ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਹਉ ਢਾਢੀ. ਹਰਿ ਪ੍ਰਭ ਖਸਮ ਕਾ; ਹਰਿ ਕੈ ਦਰਿ ਆਇਆ ॥
hau dtaadtee. har prabh khasam kaa; har kai dar aaeaa |
Sant Singh KhalsaI am a minstrel of the Lord God, my Lord and Master; I have come to the Lord's Door.
Manmohan SinghI am a minstrel of Lord God, the Master and have come to His gate.
Manmohan Singh (Punjabi)ਮੈਂ ਵਾਹਿਗੁਰੂ ਸੁਆਮੀ, ਮਾਲਕ, ਦਾ ਭੱਟ ਹਾਂ ਅਤੇ ਵਾਹਿਗੁਰੂ ਦੇ ਬੂਹੇ ਤੇ ਆਇਆ ਹਾਂ।
Fareedkot Teekaਮੈ ਹਰਿ ਪ੍ਰਭ ਖਸਮ ਕਾ ਜਸ ਕਰਨ ਵਾਲਾ ਢਾਢੀ (ਹਰਿ ਕੈ ਦਰਿ) ਸੰਤ ਸੰਗ ਮੇਂ ਆਇਆ ਹਾਂ॥
Prof. Sahib Singhਮੈਂ ਪ੍ਰਭੂ ਖਸਮ ਦਾ ਢਾਢੀ ਪ੍ਰਭੂ ਦੇ ਦਰ ਤੇ ਅੱਪੜਿਆ।
SikhNet (Spanish)Yo, un juglar del Señor, fui a llamar a Su Puerta.
ਹਰਿ ਅੰਦਰਿ ਸੁਣੀ ਪੂਕਾਰ; ਢਾਢੀ ਮੁਖਿ ਲਾਇਆ ॥
har andar sunee pookaar; dtaadtee mukh laaeaa |
Sant Singh KhalsaThe Lord has heard my sad cries from within; He has called me, His minstrel, into His Presence.
Manmohan SinghGod listened to my loud plaint from within and me, the bard, He called into His presence.
Manmohan Singh (Punjabi)ਵਾਹਿਗੁਰੂ ਨੇ ਅੰਦਰਵਾਰੋਂ ਮੇਰੀ ਉਚੀ ਫਰਿਆਦ ਸਰਵਣ ਕੀਤੀ ਤੇ ਮੈਂ, ਭੱਟ ਨੂੰ ਆਪਣੀ ਹਜ਼ੂਰੀ ਵਿੱਚ ਬੁਲਾ ਲਿਆ।
Fareedkot Teekaਹਰੀ ਜੋ ਸਰਬ ਕਾ (ਅੰਦਰਿ) ਆਤਮਾ ਰੂਪ ਹੈ ਤਿਸ ਨੇ ਮੇਰੀ ਬੈਕੁੰਠ ਮੇਂ ਪੁਕਾਰ ਸੁਨੀ, ਵਾ ਅੰਦਰ ਕੀ ਵਾ ਸਤਸੰਗ ਅੰਦਰ ਜੋ ਗੁਰੂ ਰੂਪ ਹੋ ਰਹਾ ਹੈ ਤਿਸ ਨੇ ਮੇਰੀ ਪੁਕਾਰ ਸੁਣ ਕਰ ਕੇ ਮੁਝ ਢਾਢੀ ਕੋ ਅਤੀ ਆਦਰ ਦੀਆ॥
Prof. Sahib Singhਪ੍ਰਭੂ ਦੇ ਦਰਬਾਰ ਵਿਚ ਮੇਰੀ ਢਾਢੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸਨ ਪਰਾਪਤ ਹੋਇਆ।
SikhNet (Spanish)El Señor escuchó mi súplica desde adentro, y me llamó a Su Presencia,
ਹਰਿ. ਪੁਛਿਆ ਢਾਢੀ ਸਦਿ ਕੈ; ਕਿਤੁ ਅਰਥਿ. ਤੂੰ ਆਇਆ ॥
har. puchhiaa dtaadtee sad kai; kit arath. toon aaeaa |
Sant Singh KhalsaThe Lord called His minstrel in, and asked, "Why have you come here?"
Manmohan SinghCalling the eulogist in, God asked him the object of his arrival there.
