ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਭੂਖੇ ਖਾਵਤ, ਲਾਜ. ਨ ਆਵੈ ॥
bhookhe khaavat, laaj. na aavai |
Sant Singh KhalsaThe hungry man is not ashamed to eat.
Manmohan SinghAs a hungry man is not ashamed while eating,
Manmohan Singh (Punjabi)ਜਿਸ ਤਰ੍ਹਾਂ ਇਕ ਭੁੱਖੇ ਬੰਦੇ ਨੂੰ ਖਾਂਦਿਆ ਸ਼ਰਮ ਨਹੀਂ ਆਉਂਦੀ,
Fareedkot Teekaਜੈਸੇ ਭੂਖੇ ਪੁਰਸ਼ ਕੋ ਖਾਤੇ ਲਾਜ ਨਹੀਂ ਆਵਤੀ॥
Prof. Sahib Singhਹੇ ਭਾਈ! ਜਿਵੇਂ (ਜੇ ਕਿਸੇ ਭੁੱਖੇ ਮਨੁੱਖ ਨੂੰ ਕੁਝ ਖਾਣ ਨੂੰ ਮਿਲ ਜਾਏ, ਤਾਂ ਉਹ) ਭੁੱਖਾ ਮਨੁੱਖ ਖਾਂਦਿਆਂ ਸ਼ਰਮ ਮਹਿਸੂਸ ਨਹੀਂ ਕਰਦਾ,ਪਦ ਅਰਥ ਲਾਜ = ਸ਼ਰਮ।
SikhNet (Spanish)Así como el hambriento se avergüenza de no comer,
ਤਿਉ ਹਰਿ ਜਨੁ; ਹਰਿ ਗੁਣ ਗਾਵੈ ॥੧॥
tiau har jan; har gun gaavai |1|
Sant Singh KhalsaJust so, the humble servant of the Lord sings the Glorious Praises of the Lord. ||1||
Manmohan Singhsimilarly God's slave shyeth not from singing God's praise.
Manmohan Singh (Punjabi)ਇਸੇ ਤਰ੍ਹਾਂ ਰੱਬ ਦਾ ਗੋਲਾ ਰੱਬ ਦਾ ਜੱਸ ਗਾਉਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ।
Fareedkot Teekaਤੈਸੇ ਹੀ ਹਰੀ ਕਾ (ਜਨੁ) ਦਾਸ ਹਰੀ ਕੇ ਗੁਣੋਂ ਕੋ ਗਾਵਤਾ ਹੈ॥੧॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਦਾ ਸੇਵਕ (ਆਪਣੀ ਆਤਮਕ ਭੁੱਖ ਮਿਟਾਣ ਲਈ ਬੜੇ ਚਾਅ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ ॥੧॥ਪਦ ਅਰਥ ਗਾਵੈ = ਗਾਂਦਾ ਹੈ ॥੧॥
SikhNet (Spanish)así ocurre con el Hombre de Dios que no canta el Nombre del Señor. (1)
ਅਪਨੇ ਕਾਜ ਕਉ. ਕਿਉ ਅਲਕਾਈਐ ॥
apane kaaj kau. kiau alakaaeeai |
Sant Singh KhalsaWhy are you so lazy in your own affairs?
Manmohan SinghWhy art thou slothful in thine own business?
