ਮਲਾਰ ਮਹਲਾ ੩ ॥
malaar mahalaa 3 |
Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.
ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ; ਘਟਿ ਘਟਿ ਰਹਿਆ ਸਮਾਈ ॥
jeeo pindd praan sabh tis ke; ghatt ghatt rahiaa samaaee |
Sant Singh KhalsaSoul, body and breath of life are all His; He is permeating and pervading each and every heart.
Manmohan SinghThe soul, body and vital-breath all belong to Him and He is pervading all hearts.
Manmohan Singh (Punjabi)ਜਿੰਦੜੀ, ਦੇਹ ਅਤੇ ਜਿੰਦ-ਜਾਨ ਸਾਰੇ ਉਸ ਦੀ ਮਲਕੀਅਤ ਹਨ ਅਤੇ ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਏਹ (ਜੀਉ) ਚੇਤਨਸਤਾ ਔ (ਪਿੰਡੁ) ਸਰੀਰ ਪ੍ਰਾਣ ਆਦੀ ਸਭ ਤਿਸੀ ਕੇ ਕੀਏ ਹੂਏ ਹੈਂ, ਪੁਨਃ ਓਹੀ ਘਟੋਂ ਘਟੋਂ ਮੇਂ ਸਮਾਇ ਰਹਾ ਹੈ॥
Prof. Sahib Singhਜਿਹੜਾ ਪਰਮਾਤਮਾ ਹਰੇਕ ਸਰੀਰ ਵਿਚ ਸਮਾ ਰਿਹਾ ਹੈ, ਉਸ ਦੇ ਹੀ ਦਿੱਤੇ ਹੋਏ ਇਹ ਜਿੰਦ ਇਹ ਸਰੀਰ ਇਹ ਪ੍ਰਾਣ ਇਹ ਸਾਰੇ ਅੰਗ ਹਨ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਸਭਿ = ਸਾਰੇ (ਬਹੁ-ਵਚਨ)। ਤਿਸ ਕੇ = ਉਸ (ਪਰਮਾਤਮਾ) ਦੇ (ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ)। ਘਟਿ ਘਟਿ = ਹਰੇਕ ਸਰੀਰ ਵਿਚ।
SikhNet (Spanish)Suyas son el Alma, el cuerpo y la respiración, Él está compenetrando y prevaleciendo en todos y en cada corazón.
ਏਕਸੁ ਬਿਨੁ ਮੈ ਅਵਰੁ. ਨ ਜਾਣਾ; ਸਤਿਗੁਰਿ ਦੀਆ ਬੁਝਾਈ ॥੧॥
ekas bin mai avar. na jaanaa; satigur deea bujhaaee |1|
Sant Singh KhalsaExcept the One Lord, I do not know any other at all. The True Guru has revealed this to me. ||1||
Manmohan SinghWithout the One Lord, I know not another. The True Guru, has revealed this unto me,
Manmohan Singh (Punjabi)ਇਕ ਪ੍ਰਭੂ ਦੇ ਬਗੈਰ, ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਸੱਚੇ ਗੁਰਾਂ ਨੇ ਮੈਨੂੰ ਇਹ ਦਰਸਾ ਦਿੱਤਾ ਹੈ।
Fareedkot Teekaਤਿਸ ਏਕ ਤੇ ਬਿਨਾਂ ਮੈਂ ਔਰ ਕਿਸੀ ਕੋ ਨਹੀਂ ਜਾਨਤਾ ਹੂੰ, ਸੋ ਮੁਝ ਕੋ ਸਤਿਗੁਰੋਂ ਨੇ ਸਮਝਾਇ ਦੀਆ ਹੈ॥੧॥
Prof. Sahib Singhਗੁਰੂ ਨੇ (ਮੈਨੂੰ) ਸਮਝ ਬਖ਼ਸ਼ੀ ਹੈ। ਉਸ ਇਕ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥ਪਦ ਅਰਥ ਨਾ ਜਾਣਾ = ਨ ਜਾਣਾਂ, ਮੈਂ ਨਹੀਂ ਜਾਣਦਾ। ਸਤਿਗੁਰਿ = ਗੁਰੂ ਨੇ। ਦੀਆ ਬੁਝਾਈ = ਸਮਝਾ ਦਿੱਤਾ ਹੈ ॥੧॥
SikhNet (Spanish)No conozco a nadie más que al Único Señor. El Guru Verdadero me lo ha revelado. (1)
ਮਨ ਮੇਰੇ; ਨਾਮਿ ਰਹਉ ਲਿਵ ਲਾਈ ॥
man mere; naam rhau liv laaee |
Sant Singh KhalsaO my mind, remain lovingly attuned to the Naam, the Name of the Lord.
