ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨ ॥
bhairau baanee ravidaas jeeo kee ghar 2 |
Sant Singh KhalsaBhairao, The Word Of Ravi Daas Jee, Second House:
Manmohan SinghBhairo Hymns of Ravi Dass Ji.
Manmohan Singh (Punjabi)ਰਵਿਦਾਸ ਜੀ ਦੇ ਸ਼ਬਦ।
Prof. Sahib Singhਰਾਗ ਭੈਰਉ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Bhairo, Palabras de Ravidas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਬਿਨੁ ਦੇਖੇ; ਉਪਜੈ ਨਹੀ ਆਸਾ ॥
bin dekhe; upajai nahee aasaa |
Sant Singh KhalsaWithout seeing something, the yearning for it does not arise.
Manmohan SinghWithout seeing the Lord, the desire to meet him wells up not.
Manmohan Singh (Punjabi)ਪ੍ਰਭੂ ਨੂੰ ਵੇਖਣ ਦੇ ਬਗੈਰ ਉਸ ਨੂੰ ਮਿਲਣ ਦੀ ਚਾਹਨਾ ਉਤਪੰਨ ਨਹੀਂ ਹੁੰਦੀ।
Fareedkot Teekaਬਿਨਾਂ ਦੇਖੇ, ਭਾਵ ਜੋ ਪ੍ਰੋਖ ਸੁਰਗਾਦਿਕ ਹੈਂ ਤਿਨ ਕੀ ਜਿਸ ਕੋ ਆਸਾ ਉਤਪਤਿ ਨਹੀਂ ਹੋਤੀ॥
Prof. Sahib Singhਉਸ (ਪ੍ਰਭੂ) ਨੂੰ ਵੇਖਣ ਤੋਂ ਬਿਨਾ (ਉਸ ਨੂੰ ਮਿਲਣ ਦੀ) ਤਾਂਘ ਪੈਦਾ ਨਹੀਂ ਹੁੰਦੀ, (ਇਸ ਦਿੱਸਦੇ ਸੰਸਾਰ ਨਾਲ ਹੀ ਮੋਹ ਬਣਿਆ ਰਹਿੰਦਾ ਹੈ)ਪਦ ਅਰਥ ਆਸਾ = (ਪਾਰਸ-ਪ੍ਰਭੂ ਨਾਲ ਛੋਹਣ ਦੀ) ਤਾਂਘ।
SikhNet (Spanish)Sin haber visto a Dios, el deseo de Verlo no se manifiesta,
ਜੋ ਦੀਸੈ; ਸੋ ਹੋਇ ਬਿਨਾਸਾ ॥
jo deesai; so hoe binaasaa |
Sant Singh KhalsaWhatever is seen, shall pass away.
Manmohan SinghWhatsoever is seen, that shall pass away.
Manmohan Singh (Punjabi)ਜਿਹੜਾ ਕੁਛ ਭੀ ਦਿਸਦਾ ਹੈ, ਉਹ ਨਾਸ ਹੋ ਜਾਏਗਾ।
Fareedkot Teekaਔਰ ਜੋ ਪਦਾਰਥ ਦ੍ਰਿਸ੍ਟ ਆਵਤੇ ਹੈਂ, ਸੋ ਨਾਸ ਹੋ ਜਾਣੇ ਵਾਲੇ ਜਾਨਤੇ ਹੈਂ, ਇਸੀ ਤੇ ਤਿਨ ਕੋ ਚਿੰਤਾ ਨਹੀਂ ਹੋਤੀ॥
Prof. Sahib Singhਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਣ ਵਾਲਾ ਹੈ।
SikhNet (Spanish)pero ¿cómo Verlo si todo lo que parece va a desaparecer?
