ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਸੁਖ ਸਾਂਦਿ. ਘਰਿ ਆਇਆ ॥
sukh saand. ghar aaeaa |
Sant Singh KhalsaSafe and sound, I have returned home.
Manmohan SinghSafe and sound, I have come back to my home.
Manmohan Singh (Punjabi)ਰਾਜ਼ੀ ਬਾਜ਼ੀ ਮੈਂ ਆਪਣੇ ਗ੍ਰਿਹ ਆਇਆ ਹਾਂ।
Fareedkot Teekaਸੁਖ ਅਰ (ਸਾਂਦਿ) ਸਾਂਤੀ ਸੇ ਹਮਾਰਾ ਘਰ ਮੇਂ ਆਵਣਾ ਹੂਆ ਹੈ॥
Prof. Sahib Singh(ਹੇ ਸੰਤ ਜਨੋ!) ਉਹ ਮਨੁੱਖ ਪੂਰੀ ਆਤਮਕ ਅਰੋਗਤਾ ਨਾਲ ਆਪਣੇ ਹਿਰਦੇ-ਘਰ ਵਿਚ (ਸਦਾ ਲਈ) ਟਿਕ ਗਿਆ,ਪਦ ਅਰਥ ਸੁਖ ਸਾਂਦਿ = ਸੁਖ-ਸਾਂਦ ਨਾਲ, ਖ਼ੈਰੀਅਤ ਨਾਲ, ਆਤਮਕ ਅਰੋਗਤਾ ਨਾਲ। ਘਰਿ = ਹਿਰਦੇ-ਘਰ ਵਿਚ।
SikhNet (Spanish)He regresado a mi Hogar a salvo y en Paz.
ਨਿੰਦਕ ਕੈ ਮੁਖਿ ਛਾਇਆ ॥
nindak kai mukh chhaaeaa |
Sant Singh KhalsaThe slanderer's face is blackened with ashes.
Manmohan SinghThe slanderer's face is besmeared with ashes.
Manmohan Singh (Punjabi)ਦੂਸ਼ਣ ਲਾਉਣ ਵਾਲੇ ਦਾ ਚਿਹਰਾ ਸੁਆਹ ਨਾਲ ਮਲਿਆ ਗਿਆ ਹੈ।
Fareedkot Teekaਨਿੰਦਕ ਕੇ ਮੁਖ ਪਰ ਨਿੰਦਾ ਰੂਪੀ ਸੁਆਹ ਪੜੀ ਹੈ॥
Prof. Sahib Singhਉਸ ਦੀ ਨਿੰਦਾ ਕਰਨ ਵਾਲੇ ਦੇ ਮੂੰਹ ਉੱਤੇ ਸੁਆਹ ਹੀ ਪਈ (ਪ੍ਰਭੂ ਦੇ ਦਾਸ ਦੇ ਨਿੰਦਕ ਨੇ ਸਦਾ ਬਦਨਾਮੀ ਦਾ ਟਿੱਕਾ ਹੀ ਖੱਟਿਆ),ਪਦ ਅਰਥ ਕੈ ਮੁਖਿ = ਦੇ ਮੂੰਹ ਵਿਚ। ਛਾਇਆ = ਸੁਆਹ।
SikhNet (Spanish)Mis calumniadores han sido humillados;
ਪੂਰੈ ਗੁਰਿ. ਪਹਿਰਾਇਆ ॥
poorai gur. pahiraaeaa |
Sant Singh KhalsaThe Perfect Guru has dressed in robes of honor.
Manmohan SinghThe Perfect Guru has dressed me with the robe of honour.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ ਹੈ।
Fareedkot Teekaਪੂਰੇ ਗੁਰੋਂ ਨੇ ਪਤਿ ਰੂਪੀ ਪੁਸ਼ਾਕਾ ਹਮ ਕੋ ਪਹਿਰਾਇਆ ਹੈ॥
Prof. Sahib Singhਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਆਦਰ-ਮਾਣ ਬਖ਼ਸ਼ਿਆ।ਪਦ ਅਰਥ ਗੁਰਿ = ਗੁਰੂ ਨੇ। ਪਹਿਰਾਇਆ = ਸਰੋਪਾ ਦਿੱਤਾ, ਆਦਰ-ਮਾਣ ਬਖ਼ਸ਼ਿਆ।
SikhNet (Spanish)mi Guru Perfecto me ha bendecido y me ha investido de Honor,
ਬਿਨਸੇ ਦੁਖ ਸਬਾਇਆ ॥੧॥
binase dukh sabaaeaa |1|
Sant Singh KhalsaAll my pains and sufferings are over. ||1||
Manmohan SinghAll my sufferings are ended.
