ਸੂਹੀ ਮਹਲਾ ੩ ॥
soohee mahalaa 3 | Ang 756
Sant Singh KhalsaSoohee, Third Mehl:
Manmohan SinghSuhi 3rd Guru.
Manmohan Singh (Punjabi)ਸੂਹੀ ਤੀਜੀ ਪਾਤਿਸ਼ਾਹੀ।
SikhNet (Spanish)Suji, Mejl Guru Amar Das, Tercer Canal Divino
ਹਰਿ ਜੀ ਸੂਖਮੁ ਅਗਮੁ ਹੈ; ਕਿਤੁ ਬਿਧਿ ਮਿਲਿਆ ਜਾਇ ॥
har jee sookham agam hai; kit bidh miliaa jaae | Ang 756
Sant Singh KhalsaThe Dear Lord is subtle and inaccessible; how can we ever meet Him?
Manmohan SinghThe sire Lord is subtle and inaccessible. In what way can one meet Him?
Manmohan Singh (Punjabi)ਮਹਾਰਾਜ ਸੁਆਮੀ ਪਰਮ-ਮਹੀਨ ਤੇ ਪਹੁੰਚ ਤੋਂ ਪਰੇ ਹੈ। ਕਿਸ ਤਰੀਕੇ ਨਾਲ ਇਨਸਾਨ ਉਸ ਨੂੰ ਮਿਲ ਸਕਦਾ ਹੈ।
Fareedkot Teekaਪ੍ਰਸ਼ਨ: ਵਾਹਿਗੁਰੂ ਬਹੁਤ ਸੂਖਮ ਹੈ ਇਸੀ ਤੇ ਉਸ ਕਾ ਪਾਵਨਾ ਕਠਨ ਹੈ ਕਿਸ ਪ੍ਰਕਾਰ ਮਿਲਿਆ ਜਾਏ?
Prof. Sahib Singhਹੇ ਭਾਈ! ਪਰਮਾਤਮਾ ਅਦ੍ਰਿਸ਼ਟ ਹੈ ਅਪਹੁੰਚ ਹੈ, (ਫਿਰ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈ?ਪਦ ਅਰਥ ਸੂਖਮੁ = {सुक्ष्म} ਬਹੁਤ ਬਾਰੀਕ, ਅਦ੍ਰਿਸ਼ਟ। ਅਗਮ = {अगम्य} ਅਪਹੁੰਚ। ਕਿਤੁ ਬਿਧਿ = ਕਿਸ ਤਰੀਕੇ ਨਾਲ?
SikhNet (Spanish)El Señor es Sutil e Insondable; ¿cómo puede uno obtenerlo?
ਗੁਰ ਕੈ ਸਬਦਿ ਭ੍ਰਮੁ ਕਟੀਐ; ਅਚਿੰਤੁ ਵਸੈ ਮਨਿ ਆਇ ॥੧॥
gur kai sabad bhram katteeai; achint vasai man aae |1| Ang 756
Sant Singh KhalsaThrough the Word of the Guru's Shabad, doubt is dispelled, and the Carefree Lord comes to abide in the mind. ||1||
Manmohan SinghBy the Guru's instruction, doubt is dispelled and the care-free Lord comes to abide in man's mind.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਸੰਦੇਹ ਨਵਿਰਤ ਹੋ ਜਾਂਦਾ ਹੈ ਅਤੇ ਚਿੰਤਾ-ਰਹਿਤ ਸਾਈਂ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਉੱਤਰ: ਜੋ ਗੁਰੋਂ ਕੇ ਉਪਦੇਸ਼ ਕਰ ਕੇ ਭ੍ਰਮ ਕੱਟਿਆ ਜਾਏ ਤੌ ਅਕਸਮਾਤ੍ਰ ਮੇਂ ਹੀ ਮਨ ਮੇਂ ਆਇ ਵਸਤਾ ਹੈ॥੧॥
Prof. Sahib Singhਹੇ ਭਾਈ! ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਉਸ ਦੇ ਮਨ ਦੀ) ਭਟਕਣਾ ਕੱਟੀ ਜਾਂਦੀ ਹੈ, ਤਦੋਂ ਪਰਮਾਤਮਾ ਸਹਜ ਸੁਭਾਇ (ਆਪ ਹੀ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ ॥੧॥ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਅਚਿੰਤੁ = ਸਾਡੀਆਂ ਸੋਚਾਂ ਵਿਚਾਰਾਂ ਤੋਂ ਬਿਨਾ ਹੀ, ਸਹਜ ਸੁਭਾਇ। ਮਨਿ = ਮਨ ਵਿਚ। ਆਇ = ਆ ਕੇ ॥੧॥
SikhNet (Spanish)Es a través de la Palabra del Shabd del Guru que la duda es disipada y el Señor llega a habitar en nuestra mente.(1)
ਗੁਰਮੁਖਿ; ਹਰਿ ਹਰਿ ਨਾਮੁ ਜਪੰਨਿ ॥
guramukh; har har naam japan | Ang 756
Sant Singh KhalsaThe Gurmukhs chant the Name of the Lord, Har, Har.