Manmohan Singh (Punjabi)ਯਸ਼ ਗਾਉਣ ਵਾਲੇ ਨੂੰ ਅੰਦਰ ਬੁਲਾ ਕੇ, ਵਾਹਿਗੁਰੂ ਨੇ ਉਸ ਨੂੰ ਉਸ ਦੇ ਉਥੇ ਆਉਣ ਦਾ ਮਨੋਰਥ ਪੁਛਿਆ।
Fareedkot Teekaਮੈ ਢਾਢੀ ਨੂੰ ਹਰੀ ਨੇ ਅਪਣੇ ਨਿਕਟ ਬੁਲਾਏ ਕਰ ਪੁਛਨਾ ਕੀਆ, ਅਰਥਾਤ ਅਕਾਸਬਾਣੀ ਦੁਆਰਾ ਵਾ ਪ੍ਰਤੱਛ ਪੁਛਿਆ ਕਿ ਕਿਸ ਅਰਥ ਕੇ ਵਾਸਤੇ ਤੂੰ ਹਮਾਰੇ ਪਾਸ ਆਇਆ ਹੈਂ। ਭਾਵ ਏਹੁ ਜੋ ਧਰਮ, ਅਰਥ, ਕਾਮ, ਮੋਖ, ਚਾਰ ਪਦਾਰਥ ਹੈਂ ਇਨ ਮੇਂ ਤੂੰ ਕੌਨ ਸਾ ਚਾਹਤਾ ਹੈਂ॥ ਤਬ ਐਸੇ ਬੇਨਤੀ ਕਰੀ:
Prof. Sahib Singhਮੈਨੂੰ ਢਾਢੀ ਨੂੰ ਹਰੀ ਸੱਦ ਕੇ, ਪੁੱਛਿਆ, ਹੇ ਢਾਢੀ! ਤੂੰ ਕਿਸ ਕੰਮ ਆਇਆ ਹੈਂ?
SikhNet (Spanish)y me preguntó, ¿qué te trae aquí, mi juglar?
ਨਿਤ ਦੇਵਹੁ ਦਾਨੁ ਦਇਆਲ ਪ੍ਰਭ; ਹਰਿ ਨਾਮੁ ਧਿਆਇਆ ॥
nit devahu daan deaal prabh; har naam dhiaaeaa |
Sant Singh Khalsa"O Merciful God, please grant me the gift of continual meditation on the Lord's Name."
Manmohan SinghO my merciful Master God! ever grants me the gift of Thy Name meditation.
Manmohan Singh (Punjabi)ਹੈ ਮੇਰੇ ਮਿਹਰਬਾਨ ਮਾਲਕ ਵਾਹਿਗੁਰੂ! ਮੈਨੂੰ ਸਦੀਵ ਹੀ ਆਪਣੇ ਨਾਮ ਦੇ ਸਿਮਰਨ ਦੀ ਦਾਤ ਪ੍ਰਦਾਨ ਕਰ।
Fareedkot Teekaਹੇ ਦਇਆਲ ਪ੍ਰਭੂ! ਮੇਰੇ ਕੋ ਨਿਤੰਪ੍ਰਤੀ ਦਾਨ ਦੇਤੇ ਰਹੋ, ਜੋ ਮੈਂ ਤੇਰੇ ਹਰਿ ਨਾਮ ਕੋ ਧਿਆਇਆ ਕਰੋਂ॥
Prof. Sahib Singh(ਮੈਂ ਬੇਨਤੀ ਕੀਤੀ) 'ਹੇ ਦਇਆਲ ਪ੍ਰਭੂ! ਸਦਾ (ਇਹੀ ਦਾਨ ਬਖ਼ਸ਼ੋ ਕਿ) ਤੇਰੇ ਨਾਮ ਦਾ ਸਿਮਰਨ ਕਰਾਂ।'
SikhNet (Spanish)Y le contesté, otórgame por favor, oh Señor Misericordioso, el Regalo de Tu Nombre,
ਹਰਿ ਦਾਤੈ. ਹਰਿ ਨਾਮੁ ਜਪਾਇਆ; ਨਾਨਕੁ ਪੈਨਾਇਆ ॥੨੧॥੧॥ ਸੁਧੁ
har daatai. har naam japaaeaa; naanak painaaeaa |21|1| sudh
Sant Singh KhalsaAnd so the Lord, the Great Giver, inspired Nanak to chant the Lord's Name, and blessed him with robes of honor. ||21||1||Sudh||
Manmohan SinghGod, the Bestower, caused Nanak to remember Lord's Name and clothed him with the robe of honour.
