ੴ

ਸਿੱਖਬਾਣੀ · SikhBani

ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥

dhur maare poorai satiguroo seee hun satigur maare
Guru Ramdas Ji ਗੁਰੂ ਰਾਮਦਾਸ ਜੀ · Raag Gauree · Ang 307 · 13 lines
Translations

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਧੁਰਿ ਮਾਰੇ ਪੂਰੈ ਸਤਿਗੁਰੂ; ਸੇਈ ਹੁਣਿ ਸਤਿਗੁਰਿ ਮਾਰੇ ॥

dhur maare poorai satiguroo; seee hun satigur maare |

Sant Singh KhalsaThose who were cursed by the Perfect True Guru, from the very beginning, are even now cursed by the True Guru.
Manmohan SinghThey who were blighted by the Perfect Satguru from the beginning have now been cursed by the True Guru.
Manmohan Singh (Punjabi)ਜਿਨ੍ਹਾਂ ਨੂੰ ਪੂਰਨ ਸਤਿਗੁਰੂ ਨੇ ਮੁੱਢ ਤੋਂ ਧਿਰਕਾਰਿਆ ਸੀ, ਉਨ੍ਹਾਂ ਨੂੰ ਹੁਣ ਸੱਚੇ ਗੁਰਾਂ ਨੇ ਫਿਟਕਾਰ ਛੱਡਿਆ ਹੈ।
Fareedkot Teekaਜੋ ਆਦਿ ਸੇ ਬੇਮੁਖ ਕਰ ਕੇ ਪੂਰੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਮਾਰੇ ਹੈਂ ਸੋਈ ਅਬ ਸਤਿਗੁਰੂ ਅੰਗਦ ਜੀ ਨੇ ਮਾਰੇ ਹੈਂ॥
Prof. Sahib Singhਜੇਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਿਟਕਾਰੇ ਹਨ, ਉਹ ਹੁਣ (ਫਿਰ) ਸਤਿਗੁਰੂ ਵਲੋਂ ਮਾਰੇ ਗਏ ਹਨ (ਭਾਵ, ਸਤਿਗੁਰੂ ਵਲੋਂ ਮਨਮੁਖ ਹੋਏ ਹਨ)।

ਪਦ ਅਰਥ ਧੁਰਿ = ਧੁਰ ਤੋਂ। ਸਤਿਗੁਰਿ = ਗੁਰੂ ਨੇ।

SikhNet (Spanish)Aquéllos que fueron maldecidos por el Perfecto Guru, sin haberse arrepentido, la maldición del Guru continúa sobre ellos.

ਜੇ ਮੇਲਣ ਨੋ ਬਹੁਤੇਰਾ ਲੋਚੀਐ; ਨ ਦੇਈ ਮਿਲਣ. ਕਰਤਾਰੇ ॥

je melan no bahuteraa locheeai; na deee milan. karataare |

Sant Singh KhalsaEven though they may have a great longing to associate with the Guru, the Creator does not allow it.
Manmohan SinghThe Creator allows them not to meet the Satguru, even though they may desire much to associate with him.
Manmohan Singh (Punjabi)ਸਿਰਜਣਹਾਰ ਉਨ੍ਹਾਂ ਨੂੰ ਗੁਰੂ ਨਾਲ ਮਿਲਣ ਨਹੀਂ ਦਿੰਦਾ, ਭਾਵੇਂ ਉਹ ਕਿੰਨਾਂ ਹੀ ਬਹੁਤਾ ਚਾਹੁਣ ਉਸ ਨਾਲ ਮਿਲਾਪ ਹੋ ਜਾਵੇ।
Fareedkot Teekaਜੇ ਮੇਲਣ ਕੋ ਭੀ ਹਮ ਬਹੁਤਾ ਚਾਹੇਂ ਤੋ ਭੀ ਕਰਤਾਰ ਉਨ ਕੋ ਮਿਲਨ ਨਹੀਂ ਦੇਤਾ॥
Prof. Sahib Singhਜੇ ਉਹਨਾਂ ਨੂੰ (ਸਤਿਗੁਰੂ ਨਾਲ) ਮੇਲਣ ਲਈ ਬਥੇਰੀ ਤਾਂਘ ਭੀ ਕਰੀਏ (ਤਾਂ ਭੀ) ਸਿਰਜਣਹਾਰ ਉਹਨਾਂ ਨੂੰ ਮਿਲਣ ਨਹੀਂ ਦੇਂਦਾ।
SikhNet (Spanish)Ellos buscan reunirse con el Guru, pero el Señor se opone.

