ੴ

ਸਿੱਖਬਾਣੀ · SikhBani

ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥

haumai bikh man mohiaa ladiaa ajagar bhaaree
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1260, 1261 · 11 lines
Translations

ਮਲਾਰ ਮਹਲਾ ੩ ॥

malaar mahalaa 3 | Ang 1260

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.

ਹਉਮੈ ਬਿਖੁ ਮਨੁ ਮੋਹਿਆ; ਲਦਿਆ ਅਜਗਰ ਭਾਰੀ ॥

haumai bikh man mohiaa; ladiaa ajagar bhaaree | Ang 1260

Sant Singh KhalsaThe mortal is enticed by the poison of corruption, burdened with such a heavy load.
Manmohan SinghMan is lured by the poison of pride and he has loaded a dragon heavy load of sins.
Manmohan Singh (Punjabi)ਬੰਦੇ ਨੂੰ ਹੰਕਾਰ ਦੀ ਜ਼ਹਿਰ ਨੇ ਫਰੇਫਤਾ ਕਰ ਲਿਆ ਹੈ ਅਤੇ ਉਸ ਨੇ ਪਾਪਾਂ ਦਾ ਵਡੇ ਸੱਪ ਜਿੰਨਾ ਬੋਝਲ ਭਾਰ ਲੱਦ ਲਿਆ ਹੈ।
Fareedkot Teekaਹੇ ਮਨ! ਤੂੰ ਹਉਮੈਂ ਕਰ ਵਿਖ ਰੂਪ ਵਿਸਿਅਹੁੰ ਮੇਂ ਮੋਹਿਆ ਔਰ ਪਾਪੋਂ ਰੂਪੀ (ਅਜਗਰ) ਭਾਰੀ ਭਾਰ ਕਰ ਕੇ ਲਦਿਆ ਹੂਆ ਹੈ॥
Prof. Sahib Singhਹਉਮੈ (ਆਤਮਕ ਮੌਤ ਲਿਆਉਣ ਵਾਲਾ) ਜ਼ਹਰ ਹੈ, (ਮਨੁੱਖ ਦਾ) ਮਨ (ਇਸ ਜ਼ਹਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ, (ਇਸ ਹਉਮੈ ਦੇ) ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ।

ਪਦ ਅਰਥ ਬਿਖੁ = (ਆਤਮਕ ਮੌਤ ਲਿਆਉਣ ਵਾਲੀ) ਜ਼ਹਰ। ਅਜਗਰ ਭਾਰੀ = ਅਜਗਰ ਭਾਰਿ, ਬਹੁਤ ਵੱਡੇ ਭਾਰ ਨਾਲ।

SikhNet (Spanish)El mortal es engañado con el veneno de la corrupción y eso le produce una gran carga en su vida.

ਗਰੁੜੁ ਸਬਦੁ ਮੁਖਿ ਪਾਇਆ; ਹਉਮੈ ਬਿਖੁ ਹਰਿ ਮਾਰੀ ॥੧॥

garurr sabad mukh paaeaa; haumai bikh har maaree |1| Ang 1260

Sant Singh KhalsaThe Lord has placed the magic spell of the Shabad into his mouth, and destroyed the poison of ego. ||1||
Manmohan SinghPutting His Name eagle-spell in the mouth, God has destroyed the poison of pride.
Manmohan Singh (Punjabi)ਆਪਣੇ ਨਾਮ ਦਾ ਨੀਲਕੰਠ-ਮੰਤ੍ਰ ਮੂੰਹ ਵਿੱਚ ਪਾ ਕੇ, ਵਾਹਿਗੁਰੂ ਨੇ ਹੰਕਾਰ ਦੀ ਜ਼ਹਿਰ ਨਸ਼ਟ ਕਰ ਦਿੱਤੀ ਹੈ।
Fareedkot Teekaਜਬ ਸਤਿਗੁਰੋਂ ਨੇ ਤੇਰੇ ਮੁਖ ਮੇਂ ਨਾਮ ਰੂਪੀ ਗਰੜ ਮੰਤ੍ਰ ਪਾਯਾ ਹੈ ਤਬ ਹਉਮੈਂ ਬਿਖੁ ਤੇਰੀ ਹਰ ਪ੍ਰਕਾਰ ਸੇ; ਵਾ ਹਰੀ ਨੇ ਮਾਰੀ ਹੈ ਅਰਥਾਤ ਦੂਰ ਕਰੀ ਹੈ॥੧॥
Prof. Sahib Singhਗੁਰੂ ਦਾ ਸ਼ਬਦ (ਇਸ ਜ਼ਹਰ ਨੂੰ ਮਾਰਨ ਲਈ) ਗਾਰੁੜੀ ਮੰਤ੍ਰ ਹੈ, (ਜਿਸ ਮਨੁੱਖ ਨੇ ਇਹ ਸ਼ਬਦ ਮੰਤ੍ਰ ਆਪਣੇ) ਮੂੰਹ ਵਿਚ ਰੱਖ ਲਿਆ, ਪਰਮਾਤਮਾ ਨੇ ਉਸ ਦੇ ਅੰਦਰੋਂ ਇਹ ਹਉਮੈ-ਜ਼ਹਰ ਮੁਕਾ ਦਿੱਤੀ ॥੧॥