Manmohan Singh (Punjabi)ਤੂੰ ਆਪਣੇ ਨਿੱਜ ਦੇ ਕੰਮ ਵਿੱਚ ਕਿਉਂ ਆਲਸ ਕਰਦਾ ਹੈ।
Fareedkot Teekaਹੇ ਭਾਈ! ਅਪਨੇ ਕਾਰਜ ਕਰਨੇ ਕੋ ਆਲਸ ਕਿਉਂ ਕਰੀਏ॥
Prof. Sahib Singhਹੇ ਭਾਈ! (ਉਹ ਸਿਮਰਨ ਜੋ ਸਾਡਾ ਅਸਲ ਕੰਮ ਹੈ) ਆਪਣੇ (ਇਸ ਅਸਲ) ਕੰਮ ਦੀ ਖ਼ਾਤਰ ਕਦੇ ਭੀ ਆਲਸ ਨਹੀਂ ਕਰਨਾ ਚਾਹੀਦਾ,ਪਦ ਅਰਥ ਕਉ = ਵਾਸਤੇ। ਅਲਕਾਈਐ = ਆਲਸ ਕੀਤਾ ਜਾਏ।
SikhNet (Spanish)¿Por qué nos tardamos en conocer la Verdadera Acción y no contemplamos al Verdadero Señor que nos da Éxtasis?,
ਜਿਤੁ ਸਿਮਰਨਿ. ਦਰਗਹ ਮੁਖੁ ਊਜਲ; ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥
jit simaran. daragah mukh aoojal; sadaa sadaa sukh paaeeai |1| rahaau |
Sant Singh KhalsaRemembering Him in meditation, your face shall be radiant in the Court of the Lord; you shall find peace, forever and ever. ||1||Pause||
Manmohan SinghRemembering thou, Him, by whose meditation, thy face shall be immaculate in the Lord's Court, and thou shalt ever and ever obtain peace. Pause.
Manmohan Singh (Punjabi)ਤੂੰ ਉਸ ਨੂੰ ਯਾਦ ਕਰ, ਜਿਸ ਦੀ ਬੰਦਗੀ ਦੁਆਰਾ ਸਾਈਂ ਦੇ ਦਰਬਾਰ ਵਿੱਚ ਤੇਰਾ ਚਿਹਰਾ ਰੋਸ਼ਨ ਹੋਵੇਗਾ ਅਤੇ ਤੂੰ ਹਮੇਸ਼ਾਂ ਹੀ ਸਦੀਵ ਆਰਾਮ ਪਾਵਨੂੰਗਾ। ਠਹਿਰਾਉ।
Fareedkot Teekaਨਾਮ ਕੇ ਸਿਮਰਣੇ ਕਰ ਦਰਗਾਹ ਮੇਂ ਮੁਖ ਉਜਲ ਹੋਤਾ ਹੈ, ਪੁਨਾ ਸਦਾ ਸਦਾ ਸੁਖ ਕੋ ਪਾਈਏ ਹੈ॥੧॥ ਰਹਾਉ ॥
Prof. Sahib Singhਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੋਈਦਾ ਹੈ, ਤੇ, ਸਦਾ ਹੀ ਆਤਮਕ ਆਨੰਦ ਮਾਣੀਦਾ ਹੈ ॥੧॥ ਰਹਾਉ ॥ਪਦ ਅਰਥ ਜਿਤੁ = ਜਿਸ ਦੀ ਰਾਹੀਂ। ਸਿਮਰਨਿ = ਸਿਮਰਨ ਦੀ ਰਾਹੀਂ। ਜਿਤੁ ਸਿਮਰਨਿ = ਜਿਸ ਸਿਮਰਨ ਦੀ ਰਾਹੀਂ ॥੧॥ ਰਹਾਉ ॥
SikhNet (Spanish)si sólo así nuestros semblantes brillarán en la Puerta del Señor. (1‑Pausa)
ਜਿਉ ਕਾਮੀ; ਕਾਮਿ ਲੁਭਾਵੈ ॥
jiau kaamee; kaam lubhaavai |
Sant Singh KhalsaJust as the lustful man is enticed by lust,
Manmohan SinghAs a lustful man is enticed by lust,
Manmohan Singh (Punjabi)ਜਿਸ ਤਰ੍ਹਾਂ ਵਿਸ਼ੈਈ ਬੰਦਾ ਵਿਸ਼ੇ ਨੂੰ ਲਲਚਾਉਂਦਾ ਹੈ,