ਸਤਸੰਗਤਿ ਢੋਈ. ਨਾ ਲਹਨਿ; ਵਿਚਿ ਸੰਗਤਿ ਗੁਰਿ ਵੀਚਾਰੇ ॥

satasangat dtoee. naa lehan; vich sangat gur veechaare |

Sant Singh KhalsaThey shall not find shelter in the Sat Sangat, the True Congregation; in the Sangat, the Guru has proclaimed this.
Manmohan SinghIn the society of saints they find no shelter. Thus the Guru has expressed his opinion in the guild of saints.
Manmohan Singh (Punjabi)ਸਾਧ ਸੰਗਤ ਅੰਦਰ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ। ਸੰਤ ਸਮਾਗਮ ਅੰਦਰ ਗੁਰਾਂ ਨੇ ਏਸ ਤਰ੍ਹਾਂ ਆਪਣੀ ਰਾਇ ਪਰਗਟ ਕੀਤੀ ਹੈ।
Fareedkot Teekaਸਤਸੰਗ ਮੇਂ (ਢੋਈ) ਮਿਲਾਪ ਨਹੀਂ ਪਾਵਤੇ ਹੈਂ, ਏਹ ਗੁਰੂ ਅਮਰਦਾਸ ਜੀ ਨੇ ਵੀਚਾਰ ਕਰ ਸਤ ਸੰਗਤ ਮੇਂ ਕਹਾ॥
Prof. Sahib Singhਉਹਨਾਂ ਨੂੰ ਸਤਸੰਗ ਵਿਚ ਭੀ ਢੋਈ ਨਹੀਂ ਮਿਲਦੀ-ਗੁਰੂ ਨੇ ਭੀ ਸੰਗਤਿ ਵਿਚ ਏਹੀ ਵਿਚਾਰ ਕੀਤੀ ਹੈ।
SikhNet (Spanish)No encuentran Refugio en la Saad Sangat, la Sociedad de los Santos, porque el Guru ha proclamado

ਕੋਈ ਜਾਇ ਮਿਲੈ ਹੁਣਿ ਓਨਾ ਨੋ; ਤਿਸੁ ਮਾਰੇ ਜਮੁ ਜੰਦਾਰੇ ॥

koee jaae milai hun onaa no; tis maare jam jandaare |

Sant Singh KhalsaWhoever goes out to meet them now, will be destroyed by the tyrant, the Messenger of Death.
Manmohan SinghWhosoever goes and meets them now him the tyrant courier of death destroys.
Manmohan Singh (Punjabi)ਜੋ ਕੋਈ ਭੀ ਹੁਣ ਜਾ ਕੇ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਮੌਤ ਦਾ ਨਿਰਦਈ ਦੂਤ ਨਾਸ ਕਰ ਦਿੰਦਾ ਹੈ।
Fareedkot Teekaਜੇ ਕੋਈ ਉਨ ਕੋ ਅਬ ਜਾਇ ਕਰ ਮਿਲੇ ਅਰਥਾਤ ਉਨ ਕਾ ਸੰਗੀ ਹੋਵੇ, ਤਿਸ ਕੋ ਜਮਦੂਤ ਵਾ ਜਮੁ ਡੰਡਾ ਮਾਰਤਾ ਹੈ॥
Prof. Sahib Singhਐਸ ਵੇਲੇ ਜੇ ਕੋਈ ਉਹਨਾਂ ਦਾ ਜਾ ਕੇ ਸਾਥੀ ਬਣੇ, ਉਸ ਨੂੰ ਭੀ ਜਮਦੂਤ ਤਾੜਨਾ ਕਰਦਾ ਹੈ (ਉਹ ਮਨੁੱਖ ਭੀ ਮਨ-ਮੁਖਤਾ ਵਾਲੇ ਕੰਮ ਹੀ ਕਰੇਗਾ, ਜਿਸ ਕਰਕੇ ਜੰਮ-ਮਾਰਗ ਦਾ ਭਾਗੀ ਬਣੇਗਾ)।

ਪਦ ਅਰਥ ਜੰਦਾਰ = ਅਵੈੜਾ।

SikhNet (Spanish)que quien sea que los socorra será destruido por la misma muerte.

