ੴ

ਸਿੱਖਬਾਣੀ · SikhBani

ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥

sagal samagree mohi viaapee kab aooche kab neeche
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 610, 611 · 11 lines
Translations

ਸੋਰਠਿ ਮਹਲਾ ੫ ॥

soratth mahalaa 5 | Ang 610

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਗਲ ਸਮਗ੍ਰੀ. ਮੋਹਿ ਵਿਆਪੀ; ਕਬ ਊਚੇ. ਕਬ ਨੀਚੇ ॥

sagal samagree. mohi viaapee; kab aooche. kab neeche | Ang 610

Sant Singh KhalsaThe whole creation is engrossed in emotional attachment; sometimes, one is high, and at other times, low.
Manmohan SinghThe entire creation is engrossed in worldly love and the man is sometimes high, some times low.
Manmohan Singh (Punjabi)ਸਾਰੀ ਰਚਨਾ ਸੰਸਾਰੀ ਮਮਤਾ ਅੰਦਰ ਗ੍ਰਸੀ ਹੋਈ ਹੈ। ਇਨਸਾਨ ਕਦੇ ਉਚਾਂ ਹੁੰਦਾ, ਕਦੇ ਨੀਵਾਂ।
Fareedkot Teekaਸਭ ਸਮੱਗ੍ਰੀ, ਭਾਵ ਸ੍ਰਿਸ੍ਟੀ ਮੋਹ ਮੇਂ ਬਿਆਪੀ ਹੂਈ ਹੈ, ਇਸੀ ਤੇ ਕਬੀ ਊਚੇ ਔਰ ਕਬੀ ਨੀਚੇ ਕੋ ਜਾਤੀ ਹੈ।
Prof. Sahib Singhਹੇ ਭਾਈ! ਸਾਰੀ ਦੁਨੀਆ ਮੋਹ ਵਿਚ ਫਸੀ ਹੋਈ ਹੈ (ਇਸ ਦੇ ਕਾਰਨ) ਕਦੇ (ਜੀਵ) ਅਹੰਕਾਰ ਵਿਚ ਆ ਜਾਂਦੇ ਹਨ, ਕਦੇ ਘਬਰਾਹਟ ਵਿਚ ਪੈ ਜਾਂਦੇ ਹਨ।

ਪਦ ਅਰਥ ਸਮਗ੍ਰੀ = ਰਚਨਾ, ਦੁਨੀਆ। ਮੋਹਿ = ਮੋਹ ਵਿਚ। ਵਿਆਪੀ = ਫਸੀ ਹੋਈ ਹੈ। ਕਬ = ਕਦੇ।

SikhNet (Spanish)La creación entera está siendo dominada por la pasión del apego,

ਸੁਧੁ. ਨ ਹੋਈਐ ਕਾਹੂ ਜਤਨਾ; ਓੜਕਿ. ਕੋ ਨ ਪਹੂਚੇ ॥੧॥

sudh. na hoeeai kaahoo jatanaa; orrak. ko na pahooche |1| Ang 610

Sant Singh KhalsaNo one can be purified by any rituals or devices; they cannot reach their goal. ||1||
Manmohan SinghBy no artifice he is purified, and no one reaches the desired goal.
Manmohan Singh (Punjabi)ਕਿਸੇ ਭੀ ਢੰਗ ਨਾਲ ਉਹ ਪਵਿੱਤਰ ਨਹੀਂ ਹੁੰਦਾ, ਅਤੇ ਕੋਈ ਭੀ ਲੋੜੀਂਦੇ ਟਿਕਾਣੇ ਨੂੰ ਨਹੀਂ ਅੱਪੜਦਾ।
Fareedkot Teekaਨਾਮ ਸੇ ਬਿਨਾ ਔਰ ਕਿਸੇ ਜਤਨ ਕਰ ਕੇ ਸੁਧ ਨਹੀਂ ਹੋਵੀਤਾ, ਕਿਉਂਕਿ ਓੜਕ ਅੰਤ, ਭਾਵ ਸਿਧ ਅਵਸਥਾ ਮੋਖ ਪਦ ਕੋ ਕੋਈ ਨਹੀਂ ਪਹੁੰਚਤਾ॥੧॥
Prof. Sahib Singhਆਪਣੇ ਕਿਸੇ ਭੀ ਜਤਨ ਨਾਲ (ਮੋਹ ਦੀ ਮੈਲ ਤੋਂ) ਪਵਿਤ੍ਰ ਨਹੀਂ ਹੋ ਸਕੀਦਾ। ਕੋਈ ਭੀ ਮਨੁੱਖ (ਆਪਣੇ ਜਤਨ ਨਾਲ ਮੋਹ ਦੇ) ਪਾਰਲੇ ਬੰਨੇ ਨਹੀਂ ਪਹੁੰਚ ਸਕਦਾ ॥੧॥

