el Nombre del Señor es Inalcanzable y Sin Paralelo. (1-Pausa)
ਅਵਿਗਤ ਸਿਉ ਮਾਨਿਆ ਮਾਨੋ ॥
avigat siau maaniaa maano |
Sant Singh KhalsaOne whose mind is satisfied believing in the imperishable Lord God,
Manmohan SinghHe, whose soul is pleased with the Imperishable Lord;
Manmohan Singh (Punjabi)ਜਿਸ ਦੀ ਆਤਮਾ, ਅਬਿਨਾਸ਼ੀ ਪ੍ਰਭੂ ਨਾਲ ਪ੍ਰਸੰਨ ਥੀ ਗਈ ਹੈ;
Fareedkot Teekaਪਰਮੇਸਰ ਸਾਥ ਜਿਨ ਕਾ ਮਨ ਮਾਨਿਆ ਹੈ॥
Prof. Sahib Singh(ਜਿਨ੍ਹਾਂ ਨੂੰ ਨਾਮ-ਲਾਲ ਪ੍ਰਾਪਤ ਹੋ ਗਿਆ) ਅਦ੍ਰਿਸ਼ਟ ਪਰਮਾਤਮਾ ਨਾਲ ਉਹਨਾਂ ਦਾ ਮਨ ਪਤੀਜ ਗਿਆ,ਪਦ ਅਰਥ ਅਵਿਗਤ = {अव्यक्त} ਅਦ੍ਰਿਸ਼ਟ। ਸਿਉ = ਨਾਲ। ਮਾਨੋ = ਮਨੁ, ਮਨ।
SikhNet (Spanish)Quien tiene su mente complacida con el Señor Eterno,
ਗੁਰਮੁਖਿ ਤਤੁ ਗਿਆਨੋ ॥
guramukh tat giaano |
Sant Singh Khalsabecomes Gurmukh and attains the essence of spiritual wisdom.
Manmohan Singhhe, by Guru's grace, obtains the quintessence of Divine knowledge.
Manmohan Singh (Punjabi)ਉਹ ਗੁਰਾਂ ਦੀ ਦਇਆ ਦੁਆਰਾ, ਬ੍ਰਹਮ-ਬੋਧ ਦੇ ਜੋਹਰ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਤਿਨ ਗੁਰਮੁਖੋਂ ਕੌ ਤਤ ਗ੍ਯਾਨ ਪ੍ਰਾਪਤਿ ਹੂਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਉਹਨਾਂ ਨੂੰ ਅਸਲੀ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ।ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਤਤੁ = ਅਸਲੀਅਤ। ਗਿਆਨੋ = ਆਤਮਕ ਜੀਵਨ ਦੀ ਸੂਝ।
SikhNet (Spanish)por la Gracia del Guru, conoce la Esencia Real de la Sabiduría de Dios.
ਪੇਖਤ ਸਗਲ ਧਿਆਨੋ ॥
pekhat sagal dhiaano |
Sant Singh KhalsaHe sees all in his meditation.
Manmohan SinghThat person sees all, but remains merged in the Lord,
Manmohan Singh (Punjabi)ਉਹ ਸਾਰਿਆਂ ਨੂੰ ਵੇਖਦਾ ਹੈ, ਪਰ ਸਾਈਂ ਦੇ ਖ਼ਿਆਲ ਅੰਦਰ ਲੀਨ ਰਹਿੰਦਾ ਹੈ,
Fareedkot Teekaਜੋ ਦੇਖਤੇ ਹੈਂ, ਸੋ ਸਾਰੇ ਉਸੀ ਕਾ ਧ੍ਯਾਨ ਕਰਤੇ ਹੈਂ॥
Prof. Sahib Singhਸਾਰੇ ਜਗਤ ਨਾਲ ਮੇਲ-ਮਿਲਾਪ ਰੱਖਦਿਆਂ ਉਹਨਾਂ ਦੀ ਸੁਰਤ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ,ਪਦ ਅਰਥ ਪੇਖਤ ਸਗਲ = ਸਭ ਨੂੰ ਵੇਖਦਿਆਂ, ਸਭਨਾਂ ਨਾਲ ਮੇਲ-ਮਿਲਾਪ ਰੱਖਦਿਆਂ।
SikhNet (Spanish)Él lo ve todo, su mente está entonada en Dios,
ਤਜਿਓ; ਮਨ ਤੇ ਅਭਿਮਾਨੋ ॥੨॥
tajio; man te abhimaano |2|
Sant Singh KhalsaHe banishes egotistical pride from his mind. ||2||
Manmohan Singhwho banishes ego from his mind.
