ਮਲਾਰ ਮਹਲਾ ੩ ॥
malaar mahalaa 3 |
Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.
ਮੇਰਾ ਪ੍ਰਭੁ ਸਾਚਾ. ਦੂਖ ਨਿਵਾਰਣੁ; ਸਬਦੇ ਪਾਇਆ ਜਾਈ ॥
meraa prabh saachaa. dookh nivaaran; sabade paaeaa jaaee |
Sant Singh KhalsaMy True Lord God, the Eradicator of suffering, is found through the Word of the Shabad.
Manmohan SinghMy True Lord, the Eradicator of suffering, is obtained, through the Guru's instruction.
Manmohan Singh (Punjabi)ਪੀੜ ਹਰਣਹਾਰ, ਮੇਰਾ ਸੱਚਾ ਸੁਆਮੀ, ਗੁਰਾਂ ਦੇ ਉਪਦੇਸ਼ ਰਾਹੀਂ, ਪਰਾਪਤ ਹੁੰਦਾ ਹੈ।
Fareedkot Teekaਮੇਰਾ ਪ੍ਰਭੂ ਸਾਚਾ ਜੋ ਦੁਖੋਂ ਕੇ ਨਿਵਾਰਣੇਹਾਰਾ ਹੈ, ਸੋ ਗੁਰੋਂ ਕੇ ਸਬਦ ਕਰ ਕੇ ਹੀ ਪਾਇਆ ਜਾਤਾ ਹੈ॥
Prof. Sahib Singhਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। (ਜੀਵਾਂ ਦੇ) ਦੁੱਖਾਂ ਨੂੰ ਦੂਰ ਕਰਨ ਵਾਲਾ ਹੈ (ਉਹ ਪ੍ਰਭੂ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲ ਸਕਦਾ ਹੈ।ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਦੂਖ ਨਿਵਾਰਣੁ = ਦੁੱਖਾਂ ਦਾ ਦੂਰ ਕਰਨ ਵਾਲਾ। ਸਬਦੇ = ਸ਼ਬਦ ਦੀ ਰਾਹੀਂ ਹੀ। ਪਾਇਆ ਜਾਈ = ਮਿਲ ਸਕਦਾ ਹੈ।
SikhNet (Spanish)Mi Verdadero Señor, Erradicador del Sufrimiento, es encontrado mediante la Palabra del Shabd,
ਭਗਤੀ ਰਾਤੇ. ਸਦ ਬੈਰਾਗੀ; ਦਰਿ ਸਾਚੈ ਪਤਿ ਪਾਈ ॥੧॥
bhagatee raate. sad bairaagee; dar saachai pat paaee |1|
Sant Singh KhalsaImbued with devotional worship, the mortal remains forever detached. He is honored in the True Court of the Lord. ||1||
Manmohan SinghWhosoever is imbued with the Lord's devotion, ever remains detached and obtains honour in the True Court.
Manmohan Singh (Punjabi)ਜੋ ਕੋਈ ਪ੍ਰਭੂ ਦੇ ਅਨੁਰਾਗ ਨਾਲ ਰੰਗਿਆ ਹੈ, ਉਹ ਹਮੇਸ਼ਾਂ ਨਿਰਲੇਪ ਰਹਿੰਦਾ ਹੈ ਅਤੇ ਸੱਚੀ ਦਰਗਾਹ ਅੰਦਰ ਇਜ਼ਤ ਆਬਰੂ ਪਾਉਂਦਾ ਹੈ।
Fareedkot Teekaਜੋ ਪੁਰਸ ਭਗਤੀ ਮੇਂ ਰਾਤੇ ਹੂਏ ਸਦਾ ਬੈਰਾਗੀ ਹੈਂ, ਸਾਚੇ ਕੇ ਦਰ ਮੇਂ ਤਿਨੋਂ ਨੇ ਹੀ (ਪਤਿ) ਪਤਿਸ੍ਟਾ ਪਾਈ ਹੈ॥੧॥
Prof. Sahib Singh(ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ) ਭਗਤੀ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਨਿਰਲੇਪ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਮਿਲਦੀ ਹੈ ॥੧॥ਪਦ ਅਰਥ ਰਾਤੇ = ਰੰਗੇ ਹੋਏ। ਸਦ = ਸਦਾ। ਬੈਰਾਗੀ = ਮਾਇਆ ਦੇ ਮੋਹ ਤੋਂ ਨਿਰਲੇਪ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ। ਪਤਿ = ਇੱਜ਼ਤ ॥੧॥
SikhNet (Spanish)e imbuido en Su Alabanza y con Devoción, el mortal permanece para siempre desapegado y es honrado en la Corte Verdadera del Señor. (1)
ਮਨ ਰੇ; ਮਨ ਸਿਉ ਰਹਉ ਸਮਾਈ ॥
man re; man siau rhau samaaee |
Sant Singh KhalsaO mind, remain absorbed in the Mind.
