ਮਃ ੩ ॥
mahalaa 3 |
Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਸਤਿਗੁਰ ਮਿਲਿਐ ਉਲਟੀ ਭਈ; ਨਵ ਨਿਧਿ ਖਰਚਿਉ ਖਾਉ ॥
satigur miliai ulattee bhee; nav nidh kharachiau khaau |
Sant Singh KhalsaMeeting the True Guru, I am totally transformed; I have obtained the nine treasures to use and consume.
Manmohan SinghOn meeting the True Guru, I am altogether altered, and I have obtained the nine treasures to spend and eat.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਪੈਣ ਤੇ ਮੈਂ ਬਿਲਕੁਲ ਹੀ ਬਦਲ ਗਿਆ ਹਾਂ ਅਤੇ ਮੈਨੂੰ ਖਰਚਣ ਤੇ ਖਾਣ ਨੂੰ ਨੌ ਖ਼ਜ਼ਾਨੇ ਪਰਾਪਤ ਹੋ ਗਏ ਹਨ।
Fareedkot Teekaਜਿਨ੍ਹੋਂ ਕੋ ਸਤਿਗੁਰੂ ਮਿਲੇ ਹੈਂ ਤਿਨ੍ਹੋਂ ਕੀ ਬ੍ਰਿਤੀ ਸੰਸਾਰ ਕੀ ਓਂਰ ਸੇ ਉਲਟਤੀ ਭਈ ਹੈ।☬ਪ੍ਰਸ਼ਨ: ਤਿਨ ਕੋ ਕਿਆ ਲਾਭ ਹੂਆ ਹੈ? ਤਿਸ ਪਰ ਕਹਤੇ ਹੈ: ਪ੍ਰਤਖ੍ਯ ਹੀ ਨਵਨਿਧੋਂ ਕੋ ਖਰਚਤੇ ਖਾਤੇ ਹੈਂ, ਵਾ ਨਵਧਾ ਭਗਤੀ ਰੂਪ ਨਵਨਿਧਾਂ ਕੋ ਖਰਚਤੇ ਖਾਤੇ ਹੈਂ, ਅਰਥਾਤ ਆਪ ਭਗਤੀ ਕਰਤੇ ਹੈਂ ਔਰਾਂ ਸੇ ਕਰਾਵਤੇ ਹੈਂ॥
Prof. Sahib Singhਜੇ ਗੁਰੂ ਮਿਲ ਪਏ, ਤਾਂ ਮਨੁੱਖ ਦੀ ਸੁਰਤ ਮਾਇਆ ਵਲੋਂ ਹਟ ਜਾਂਦੀ ਹੈ (ਐਸੇ ਮਨੁੱਖ ਨੂੰ) ਖਾਣ-ਖਰਚਣ ਲਈ, ਮਾਨੋ, ਜਗਤ ਦੀ ਸਾਰੀ ਹੀ ਮਾਇਆ ਮਿਲ ਜਾਂਦੀ ਹੈ।ਪਦ ਅਰਥ ਨਉਨਿਧਿ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਧਨ ਦਾ ਦੇਵਤਾ ਕੁਬੇਰ ਨੂੰ ਮੰਨਿਆ ਗਿਆ ਹੈ। ਉਸ ਦਾ ਟਿਕਾਣਾ ਕੈਲਾਸ਼ ਪਰਬਤ ਦੱਸਿਆ ਜਾਂਦਾ ਹੈ। ਉਸ ਦੇ ਖ਼ਜ਼ਾਨਿਆਂ ਦੀ ਗਿਣਤੀ ੯ ਹੈ, ਜੋ ਇਸ ਤਰ੍ਹਾਂ ਦੱਸੀ ਗਈ ਹੈ: महापद्यश्च पद्यश्च शंखो मकरकच्छपौ ॥ मुकुन्द कुन्द नीलाश्च खर्वश्च निधयो नव॥ ਮਹਾ ਪਦਮ, ਪਦਮ, ਸ਼ੰਖ, ਮਕਰ, ਕੱਛਪ, ਮੁਕੁੰਦ, ਕੁੰਦ, ਨੀਲ, ਖਰਵ।
SikhNet (Spanish)Encontrando al Verdadero Guru, mi mente rechaza a Maya, y dispongo de los Nueve Tesoros.
