ੴ

ਸਿੱਖਬਾਣੀ · SikhBani

ਪ੍ਰਭੁ ਅਪੁਨਾ ਰਿਦੈ ਧਿਆਏ ॥

prabh apunaa ridai dhiaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 629 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪ੍ਰਭੁ ਅਪੁਨਾ. ਰਿਦੈ ਧਿਆਏ ॥

prabh apunaa. ridai dhiaae |

Sant Singh KhalsaWithin my heart, I meditate on God.
Manmohan SinghWithin my mind, I meditate on my Lord.
Manmohan Singh (Punjabi)ਆਪਣੇ ਹਿਰਦੇ ਅੰਦਰ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਅਪਨਾ ਪ੍ਰਭੂ ਰਿਦੇ ਮੇਂ ਧਿਆਇ ਕਰਕੇ॥
Prof. Sahib Singhਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)Alabo a mi Señor y Maestro en mi mente;

ਘਰਿ. ਸਹੀ ਸਲਾਮਤਿ ਆਏ ॥

ghar. sahee salaamat aae |

Sant Singh KhalsaI have returned home safe and sound.
Manmohan SinghSafe and sound, I have returned home.
Manmohan Singh (Punjabi)ਖ਼ੈਰ-ਖੈਰੀਅਤ ਨਾਲ ਮੈਂ ਆਪਣੇ ਘਰ ਮੁੜ ਆਇਆ ਹਾਂ।
Fareedkot Teekaਨਿਸਚੈ ਕਰ (ਸਲਾਮਤਿ) ਅਨੰਦ ਪੂਰਬਕ ਘਰ ਮੇਂ ਹਮ ਆਏ ਹੈਂ॥
Prof. Sahib Singhਉਹ ਮਨੁੱਖ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਘਰਿ = ਹਿਰਦੇ-ਘਰ ਵਿਚ, ਪ੍ਰਭੂ-ਚਰਨਾਂ ਵਿਚ। ਸਹੀ ਸਲਾਮਤਿ = ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਵਿਕਾਰਾਂ ਤੋਂ ਪੂਰੀ ਤਰ੍ਹਾਂ ਬਚਾ ਕੇ।

SikhNet (Spanish)es por Su Gracia que he llegado a salvo a mi Hogar.

ਸੰਤੋਖੁ ਭਇਆ ਸੰਸਾਰੇ ॥

santokh bheaa sansaare |

Sant Singh KhalsaThe world has become contented.
Manmohan SinghThe world has now acquired contentment.
Manmohan Singh (Punjabi)ਜਗਤ ਨੂੰ ਹੁਣ ਸੰਤੁਸ਼ਟਤਾ ਪ੍ਰਾਪਤ ਹੋ ਗਈ ਹੈ।
Fareedkot Teekaਹਮ ਕੋ ਸੰਸਾਰ ਮੇਂ ਸੰਤੋਖ ਹੂਆ ਹੈ॥
Prof. Sahib Singhਦੁਨੀਆ ਦੀ ਕਿਰਤ-ਕਾਰ ਕਰਦਿਆਂ ਭੀ (ਉਸ ਦੇ ਮਨ ਵਿਚ ਮਾਇਆ ਵਲੋਂ) ਸੰਤੋਖ ਬਣਿਆ ਰਹਿੰਦਾ ਹੈ।

ਪਦ ਅਰਥ ਸੰਸਾਰੇ = ਸੰਸਾਰ ਵਿਚ (ਵਿਚਰਦਿਆਂ), ਦੁਨੀਆ ਦੀ ਕਿਰਤ = ਕਾਰ ਕਰਦਿਆਂ।

SikhNet (Spanish)El mundo entero está en verdad Contento,

ਗੁਰਿ ਪੂਰੈ. ਲੈ ਤਾਰੇ ॥੧॥

gur poorai. lai taare |1|

Sant Singh KhalsaThe Perfect Guru has saved me. ||1||
Manmohan SinghThe Perfect Guru, has saved me.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਰੱਖਿਆ ਕੀਤੀ ਹੈ।
Fareedkot Teekaਪੂਰੇ ਗੁਰੋਂ ਨੇ ਹਮ ਸੰਸਾਰ ਸਮੁੰਦਰ ਸੇ ਤਾਰ ਲਏ ਹੈਂ॥੧॥
Prof. Sahib Singhਪੂਰੇ ਗੁਰੂ ਨੇ ਉਸ ਦੀ ਬਾਂਹ ਫੜ ਕੇ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੁੰਦਾ ਹੈ ॥੧॥

ਪਦ ਅਰਥ ਗੁਰਿ = ਗੁਰੂ ਨੇ। ਲੈ = ਲੈ ਕੇ, (ਉਸ ਦੀ) ਬਾਂਹ ਫੜ ਕੇ ॥੧॥

SikhNet (Spanish)pues el Guru Perfecto los ha emancipado a todos. (1)

