ੴ

ਸਿੱਖਬਾਣੀ · SikhBani

ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ ॥

jeeo pindd sabh tis kaa sabhasai dee adhaar
Guru Amardas Ji ਗੁਰੂ ਅਮਰਦਾਸ ਜੀ · Siree Raag · Ang 91 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਜੀਉ ਪਿੰਡੁ ਸਭੁ ਤਿਸ ਕਾ; ਸਭਸੈ ਦੇਇ ਅਧਾਰੁ ॥

jeeo pindd sabh tis kaa; sabhasai dee adhaar |

Sant Singh KhalsaBody and soul, all belong to Him. He gives His Support to all.
Manmohan SinghOur soul and body are all His. He lends supports to all.
Manmohan Singh (Punjabi)ਸਾਡੀ ਆਤਮਾ ਤੇ ਦੇਹਿ ਸਮੂਹ ਉਸ ਦੀਆਂ ਹਨ। ਉਹ ਸਾਰਿਆਂ ਨੂੰ ਆਸਰਾ ਦਿੰਦਾ ਹੈ।
Fareedkot Teekaਹੇ ਭਾਈ! ਜੀਵ ਔਰ ਸਰੀਰ ਸਭ ਤਿਸ ਵਾਹਿਗੁਰੂ ਕਾ ਹੈ, ਜੋ ਸਭ ਕੋ ਆਸਰਾ ਦੇਣੇ ਵਾਲਾ ਹੈ॥
Prof. Sahib Singhਜੋ ਹਰੀ ਸਭ ਜੀਵਾਂ ਨੂੰ ਧਰਵਾਸ ਦੇਂਦਾ ਹੈ, ਇਹ ਜਿੰਦ ਤੇ ਸਰੀਰ ਸਭ ਕੁਝ ਉਸੇ ਦਾ (ਦਿੱਤਾ ਹੋਇਆ) ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ।

SikhNet (Spanish)A Él, al Señor, pertenecen nuestro cuerpo y Alma; Él es el Mástil Principal de todos.

ਨਾਨਕ. ਗੁਰਮੁਖਿ ਸੇਵੀਐ; ਸਦਾ ਸਦਾ ਦਾਤਾਰੁ ॥

naanak. guramukh seveeai; sadaa sadaa daataar |

Sant Singh KhalsaO Nanak, become Gurmukh and serve Him, who is forever and ever the Giver.
Manmohan SinghBy Guru's instruction, serve Him who is ever and ever the donor.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਸ ਦੀ ਘਾਲ ਕਮਾ ਜੋ ਸਦੀਵ ਤੇ ਹਮੇਸ਼ਾਂ ਹੀ ਦੇਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਨਿਤ ਰੂਪ ਵਾਹਿਗੁਰੂ ਕੀ ਗੁਰੋਂ ਦ੍ਵਾਰਾ ਸੇਵਨਾ ਕਰੀਏ, ਜੋ ਸਦੀਵਕਾਲ ਦਾਤ ਦੇਣੇ ਵਾਲਾ ਹੈ॥
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿ ਕੇ (ਐਸੇ) ਦਾਤਾਰ ਦੀ ਨਿੱਤ ਸੇਵਾ ਕਰਨੀ ਚਾਹੀਦੀ ਹੈ।
SikhNet (Spanish)Oh, dice Nanak, sírvelo por la Gracia del Guru, porque el Señor es siempre Benévolo.

ਹਉ ਬਲਿਹਾਰੀ ਤਿਨ ਕਉ; ਜਿਨਿ ਧਿਆਇਆ ਹਰਿ ਨਿਰੰਕਾਰੁ ॥

hau balihaaree tin kau; jin dhiaaeaa har nirankaar |

Sant Singh KhalsaI am a sacrifice to those who meditate on the Formless Lord.
Manmohan SinghI am a sacrifice unto those who meditate on the formless Lord.
Manmohan Singh (Punjabi)ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਜੋ ਰੂਪ-ਰੰਗ-ਰਹਿਤ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਜਿਨ ਪੁਰਸੋਂ ਨੇ ਹਰਿ ਨਿਰੰਕਾਰ ਕੋ ਧਿਆਇਆ ਹੈ, ਤਿਨ ਕੇ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਸਦਕੇ ਹਾਂ ਉਹਨਾਂ ਤੋਂ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ।
SikhNet (Spanish)Ofrezco mi vida en sacrificio a aquéllos que habitan en el Señor Trascendente.

ਓਨਾ ਕੇ ਮੁਖ ਸਦ ਉਜਲੇ; ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥

onaa ke mukh sad ujale; onaa no sabh jagat kare namasakaar |1|

Sant Singh KhalsaTheir faces are forever radiant, and the whole world bows in reverence to them. ||1||
Manmohan SinghTheir faces are ever bright, and the whole world makes obeisance unto them.
Manmohan Singh (Punjabi)ਉਨ੍ਹਾਂ ਦੇ ਚਿਹਰੇ ਸਦੀਵ ਹੀ ਰੋਸ਼ਨ ਹਨ ਅਤੇ ਸਾਰਾ ਜਹਾਨ ਉਨ੍ਹਾਂ ਨੂੰ ਪਰਣਾਮ ਕਰਦਾ ਹੈ।
Fareedkot Teekaਉਨ ਪੁਰਸੋਂ ਕੇ ਮੁਖ ਸਦੀਵਕਾਲ ਉਜਲ ਹੈਂ, ਔਰ ਉਨ ਕੋ ਸਭ ਜਗਤ ਨਮਸਕਾਰ ਕਰਤਾ ਹੈ॥੧॥
Prof. Sahib Singhਉਹਨਾਂ ਦੇ ਮੂੰਹ ਸਦਾ ਖਿੜੇ (ਰਹਿੰਦੇ ਹਨ) ਤੇ ਸਾਰਾ ਸੰਸਾਰ ਉਹਨਾਂ ਅੱਗੇ ਸਿਰ ਨਿਵਾਉਂਦਾ ਹੈ ॥੧॥
SikhNet (Spanish)Sus semblantes resplandecen y son las luminarias del mundo(1)
Answers quote the Granth verbatim with Ang citations. AI commentary is not Gurbani and not a religious ruling.