ਬਰਨ ਸਹਿਤ; ਜੋ ਜਾਪੈ ਨਾਮੁ ॥
baran sahit; jo jaapai naam |
Sant Singh KhalsaWhoever chants and praises the Naam, the Name of the Lord,
Manmohan SinghHe, who utters the Lord's Name with praise,
Manmohan Singh (Punjabi)ਜੋ, ਪ੍ਰਭੂ ਦੇ ਨਾਮ ਦਾ ਉਪਮਾ ਨਾਲ ਉਚਾਰਨ ਕਰਦਾ ਹੈ,
Fareedkot Teekaਚਾਹੇ ਕਿਸੀ ਬਰਨ ਸਹਤ ਹੋਵੈ, ਵਾ ਬ੍ਰਣ ਆਸ੍ਰਮ ਕੇ ਧਰਮ ਸਹਤ ਹੋ ਕਰ, ਵਾ ਅਖਰਾਂ ਸਹਤ, ਵਾ ਸਿਆਮਾਦਿ ਰੰਗ ਸਹਤ ਬਿਸਨੂੰ ਕਾ ਧ੍ਯਾਨੁ ਕਰਤਾ ਅਰ ਜੋ ਪ੍ਰੇਮ ਸਹਿਤ ਨਾਮ ਕੋ ਜਪਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ,ਪਦ ਅਰਥ ਬਰਨ = ਵਰਣਨ, ਪ੍ਰਭੂ ਦੇ ਗੁਣਾਂ ਦਾ ਵਰਣਨ, ਸਿਫ਼ਤ-ਸਾਲਾਹ। ਸਹਿਤ = ਸਮੇਤ। ਜਾਪੈ = ਜਪਦਾ ਹੈ।
SikhNet (Spanish)El que habita en el Naam, el Naam, el Nombre del Señor,
ਸੋ ਜੋਗੀ; ਕੇਵਲ ਨਿਹਕਾਮੁ ॥੧॥
so jogee; keval nihakaam |1|
Sant Singh Khalsais the true Yogi, free of desire. ||1||
Manmohan Singhthat Yogi alone is desire-free.
Manmohan Singh (Punjabi)ਸਿਰਫ ਉਹ ਯੋਗੀ ਹੀ ਖਾਹਿਸ਼-ਰਹਿਤ ਹੈ।
Fareedkot Teekaਜੋ (ਕੇਵਲ) ਸੁਧ ਅਰ ਕਾਮਨਾ ਰਹਿਤ ਹੈ, ਸੋ ਜੋਗੀ ਸ੍ਰੇਸਟ ਹੈ॥੧॥
Prof. Sahib Singhਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੋ ਜਾਂਦਾ ਹੈ ॥੧॥ਪਦ ਅਰਥ ਨਿਹਕਾਮੁ = ਕਾਮਨਾ-ਰਹਿਤ, ਵਾਸ਼ਨਾ-ਰਹਿਤ ॥੧॥
SikhNet (Spanish)a través de Su Alabanza, ese Yogui se vuelve desapegado de seguro. (1)
ਪਰਚੈ ਰਾਮੁ. ਰਵੈ ਜਉ ਕੋਈ ॥
parachai raam. ravai jau koee |
Sant Singh KhalsaWhen someone utters the Name of the Lord with love,
Manmohan SinghWhen some one utters the Lord's name with love,
Manmohan Singh (Punjabi)ਜਦ ਕੋਈ ਜਣਾ ਪਿਆਰ ਨਾਲ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹੈ,
Fareedkot Teeka(ਪਰਚੈ) ਗੁਰੋਂ ਕੇ ਉਪਦੇਸ ਕਰ ਜੋ ਕੋਈ ਰਾਮ ਕੋ (ਰਵੈ) ਜਪਣਾ ਕਰੇ॥
Prof. Sahib Singhਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ।ਪਦ ਅਰਥ ਪਰਚੈ = ਪਰਚ ਜਾਂਦਾ ਹੈ, ਗਿੱਝ ਜਾਂਦਾ ਹੈ, ਅਮੋੜ-ਪੁਣੇ ਵਲੋਂ ਹਟ ਜਾਂਦਾ ਹੈ, ਵਿਕਾਰਾਂ ਵਲੋਂ ਹਟ ਜਾਂਦਾ ਹੈ। ਜਉ = ਜਦੋਂ।
SikhNet (Spanish)El que sabe del Naam, el Nombre del Señor y Lo recita, encontrando al Guru,
ਪਾਰਸੁ ਪਰਸੈ; ਦੁਬਿਧਾ. ਨ ਹੋਈ ॥੧॥ ਰਹਾਉ ॥
paaras parasai; dubidhaa. na hoee |1| rahaau |
Sant Singh Khalsait is as if he has touched the philosopher's stone; his sense of duality is eradicated. ||1||Pause||
Manmohan Singhcoming in contact with God, the philosopher's stone, he become free from duality. Pause.