Manmohan Singh (Punjabi)ਜੋ ਆਪਣੇ ਚਿੱਤ ਅੰਦਰੋਂ ਹੰਕਾਰ ਨੂੰ ਕੱਢ ਦਿੰਦਾ ਹੈ।
Fareedkot Teekaਤਿਨੋਂ ਨੇ ਮਨ ਸੇ ਅਭਿਮਾਨ ਤਜਿਆ ਹੈ॥੨॥
Prof. Sahib Singhਉਹ ਆਪਣੇ ਮਨ ਤੋਂ ਅਹੰਕਾਰ ਦੂਰ ਕਰ ਲੈਂਦੇ ਹਨ ॥੨॥ਪਦ ਅਰਥ ਤੇ = ਤੋਂ ॥੨॥
SikhNet (Spanish)y así purga totalmente su ser del ego y de la idea del yo.(2)
ਨਿਹਚਲੁ; ਤਿਨ ਕਾ ਠਾਣਾ ॥
nihachal; tin kaa tthaanaa |
Sant Singh KhalsaPermanent is the place of those
Manmohan SinghPermanent is the seat of those,
Manmohan Singh (Punjabi)ਮੁਸਤਕਿਲ ਹੈ ਉਨ੍ਹਾਂ ਦਾ ਟਿਕਾਣਾ,
Fareedkot Teekaਨਿਸਚਲ ਸ੍ਵਰੂਪ ਮੇਂ ਤਿਨ ਕਾ ਠਹਰਨਾ ਹੂਆ ਹੈ॥
Prof. Sahib Singh(ਜਿਨ੍ਹਾਂ ਨੂੰ ਨਾਮ-ਲਾਲ ਮਿਲ ਗਿਆ) ਉਹਨਾਂ ਦਾ ਆਤਮਕ ਟਿਕਾਣਾ ਅਟੱਲ ਹੋ ਜਾਂਦਾ ਹੈ (ਉਹਨਾਂ ਦਾ ਮਨ ਮਾਇਆ ਵਲ ਡੋਲਣੋਂ ਹਟ ਜਾਂਦਾ ਹੈ),ਪਦ ਅਰਥ ਠਾਣਾ = ਥਾਂ, ਆਤਮਕ ਟਿਕਾਣਾ। ਨਿਹਚਲੁ = ਨਾਹ ਹਿਲਣ ਵਾਲਾ।
SikhNet (Spanish)Inamovible es su sitio y el recinto de aquéllos que han visto la Presencia de Dios,
ਗੁਰ ਤੇ. ਮਹਲੁ ਪਛਾਣਾ ॥
gur te. mehal pachhaanaa |
Sant Singh Khalsawho, through the Guru, realize the Mansion of the Lord's Presence.
Manmohan Singhwho through the Guru, realise their Lord's presence.