ਗੁਰਿ ਬਾਬੈ ਫਿਟਕੇ. ਸੇ ਫਿਟੇ; ਗੁਰਿ ਅੰਗਦਿ. ਕੀਤੇ ਕੂੜਿਆਰੇ ॥

gur baabai fittake. se fitte; gur angad. keete koorriaare |

Sant Singh KhalsaThose who were condemned by Guru Nanak were declared counterfeit by Guru Angad as well.
Manmohan SinghThey who were cursed by the Primal Guru remained cursed and were declared counterfeit by Guru Angad Dev.
Manmohan Singh (Punjabi)ਜੋ ਆਦਿ ਗੁਰਾਂ ਦੇ ਧਿਰਕਾਰੇ ਹੋਏ ਸਨ, ਉਹ ਭ੍ਰਿਸ਼ਟੇ ਹੀ ਰਹੇ ਅਤੇ ਗੁਰੂ ਅੰਗਦ ਦੇਵ ਜੀ ਨੇ ਭੀ ਉਨ੍ਹਾਂ ਨੂੰ ਝੂਠੇ ਕਰਾਰ ਦੇ ਦਿਤਾ।
Fareedkot Teekaਜੋ ਗੁਰੂ ਬਾਬੇ ਨਾਨਕ ਜੀ ਨੇ ਫਿਟਕੇ ਹੈਂ, ਸੋ (ਫਿਟੇ) ਵਿਗੜ ਗਏ ਪੁਨਾ ਗੁਰੂ ਅੰਗਦ ਜੀ ਨੇ ਭੀ ਵਹੀ ਝੂਠੇ ਕਰੇ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ।
SikhNet (Spanish)Los que fueron maldecidos por Guru Nanak, la maldición de Guru Angad también se dio sobre ellos.

ਗੁਰਿ. ਤੀਜੀ ਪੀੜੀ ਵੀਚਾਰਿਆ; ਕਿਆ ਹਥਿ ਏਨਾ ਵੇਚਾਰੇ ॥

gur. teejee peerree veechaariaa; kiaa hath enaa vechaare |

Sant Singh KhalsaThe Guru of the third generation thought, "What lies in the hands of these poor people?"
Manmohan SinghThe Guru in the third generation thought "What does lie in the hand of these poor people?"
Manmohan Singh (Punjabi)ਤੀਸਰੀ ਪੀੜ੍ਹੀ ਵਿੱਚ ਗੁਰਾਂ ਨੇ ਖਿਆਲ ਕੀਤਾ ਕਿ ਇਨ੍ਹਾਂ ਗਰੀਬ ਲੋਕਾਂ ਦੇ ਹੱਥ ਵਿੱਚ ਕੀ ਹੈ?
Fareedkot Teekaਗੁਰੂ ਤੀਜੀ ਪੀੜੀ ਸ੍ਰੀ ਗੁਰੂ ਅਮਰ ਦਾਸ ਜੀ ਨੇ ਵਿਚਾਰਿਆ ਕਿ ਇਨ ਵਿਚਾਰੋਂ ਕੇ ਹਾਥ ਕਿਆ ਹੈ॥
Prof. Sahib Singhਤੀਜੇ ਥਾਂ ਬੈਠੇ ਗੁਰੂ ਨੇ ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ?
SikhNet (Spanish)Cuando entendieron que no podían hacer nada, pidieron perdón al Tercer Guru y Él los perdonó.

