ੴ

ਸਿੱਖਬਾਣੀ · SikhBani

ਤੂ ਸਚਾ ਸਾਹਿਬੁ ਸਚੁ ਸਚੁ ਸਭੁ ਧਾਰਿਆ ॥

too sachaa saahib sach sach sabh dhaariaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1094 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂ ਸਚਾ ਸਾਹਿਬੁ ਸਚੁ; ਸਚੁ ਸਭੁ ਧਾਰਿਆ ॥

too sachaa saahib sach; sach sabh dhaariaa |

Sant Singh KhalsaYou are True, O my True Lord and Master; You uphold all that is true.
Manmohan SinghTrue Thou are, O True Lord. Thou uphold all that is true.
Manmohan Singh (Punjabi)ਤੂੰ ਸੱਚਾ ਹੈਂ, ਹੇ ਸੱਚੇ ਸੁਆਮੀ! ਜੋ ਸੱਚ ਹੈ, ਤੂੰ ਉਸ ਸਮੂਹ ਨੂੰ ਆਸਰਾ ਦਿੰਦਾ ਹੈ।
Fareedkot Teekaਤੂੰ ਸਚਾ ਸਾਹਿਬੁ ਹੈਂ ਔ ਨਿਸਚੇ ਕਰ ਕੇ ਜੋ ਤੈਨੇ ਸੰਸਾਰ ਧਾਰਿਆ ਅਰਥਾਤ ਬਣਾਇਆ ਹੈ, ਏਹ ਭੀ ਸਚ ਰੂਪ ਹੈ॥
Prof. Sahib Singhਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਅਤੇ ਤੂੰ ਆਪਣਾ ਅਟੱਲ ਨਿਯਮ ਹੀ ਹਰ ਥਾਂ ਕਾਇਮ ਕੀਤਾ ਹੋਇਆ ਹੈ।

ਪਦ ਅਰਥ ਸਚਾ = ਸਦਾ-ਥਿਰ ਰਹਿਣ ਵਾਲਾ। ਧਾਰਿਆ = ਟਿਕਾਇਆ ਹੋਇਆ, ਪੈਦਾ ਕੀਤਾ।

SikhNet (Spanish)Verdad, Verdad eres Tú, oh Maestro. Tú apoyas sólo lo que es Verdadero.

ਗੁਰਮੁਖਿ ਕੀਤੋ ਥਾਟੁ; ਸਿਰਜਿ ਸੰਸਾਰਿਆ ॥

guramukh keeto thaatt; siraj sansaariaa |

Sant Singh KhalsaYou created the world, making a place for the Gurmukhs.
Manmohan SinghCreating the world, Thou has make it a place for the pious persons.
Manmohan Singh (Punjabi)ਜਗਤ ਨੂੰ ਰਚ ਕੇ, ਤੂੰ ਇਸ ਨੂੰ ਪਵਿੱਤ੍ਰ ਪੁਰਸ਼ਾਂ ਦਾ ਟਿਕਾਣਾ ਬਣਾਇਆ ਹੈ।
Fareedkot Teekaਸੰਸਾਰ ਕੋ ਰਚ ਕਰ ਵਿਚ ਗੁਰਮੁਖੋਂ ਕਾ ਥਾਟੁ ਅਰਥਾਤ ਬਣਾਉ ਕੀਆ ਹੈ॥
Prof. Sahib Singhਜਗਤ ਪੈਦਾ ਕਰ ਕੇ ਤੂੰ ਇਹ ਨਿਯਮ ਭੀ ਬਣਾ ਦਿੱਤਾ ਕਿ (ਜੀਵਾਂ ਨੂੰ) ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਚਾਹੀਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਗੁਰਮੁਖਿ ਥਾਟੁ = ਗੁਰੂ ਦੇ ਰਾਹ ਤੇ ਤੁਰਨ ਦਾ ਨਿਯਮ। ਸਿਰਜਿ = ਪੈਦਾ ਕਰ ਕੇ।

SikhNet (Spanish)Sí, has creado el mundo para que el hombre practique la Rectitud.