Manmohan SinghO my soul, remain thou blended with the Supreme Soul.
Manmohan Singh (Punjabi)ਹੇ ਮੇਰੀ ਆਤਮਾ! ਤੂੰ ਪਰਮ ਆਤਮਾ ਨਾਲ ਅਭੇਦ ਹੋਈ ਰਹੁ।
Fareedkot Teekaਹੇ ਮਨ ਮੇਰੇ (ਮਨ)! ਪਰਮਾਤਮਾ ਕੇ ਸਾਥ ਸਮਾਇ ਰਹੋ॥
Prof. Sahib Singhਹੇ (ਮੇਰੇ) ਮਨ! ਮੈਂ (ਤਾਂ ਗੁਰੂ ਦੇ ਸਨਮੁਖ ਹੋ ਕੇ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿ ਸਕਦਾ ਹਾਂ।ਪਦ ਅਰਥ ਮਨ ਸਿਉ = ਮਨ ਨਾਲ, ਸੁਰਤ ਜੋੜ ਕੇ। ਰਹਉ ਸਮਾਈ = (ਪ੍ਰਭੂ-ਚਰਨਾਂ ਵਿਚ) ਮੈਂ ਲੀਨ ਰਹਿੰਦਾ ਹਾਂ (ਰਹਉਂ)।
SikhNet (Spanish)Oh, mente mía, consérvate absorta en el Señor, la mente del Gurmukj es complacida con el Nombre de Dios
ਗੁਰਮੁਖਿ ਰਾਮ ਨਾਮਿ ਮਨੁ ਭੀਜੈ; ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥
guramukh raam naam man bheejai; har setee liv laaee |1| rahaau |
Sant Singh KhalsaThe mind of the Gurmukh is pleased with the Lord's Name, lovingly attuned to the Lord. ||1||Pause||
Manmohan SinghBy the Guru's grace, man's mind is pleased with the Lord's Name and he is attuned to the Lord. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮਨੁੱਖ ਦਾ ਚਿੱਤ ਪ੍ਰਭੁ ਦੇ ਨਾਮ ਦੇ ਨਾਲ ਪ੍ਰਸੰਨ ਹੋ ਜਾਂਦਾ ਹੈ ਅਤੇ ਉਸ ਦਾ ਸੁਆਮੀ ਨਾਲ ਪਿਆਰ ਪੈ ਜਾਂਦਾ ਹੈ। ਠਹਿਰਾਉ।
Fareedkot Teekaਜਿਨੋਂ ਕਾ ਮਨ ਗੁਰੋਂ ਦੁਆਰੇ (ਰਾਮ) ਵਿਆਪਕ ਨਾਮੀ ਕੇ ਬੀਚ ਭੀਜ ਜਾਤਾ ਹੈ ਤਿਨੋਂ ਨੇ ਹਰੀ ਸਾਥ ਬ੍ਰਿਤੀ ਲਗਾਈ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸ਼ਰਨ ਪਿਆਂ ਹੀ (ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿੱਚ ਭਿੱਜਦਾ ਹੈ, (ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ) ਪ੍ਰਭੂ ਨਾਲ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਾਮਿ = ਨਾਮ ਵਿਚ। ਸੇਤੀ = ਨਾਲ। ਲਿਵ = ਲਗਨ ॥੧॥ ਰਹਾਉ ॥
SikhNet (Spanish)al estar entonada amorosamente en Él. (1-Pausa)
ਮੇਰਾ ਪ੍ਰਭੁ ਅਤਿ ਅਗਮ ਅਗੋਚਰੁ; ਗੁਰਮਤਿ ਦੇਇ ਬੁਝਾਈ ॥
meraa prabh at agam agochar; guramat dee bujhaaee |
Sant Singh KhalsaMy God is totally Inaccessible and Unfathomable; through the Guru's Teachings, He is understood.