ਗੁਰੁ ਚਉਥੀ ਪੀੜੀ ਟਿਕਿਆ; ਤਿਨਿ. ਨਿੰਦਕ ਦੁਸਟ ਸਭਿ ਤਾਰੇ ॥

gur chauthee peerree ttikiaa; tin. nindak dusatt sabh taare |

Sant Singh KhalsaThe Guru of the fourth generation saved all these slanderers and evil-doers.
Manmohan SinghThe Satguru, who nominated the Guru in the fourth generation, he saved all the slanderers and miscreants.
Manmohan Singh (Punjabi)ਜਿਨ੍ਹਾਂ ਸਤਿਗੁਰਾਂ ਨੇ ਚੋਥੀ ਪੀੜ੍ਹੀ ਵਿੱਚ ਗੁਰੂ ਮੁਕੱਰਰ ਕੀਤਾ ਸੀ, ਉਨ੍ਹਾਂ ਨੇ ਸਾਰੇ ਕਲੰਕ ਲਾਉਣ ਵਾਲੇ ਤੇ ਕੁਕਰਮੀ ਬਚਾ ਲਏ।
Fareedkot Teekaਜਿਸ ਗੁਰੂ ਅਮਰਦਾਸ ਜੀ ਨੇ ਚਉਥੀ ਪੀੜੀ ਹਮਾਰੇ ਕੋ ਟਿਕਿਆ ਹੈ, ਤਿਸ ਗੁਰੂ ਜੀ ਨੇ ਕ੍ਰਿਪਾ ਦ੍ਰਿਸਟੀ ਕਰ ਕੇ ਨਿੰਦਕ ਦੁਸਟ ਸਭ ਤਾਰ ਲੀਏ॥
Prof. Sahib Singhਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ)।

ਪਦ ਅਰਥ ਫਿਟਕੇ = ਫਿਟਕਾਰ ਪਾਈ। ਸੇ ਫਿਟੇ = ਉਹ ਫਿੱਟੇ ਹੋਏ ਅੰਹਕਾਰੀ।

SikhNet (Spanish)Y el Cuarto Guru también perdonó a todos los calumniadores y a los enemigos de la Casa del Guru.

ਕੋਈ ਪੁਤੁ ਸਿਖੁ. ਸੇਵਾ ਕਰੇ ਸਤਿਗੁਰੂ ਕੀ; ਤਿਸੁ ਕਾਰਜ ਸਭਿ ਸਵਾਰੇ ॥

koee put sikh. sevaa kare satiguroo kee; tis kaaraj sabh savaare |

Sant Singh KhalsaIf any son or Sikh serves the True Guru, then all of his affairs will be resolved.
Manmohan SinghLet any son or disciple of the True Guru, perform his service, then all his affairs, the Guru sets aright.
Manmohan Singh (Punjabi)ਸੱਚੇ ਗੁਰਾਂ ਦਾ ਕੋਈ ਪੁਤ੍ਰ ਜਾ ਮੁਰੀਦ ਉਨ੍ਹਾਂ ਦੀ ਟਹਿਲ ਸੇਵਾ ਕਮਾਵੇ, ਉਸ ਦੇ ਸਾਰੇ ਕੰਮ ਗੁਰੂ ਜੀ ਰਾਸ ਕਰ ਦਿੰਦੇ ਹਨ।
Fareedkot Teekaਸਿਖ ਵਾ ਪੁਤ ਕੋਈ ਹੋ ਜੋ ਗੁਰੋਂ ਕੀ ਸੇਵਾ ਕਰੇ, ਤਿਸ ਕੇ ਸੰਪੂਰਨ ਕਾਰਜ ਸਵਾਰ ਦੇਤੇ ਹੈਂ॥
Prof. Sahib Singhਪੁੱਤਰ ਹੋਵੇ ਚਾਹੇ ਸਿੱਖ, ਜੋ ਕੋਈ (ਭੀ) ਸਤਿਗੁਰੂ ਦੀ ਸੇਵਾ ਕਰਦਾ ਹੈ ਸਤਿਗੁਰੂ ਉਸ ਦੇ ਸਾਰੇ ਕਾਰਜ ਸਵਾਰਦਾ ਹੈ-

ਪਦ ਅਰਥ ਸਭਿ = ਸਾਰੇ।

SikhNet (Spanish)Aun si fueron sus hijos o sus discípulos los que sirvieron al Guru, el Guru los bendijo a todos con la Plenitud.