Manmohan Singh (Punjabi)ਵਾਹਿਗੁਰੂ ਰਸਾਇਣ ਨਾਲ ਛੂਹ ਕੇ, ਉਹ ਦਵੈਤ-ਭਾਵ ਤੋਂ ਛੁਟਕਾਰਾ ਪਾ ਜਾਂਦਾ ਹੈ। ਠਹਿਰਾਉ।
Fareedkot Teekaਪਾਰਸ ਰੂਪ ਪਰਮੇਸ੍ਵਰ ਕੋ (ਪਰਸੈ) ਪ੍ਰਾਪਤਿ ਹੋਤਾ ਹੈ, ਪੁਨਹ ਤਿਸ ਕੋ ਦ੍ਵੈਤ ਵਾ ਚਿੰਤਾ ਨਹੀਂ ਹੋਤੀ ਹੈ॥੧॥ ਰਹਾਉ ॥
Prof. Sahib Singhਜਦੋਂ ਪਾਰਸ-ਪ੍ਰਭੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਪਰਸੈ = ਛੁੰਹਦਾ ਹੈ ॥੧॥ ਰਹਾਉ ॥
SikhNet (Spanish)la Piedra Filosofal, no es destruido por la dualidad. (1-Pausa)
ਸੋ ਮੁਨਿ; ਮਨ ਕੀ ਦੁਬਿਧਾ ਖਾਇ ॥
so mun; man kee dubidhaa khaae |
Sant Singh KhalsaHe alone is a silent sage, who destroys the duality of his mind.
Manmohan SinghHe alone is the silent sage, who destroys his mind's duality.
Manmohan Singh (Punjabi)ਕੇਵਲ ਉਹ ਹੀ ਖਾਮੌਸ਼ ਰਿਸ਼ੀ ਹੈ, ਜੋ ਆਪਣੇ ਮਨੂਏ ਦੇ ਦਵੈਤ-ਭਾਵ ਨੂੰ ਨਾਸ ਕਰ ਦਿੰਦਾ ਹੈ।
Fareedkot Teekaਸੋ ਮੁਨੀ ਹੈ, ਜੋ ਮਨ ਕੀ ਦ੍ਵੈਤ ਭਾਵਨਾ ਕੋ ਖਾਇ ਲੇਤਾ ਹੈ, ਭਾਵ ਦੂਰ ਕਰ ਦੇਤਾ ਹੈ॥
Prof. Sahib Singh(ਨਾਮ ਸਿਮਰਨ ਵਾਲਾ) ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ,ਪਦ ਅਰਥ ਖਾਇ = ਖਾ ਜਾਂਦਾ ਹੈ, ਮੁਕਾ ਦੇਂਦਾ ਹੈ। ਦੁਬਿਧਾ = ਦੁਚਿੱਤਾ-ਪਨ, ਮੇਰ-ਤੇਰ, ਪ੍ਰਭੂ ਨਾਲੋਂ ਵਖੇਵਾਂ।
SikhNet (Spanish)El ser que en verdad vive en el silencio es aquél que silencia la dualidad de su mente
ਬਿਨੁ ਦੁਆਰੇ; ਤ੍ਰੈ ਲੋਕ ਸਮਾਇ ॥
bin duaare; trai lok samaae |
Sant Singh KhalsaKeeping the doors of his body closed, he merges in the Lord of the three worlds.
Manmohan SinghWithout seeking the protection of the Guru's door, O man, how shall thou merge in the Lord of the three worlds?
Manmohan Singh (Punjabi)ਗੁਰਾਂ ਦੇ ਦਰਵਾਜੇ ਦੀ ਪਨਾਹ ਲੈਨ ਦੇ ਬਗੈਰ, ਹੇ ਬੰਦੇ! ਤੂੰ ਕਿਸ ਤਰ੍ਹਾਂ ਤਿੰਨਾਂ ਜਹਾਨਾਂ ਦੇ ਸਾਈਂ ਵਿੱਚ ਲੀਨ ਹੋਵੇਗਾ?
Fareedkot Teekaਔਰ ਦ੍ਵਾਰ੍ਯੋਂ ਰਹਤ ਨਿਰਗੁਣ ਕੋ ਤੀਨ ਲੋਕ ਮੇਂ ਸਮਾਯਾ ਹੂਆ ਜਾਨਤਾ ਹੈ॥
Prof. Sahib Singhਤੇ, ਤਿੰਨਾਂ ਲੋਕਾਂ ਵਿਚ ਵਿਆਪਕ ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਦਸ ਦੁਆਰਿਆਂ ਵਾਲਾ ਕੋਈ ਖ਼ਾਸ ਸਰੀਰ ਨਹੀਂ ਹੈ।ਪਦ ਅਰਥ ਤ੍ਰੈਲੋਕ = ਤਿੰਨਾਂ ਲੋਕਾਂ ਵਿਚ ਵਿਆਪਕ ਪ੍ਰਭੂ ਵਿਚ। ਬਿਨੁ ਦੁਆਰੇ = ਜਿਸ ਪ੍ਰਭੂ ਦਾ ਦਸ ਦੁਆਰਿਆਂ ਵਾਲਾ ਸਰੀਰ ਨਹੀਂ ਹੈ।
SikhNet (Spanish)y absorbe los tres mundos de las pasiones en su Alma sin puerta.