Manmohan SinghThe Guru-ward utter the Lord God's Name.
Manmohan Singh (Punjabi)ਗੁਰੂ-ਸਮਰਪਣ, ਸੁਆਮੀ, ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਜੋ ਗੁਰਮੁਖ ਹਰਿ ਹਰਿ ਨਾਮ ਜਪਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ।
SikhNet (Spanish)Los Gurmukjs cantan el Nombre del Señor, Jar, Jar.
ਹਉ ਤਿਨ ਕੈ ਬਲਿਹਾਰਣੈ; ਮਨਿ. ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥
hau tin kai balihaaranai; man. har gun sadaa ravan |1| rahaau | Ang 757
Sant Singh KhalsaI am a sacrifice to those who chant the Glorious Praises of the Lord in their minds forever. ||1||Pause||
Manmohan SinghI am a sacrifice unto those, who in their mind utter ever the Lord's praise. Pause.
Manmohan Singh (Punjabi)ਮੈਂ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਚਿੱਤ ਅੰਦਰ ਸਦੀਵ ਹੀ ਸਾਹਿਬ ਦੀ ਉਸਤਤੀ ਉਚਾਰਦੇ ਹਨ। ਠਹਿਰਾਉ।
Fareedkot Teekaਜੋ ਮਨ ਕਰ ਕੇ ਹਰਿ ਗੁਣ ਸਦਾ ਹੀ ਉਚਾਰਤੇ ਹੈਂ, ਮੈਂ ਤਿਨੋਂ ਕੇ ਬਲਿਹਾਰ ਜਾਤਾ ਹੂੰ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਆਪਣੇ ਮਨ ਵਿਚ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦੇ ਰਹਿੰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥ਪਦ ਅਰਥ ਕੈ ਬਲਿਹਾਰਣੈ = ਤੋਂ ਸਦਕੇ। ਰਵੰਨਿ = ਯਾਦ ਕਰਦੇ ਹਨ ॥੧॥ ਰਹਾਉ ॥
SikhNet (Spanish)Ofrezco mi ser en sacrificio a quienes cantan las Alabanzas del Señor en la mente.(1-Pausa)
ਗੁਰੁ ਸਰਵਰੁ ਮਾਨ ਸਰੋਵਰੁ ਹੈ; ਵਡਭਾਗੀ ਪੁਰਖ ਲਹੰਨੑਿ ॥
gur saravar maan sarovar hai; vaddabhaagee purakh lahana | Ang 757
Sant Singh KhalsaThe Guru is like the Mansarovar Lake; only the very fortunate beings find Him.
Manmohan SinghThe Guru is like the Mansarower lake. The very fortunate ones attain to him.