ਪਦ ਅਰਥ ਗਰੁੜੁ = ਗਾਰੁੜੀ ਮੰਤ੍ਰ, ਸੱਪ ਦੀ ਜ਼ਹਰ ਦੂਰ ਕਰਨ ਵਾਲਾ ਮੰਤ੍ਰ। ਮੁਖਿ = ਮੂੰਹ ਵਿਚ ॥੧॥

SikhNet (Spanish)El Señor ha puesto en su boca el Embrujo Mágico del Shabd y así ha destruido el veneno del ego. (1)

ਮਨ ਰੇ; ਹਉਮੈ ਮੋਹੁ ਦੁਖੁ ਭਾਰੀ ॥

man re; haumai mohu dukh bhaaree | Ang 1260

Sant Singh KhalsaO mortal, egotism and attachment are such heavy loads of pain.
Manmohan SinghO man, immense is the pain of pride, and worldly love.
Manmohan Singh (Punjabi)ਹੇ ਇਨਸਾਨ! ਅਤਿਅੰਤ ਹੈ ਪੀੜ ਹੰਕਾਰ ਅਤੇ ਸੰਸਾਰੀ ਮਮਤਾ ਦੀ।
Fareedkot Teekaਹੇ ਮਨ! ਹਉਮੈਂ ਔਰ ਮੋਹ ਕਾ ਬਡਾ ਭਾਰੀ ਦੁਖ ਹੈ॥
Prof. Sahib Singhਹੇ (ਮੇਰੇ) ਮਨ! ਹਉਮੈ ਇਕ ਵੱਡਾ ਦੁੱਖ ਹੈ (ਮਾਇਆ ਦਾ) ਮੋਹ ਭਾਰੀ ਦੁੱਖ ਹੈ,
SikhNet (Spanish)Oh, mortal, el egoísmo y el apego son cargas demasiado pesadas

ਇਹੁ ਭਵਜਲੁ ਜਗਤੁ. ਨ ਜਾਈ ਤਰਣਾ; ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥

eihu bhavajal jagat. na jaaee taranaa; guramukh tar har taaree |1| rahaau | Ang 1260