ਮਨ ਕਾ ਸੁਭਾਉ; ਸਭੁ ਕੋਈ ਕਰੈ ॥
man kaa subhaau; sabh koee karai |
Sant Singh KhalsaEveryone acts according to the inclinations of the mind.
Manmohan SinghEvery man acts according to his mind's disposition.
Manmohan Singh (Punjabi)ਹਰ ਇਕ ਇਨਸਾਨ ਆਪਣੇ ਚਿੱਤ ਦੀ ਆਦਤ ਅਨੁਸਾਰ ਕੰਮ ਕਰਦਾ ਹੈ।
Fareedkot Teekaਜੈਸਾ ਮਨ ਕਾ ਸੁਭਾਉ ਹੈ ਤੈਸਾ ਤੋ ਸਭ ਕੋਈ ਕਰਤਾ ਹੈ॥
Prof. Sahib Singh(ਜਗਤ ਵਿਚ) ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ,ਪਦ ਅਰਥ ਸਭੁ ਕੋਈ = ਹਰੇਕ ਜੀਵ।
SikhNet (Spanish)Todos siguen ciegamente los hábitos de la mente,
ਕਰਤਾ ਹੋਇ; ਸੁ ਅਨਭੈ ਰਹੈ ॥੨॥
karataa hoe; su anabhai rahai |2|
Sant Singh KhalsaAttuned to the Creator Lord, one remains free of fear. ||2||
Manmohan SinghHe, who is attached to the creator-Lord, he alone remains fear free.
Manmohan Singh (Punjabi)ਜੋ, ਸਿਰਜਣਹਾਰ-ਸੁਆਮੀ ਦੇ ਨਾਲ ਜੁੜਿਆ ਹੋਇਆ ਹੈ, ਕੇਵਲ ਉਹ ਹੀ ਨਿੱਡਰ ਰਹਿੰਦਾ ਹੈ।
Fareedkot Teekaਪਰੰਤੂ ਵਹੁ ਪੁਰਸ ਮਨ ਕੋ ਵਸ ਕਰਤਾ ਹੋਇ ਕਰ ਨਿਰਭੈ ਰਹਿਤਾ ਹੈ, ਭਾਵ ਨਿਰਲੇਪ ਰਹਿਤਾ ਹੈ॥੨॥
Prof. Sahib Singh(ਆਪਣੇ ਮਨ ਦੇ ਪਿੱਛੇ ਤੁਰਦਾ ਹੈ; ਪਰ ਨਾਮ ਸਿਮਰਨ ਵਾਲਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਦੇ ਥਾਂ, ਨਾਮ ਦੀ ਬਰਕਤਿ ਨਾਲ) ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ ॥੨॥ਪਦ ਅਰਥ ਕਰਤਾ ਹੋਇ = (ਨਾਮ ਸਿਮਰਨ ਵਾਲਾ ਮਨੁੱਖ) ਕਰਤਾਰ ਦਾ ਰੂਪ ਹੋ ਜਾਂਦਾ ਹੈ। ਅਨਭੈ = ਭੈ-ਰਹਿਤ ਅਵਸਥਾ ਵਿਚ ॥੨॥
SikhNet (Spanish)pero el que está entonado en el Señor Creador, actúa de acuerdo a la Intuición Divina. (2)
ਫਲ ਕਾਰਨ; ਫੂਲੀ ਬਨਰਾਇ ॥
fal kaaran; foolee banaraae |
Sant Singh KhalsaPlants blossom forth to produce fruit.
Manmohan SinghThe vegetation blossoms for producing fruit.
Manmohan Singh (Punjabi)ਬਨਾਸਪਤੀ ਫਲ ਪੈਦਾ ਕਰਨ ਲਈ ਪ੍ਰਫੁਲਤ ਹੁੰਦੀ ਹੈ।
Fareedkot Teekaਫਲ ਕੇ ਵਾਸਤੇ ਸਭ ਬਨਾਸਪਤੀ ਫੂਲਤੀ ਹੈ॥
Prof. Sahib Singh(ਜਗਤ ਦੀ ਸਾਰੀ) ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ;ਪਦ ਅਰਥ ਕਾਰਨ = ਵਾਸਤੇ। ਬਨਰਾਇ = ਬਨਸਪਤੀ। ਫੂਲੀ = ਫੁੱਲਦੀ ਹੈ, ਖਿੜਦੀ ਹੈ।
SikhNet (Spanish)La vegetación entera tiene la total urgencia de florecer,
ਫਲੁ ਲਾਗਾ; ਤਬ ਫੂਲੁ ਬਿਲਾਇ ॥
fal laagaa; tab fool bilaae |
Sant Singh KhalsaWhen the fruit is produced, the flowers wither away.