ਸੰਤਹੁ; ਪ੍ਰਭੁ ਮੇਰਾ ਸਦਾ ਦਇਆਲਾ ॥

santahu; prabh meraa sadaa deaalaa |

Sant Singh KhalsaO Saints, my God is forever merciful.
Manmohan SinghO saints, my Master is ever merciful.
Manmohan Singh (Punjabi)ਹੇ ਸਾਧੂਓ! ਮੈਂਡਾ ਮਾਲਕ, ਹਮੇਸ਼ਾਂ ਹੀ ਮਿਹਰਬਾਨ ਹੈ।
Fareedkot Teekaਹੇ ਸੰਤ ਜਨੋਂ! ਮੇਰਾ ਪ੍ਰਭੂ ਸਦਾ ਦਇਆਲਤਾ ਕਰਨੇ ਵਾਲਾ ਹੈ॥
Prof. Sahib Singhਹੇ ਸੰਤ ਜਨੋ! ਮੇਰਾ ਪ੍ਰਭੂ (ਆਪਣੇ ਸੇਵਕਾਂ ਉਤੇ) ਸਦਾ ਹੀ ਦਇਆਵਾਨ ਰਹਿੰਦਾ ਹੈ।
SikhNet (Spanish)Oh Santos, mi Dios es siempre Compasivo conmigo,

ਅਪਨੇ ਭਗਤ ਕੀ. ਗਣਤ, ਨ ਗਣਈ; ਰਾਖੈ ਬਾਲ ਗੁਪਾਲਾ ॥੧॥ ਰਹਾਉ ॥

apane bhagat kee. ganat, na ganee; raakhai baal gupaalaa |1| rahaau |

Sant Singh KhalsaThe Lord of the world does not call His devotee to account; He protects His children. ||1||Pause||
Manmohan SinghGod, the World-Cherisher, calls not account from his saints, and preserves him as His child. Pause.
Manmohan Singh (Punjabi)ਜਗਤ ਦਾ ਪਾਲਣਹਾਰ ਵਾਹਿਗੁਰੂ ਆਪਣੇ ਸਾਧੂ ਪਾਸੋਂ ਹਿਸਾਬ ਕਿਤਾਬ ਨਹੀਂ ਲੈਂਦਾ ਤੇ ਆਪਣੇ ਬੱਚੇ ਦੀ ਤਰ੍ਹਾਂ, ਉਸ ਦੀ ਰੱਖਿਆ ਕਰਦਾ ਹੈ। ਠਹਿਰਾਉ।
Fareedkot Teekaਅਪਨੇ ਭਗਤ ਜਨੋਂ ਕੇ ਕਰਮੋਂ ਕੀ ਗਿਨਤੀ ਕੋ ਨਹੀਂ ਗਿਨਤਾ, ਅਪਨੇ ਬਾਲਕ ਜਾਨ ਕਰ ਰਖ੍ਯਾ ਕਰਤਾ ਹੈ॥੧॥ ਰਹਾਉ ॥
Prof. Sahib Singhਪ੍ਰਭੂ ਆਪਣੇ ਭਗਤਾਂ ਦੇ ਕਰਮਾਂ ਦਾ ਲੇਖਾ ਨਹੀਂ ਵਿਚਾਰਦਾ, (ਕਿਉਂਕਿ) ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਬੱਚਿਆਂ ਵਾਂਗ (ਸੇਵਕਾਂ ਨੂੰ ਵਿਕਾਰਾਂ ਤੋਂ) ਬਚਾਈ ਰੱਖਦਾ ਹੈ (ਇਸ ਕਰਕੇ ਉਹਨਾਂ ਦਾ ਵਿਕਾਰਾਂ ਦਾ ਲੇਖਾ ਕੋਈ ਰਹਿ ਹੀ ਨਹੀਂ ਜਾਂਦਾ ॥੧॥ ਰਹਾਉ ॥

ਪਦ ਅਰਥ ਗਣਤ = ਲੇਖਾ। ਨ ਗਣਈ = ਨਹੀਂ ਗਿਣਦਾ। ਗੁਪਾਲਾ = ਸ੍ਰਿਸ਼ਟੀ ਦਾ ਪਾਲਕ ਪ੍ਰਭੂ ॥੧॥ ਰਹਾਉ ॥

SikhNet (Spanish)no toma mis faltas en cuenta, y me protege como un niño. (1‑Pausa)

ਹਰਿ ਨਾਮੁ. ਰਿਦੈ ਉਰਿ ਧਾਰੇ ॥

har naam. ridai ur dhaare |

Sant Singh KhalsaI have enshrined the Lord's Name within my heart.
Manmohan SinghI have clasped God's Name to my heart,
Manmohan Singh (Punjabi)ਮੈਂ ਰੱਬ ਦਾ ਨਾਮ ਆਪਣੇ ਦਿਲ ਨਾਲ ਲਾ ਲਿਆ ਹੈ,
Fareedkot Teekaਹਰੀ ਕੇ ਨਾਮ (ਉਰਿ) ਵਸੇਸ ਕਰ ਕੇ ਰਿਦੇ ਮੇਂ ਧਾਰਨ ਕੀਏ ਹੈਂ॥
Prof. Sahib Singhਹੇ ਸੰਤ ਜਨੋ! ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,

