ੴ

ਸਿੱਖਬਾਣੀ · SikhBani

Ang 307

Sri Guru Granth Sahib · Raag Gauree · 4 shabads, 35 lines
Translations
Shabad Guru Ramdas Ji Raag Gauree continued from Ang 306

ਅੰਤਰਿ. ਹਰਿ ਗੁਰੂ ਧਿਆਇਦਾ; ਵਡੀ ਵਡਿਆਈ ॥

antar. har guroo dhiaaeidaa; vaddee vaddiaaee |

Sant Singh KhalsaGreat is the greatness of the Guru, who meditates on the Lord within.
Manmohan SinghGrate is the greatness of the Guru, who within his mind contemplates over God.
Manmohan Singh (Punjabi)ਮਹਾਨ ਹੈ ਮਹਾਨਤਾ ਗੁਰਾਂ ਦੀ ਜੋ ਆਪਣੇ ਹਿਰਦੇ ਅੰਦਰ ਵਾਹਿਗੁਰੂ ਦਾ ਆਰਾਧਨ ਕਰਦੇ ਹਨ।
Fareedkot Teekaਹਿਰਦੇ ਕੇ ਬੀਚ ਗੁਰੂ ਜੀ ਹਰੀ ਕੋ ਧਿਆਵਤੇ ਹੈਂ, ਇਸ ਕਰ ਕੇ ਵਡਿਆਈ ਵੱਡੀ ਹੈ॥
Prof. Sahib Singhਸਤਿਗੁਰੂ ਦੀ ਵਡਿਆਈ ਵੱਡੀ ਹੈ (ਕਿਉਂਕਿ ਉਹ) ਹਰੀ ਨੂੰ ਹਿਰਦੇ ਵਿਚ ਸਿਮਰਦਾ ਹੈ;
SikhNet (Spanish)Maravillosa es la Grandeza del Guru, Quien medita en el Señor en el interior de Su Ser.

ਤੁਸਿ ਦਿਤੀ. ਪੂਰੈ ਸਤਿਗੁਰੂ; ਘਟੈ ਨਾਹੀ. ਇਕੁ ਤਿਲੁ, ਕਿਸੈ ਦੀ ਘਟਾਈ ॥

tus ditee. poorai satiguroo; ghattai naahee. ik til, kisai dee ghattaaee |

Sant Singh KhalsaBy His Pleasure, the Lord has bestowed this upon the Perfect True Guru; it is not diminished one bit by anyone's efforts.
Manmohan SinghBy His pleasure the Lord has given it to the perfect Satguru. By any one's diminishing it diminishes not even by an iota.
Manmohan Singh (Punjabi)ਪਰਸੰਨ ਹੋ ਕੇ ਪ੍ਰਭੂ ਨੇ ਇਹ ਪੂਰਨ ਸਤਿਗੁਰਾਂ ਨੂੰ ਪ੍ਰਦਾਨ ਕੀਤਾ ਹੈ। ਕਿਸੇ ਦੇ ਕੰਮ ਕਰਨ ਦੁਆਰਾ ਇਹ ਭੋਰਾ ਭਰ ਭੀ ਘੱਟ ਨਹੀਂ ਹੁੰਦੀ।
Fareedkot Teekaਪੂਰੇ ਸਤਿਗੁਰੂ ਅੰਗਦ ਜੀ ਨੇ ਪ੍ਰਸਿੰਨ ਹੋ ਕਰ ਵਡਿਆਈ ਦਈ ਹੈ, ਤਿਲ ਸਮਾਨ ਭੀ ਕਿਸੇ ਕੀ ਘਟਾਈ ਹੂਈ ਨਹੀਂ ਘਟਤੀ ਹੈ।
Prof. Sahib Singhਪੂਰੇ ਪ੍ਰਭੂ ਨੇ ਸਤਿਗੁਰੂ ਨੂੰ ਪ੍ਰਸੰਨ ਹੋ ਕੇ (ਇਹੀ ਵਡਿਆਈ) ਬਖ਼ਸ਼ੀ ਹੈ (ਇਸ ਕਰਕੇ) ਕਿਸੇ ਦੇ ਘਟਾਇਆਂ ਰਤਾ ਭੀ ਨਹੀਂ ਘਟਦੀ।

ਪਦ ਅਰਥ ਤੁਸਿ = ਤ੍ਰੁੱਠ ਕੇ। ਪੂਰੈ = ਪੂਰੇ (ਪ੍ਰਭੂ) ਨੇ।

SikhNet (Spanish)Y Dios, por Su Gracia, bendice al Guru con tal Gloria que ésta no disminuye por más que actúen en su contra.

ਸਚੁ ਸਾਹਿਬੁ. ਸਤਿਗੁਰੂ ਕੈ ਵਲਿ ਹੈ; ਤਾਂ ਝਖਿ ਝਖਿ ਮਰੈ, ਸਭ ਲੋੁਕਾਈ ॥

sach saahib. satiguroo kai val hai; taan jhakh jhakh marai, sabh luokaaee |

Sant Singh KhalsaThe True Lord and Master is on the side of the True Guru; and so, all those who oppose Him waste away to death in anger, envy and conflict.
Manmohan SinghThe True Lord is on the side of the True Guru. Then all the men opposed to the Satguru, worry and die.
Manmohan Singh (Punjabi)ਸੱਚਾ ਸੁਆਮੀ ਸੱਚੇ ਗੁਰਾਂ ਦੇ ਪਾਸੇ ਹੈ, ਤਦ ਸਾਰੇ ਆਦਮੀ ਜੋ ਗੁਰਾਂ ਦੇ ਖਿਲਾਫ ਹਨ, ਖੱਪ ਖੱਪ ਕੇ ਮਰ ਜਾਂਦੇ ਹਨ।
Fareedkot Teekaਜੋ ਸਚਾ ਸਾਹਿਬ ਸਤਿਗੁਰੋਂ ਕੀ ਤਰਫ ਹੈ ਤੌ ਸੰਪੂਰਨ ਲੋਕਾਈ ਝਖ ਝਖ ਮਰੇ ਕੁਛ ਨਹੀਂ ਹੋਤਾ॥
Prof. Sahib Singhਜਦੋਂ ਸੱਚਾ ਖਸਮ ਪ੍ਰਭੂ ਸਤਿਗੁਰੂ ਦਾ ਅੰਗ ਪਾਲਦਾ ਹੈ, ਤਾਂ ਸਾਰੀ ਦੁਨੀਆ (ਭਾਵੇਂ) ਪਈ ਝਖਾਂ ਮਾਰੇ (ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦੀ।)

ਪਦ ਅਰਥ ਝਖਿ ਝਖਿ = ਖਪ ਖਪ ਕੇ। ਲਕਾਈ = (ੁ) ਪੜ੍ਹਨਾ ਹੈ, ਅਸਲ ਪਾਠ ਹੈ 'ਲੋਕਾਈ', ਸ੍ਰਿਸ਼ਟੀ।

SikhNet (Spanish)El Verdadero Señor y Maestro está al lado del Guru, y si alguien lo envidia, gasta sus energías en vano.

ਨਿੰਦਕਾ ਕੇ ਮੁਹ ਕਾਲੇ ਕਰੇ; ਹਰਿ ਕਰਤੈ ਆਪਿ ਵਧਾਈ ॥

nindakaa ke muh kaale kare; har karatai aap vadhaaee |

Sant Singh KhalsaThe Lord, the Creator, blackens the faces of the slanderers, and increases the glory of the Guru.
Manmohan SinghGod the Creator blackens the countenances of the slanderers Guru's glory He Himself increases.
Manmohan Singh (Punjabi)ਵਾਹਿਗੁਰੂ, ਸਿਰਜਣਹਾਰ ਬਦਖੋਈ ਕਰਨ ਵਾਲਿਆਂ ਦੇ ਚਿਹਰੇ ਸਿਆਹ ਕਰਦਾ ਹੈ। ਗੁਰਾਂ ਦੀ ਪ੍ਰਭੁਤਾ ਉਹ ਖੁਦ ਵਧੇਰੇ ਕਰਦਾ ਹੈ।
Fareedkot Teekaਹਰੀ ਕਰਤੇ ਨੇ ਨਿੰਦਕੋਂ ਨਿੰਦਾ ਕੇ ਮੁਖ ਕਾਲੇ ਕੀਏ ਹੈਂ ਔਰ ਆਪ ਉਨ ਕੀ ਪ੍ਰਭਤਾ ਵਧਾਈ ਹੈ॥
Prof. Sahib Singhਸਤਿਗੁਰੂ ਦੀ ਵਡਿਆਈ ਸਿਰਜਣਹਾਰ ਨੇ ਆਪ ਵਧਾਈ ਹੈ ਤੇ ਦੋਖੀਆਂ ਦੇ ਮੂੰਹ ਕਾਲੇ ਕੀਤੇ ਹਨ।

ਪਦ ਅਰਥ ਕਰਤੈ = ਕਰਤੇ ਨੇ।

SikhNet (Spanish)El Señor oscurece los rostros de los calumniadores e incrementa la Gloria del Guru.