Manmohan SinghO my soul remain thou attuned to the Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਨਾਲ ਪਿਰਹੜੀ ਪਾਈ ਰਖ।
Fareedkot Teekaਹੇ ਮੇਰੇ ਮਨ! (ਨਾਮਿ) ਵਾਹਿਗੁਰੂ ਮੇਂ ਬ੍ਰਿਤੀ ਕੋ ਲਗਾਇ ਕਰ ਇਸਥਤ ਹੋ॥
Prof. Sahib Singhਹੇ ਮੇਰੇ ਮਨ! ਮੈਂ (ਤਾਂ ਸਦਾ) ਪਰਮਾਤਮਾ ਦੇ ਨਾਮ ਵਿਚ ਲਗਨ ਲਾਈ ਰੱਖਦਾ ਹਾਂ।ਪਦ ਅਰਥ ਮਨ = ਹੇ ਮਨ! ਨਾਮਿ = ਨਾਮ ਵਿਚ। ਰਹਉ = ਰਹਉਂ, ਮੈਂ ਰਹਿੰਦਾ ਹਾਂ। ਲਿਵ = ਸੁਰਤ। ਰਹਉ ਲਾਈ = ਰਹਉ ਲਾਇ, ਲਾਇ ਰਹਉ, ਮੈਂ ਲਾਈ ਰੱਖਦਾ ਹਾਂ।
SikhNet (Spanish)Oh, mente mía, permanece amorosamente entonada en el Naam, el Nombre del Señor
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ; ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥
adisatt agochar aparanpar karataa; gur kai sabad har dhiaaee |1| rahaau |
Sant Singh KhalsaThrough the Word of the Guru's Shabad, I meditate on the Lord, the Unseen, Unfathomable and Infinite Creator. ||1||Pause||
Manmohan SinghBy the Guru's instruction, meditate I on the Unseeable, unapprehensible and Illimitable Creator-Lord. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਅਡਿੱਠ, ਅਗਾਧ ਅਤੇ ਬੇਹੱਦ ਸਿਰਜਣਹਾਰ ਸੁਆਮੀ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਮਨ, ਬਾਣੀ, ਨੇਤ੍ਰੋਂ ਆਦੀ ਇੰਦ੍ਰਿਓਂ ਤੇ ਜੋ ਅਦ੍ਰਿਸਟ, ਅਗੋਚਰ, ਅਪਰੰਪਰ ਕਰਤਾ ਹੈ, ਸੋ ਹਰੀ ਗੁਰੋਂ ਕੇ ਸਬਦ ਕਰ ਕੇ ਹੀ ਧਿਆਈਤਾ ਹੈ॥੧॥ ਰਹਾਉ ॥
Prof. Sahib Singhਜਿਹੜਾ ਕਰਤਾਰ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਹੜਾ ਬੇਅੰਤ ਹੀ ਬੇਅੰਤ ਹੈ, ਮੈਂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਧਿਆਉਂਦਾ ਹਾਂ ॥੧॥ ਰਹਾਉ ॥ਪਦ ਅਰਥ ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਪਰੰਪਰ = ਪਰੇ ਤੋਂ ਪਰੇ। ਕਰਤਾ = ਕਰਤਾਰ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ ॥੧॥ ਰਹਾਉ ॥
SikhNet (Spanish)y a través de la Palabra del Shabd del Guru medita en el Señor, Creador Insondable, Infinito e Invisible. (1- Pausa)
ਮਨੁ ਤਨੁ ਭੀਜੈ. ਏਕ ਲਿਵ ਲਾਗੈ; ਸਹਜੇ ਰਹੇ ਸਮਾਈ ॥
man tan bheejai. ek liv laagai; sahaje rahe samaaee |
Sant Singh KhalsaMind and body are pleased, lovingly attuned to the One Lord, intuitively absorbed in peace and poise.