ਪਦ ਅਰਥ ਸੁਧੁ = ਪਵਿੱਤ੍ਰ। ਕਾਹੂ ਜਤਨਾ = ਕਿਸੇ ਭੀ ਜਤਨ ਨਾਲ। ਓੜਕਿ = ਅਖ਼ੀਰ ਤਕ, ਸਿਰੇ ਤਕ, ਪ੍ਰਭੂ ਤਕ। ਕੋ = ਕੋਈ ਭੀ ॥੧॥

SikhNet (Spanish)y en espíritu, uno está a veces elevado y otras, no. Uno no se purifica a base de esfuerzos, ni tampoco así logra alcanzar su Destino. (1)

ਮੇਰੇ ਮਨ; ਸਾਧ ਸਰਣਿ ਛੁਟਕਾਰਾ ॥

mere man; saadh saran chhuttakaaraa | Ang 611

Sant Singh KhalsaO my mind, emancipation is attained in the Sanctuary of the Holy Saints.
Manmohan SinghO my soul, emancipation is attained to by seeking the saints refuge.
Manmohan Singh (Punjabi)ਹੇ ਮੇਰੀ ਜਿੰਦੜੀਏ! ਸੰਤਾਂ ਦੀ ਸ਼ਰਣ ਲੈਣ ਨਾਲ ਮੋਖਸ਼ ਪ੍ਰਾਪਤ ਹੁੰਦੀ ਹੈ।
Fareedkot Teekaਹੇ ਮੇਰੇ ਮਨ! ਸੰਤੋਂ ਕੀ ਸਰਣ ਮੇਂ ਹੀ ਛੁਟਕਾਰਾ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਸਰਨ ਪਿਆਂ ਹੀ (ਮੋਹ ਤੋਂ) ਖ਼ਲਾਸੀ ਹੋ ਸਕਦੀ ਹੈ।

ਪਦ ਅਰਥ ਮਨ = ਹੇ ਮਨ! ਛੁਟਕਾਰਾ = ਮੋਹ ਤੋਂ ਖ਼ਲਾਸੀ। ਸਾਧ = ਗੁਰੂ।

SikhNet (Spanish)Oh mente mía, la Liberación es obtenida en el Refugio de los Santos,

ਬਿਨੁ ਗੁਰ ਪੂਰੇ. ਜਨਮ ਮਰਣੁ, ਨ ਰਹਈ; ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥

bin gur poore. janam maran, na rahee; fir aavat baaro baaraa | rahaau | Ang 611

Sant Singh KhalsaWithout the Perfect Guru, births and deaths do not cease, and one comes and goes, over and over again. ||Pause||
Manmohan SinghWithout the Perfect Guru, births and deaths end not, rather the mortal comes over and over again. Pause.
Manmohan Singh (Punjabi)ਪੂਰਨ ਗੁਰਾਂ ਦੇ ਬਾਝੋਂ ਜੰਮਣ ਤੇ ਮਰਨ ਮੁੱਕਦੇ ਨਹੀਂ ਸਗੋਂ ਪ੍ਰਾਣੀ ਮੁੜ ਮੁੜ ਕੇ ਆਉਂਦਾ ਰਹਿੰਦਾ ਹੈ। ਠਹਿਰਾਉ।
Fareedkot Teekaਸਤਿਗੁਰੂ ਪੂਰਿਓਂ ਕੀ ਸਰਨ ਲੇਨੇ ਸੇ ਬਿਨਾਂ ਜਨਮ ਔ ਮਰਨ ਸੇ ਰਹਿਤ ਨਹੀਂ ਹੋਵੀਤਾ, ਪੁਨਃ ਬਾਰੰਬਾਰ ਸੰਸਾਰ ਮੇਂ ਆਵਨਾ ਹੋਤਾ ਹੈ॥ ਰਹਾਉ ॥
Prof. Sahib Singhਪੂਰੇ ਗੁਰੂ ਤੋਂ ਬਿਨਾ (ਜੀਵ ਦਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ, (ਜੀਵ) ਮੁੜ ਮੁੜ (ਜਗਤ ਵਿਚ) ਆਉਂਦਾ ਰਹਿੰਦਾ ਹੈ ਰਹਾਉ॥