ਜਿਉ ਜਿਉ ਨਿੰਦਕ. ਨਿੰਦ ਕਰਹਿ; ਤਿਉ ਤਿਉ ਨਿਤ ਨਿਤ. ਚੜੈ ਸਵਾਈ ॥

jiau jiau nindak. nind kareh; tiau tiau nit nit. charrai savaaee |

Sant Singh KhalsaAs the slanderers spread their slander, so does the Guru's glory increase day by day.
Manmohan SinghAs the calumniators, calumniate the Guru so does his glory magnify day by day.
Manmohan Singh (Punjabi)ਜਿਸ ਜਿਸ ਤਰ੍ਹਾਂ ਕਲੰਕ ਲਾਉਣ ਵਾਲੇ ਗੁਰਾਂ ਤੇ ਕਲੰਕ ਲਾਉਂਦੇ ਹਨ, ਉਸੇ ਉਸੇ ਤਰ੍ਹਾਂ ਹੀ ਉਨ੍ਹਾਂ ਦੀ ਉਪਮਾ ਰੋਜ਼-ਬ-ਰੋਜ਼ ਵਧੇਰੇ ਹੁੰਦੀ ਜਾਂਦੀ ਹੈ।
Fareedkot Teekaਜਿਉਂ ਜਿਉਂ ਨਿੰਦਕ ਕਰਤੇ ਹੈਂ ਤਿਉਂ ਤਿਉਂ ਨਿਤ ਨਿਤ ਪ੍ਰਭਤਾ ਸਵਾਈ ਚੜਤੀ ਹੈ॥
Prof. Sahib Singhਜਿਉਂ ਜਿਉਂ ਨਿੰਦਕ ਮਨੁੱਖ ਸਤਿਗੁਰੂ ਦੀ ਨਿੰਦਾ ਕਰਦੇ ਹਨ, ਤਿਉਂ ਤਿਉਂ ਸਤਿਗੁਰੂ ਦੀ ਵਡਿਆਈ ਵਧਦੀ ਹੈ।

ਪਦ ਅਰਥ ਚੜੈ ਸਵਾਈ = ਵਧਦੀ ਹੈ।

SikhNet (Spanish)Mientras los calumniadores calumnian más al Guru, más crece Su Magnificencia.

ਜਨ ਨਾਨਕ. ਹਰਿ ਆਰਾਧਿਆ; ਤਿਨਿ ਪੈਰੀ ਆਣਿ ਸਭ ਪਾਈ ॥੧॥

jan naanak. har aaraadhiaa; tin pairee aan sabh paaee |1|

Sant Singh KhalsaServant Nanak worships the Lord, who makes everyone fall at His Feet. ||1||
Manmohan SinghSlave Nanak has meditated on God who has made everyone fall at his feet.
Manmohan Singh (Punjabi)ਗੋਲੇ ਨਾਨਕ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਸ ਨੇ ਹਰ ਕਿਸੇ ਨੂੰ ਉਨ੍ਹਾਂ ਦੇ ਚਰਨੀ ਪਾ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਹਰੀ ਕਾ ਅਰਾਧਨ ਕੀਆ ਹੈ, ਭਜਨ ਕਰਨੇ ਸੇ ਸੰਪੂਰਨ ਸ੍ਰਿਸ਼ਟੀ ਤਿਸ ਹਰੀ ਨੇ ਗੁਰੂ ਅਮਰਦਾਸ ਜੀ ਕੀ ਚਰਨੀ ਲਿਆਇ ਕਰ ਪਾਈ ਹੈ॥੧॥
Prof. Sahib Singhਹੇ ਦਾਸ ਨਾਨਕ! (ਸਤਿਗੁਰੂ ਨੇ ਜਿਸ) ਪ੍ਰਭੂ ਦਾ ਸਿਮਰਨ ਕੀਤਾ ਹੈ, ਉਸ (ਪ੍ਰਭੂ) ਨੇ ਸਾਰੀ ਲੁਕਾਈ ਲਿਆ ਕੇ ਸਤਿਗੁਰੂ ਦੇ ਪੈਰਾਂ ਤੇ ਪਾ ਦਿੱਤੀ ਹੈ ॥੧॥

ਪਦ ਅਰਥ ਤਿਨਿ = ਉਸ (ਪ੍ਰਭੂ) ਨੇ। ਆਣਿ = ਲਿਆ ਕੇ। ਸਭ = ਸਾਰੀ ਲੁਕਾਈ ॥੧॥

SikhNet (Spanish)Así es que Nanak contempla solamente a su Señor, quien hace que todos se postren a Sus Pies. (1)

Open this shabad (7 lines, Angs 306-307) →

Shabad Guru Ramdas Ji Raag Gauree

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੋਥੀ ਪਾਤਸ਼ਾਹੀ।
SikhNet (Spanish)Mejl Guru Ram Das, Cuarto Canal Divino.

ਸਤਿਗੁਰ ਸੇਤੀ ਗਣਤ ਜਿ ਰਖੈ; ਹਲਤੁ ਪਲਤੁ ਸਭੁ ਤਿਸ ਕਾ ਗਇਆ ॥

satigur setee ganat ji rakhai; halat palat sabh tis kaa geaa |

Sant Singh KhalsaOne who enters into a calculated relationship with the True Guru loses everything, this world and the next.
Manmohan SinghHe who enters into reckoning with the True Guru loses all this world and the world hereafter.
Manmohan Singh (Punjabi)ਜੋ ਸੱਚੇ ਗੁਰਾਂ ਨਾਲ ਗਿਣਤੀ ਮਿਣਤੀ ਕਰਦਾ ਹੈ, ਉਹ ਇਹ ਲੋਕ ਅਤੇ ਪ੍ਰਲੋਕ ਸਮੂਹ ਗੁਆ ਲੈਦਾ ਹੈ।
Fareedkot Teekaਜੋ ਸਤਿਗੁਰੋਂ ਕੇ ਸਾਥ ਈਰਖਾ ਪੂਰਬਕ ਗਿਨਤੀਆਂ ਰਖਤਾ ਥਾ ਅਰਥਾਤ ਮੇਰ ਤੇਰ ਕਰਤਾ ਥਾ, ਤਿਸ ਅਪਰਾਧ ਕਰ ਤਿਸ ਕਾ ਲੋਕ ਪਰਲੋਕ ਸਭ ਗਿਆ ॥
Prof. Sahib Singhਜੋ ਮਨੁੱਖ ਸਤਿਗੁਰੂ ਨਾਲ ਕਿੜ ਰੱਖਦਾ ਹੈ, ਉਸ ਦਾ ਲੋਕ ਤੇ ਪਰਲੋਕ ਸਮੁੱਚੇ ਹੀ ਵਿਅਰਥ ਜਾਂਦੇ ਹਨ।

ਪਦ ਅਰਥ ਗਣਤ = ਕਿੜ, ਵੈਰ।

SikhNet (Spanish)Si alguien envidia al Verdadero Guru, pierde su virtud en este mundo y en el siguiente.

ਨਿਤ ਝਹੀਆ ਪਾਏ. ਝਗੂ ਸੁਟੇ; ਝਖਦਾ ਝਖਦਾ ਝੜਿ ਪਇਆ ॥

nit jhaheea paae. jhagoo sutte; jhakhadaa jhakhadaa jharr peaa |

Sant Singh KhalsaHe grinds his teeth continually and foams at the mouth; screaming in anger, he perishes.
Manmohan SinghHe ever grinds his teeth, foams at his mouth and perishes talking wildly.
Manmohan Singh (Punjabi)ਉਹ ਹਮੇਸ਼ਾਂ, ਆਪਣੇ ਦੰਦ ਪੀਹਦਾ ਹੈ, ਮੂੰਹ ਵਿਚੋਂ ਝੱਗ ਸੁਟਦਾ ਹੈ ਅਤੇ ਬਕਵਾਸ ਕਰਦਾ ਕਰਦਾ ਮਰ ਮੁਕ ਜਾਂਦਾ ਹੈ।
Fareedkot Teekaਪਦਾਰਥੋਂ ਕੇ ਲੋਭ ਸੇ (ਝਹੀਆ) ਕਚੀਚੀਆਂ ਲੇਤਾ ਥਾ ਅਰਥਾਤ ਦਾਂਤ ਪੀਸਤਾ ਥਾ ਔਰ ਵਾਰੰਵਾਰ ਮੁਖ ਸੇ ਨਿੰਦਾ ਰੂਪ ਝਗ ਨਿਕਾਲਤਾ ਥਾ। (ਝਖਦਾ ਝਖਦਾ) ਖਪਦਾ ਖਪਦਾ ਝੜ ਪਿਆ ਹੈ ਅਰਥਾਤ ਨਿਤਪ੍ਰਤੀ ਘਟਤਾ ਗ੍ਯਾ॥
Prof. Sahib Singh(ਉਸ ਦੀ ਪੇਸ਼ ਤਾਂ ਜਾਂਦੀ ਨਹੀਂ, ਇਸ ਕਰਕੇ ਉਹ) ਸਦਾ ਕਚੀਚੀਆਂ ਵੱਟਦਾ ਹੈ ਤੇ ਦੰਦ ਪੀਂਹਦਾ ਹੈ (ਤੇ ਅੰਤ ਨੂੰ) ਖਪਦਾ ਖਪਦਾ ਨਸ਼ਟ ਹੋ ਜਾਂਦਾ ਹੈ (ਆਤਮਕ ਮੌਤ ਸਹੇੜ ਲੈਂਦਾ ਹੈ)।