Manmohan SinghEnshrining affection for One God the soul and body are pleased and one remains merged in equipoise.
Manmohan Singh (Punjabi)ਇਕ ਹਰੀ ਨਾਲ ਪਿਆਰ ਪਾਉਣ ਦੁਆਰਾ, ਜਿੰਦ ਤੇ ਦੇਹ ਪ੍ਰਸੰਨ ਹੋ ਜਾਂਦੇ ਹਨ ਅਤੇ ਜੀਵ ਅਡੋਲਤਾ ਅੰਦਰ ਲੀਨ ਹੋਇਆ ਰਹਿੰਦਾ ਹੈ।
Fareedkot Teekaਜਿਨ ਕੀ ਬ੍ਰਿਤੀ ਏਕ ਵਾਹਿਗੁਰੂ ਮੇਂ ਲਾਗਤੀ ਹੈ ਤਿਨੋਂ ਕੇ ਮਨ ਤਨ ਪ੍ਰੇਮ ਮੇਂ (ਭੀਜੈ) ਸਨਿਗਧ ਹੂਏ ਹੈਂ ਔਰ ਓਹੀ ਸਹਜ ਪਦ ਮੇਂ ਸਮਾਇ ਰਹੇ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਦੀ) ਲਗਨ ਇਕ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ (ਨਾਮ-ਰਸ ਨਾਲ) ਭਿੱਜਾ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦੇ ਹਨ।ਪਦ ਅਰਥ ਭੀਜੈ = ਭਿੱਜ ਜਾਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ ਹੀ।
SikhNet (Spanish)El cuerpo y la mente, entonados amorosamente en el Señor, permanecen complacidos, absortos en la Paz Intuitiva
ਗੁਰ ਪਰਸਾਦੀ. ਭ੍ਰਮੁ ਭਉ ਭਾਗੈ; ਏਕ ਨਾਮਿ ਲਿਵ ਲਾਈ ॥੨॥
gur parasaadee. bhram bhau bhaagai; ek naam liv laaee |2|
Sant Singh KhalsaBy Guru's Grace, doubt and fear are dispelled, being lovingly attuned to the One Name. ||2||
Manmohan SinghBy the Guru's grace, doubt and dread are dispelled and one is attuned to the one Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਸੰਦੇਹ ਅਤੇ ਡਰ ਦੂਰ ਹੋ ਜਾਂਦੇ ਹਨ ਅਤੇ ਬੰਦੇ ਦਾ ਇਕ ਨਾਮ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਜਿਨੋਂ ਨੇ ਏਕ ਨਾਮ ਮੇਂ ਬ੍ਰਿਤੀ ਲਗਾਈ ਹੈ, ਤਿਨ ਕੇ ਭਰਮ ਭੌ ਭਾਗੇ ਹੈਂ॥੨॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਿਰਫ਼ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਦੀ ਭਟਕਣਾ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੨॥ਪਦ ਅਰਥ ਪਰਸਾਦੀ = ਕਿਰਪਾ ਨਾਲ। ਭ੍ਰਮੁ = ਭਟਕਣਾ। ਨਾਮਿ = ਨਾਮ ਵਿਚ ॥੨॥
SikhNet (Spanish)y el Equilibrio. Entonados amorosamente en el Nombre del Señor, por la Gracia del Guru, la duda y el miedo son disipados. (2)
ਗੁਰ ਬਚਨੀ ਸਚੁ ਕਾਰ ਕਮਾਵੈ; ਗਤਿ ਮਤਿ ਤਬ ਹੀ ਪਾਈ ॥
gur bachanee sach kaar kamaavai; gat mat tab hee paaee |
Sant Singh KhalsaWhen the mortal follows the Guru's Teachings, and lives the Truth, then he attains the state of emancipation.
