ਮਾਰੂ ਵਾਰ ਮਹਲਾ ੫ ॥
maaroo vaar mahalaa 5 |
Sant Singh KhalsaVaar Of Maaroo, Fifth Mehl,
Manmohan SinghVar of Maru 5th Guru.
Manmohan Singh (Punjabi)ਮਾਰੂ ਵਾਰ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।* ਮਾਰੂ ਵਾਰ ਮਹਲਾ ੫ ਡਖਣੇ ਮਃ ੫ ਦਾ ਪਉੜੀ-ਵਾਰ ਭਾਵ: ੧. ਪਰਮਾਤਮਾ ਨੇ ਇਹ ਜਗਤ ਆਪ ਹੀ ਪੈਦਾ ਕੀਤਾ ਹੈ, ਤ੍ਰੈ-ਗੁਣੀ ਮਾਇਆ ਭੀ ਉਸ ਨੇ ਆਪ ਹੀ ਬਣਾਈ ਹੈ, ਸਾਰੇ ਜੀਵ ਭੀ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਉਸ ਦੀ ਰਜ਼ਾ ਅਨੁਸਾਰ ਹੀ ਜੀਵ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਇਹ ਨਿਯਮ ਭੀ ਉਸੇ ਨੇ ਬਣਾਇਆ ਹੋਇਆ ਹੈ ਕਿ ਜੀਵ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਮਾਇਆ ਦੇ ਮੋਹ ਤੋਂ ਬਚਣ। ੨. ਸਿਰਜਣਹਾਰ ਨੂੰ ਭੁਲਾ ਕੇ ਜੀਵ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦੇ ਹਨ। ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈਂਦਾ ਹੈ। ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰ ਕੇ ਉਹ ਮਨੁੱਖ ਪਰਮਾਤਮਾ ਦੀ ਯਾਦ ਵਿਚ ਜੁੜਦਾ ਹੈ। ਸਿਰਫ਼ ਇਹੀ ਰਸਤਾ ਹੈ ਮਾਇਆ ਦੇ ਮੋਹ ਵਿਚੋਂ ਨਿਕਲਣ ਦਾ। ੩. ਮਾਇਆ ਨਾਲ ਤਾਂ ਮਨੁੱਖ ਨੂੰ ਹਰ ਵੇਲੇ ਵਾਹ ਪੈਂਦਾ ਹੈ, ਇਸ ਵਾਸਤੇ ਉਸ ਦੇ ਮੋਹ ਵਿਚ ਸੁਭਾਵਿਕ ਹੀ ਫਸ ਜਾਂਦਾ ਹੈ। ਪਰ ਪਰਮਾਤਮਾ ਇਹਨਾਂ ਅੱਖਾਂ ਨਾਲ ਦਿੱਸਦਾ ਨਹੀਂ, ਉਸ ਨਾਲ ਪਿਆਰ ਬਣਨਾ ਬੜੀ ਔਖੀ ਗੱਲ ਹੈ। ਸੋ, ਜਿਸ ਮਨੁੱਖ ਉਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ। ਗੁਰੂ ਦੀ ਸਰਨ ਪੈ ਕੇ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ। ੪. ਮਾਇਆ ਰਚਣ ਵਾਲਾ ਭੀ ਤੇ ਜੀਵ ਪੈਦਾ ਕਰਨ ਵਾਲਾ ਭੀ ਪਰਮਾਤਮਾ ਆਪ ਹੀ ਹੈ। ਉਸ ਦੀ ਆਪਣੀ ਹੀ ਰਚੀ ਇਹ ਖੇਡ ਹੈ ਕਿ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਜਨਮ ਮਰਨ ਦੇ ਗੇੜ ਵਿ
SikhNet (Spanish)Var del Rag Maru, Mejl Guru Aryan, Quinto Canal Divino.
ਡਖਣੇ ਮਃ ੫ ॥
ddakhane mahalaa 5 |
Sant Singh KhalsaDakhanay, Fifth Mehl:
Manmohan SinghDakhnas 5th Guru.