Sant Singh KhalsaThis terrifying world-ocean cannot be crossed; through the Lord's Name, the Gurmukh crosses over to the other side. ||1||Pause||
Manmohan SinghUnswimable is this dreadful world-river. Embarking on the boat of the God's Name, by the Guru's grace, cross thou this world river. Pause.
Manmohan Singh (Punjabi)ਨਾਂ-ਤਰਿਆ ਜਾਣ ਵਾਲਾ ਹੈ ਇਹ ਭਿਆਨਕ ਸੰਸਾਰ ਦਾ ਦਰਿਆ। ਗੁਰਾਂ ਦੀ ਦਇਆ ਦੁਆਰਾ, ਰੱਬ ਦੇ ਨਾਮ ਦੀ ਬੇੜੀ ਤੇ ਚੜ੍ਹ ਕੇ ਤੂੰ ਇਸ ਸੰਸਾਰ ਦੇ ਦਰਿਆ ਤੋਂ ਪਾਰ ਹੋ ਜਾ। ਠਹਿਰਾਉ।
Fareedkot Teekaਇਹ ਭੈ ਰੂਪੀ ਜਲ ਕਾ ਭਰਾ ਹੂਆ ਜੋ ਸੰਸਾਰ ਸਮੁੰਦ੍ਰ ਹੈ, ਸੋ ਤਰਿਆ ਨਹੀਂ ਜਾਤਾ ਹੈ। ਤੂੰ ਗੁਰੋਂ ਦੁਆਰੇ ਤਿਸ ਤੇ ਹਰਿ ਨਾਮ (ਤਾਰੀ) ਨੌਕਾ ਕੋ ਲੇ ਕਰ ਤਰ ਜਾਹੁ॥੧॥ ਰਹਾਉ ॥
Prof. Sahib Singh(ਹਉਮੈ ਅਤੇ ਮੋਹ ਦੇ ਕਾਰਨ) ਇਸ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। ਤੂੰ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬੇੜੀ ਵਿਚ (ਇਸ ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਾਰੀ = ਬੇੜੀ ॥੧॥ ਰਹਾਉ ॥

SikhNet (Spanish)y el aterrador océano del mundo no puede ser cruzado. Sólo mediante el Nombre del Señor, el Gurmukj llega hasta el otro lado. (1-Pausa)

ਤ੍ਰੈ ਗੁਣ ਮਾਇਆ ਮੋਹੁ ਪਸਾਰਾ; ਸਭ ਵਰਤੈ ਆਕਾਰੀ ॥

trai gun maaeaa mohu pasaaraa; sabh varatai aakaaree | Ang 1260

Sant Singh KhalsaAttachment to the three-phased show of Maya pervades all the created forms.
Manmohan SinghThe ostentation of the love of the three qualities mammon is pervading all the bodies.
Manmohan Singh (Punjabi)ਤਿੰਨਾਂ ਲੱਛਣਾ ਵਾਲੀ ਮੋਹਣੀ ਦੀ ਮਮਤਾ ਦਾ ਅਡੰਬਰ ਸਾਰਿਆਂ ਸਰੀਰਾਂ ਅੰਦਰ ਪਰਵਿਰਤ ਹੋ ਰਿਹਾ ਹੈ।
Fareedkot Teekaਸਰਬ (ਆਕਾਰੀ) ਦੇਹ ਧਾਰੀ ਜੀਵੋਂ ਮੇਂ ਤ੍ਰੈਗੁਣੀ ਮਾਯਾ ਕੇ ਮੋਹ ਕਾ ਪਸਾਰਾ ਵਰਤ ਰਿਹਾ ਹੈ॥
Prof. Sahib Singhਤ੍ਰਿਗੁਣੀ ਮਾਇਆ ਦਾ ਮੋਹ (ਆਪਣਾ) ਖਿਲਾਰਾ (ਖਿਲਾਰ ਕੇ) ਸਾਰੇ ਜੀਵਾਂ ਉਤੇ ਆਪਣਾ ਪ੍ਰਭਾਵ ਪਾ ਰਿਹਾ ਹੈ।

ਪਦ ਅਰਥ ਤ੍ਰੈ ਗੁਣ = ਰਜੋ ਗੁਣ ਤਮੋ ਗੁਣ ਸਤੋ ਗੁਣ। ਪਸਾਰਾ = ਖਿਲਾਰਾ। ਸਭ ਆਕਾਰੀ = ਸਾਰੇ ਆਕਾਰਾਂ (ਸਰੀਰਾਂ) ਵਿਚ। ਵਰਤੈ = ਪ੍ਰਭਾਵ ਪਾ ਰਿਹਾ ਹੈ।

SikhNet (Spanish)El apego a las tres Modalidades del teatro de Maya prevalece siempre en las formas creadas.