ਪਦ ਅਰਥ ਝਹੀਆ ਪਾਏ = ਕਚੀਚੀਆਂ ਵੱਟਦਾ ਹੈ। ਝਗੂ ਸੁਟੇ = ਹਲਕੇ ਕੁੱਤੇ ਵਾਂਗ ਥੁੱਕਾਂ ਸੁੱਟਦਾ ਹੈ।

SikhNet (Spanish)Ese envidioso aúlla y ladra en vano y muere retorciéndose de dolor.

ਨਿਤ ਉਪਾਵ ਕਰੈ ਮਾਇਆ ਧਨ ਕਾਰਣਿ; ਅਗਲਾ ਧਨੁ ਭੀ ਉਡਿ ਗਇਆ ॥

nit upaav karai maaeaa dhan kaaran; agalaa dhan bhee udd geaa |

Sant Singh KhalsaHe continually chases after Maya and wealth, but even his own wealth flies away.
Manmohan SinghHe, ever strives for riches and wealth but even his former wealth flees away.
Manmohan Singh (Punjabi)ਦੌਲਤ ਤੇ ਪਦਾਰਥ ਲਈ, ਉਹ ਨਿਰੰਤਰ ਹੀ ਯਤਨ ਕਰਦਾ ਹੈ, ਪ੍ਰੰਤੂ ਉਸ ਦਾ ਪਹਿਲਾਂ ਪਦਾਰਥ ਭੀ ਖਤਮ ਹੋ ਜਾਂਦਾ ਹੈ।
Fareedkot Teeka(ਮਾਇਆ) ਹਸਤੀ ਘੋੜੇ ਆਦਿਕ ਪਸੂ ਔਰ (ਧਨੁ) ਰੋਕੜੀ ਇਕੱਤਰ ਕਰਨੇ ਕੇ ਵਾਸਤੇ ਜਤਨ ਕਰਤਾ ਥਾ, ਪਹਿਲਾ ਧਨ ਭੀ ਵਢੀਓਂ ਮੇਂ ਚਲਾ ਗਿਆ॥
Prof. Sahib Singh(ਸਤਿਗੁਰੂ ਦਾ ਉਹ ਦੋਖੀ) ਸਦਾ ਮਾਇਆ ਲਈ ਵਿਓਂਤਾਂ ਕਰਦਾ ਹੈ, ਪਰ ਉਸ ਦਾ ਅਗਲਾ (ਕਮਾਇਆ ਹੋਇਆ) ਭੀ ਹੱਥੋਂ ਜਾਂਦਾ ਰਹਿੰਦਾ ਹੈ।

ਪਦ ਅਰਥ ਉਪਾਵ = ਵਿਓਂਤਾਂ। ਕਾਰਣਿ = ਵਾਸਤੇ।

SikhNet (Spanish)Trata de exaltarse poniendo al Guru abajo, pero así pierde hasta el poco mérito que le resta.

ਕਿਆ ਓਹੁ ਖਟੇ. ਕਿਆ ਓਹੁ ਖਾਵੈ; ਜਿਸੁ ਅੰਦਰਿ. ਸਹਸਾ ਦੁਖੁ ਪਇਆ ॥

kiaa ohu khatte. kiaa ohu khaavai; jis andar. sahasaa dukh peaa |

Sant Singh KhalsaWhat shall he earn, and what shall he eat? Within his heart, there is only cynicism and pain.
Manmohan SinghWhat shall he earn and what shall he eat, in whose heart is the pain of anxiety.
Manmohan Singh (Punjabi)ਉਹ ਕੀ ਕਮਾਏਗਾ ਅਤੇ ਕੀ ਖਾਏਗਾ, ਜਿਸ ਦੇ ਦਿਲ ਅੰਦਰ ਫਿਕਰ ਚਿੰਤਾ ਦੀ ਪੀੜ ਹੈ।
Fareedkot Teekaਜਿਸ ਕੇ ਰਿਦੇ ਮੇਂ ਸਹਸਾ ਔਰ ਦੁਖ ਪੜਾ ਹੂਆ ਹੈ, ਵਹੁ ਕਿਆ ਖਟੇ ਔਰ ਵਹੁ ਕਿਆ ਖਾਵੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਝੋਰਾ ਤੇ ਸਾੜਾ ਹੋਵੇ, ਉਸ ਨੇ ਖੱਟਣਾ ਕੀਹ ਤੇ ਖਾਣਾ ਕੀਹ? (ਭਾਵ, ਉਹ ਨਾ ਕੁਝ ਖੱਟ ਸਕਦਾ ਹੈ ਤੇ ਨਾ ਖੱਟੇ ਹੋਏ ਦਾ ਆਨੰਦ ਲੈ ਸਕਦਾ ਹੈ)।

ਪਦ ਅਰਥ ਸਹਸਾ = ਤੌਖ਼ਲਾ।

SikhNet (Spanish)Di, ¿qué es lo que va ganar y de qué se alimentará cuando su corazón esté lleno de dolor y de duda?

ਨਿਰਵੈਰੈ ਨਾਲਿ. ਜਿ ਵੈਰੁ ਰਚਾਏ; ਸਭੁ ਪਾਪੁ ਜਗਤੈ ਕਾ. ਤਿਨਿ ਸਿਰਿ ਲਇਆ ॥

niravairai naal. ji vair rachaae; sabh paap jagatai kaa. tin sir leaa |

Sant Singh KhalsaOne who hates the One who has no hatred, shall bear the load of all the sins of the world on his head.
Manmohan SinghHe who bears enmity to the Uninimical one bears all the sins of the world on his head.
Manmohan Singh (Punjabi)ਜੋ ਵੈਰ-ਵਿਰੋਧ ਰਹਿਤ ਨਾਲ ਦੁਸ਼ਮਨੀ ਕਰਦਾ ਹੈ, ਉਹ ਜਹਾਨ ਦੇ ਸਾਰੇ ਗੁਨਾਹ ਆਪਣੇ ਸਿਰ ਤੇ ਲੈ ਲੈਦਾ ਹੈ।
Fareedkot Teekaਜੋ ਨਿਰਵੈਰੋਂ ਕੇ ਸਾਥ ਵੈਰ ਕਰਤਾ ਹੈ ਤਿਸ ਨੇ ਜਗਤ ਕਾ ਸੰਪੂਰਨ ਪਾਪ ਅਪਨੇ ਸਿਰ ਊਪਰ ਲੀਆ ਹੈ॥
Prof. Sahib Singhਜੋ ਮਨੁੱਖ ਨਿਰਵੈਰ ਨਾਲ ਵੈਰ ਕਰਦਾ ਹੈ ਉਹ ਸਾਰੇ ਸੰਸਾਰ ਦੇ ਪਾਪਾਂ (ਦਾ ਭਾਰ) ਆਪਣੇ ਸਿਰ ਤੇ ਲੈਂਦਾ ਹੈ,

ਪਦ ਅਰਥ ਸਿਰਿ = ਸਿਰ ਤੇ।

SikhNet (Spanish)Si alguien es hostil al Todo Amoroso Guru, atrae sobre su cabeza la maldad del mundo entero.