ਪਦ ਅਰਥ ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ।

SikhNet (Spanish)He alabado el Nombre del Señor en la mente,

ਤਿਨਿ. ਸਭੇ ਥੋਕ ਸਵਾਰੇ ॥

tin. sabhe thok savaare |

Sant Singh KhalsaHe has resolved all my affairs.
Manmohan Singhand He, the Lord has perfected all mine affairs.
Manmohan Singh (Punjabi)ਅਤੇ ਉਸ ਸਾਹਿਬ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
Fareedkot Teekaਤਿਸ ਨਾਮੋਂ ਨੇ ਹਮਾਰੇ ਸਭੀ ਕਾਮ ਸਵਾਰ ਦੀਏ ਹੈਂ॥
Prof. Sahib Singh(ਯਕੀਨ ਜਾਣੋ) ਉਸ ਨੇ ਆਪਣੇ ਸਾਰੇ ਆਤਮਕ ਗੁਣ ਸੋਹਣੇ ਬਣਾ ਲਏ ਹਨ।

ਪਦ ਅਰਥ ਤਿਨਿ = ਉਸ ਮਨੁੱਖ ਨੇ। ਸਭੇ ਥੋਕ = ਸਾਰੀਆਂ ਚੀਜ਼ਾਂ, ਸਾਰੇ ਆਤਮਕ ਗੁਣ।

SikhNet (Spanish)y Él me ha llevado a la Plenitud.

ਗੁਰਿ ਪੂਰੈ. ਤੁਸਿ ਦੀਆ ॥

gur poorai. tus deea |

Sant Singh KhalsaThe Perfect Guru was pleased, and blessed me,
Manmohan SinghBeing pleased, the Perfect Guru, has blessed me with the Name,
Manmohan Singh (Punjabi)ਪ੍ਰਸੰਨ ਹੋ ਪੂਰਨ ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ,
Fareedkot Teekaਜਬ ਸੇ ਪੂਰੇ ਗੁਰੋਂ ਨੇ (ਤੁਸਿ) ਪ੍ਰਸੰਨ ਹੋ ਕਰ ਹਮਾਰੇ ਕੋ ਨਾਮ ਦੀਆ ਹੈ॥
Prof. Sahib Singhਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਪ੍ਰਸੰਨ ਹੋ ਕੇ ਨਾਮ ਦੀ ਦਾਤਿ ਬਖ਼ਸ਼ੀ,

ਪਦ ਅਰਥ ਤੁਸਿ = ਤੁੱਠ ਕੇ, ਪ੍ਰਸੰਨ ਹੋ ਕੇ।

SikhNet (Spanish)El Guru Perfecto ha sido Compasivo conmigo,

ਫਿਰਿ ਨਾਨਕ; ਦੂਖੁ. ਨ ਥੀਆ ॥੨॥੨੧॥੮੫॥

fir naanak; dookh. na theea |2|21|85|

Sant Singh Khalsaand now, Nanak shall never again suffer pain. ||2||21||85||
Manmohan Singhhence, Nanak shall suffer no further agony.
Manmohan Singh (Punjabi)ਅਤੇ ਇਸ ਲਈ ਨਾਨਕ ਨੂੰ ਮੁੜ ਕੋਈ ਕਸ਼ਟ ਨਹੀਂ ਵਾਪਰੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਫਿਰ ਤਬ ਸੇ ਹਮ ਕੋ ਕੋਈ ਦੂਖ ਨਹੀਂ ਹੂਆ ਹੈ॥੨॥੨੧॥੮੫॥☬ਪਰਮੇਸਰ ਕੇ ਸਨਮੁਖ ਹੋ ਕਰ ਬੇਨਤੀ ਪੂਰਬਕ ਹਰਿ ਨਾਮ ਜਸ ਕਹਤੇ ਹੈਂ:
Prof. Sahib Singhਹੇ ਨਾਨਕ! ਉਸ ਨੂੰ ਮੁੜ ਕਦੇ ਕੋਈ ਦੁੱਖ ਪੋਹ ਨਾਹ ਸਕਿਆ ॥੨॥੨੧॥੮੫॥

ਪਦ ਅਰਥ ਨ ਥੀਆ = ਨਾਹ ਹੋਇਆ ॥੨॥੨੧॥੮੫॥

SikhNet (Spanish)y mira, ya no hubo dolor para mí. (2‑21‑85)
Answers quote the Granth verbatim with Ang citations. AI commentary is not Gurbani and not a religious ruling.