ਤੁਰੀਆ ਗੁਣੁ ਸਤਸੰਗਤਿ ਪਾਈਐ; ਨਦਰੀ ਪਾਰਿ ਉਤਾਰੀ ॥੨॥

tureea gun satasangat paaeeai; nadaree paar utaaree |2| Ang 1260

Sant Singh KhalsaIn the Sat Sangat, the Society of the Saints, the state of supreme awareness is attained. The Merciful Lord carries us across. ||2||
Manmohan SinghAssociating with the saints, the state of eternal beatitude is obtained and the Merciful Master ferries across the mortal.
Manmohan Singh (Punjabi)ਸਾਧ-ਸੰਗਤ ਦੁਆਰਾ, ਕਾਲ-ਸਥਾਈ ਪਰਮ ਪ੍ਰਸੰਨਤਾ ਦੀ ਦਸ਼ਾ ਪਰਾਪਤ ਹੋ ਜਾਂਦੀ ਹੈ ਅਤੇ ਮਿਹਰਬਾਨ ਮਾਲਕ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teeka(ਤੁਰੀਆ) ਚੌਥਾ ਪਦ ਰੂਪੁ ਗੁਣ ਜਿਸ ਸੰਤੋਂ ਕੀ ਸੰਗਤਿ ਤੇ ਪਾਈਤਾ ਹੈ, ਸੋਈ ਸਤਿਸੰਗਤਿ (ਨਦਰੀ) ਵਾਹਿਗੁਰੂ ਨੇ ਸੰਸਾਰ ਸਮੁੰਦ੍ਰ ਸੇ ਪਾਰ ਉਤਾਰੀ ਹੈ॥੨॥
Prof. Sahib Singh(ਇਹਨਾਂ ਤਿੰਨਾਂ ਗੁਣਾਂ ਤੋਂ ਉਤਾਂਹ ਹੈ) ਤੁਰੀਆ ਗੁਣ (ਇਹ ਗੁਣ) ਸਾਧ ਸੰਗਤ ਵਿਚੋਂ ਹਾਸਲ ਹੁੰਦਾ ਹੈ (ਜਿਹੜਾ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ) ਮਿਹਰ ਦੀ ਨਿਗਾਹ ਕਰ ਕੇ (ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੨॥

ਪਦ ਅਰਥ ਤੁਰੀਆ ਗੁਣੁ = ਉਹ ਗੁਣ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ। ਨਦਰੀ = ਮਿਹਰ ਦੀ ਨਿਗਾਹ ਨਾਲ ॥੨॥

SikhNet (Spanish)En la Saad Sangat, la Sociedad de los Santos, el Estado Supremo de Conciencia es obtenido y el Señor Misericordioso nos lleva a través. (2)

ਚੰਦਨ ਗੰਧ ਸੁਗੰਧ ਹੈ; ਬਹੁ ਬਾਸਨਾ ਬਹਕਾਰਿ ॥

chandan gandh sugandh hai; bahu baasanaa bahakaar | Ang 1260

Sant Singh KhalsaThe smell of sandalwood is so sublime; its fragrance spreads out far and wide.
Manmohan SinghThe fragrance and it spreads its perfume afar.
Manmohan Singh (Punjabi)ਚੰਨਣ ਦੀ ਖੁਸ਼ਬੂ ਇਕ ਸਰੇਸ਼ਟ ਖੁਸ਼ਬੂ ਹੈ ਅਤੇ ਇਹ ਆਪਣੀ ਮਹਿਮ ਦੂਰ ਤਾਈ ਫੈਲਾਉਂਦੀ ਹੈ।
Fareedkot Teekaਜੈਸੇ ਸਰਬ ਸੁਗੰਧੀਓਂ ਸੇ ਚੰਦਨ ਕੀ ਸੁਗੰਧੀ ਸ੍ਰੇਸ਼ਟ ਹੈ, ਅਪਨੀ ਵਾਸਨਾ ਕੋ ਬਹੁਤ (ਬਹਕਾਰਿ) ਫੈਲਾਵਤਾ ਹੈ, ਭਾਵ ਔਰ ਬ੍ਰਿਛੋਂ ਕੋ ਭੀ ਚੰਦਨ ਕਰ ਦੇਤਾ ਹੈ॥
Prof. Sahib Singhਜਿਵੇਂ ਚੰਦਨ ਦੀ ਸੁਗੰਧੀ ਹੈ ਜਿਵੇਂ ਚੰਦਨ ਵਿਚੋਂ ਮਿੱਠੀ ਵਾਸਨਾ ਤੇ ਮਹਕ ਨਿਕਲਦੀ ਹੈ,

ਪਦ ਅਰਥ ਸੁਗੰਧ = ਸੁਗੰਧੀ, ਚੰਗੀ ਵਾਸਨਾ। ਬਹਕਾਰਿ = ਮਹਕਾਰ, ਮਹਕ।

SikhNet (Spanish)El aroma del Sándalo es tan fuerte que su fragancia se esparce por todas partes.