Manmohan SinghMy Lord is supremely Unfathomable and Unknowable. By his instruction, the Guru reveals Him unto man.
Manmohan Singh (Punjabi)ਮੇਰਾ ਸੁਆਮੀ ਪਰਮ ਅਥਾਹ ਅਤੇ ਅਗਾਧ ਹੈ। ਆਪਣੇ ਉਪਦੇਸ਼ ਦੁਆਰਾ, ਗੁਰੂ ਜੀ ਉਸ ਨੂੰ ਬੰਦੇ ਤਾਂਈ ਦਰਸਾ ਦਿੰਦੇ ਹਨ।
Fareedkot Teekaਅਤੀ ਅਗਮ, ਅਗੋਚਰ ਜੋ ਮੇਰਾ ਪ੍ਰਭੂ ਹੈ ਤਿਸ ਕੋ ਗੁਰੂ ਸਿਖ੍ਯਾ ਦੇ ਕਰ ਸਮਝਾਇ ਦੇਤੇ ਹੈਂ॥
Prof. Sahib Singhਪਿਆਰਾ ਪ੍ਰਭੂ (ਤਾਂ) ਬਹੁਤ ਅਪਹੁੰਚ ਹੈ ਉਸ ਤਕ ਗਿਆਨ-ਇੰਦ੍ਰਿਆਂ ਦੀ (ਭੀ) ਪਹੁੰਚ ਨਹੀਂ ਹੋ ਸਕਦੀ, (ਪਰ ਜਿਸ ਮਨੁੱਖ ਨੂੰ ਉਹ ਪ੍ਰਭੂ) ਗੁਰੂ ਦੀ ਮੱਤ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ,ਪਦ ਅਰਥ ਅਤਿ = ਬਹੁਤ। ਅਗਮ = ਅਪਹੁੰਚ। ਅਗੋਚਰੁ (ਅ-ਗੋ-ਚਰੁ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਦੇਇ = ਦੇਂਦਾ ਹੈ। ਬੁਝਾਈ = ਸੂਝ।
SikhNet (Spanish)Mi Dios es Inaccesible e Insondable, y sólo a través de la Enseñanza del Guru uno lo comprende.
ਸਚੁ ਸੰਜਮੁ ਕਰਣੀ, ਹਰਿ ਕੀਰਤਿ; ਹਰਿ ਸੇਤੀ ਲਿਵ ਲਾਈ ॥੨॥
sach sanjam karanee, har keerat; har setee liv laaee |2|
Sant Singh KhalsaTrue self-discipline rests in singing the Kirtan of the Lord's Praises, lovingly attuned to the Lord. ||2||
Manmohan SinghTo utter God's praise and to fix attention with God, is the true self-mortification.