Manmohan Singh (Punjabi)ਗੁਰੂ ਜੀ ਮਾਨਸਰੋਵਰ ਝੀਲ ਵਾਂਗ ਹਨ। ਪਰਮ ਚੰਗੇ ਕਰਮਾਂ ਵਾਲੇ ਪੁਰਸ਼ ਉਨ੍ਹਾਂ ਨੂੰ ਪਾਉਂਦੇ ਹਨ।
Fareedkot Teekaਸਰੋਵਰੋਂ ਮੇਂ ਸੇ ਗੁਰੂ ਜੋ ਮਾਨ ਸਰੋਵਰ ਹੈ, ਵਡਭਾਗੀ ਪੁਰਸ ਤਿਸ ਕੋ ਪਾਵਤੇ ਹੈਂ॥
Prof. Sahib Singhਹੇ ਭਾਈ! ਗੁਰੂ ਇਕ ਸੋਹਣਾ ਸਰ ਹੈ, ਮਾਨ-ਸਰੋਵਰ ਹੈ। ਵੱਡੇ ਭਾਗਾਂ ਵਾਲੇ ਮਨੁੱਖ ਉਸ ਨੂੰ ਲੱਭ ਲੈਂਦੇ ਹਨ।ਪਦ ਅਰਥ ਸਰਵਰੁ = ਸੋਹਣਾ ਤਾਲਾਬ, ਸੋਹਣਾ ਸਰ। ਲਹੰਨ੍ਹ੍ਹਿ = ਲੱਭ ਲੈਂਦੇ ਹਨ।
SikhNet (Spanish)El Guru es como el Lago de Mansarovar; sólo los afortunados Lo encuentran,
ਸੇਵਕ ਗੁਰਮੁਖਿ ਖੋਜਿਆ; ਸੇ ਹੰਸੁਲੇ ਨਾਮੁ ਲਹੰਨਿ ॥੨॥
sevak guramukh khojiaa; se hansule naam lahan |2| Ang 757
Sant Singh KhalsaThe Gurmukhs, the selfless servants, seek out the Guru; the swan-souls feed there on the Naam, the Name of the Lord. ||2||
Manmohan SinghThe pious slaves search the Guru out, They, the swans pick upon the Name.
Manmohan Singh (Punjabi)ਪਵਿੱਤਰ ਗੋਲੇ ਗੁਰਾਂ ਨੂੰ ਲੱਭ ਲੈਂਦੇ ਹਨ। ਉਹ ਰਾਜ ਹੰਸ ਨਾਮ ਦਾ ਚੋਗਾ ਚੁਗਦੇ ਹਨ।
Fareedkot Teekaਜਿਨੋਂ ਨੇ ਸੇਵਕ ਹੋ ਕਰ ਗੁਰੋਂ ਦ੍ਵਾਰਾ ਅਪਨੇ ਆਪ ਕੋ ਖੋਜਿਆ ਹੈ ਵਹੁ ਹੰਸ ਨਾਮੀ ਕੋ ਲਖਤੇ ਹੈਂ ਵਾ ਨਾਮ ਕਰ ਕੇ ਸਰੂਪ ਕੋ ਲਖਤੇ ਹੈਂ॥੨॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਸੇਵਕਾਂ ਨੇ ਭਾਲ ਕੀਤੀ, ਉਹ ਸੋਹਣੇ ਹੰਸ (-ਗੁਰਸਿੱਖ ਉਸ ਗੁਰੂ-ਮਾਨਸਰੋਵਰ ਵਿਚੋਂ) ਨਾਮ (-ਮੋਤੀ) ਲੱਭ ਲੈਂਦੇ ਹਨ ॥੨॥ਪਦ ਅਰਥ ਸੇ = ਉਹ {ਬਹੁ-ਵਚਨ}। ਹੰਸੁਲੇ = ਸੋਹਣੇ ਹੰਸ ॥੨॥
SikhNet (Spanish)los Gurmukjs, los humildes Sirvientes buscan al Guru, las Almas cisnes se alimentan ahí, con el Naam. (2)
ਨਾਮੁ ਧਿਆਇਨੑਿ ਰੰਗ ਸਿਉ; ਗੁਰਮੁਖਿ ਨਾਮਿ ਲਗੰਨੑਿ ॥
naam dhiaaeina rang siau; guramukh naam lagana | Ang 757
Sant Singh KhalsaThe Gurmukhs meditate on the Naam, and remain linked to the Naam.
Manmohan SinghThe devoted Gur-sikhs remain yoked to the Lord's Name and reflect over the Name with Love.
