ੴ

ਸਿੱਖਬਾਣੀ · SikhBani

ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥

je too mitru asaaddarraa hik bhoree naa vechhorr
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1094 · 3 lines
Translations

ਡਖਣੇ ਮਃ ੫ ॥

ddakhane mahalaa 5 |

Sant Singh KhalsaDakhanay, Fifth Mehl:
Manmohan SinghDakhnas, 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.

ਜੇ ਤੂ ਮਿਤ੍ਰੁ ਅਸਾਡੜਾ; ਹਿਕ ਭੋਰੀ. ਨਾ ਵੇਛੋੜਿ ॥

je too mitru asaaddarraa; hik bhoree. naa vechhorr |

Sant Singh KhalsaIf You are my friend, then don't separate Yourself from me, even for an instant.
Manmohan SinghIf thou, O Lord, are my Friend, then separate thou me not even for an instant.
Manmohan Singh (Punjabi)ਜੇਕਰ ਤੂੰ, ਹੇ ਪ੍ਰਭੂ! ਮੇਰਾ ਸੱਜਣ ਹੈਂ ਤਾਂ ਤੂੰ ਮੈਨੂੰ ਇਕ ਮੁਹਤ ਲਈ ਭੀ ਵੱਖਰਾ ਨਾਂ ਕਰ।
Fareedkot Teekaਜੇ ਤੂੰ ਅਸਾਡਾ ਮਿਤ੍ਰ ਹੈਂ ਤਾਂ ਇਕ ਭੋਰਾ ਮਾਤ੍ਰ ਭੀ ਮੇਰੇ ਕੋ ਨਾ ਵਿਛੋੜਿ, ਭਾਵ ਇਕ ਖਿਣ ਮਾਤ੍ਰ ਭੀ ਨਾ ਭੁਲ॥
Prof. Sahib Singhਜੇ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ।

ਪਦ ਅਰਥ ਹਿਕ = ਇੱਕ। ਭੋਰੀ = ਰਤਾ ਭਰ।

SikhNet (Spanish)Oh Amor, si eres mío, entonces no Te separes de mí ni por un segundo, oh mi Amor,

ਜੀਉ ਮਹਿੰਜਾ ਤਉ ਮੋਹਿਆ; ਕਦਿ ਪਸੀ ਜਾਨੀ ਤੋਹਿ ॥੧॥

jeeo mahinjaa tau mohiaa; kad pasee jaanee tohi |1|

Sant Singh KhalsaMy soul is fascinated and enticed by You; when will I see You, O my Love? ||1||
Manmohan SinghMy soul Thou has fascinated, when shall I behold Thee, O my Love?
Manmohan Singh (Punjabi)ਮੇਰੀ ਜਿੰਦੜੀ ਨੂੰ ਤੂੰ ਮੋਹ ਲਿਆ ਹੈ, ਮੈਂ ਕਦੋਂ ਤੈਨੂੰ ਵੇਖਾਂਗਾ, ਹੇ ਮੇਰੇ ਪ੍ਰੀਤਮ?
Fareedkot Teekaਕਿਉਂਕਿ (ਜੀਉ) ਮਨ ਮੇਰਾ ਤੈਨੇ ਮੋਹਿ ਲੀਆ ਹੈ, ਹੇ ਪਿਆਰੇ! ਮੈਂ ਤੇਰੇ ਕੋ ਕਦ ਦੇਖਾਂਗਾ॥੧॥☬ਗੁਰੂ ਜੀ ਜਗ੍ਯਾਸੂ ਕਾ ਚਿੰਤਨ ਦੇਖਾਵਤੇ ਹੈਂ:
Prof. Sahib Singhਮੇਰੀ ਜਿੰਦ ਤੂੰ (ਆਪਣੇ ਪਿਆਰ ਵਿਚ) ਮੋਹ ਲਈ ਹੈ (ਹੁਣ ਹਰ ਵੇਲੇ ਮੈਨੂੰ ਤਾਂਘ ਰਹਿੰਦੀ ਹੈ ਕਿ) ਹੇ ਪਿਆਰੇ! ਮੈਂ ਕਦੋਂ ਤੈਨੂੰ ਵੇਖਾਂ ॥੧॥

ਪਦ ਅਰਥ ਮਹਿੰਜਾ = ਮੇਰਾ। ਜਾਨੀ = ਹੇ ਪਿਆਰੇ! ਤੋਹਿ = ਤੈਨੂੰ। ਪਸੀ = ਪੱਸੀਂ, ਮੈਂ ਵੇਖਾਂ ॥੧॥

SikhNet (Spanish)mi Alma se encuentra seducida por Ti y añoro Verte siempre. (1)
Answers quote the Granth verbatim with Ang citations. AI commentary is not Gurbani and not a religious ruling.