Manmohan Singh (Punjabi)ਡੱਖਣੇ ਪੰਜਵੀਂ ਪਾਤਿਸ਼ਾਹੀ।
Prof. Sahib Singh'ਵਾਰ-ਡਖਣੇ'।
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਤੂ ਚਉ. ਸਜਣ ਮੈਡਿਆ; ਡੇਈ. ਸਿਸੁ ਉਤਾਰਿ ॥
too chau. sajan maiddiaa; ddeee. sis utaar |
Sant Singh KhalsaIf You tell me to, O my Friend, I will cut off my head and give it to You.
Manmohan SinghIf Thou say so, I would cut off my head and give it to Thee, O my Friend.
Manmohan Singh (Punjabi)ਜੇਕਰ ਤੂੰ ਅੰਕੁਰ ਆਖੇਂ, ਮੈਂ ਆਪਣਾ ਸਿਰ ਵੱਢ ਕੇ ਤੈਨੂੰ ਸਮਰਪਣ ਕਰ ਦਿਆਂਗਾ, ਹੇ ਮੇਰੇ ਮਿੱਤ੍ਰਾ!
Fareedkot Teekaਹੇ ਮੇਰੇ ਸਜਨ! ਜੇ ਤੂੰ ਕਹੇਂ ਤੌ ਮੈਂ ਅਪਨਾ ਸੀਸ ਉਤਾਰ ਕੇ ਤੁਝ ਕੋ ਦੇਵੋਂ॥
Prof. Sahib Singhਹੇ ਮੇਰੇ ਸੱਜਣ! ਤੂੰ ਆਖ (ਭਾਵ, ਜੇ ਤੂੰ ਆਖੇਂ ਤਾਂ) ਮੈਂ ਆਪਣਾ ਸਿਰ ਭੀ ਲਾਹ ਕੇ ਭੇਟ ਕਰ ਦਿਆਂ,ਪਦ ਅਰਥ ਚਉ = ਕਹੁ, ਦੱਸ। ਸਜਣ ਮੈਡਿਆ = ਹੇ ਮੇਰੇ ਸੱਜਣ! ਡੇਈ = ਡੇਈਂ, ਮੈਂ ਦਿਆਂ। ਸਿਸੁ = ਸੀਸ, ਸਿਰ।
SikhNet (Spanish)Oh Amor, si lo pides, Te ofrezco mi cabeza.
ਨੈਣ ਮਹਿੰਜੇ ਤਰਸਦੇ; ਕਦਿ. ਪਸੀ ਦੀਦਾਰੁ ॥੧॥
nain mahinje tarasade; kad. pasee deedaar |1|
Sant Singh KhalsaMy eyes long for You; when will I see Your Vision? ||1||
Manmohan SinghMine eyes long for Thee, When shall I see Thine vision, O Lord?
Manmohan Singh (Punjabi)ਮੇਰੇ ਨੇਤ੍ਰ ਤੇਰੇ (ਦਰਸ਼ਨਾਂ) ਲਈ ਤਾਘਦੇ ਹਨ। ਮੈਂ ਕਦੇ ਤੇਰਾ ਦਰਸ਼ਨ ਦੇਖਾਂਗਾ, ਹੇ ਸਾਹਿਬ?
Fareedkot Teekaਮੇਰੇ ਨੇਤ੍ਰ ਤਰਸਤੇ ਹੈਂ ਤੇਰੇ ਦੀਦਾਰ ਕੋ (ਕਦਿ ਪਸੀ) ਕਬ ਦੇਖੇਂਗੇ? ॥੧॥
Prof. Sahib Singhਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸਨ ਕਰਾਂਗੀ ॥੧॥ਪਦ ਅਰਥ ਮਹਿੰਜੇ = ਮੇਰੇ। ਪਸੀ = ਪੱਸੀਂ, ਮੈਂ ਵੇਖਾਂ ॥੧॥
SikhNet (Spanish)Sí, mis ojos tienen sed de Ti, oh ¿cuando tendré Tu Visión? (1)