Manmohan Singh (Punjabi)ਜਾਂਨਿਸਾਰ ਗੁਰਸਿੱਖ ਸਾਈਂ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਅਤੇ ਪਿਆਰ ਨਾਲ ਨਾਮ ਦਾ ਆਰਾਧਨ ਕਰਦੇ ਹਨ।
Fareedkot Teekaਜੌ ਗੁਰੋਂ ਦ੍ਵਾਰਾ ਨਾਮ ਜਪਨ ਮੇਂ ਲਗੇ ਹੈਂ ਵਹੁ ਆਨੰਦ ਸੇ ਨਾਮ ਕੋ ਧਿਆਵਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ, ਅਤੇ ਨਾਮ ਵਿਚ ਜੁੜੇ ਰਹਿੰਦੇ ਹਨ।ਪਦ ਅਰਥ ਧਿਆਇਨ੍ਹ੍ਹਿ = ਧਿਆਉਂਦੇ ਹਨ। ਰੰਗ = ਪਿਆਰ। ਸਿਉ = ਨਾਲ। ਨਾਮਿ = ਨਾਮ ਵਿਚ।
SikhNet (Spanish)Los Gurmukjs meditan en el Naam y permanecen siempre entonados en Él,
ਧੁਰਿ ਪੂਰਬਿ ਹੋਵੈ ਲਿਖਿਆ; ਗੁਰ ਭਾਣਾ ਮੰਨਿ ਲਏਨੑਿ ॥੩॥
dhur poorab hovai likhiaa; gur bhaanaa man lena |3| Ang 757
Sant Singh KhalsaWhatever is pre-ordained, accept it as the Will of the Guru. ||3||
Manmohan SinghIf it be so pre-ordained by the Primal Being, the Sikhs accept the Guru's will.
Manmohan Singh (Punjabi)ਜੇਕਰ ਆਦਿ ਪੁਰਖ ਦਾ ਮੁੱਢ ਤੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੋਵੇ ਤਾਂ ਸਿੱਖ ਗੁਰਾਂ ਦੀ ਰਜ਼ਾ ਸਵੀਕਾਰ ਕਰ ਲੈਂਦੇ ਹਨ।
Fareedkot Teekaਪਰੰਤੂ ਆਦ ਸੇ ਹੀ ਜਿਨ ਕੇ ਮਸਤਕ ਪਰ ਪੂਰਬਲਾ ਕਰਮ ਲਿਖਾ ਹੈ ਵਹੁ ਗੁਰੋਂ ਕੇ ਭਾਣੇ ਕੋ ਮਾਨ ਲੇਤੇ ਹੈਂ, ਭਾਵ ਗੁਰੋਂ ਕੀ ਆਗ੍ਯਾਨੁਸਾਰ ਚਲਤੇ ਹੈਂ॥੩॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਪਹਿਲੇ ਹੀ ਇਹ ਲੇਖ ਲਿਖਿਆ ਹੁੰਦਾ ਹੈ, ਉਹੀ ਗੁਰੂ ਦੀ ਰਜ਼ਾ ਨੂੰ ਮੰਨਦੇ ਹਨ ॥੩॥ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਪੂਰਬਿ = ਪਹਿਲੇ ਜਨਮ ਵਿਚ। ਭਾਣਾ = ਰਜ਼ਾ ॥੩॥
SikhNet (Spanish)cualquiera que sea el Decreto del Señor Eterno, ellos aceptan Su Voluntad.(3)
ਵਡਭਾਗੀ ਘਰੁ ਖੋਜਿਆ; ਪਾਇਆ ਨਾਮੁ ਨਿਧਾਨੁ ॥
vaddabhaagee ghar khojiaa; paaeaa naam nidhaan | Ang 757
Sant Singh KhalsaBy great good fortune, I searched my home, and found the treasure of the Naam.
Manmohan SinghBy the greatest good luck, I have searched my home and found the Name treasure.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਮੈਂ ਆਪਣੇ ਧਾਮ ਦੀ ਖੋਜ-ਭਾਲ ਕਰ ਲਈ ਹੈ ਅਤੇ ਨਾਮ ਦਾ ਖਜਾਨਾ ਪਾ ਲਿਆ ਹੈ।
Fareedkot Teekaਵਡਭਾਗੀਓਂ ਨੇ ਅੰਤਸਕਰਨ ਕੋ ਖੋਜਿਆ ਹੈ ਊਹਾਂ ਸੇ ਨਾਮ ਖਜ਼ਾਨਾ ਪਾਯਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਆਪਣੇ ਹਿਰਦਾ-ਘਰ ਦੀ ਖੋਜ ਕੀਤੀ, ਉਹਨਾਂ (ਆਪਣੇ ਹਿਰਦੇ ਵਿਚੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ।ਪਦ ਅਰਥ ਘਰੁ = ਹਿਰਦਾ-ਘਰ। ਨਿਧਾਨੁ = ਖ਼ਜ਼ਾਨਾ।
SikhNet (Spanish)Los hombres de Destino buscan en su Hogar interior y obtienen el Tesoro del Nombre del Señor.