ਹਰਿ ਆਗਿਆ ਹੋਏ ਬੇਦ; ਪਾਪੁ ਪੁੰਨੁ ਵੀਚਾਰਿਆ ॥

har aagiaa hoe bed; paap pun veechaariaa |

Sant Singh KhalsaBy the Will of the Lord, the Vedas came into being; they discriminate between sin and virtue.
Manmohan SinghIn Thy will, the Vedas have come into being, which discriminate between demerits and merits, O God.
Manmohan Singh (Punjabi)ਤੇਰੀ ਰਜ਼ਾ ਅੰਦਰ ਵੇਦ ਵਜੂਦ ਵਿੱਚ ਆਏ ਹਨ, ਜੋ ਬਦੀਆਂ ਤੇ ਨੇਕੀਆਂ ਦਾ ਨਿਰਣਯ ਕਰਦੇ ਹਨ, ਹੇ ਵਾਹਿਗੁਰੂ!
Fareedkot Teekaਹੇ ਹਰੀ! ਤੇਰੀ ਆਗਿਆ ਕਰ ਬੇਦ ਹੂਏ ਹੈਂ, ਜਿਨੋਂ ਮੇਂ ਸੇ ਪਾਪ ਪੁੰਨੋਂ ਕੋ ਰਿਖੀਓਂ ਨੇ ਬੀਚਾਰਿਆ ਹੈ॥
Prof. Sahib Singhਹੇ ਹਰੀ! ਤੇਰੀ ਹੀ ਆਗਿਆ ਅਨੁਸਾਰ ਵੇਦ (ਆਦਿਕ ਧਰਮ-ਪੁਸਤਕਾਂ ਪਰਗਟ) ਹੋਏ, ਜਿਨ੍ਹਾਂ ਨੇ (ਜਗਤ ਵਿਚ) ਪਾਪ ਤੇ ਪੁੰਨ ਨੂੰ ਨਿਖੇੜਿਆ ਹੈ।
SikhNet (Spanish)Por Tu Voluntad, creaste los Vedas, en donde se discrimina entre lo bueno y lo malo,

ਬ੍ਰਹਮਾ ਬਿਸਨੁ ਮਹੇਸੁ; ਤ੍ਰੈ ਗੁਣ ਬਿਸਥਾਰਿਆ ॥

brahamaa bisan mahes; trai gun bisathaariaa |

Sant Singh KhalsaYou created Brahma, Vishnu and Shiva, and the expanse of the three qualities.
Manmohan SinghThou has created Brahma, Vishnu and Shiva and has extended the three modes.
Manmohan Singh (Punjabi)ਤੂੰ ਬਰ੍ਹਮਾ, ਵਿਸ਼ਨੂੰ ਅਤੇ ਸ਼ਿਵਜੀ ਨੂੰ ਰਚਿਆ ਹੈ ਅਤੇ ਤਿੰਨਾਂ ਅਵਸਥਾਵਾਂ ਦਾ ਫੈਲਾਓ ਕੀਤਾ ਹੈ।
Fareedkot Teekaਬ੍ਰਹਮਾ, ਬਿਸਨ, ਸਿਵ, ਤੀਨ ਗੁਣੋਂ ਕਰਿ ਇਨ ਕੋ ਤੈਨੇ ਰਚਿਆ ਹੈ; ਵਾ ਇਨੋਂ ਨੇ ਤੀਨੋਂ ਗੁਣੋਂ ਕਾ ਬਿਸਥਾਰ ਕੀਆ ਹੈ॥
Prof. Sahib Singhਤੂੰ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਨੂੰ ਪੈਦਾ ਕੀਤਾ, ਤੂੰ ਹੀ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ-ਰੂਪ ਜਗਤ ਬਣਾਇਆ ਹੈ।
SikhNet (Spanish)creaste también a Brahma, a Vishnu y a Shiva, y el campo de actividad para los Tres Modos,

ਨਵ ਖੰਡ ਪ੍ਰਿਥਮੀ ਸਾਜਿ; ਹਰਿ ਰੰਗ ਸਵਾਰਿਆ ॥

nav khandd prithamee saaj; har rang savaariaa |

Sant Singh KhalsaCreating the world of the nine regions, O Lord, You have embellished it with beauty.
Manmohan SinghCreating the world of nine regions, Thou has embellished it with every dye.
Manmohan Singh (Punjabi)ਨੌ ਖ਼ਿਤਿਆਂ ਦੇ ਸੰਸਾਰ ਨੂੰ ਰਚ ਕੇ, ਤੂੰ ਇਸ ਨੂੰ ਹਰ ਇਕ ਰੰਗਤ ਨਾਲ ਸ਼ਸੋਭਤ ਕੀਤਾ ਹੈ।
Fareedkot Teekaਪ੍ਰਿਥ੍ਵੀ ਕੇ ਨੌ ਖੰਡ ਸਾਜ ਕੇ, ਭਾਵ ਜੰਬੂ ਦੀਪ ਕੇ ਨਵ ਖੰਡ ਹੈਂ ਇਸ ਉਪਲਖਤ ਸਾਰੀ ਪ੍ਰਿਥ੍ਵੀ ਜਾਤੀ ਹੈ, ਹਰਿ ਰੰਗੋਂ ਕੋ ਬਣਾਇਆ ਹੈ॥
Prof. Sahib Singhਹੇ ਹਰੀ! ਇਹ ਨੌ ਹਿੱਸਿਆਂ ਵਾਲੀ ਧਰਤੀ ਸਾਜ ਕੇ ਤੂੰ ਇਸ ਵਿਚ ਅਨੇਕਾਂ ਰੰਗ ਸਜਾਏ ਹਨ।

ਪਦ ਅਰਥ ਨਵ = ਨੌ। ਸਾਜਿ = ਸਾਜ ਕੇ।

SikhNet (Spanish)creaste la tierra con sus continentes y los embelleciste de mil formas,