Manmohan Singh (Punjabi)ਰੱਬ ਦਾ ਜੱਸ ਉਚਾਰਨ ਅਤੇ ਰੱਬ ਨਾਲ ਬਿਰਤੀ ਜੋੜਨਾ ਹੀ ਸੱਚੀ ਸਵੈ-ਰਿਆਜ਼ਤ ਹੈ।
Fareedkot Teekaਸਚੁ ਔਰੁ ਸੰਜਮੁ ਸੰਜੁਗਤ ਹੋ ਕਰ ਹਰੀ ਕੀ ਕੀਰਤੀ ਰੂਪ ਕਰਣੀ ਕਰ ਕੇ ਤਿਸ ਨੇ ਹਰੀ ਸਾਥ ਬ੍ਰਿਤੀ ਲਗਾਈ ਹੈ॥੨॥
Prof. Sahib Singhਉਹ ਮਨੁੱਖ ਪਰਮਾਤਮਾ ਨਾਲ ਸੁਰਤ ਜੋੜੀ ਰੱਖਦਾ ਹੈ, ਸਦਾ-ਥਿਰ ਹਰਿ-ਨਾਮ ਦਾ ਸਿਮਰਨ ਉਸ ਮਨੁੱਖ ਦਾ ਸੰਜਮ ਬਣਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਉਸ ਦੀ ਕਾਰ ਹੋ ਜਾਂਦੀ ਹੈ ॥੨॥ਪਦ ਅਰਥ ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਸੰਜਮੁ = ਜੀਵਨ-ਜੁਗਤਿ, ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦਾ ਜਤਨ। ਕਰਣੀ = (करणीय, ਕਰਣੀਯ) ਕਰਨ-ਯੋਗ ਕੰਮ, ਕਰਤੱਬ। ਕੀਰਤਿ = ਸਿਫ਼ਤ-ਸਾਲਾਹ ॥੨॥
SikhNet (Spanish)La disciplina implica cantar el Kirtan, la Alabanza del Señor, entonado con todo Amor en Él. (2)
ਆਪੇ ਸਬਦੁ ਸਚੁ ਸਾਖੀ ਆਪੇ; ਜਿਨੑ ਜੋਤੀ ਜੋਤਿ ਮਿਲਾਈ ॥
aape sabad sach saakhee aape; jina jotee jot milaaee |
Sant Singh KhalsaHe Himself is the Shabad, and He Himself is the True Teachings; He merges our light into the Light.
Manmohan SinghThe Luminous Lord, who has infused His light amongst all, is Himself the Name and Himself the true instruction.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ, ਜਿਸ ਨੇ ਸਾਰਿਆਂ ਅੰਦਰ ਆਪਣਾ ਪ੍ਰਕਾਸ਼ ਕੀਤਾ ਹੈ, ਆਪ ਹੀ ਨਾਮ ਹੈ ਅਤੇ ਆਪ ਹੀ ਸੱਚੀ ਸਿੱਖਿਆ।
Fareedkot Teekaਸਬਦ ਕਾ ਦਾਤਾ ਸਤਿਗੁਰੂ ਭੀ ਆਪੇ ਹੈ ਔ ਬ੍ਰਿਤੀਓਂ ਕਾ ਸਾਖੀ ਸਚ ਸਰੂਪ ਭੀ ਆਪ ਹੀ ਹੈ, ਜਿਸ ਜੋਤੀ ਸਰੂਪ ਨੇ ਸਰਬ ਕੇ ਬੀਚ ਅਪਨੀ ਜੋਤ ਮਿਲਾਈ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੀ ਸੁਰਤ (ਗੁਰੂ ਦੀ ਰਾਹੀਂ) ਪ੍ਰਭੂ ਦੀ ਜੋਤਿ ਵਿਚ ਜੁੜਦੀ ਹੈ (ਉਹਨਾਂ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਸਦਾ-ਥਿਰ ਪ੍ਰਭੂ ਆਪ ਹੀ (ਗੁਰੂ ਦਾ) ਸ਼ਬਦ ਹੈ ਪ੍ਰਭੂ ਆਪ ਹੀ (ਗੁਰੂ ਦੀ) ਸਿਖਿਆ ਹੈ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ। ਸਾਖੀ = ਸਿੱਖਿਆ। ਜੋਤਿ = ਜਿੰਦ, ਸੁਰਤ।
SikhNet (Spanish)Él Mismo es el Shabd y Él Mismo es la Enseñanza Verdadera; Él funde nuestra luz en la Luz Divina.
