ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਨੀਹੁ ਮਹਿੰਜਾ, ਤਊ ਨਾਲਿ; ਬਿਆ ਨੇਹ, ਕੂੜਾਵੇ ਡੇਖੁ ॥
neehu mahinjaa, taoo naal; biaa neh, koorraave ddekh |
Sant Singh KhalsaI am in love with You; I have seen that other love is false.
Manmohan SinghMy love is with Thee, I have seen all other loves to be false.
Manmohan Singh (Punjabi)ਮੇਰਾ ਪਿਆਰ ਤੇਰੇ ਨਾਲ ਹੈਂ। ਮੈਂ ਹੋਰ ਸਾਰੇ ਪਿਆਰ ਝੂਠੇ ਦੇ ਲਏ ਹਨ।
Fareedkot Teekaਮੇਰਾ ਤੇਰੇ ਨਾਲ ਪ੍ਰੇਮ ਹੈ, ਮੈਂ ਤੇਰੇ ਬਿਨਾਂ (ਬਿਆ) ਦੂਜੇ ਨੇਹੁ ਝੂਠੇ ਦੇਖਤਾ ਹੂੰ॥
Prof. Sahib Singhਹੇ ਪ੍ਰਭੂ! ਮੇਰਾ ਪਿਆਰ (ਹੁਣ ਸਿਰਫ਼) ਤੇਰੇ ਨਾਲ ਹੈ, ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ (ਮੈਂ ਵੇਖ ਲਿਆ ਹੈ ਕਿ ਦੂਜੇ ਪਿਆਰ ਝੂਠੇ ਹਨ)।
ਪਦ ਅਰਥ ਨੀਹ = ਪ੍ਰੇਮ। ਤਊ ਨਾਲਿ = ਤੇਰੇ ਨਾਲ। ਬਿਆ = ਦੂਜੇ। ਕੂੜਾਵੇ = ਝੂਠੇ। ਡੇਖੁ = ਮੈਂ ਵੇਖ ਲਏ ਹਨ।
SikhNet (Spanish)Estoy enamorado sólo de Ti, oh mi Amado, pues todos los demás amores son falsos y la vestimenta,
ਕਪੜ ਭੋਗ ਡਰਾਵਣੇ; ਜਿਚਰੁ ਪਿਰੀ. ਨ ਡੇਖੁ ॥੨॥
kaparr bhog ddaraavane; jichar piree. na ddekh |2|
Sant Singh KhalsaEven clothes and food are frightening to me, as long as I do not see my Beloved. ||2||
Manmohan SinghA long as I behold not my Beloved, the clothes and food seem dreadful to me.
Manmohan Singh (Punjabi)ਜਦ ਤਾਂਈਂ ਮੈਂ ਆਪਣੇ ਪ੍ਰੀਤਮ ਨੂੰ ਨਹੀਂ ਵੇਖਦਾ, ਬਸਤ੍ਰ ਅਤੇ ਭੋਜਨ ਮੈਨੂੰ ਭਿਆਨਕ ਮਲੂਮ ਹੁੰਦੇ ਹਨ।
Fareedkot Teekaਹੇ ਪਤੀ! ਜਿਤਨਾ ਚਿਰੁ ਤੈਨੂੰ ਨਾ ਦੇਖੋਂ ਕਪੜੇ ਔ ਭੋਗ ਸਭ (ਡਰਾਵਣੇ) ਭੈਦਾਇਕ ਹੈਂ॥੨॥
Prof. Sahib Singhਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ ॥੨॥
ਪਦ ਅਰਥ ਪਿਰੀ = ਖਸਮ-ਪ੍ਰਭੂ ॥੨॥
SikhNet (Spanish)las joyas y lo demás es terrible si un no logra Tu Visión. (2)