ਗੁਰਿ ਪੂਰੈ. ਵੇਖਾਲਿਆ; ਪ੍ਰਭੁ ਆਤਮ ਰਾਮੁ ਪਛਾਨੁ ॥੪॥
gur poorai. vekhaaliaa; prabh aatam raam pachhaan |4| Ang 757
Sant Singh KhalsaThe Perfect Guru has shown God to me; I have realized the Lord, the Supreme Soul. ||4||
Manmohan SinghThe Perfect Guru has made me see and realise the Omnipresent Lord Master.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਸਰਬ-ਵਿਆਪਕ ਸੁਆਮੀ ਮਾਲਕ ਦਿਖਾਲ ਅਤੇ ਅਨੁਭਵ ਕਰਵਾ ਦਿੱਤਾ ਹੈ।
Fareedkot Teekaਪਰੰਤੂ ਗੁਰੋਂ ਪੂਰ੍ਯੋਂ ਨੇ ਦੇਖਾਲਿਆ ਹੈ ਕੈਸੇ ਪ੍ਰਭੂ ਮੇਂ ਅਪਨੇ ਆਪ ਕੋ ਰਮਿਆ ਹੂਆ ਪਛਾਨਿਆ ਹੈ, ਵਾ ਆਤਮਾ ਕੋ ਔ ਰਾਮ ਬਿਆਪ ਕਈ ਸਰ ਕੋ ਏਕ ਰੂਪ ਪਛਾਨਿਆ ਹੈ॥੪॥
Prof. Sahib Singhਪੂਰੇ ਗੁਰੂ ਨੇ (ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਉਹ ਨਾਮ-ਖ਼ਜ਼ਾਨਾ) ਵਿਖਾਲ ਦਿੱਤਾ। ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਉਸ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ॥੪॥ਪਦ ਅਰਥ ਗੁਰਿ ਪੂਰੇ = ਪੂਰੇ ਗੁਰੂ ਨੇ। ਆਤਮ ਰਾਮੁ = ਸਰਬ-ਵਿਆਪਕ ਪਰਮਾਤਮਾ। ਪਛਾਨੁ = ਸਾਂਝ ਪੈਦਾ ਕਰ ॥੪॥
SikhNet (Spanish)El Guru Perfecto los hace ver y así tienen la experiencia de su Bienamado Señor, el Ser Todo Prevaleciente.(4)
ਸਭਨਾ ਕਾ ਪ੍ਰਭੁ ਏਕੁ ਹੈ; ਦੂਜਾ ਅਵਰੁ. ਨ ਕੋਇ ॥
sabhanaa kaa prabh ek hai; doojaa avar. na koe | Ang 757
Sant Singh KhalsaThere is One God of all; there is no other at all.
Manmohan SinghThe Lord of all is but One There is not any other second.
Manmohan Singh (Punjabi)ਸਾਰਿਆਂ ਦਾ ਸਾਹਿਬ ਕੇਵਲ ਇਕ ਹੈ। ਹੋਰ ਦੂਸਰਾ ਕੋਈ ਨਹੀਂ।
Fareedkot Teekaਸਭਨੋਂ ਕਾ ਪ੍ਰਭ ਏਕ ਹੈ, ਪ੍ਰਭੂ ਬਿਨਾਂ ਦੂਸਰਾ ਔਰ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਇਕ ਪਰਮਾਤਮਾ ਹੀ ਸਭ ਜੀਵਾਂ ਦਾ ਮਾਲਕ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।ਪਦ ਅਰਥ ਪ੍ਰਭੁ = ਮਾਲਕ।
SikhNet (Spanish)El Señor de todos es el Uno Solo; no hay ningún otro.