ਪਦ ਅਰਥ ਨ ਰਹਈ = ਨਹੀਂ ਮੁੱਕਦਾ। ਬਾਰੋ ਬਾਰਾ = ਮੁੜ ਮੁੜ ॥ਰਹਾਉ॥

SikhNet (Spanish)y sin el Perfecto Guru, tus idas y venidas no terminarán y permanecerás siempre en la ronda de nacimientos y muertes. (Pausa)

ਓਹੁ ਜੁ ਭਰਮੁ ਭੁਲਾਵਾ ਕਹੀਅਤ; ਤਿਨ ਮਹਿ ਉਰਝਿਓ ਸਗਲ ਸੰਸਾਰਾ ॥

ohu ju bharam bhulaavaa kaheeat; tin meh urajhio sagal sansaaraa | Ang 611

Sant Singh KhalsaThe whole world is entangled in what is called the delusion of doubt.
Manmohan SinghThat what is called the misgiving of illusion, in that is the whole world entangled.
Manmohan Singh (Punjabi)ਉਹ ਜਿਸ ਨੂੰ ਵਹਿਮ ਦਾ ਭੁਲੇਖਾ ਆਖਦੇ ਹਨ, ਉਸ ਅੰਦਰ ਸਾਰਾ ਜਹਾਨ ਉਲਝਿਆ ਹੋਇਆ ਹੈ।
Fareedkot Teeka(ਓਹੁ) ਜੋ ਭੁਲਾਵਾ ਜਨਮ ਮਰਣ ਕਾ ਕਾਰਣੁ ਅਗਯਾਨੁ ਅਰੁ ਤਿਸ ਸੇ ਜੰਨ ਜੋ ਭਰਮੁ ਹੈ, ਤਿਨ ਦੋਨੋਂ ਮੇਂ ਸਭੁ ਸੰਸਾਰੁ ਫਸਾ ਹੂਆ ਹੈ॥
Prof. Sahib Singhਜਿਸ ਮਾਨਸਕ ਹਾਲਤ ਨੂੰ 'ਭਰਮ ਭੁਲਾਵਾ' ਆਖੀਦਾ ਹੈ, ਸਾਰਾ ਜਗਤ ਉਹਨਾਂ (ਭਰਮ ਭੁਲਾਵਿਆਂ ਵਿਚ) ਫਸਿਆ ਪਿਆ ਹੈ।

ਪਦ ਅਰਥ ਭਰਮੁ = ਭਟਕਣਾ। ਭੁਲਾਵਾ = ਭੁਲੇਖਾ। ਤਿਨ ਮਹਿ = ਉਹਨਾਂ (ਭਰਮ ਭੁਲਾਵਿਆਂ) ਵਿਚ।

SikhNet (Spanish)A eso que llaman embrujo, eso, es en lo que está involucrado el mundo entero,

ਪੂਰਨ ਭਗਤੁ ਪੁਰਖ ਸੁਆਮੀ ਕਾ; ਸਰਬ ਥੋਕ ਤੇ ਨਿਆਰਾ ॥੨॥

pooran bhagat purakh suaamee kaa; sarab thok te niaaraa |2| Ang 611

Sant Singh KhalsaThe perfect devotee of the Primal Lord God remains detached from everything. ||2||
Manmohan SinghBut the perfect saint of the omnipotent Lord remains detached from all the things.
Manmohan Singh (Punjabi)ਪ੍ਰੰਤੂ, ਬਲਵਾਨ ਪ੍ਰਭੂ ਦਾ ਪੂਰਾ ਸੰਤ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਰਹਿੰਦਾ ਹੈ।
Fareedkot Teekaਕੋਈ ਜੋ ਪੁਰਖ ਸ੍ਵਾਮੀ ਕਾ ਪੂਰਨ ਭਗਤੁ ਹੈ, ਵਹੁ ਸਰਬ ਪਦਾਰਥੋਂ ਸੇ ਨਿਆਰਾ ਹੈ ਅਰਥਾਤ ਅਸੰਗ ਹੈ॥੨॥
Prof. Sahib Singhਪਰੰਤੂ ਸਰਬ-ਵਿਆਪਕ ਮਾਲਕ-ਪ੍ਰਭੂ ਦਾ ਪੂਰਨ ਭਗਤ (ਦੁਨੀਆ ਦੇ) ਸਾਰੇ ਪਦਾਰਥਾਂ (ਦੇ ਮੋਹ) ਤੋਂ ਵੱਖਰਾ ਰਹਿੰਦਾ ਹੈ ॥੨॥