ਹਰਿ ਜਨ ਕਰਣੀ ਊਤਮ ਹੈ; ਹਰਿ ਕੀਰਤਿ ਜਗਿ ਬਿਸਥਾਰਿ ॥੩॥

har jan karanee aootam hai; har keerat jag bisathaar |3| Ang 1261

Sant Singh KhalsaThe lifestyle of the Lord's humble servant is exalted and sublime. He spreads the Kirtan of the Lord's Praises throughout the world. ||3||
Manmohan SinghLikewise sublime is the way of life of the Lord's saint. The Lord's praise, he spreads in the world.
Manmohan Singh (Punjabi)ਏਸੇ ਤਰ੍ਹਾਂ ਹੀ ਸਰੇਸ਼ਟ ਹੈ ਸੁਆਮੀ ਦੇ ਸੰਤ ਦੀ ਜੀਵਨ ਰਹੁ-ਰੀਤੀ। ਸੁਆਮੀ ਦੀ ਮਹਿਮਾ ਉਹ ਸੰਸਾਰ ਅੰਦਰ ਖਿਲਾਰਦਾ ਹੈ।
Fareedkot Teekaਤੈਸੇ ਹਰਿ ਜਨੋਂ ਕੀ ਕਰਨੀ ਪਰਮ ਉਤਮ ਹੈ, ਜੋ ਹਰੀ ਕੀ ਕੀਰਤੀ ਕਾ ਜਗਤ ਮੇਂ ਬਿਸਥਾਰ ਕਰ ਔਰ ਜੀਵੋਂ ਕੌ ਭੀ ਅਪਨੇ ਤੁਲ ਕਰ ਦੇਤੇ ਹੈਂ॥੩॥☬ਤਾਂ ਤੇ ਹੇ ਮਨ ਐਸੇ ਬੇਨਤੀ ਕਰੁ:
Prof. Sahib Singhਤਿਵੇਂ ਪਰਮਾਤਮਾ ਦੇ ਭਗਤਾਂ ਦੀ ਕਰਣੀ ਸ੍ਰੇਸ਼ਟ ਹੁੰਦੀ ਹੈ, (ਭਗਤਾਂ ਨੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸੁਗੰਧੀ) ਜਗਤ ਵਿਚ ਖਿਲਾਰੀ ਹੋਈ ਹੈ ॥੩॥

ਪਦ ਅਰਥ ਕੀਰਤਿ = ਸੋਭਾ, ਸਿਫ਼ਤ। ਜਗਿ = ਜਗਤ ਵਿਚ। ਬਿਸਥਾਰਿ = ਬਿਸਥਾਰੀ ਹੈ, ਖਿਲਾਰੀ ਹੋਈ ਹੈ ॥੩॥

SikhNet (Spanish)El modo de vida del humilde Sirviente del Señor es exaltado y sublime, él esparce el Kirtan de la Alabanza del Señor en el mundo entero. (3)

ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ; ਹਰਿ ਹਰਿ ਹਰਿ ਉਰ ਧਾਰਿ ॥

kripaa kripaa kar tthaakur mere; har har har ur dhaar | Ang 1261

Sant Singh KhalsaO my Lord and Master, please be merciful, merciful to me, that I may enshrine the Lord, Har, Har, Har, within my heart.
Manmohan SinghO my Lord, show Thou mercy, mercy unto me, that I may enshrine, Thee, Thee, Thee in my mind.
Manmohan Singh (Punjabi)ਹੇ ਮੇਰੇ ਸਾਹਿਬ! ਤੂੰ ਮੇਰੇ ਉਤੇ ਮਿਹਰ, ਮਿਹਰ ਧਾਰ, ਤਾਂ ਜੋ ਤੈਨੂੰ, ਤੈਨੂੰ ਤੈਨੂੰ ਆਪਣੇ ਹਿਰਦੇ ਅੰਦਰ ਟਿਕਾ ਲਵਾ।
Fareedkot Teekaਹੇ ਮੇਰੇ ਠਾਕੁਰ! ਕ੍ਰਿਪਾ ਤੇ ਆਕਰ ਹਰੀ ਮੁਝ ਪੈ ਕ੍ਰਿਪਾ ਕਰੋ, ਜਿਸ ਤੇ ਮੈਂ ਮਨ, ਤਨ, ਬਾਣੀ ਕਰ ਨਾਮ ਕੋ ਤਿਨੋਂ ਕੀ ਸੰਗਤ ਕਰ ਰਿਦੇ ਬੀਚ ਧਾਰਨ ਕਰੋਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਹੇ ਹਰੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ (ਮੇਰੇ) ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ।