ਦੇਹੀ ਕਾਚੀ. ਪਉਣੁ ਵਜਾਏ; ਗੁਰਮੁਖਿ ਅੰਮ੍ਰਿਤੁ ਪਾਈ ॥੩॥
dehee kaachee. paun vajaae; guramukh amrit paaee |3|
Sant Singh KhalsaThe breath vibrates through this frail body; the Gurmukh obtains the ambrosial nectar. ||3||
Manmohan SinghIn this frail body, within which rings the breath, the Name-Nectar is received through the Guru.
Manmohan Singh (Punjabi)ਇਸ ਸੱਚੇ ਸਰੀਰ ਵਿੱਚ, ਜਿਸ ਅੰਦਰ ਸੁਆਸ ਗੂਜਦਾ ਹੈ, ਗੁਰਾਂ ਦੇ ਰਾਹੀਂ ਨਾਮ ਸੁਧਾਰਸ ਪਰਾਪਤ ਹੁੰਦਾ ਹੈ।
Fareedkot Teekaਜਿਸ ਕਾਚੀ ਦੇਹੀ ਕਉ ਪੌਨ (ਵਜਾਏ) ਚਲਾਵਤਾ ਹੈ ਤਿਸ ਕੇ ਬੀਚ ਗੁਰਮੁਖੋਂ ਨੇ ਅੰਮ੍ਰਿਤ ਦ੍ਰਿਸਟੀ ਵਾ ਅੰਮ੍ਰਿਤਤਾ ਪਾਈ ਹੈ, ਭਾਵ ਬ੍ਰਹਮ ਭਾਵਨਾ ਪਾਈ ਹੈ॥੩॥☬ਸੋ ਬ੍ਰਹਮ ਕੈਸਾ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਇਸ) ਨਾਸਵੰਤ ਸਰੀਰ ਵਿਚ (ਜਿਸ ਨੂੰ) ਹਰੇਕ ਸੁਆਸ ਤੋਰ ਰਿਹਾ ਹੈ, ਗੁਰੂ ਦੀ ਰਾਹੀਂ (ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੈਂਦਾ ਹੈ ॥੩॥ਪਦ ਅਰਥ ਕਾਚੀ = ਨਾਸਵੰਤ। ਪਉਣੁ = ਸੁਆਸ, ਹਵਾ, ਸਾਹ। ਵਜਾਏ = ਵਜਾ ਰਿਹਾ ਹੈ, ਚਲਾ ਰਿਹਾ ਹੈ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੩॥
SikhNet (Spanish)La respiración vibra a través de este cuerpo frágil y el Gurmukj obtiene el Amrit, el Néctar Ambrosial. (3)
ਆਪੇ ਸਾਜੇ ਸਭ ਕਾਰੈ ਲਾਏ; ਸੋ ਸਚੁ ਰਹਿਆ ਸਮਾਈ ॥
aape saaje sabh kaarai laae; so sach rahiaa samaaee |
Sant Singh KhalsaHe Himself fashions, and He Himself links us to our tasks; the True Lord is pervading everywhere.
Manmohan SinghGod, of Himself creates all and yokes them to work. He, the True Lord is contained amongst all.