Manmohan Singh (Punjabi)ਮੇਰੇ ਸਾਰੇ ਦੁੱਖੜੇ ਮੁੱਕ ਗਏ ਹਨ।
Fareedkot Teekaਦੁਖ ਸਭੀ ਨਸ਼ਟ ਭਏ ਹੈਂ ਔਰ ਸਭ ਮੇਂ ਪਰਮੇਸ਼ਰ ਕੋ ਆਇਆ ਹੂਆ ਜਾਨਾ ਹੈ॥੧॥
Prof. Sahib Singhਉਸ ਦੇ ਸਾਰੇ ਹੀ ਦੁੱਖ ਦੂਰ ਹੋ ਗਏ ॥੧॥ਪਦ ਅਰਥ ਸਬਾਇਆ = ਸਾਰੇ ॥੧॥
SikhNet (Spanish)todas mis aflicciones han pasado. (1)
ਸੰਤਹੁ; ਸਾਚੇ ਕੀ ਵਡਿਆਈ ॥
santahu; saache kee vaddiaaee |
Sant Singh KhalsaO Saints, this is the glorious greatness of the True Lord.
Manmohan SinghO saints, Glory be to the True Lord,
Manmohan Singh (Punjabi)ਹੇ ਸਾਧੂਓ! ਤੁਸੀਂ ਸੱਚੇ ਸਾਈਂ ਦੀ ਪ੍ਰਭਤਾ ਗਾਇਨ ਕਰੋ,
Fareedkot Teekaਹੇ ਸੰਤ ਜਨੋਂ! ਹਮ ਸਾਚੇ ਵਾਹਿਗੁਰੂ ਕੀ ਵਡਿਆਈ ਕਰਤੇ ਹੈਂ॥
Prof. Sahib Singhਹੇ ਸੰਤ ਜਨੋ! (ਵੇਖੋ) ਵੱਡੀ ਸ਼ਾਨ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ,ਪਦ ਅਰਥ ਸਾਚੇ ਕੀ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ। ਵਡਿਆਈ = ਵੱਡੀ ਸ਼ਾਨ, ਵੱਡੀ ਤਾਕਤ।
SikhNet (Spanish)Oh Santos, Gloria sea al Verdadero Señor,
ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥
jin acharaj sobh banaaee |1| rahaau |
Sant Singh KhalsaHe has created such wonder and glory! ||1||Pause||
Manmohan Singhwho has created what is wondrous and glorious. Pause.
Manmohan Singh (Punjabi)ਜਿਸ ਨੇ ਮੈਨੂੰ ਅਸਚਰਜ ਕੀਰਤੀ ਪ੍ਰਦਾਨ ਕੀਤੀ ਹੈ। ਠਹਿਰਾਉ।
Fareedkot Teekaਜਿਸ ਨੇ ਹਮਾਰੀ ਅਸਚਰਜ ਸੋਭਾ ਬਨਾਈ ਹੈ॥੧॥ ਰਹਾਉ ॥
Prof. Sahib Singhਜਿਸ ਨੇ (ਆਪਣੇ ਦਾਸ ਦੀ ਸਦਾ ਹੀ) ਹੈਰਾਨ ਕਰ ਦੇਣ ਵਾਲੀ ਸੋਭਾ ਬਣਾ ਦਿੱਤੀ ਹੈ ॥੧॥ ਰਹਾਉ ॥ਪਦ ਅਰਥ ਜਿਨਿ = ਜਿਸ (ਸਾਚੇ) ਨੇ। ਅਚਰਜ = ਹੈਰਾਨ ਕਰ ਦੇਣ ਵਾਲੀ। ਸੋਭ = (ਆਪਣੇ ਦਾਸ ਦੀ) ਸੋਭਾ ॥੧॥ ਰਹਾਉ ॥
SikhNet (Spanish)Quien ha creado lo Bello y lo Maravilloso. (1-Pausa)
ਬੋਲੇ ਸਾਹਿਬ ਕੈ ਭਾਣੈ ॥
bole saahib kai bhaanai |
Sant Singh KhalsaI speak according to the Will of my Lord and Master.
Manmohan SinghI utter the Lord's will.
Manmohan Singh (Punjabi)ਮੈਂ ਸੁਆਮੀ ਦੀ ਰਜ਼ਾ ਦਾ ਉਚਾਰਨ ਕਰਦਾ ਹਾਂ।
Fareedkot Teekaਸਾਹਿਬ ਕੈ ਭਾਣੇ ਅਨੁਸਾਰ ਹਮ ਬੋਲਤੇ ਹੈਂ॥
Prof. Sahib Singh(ਪ੍ਰਭੂ ਦੇ ਜਿਸ ਸੇਵਕ ਨੂੰ ਗੁਰੂ ਨੇ ਇੱਜ਼ਤ ਬਖ਼ਸ਼ੀ, ਉਹ ਸੇਵਕ ਸਦਾ) ਪਰਮਾਤਮਾ ਦੀ ਰਜ਼ਾ ਵਿਚ ਹੀ ਬਚਨ ਬੋਲਦਾ ਹੈ,ਪਦ ਅਰਥ ਬੋਲੇ = ਬੋਲਦਾ ਹੈ। ਕੈ ਭਾਣੈ = ਦੀ ਰਜ਼ਾ ਵਿਚ।
SikhNet (Spanish)Hablo por la Voluntad del Señor,
ਦਾਸੁ. ਬਾਣੀ ਬ੍ਰਹਮੁ ਵਖਾਣੈ ॥
daas. baanee braham vakhaanai |
Sant Singh KhalsaGod's slave chants the Word of His Bani.