ਅਠਾਰਹ ਸਿਧੀ, ਪਿਛੈ ਲਗੀਆ ਫਿਰਨਿ; ਨਿਜ ਘਰਿ ਵਸੈ ਨਿਜ ਥਾਇ ॥
atthaarah sidhee, pichhai lageea firan; nij ghar vasai nij thaae |
Sant Singh KhalsaThe Siddhis-the eighteen supernatural spiritual powers-follow in my footsteps; I dwell in my own home, within my own self.
Manmohan SinghThe eighteen miracles follow me in train and I abide in my own home and own place.
Manmohan Singh (Punjabi)ਅਠਾਰਾ ਕਰਾਮਾਤਾਂ ਮੇਰੇ ਮਗਰ ਤੁਰੀਆਂ ਫਿਰਦੀਆਂ ਹਨ ਤੇ ਮੈਂ ਆਪਣੇ ਨਿੱਜ ਦੇ ਗ੍ਰਹਿ ਤੇ ਨਿਜ ਦੇ ਥਾਂ ਵਿੱਚ ਵਸਦਾ ਹਾਂ।
Fareedkot Teekaਤਿਨ ਕੇ ਅਠਰਹ ਸਿਧੀਆਂ ਪਿਛੇ ਲਗੀਆਂ ਫਿਰਤੀਆਂ ਹੈਂ, ਔਰ ਨਿਜ ਥਾਈ ਜੋ ਪ੍ਰਮੇਸ੍ਵਰ ਹੈ ਜਿਸ ਕੇ ਸਰਬ ਸਥਾਨ ਅਪਨੇ ਹੀ ਹੈਂ, (ਨਿਜ ਘਰਿ) ਆਪਣਾ ਸ੍ਵਰੂਪ ਤਿਸ ਮੇਂ ਵਸੇ ਹੈ, ਵਾ (ਨਿਜ ਥਾਇ) ਆਪਣਾ ਜੋ ਰਿਦਾ ਹੈ ਤਿਸ ਵਿਖੇ (ਨਿਜ ਘਰਿ) ਜੋ ਸ੍ਵਰੂਪ ਹੈ ਤਿਸ ਮੇਂ ਵਸੇ ਹੈਂ॥
Prof. Sahib Singhਅਠਾਰਾਂ (ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿਚ ਅਡੋਲ ਰਹਿੰਦਾ ਹੈ।
SikhNet (Spanish)Los Dieciocho Milagros, los poderes ocultos, siguen mis pasos, y resido en el Verdadero Recinto de mi ser.
ਅਨਹਦ ਧੁਨੀ ਸਦ ਵਜਦੇ; ਉਨਮਨਿ ਹਰਿ ਲਿਵ ਲਾਇ ॥
anahad dhunee sad vajade; unaman har liv laae |
Sant Singh KhalsaThe Unstruck Melody constantly vibrates within; my mind is exalted and uplifted-I am lovingly absorbed in the Lord.
Manmohan SinghUnbeaten celestial strain ever plays for me and in the state of exaltation I am absorbed in God's affection.