ਓਸੁ ਅਗੈ ਪਿਛੈ. ਢੋਈ ਨਾਹੀ; ਜਿਸੁ ਅੰਦਰਿ ਨਿੰਦਾ. ਮੁਹਿ ਅੰਬੁ ਪਇਆ ॥

os agai pichhai. dtoee naahee; jis andar nindaa. muhi anb peaa |

Sant Singh KhalsaHe shall find no shelter here or hereafter; his mouth blisters with the slander in his heart.
Manmohan SinghHe whose mouth blisters by uttering the slander of his heart, finds no shelter here and hereafter.
Manmohan Singh (Punjabi)ਜਿਸ ਦਾ ਮੂੰਹ ਉਸ ਦੇ ਦਿਲ ਦੀ ਬਦਖੋਈ ਉਚਾਰਨ ਕਰਨ ਨਾਲ ਧੁਖ ਉਠਿਆ ਹੈ, ਉਸ ਨੂੰ ਏਥੇ ਅਤੇ ਅੱਗੇ ਕੋਈ ਪਨਾਹ ਨਹੀਂ ਮਿਲਦੀ।
Fareedkot Teekaਜਿਸ ਕੇ ਮੁਖ ਮੇਂ ਨਿੰਦਾ ਰੂਪੀ ਅੰਬ ਕਾ ਰਸ ਪੜਾ ਹੈ, ਭਾਵ ਇਹ ਕਿ ਗੁਰੂ ਕੀ ਨਿੰਦਾ ਹੀ ਅਤੀ ਰੁਚਤੀ ਹੈ, ਉਸ ਮਰਵਾਹੇ ਕੋ ਲੋਕ ਪ੍ਰਲੋਕ ਮੇਂ ਢੋਈ ਨਹੀਂ ਮਿਲਤੀ॥
Prof. Sahib Singhਉਸ ਨੂੰ ਲੋਕ ਪਰਲੋਕ ਵਿਚ ਕੋਈ ਆਸਰਾ ਨਹੀਂ ਦੇਂਦਾ। ਜਿਸ ਦੇ ਹਿਰਦੇ ਵਿਚ ਤਾਂ ਨਿੰਦਾ ਹੋਵੇ, ਪਰ ਮੂੰਹ ਵਿਚ ਅੰਬ ਪਿਆ ਹੋਵੇ (ਭਾਵ, ਜੋ ਮੂੰਹੋਂ ਮਿੱਠਾ ਬੋਲੇ),

ਪਦ ਅਰਥ ਅਗੈ ਪਿਛੈ = ਪਰਲੋਕ ਵਿਚ ਤੇ ਇਸ ਲੋਕ ਵਿਚ। ਮੁਹਿ = ਮੂੰਹ ਵਿਚ। ਅੰਬੁ = (ਭਾਵ) ਮਿਠਾਸ।

SikhNet (Spanish)No encontrará Refugio ni aquí ni aquí después, porque su boca, llena de calumnias, escupe puro veneno.

ਜੇ ਸੁਇਨੇ ਨੋ ਓਹੁ ਹਥੁ ਪਾਏ; ਤਾ ਖੇਹੂ ਸੇਤੀ ਰਲਿ ਗਇਆ ॥

je sueine no ohu hath paae; taa khehoo setee ral geaa |

Sant Singh KhalsaIf gold comes into his hands, it turns to dust.
Manmohan SinghIf he handles gold then it turns into and mixes with dust.
Manmohan Singh (Punjabi)ਜੇਕਰ ਉਹ ਸੋਨੇ ਨੂੰ ਹੱਥ ਪਾਵੇ ਤਦ ਇਹ ਮਿੱਟੀ ਹੋ ਉਸ ਨਾਲ ਮਿਲ ਜਾਂਦਾ ਹੈ।
Fareedkot Teekaਜੇ ਕਰ ਵਹੁ ਸ੍ਵਰਨ ਕੋ ਹਾਥ ਪਾਵੇ ਤੋ ਵਹੁ ਭੀ ਮਿਟੀ ਕੇ ਸਾਥ ਰਲ ਗਿਆ॥
Prof. Sahib Singhਇਹੋ ਜਿਹਾ ਖੋਟਾ ਮਨੁੱਖ ਜੇ ਸੋਨੇ ਨੂੰ ਹੱਥ ਪਾਏ ਉਹ ਭੀ ਸੁਆਹ ਨਾਲ ਰਲ ਜਾਂਦਾ ਹੈ।

ਪਦ ਅਰਥ ਖੇਹੂ ਸੇਤੀ = ਸੁਆਹ ਨਾਲ।

SikhNet (Spanish)Si toca el oro, se convierte en polvo.

ਜੇ ਗੁਰ ਕੀ ਸਰਣੀ. ਫਿਰਿ ਓਹੁ ਆਵੈ; ਤਾ ਪਿਛਲੇ ਅਉਗਣ ਬਖਸਿ ਲਇਆ ॥

je gur kee saranee. fir ohu aavai; taa pichhale aaugan bakhas leaa |

Sant Singh KhalsaBut if he should come again to the Sanctuary of the Guru, then even his past sins shall be forgiven.
Manmohan SinghIf he again enters Guru's protection then his previous sins are pardoned.
Manmohan Singh (Punjabi)ਜੇਕਰ ਉਹ ਮੁੜ ਕੇ ਗੁਰਾਂ ਦੀ ਪਨਾਹ ਲੈ ਲਵੇ, ਤਦ ਉਸ ਦੇ ਪਹਿਲੇ ਪਾਪ ਮਾਫ ਹੋ ਜਾਂਦੇ ਹਨ।
Fareedkot Teekaਜੇ ਕਰ ਫਿਰ ਵਹੁ ਗੁਰੋਂ ਕੀ ਸ਼ਰਨ ਮੇਂ ਆਵੈ, ਤੋ ਪਿਛਲੇ ਅਵਗੁਣੋਂ ਸੇ ਬਖਸ਼ ਲੀਆ ਜਾਤਾ ਹੈ॥
Prof. Sahib Singhਫਿਰ ਭੀ (ਭਾਵ, ਇਹੋ ਜਿਹਾ ਪਾਪੀ ਹੁੰਦਿਆਂ ਭੀ) ਜੇ ਉਹ ਸਤਿਗੁਰੂ ਦੀ ਚਰਨੀਂ ਢਹਿ ਪਵੇ ਤਾਂ ਸਤਿਗੁਰੂ ਉਸ ਦੇ ਪਿਛਲੇ ਅਉਗੁਣਾਂ ਨੂੰ ਬਖ਼ਸ਼ ਦੇਂਦਾ ਹੈ।
SikhNet (Spanish)Pero si busca de nuevo el Refugio del Guru, el Guru perdona sus acciones pasadas.

ਜਨ ਨਾਨਕ. ਅਨਦਿਨੁ ਨਾਮੁ ਧਿਆਇਆ; ਹਰਿ ਸਿਮਰਤ. ਕਿਲਵਿਖ ਪਾਪ ਗਇਆ ॥੨॥

jan naanak. anadin naam dhiaaeaa; har simarat. kilavikh paap geaa |2|

Sant Singh KhalsaServant Nanak meditates on the Naam, night and day. Remembering the Lord in meditation, wickedness and sins are erased. ||2||
Manmohan SinghServant Nanak has night and day meditated on the Name. By remembering God the sins and wickedness are erased. (excused).
Manmohan Singh (Punjabi)ਰਾਤ ਦਿਨ, ਨੌਕਰ ਨੇ ਨਾਮ ਦਾ ਆਰਾਧਨ ਕੀਤਾ ਹੈ। ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਗੁਨਾਹ ਅਤੇ ਅਪ੍ਰਾਧ ਮਿਟ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਨੇ ਰਾਤ੍ਰ ਦਿਨ ਹਰੀ ਕਾ ਨਾਮ ਧਿਅਇਆ ਔਰ ਹਰੀ ਕਾ ਸਿਮਰਨ ਕੀਆ ਹੈ, ਤਿਨ ਕਾ ਕਿਲਵਿਖ ਭਾਰੀ ਪਾਪ ਔਰ ਸਮਾਨ ਪਾਪ ਸਭ ਦੂਰ ਹੋ ਗਿਆ ਹੈ॥੨॥
Prof. Sahib Singhਹੇ ਨਾਨਕ! ਜੋ ਮਨੁੱਖ (ਸਤਿਗੁਰੂ ਦੀ ਸਰਣਿ ਪੈ ਕੇ) ਹਰ ਰੋਜ਼ ਨਾਮ ਜਪਦਾ ਹੈ, ਪ੍ਰਭੂ ਨੂੰ ਸਿਮਰਦਿਆਂ ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ॥੨॥
SikhNet (Spanish)Nanak habita siempre en el Naam, el Nombre del Señor y así ha purificado su mente de toda falta.(2)

Open this shabad →

Shabad Guru Ramdas Ji Raag Gauree

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤੂਹੈ ਸਚਾ, ਸਚੁ ਤੂ; ਸਭ ਦੂ ਉਪਰਿ. ਤੂ ਦੀਬਾਣੁ ॥

toohai sachaa, sach too; sabh doo upar. too deebaan |

Sant Singh KhalsaYou are the Truest of the True; Your Regal Court is the most exalted of all.
Manmohan SinghThou art the Truest of the true The most exalted is thine court.
Manmohan Singh (Punjabi)ਤੂੰ ਸਚਿਆਰਾ ਦਾ ਪਰਮ ਸਚਿਆਰ ਹੈਂ। ਤੇਰੀ ਕਚਹਿਰੀ ਸਾਰੀਆਂ ਨਾਲੋਂ ਉੱਚੀ ਹੈ!
Fareedkot Teekaਨਿਸਚੇ ਕਰ ਕੇ ਤੂੰ ਸਚਾ ਹੈਂ ਔਰ ਸਭ ਕੇ ਊਪਰ ਔਰ ਤੂੰ (ਦੀਬਾਣੁ) ਆਸਰਾ ਰੂਪ ਹੈਂ॥
Prof. Sahib Singh(ਹੇ ਪ੍ਰਭੂ) ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੂੰ ਹੀ (ਜੀਵਾਂ ਦਾ) ਸਭ ਤੋਂ ਵੱਡਾ ਆਸਰਾ ਹੈਂ।

ਪਦ ਅਰਥ ਦੂ = ਤੋਂ। ਉਪਰਿ = ਵੱਡਾ। ਦੀਬਾਣੁ = ਆਸਰਾ।

SikhNet (Spanish)Tú eres el Único Ser Verdadero, oh Señor, el Comando de Tu Corte rige sobre todos.