ਪਦ ਅਰਥ ਠਾਕੁਰ = ਹੇ ਠਾਕੁਰ! ਉਰ = ਹਿਰਦਾ।

SikhNet (Spanish)Oh, mi Señor y Maestro, muestra Tu Compasión, muéstramela, para que pueda Enaltecerte Señor,

ਨਾਨਕ ਸਤਿਗੁਰੁ ਪੂਰਾ ਪਾਇਆ; ਮਨਿ ਜਪਿਆ ਨਾਮੁ ਮੁਰਾਰਿ ॥੪॥੯॥

naanak satigur pooraa paaeaa; man japiaa naam muraar |4|9| Ang 1261

Sant Singh KhalsaNanak has found the Perfect True Guru; in his mind, he chants the Name of the Lord. ||4||9||
Manmohan SinghNanak has attained unto the Perfect True Guru and in his mind the contemplates the Name of God, the Enemy of ego.
Manmohan Singh (Punjabi)ਨਾਨਕ ਪੂਰਨ ਸੱਚੇ ਗੁਰਾਂ ਨੂੰ ਪ੍ਰਾਪਤ ਹੋ ਗਿਆ ਹੈ ਅਤੇ ਆਪਣੇ ਚਿੱਤ ਅੰਦਰ ਉਹ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਪੂਰਾ ਸਤਿਗੁਰ ਪਾਯਾ ਹੈ ਤਿਨੋਂ ਨੇ ਹੀ ਮਨ ਕੇ ਬੀਚ ਮੁਰਾਰੀ ਕੇ ਨਾਮ ਕੋ ਜਪਿਆ ਹੈ॥੪॥੯॥☬ਏਕ ਬੇਣੀ ਨਾਮਾ ਪੰਡਤ ਬਹੁਤ ਵਿਦ੍ਯਾ ਕਾ ਹੰਕਾਰ ਕਰ ਕੇ ਜਿਸ ਕੇ ਸਾਥ ਚਰਚਾ ਕਰੇ ਉਸ ਕੇ ਪੁਸਤਕ ਖੋਸ ਲੇਵੇ। ਕਈ ਪੁਸਤਕੋਂ ਕੇ ਭਾਰ ਉਠਾਏ ਹੂਏ ਸਾਥ ਰਖਤਾ ਥਾ। ਸੋ ਵਿਚਰਤਾ ਹੂਆ ਗੋਇੰਦਵਾਲ ਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਹਜੂਰ ਆਇਕਰ ਚਰਚਾ ਕਰਨੇ ਕੋ ਤਿਆਰ ਹੋਤਾ ਭਯਾ। ਤਬ ਤਿਸ ਕੇ ਪ੍ਰਥਾਇ ਸਤਿਗੁਰ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ, ਉਸ ਨੇ (ਸਦਾ) ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਜਪਿਆ ॥੪॥੯॥

ਪਦ ਅਰਥ ਮਨਿ = ਮਨ ਵਿਚ। ਮੁਰਾਰਿ = ਪਰਮਾਤਮਾ (ਮੁਰ-ਅਰਿ। ਮੁਰ ਦੈਂਤ ਦਾ ਵੈਰੀ) ॥੪॥੯॥

SikhNet (Spanish)Jar, Jar, Jar, con todo mi corazón. Nanak ha encontrado al Guru Perfecto y Verdadero, y en el interior de su mente él recita el Nombre del Señor. (4-9)
Answers quote the Granth verbatim with Ang citations. AI commentary is not Gurbani and not a religious ruling.