Manmohan Singh (Punjabi)ਜੋ ਗੁਰਾਂ ਦੇ ਰਾਹੀਂ ਆਪਣੇ ਪ੍ਰਭੂ ਦੀ ਹਜ਼ੂਰੀ ਨੂੰ ਅਨੁਭਵ ਕਰਦੇ ਹਨ।
Fareedkot Teekaਤਿਨੋਂ ਨੇ ਗੁਰੋਂ ਤੇ ਸਰੂਪ ਕੋ ਪਛਾਨਿਆ ਹੈ॥
Prof. Sahib Singhਉਹ ਮਨੁੱਖ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ-ਚਰਨਾਂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।ਪਦ ਅਰਥ ਮਹਲੁ = ਪਰਮਾਤਮਾ ਦੀ ਹਜ਼ੂਰੀ। ਪਛਾਣਾ = ਸਾਂਝ ਪਾ ਲਈ।
SikhNet (Spanish)por la Gracia del Guru.
ਅਨਦਿਨੁ; ਗੁਰ ਮਿਲਿ ਜਾਗੇ ॥
anadin; gur mil jaage |
Sant Singh KhalsaMeeting the Guru, they remain awake and aware night and day;
Manmohan SinghMeeting the Guru, they remain awake night and day,
Manmohan Singh (Punjabi)ਗੁਰਾਂ ਨੂੰ ਮਿਲ ਕੇ ਉਹ ਰੈਣ ਅਤੇ ਦਿਹੁੰ ਜਾਗਦੇ ਰਹਿੰਦੇ ਹਨ,
Fareedkot Teekaਰਾਤ ਦਿਨ ਵਹੁ ਗੁਰੋਂ ਸਾਥ ਮਿਲ ਕੇ ਜਾਗੇ ਹੈਂ॥
Prof. Sahib Singhਗੁਰੂ ਨੂੰ ਮਿਲ ਕੇ (ਗੁਰੂ ਦੀ ਸਰਨ ਪੈ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਗੁਰਿ ਮਿਲਿ = ਗੁਰੂ ਨੂੰ ਮਿਲ ਕੇ। ਜਾਗੇ = ਮਾਇਆ ਦੇ ਮੋਹ ਦੀ ਨੀਂਦ ਤੋਂ ਸੁਚੇਤ ਹੋ ਗਏ।
SikhNet (Spanish)Ve, ellos están siempre despiertos, pues han sido encontrados por el Guru
ਹਰਿ ਕੀ ਸੇਵਾ ਲਾਗੇ ॥੩॥
har kee sevaa laage |3|
Sant Singh Khalsathey are committed to the Lord's service. ||3||
Manmohan Singhand attach themselves to the Lord's service.
Manmohan Singh (Punjabi)ਅਤੇ ਆਪਣੇ ਆਪ ਨੂੰ ਪ੍ਰਭੂ ਦੀ ਟਹਿਲ ਅੰਦਰ ਜੋੜਦੇ ਹਨ।
Fareedkot Teekaਹਰੀ ਕੀ ਸੇਵਾ ਮੇਂ ਲਾਗੇ ਹੈਂ॥੩॥
Prof. Sahib Singhਤੇ, ਸਦਾ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗੇ ਰਹਿੰਦੇ ਹਨ ॥੩॥
SikhNet (Spanish)y se vuelven enteramente Devotos al Servicio del Guru.(3)
ਪੂਰਨ ਤ੍ਰਿਪਤਿ ਅਘਾਏ ॥
pooran tripat aghaae |
Sant Singh KhalsaThey are perfectly fulfilled and satisfied,
Manmohan SinghThey are sated and satiated perfectly,
Manmohan Singh (Punjabi)ਉਹ ਪੂਰੀ ਤਰ੍ਹਾਂ ਰੱਜ ਤੇ ਧ੍ਰਾਪ ਜਾਂਦੇ ਹਨ,
Fareedkot Teekaਵਹੁ ਪੂਰਨ ਕੋ ਜਾਨ ਕੇ ਤ੍ਰਿਪਤਿ ਹੋ ਕੇ ਰਜੇ ਹੈਂ॥
Prof. Sahib Singh(ਜਿਨ੍ਹਾਂ ਨੂੰ ਨਾਮ-ਲਾਲ ਮਿਲ ਜਾਂਦਾ ਹੈ) ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪੂਰਨ ਤੌਰ ਤੇ ਰੱਜੇ ਰਹਿੰਦੇ ਹਨ,
SikhNet (Spanish)Son saciados y confortados perfectamente,
ਸਹਜ ਸਮਾਧਿ ਸੁਭਾਏ ॥
sehaj samaadh subhaae |
Sant Singh Khalsaintuitively absorbed in Samaadhi.