Fareedkot Teekaਜੈਸੇ ਕਾਮੀ ਪੁਰਸ਼ ਕਾਮਨੀ ਵਾ ਕਾਮ ਵਿਖੇ ਹੀ ਲੋਭਾਇਮਾਨ ਹੋਤਾ ਹੈ॥
Prof. Sahib Singhਹੇ ਭਾਈ! ਜਿਵੇਂ ਕੋਈ ਵਿਸ਼ਈ ਮਨੁੱਖ ਕਾਮ-ਵਾਸ਼ਨਾ ਵਿਚ ਹੀ ਮਗਨ ਰਹਿੰਦਾ ਹੈ,ਪਦ ਅਰਥ ਕਾਮੀ = ਵਿਸ਼ਈ ਮਨੁੱਖ। ਕਾਮਿ = ਕਾਮ-ਵਾਸ਼ਨਾ ਵਿਚ। ਲੁਭਾਵੈ = ਮਗਨ ਰਹਿੰਦਾ ਹੈ।
SikhNet (Spanish)Así de imponente como es el llamado de la carne para el lujurioso,
ਤਿਉ ਹਰਿ ਦਾਸ; ਹਰਿ ਜਸੁ ਭਾਵੈ ॥੨॥
tiau har daas; har jas bhaavai |2|
Sant Singh Khalsaso is the Lord's slave pleased with the Lord's Praise. ||2||
Manmohan Singhso is the God's slave pleased with God's praise. Pause.
Manmohan Singh (Punjabi)ਏਸੇ ਤਰ੍ਹਾਂ ਹੀ ਰੱਬ ਦੇ ਗੋਲੇ ਨੂੰ ਰੱਬ ਦੀ ਕੀਰਤੀ ਚੰਗੀ ਲੱਗਦੀ ਹੈ। ਠਹਿਰਾਉ।
Fareedkot Teekaਤੈਸੇ ਹਰੀ ਕੇ ਦਾਸ ਕੋ ਹਰੀ ਕਾ ਜਸ ਕਰਨਾ ਭਾਵਤਾ ਹੈ॥੨॥
Prof. Sahib Singhਤਿਵੇਂ ਪਰਮਾਤਮਾ ਦੇ ਸੇਵਕ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਚੰਗੀ ਲੱਗਦੀ ਹੈ ॥੨॥ਪਦ ਅਰਥ ਭਾਵੈ = ਪਸੰਦ ਆਉਂਦਾ ਹੈ ॥੨॥
SikhNet (Spanish)así de imponente es la necesidad de alabar al Señor que siente el Hombre de Dios (2)
ਜਿਉ ਮਾਤਾ. ਬਾਲਿ ਲਪਟਾਵੈ ॥
jiau maataa. baal lapattaavai |
Sant Singh KhalsaJust as the mother holds her baby close,
Manmohan SinghAs the mother is clung to her child,
Manmohan Singh (Punjabi)ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨਾਲ ਚਿਮੜੀ ਹੋਈ ਹੁੰਦੀ ਹੈ,
Fareedkot Teekaਜੈਸੇ ਮਾਤਾ ਕੋ ਬਾਲਕ ਪ੍ਯਾਰ ਪੂਰਬਕ ਲਪਟਾਵਤਾ ਹੈ॥
Prof. Sahib Singhਹੇ ਭਾਈ! ਜਿਵੇਂ ਮਾਂ ਆਪਣੇ ਬੱਚੇ (ਦੇ ਮੋਹ) ਨਾਲ ਚੰਬੜੀ ਰਹਿੰਦੀ ਹੈ,ਪਦ ਅਰਥ ਬਾਲਿ = ਬਾਲ (ਦੇ ਮੋਹ) ਵਿਚ। ਲਪਟਾਵੈ = ਚੰਬੜੀ ਰਹਿੰਦੀ ਹੈ।
SikhNet (Spanish)Así como la madre abraza a su amado hijo,
ਤਿਉ ਗਿਆਨੀ. ਨਾਮੁ ਕਮਾਵੈ ॥੩॥
tiau giaanee. naam kamaavai |3|
Sant Singh Khalsaso does the spiritual person cherish the Naam, the Name of the Lord. ||3||
Manmohan Singhso does the divine cherish the Lord's Name.