Manmohan SinghWhen it fruitions, then the flowers decay.
Manmohan Singh (Punjabi)ਜਦ ਫਲ ਲੱਗ ਜਾਂਦਾ ਹੈ, ਤਦ ਫੁਲ ਨਾਸ ਹੋ ਜਾਂਦੇ ਹਨ।
Fareedkot Teekaਜਬ ਫਲ ਲਗ ਜਾਤਾ ਹੈ ਤਬ ਫੂਲ (ਬਿਲਾਇ) ਨਸਟ ਹੋ ਜਾਤਾ ਹੈ॥
Prof. Sahib Singhਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ।ਪਦ ਅਰਥ ਬਿਲਾਇ = ਦੂਰ ਹੋ ਜਾਂਦਾ ਹੈ।
SikhNet (Spanish)pero ve, cuando el fruto se asoma, la flor se va.
ਗਿਆਨੈ ਕਾਰਨ; ਕਰਮ ਅਭਿਆਸੁ ॥
giaanai kaaran; karam abhiaas |
Sant Singh KhalsaFor the sake of spiritual wisdom, people act and practice rituals.
Manmohan SinghFor the sake of Divine knowledge the religious deeds are practised.
Manmohan Singh (Punjabi)ਬ੍ਰਹਮ ਬੋਧ ਦੀ ਖਾਤਰ ਧਾਰਮਕ ਕੰਮ ਕਮਾਏ ਜਾਂਦੇ ਹਨ।
Fareedkot Teekaਗ੍ਯਾਨ ਪ੍ਰਾਪਤੀ ਹੇਤ ਕਰਮੋਂ ਕਾ ਭ੍ਯਾਸ ਕਰੀਤਾ ਹੈ॥
Prof. Sahib Singhਇਸੇ ਤਰ੍ਹਾਂ ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ ਗਿਆਨ ਦੀ ਖ਼ਾਤਰ ਹੈ (ਪ੍ਰਭੂ ਵਿਚ ਪਰਚਣ ਲਈ ਹੈ, ਉੱਚ-ਜੀਵਨ ਦੀ ਸੂਝ ਲਈ ਹੈ),ਪਦ ਅਰਥ ਕਰਮ = ਦੁਨੀਆ ਦੀ ਕਿਰਤ-ਕਾਰ। ਅਭਿਆਸੁ = ਮੁੜ ਮੁੜ ਕਰਨਾ। ਕਰਮ ਅਭਿਆਸੁ = ਦੁਨੀਆ ਦੀ ਰੋਜ਼ਾਨਾ ਕਿਰਤ-ਕਾਰ। ਗਿਆਨੈ ਕਾਰਨ = ਗਿਆਨ ਦੀ ਖ਼ਾਤਰ, ਪ੍ਰਭੂ ਵਿਚ ਪਰਚਣ ਦੀ ਖ਼ਾਤਰ, ਉੱਚੇ ਜੀਵਨ ਦੀ ਸੂਝ ਵਾਸਤੇ, ਜੀਵਨ ਦਾ ਸਹੀ ਰਸਤਾ ਲੱਭਣ ਲਈ।
SikhNet (Spanish)Es para obtener Sabiduría que practicamos la Yoga,
ਗਿਆਨੁ ਭਇਆ; ਤਹ ਕਰਮਹ ਨਾਸੁ ॥੩॥
giaan bheaa; teh karamah naas |3|
Sant Singh KhalsaWhen spiritual wisdom wells up, then actions are left behind. ||3||
Manmohan SinghWhen Divine knowledge is obtained, then the deeds come to an end.