Manmohan SinghThe Lord's slave uttereth the Lord's hymns.
Manmohan Singh (Punjabi)ਸੁਆਮੀ ਦਾ ਗੋਲਾ ਸਾਹਿਬ ਦਾ ਕਲਾਮ ਉਚਾਰਦਾ ਹੈ।
Fareedkot Teekaਹਮ ਦਾਸ ਬਾਣੀ ਕਰ ਕੇ ਬ੍ਰਹਮ ਕਾ ਨਿਰੂਪਣ ਕਰਤੇ ਹੈਂ॥
Prof. Sahib Singhਉਹ ਸੇਵਕ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਬਾਣੀ ਸਦਾ ਉਚਾਰਦਾ ਹੈ, ਪਰਮਾਤਮਾ ਦਾ ਨਾਮ ਉਚਾਰਦਾ ਹੈ।ਪਦ ਅਰਥ ਵਖਾਣੈ = ਉਚਾਰਦਾ ਹੈ। ਬ੍ਰਹਮੁ = ਪਰਮਾਤਮਾ (ਦਾ ਨਾਮ)।
SikhNet (Spanish)pues el Devoto del Señor repite sólo El Bani de Su Palabra.
ਨਾਨਕ. ਪ੍ਰਭ ਸੁਖਦਾਈ ॥
naanak. prabh sukhadaaee |
Sant Singh KhalsaO Nanak, God is the Giver of peace.
Manmohan SinghNanak, Bliss-bestowing is my Master,
Manmohan Singh (Punjabi)ਨਾਨਕ, ਪ੍ਰਸੰਨਤਾ-ਪ੍ਰਦਾਨ ਕਰਨ ਵਾਲਾ ਹੈ ਮੈਂਡਾ ਮਾਲਕ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਨੇ ਤਿਸ ਪ੍ਰਭੂ ਸੁਖਦਾਈ ਕੀ ਸ਼ਰਣ ਲਈ ਹੈ॥
Prof. Sahib Singhਹੇ ਨਾਨਕ! ਉਹ ਪਰਮਾਤਮਾ ਸਦਾ (ਆਪਣੇ ਸੇਵਕ ਨੂੰ) ਸੁਖ ਦੇਣ ਵਾਲਾ ਹੈ,ਪਦ ਅਰਥ ਨਾਨਕ = ਹੇ ਨਾਨਕ!
SikhNet (Spanish)Dice Nanak, mi Maestro es Dador de Éxtasis,
ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥
jin pooree banat banaaee |2|20|84|
Sant Singh KhalsaHe has created the perfect creation. ||2||20||84||
Manmohan Singhwho has created the perfect creation.
Manmohan Singh (Punjabi)ਜਿਸ ਨੇ ਮੁਕੰਮਲ ਘਾੜਿਤ ਘੜੀ ਹੈ।
Fareedkot Teekaਜਿਸ ਨੇ ਹਮਾਰੀ ਵਾ ਸੰਸਾਰ ਕੀ ਬਣਤ ਪੂਰੀ ਬਣਾਈ ਹੂਈ ਹੈ॥੨॥੨੦॥੮੪॥☬ਪੁਨਾ ਵਹੀ ਪ੍ਰਸੰਗ ਕਹਿਤੇ ਹੈਂ:
Prof. Sahib Singhਹੇ ਭਾਈ! ਜਿਸ ਪਰਮਾਤਮਾ ਨੇ (ਨਾਮ-ਸਿਮਰਨ ਦੀ ਇਹ) ਕਦੇ ਉਕਾਈ ਨਾਹ ਖਾਣ ਵਾਲੀ ਵਿਓਂਤ ਬਣਾ ਦਿੱਤੀ ਹੈ ॥੨॥੨੦॥੮੪॥ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਪੂਰੀ ਬਣਤ = ਉਕਾਈ ਨਾਹ ਖਾਣ ਵਾਲੀ ਵਿਓਂਤ ॥੨॥੨੦॥੮੪॥
SikhNet (Spanish)Él es Quien ha creado los Ordenamientos Perfectos en Su Creación. (2‑20‑84)