Manmohan Singh (Punjabi)ਵਾਹਿਗੁਰੂ ਖੁਦ ਸਾਰਿਆਂ ਨੂੰ ਰਚਦਾ ਤੇ ਖੁਦ ਹੀ ਸਾਰਿਆਂ ਨੂੰ ਕੰਮ ਲਾਉਂਦਾ ਹੈ। ਉਹ ਸੱਚਾ ਸਾਈਂ ਸਾਰਿਆਂ ਅੰਦਰ ਰਮ ਰਿਹਾ ਹੈ।
Fareedkot Teekaਆਪੇ ਹੀ ਤਿਸ ਨੇ ਇਹ ਸਭ ਜੀਵ ਸਾਜੇ ਹੈਂ ਔਰ ਆਪ ਸਭ ਕਾਰ ਮੇਂ ਲਗਾਏ ਹੈਂ, ਪੁਨਹ ਵਹੁ ਸਚੁ ਸਰੂਪ ਆਪ ਹੀ ਸਭ ਮੇਂ ਸਮਾਇ ਰਹਿਆ ਹੈ॥
Prof. Sahib Singh(ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ) ਜਿਹੜਾ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਤੇ, ਕਾਰੇ ਲਾਈ ਰੱਖਦਾ ਹੈ ਉਹ ਸਦਾ-ਥਿਰ ਪ੍ਰਭੂ ਸਭ ਥਾਈਂ ਵਿਆਪਕ ਹੈ।ਪਦ ਅਰਥ ਆਪੇ = ਆਪ ਹੀ। ਸਾਜੇ = ਪੈਦਾ ਕਰਦਾ ਹੈ। ਸਭ = ਸਾਰੀ ਸ੍ਰਿਸ਼ਟੀ। ਕਾਰੈ = ਕਾਰ ਵਿਚ।
SikhNet (Spanish)Él Mismo elabora y nos asigna las tareas, el Señor Verdadero está prevaleciendo en todo.
ਨਾਨਕ ਨਾਮ ਬਿਨਾ. ਕੋਈ ਕਿਛੁ ਨਾਹੀ; ਨਾਮੇ ਦੇਇ ਵਡਾਈ ॥੪॥੮॥
naanak naam binaa. koee kichh naahee; naame dee vaddaaee |4|8|
Sant Singh KhalsaO Nanak, without the Naam, the Name of the Lord, no one is anything. Through the Naam,we are blessed with glory. ||4||8||
Manmohan SinghNanak, without the Name, none is worth anything, It is through the Name that the Lord Blesses one with glory.
Manmohan Singh (Punjabi)ਨਾਨਕ ਨਾਮ ਦੇ ਬਗੈਰ, ਕਿਸੇ ਦਾ ਕੋਈ ਮੁੱਲ ਨਹੀਂ। ਨਾਮ ਦੇ ਰਾਹੀਂ ਹੀ ਸੁਆਮੀ ਇਨਸਾਨ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਵਾਹਿਗੁਰੂ ਕੇ ਨਾਮ ਤੇ ਬਿਨਾਂ ਕੋਈ ਕੁਛ ਨਹੀਂ ਹੈ, ਨਾਮ ਕੇ ਜਪਨੇ ਤੇ ਹੀ ਵਹੁ ਗੁਰਮੁਖੋਂ ਕੋ ਵਡਿਆਈ ਦੇਤਾ ਹੈ॥੪॥੮॥
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਜੀਵ ਕੋਈ ਪਾਇਆਂ ਨਹੀਂ ਰੱਖਦਾ, (ਜੀਵ ਨੂੰ ਪ੍ਰਭੂ ਆਪਣੇ) ਨਾਮ ਦੀ ਰਾਹੀਂ ਹੀ ਇੱਜ਼ਤ ਬਖ਼ਸ਼ਦਾ ਹੈ ॥੪॥੮॥ਪਦ ਅਰਥ ਨਾਮੇ = ਨਾਮ ਵਿਚ ਹੀ। ਵਡਾਈ = ਇੱਜ਼ਤ ॥੪॥੮॥
SikhNet (Spanish)Oh, dice Nanak, sin el Naam, el Nombre del Señor, somos nada; pero mediante el Naam seremos bendecidos con Gloria. (4-8)