Manmohan Singh (Punjabi)ਜਦ ਬ੍ਰਹਮ-ਬੋਧ ਪਰਾਪਤ ਹੋ ਜਾਂਦਾ ਹੈ, ਤਦ ਕੰਮਾਂ ਦਾ ਖਾਤਮਾ ਹੋ ਜਾਂਦਾ ਹੇ।
Fareedkot Teekaਜਿਸ ਮੇਂ ਗ੍ਯਾਨ ਹੂਆ ਤਹਾਂ ਤਿਸੀ ਕਾਲ ਕਰਮੋਂ ਕਾ ਨਾਸ ਹੂਆ ਹੈ॥੩॥
Prof. Sahib Singhਜਦੋਂ ਉੱਚ-ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ ਤਾਂ ਉਸ ਅਵਸਥਾ ਵਿਚ ਅੱਪੜ ਕੇ ਕਿਰਤ-ਕਾਰ ਦਾ (ਮਾਇਕ ਉੱਦਮਾਂ ਦਾ) ਮੋਹ ਮਿਟ ਜਾਂਦਾ ਹੈ ॥੩॥ਪਦ ਅਰਥ ਤਹ = ਉਸ ਅਵਸਥਾ ਵਿਚ ਅੱਪੜ ਕੇ। ਕਰਮਹ ਨਾਸੁ = ਕਰਮਾਂ ਦਾ ਨਾਸ, ਕਿਰਤ-ਕਾਰ ਦਾ ਨਾਸ, ਕਿਰਤ-ਕਾਰ ਦੇ ਮੋਹ ਦਾ ਨਾਸ ॥੩॥
SikhNet (Spanish)pero cuando la Sabiduría es obtenida entonces todo lo que hicimos para lograrla pierde toda importancia. (3)
ਘ੍ਰਿਤ ਕਾਰਨ; ਦਧਿ ਮਥੈ ਸਇਆਨ ॥
ghrit kaaran; dadh mathai seaan |
Sant Singh KhalsaFor the sake of ghee, wise people churn milk.
Manmohan SinghFor ghee, the wise people churn the curd.
Manmohan Singh (Punjabi)ਘਿਉ ਦੇ ਵਾਸਤੇ, ਸਿਆਣੇ ਬੰਦੇ ਦਹੀ ਨੂੰ ਰਿੜਕਦੇ ਹਨ।
Fareedkot Teekaਔਰ ਦ੍ਰਿਸ੍ਟਾਂਤ ਕਹਤੇ ਹੈਂ: ਕਿ ਘ੍ਰਿਤ ਕੇ ਵਾਸਤੇ ਦੂਧ ਕੋ ਸਿਆਨੀ ਇਸਤ੍ਰੀ (ਮਥੈ) ਰਿੜਕਤੀ ਹੈ॥
Prof. Sahib Singhਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ,ਪਦ ਅਰਥ ਘ੍ਰਿਤ = ਘਿਉ। ਦਧਿ = ਨਹੀਂ। ਮਥੈ = ਰਿੜਕਦੀ ਹੈ। ਸਇਆਨ = ਸਿਆਣੀ ਇਸਤ੍ਰੀ।
SikhNet (Spanish)La sabia ama de casa, bate la nata para hacer mantequilla, así los sabios baten su mente para emanciparse en vida,
ਜੀਵਤ ਮੁਕਤ ਸਦਾ ਨਿਰਬਾਨ ॥
jeevat mukat sadaa nirabaan |
Sant Singh KhalsaThose who are Jivan-mukta, liberated while yet alive - are forever in the state of Nirvaanaa.
Manmohan SinghSimilarly they who are blessed with gnosis, they are emancipated while alive and ever remain detached.
Manmohan Singh (Punjabi)ਏਸੇ ਤਰ੍ਹਾਂ ਜਿਨ੍ਹਾਂ ਨੂੰ ਗਿਆਨ ਦੀ ਦਾਤ ਮਿਲ ਜਾਂਦੀ ਹੈ, ਉਹ ਜੀਉਂਦੇ ਜੀ ਮੁਕਤ ਹੋ ਜਾਂਦੇ ਹਨ ਅਤੇ ਸਦੀਵ ਹੀ ਨਿਰਲੇਪ ਰਹਿੰਦੇ ਹਨ।
Fareedkot Teekaਤੈਸੇ ਜੀਵਨ ਮੁਕਤੀ ਕੇ ਵਾਸਤੇ ਪੁਰਸ ਕਰਮ ਕਰਤਾ ਹੈ, ਜਬ ਗ੍ਯਾਨ ਪ੍ਰਾਪਤਿ ਹੂਆ, ਤਬ ਪੁਰਸ ਸਦੀਵ (ਨਿਰਬਾਨ) ਨਿਰਬੰਧ ਹੈ, ਸੋ ਪੁਨਹ ਸਾਧਨ ਰੂਪ ਕਰਮ ਨਹੀਂ ਕਰਤਾ ਹੈ॥
Prof. Sahib Singh(ਤਿਵੇਂ ਜੋ ਮਨੁੱਖ ਨਾਮ ਜਪ ਕੇ ਪ੍ਰਭੂ-ਚਰਨਾਂ ਵਿਚ ਪਰਚਦਾ ਹੈ ਉਹ ਜਾਣਦਾ ਹੈ ਕਿ ਦੁਨੀਆ ਦਾ ਜੀਵਨ-ਨਿਰਬਾਹ, ਦੁਨੀਆ ਦੀ ਕਿਰਤ-ਕਾਰ ਪ੍ਰਭੂ-ਚਰਨਾਂ ਵਿਚ ਜੁੜਨ ਵਾਸਤੇ ਹੀ ਹੈ। ਸੋ, ਉਹ ਮਨੁੱਖ ਨਾਮ ਦੀ ਬਰਕਤਿ ਨਾਲ) ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ।ਪਦ ਅਰਥ ਨਿਰਬਾਨ = ਵਾਸ਼ਨਾ-ਰਹਿਤ।
SikhNet (Spanish)sí, para entrar en el Eterno Estado de las reacciones a la Vida en donde la pasión no existe.