ਜੋ ਤੁਧੁ ਸਚੁ ਧਿਆਇਦੇ; ਸਚੁ ਸੇਵਨਿ. ਸਚੇ ਤੇਰਾ ਮਾਣੁ ॥

jo tudh sach dhiaaeide; sach sevan. sache teraa maan |

Sant Singh KhalsaThose who meditate on You, O True Lord, serve the Truth; O True Lord, they take pride in You.
Manmohan SinghThey who contemplate over Thee O True Lord work for truth Thou O true one art their just pride.
Manmohan Singh (Punjabi)ਜਿਹੜੇ ਤੇਰਾ ਸਿਮਰਨ ਕਰਦੇ ਹਨ ਹੇ ਸੱਚੇ ਸਾਹਿਬ! ਉਹ ਸੱਚ ਦੀ ਕਮਾਈ ਕਰਦੇ ਹਨ। ਤੂੰ ਹੀ ਸਤਿਪੁਰਖ ਉਨ੍ਹਾਂ ਦਾ ਯੋਗ ਫਖਰ ਹੈ।
Fareedkot Teekaਹੇ ਸਚੇ! ਜੋ ਤੇਰੇ ਕੋ ਧਿਆਵਤੇ ਹੈਂ ਔਰ ਨਿਸਚੇ ਕਰ ਕੇ ਸੇਵਨ ਕਰਤੇ ਹੈਂ ਪੁਨਾ ਤੇਰਾ ਮਾਣ ਰਖਤੇ ਹੈਂ, ਸੋ ਸਚੇ ਹੈਂ॥
Prof. Sahib Singhਹੇ ਸੱਚੇ ਪ੍ਰਭੂ! ਜੋ ਤੇਰਾ ਸਿਮਰਨ ਕਰਦੇ ਹਨ, ਤੇਰੀ ਸੇਵਾ ਕਰਦੇ ਹਨ, ਉਹਨਾਂ ਨੂੰ ਤੇਰਾ ਹੀ ਮਾਣ ਹੈ।
SikhNet (Spanish)Aquéllos que Te alaban y Te sirven, oh, Uno Verdadero, se apoyan en nadie más que en Ti.

ਓਨਾ ਅੰਦਰਿ ਸਚੁ. ਮੁਖ ਉਜਲੇ; ਸਚੁ ਬੋਲਨਿ, ਸਚੇ ਤੇਰਾ ਤਾਣੁ ॥

onaa andar sach. mukh ujale; sach bolan, sache teraa taan |

Sant Singh KhalsaWithin them is the Truth; their faces are radiant, and they speak the Truth. O True Lord, You are their strength.
Manmohan SinghWithin them is truth their faces are bright they tell the truth and Thou O True One art their might.
Manmohan Singh (Punjabi)ਉਨ੍ਹਾਂ ਦੇ ਅੰਦਰ ਸੱਚ ਹੈ, ਉਨ੍ਹਾਂ ਦੇ ਚਿਹਰੇ ਰੋਸ਼ਨ ਹਨ, ਉਹ ਸੱਚ ਬੋਲਦੇ ਹਨ ਅਤੇ ਤੂੰ ਹੇ ਸਤਿਪੁਰਖ ਉਨ੍ਹਾਂ ਦੀ ਸੱਤਿਆ ਹੈਂ।
Fareedkot Teekaਉਨ ਕੇ ਰਿਦੇ ਮੇਂ ਸਚ ਨਾਮ ਹੈ ਔਰ ਸਚ ਬੋਲਤੇ ਹੈਂ। ਹੇ ਸਚੇ! ਉਨ ਕੋ ਤੇਰਾ ਹੀ ਬਲ ਹੈ, ਇਸ ਕਰ ਉਨ ਕੇ ਮੁਖ ਉਜਲੇ ਹੈਂ॥
Prof. Sahib Singhਉਹਨਾਂ ਦੇ ਹਿਰਦੇ ਵਿਚ ਸੱਚ ਹੈ (ਇਸ ਕਰਕੇ ਉਹਨਾਂ ਦੇ) ਮੱਥੇ ਖਿੜੇ ਰਹਿੰਦੇ ਹਨ ਤੇ ਹੇ ਸੱਚੇ ਹਰੀ! ਉਹ ਤੇਰਾ ਸਦਾ-ਥਿਰ ਨਾਮ ਉਚਾਰਦੇ ਹਨ, ਤੇ ਤੇਰਾ ਉਹਨਾਂ ਨੂੰ ਤਾਣ ਹੈ।

ਪਦ ਅਰਥ ਉਜਲੇ = ਖਿੜੇ ਹੋਏ।

SikhNet (Spanish)Dentro de ellos está la Verdad y puros son sus semblantes; expresan la Verdad y Tú eres su Único Soporte.

ਸੇ ਭਗਤ. ਜਿਨੀ ਗੁਰਮੁਖਿ ਸਾਲਾਹਿਆ; ਸਚੁ ਸਬਦੁ ਨੀਸਾਣੁ ॥

se bhagat. jinee guramukh saalaahiaa; sach sabad neesaan |

Sant Singh KhalsaThose who, as Gurmukh, praise You are Your devotees; they have the insignia and the banner of the Shabad, the True Word of God.
Manmohan SinghThey alone are the saints, who through the Guru, praise Thee and who possess the standard of True Name.
Manmohan Singh (Punjabi)ਕੇਵਲ ਓਹੀ ਸੰਤ ਹਨ, ਜੋ ਗੁਰਾਂ ਦੇ ਰਾਹੀਂ ਤੇਰੀ ਸਿਫ਼ਤ-ਸ਼ਲਾਘਾ ਕਰਦੇ ਹਨ ਅਤੇ ਜਿਨ੍ਹਾਂ ਦੇ ਕੋਲ ਸੱਚੇ ਨਾਮ ਦਾ ਝੰਡਾ ਹੈ।
Fareedkot Teekaਜਿਨੋਂ ਨੇ ਤੂੰ ਗੁਰੋਂ ਦ੍ਵਾਰਾ ਸਲਾਹਿਆ ਹੈ ਔਰ ਸਚੇ ਉਪਦੇਸ ਕਾ ਨਿਸਾਣ ਲੀਆ ਹੈ, ਸੋ ਭਗਤ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿ ਕੇ ਹਰੀ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹੀ ਸੱਚੇ ਭਗਤ ਹਨ ਤੇ ਉਹਨਾਂ ਪਾਸ ਸੱਚਾ ਸ਼ਬਦ-ਰੂਪ ਨਿਸ਼ਾਨ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨੀਸਾਣੁ = ਨੀਸ਼ਾਨ, ਪਰਵਾਨਾ, ਰਾਹਦਾਰੀ।

SikhNet (Spanish)Solamente son Tus Devotos aquéllos que Te alaban a través de la Gracia del Guru, y son bendecidos con el Estandarte de la Palabra.