ਗੁਰ ਪਰਸਾਦੀ ਮਨਿ ਵਸੈ; ਤਿਤੁ ਘਟਿ ਪਰਗਟੁ ਹੋਇ ॥੫॥
gur parasaadee man vasai; tith ghatt paragatt hoe |5| Ang 757
Sant Singh KhalsaBy Guru's Grace, the Lord comes to abide in the mind; in the heart of such a one, He is revealed. ||5||
Manmohan SinghBy Guru's grace the Lord abides in the mind, In that mind He becomes manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਪ੍ਰਭੂ ਹਿਰਦੇ ਅੰਦਰ ਵਸਦਾ ਹੈ। ਉਸ ਹਿਰਦੇ ਅੰਦਰ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ।
Fareedkot Teekaਜਿਸ ਕੇ ਮਨ ਮੇਂ ਗੁਰੋਂ ਕੀ ਕ੍ਰਿਪਾ ਕਰ ਕੇ ਇਹ ਨਿਸਚਾ ਵਸੇ, ਤਿਸ ਕੇ (ਘਟਿ) ਅੰਤਸਕਰਨ ਮੇਂ ਹੀ ਪ੍ਰਗਟ ਹੋ ਆਵਤਾ ਹੈ॥੫॥
Prof. Sahib Singhਗੁਰੂ ਦੀ ਕਿਰਪਾ ਨਾਲ (ਜਿਸ) ਮਨ ਵਿਚ ਆ ਵੱਸਦਾ ਹੈ, ਉਸ ਦੇ ਹਿਰਦੇ ਵਿਚ ਉਹ ਪ੍ਰਤੱਖ ਉੱਘੜ ਹੀ ਪੈਂਦਾ ਹੈ (ਉਸ ਮਨੁੱਖ ਦੇ ਜੀਵਨ ਵਿਚ ਸੁਚੱਜੀ ਤਬਦੀਲੀ ਆ ਜਾਂਦੀ ਹੈ) ॥੫॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਤਿਤੁ = ਉਸ ਵਿਚ। ਘਟਿ = ਹਿਰਦੇ ਵਿਚ। ਤਿਤੁ ਘਟਿ = ਉਸ ਹਿਰਦੇ ਵਿਚ {'ਤਿਸੁ ਘਟਿ' = ਉਸ ਦੇ ਹਿਰਦੇ ਵਿਚ} ॥੫॥
SikhNet (Spanish)Si por la Gracia del Guru el Señor es enaltecido en la mente, Él se manifiesta en esa mente.(5)
ਸਭੁ ਅੰਤਰਜਾਮੀ ਬ੍ਰਹਮੁ ਹੈ; ਬ੍ਰਹਮੁ ਵਸੈ ਸਭ ਥਾਇ ॥
sabh antarajaamee braham hai; braham vasai sabh thaae | Ang 757
Sant Singh KhalsaGod is the Inner-knower of all hearts; God dwells in every place.
Manmohan SinghThe Lord is the knower of all the hearts and He, the Lord, abides everywhere.
Manmohan Singh (Punjabi)ਪ੍ਰਭੂ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਉਹ ਪ੍ਰਭੂ ਹਰ ਥਾਂ ਨਿਵਾਸ ਰੱਖਦਾ ਹੈ।
Fareedkot Teekaਸਭ ਕੇ ਅੰਤਰ ਹੋ ਕਰ ਪ੍ਰੇਰਕ ਏਕ ਬ੍ਰਹਮ ਹੀ ਹੈ ਔ ਸਰਬ ਸਥਾਨੋਂ ਮੇਂ ਬ੍ਰਹਮ ਹੀ ਵਸਤਾ ਹੈ॥
Prof. Sahib Singhਹੇ ਭਾਈ! ਇਹ ਸਾਰਾ ਜਗਤ-ਆਕਾਰ ਉਸ ਅੰਤਰਜਾਮੀ ਪਰਮਾਤਮਾ ਦਾ ਸਰੂਪ ਹੈ। ਹਰੇਕ ਥਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ।ਪਦ ਅਰਥ ਸਭੁ = ਇਹ ਸਾਰਾ ਜਗਤ-ਆਕਾਰ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਸਭ ਥਾਇ = ਹਰੇਕ ਥਾਂ ਵਿਚ।
SikhNet (Spanish)En nosotros y por todas partes habita nuestro Señor, el Conocedor Íntimo.
ਮੰਦਾ ਕਿਸ ਨੋ ਆਖੀਐ; ਸਬਦਿ ਵੇਖਹੁ ਲਿਵ ਲਾਇ ॥੬॥
mandaa kis no aakheeai; sabad vekhahu liv laae |6| Ang 757
Sant Singh KhalsaSo who should we call evil? Behold the Word of the Shabad, and lovingly dwell upon it. ||6||
Manmohan SinghWhom should one call evil? Enshrine thou love for the Lord and see.