ਕਹਿ ਰਵਿਦਾਸ; ਪਰਮ ਬੈਰਾਗ ॥
keh ravidaas; param bairaag |
Sant Singh KhalsaSays Ravi Daas, O you unfortunate people,
Manmohan SinghSays Ravi Das, O man without luck,
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਹੇ ਨਿਕਰਮਣ ਬੰਦੇ!
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ ਅਭਾਗ ਜੀਵ! ਅਤੀ ਵੈਰਾਗ ਕੋ ਧਾਰ ਕਰ॥
Prof. Sahib Singhਰਵਿਦਾਸ ਇਹ ਸਭ ਤੋਂ ਉੱਚੇ ਵੈਰਾਗ (ਦੀ ਪ੍ਰਾਪਤੀ) ਦੀ ਗੱਲ ਦੱਸਦਾ ਹੈ;
SikhNet (Spanish)Dice Ravidas, es sólo Dios Quien nos guía hasta el Estado en donde las pasiones ya no controlan nuestra vida,
ਰਿਦੈ ਰਾਮੁ; ਕੀ. ਨ ਜਪਸਿ ਅਭਾਗ ॥੪॥੧॥
ridai raam; kee. na japas abhaag |4|1|
Sant Singh Khalsawhy not meditate on the Lord with love in your heart? ||4||1||
Manmohan Singhwhy you do not contemplate on Lord in thy mind with profound love?
Manmohan Singh (Punjabi)ਤੂੰ ਕਿਉਂ ਆਪਣੇ ਹਿਰਦੇ ਅੰਦਰ ਕਾਮਲ ਪ੍ਰੀਤ ਨਾਲ ਸੁਆਮੀ ਦਾ ਸਿਮਰਨ ਨਹੀਂ ਕਰਦਾ!
Fareedkot Teekaਰਿਦੇ ਮੇਂ ਜੋ ਰਾਮੁ ਹੈ ਤਿਸ ਕੋ ਕਯੋਂ ਨਹੀਂ ਜਪਤਾ, ਭਾਵ ਜਪੁ॥੪॥੧॥☬ਏਕ ਸਮੇਂ ਭਗਵੰਤ ਬਡਾ ਭ੍ਯਾਨਕ ਕਲੰਦਰ ਕਾ ਭੇਖ ਧਾਰ ਕਰ ਨਾਮਦੇਵ ਜੀ ਕੇ ਪਾਸ ਆਨ ਕਰ ਇਸਥਿਤ ਹੂਆ ਔਰ ਛੈਣੇ ਖੋਸ ਲੀਏ। ਤਬ ਕਹਤੇ ਹੈਂ:
Prof. Sahib Singhਹੇ ਭਾਗ-ਹੀਣ! ਪ੍ਰਭੂ ਤੇਰੇ ਹਿਰਦੇ ਵਿਚ ਹੀ ਹੈ, ਤੂੰ ਉਸ ਨੂੰ ਕਿਉਂ ਨਹੀਂ ਯਾਦ ਕਰਦਾ? ॥੪॥੧॥ਪਦ ਅਰਥ ਕੀ ਨ = ਕਿਉਂ ਨਹੀਂ? ਅਭਾਗ = ਹੇ ਭਾਗ ਹੀਣ! ॥੪॥੧॥