ਸਚੁ ਜਿ ਸਚੇ ਸੇਵਦੇ; ਤਿਨ ਵਾਰੀ ਸਦ ਕੁਰਬਾਣੁ ॥੧੩॥

sach ji sache sevade; tin vaaree sad kurabaan |13|

Sant Singh KhalsaI am truly a sacrifice, forever devoted to those who serve the True Lord. ||13||
Manmohan SinghVerily, I am devoted and ever a sacrifice unto those who serve the True Lord.
Manmohan Singh (Punjabi)ਨਿਸਚਿਤ ਹੀ ਮੈਂ ਉਨ੍ਹਾਂ ਉਤੋਂ ਸਦਕੇ ਅਤੇ ਹਮੇਸ਼ਾਂ ਬਲਿਹਾਰ ਜਾਂਦਾ ਹਾਂ, ਜੋ ਸੱਚੇ ਸਾਈਂ ਦੀ ਘਾਲ ਕਮਾਉਂਦੇ ਹਨ।
Fareedkot Teekaਹੇ ਸਚੇ! ਜੋ ਨਿਸਚੇ ਕਰ ਕੇ ਤੇਰੇ ਕੋ ਸੇਵਤੇ ਹੈਂ, ਮੈਂ ਤਿਨੋਂ ਕੇ ਉਪਰ ਸੇ ਸਦਾ ਮਨ ਤਨ ਕਰ ਕੁਰਾਬਨ ਹੋਤਾ ਹੂੰ॥੧੩॥☬ਜੋ ਗੁਰੂ ਅਮਰ ਦਾਸ ਜੀ ਕਾ ਕਹਣਾ ਹੈ, ਤਿਸ ਕਾ ਕਥਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਕਹਤੇ ਹੈਂ:
Prof. Sahib Singhਮੈਂ ਸਦਕੇ ਹਾਂ ਕੁਰਬਾਨ ਹਾਂ ਉਹਨਾਂ ਤੋਂ ਜੋ ਸੱਚੇ ਪ੍ਰਭੂ ਨੂੰ ਤਨੋਂ ਮਨੋਂ ਸਿਮਰਦੇ ਹਨ ॥੧੩॥
SikhNet (Spanish)Nanak ofrece su ser en sacrificio a los que sirven al Uno Verdadero.(13)

Open this shabad →

Shabad Guru Ramdas Ji Raag Gauree

ਸਲੋਕ ਮਃ ੪ ॥

salok mahalaa 4 |

Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੋਥੀ ਪਾਤਸ਼ਾਹੀ।
SikhNet (Spanish)Slok Mejl Guru Ram Das, Cuarto Canal Divino.

ਧੁਰਿ ਮਾਰੇ ਪੂਰੈ ਸਤਿਗੁਰੂ; ਸੇਈ ਹੁਣਿ ਸਤਿਗੁਰਿ ਮਾਰੇ ॥

dhur maare poorai satiguroo; seee hun satigur maare |

Sant Singh KhalsaThose who were cursed by the Perfect True Guru, from the very beginning, are even now cursed by the True Guru.
Manmohan SinghThey who were blighted by the Perfect Satguru from the beginning have now been cursed by the True Guru.
Manmohan Singh (Punjabi)ਜਿਨ੍ਹਾਂ ਨੂੰ ਪੂਰਨ ਸਤਿਗੁਰੂ ਨੇ ਮੁੱਢ ਤੋਂ ਧਿਰਕਾਰਿਆ ਸੀ, ਉਨ੍ਹਾਂ ਨੂੰ ਹੁਣ ਸੱਚੇ ਗੁਰਾਂ ਨੇ ਫਿਟਕਾਰ ਛੱਡਿਆ ਹੈ।
Fareedkot Teekaਜੋ ਆਦਿ ਸੇ ਬੇਮੁਖ ਕਰ ਕੇ ਪੂਰੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਮਾਰੇ ਹੈਂ ਸੋਈ ਅਬ ਸਤਿਗੁਰੂ ਅੰਗਦ ਜੀ ਨੇ ਮਾਰੇ ਹੈਂ॥
Prof. Sahib Singhਜੇਹੜੇ ਪਹਿਲਾਂ ਤੋਂ ਹੀ ਪੂਰੇ ਸਤਿਗੁਰੂ ਨੇ ਫਿਟਕਾਰੇ ਹਨ, ਉਹ ਹੁਣ (ਫਿਰ) ਸਤਿਗੁਰੂ ਵਲੋਂ ਮਾਰੇ ਗਏ ਹਨ (ਭਾਵ, ਸਤਿਗੁਰੂ ਵਲੋਂ ਮਨਮੁਖ ਹੋਏ ਹਨ)।

ਪਦ ਅਰਥ ਧੁਰਿ = ਧੁਰ ਤੋਂ। ਸਤਿਗੁਰਿ = ਗੁਰੂ ਨੇ।

SikhNet (Spanish)Aquéllos que fueron maldecidos por el Perfecto Guru, sin haberse arrepentido, la maldición del Guru continúa sobre ellos.

ਜੇ ਮੇਲਣ ਨੋ ਬਹੁਤੇਰਾ ਲੋਚੀਐ; ਨ ਦੇਈ ਮਿਲਣ. ਕਰਤਾਰੇ ॥

je melan no bahuteraa locheeai; na deee milan. karataare |

Sant Singh KhalsaEven though they may have a great longing to associate with the Guru, the Creator does not allow it.
Manmohan SinghThe Creator allows them not to meet the Satguru, even though they may desire much to associate with him.
Manmohan Singh (Punjabi)ਸਿਰਜਣਹਾਰ ਉਨ੍ਹਾਂ ਨੂੰ ਗੁਰੂ ਨਾਲ ਮਿਲਣ ਨਹੀਂ ਦਿੰਦਾ, ਭਾਵੇਂ ਉਹ ਕਿੰਨਾਂ ਹੀ ਬਹੁਤਾ ਚਾਹੁਣ ਉਸ ਨਾਲ ਮਿਲਾਪ ਹੋ ਜਾਵੇ।
Fareedkot Teekaਜੇ ਮੇਲਣ ਕੋ ਭੀ ਹਮ ਬਹੁਤਾ ਚਾਹੇਂ ਤੋ ਭੀ ਕਰਤਾਰ ਉਨ ਕੋ ਮਿਲਨ ਨਹੀਂ ਦੇਤਾ॥
Prof. Sahib Singhਜੇ ਉਹਨਾਂ ਨੂੰ (ਸਤਿਗੁਰੂ ਨਾਲ) ਮੇਲਣ ਲਈ ਬਥੇਰੀ ਤਾਂਘ ਭੀ ਕਰੀਏ (ਤਾਂ ਭੀ) ਸਿਰਜਣਹਾਰ ਉਹਨਾਂ ਨੂੰ ਮਿਲਣ ਨਹੀਂ ਦੇਂਦਾ।
SikhNet (Spanish)Ellos buscan reunirse con el Guru, pero el Señor se opone.

ਸਤਸੰਗਤਿ ਢੋਈ. ਨਾ ਲਹਨਿ; ਵਿਚਿ ਸੰਗਤਿ ਗੁਰਿ ਵੀਚਾਰੇ ॥

satasangat dtoee. naa lehan; vich sangat gur veechaare |

Sant Singh KhalsaThey shall not find shelter in the Sat Sangat, the True Congregation; in the Sangat, the Guru has proclaimed this.
Manmohan SinghIn the society of saints they find no shelter. Thus the Guru has expressed his opinion in the guild of saints.
Manmohan Singh (Punjabi)ਸਾਧ ਸੰਗਤ ਅੰਦਰ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ। ਸੰਤ ਸਮਾਗਮ ਅੰਦਰ ਗੁਰਾਂ ਨੇ ਏਸ ਤਰ੍ਹਾਂ ਆਪਣੀ ਰਾਇ ਪਰਗਟ ਕੀਤੀ ਹੈ।
Fareedkot Teekaਸਤਸੰਗ ਮੇਂ (ਢੋਈ) ਮਿਲਾਪ ਨਹੀਂ ਪਾਵਤੇ ਹੈਂ, ਏਹ ਗੁਰੂ ਅਮਰਦਾਸ ਜੀ ਨੇ ਵੀਚਾਰ ਕਰ ਸਤ ਸੰਗਤ ਮੇਂ ਕਹਾ॥
Prof. Sahib Singhਉਹਨਾਂ ਨੂੰ ਸਤਸੰਗ ਵਿਚ ਭੀ ਢੋਈ ਨਹੀਂ ਮਿਲਦੀ-ਗੁਰੂ ਨੇ ਭੀ ਸੰਗਤਿ ਵਿਚ ਏਹੀ ਵਿਚਾਰ ਕੀਤੀ ਹੈ।
SikhNet (Spanish)No encuentran Refugio en la Saad Sangat, la Sociedad de los Santos, porque el Guru ha proclamado

ਕੋਈ ਜਾਇ ਮਿਲੈ ਹੁਣਿ ਓਨਾ ਨੋ; ਤਿਸੁ ਮਾਰੇ ਜਮੁ ਜੰਦਾਰੇ ॥

koee jaae milai hun onaa no; tis maare jam jandaare |

Sant Singh KhalsaWhoever goes out to meet them now, will be destroyed by the tyrant, the Messenger of Death.
Manmohan SinghWhosoever goes and meets them now him the tyrant courier of death destroys.
Manmohan Singh (Punjabi)ਜੋ ਕੋਈ ਭੀ ਹੁਣ ਜਾ ਕੇ ਉਨ੍ਹਾਂ ਨੂੰ ਮਿਲਦਾ ਹੈ, ਉਸ ਨੂੰ ਮੌਤ ਦਾ ਨਿਰਦਈ ਦੂਤ ਨਾਸ ਕਰ ਦਿੰਦਾ ਹੈ।
Fareedkot Teekaਜੇ ਕੋਈ ਉਨ ਕੋ ਅਬ ਜਾਇ ਕਰ ਮਿਲੇ ਅਰਥਾਤ ਉਨ ਕਾ ਸੰਗੀ ਹੋਵੇ, ਤਿਸ ਕੋ ਜਮਦੂਤ ਵਾ ਜਮੁ ਡੰਡਾ ਮਾਰਤਾ ਹੈ॥
Prof. Sahib Singhਐਸ ਵੇਲੇ ਜੇ ਕੋਈ ਉਹਨਾਂ ਦਾ ਜਾ ਕੇ ਸਾਥੀ ਬਣੇ, ਉਸ ਨੂੰ ਭੀ ਜਮਦੂਤ ਤਾੜਨਾ ਕਰਦਾ ਹੈ (ਉਹ ਮਨੁੱਖ ਭੀ ਮਨ-ਮੁਖਤਾ ਵਾਲੇ ਕੰਮ ਹੀ ਕਰੇਗਾ, ਜਿਸ ਕਰਕੇ ਜੰਮ-ਮਾਰਗ ਦਾ ਭਾਗੀ ਬਣੇਗਾ)।

ਪਦ ਅਰਥ ਜੰਦਾਰ = ਅਵੈੜਾ।

SikhNet (Spanish)que quien sea que los socorra será destruido por la misma muerte.