ਜੋ ਇਛੈ. ਸੋ ਫਲੁ ਪਾਇਸੀ; ਪੁਤੁ ਧਨੁ ਲਖਮੀ; ਖੜਿ ਮੇਲੇ. ਹਰਿ ਨਿਸਤਾਰੇ ॥

jo ichhai. so fal paaeisee; put dhan lakhamee; kharr mele. har nisataare |

Sant Singh KhalsaHe obtains the fruits of his desires - children, wealth, property, union with the Lord and emancipation.
Manmohan SinghHe who takes and dedicates his children property and wealth unto the Guru obtains the desired boons and him the Lord floats across the life-sea.
Manmohan Singh (Punjabi)ਜੋ ਆਪਣੇ ਬੱਚੇ, ਜਾਇਦਾਦ ਅਤੇ ਦੌਲਤ ਲੈ ਜਾ ਕੇ ਗੁਰਾਂ ਦੇ ਸਮਰਪਣ ਕਰ ਦਿੰਦਾ ਹੈ, ਉਹ ਲੋੜੀਦੀਆਂ ਮੁਰਾਦਾਂ ਪਾ ਲੈਦਾ ਹੈ ਤੇ ਉਸ ਨੂੰ ਵਾਹਿਗੁਰੂ ਜੀਵਨ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਜੋ ਇਛਾ ਕਰਤਾ ਹੈ, ਸੋਈ ਫਲ ਪਾਵਤਾ ਹੈ। ਪੁਤ੍ਰ ਔਰ (ਧਨ) ਮਾਲ ਪੁਨਾ (ਲਖਮੀ) ਰੋਕੜੀ ਮਾਇਆ ਇਹ ਸੰਪੂਰਨ ਪਦਾਰਥ (ਖੜ) ਲੈਕਰ ਆਪ ਕੋ ਗੁਰੋਂ ਕੇ ਸਾਥ ਮੇਲੇ, ਤਿਸ ਕੋ ਹਰੀ ਨਿਸਤਾਰਤੇ ਹੈਂ॥
Prof. Sahib Singhਪੁੱਤਰ, ਧਨ, ਲੱਛਮੀ, ਜਿਸ ਭੀ ਸ਼ੈ ਦੀ ਉਹ ਇੱਛਾ ਕਰੇ, ਉਹੀ ਫਲ ਉਸ ਨੂੰ ਮਿਲਦਾ ਹੈ, (ਸਤਿਗੁਰੂ) ਉਸ ਨੂੰ ਲੈ ਜਾ ਕੇ (ਪ੍ਰਭੂ ਨਾਲ) ਮੇਲਦਾ ਹੈ ਤੇ ਪ੍ਰਭੂ (ਉਸ ਨੂੰ) ਪਾਰ ਉਤਾਰਦਾ ਹੈ।

ਪਦ ਅਰਥ ਖੜਿ = ਖੜ ਕੇ, ਲੈ ਜਾ ਕੇ।

SikhNet (Spanish)Porque uno obtiene del Guru lo que sea que busque, no importa que sean riquezas o hijos o la Unión con Dios.

ਸਭਿ ਨਿਧਾਨ ਸਤਿਗੁਰੂ ਵਿਚਿ; ਜਿਸੁ ਅੰਦਰਿ ਹਰਿ ਉਰ ਧਾਰੇ ॥

sabh nidhaan satiguroo vich; jis andar har ur dhaare |

Sant Singh KhalsaAll treasures are in the True Guru, who has enshrined the Lord within the heart.
Manmohan SinghAll the treasures are in the True Guru who has installed God within his mind.
Manmohan Singh (Punjabi)ਸਾਰੇ ਖ਼ਜ਼ਾਨੇ ਸੰਚੇ ਗੁਰਾਂ ਅੰਦਰ ਹਨ, ਜਿਨ੍ਹਾਂ ਨੇ ਆਪਣੇ ਅੰਤਰਿ ਆਤਮੇ ਵਾਹਿਗੁਰੂ ਨੂੰ ਟਿਕਾਇਆ ਹੋਇਆ ਹੈ।
Fareedkot Teekaਜਿਸ ਸਤਿਗੁਰੂ ਨੇ ਰਿਦੇ ਮੇਂ ਹਰੀ ਕੋ ਧਾਰਨ ਕੀਆ ਹੈ ਤਿਸ ਮੇਂ ਸੰਪੂਰਨ ਨਿਧਾਂ ਹੈਂ॥
Prof. Sahib Singh(ਮੁਕਦੀ ਗੱਲ), ਜਿਸ ਸਤਿਗੁਰੂ ਦੇ ਹਿਰਦੇ ਵਿਚ ਪ੍ਰਭੂ ਟਿਕਿਆ ਹੋਇਆ ਹੈ, ਉਸ ਵਿਚ ਸਾਰੇ ਖ਼ਜ਼ਾਨੇ ਹਨ।

ਪਦ ਅਰਥ ਉਰ = ਹਿਰਦਾ।

SikhNet (Spanish)El Verdadero Guru tiene todos los Tesoros con Él, porque guarda al Señor siempre en su mente.