* ਸ਼ਬਦ ਦਾ ਭਾਵ: ਸਿਮਰਨ ਦੀ ਵਡਿਆਈ-ਸਿਮਰਨ ਦੀ ਬਰਕਤਿ ਨਾਲ ਮਨੁੱਖ ਮਾਇਆ ਦੇ ਮੋਹ ਵਾਲਾ ਅਮੋੜਪੁਣਾ ਛੱਡ ਦੇਂਦਾ ਹੈ, ਵਾਸ਼ਨਾ-ਰਹਿਤ ਹੋ ਜਾਂਦਾ ਹੈ। * ਮੁੱਖ-ਭਾਵ: ਜੋ ਮਨੁੱਖ ਨਾਮ ਸਿਮਰਦਾ ਹੈ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ; ਪਾਰਸ-ਪ੍ਰਭੂ ਨੂੰ ਛੋਹ ਕੇ ਉਹ, ਮਾਨੋ, ਸੋਨਾ ਹੋ ਜਾਂਦਾ ਹੈ। ਬਾਕੀ ਦੇ ਸ਼ਬਦ ਵਿਚ ਉਸ ਸੋਨਾ ਬਣ ਗਏ ਮਨੁੱਖ ਦੇ ਜੀਵਨ ਦੀ ਤਸਵੀਰ ਦਿੱਤੀ ਹੈ-(੧) 'ਨਿਹਕਾਮੁ', ਵਾਸ਼ਨਾ-ਰਹਿਤ ਹੋ ਜਾਂਦਾ ਹੈ; (੨) ਦੁਬਿਧਾ ਮਿਟ ਜਾਂਦੀ ਹੈ ਤੇ ਉਹ ਨਿਰਭਉ ਹੋ ਜਾਂਦਾ ਹੈ; (੩) ਕਿਰਤ-ਕਾਰ ਦਾ ਮੋਹ ਮਿਟ ਜਾਂਦਾ ਹੈ; (੪) ਮੁੱਕਦੀ ਗੱਲ ਇਹ ਕਿ ਜਿਊਂਦਾ ਹੀ ਮੁਕਤ ਹੋ ਜਾਂਦਾ ਹੈ। * ਨੋਟ: ਸ਼ਬਦ ਦਾ ਮੁਖ-ਭਾਵ 'ਰਹਾਉ' ਦੀ ਤੁਕ ਵਿਚ ਹੋਇਆ ਕਰਦਾ ਹੈ, ਬਾਕੀ ਦੇ ਸ਼ਬਦ ਵਿਚ ਉਸ ਦੀ ਵਿਆਖਿਆ। * ਨੋਟ: ਪਾਠਕ ਜਨ 'ਰਹਾਉ' ਦੀ ਤੁਕ ਦਾ ਧਿਆਨ ਰੱਖਣ। ਸਾਰੇ ਸ਼ਬਦ ਵਿਚ ਉਸ ਜੀਵਨ ਦਾ ਵਿਸਥਾਰ ਹੈ ਜੋ ਨਾਮ ਸਿਮਰਿਆਂ ਬਣਦਾ ਹੈ; ਇਸ ਕੇਂਦਰੀ ਖ਼ਿਆਲ ਦੇ ਦੁਆਲੇ ਹੀ ਸਾਰੇ ਸ਼ਬਦ ਨੇ ਰਹਿਣਾ ਹੈ। ਕਿਸੇ ਕਰਮ-ਕਾਂਡ ਦਾ ਕੋਈ ਜ਼ਿਕਰ ਰਵਿਦਾਸ ਜੀ ਨੇ 'ਰਹਾਉ' ਦੀ ਤੁਕ ਵਿਚ ਨਹੀਂ ਛੇੜਿਆ। ਇਸ ਬੰਦ ਨੰ: ੩ ਵਿਚ ਭੀ ਇਹ ਬੜੀ ਅਢੁਕਵੀਂ ਗੱਲ ਹੋਵੇਗੀ ਜੇ ਲਫ਼ਜ਼ 'ਕਰਮ' ਦਾ ਅਰਥ 'ਕਰਮ-ਕਾਂਡ' ਕੀਤਾ ਜਾਏ। * ਨੋਟ: ਜਦ ਭੀ ਕਿਸੇ ਕਵੀ ਦੀ ਕਿਸੇ ਲਿਖਤ ਬਾਰੇ ਕੋਈ ਸ਼ੱਕ ਪਏ, ਤਾਂ ਉਸ ਨੂੰ ਸਮਝਣ ਲਈ ਸਹੀ ਤਰੀਕਾ ਇਹੀ ਹੋ ਸਕਦਾ ਹੈ ਕਿ ਉਸ ਗੁੰਝਲ ਨੂੰ ਉਸੇ ਦੀ ਬਾਕੀ ਦੀ ਹੋਰ ਰਚਨਾ ਵਿਚੋਂ
SikhNet (Spanish)¿por qué no conservar a Dios en nuestro corazón y contemplarlo sólo a Él? (4-1)