Manmohan Singh (Punjabi)ਬਿਨਾ ਆਲਾਪਿਆਂ ਬੈਕੁੰਠੀ ਕੀਰਤਨ ਹਮੇਸ਼ਾਂ ਮੇਰੇ ਲਈ ਹੁੰਦਾ ਹੈ ਅਤੇ ਪਰਮ-ਅਨੰਦ ਦੀ ਹਾਲਤ ਵਿੱਚ ਮੈਂ ਵਾਹਿਗੁਰੂ ਦੀ ਪ੍ਰੀਤ ਅੰਦਰ ਲੀਨ ਹਾਂ।
Fareedkot Teeka(ਅਨਹਦ) ਏਕ ਰਸ (ਧੁਨੀ) ਸਬਦ (ਸਦ) ਨਿਤ ਹੀ ਉਨ ਕੇ ਮੁਖ ਸੇ (ਵਜਦੇ) ਪ੍ਰਗਟਤੇ ਹੈਂ, ਔਰ (ਉਨਮਨਿ) ਤੁਰੀਆ ਰੂਪ ਵਾਹਿਗੁਰੂ ਮੇਂ ਬ੍ਰਿਤੀ ਲਗਾਇ ਰਹੇ ਹੈਂ, ਵਾ ਉਨ ਕਾ ਮਨ ਸੰਸਾਰ ਕੀ ਓਰ ਸੇ ਉਲਟ ਕਰ ਹਰੀ ਮੇਂ ਬ੍ਰਿਤੀ ਲਗਾਵਤਾ ਹੈ॥
Prof. Sahib Singhਸਹਜ ਸੁਭਾਇ ਇਕ-ਰਸ ਉਸ ਦੇ ਅੰਦਰ ਸਿਮਰਨ ਦੀ ਰੌ ਚਲਦੀ ਰਹਿੰਦੀ ਹੈ ਤੇ ਪਿਆਰ ਦੀ ਤਾਂਘ ਵਿਚ ਉਹ ਹਰੀ ਨਾਲ ਬਿਰਤੀ ਜੋੜੀ ਰੱਖਦਾ ਹੈ।ਪਦ ਅਰਥ ਅਨਹਦ = ਇਕ-ਰਸ। ਧੁਨੀ = ਸੁਰ, ਸਿਮਰਨ ਦੀ ਰੌ। ਅਨਹਦ ਧੁਨੀ ਵਜਦੇ = (ਉਸ ਦੇ ਅੰਦਰ) ਇਕ-ਰਸ ਟਿਕੇ ਰਹਿਣ ਵਾਲੀ ਸੁਰ ਵਾਲੇ ਵਾਜੇ ਵੱਜਦੇ ਹਨ।
SikhNet (Spanish)Más allá de los deseos del mundo, vivo en Comunión con el Señor, y la Melodía Divina de la Palabra resuena en mi interior.
ਨਾਨਕ. ਹਰਿ ਭਗਤਿ ਤਿਨਾ ਕੈ ਮਨਿ ਵਸੈ; ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥
naanak. har bhagat tinaa kai man vasai; jin masatak likhiaa dhur paae |2|
Sant Singh KhalsaO Nanak, devotion to the Lord abides within the minds of those who have such pre-ordained destiny written on their foreheads. ||2||
Manmohan SinghNanak, God's devotion abides within the heart of those on whose forehead such fate is found inscribed from the very out set.
Manmohan Singh (Punjabi)ਨਾਨਕ, ਵਾਹਿਗੁਰੂ ਦੀ ਬੰਦਗੀ ਉਨ੍ਹਾਂ ਦੇ ਦਿਲ ਅੰਦਰ ਵਸਦੀ ਹੈ, ਜਿਨ੍ਹਾਂ ਦੇ ਮੱਥੇ ਉਤੇ ਐਸੀ ਕਿਸਮਤ ਐਨ ਪ੍ਰਾਰੰਭ ਤੋਂ ਉਕਰੀ ਹੋਈ ਪਾਈ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੇ ਮਸਤਕ ਮੇਂ ਧੁਰੋਂ ਹੀ ਲੇਖ ਪਇਆ ਹੈ, ਤਿਨੋਂ ਕੇ ਮਨ ਮੇਂ ਹਰਿ ਕੀ ਭਗਤੀ ਵਸਤੀ ਹੈ॥੨॥
Prof. Sahib Singhਹੇ ਨਾਨਕ! ਹਰੀ ਦੀ (ਇਹੋ ਜਿਹੀ) ਭਗਤੀ ਉਹਨਾਂ ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮਸਤਕ ਤੇ (ਪਿਛਲੇ ਭਗਤੀ ਭਾਵ ਵਾਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਤੋਂ (ਭਗਤੀ ਵਾਲੇ ਸੰਸਕਾਰ) ਲਿਖੇ ਪਏ ਹਨ ॥੨॥
SikhNet (Spanish)Oh, dice Nanak, La Devoción al Señor la obtienen solamente aquéllos, en cuyo Destino está así escrito por Dios. (2)