Manmohan Singh (Punjabi)ਵਾਹਿਗੁਰੂ, ਦਾਤਾਰ ਨੇ ਨਾਨਕ ਪਾਸੋਂ ਸੁਆਮੀ ਦੇ ਨਾਮ ਦਾ ਸਿਮਰਨ ਕਰਵਾਇਆ ਅਤੇ ਉਸ ਨੂੰ ਇੱਜ਼ਤ ਦੀ ਪੁਸ਼ਾਕ ਪਹਿਨਾਈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਬੇਨਤੀ ਹਰੀ ਦਾਤੇ ਨੇ ਸੁਣ ਕੇ ਮੇਰੇ ਕੋ ਹਰਿ ਪ੍ਰਕਾਰ ਸੇ ਆਪਣਾ ਨਾਮ ਜਪਾਇਆ, ਔਰ ਵਾਹਿਗੁਰੂ ਨੇ ਅਪਨੀ ਖੁਸੀ ਕਰ ਕੇ ਪਤਿ ਰੂਪੀ ਵਾ ਪ੍ਰੇਮ ਰੂਪੀ ਬਸਤ੍ਰ ਮੇਰੇ ਕੋ ਪਹਿਰਾਇਆ ਹੈ॥ (ਸੁਧੁ) ਜਹਾਂ ਇਹ ਪਦ ਹੋਵੇ ਤਹਾਂ ਇਹ ਸਮਝਣਾ ਕਿ ਗੁਰੂ ਜੀ ਨੇ ਭਾਈ ਗੁਰਦਾਸ ਕੋ ਹੁਕਮ ਦੀਆ ਕੇ ਵਾਰ ਕੋ ਕ੍ਰਮ ਪੂਰਬ ਜੋੜ ਕਰ ਲਿਖੋ। ਜਬ ਉਨ੍ਹੋਂ ਨੇ ਲਿਖ ਕਰ ਗੁਰੂ ਜੀ ਕੇ ਆਗੇ ਰਖੀ। ਮਹਾਰਾਜ ਨੇ ਉਸ ਪਰ ਲਿਖ ਦੀਆ ਕੇ ਸੁਧ। ਜਹਾਂ ਹੋ ਕੇ (ਸੁਧ ਕੀਚੈ) ਤਹਾਂ ਐਸੇ ਸਮਝਣਾ ਕਿ ਜੋ ਮਹਾਰਾਜ ਨੇ ਆਪ ਵਾਰ ਕੇ ਸਲੋਕ ਇਕਤ੍ਰ ਕਰ ਕੇ ਲਿਖੀ। ਸੋ ਸ੍ਰੀ ਗੁਰੂ ਨਾਨਕ ਦੇਵ ਜੀ ਕਾ ਧਿਆਨ ਕਰ ਕੇ ਪ੍ਰਾਰਥਨਾ ਕਰੀ ਹੇ ਮਹਾਰਾਜ ਸੁਧ ਕੀਚੈ। ਔਰ ਜਿਸ ਪਰ ਕੁਛ ਭੀ ਨਹੀਂ ਤਹਾਂ ਸਮਝਣਾ ਕਿ ਯਹਿ ਵਾਰ ਪਹਿਲੇ ਹੀ ਜੁੜੀ ਹੋਈ ਹੈ।
Prof. Sahib Singh(ਬੇਨਤੀ ਸੁਣ ਕੇ) ਦਾਤਾਰ ਹਰੀ ਨੇ ਆਪਣਾ ਨਾਮ ਮੈਥੋਂ ਜਪਾਇਆ ਅਤੇ ਮੈਨੂੰ ਨਾਨਕ ਨੂੰ ਵਡਿਆਈ (ਭੀ) ਦਿੱਤੀ ॥੨੧॥੧॥ਸੁਧੁ॥
SikhNet (Spanish)y mi Señor, el Dios Benévolo, concedió mi súplica y así fui bendecido con el Manto de Honor. (2-1)