ਵੇਕੀ ਜੰਤ ਉਪਾਇ; ਅੰਤਰਿ ਕਲ ਧਾਰਿਆ ॥

vekee jant upaae; antar kal dhaariaa |

Sant Singh KhalsaCreating the beings of various kinds, You infused Your power into them.
Manmohan SinghCreating the creatures of various kinds, Thou has infused Thy might within them.
Manmohan Singh (Punjabi)ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕਰਕੇ, ਤੂੰ ਉਨ੍ਹਾਂ ਅੰਦਰ ਆਪਣੀ ਸ਼ਕਤੀ ਫੂਕੀ ਹੈ।
Fareedkot Teekaਭਿੰਨ ਭਿੰਨ ਜੀਵਾਂ ਕੋ ਉਪਾਇ ਕਰ ਤਿਨ ਕੇ ਅੰਤਰਿ ਅਪਨੀ ਸਤਾ ਕੋ ਧਾਰਿਆ ਹੈ॥
Prof. Sahib Singhਵਖ ਵਖ ਭਾਂਤ ਦੇ ਜੀਵ ਪੈਦਾ ਕਰ ਕੇ ਤੂੰ (ਜੀਵਾਂ ਦੇ ਅੰਦਰ) ਆਪਣੀ ਸੱਤਿਆ ਕਾਇਮ ਕੀਤੀ ਹੈ।

ਪਦ ਅਰਥ ਵੇਕੀ = ਰੰਗਾ ਰੰਗ ਦੇ। ਅੰਤਰਿ = (ਉਹ ਜੀਵਾਂ ਦੇ) ਅੰਦਰ। ਕਲ = ਸੱਤਿਆ।

SikhNet (Spanish)creaste las criaturas, todas distintas unas de las otras y les informaste de la existencia de su interior con Tu Poder.

ਤੇਰਾ ਅੰਤੁ. ਨ ਜਾਣੈ ਕੋਇ; ਸਚੁ ਸਿਰਜਣਹਾਰਿਆ ॥

teraa ant. na jaanai koe; sach sirajanahaariaa |

Sant Singh KhalsaNo one knows Your limit, O True Creator Lord.
Manmohan SinghO my True Creator, no one knows Thine limit.
Manmohan Singh (Punjabi)ਹੇ ਮੇਰੇ ਸੱਚੇ ਕਰਤਾਰ! ਕੋਈ ਭੀ ਤੇਰੇ ਓੜਕ ਨੂੰ ਨਹੀਂ ਜਾਣਦਾ।
Fareedkot Teekaਹੇ ਸਚੇ ਸੰਸਾਰ ਕੇ ਬਣਾਵਣੇਹਾਰੇ! ਤੇਰਾ ਅੰਤ ਕੋਈ ਨਹੀਂ ਜਾਨਤਾ॥
Prof. Sahib Singhਹੇ ਸਦਾ-ਥਿਰ ਸਿਰਜਣਹਾਰ! ਕੋਈ ਜੀਵ (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣ ਸਕਦਾ।
SikhNet (Spanish)Oh mi Verdadero Señor Creador, nadie conoce Tu Fin,

ਤੂ ਜਾਣਹਿ ਸਭ ਬਿਧਿ ਆਪਿ; ਗੁਰਮੁਖਿ ਨਿਸਤਾਰਿਆ ॥੧॥

too jaaneh sabh bidh aap; guramukh nisataariaa |1|

Sant Singh KhalsaYou Yourself know all ways and means; You Yourself save the Gurmukhs. ||1||
Manmohan SinghThou, of Thyself, know all the contrivances and through the Guru, deliver all, O Lord.
Manmohan Singh (Punjabi)ਤੂੰ ਖ਼ੁਦ ਹੀ, ਸਾਰੀਆਂ ਜੁਗਤੀਆਂ ਜਾਣਦਾ ਹੈਂ ਅਤੇ ਗੁਰਾਂ ਦੇ ਰਾਹੀਂ, ਸਾਰਿਆਂ ਨੂੰ ਬੰਦਖ਼ਲਾਸ ਕਰਦਾ ਹੈਂ, ਹੇ ਸੁਆਮੀ!
Fareedkot Teekaਤੂੰ ਸਭ ਬਿਧੀਆਂ ਆਪ ਹੀ ਜਾਨਤਾ ਹੈਂ ਤੈਂਨੇ ਗੁਰਮੁਖੋਂ ਕੋ ਤਾਰਿਆ ਹੈ॥੧॥
Prof. Sahib Singhਸਭ ਤਰ੍ਹਾਂ ਦੇ ਭੇਤ ਤੂੰ ਆਪ ਹੀ ਜਾਣਦਾ ਹੈਂ, ਜੀਵਾਂ ਨੂੰ ਤੂੰ ਗੁਰੂ ਦੇ ਰਸਤੇ ਉਤੇ ਤੋਰ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਉਂਦਾ ਹੈਂ ॥੧॥
SikhNet (Spanish)pero Tú conoces lo más íntimo de nuestro ser, y a través del Guru nos emancipas a todos. (1)
Answers quote the Granth verbatim with Ang citations. AI commentary is not Gurbani and not a religious ruling.