Manmohan SinghBy the Guru's instruction, If man does true deeds, then alone obtains he emancipation and understanding.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਜੇਕਰ ਇਨਸਾਨ ਸੱਚੇ ਕਰਮ ਕਰਦਾ ਹੈ, ਕੇਵਲ ਤਾਂ ਹੀ ਉਸ ਨੂੰ ਮੁਕਤੀ ਅਤੇ ਸਮਝ ਪਰਾਪਤ ਹੁੰਦੀ ਹੈ।
Fareedkot Teekaਸਤਿਗੁਰੋਂ ਕੇ ਬਚਨੋਂ ਦ੍ਵਾਰਾ ਜੋ ਜਨ ਸਚੀ ਭਗਤੀ ਕੀ ਕਾਰ ਕਮਾਵੈ ਤਬ ਤਿਸ ਨੇ ਗੁਰਮਤ ਕੀ (ਗਤਿ) ਪ੍ਰਾਪਤੀ ਪਾਈ ਜਾਣੋ॥
Prof. Sahib Singh(ਜਦੋਂ ਮਨੁੱਖ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਤਦੋਂ ਹੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਣ ਵਾਲੀ ਅਕਲ ਸਿੱਖਦਾ ਹੈ।ਪਦ ਅਰਥ ਗੁਰ ਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰ ਕੇ। ਸਚੁ = ਸਦਾ-ਥਿਰ ਹਰਿ-ਨਾਮ (ਦਾ ਸਿਮਰਨ)। ਗਤਿ = ਉੱਚੀ ਆਤਮਕ ਅਵਸਥਾ। ਗਤਿ ਮਤਿ = ਉੱਚੀ ਆਤਮਕ ਅਵਸਥਾ ਪ੍ਰਾਪਤ ਕਰਨ ਵਾਲੀ ਸੂਝ। ਤਬ ਹੀ = ਤਦੋਂ ਹੀ।
SikhNet (Spanish)Cuando el mortal sigue las enseñanzas del Guru y conduce su vida en la Verdad, entonces es liberado.
ਕੋਟਿ ਮਧੇ. ਕਿਸਹਿ ਬੁਝਾਏ; ਤਿਨਿ ਰਾਮ ਨਾਮਿ ਲਿਵ ਲਾਈ ॥੩॥
kott madhe. kiseh bujhaae; tin raam naam liv laaee |3|
Sant Singh KhalsaAmong millions, how rare is that one who understands, and is lovingly attuned to the Name of the Lord. ||3||
Manmohan SinghAmongst millions rare is the one, whom the Lord instructs and he comes to embrace love for the Lord's Name.
Manmohan Singh (Punjabi)ਕ੍ਰੋੜਾਂ ਵਿਚੋਂ, ਕਿਸੇ ਵਿਰਲੇ ਨੂੰ ਹੀ ਸੁਆਮੀ ਸਿੱਖ ਮਤ ਬਖਸ਼ਦਾ ਹੈ ਅਤੇ ਉਸ ਦਾ ਸੁਆਮੀ ਦੇ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਕ੍ਰੋੜੋਂ ਵਿਚੋਂ ਕਿਸੀ ਕੋ ਸਤਿਗੁਰ ਸਮਝਾਵੇ ਹੈ ਔਰੁ ਜਿਸ ਨੂੰ ਬੁਝਾਇਆ ਹੈ ਤਿਸ (ਰਾਮ) ਵਿਆਪਕ ਸਰੂਪ (ਨਾਮਿ) ਵਾਹਿਗੁਰੂ ਮੇਂ ਬ੍ਰਿਤੀ ਲਗਾਈ ਹੈ॥੩॥
Prof. Sahib Singhਕ੍ਰੋੜਾਂ ਵਿਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ (ਗੁਰੂ ਆਤਮਕ ਜੀਵਨ ਦੀ) ਸੂਝ ਦੇਂਦਾ ਹੈ, ਉਸ ਮਨੁੱਖ ਨੇ (ਸਦਾ ਲਈ) ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਲਈ ॥੩॥ਪਦ ਅਰਥ ਕੋਟਿ = ਕ੍ਰੋੜਾਂ। ਕਿਸਹਿ = ਕਿਸੇ ਵਿਰਲੇ ਨੂੰ (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ)। ਤਿਨਿ = ਉਸ (ਮਨੁੱਖ) ਨੇ। ਨਾਮਿ = ਨਾਮ ਵਿਚ ॥੩॥
SikhNet (Spanish)Excepcional entre millones es aquél que lo entiende; él vive entonado amorosamente en el Nombre del Señor. (3)
ਜਹ ਜਹ ਦੇਖਾ. ਤਹ ਏਕੋ ਸੋਈ; ਇਹ ਗੁਰਮਤਿ ਬੁਧਿ ਪਾਈ ॥
jeh jeh dekhaa. teh eko soee; ih guramat budh paaee |
Sant Singh KhalsaWherever I look, there I see the One. This understanding has come through the Guru's Teachings.