Manmohan Singhand are easily absorbed in the Lord's trance.
Manmohan Singh (Punjabi)ਅਤੇ ਸੁਖੈਨ ਹੀ ਸੁਆਮੀ ਦੀ ਧਿਆਨ ਅਵਸਥਾ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਅਚੁਤ ਰੂਪ ਸਮਾਧੀ ਮੇਂ ਸੋਭੇ ਹੈਂ॥
Prof. Sahib Singhਉਹ ਪ੍ਰਭੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ।ਪਦ ਅਰਥ ਸਹਜ = ਆਤਮਕ ਅਡੋਲਤਾ। ਸੁਭਾਏ = ਸੁਭਾਇ, ਪ੍ਰੇਮ ਵਿਚ (ਟਿਕੇ ਹੋਏ)।
SikhNet (Spanish)y de forma espontánea entran en el Trance del Equilibrio.
ਹਰਿ ਭੰਡਾਰੁ. ਹਾਥਿ ਆਇਆ ॥
har bhanddaar. haath aaeaa |
Sant Singh KhalsaThe Lord's treasure comes into their hands;
Manmohan SinghThey come upon the Lord's treasure.
Manmohan Singh (Punjabi)ਪ੍ਰਭੂ ਦਾ ਖ਼ਜ਼ਾਨਾ ਉਨ੍ਹਾਂ ਦੇ ਹੱਥ ਲੱਗ ਜਾਂਦਾ ਹੈ।
Fareedkot Teekaਹਰੀ ਰੂਪ ਭੰਡਾਰਾ ਤਿਨ ਕੇ ਹਾਥ ਮੇਂ ਆਇਆ ਹੈ॥
Prof. Sahib Singh(ਕਿਉਂਕਿ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਉਹਨਾਂ ਦੇ ਹੱਥ ਆ ਜਾਂਦਾ ਹੈ।ਪਦ ਅਰਥ ਹਾਥਿ = ਹੱਥ ਵਿਚ।
SikhNet (Spanish)Ellos llegan a tener acceso al Tesoro Inacabable de Dios,
ਨਾਨਕ; ਗੁਰ ਤੇ ਪਾਇਆ ॥੪॥੭॥੨੩॥
naanak; gur te paaeaa |4|7|23|
Sant Singh KhalsaO Nanak, through the Guru, they attain it. ||4||7||23||
Manmohan SinghIt is through the Guru, that they obtain it, O Nanak.
Manmohan Singh (Punjabi)ਗੁਰਾਂ ਦੇ ਰਾਹੀਂ ਉਹ ਇਸ ਨੂੰ ਪ੍ਰਾਪਤ ਹੁੰਦੇ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਗੁਰੋਂ ਸੇ ਪਾਇਆ ਹੈ॥੪॥੭॥੨੩॥☬ਇਹ ਸਬਦ ਮਨ ਕੇ ਪ੍ਰਥਾਇ ਕਰਿ ਉਚਾਰਤੇ ਹੈਂ:
Prof. Sahib Singhਪਰ, ਹੇ ਨਾਨਕ! (ਇਹ ਖ਼ਜ਼ਾਨਾ) ਗੁਰੂ ਪਾਸੋਂ ਹੀ ਮਿਲਦਾ ਹੈ ॥੪॥੭॥੨੩॥
SikhNet (Spanish)pues tal es la Bendición que el Guru ha puesto sobre ellos.(4-7-23)