Manmohan Singh (Punjabi)ਇਨਸਾਨ ਕੀਹਨੂੰ ਮਾੜਾ ਕਹੇ। ਤੂੰ ਪ੍ਰਭੂ ਨਾਲ ਪਿਆਰ ਪਾ ਕੇ ਦੇਖ ਲੈ।
Fareedkot Teekaਪੁਨ ਬ੍ਰਹਮ ਮੇਂ ਲਿਵ ਲਾਕੇ ਅਪਨੇ ਅਨਭਵ ਮੇਂ ਵੇਖੋ, ਜਬ ਦੇਖਾ ਤੌ ਫਿਰ ਮੰਦਾ ਕਿਸ ਨੂੰ ਕਹੀਏ ਅਰਥਾਤ ਸਭ ਹਰੀ ਰੂਪ ਹੈ॥੬॥
Prof. Sahib Singhਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਵੇਖੋ (ਹਰੇਕ ਥਾਂ ਉਹੀ ਦਿੱਸੇਗਾ। ਜਦੋਂ ਹਰੇਕ ਥਾਂ ਉਹੀ ਦਿੱਸੇ ਪਏ, ਤਾਂ) ਕਿਸੇ ਨੂੰ ਭੈੜਾ ਆਖਿਆ ਨਹੀਂ ਜਾ ਸਕਦਾ ॥੬॥ਪਦ ਅਰਥ ਕਿਸ ਨੋ = {ਲਫ਼ਜ਼ 'ਕਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਲਿਵ ਲਾਇ = ਸੁਰਤ ਜੋੜ ਕੇ ॥੬॥
SikhNet (Spanish)¿Cómo puede uno llamar a cualquier ser, malo? Entona tu ser en el Bani de la Palabra y ve.(6)
ਬੁਰਾ ਭਲਾ ਤਿਚਰੁ ਆਖਦਾ; ਜਿਚਰੁ ਹੈ ਦੁਹੁ ਮਾਹਿ ॥
buraa bhalaa tichar aakhadaa; jichar hai duhu maeh | Ang 757
Sant Singh KhalsaHe calls others bad and good, as long as he is in duality.
Manmohan SinghAs long as man is engrossed in duality, so long he calls some good and some evil.
Manmohan Singh (Punjabi)ਤਦ ਤਾਂਈਂ ਬੰਦਾ ਦਵੈਤ-ਭਾਵ ਅੰਦਰ ਖੱਚਤ ਹੋਇਆ ਹੋਇਆ ਹੈ, ਉਦੋਂ ਤਾਂਈਂ ਉਹ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਕਹਿੰਦਾ ਹੈ।
Fareedkot Teekaਜਬ ਤਕ ਦ੍ਵੈਤ ਮੇਂ ਹੈ ਬੁਰਾ ਭਲਾ ਤੋ ਤਬ ਤਕ ਹੀ ਕਹਤਾ ਹੈ॥
Prof. Sahib Singhਹੇ ਭਾਈ! ਮਨੁੱਖ ਉਤਨਾ ਚਿਰ ਹੀ ਕਿਸੇ ਹੋਰ ਨੂੰ ਚੰਗਾ ਜਾਂ ਮੰਦਾ ਆਖਦਾ ਹੈ ਜਿਤਨਾ ਚਿਰ ਉਹ ਆਪ ਮੇਰ-ਤੇਰ ਵਿਚ ਰਹਿੰਦਾ ਹੈ।ਪਦ ਅਰਥ ਤਿਚਰੁ = ਉਤਨਾ ਚਿਰ। ਦੁਹੁ ਮਾਹਿ = ਮੇਰ-ਤੇਰ ਵਿਚ।
SikhNet (Spanish)Mientras estemos influidos por el sentido de dualidad,
ਗੁਰਮੁਖਿ ਏਕੋ ਬੁਝਿਆ; ਏਕਸੁ ਮਾਹਿ ਸਮਾਇ ॥੭॥
guramukh eko bujhiaa; ekas maeh samaae |7| Ang 757
Sant Singh KhalsaThe Gurmukh understands the One and Only Lord; He is absorbed in the One Lord. ||7||
Manmohan SinghThe Guru-ward knows the one alone and is absorbed in the One Lord.