ਪਦ ਅਰਥ ਪੁਰਖ = ਸਰਬ-ਵਿਆਪਕ। ਥੋਕ = ਪਦਾਰਥ। ਤੇ = ਤੋਂ। ਨਿਆਰਾ = ਵੱਖਰਾ ॥੨॥

SikhNet (Spanish)pero el Devoto Perfecto del Señor permanece desapegado de todos los deseos sensuales. (2)

ਨਿੰਦਉ ਨਾਹੀ. ਕਾਹੂ ਬਾਤੈ; ਏਹੁ ਖਸਮ ਕਾ ਕੀਆ ॥

nindau naahee. kaahoo baatai; ehu khasam kaa keea | Ang 611

Sant Singh KhalsaDon't indulge in slander for any reason, for everything is the creation of the Lord and Master.
Manmohan SinghSlander not the world for any thing for it is created by the Master.
Manmohan Singh (Punjabi)ਸੰਸਾਰ ਨੂੰ ਕਿਸੇ ਗੱਲੋਂ ਬੁਰਾ ਭਲਾ ਨਾਂ ਆਖ, ਕਿਉਂ ਜੋ ਇਹ ਮਾਲਕ ਦਾ ਰਚਿਆ ਹੋਇਆ ਹੈ।
Fareedkot Teekaਕਿਸੀ ਬਾਤ ਕਰ ਨਿੰਦੋ ਨਾਹੀਂ, ਇਹੁ ਪ੍ਰਪੰਚ ਭੀ (ਖਸਮ) ਸੁਆਮੀ ਕਾ ਕੀਆ ਹੂਆ ਹੈ॥
Prof. Sahib Singhਫਿਰ ਭੀ, ਹੇ ਭਾਈ! ਇਹ ਸਾਰਾ ਜਗਤ ਮਾਲਕ-ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ, ਮੈਂ ਇਸ ਨੂੰ ਕਿਸੇ ਗੱਲੇ ਭੀ ਮਾੜਾ ਨਹੀਂ ਆਖ ਸਕਦਾ।

ਪਦ ਅਰਥ ਨਿੰਦਉ = ਨਿੰਦਉਂ, ਮੈਂ ਨਿੰਦਦਾ। ਕਾਹੂ ਬਾਤੈ = ਕਿਸੇ ਭੀ ਗੱਲੇ। ਏਹੁ = ਇਹ (ਸੰਸਾਰ)।

SikhNet (Spanish)No critiques al mundo de ninguna forma, pues es la Creación del Maestro.

ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ; ਮਿਲਿ ਸਾਧਸੰਗਤਿ ਨਾਉ ਲੀਆ ॥੩॥

jaa kau kripaa karee prabh merai; mil saadhasangat naau leea |3| Ang 611

Sant Singh KhalsaOne who is blessed with the Mercy of my God, dwells on the Name in the Saadh Sangat, the Company of the Holy. ||3||
Manmohan SinghHe, on whom is the grace of my Lord, meditates on the name, in the saints society.
Manmohan Singh (Punjabi)ਜਿਸ ਉਤੇ ਮੇਰੇ ਮਾਲਕ ਦੀ ਰਹਿਮਤ ਹੈ, ਉਹ ਸਤਿਸੰਗਤ ਅੰਦਰ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜਿਸ ਪਰ ਮੇਰੇ ਪ੍ਰਭੂ ਨੇ ਕ੍ਰਿਪਾ ਕਰੀ ਹੈ, ਤਿਸੀ ਨੇ ਸਾਧ ਸੰਗਤ ਮੇਂ ਮਿਲ ਕੇ ਨਾਮ ਜਪਿਆ ਹੈ॥੩॥
Prof. Sahib Singhਹਾਂ, ਜਿਸ ਮਨੁੱਖ ਉਤੇ ਮੇਰੇ ਪ੍ਰਭੂ ਨੇ ਮੇਹਰ ਕਰ ਦਿੱਤੀ, ਉਹ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਤੇ, ਮੋਹ ਤੋਂ ਬਚ ਨਿਕਲਦਾ ਹੈ) ॥੩॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਮਿਲਿ = ਮਿਲ ਕੇ ॥੩॥