ਗੁਰਿ ਬਾਬੈ ਫਿਟਕੇ. ਸੇ ਫਿਟੇ; ਗੁਰਿ ਅੰਗਦਿ. ਕੀਤੇ ਕੂੜਿਆਰੇ ॥

gur baabai fittake. se fitte; gur angad. keete koorriaare |

Sant Singh KhalsaThose who were condemned by Guru Nanak were declared counterfeit by Guru Angad as well.
Manmohan SinghThey who were cursed by the Primal Guru remained cursed and were declared counterfeit by Guru Angad Dev.
Manmohan Singh (Punjabi)ਜੋ ਆਦਿ ਗੁਰਾਂ ਦੇ ਧਿਰਕਾਰੇ ਹੋਏ ਸਨ, ਉਹ ਭ੍ਰਿਸ਼ਟੇ ਹੀ ਰਹੇ ਅਤੇ ਗੁਰੂ ਅੰਗਦ ਦੇਵ ਜੀ ਨੇ ਭੀ ਉਨ੍ਹਾਂ ਨੂੰ ਝੂਠੇ ਕਰਾਰ ਦੇ ਦਿਤਾ।
Fareedkot Teekaਜੋ ਗੁਰੂ ਬਾਬੇ ਨਾਨਕ ਜੀ ਨੇ ਫਿਟਕੇ ਹੈਂ, ਸੋ (ਫਿਟੇ) ਵਿਗੜ ਗਏ ਪੁਨਾ ਗੁਰੂ ਅੰਗਦ ਜੀ ਨੇ ਭੀ ਵਹੀ ਝੂਠੇ ਕਰੇ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਬਾਬੇ (ਗੁਰੂ ਨਾਨਕ ਦੇਵ) ਨੇ ਮਨਮੁਖ ਕਰਾਰ ਦਿੱਤਾ, ਉਹਨਾਂ ਅਹੰਕਾਰੀਆਂ ਨੂੰ ਗੁਰੂ ਅੰਗਦ ਨੇ ਭੀ ਝੂਠਾ ਮਿਥਿਆ।
SikhNet (Spanish)Los que fueron maldecidos por Guru Nanak, la maldición de Guru Angad también se dio sobre ellos.

ਗੁਰਿ. ਤੀਜੀ ਪੀੜੀ ਵੀਚਾਰਿਆ; ਕਿਆ ਹਥਿ ਏਨਾ ਵੇਚਾਰੇ ॥

gur. teejee peerree veechaariaa; kiaa hath enaa vechaare |

Sant Singh KhalsaThe Guru of the third generation thought, "What lies in the hands of these poor people?"
Manmohan SinghThe Guru in the third generation thought "What does lie in the hand of these poor people?"
Manmohan Singh (Punjabi)ਤੀਸਰੀ ਪੀੜ੍ਹੀ ਵਿੱਚ ਗੁਰਾਂ ਨੇ ਖਿਆਲ ਕੀਤਾ ਕਿ ਇਨ੍ਹਾਂ ਗਰੀਬ ਲੋਕਾਂ ਦੇ ਹੱਥ ਵਿੱਚ ਕੀ ਹੈ?
Fareedkot Teekaਗੁਰੂ ਤੀਜੀ ਪੀੜੀ ਸ੍ਰੀ ਗੁਰੂ ਅਮਰ ਦਾਸ ਜੀ ਨੇ ਵਿਚਾਰਿਆ ਕਿ ਇਨ ਵਿਚਾਰੋਂ ਕੇ ਹਾਥ ਕਿਆ ਹੈ॥
Prof. Sahib Singhਤੀਜੇ ਥਾਂ ਬੈਠੇ ਗੁਰੂ ਨੇ ਵਿਚਾਰ ਕੀਤੀ ਕਿ ਇਹਨਾਂ ਕੰਗਾਲਾਂ ਦੇ ਕੀਹ ਵੱਸ?
SikhNet (Spanish)Cuando entendieron que no podían hacer nada, pidieron perdón al Tercer Guru y Él los perdonó.

ਗੁਰੁ ਚਉਥੀ ਪੀੜੀ ਟਿਕਿਆ; ਤਿਨਿ. ਨਿੰਦਕ ਦੁਸਟ ਸਭਿ ਤਾਰੇ ॥

gur chauthee peerree ttikiaa; tin. nindak dusatt sabh taare |

Sant Singh KhalsaThe Guru of the fourth generation saved all these slanderers and evil-doers.
Manmohan SinghThe Satguru, who nominated the Guru in the fourth generation, he saved all the slanderers and miscreants.
Manmohan Singh (Punjabi)ਜਿਨ੍ਹਾਂ ਸਤਿਗੁਰਾਂ ਨੇ ਚੋਥੀ ਪੀੜ੍ਹੀ ਵਿੱਚ ਗੁਰੂ ਮੁਕੱਰਰ ਕੀਤਾ ਸੀ, ਉਨ੍ਹਾਂ ਨੇ ਸਾਰੇ ਕਲੰਕ ਲਾਉਣ ਵਾਲੇ ਤੇ ਕੁਕਰਮੀ ਬਚਾ ਲਏ।
Fareedkot Teekaਜਿਸ ਗੁਰੂ ਅਮਰਦਾਸ ਜੀ ਨੇ ਚਉਥੀ ਪੀੜੀ ਹਮਾਰੇ ਕੋ ਟਿਕਿਆ ਹੈ, ਤਿਸ ਗੁਰੂ ਜੀ ਨੇ ਕ੍ਰਿਪਾ ਦ੍ਰਿਸਟੀ ਕਰ ਕੇ ਨਿੰਦਕ ਦੁਸਟ ਸਭ ਤਾਰ ਲੀਏ॥
Prof. Sahib Singhਜਿਸ ਨੇ ਚੌਥੇ ਥਾਂ ਬੈਠੇ ਨੂੰ ਗੁਰੂ ਥਾਪਿਆ, ਉਸ ਨੇ ਸਾਰੇ ਨਿੰਦਕ ਤੇ ਦੁਸ਼ਟ ਤਾਰ ਦਿੱਤੇ (ਭਾਵ, ਅਹੰਕਾਰ ਤੇ ਫਿਟੇਵੇਂ ਤੋਂ ਬਚਾ ਲਏ)।

ਪਦ ਅਰਥ ਫਿਟਕੇ = ਫਿਟਕਾਰ ਪਾਈ। ਸੇ ਫਿਟੇ = ਉਹ ਫਿੱਟੇ ਹੋਏ ਅੰਹਕਾਰੀ।

SikhNet (Spanish)Y el Cuarto Guru también perdonó a todos los calumniadores y a los enemigos de la Casa del Guru.