Manmohan Singh (Punjabi)ਏਸੇ ਤਰ੍ਹਾਂ ਹੀ ਬ੍ਰਹਿਮਬੇਤਾ ਸਾਈਂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ।
Fareedkot Teekaਤਿਸੀ ਪ੍ਰਕਾਰ ਗ੍ਯਾਨੀ ਪੁਰਸ਼ ਨਾਮ ਕੋ ਕਮਾਵਤਾ, ਭਾਵ ਜਪਤਾ ਹੈ॥੩॥
Prof. Sahib Singhਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਨਾਮ (-ਸਿਮਰਨ ਦੀ) ਕਮਾਈ ਕਰਦਾ ਹੈ ॥੩॥ਪਦ ਅਰਥ ਗਿਆਨੀ = ਆਤਮਕ ਜੀਵਨ ਦੀ ਸੂਝ ਵਾਲਾ ॥੩॥
SikhNet (Spanish)el Sabio del Señor practica con Amor Su Nombre. (3)
ਗੁਰ ਪੂਰੇ ਤੇ ਪਾਵੈ ॥
gur poore te paavai |
Sant Singh KhalsaThis is obtained from the Perfect Guru.
Manmohan SinghHe, who is blessed with it by the Perfect Guru,
Manmohan Singh (Punjabi)ਜੋ ਪੂਰਨ ਗੁਰਾਂ ਪਾਸੋਂ ਇਸ ਨੂੰ ਪ੍ਰਾਪਤ ਕਰਦਾ ਹੈ,
Fareedkot Teekaਜੋ ਪੂਰੇ ਗੁਰੋਂ ਸੇ ਪਾਵਤਾ ਹੈ॥
Prof. Sahib Singhਪਰ, ਜੇਹੜਾ (ਇਹ ਦਾਤਿ) ਪੂਰੇ ਗੁਰੂ ਤੋਂ ਹਾਸਲ ਕਰਦਾ ਹੈ,ਪਦ ਅਰਥ ਤੇ = ਤੋਂ, ਪਾਸੋਂ।
SikhNet (Spanish)Dice Nanak, uno es bendecido con el Nombre por el Perfecto Guru,
ਜਨ ਨਾਨਕ. ਨਾਮੁ ਧਿਆਵੈ ॥੪॥੧੯॥੮੩॥
jan naanak. naam dhiaavai |4|19|83|
Sant Singh KhalsaServant Nanak meditates on the Naam, the Name of the Lord. ||4||19||83||
Manmohan Singhmeditates on the Name, O serf Nanak.
Manmohan Singh (Punjabi)ਉਹੀ ਨਾਮ ਦਾ ਸਿਮਰਨ ਕਰਦਾ ਹੈ, ਹੇ ਨਫਰ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਦਾਸ ਹਰੀ ਨਾਮ ਕੋ ਧਿਆਵਤਾ ਹੈ॥੪॥੧੯॥੮੩॥☬ਗੁਰੂ ਜੀ ਜਬ ਬਡਾਲੀ ਸੇ ਸ੍ਰੀ ਅੰਮ੍ਰਤਸਰ ਜੀ ਆਏ, ਤਬ ਨਿੰਦਕੋਂ ਕੋ ਸਿਮਰ ਕਰ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! (ਉਹੀ ਮਨੁੱਖ ਪਰਮਾਤਮਾ ਦਾ) ਨਾਮ ਸਿਮਰਦਾ ਹੈ ॥੪॥੧੯॥੮੩॥ਪਦ ਅਰਥ ਜਨ ਨਾਨਕ = ਹੇ ਨਾਨਕ = ਹੇ ਦਾਸ ਨਾਨਕ! ॥੪॥੧੯॥੮੩॥
SikhNet (Spanish)y se embulle en Dios meditando en Su Nombre. (4‑19‑83)