SikhNet (Spanish)Aquél sobre quien reside la Gracia de mi Señor habita en Su Nombre en la Saad Sangat. (3)

ਪਾਰਬ੍ਰਹਮ ਪਰਮੇਸੁਰ ਸਤਿਗੁਰ; ਸਭਨਾ ਕਰਤ ਉਧਾਰਾ ॥

paarabraham paramesur satigur; sabhanaa karat udhaaraa | Ang 611

Sant Singh KhalsaThe Supreme Lord God, the Transcendent Lord, the True Guru, saves all.
Manmohan SinghThe True Guru is the embodiment of the Primal God, the Transcendent Lord, and he emancipates all.
Manmohan Singh (Punjabi)ਸੱਚੇ ਗੁਰੂ ਜੀ ਆਦੀ ਨਿਰੰਕਾਰ, ਪਰਮ ਪ੍ਰਭੂ ਦਾ ਸਰੂਪਂ ਹਨ ਅਤੇ ਸਾਰਿਆਂ ਦਾ ਪਾਰ ਉਤਾਰਾ ਕਰਦੇ ਹਨ।
Fareedkot Teekaਪਾਰਬ੍ਰਹਮ ਜੋ ਪਰਮੇਸ਼ਰ ਸਤ ਸਰੂਪ ਪੁਨਃ ਪੂਜ੍ਯ ਹੈ ਵਹੀ ਸਭ ਕਾ ਉਧਾਰ ਕਰਤਾ ਹੈ॥
Prof. Sahib Singh(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ) ਪਰਮਾਤਮਾ ਦਾ ਰੂਪ ਗੁਰੂ ਉਹਨਾਂ ਸਭਨਾਂ ਦਾ ਪਾਰ-ਉਤਾਰਾ ਕਰ ਦੇਂਦਾ ਹੈ।
SikhNet (Spanish)El Guru Verdadero es nuestro Señor Trascendente, el Dios de dioses, pues Él los emancipa a todos.

ਕਹੁ ਨਾਨਕ. ਗੁਰ ਬਿਨੁ, ਨਹੀ ਤਰੀਐ; ਇਹੁ ਪੂਰਨ ਤਤੁ ਬੀਚਾਰਾ ॥੪॥੯॥

kahu naanak. gur bin, nahee tareeai; ihu pooran tat beechaaraa |4|9| Ang 611

Sant Singh KhalsaSays Nanak, without the Guru, no one crosses over; this is the perfect essence of all contemplation. ||4||9||
Manmohan SinghSays Nanak, without the Guru, one swims not across. This is the perfect essence of all the deliberations.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਦੇ ਬਾਝੋਂ ਆਦਮੀ ਦਾ ਪਾਰ ਉਤਾਰਾ ਨਹੀਂ ਹੁੰਦਾ। ਸਾਰੀਆਂ ਸੋਚ-ਵੀਚਾਰਾਂ ਦਾ ਇਹ ਮੁਕੰਮਲ ਨਚੋੜ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਬਿਨਾਂ ਗੁਰੋਂ ਸੇ ਨਹੀਂ ਤਰੀਤਾ, ਏਹੁ ਪੂਰਨ ਬੀਚਾਰ ਕਾ ਸਾਰ ਹੈ॥੪॥੯॥
Prof. Sahib Singhਨਾਨਕ ਆਖਦਾ ਹੈ- ਅਸਾਂ ਇਹ ਪੂਰੀ ਅਸਲੀਅਤ ਵਿਚਾਰ ਲਈ ਹੈ ਕਿ ਗੁਰੂ ਦੀ ਸਰਨ ਪੈਣ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘ ਸਕੀਦਾ ॥੪॥੯॥

ਪਦ ਅਰਥ ਨਹੀ ਤਰੀਐ = ਪਾਰ ਨਹੀਂ ਲੰਘ ਸਕੀਦਾ। ਤਤੁ = ਅਸਲੀਅਤ ॥੪॥੯॥

SikhNet (Spanish)Dice Nanak, sin el Guru no somos llevados a través; ésta en verdad es la Esencia de toda Sabiduría. (4‑9)
Answers quote the Granth verbatim with Ang citations. AI commentary is not Gurbani and not a religious ruling.