ਸੋ ਪਾਏ ਪੂਰਾ ਸਤਿਗੁਰੂ; ਜਿਸੁ ਲਿਖਿਆ ਲਿਖਤੁ ਲਿਲਾਰੇ ॥

so paae pooraa satiguroo; jis likhiaa likhat lilaare |

Sant Singh KhalsaHe alone obtains the Perfect True Guru, on whose forehead such blessed destiny is pre-ordained.
Manmohan SinghHe alone obtains the Perfect True Guru on whose brow an auspicious writ is recorded.
Manmohan Singh (Punjabi)ਕੇਵਲ ਓਹੀ ਪੂਰਨ ਸੱਚੇ ਗੁਰਾਂ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਤੇ ਮੁਬਾਰਕ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਪਰੰਤੂ ਜਿਸ ਕੇ (ਲਿਲਾਰੇ) ਮਸਤਕ ਮੇਂ ਸੁਭ ਲੇਖ ਲਿਖਾ ਹੈ, ਸੋ ਪੁਰਸ ਪੂਰੇ ਸਤਿਗੁਰੋਂ ਕੋ ਪਾਵਤਾ ਹੈ॥
Prof. Sahib Singhਜਿਸ (ਮਨੁੱਖ) ਦੇ ਮੱਥੇ ਤੇ (ਪਿਛਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ-ਰੂਪੀ) ਲੇਖ ਲਿਖੇ ਹੋਏ ਹਨ, ਉਹ ਪੂਰੇ ਸਤਿਗੁਰੂ ਨੂੰ ਮਿਲ ਪੈਂਦਾ ਹੈ।
SikhNet (Spanish)Pero solamente aquéllos que así lo tienen escrito en su destino, llegan a la Presencia del Guru.

ਜਨੁ ਨਾਨਕੁ. ਮਾਗੈ ਧੂੜਿ ਤਿਨ; ਜੋ ਗੁਰਸਿਖ ਮਿਤ ਪਿਆਰੇ ॥੧॥

jan naanak. maagai dhoorr tin; jo gurasikh mit piaare |1|

Sant Singh KhalsaServant Nanak begs for the dust of the feet of those GurSikhs who love the Lord, their Friend. ||1||
Manmohan SinghSerf Nanak prays for the dust of the feet of those Sikhs of the Guru, who are sweet unto God the Friend.
Manmohan Singh (Punjabi)ਬਾਂਦਾ ਨਾਨਕ, ਉਨ੍ਹਾਂ ਗੁਰੂ ਦੇ ਸਿੱਖਾਂ ਦੇ ਪੈਰਾਂ ਦੀ ਖ਼ਾਕ ਦੀ ਯਾਚਨਾ ਕਰਦਾ ਹੈ, ਜਿਹੜੇ ਮਿਤ੍ਰ ਵਾਹਿਗੁਰੂ ਨੂੰ ਮਿਠੱੜੇ ਲੱਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਜਨੋਂ ਕੀ ਚਰਨ ਧੂੜ ਮਾਂਗਤਾ ਹੂੰ ਜੋ ਗੁਰੋਂ ਕੇ ਸਿਖ ਮੇਰੇ ਮਿਤ੍ਰ ਸਮ ਪਿਆਰੇ ਹੈਂ॥੧॥
Prof. Sahib Singh(ਇਹੋ ਜਿਹੇ) ਜੋ ਮਿੱਤਰ ਪਿਆਰੇ ਗੁਰੂ ਕੇ ਸਿੱਖ ਹਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ (ਭੀ) ਮੰਗਦਾ ਹੈ ॥੧॥

ਪਦ ਅਰਥ ਲਿਲਾਰੇ = ਮੱਥੇ ਤੇ ॥੧॥

SikhNet (Spanish)Nanak busca, oh Señor, el Polvo de los Pies de los que son Tus Amigos, los Santos.(1)
Answers quote the Granth verbatim with Ang citations. AI commentary is not Gurbani and not a religious ruling.