Manmohan Singh (Punjabi)ਗੁਰੂ-ਸਮਰਪਣ ਕੇਵਲ ਇਕ ਨੂੰ ਹੀ ਜਾਣਦਾ ਹੈ ਅਤੇ ਇਕ ਸੁਆਮੀ ਅੰਦਰ ਹੀ ਲੀਨ ਹੋ ਜਾਂਦਾ ਹੈ।
Fareedkot Teekaਜਿਨ ਗੁਰਮੁਖੋਂ ਨੇ ਏਕ ਪਰਮਾਤਮਾ ਹੀ ਜਾਣਿਆਂ ਹੈ, ਸੋ ਏਕ ਕੇ ਬੀਚ ਹੀ ਸਮਾਇ ਗਏ ਹੈਂ॥੭॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਹਰ ਥਾਂ) ਇਕ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈ ॥੭॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ॥੭॥
SikhNet (Spanish)vamos a llamar a unas cosas buenas y a otras malas, pero cuando uno voltea hacia Dios, uno se inmerge en el Señor y ve sólo al Señor por todas partes.(7)
ਸੇਵਾ ਸਾ ਪ੍ਰਭ ਭਾਵਸੀ; ਜੋ ਪ੍ਰਭੁ ਪਾਏ ਥਾਇ ॥
sevaa saa prabh bhaavasee; jo prabh paae thaae | Ang 757
Sant Singh KhalsaThat is selfless service, which pleases God, and which is approved by God.
Manmohan SinghThat is the service, which is pleasing to the Lord and which the Lord approves.
Manmohan Singh (Punjabi)ਉਹ ਹੀ ਚਾਕਰੀ ਹੈ ਜਿਹੜੀ ਸੁਆਮੀ ਨੂੰ ਚੰਗੀ ਲੱਗਦੀ ਹੈ ਅਤੇ ਜਿਸ ਨੂੰ ਸੁਆਮੀ ਕਬੂਲ ਕਰ ਲੈਂਦਾ ਹੈ।
Fareedkot Teekaਸੇਵਾ ਭੀ ਵੁਹੀ ਹੈ, ਜੋ ਸ੍ਵਾਮੀ ਕੋ ਭਾਵੈ ਔ ਫਲਦਾਯਕ ਭੀ ਵੁਹੀ ਸੇਵਾ ਹੈ ਜਿਸ ਕੋ ਪਰਮੇਸਰ ਪਾਇ (ਥਾਇ) ਪ੍ਰਮਾਣ ਕਰੇ॥
Prof. Sahib Singhਹੇ ਭਾਈ! ਉਹੀ ਸੇਵਾ-ਭਗਤੀ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਪ੍ਰਭੂ ਕਬੂਲ ਕਰਦਾ ਹੈ।ਪਦ ਅਰਥ ਪ੍ਰਭ ਭਾਵਸੀ = (ਜੇਹੜੀ) ਪ੍ਰਭੂ ਨੂੰ ਚੰਗੀ ਲੱਗੇ। ਪਾਏ ਥਾਇ = ਕਬੂਲ ਕਰਦਾ ਹੈ।
SikhNet (Spanish)Aprobado es el servicio que el Señor aprueba
ਜਨ ਨਾਨਕ. ਹਰਿ ਆਰਾਧਿਆ; ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥
jan naanak. har aaraadhiaa; gur charanee chit laae |8|2|4|9| Ang 757
Sant Singh KhalsaServant Nanak worships the Lord in adoration; he focuses his consciousness on the Guru's Feet. ||8||2||4||9||
Manmohan SinghFixing his attention on the Guru's feet, slave Nanak meditates on the Lord.
Manmohan Singh (Punjabi)ਆਪਣੀ ਬਿਰਤੀ ਗੁਰਾਂ ਦੇ ਚਰਨਾਂ ਨਾਲ ਜੋੜ ਕੇ ਗੁਮਾਸ਼ਤਾ ਨਾਨਕ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਗੁਰੋਂ ਕੇ ਚਰਨੋਂ ਮੇਂ ਚਿਤ ਲਗਾਇ ਕਰ ਦਾਸੋਂ ਨੇ ਹਰੀ ਆਰਾਧਿਆ ਹੈ॥੮॥੨॥੪॥੯॥☬ਗੁਰੋਂ ਕੋ ਪ੍ਰੀਤਮ ਰੂਪ ਕਰ ਪਰਮੇਸਰ ਕੇ ਸਨਮੁਖ ਪ੍ਰੇਮ ਮਈ ਬੇਨਤੀ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦਾ ਆਰਾਧਨ ਕਰਦੇ ਹਨ ॥੮॥੨॥੪॥੯॥ਪਦ ਅਰਥ ਚਰਣੀ = ਚਰਨਾਂ ਵਿਚ ॥੮॥੨॥੪॥੯॥
SikhNet (Spanish)y Nanak habita en el Señor entonando su mente en los Pies del Guru.(8-2-4-9)