Manmohan SinghWherever I see, there I see the one Lord. This understanding I have obtained through the Guru's instruction.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਇਕ ਸਾਈਂ ਨੂੰ ਵੇਖਦਾ ਹਾਂ। ਇਹ ਸਮਝ ਮੈਨੂੰ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਾਪਤ ਹੋਈ ਹੈ।
Fareedkot Teekaਮੈਂ ਜਹਾਂ ਜਹਾਂ ਦੇਖਤਾ ਹੂੰ ਤਹਾਂ ਤਹਾਂ ਏਕ ਸੋਈ ਪੂਰਨ ਹੈ। ਇਹੁ ਗੁਰੋਂ ਕੀ (ਮਤਿ) ਸਿਖ੍ਯਾ ਕਰ ਕੇ ਮੈਨੇ ਬੁਧੀ ਪਾਈ ਹੈ॥
Prof. Sahib Singhਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਇਕ ਪਰਮਾਤਮਾ ਹੀ ਵੱਸਦਾ (ਦਿੱਸਦਾ) ਹੈ-ਇਹ ਅਕਲ ਮੈਂ ਗੁਰੂ ਦੀ ਮੱਤ ਦੀ ਰਾਹੀਂ ਸਿੱਖੀ ਹੈ।ਪਦ ਅਰਥ ਜਹ = ਜਿੱਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਸੋਈ = ਉਹ ਹੀ। ਬੁਧਿ = ਅਕਲ।
SikhNet (Spanish)Adonde fijo mi mirada, ahí está el Uno; esto lo he vivenciado a través de la Enseñanza del Guru.
ਮਨੁ ਤਨੁ ਪ੍ਰਾਨ ਧਰੀਂ ਤਿਸੁ ਆਗੈ; ਨਾਨਕ. ਆਪੁ ਗਵਾਈ ॥੪॥੭॥
man tan praan dharanee tis aagai; naanak. aap gavaaee |4|7|
Sant Singh KhalsaI place my mind, body and breath of life in offering before Him; O Nanak, self-conceit is gone. ||4||7||
Manmohan SinghPurging myself of my self-conceit, O Nanak, I place before Him my mind, body and vital-breath.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਗੁਆ ਕੇ, ਹੇ ਨਾਨਕ! ਮੈਂ ਆਪਣਾ ਚਿੱਤ, ਦੇਹ ਅਤੇ ਜਿੰਦ-ਜਾਨ ਉਸ ਦੇ ਮੂਹਰੇ ਰੱਖਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਆਗੇ ਮਨ ਤਨ ਔ ਪ੍ਰਾਨ ਭੇਟਾ ਧਰਤਾ ਹੂੰ, ਭਾਵ ਕੁਰਬਾਨ ਕਰਤਾ ਹੂੰ॥੪॥੭॥
Prof. Sahib Singhਹੇ ਨਾਨਕ! ਉਸ (ਗੁਰੂ) ਦੇ ਅੱਗੇ ਮੈਂ ਆਪਾ-ਭਾਵ ਗਵਾ ਕੇ ਆਪਣਾ ਮਨ ਆਪਣਾ ਸਰੀਰ ਆਪਣੇ ਪ੍ਰਾਣ ਭੇਟ ਧਰਦਾ ਹਾਂ ॥੪॥੭॥ਪਦ ਅਰਥ ਧਰੀਂ = ਮੈਂ ਧਰਦਾ ਹਾਂ। ਆਪੁ = ਆਪਾ-ਭਾਵ ॥੪॥੭॥
SikhNet (Spanish)En ofrenda Le doy al Señor mi mente, cuerpo y respiración vital. Oh, dice Nanak, así la soberbia desaparece. (4-7)