ਕੋਈ ਪੁਤੁ ਸਿਖੁ. ਸੇਵਾ ਕਰੇ ਸਤਿਗੁਰੂ ਕੀ; ਤਿਸੁ ਕਾਰਜ ਸਭਿ ਸਵਾਰੇ ॥

koee put sikh. sevaa kare satiguroo kee; tis kaaraj sabh savaare |

Sant Singh KhalsaIf any son or Sikh serves the True Guru, then all of his affairs will be resolved.
Manmohan SinghLet any son or disciple of the True Guru, perform his service, then all his affairs, the Guru sets aright.
Manmohan Singh (Punjabi)ਸੱਚੇ ਗੁਰਾਂ ਦਾ ਕੋਈ ਪੁਤ੍ਰ ਜਾ ਮੁਰੀਦ ਉਨ੍ਹਾਂ ਦੀ ਟਹਿਲ ਸੇਵਾ ਕਮਾਵੇ, ਉਸ ਦੇ ਸਾਰੇ ਕੰਮ ਗੁਰੂ ਜੀ ਰਾਸ ਕਰ ਦਿੰਦੇ ਹਨ।
Fareedkot Teekaਸਿਖ ਵਾ ਪੁਤ ਕੋਈ ਹੋ ਜੋ ਗੁਰੋਂ ਕੀ ਸੇਵਾ ਕਰੇ, ਤਿਸ ਕੇ ਸੰਪੂਰਨ ਕਾਰਜ ਸਵਾਰ ਦੇਤੇ ਹੈਂ॥
Prof. Sahib Singhਪੁੱਤਰ ਹੋਵੇ ਚਾਹੇ ਸਿੱਖ, ਜੋ ਕੋਈ (ਭੀ) ਸਤਿਗੁਰੂ ਦੀ ਸੇਵਾ ਕਰਦਾ ਹੈ ਸਤਿਗੁਰੂ ਉਸ ਦੇ ਸਾਰੇ ਕਾਰਜ ਸਵਾਰਦਾ ਹੈ-

ਪਦ ਅਰਥ ਸਭਿ = ਸਾਰੇ।

SikhNet (Spanish)Aun si fueron sus hijos o sus discípulos los que sirvieron al Guru, el Guru los bendijo a todos con la Plenitud.

ਜੋ ਇਛੈ. ਸੋ ਫਲੁ ਪਾਇਸੀ; ਪੁਤੁ ਧਨੁ ਲਖਮੀ; ਖੜਿ ਮੇਲੇ. ਹਰਿ ਨਿਸਤਾਰੇ ॥

jo ichhai. so fal paaeisee; put dhan lakhamee; kharr mele. har nisataare |

Sant Singh KhalsaHe obtains the fruits of his desires - children, wealth, property, union with the Lord and emancipation.
Manmohan SinghHe who takes and dedicates his children property and wealth unto the Guru obtains the desired boons and him the Lord floats across the life-sea.
Manmohan Singh (Punjabi)ਜੋ ਆਪਣੇ ਬੱਚੇ, ਜਾਇਦਾਦ ਅਤੇ ਦੌਲਤ ਲੈ ਜਾ ਕੇ ਗੁਰਾਂ ਦੇ ਸਮਰਪਣ ਕਰ ਦਿੰਦਾ ਹੈ, ਉਹ ਲੋੜੀਦੀਆਂ ਮੁਰਾਦਾਂ ਪਾ ਲੈਦਾ ਹੈ ਤੇ ਉਸ ਨੂੰ ਵਾਹਿਗੁਰੂ ਜੀਵਨ-ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਜੋ ਇਛਾ ਕਰਤਾ ਹੈ, ਸੋਈ ਫਲ ਪਾਵਤਾ ਹੈ। ਪੁਤ੍ਰ ਔਰ (ਧਨ) ਮਾਲ ਪੁਨਾ (ਲਖਮੀ) ਰੋਕੜੀ ਮਾਇਆ ਇਹ ਸੰਪੂਰਨ ਪਦਾਰਥ (ਖੜ) ਲੈਕਰ ਆਪ ਕੋ ਗੁਰੋਂ ਕੇ ਸਾਥ ਮੇਲੇ, ਤਿਸ ਕੋ ਹਰੀ ਨਿਸਤਾਰਤੇ ਹੈਂ॥
Prof. Sahib Singhਪੁੱਤਰ, ਧਨ, ਲੱਛਮੀ, ਜਿਸ ਭੀ ਸ਼ੈ ਦੀ ਉਹ ਇੱਛਾ ਕਰੇ, ਉਹੀ ਫਲ ਉਸ ਨੂੰ ਮਿਲਦਾ ਹੈ, (ਸਤਿਗੁਰੂ) ਉਸ ਨੂੰ ਲੈ ਜਾ ਕੇ (ਪ੍ਰਭੂ ਨਾਲ) ਮੇਲਦਾ ਹੈ ਤੇ ਪ੍ਰਭੂ (ਉਸ ਨੂੰ) ਪਾਰ ਉਤਾਰਦਾ ਹੈ।

ਪਦ ਅਰਥ ਖੜਿ = ਖੜ ਕੇ, ਲੈ ਜਾ ਕੇ।

SikhNet (Spanish)Porque uno obtiene del Guru lo que sea que busque, no importa que sean riquezas o hijos o la Unión con Dios.

ਸਭਿ ਨਿਧਾਨ ਸਤਿਗੁਰੂ ਵਿਚਿ; ਜਿਸੁ ਅੰਦਰਿ ਹਰਿ ਉਰ ਧਾਰੇ ॥

sabh nidhaan satiguroo vich; jis andar har ur dhaare |

Sant Singh KhalsaAll treasures are in the True Guru, who has enshrined the Lord within the heart.
Manmohan SinghAll the treasures are in the True Guru who has installed God within his mind.
Manmohan Singh (Punjabi)ਸਾਰੇ ਖ਼ਜ਼ਾਨੇ ਸੰਚੇ ਗੁਰਾਂ ਅੰਦਰ ਹਨ, ਜਿਨ੍ਹਾਂ ਨੇ ਆਪਣੇ ਅੰਤਰਿ ਆਤਮੇ ਵਾਹਿਗੁਰੂ ਨੂੰ ਟਿਕਾਇਆ ਹੋਇਆ ਹੈ।
Fareedkot Teekaਜਿਸ ਸਤਿਗੁਰੂ ਨੇ ਰਿਦੇ ਮੇਂ ਹਰੀ ਕੋ ਧਾਰਨ ਕੀਆ ਹੈ ਤਿਸ ਮੇਂ ਸੰਪੂਰਨ ਨਿਧਾਂ ਹੈਂ॥
Prof. Sahib Singh(ਮੁਕਦੀ ਗੱਲ), ਜਿਸ ਸਤਿਗੁਰੂ ਦੇ ਹਿਰਦੇ ਵਿਚ ਪ੍ਰਭੂ ਟਿਕਿਆ ਹੋਇਆ ਹੈ, ਉਸ ਵਿਚ ਸਾਰੇ ਖ਼ਜ਼ਾਨੇ ਹਨ।

ਪਦ ਅਰਥ ਉਰ = ਹਿਰਦਾ।

SikhNet (Spanish)El Verdadero Guru tiene todos los Tesoros con Él, porque guarda al Señor siempre en su mente.

ਸੋ ਪਾਏ ਪੂਰਾ ਸਤਿਗੁਰੂ; ਜਿਸੁ ਲਿਖਿਆ ਲਿਖਤੁ ਲਿਲਾਰੇ ॥

so paae pooraa satiguroo; jis likhiaa likhat lilaare |

Sant Singh KhalsaHe alone obtains the Perfect True Guru, on whose forehead such blessed destiny is pre-ordained.
Manmohan SinghHe alone obtains the Perfect True Guru on whose brow an auspicious writ is recorded.
Manmohan Singh (Punjabi)ਕੇਵਲ ਓਹੀ ਪੂਰਨ ਸੱਚੇ ਗੁਰਾਂ ਨੂੰ ਪਾਉਂਦਾ ਹੈ, ਜਿਸ ਦੇ ਮੱਥੇ ਤੇ ਮੁਬਾਰਕ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਪਰੰਤੂ ਜਿਸ ਕੇ (ਲਿਲਾਰੇ) ਮਸਤਕ ਮੇਂ ਸੁਭ ਲੇਖ ਲਿਖਾ ਹੈ, ਸੋ ਪੁਰਸ ਪੂਰੇ ਸਤਿਗੁਰੋਂ ਕੋ ਪਾਵਤਾ ਹੈ॥
Prof. Sahib Singhਜਿਸ (ਮਨੁੱਖ) ਦੇ ਮੱਥੇ ਤੇ (ਪਿਛਲੇ ਕੀਤੇ ਚੰਗੇ ਕੰਮਾਂ ਦੇ ਸੰਸਕਾਰ-ਰੂਪੀ) ਲੇਖ ਲਿਖੇ ਹੋਏ ਹਨ, ਉਹ ਪੂਰੇ ਸਤਿਗੁਰੂ ਨੂੰ ਮਿਲ ਪੈਂਦਾ ਹੈ।
SikhNet (Spanish)Pero solamente aquéllos que así lo tienen escrito en su destino, llegan a la Presencia del Guru.

ਜਨੁ ਨਾਨਕੁ. ਮਾਗੈ ਧੂੜਿ ਤਿਨ; ਜੋ ਗੁਰਸਿਖ ਮਿਤ ਪਿਆਰੇ ॥੧॥

jan naanak. maagai dhoorr tin; jo gurasikh mit piaare |1|

Sant Singh KhalsaServant Nanak begs for the dust of the feet of those GurSikhs who love the Lord, their Friend. ||1||
Manmohan SinghSerf Nanak prays for the dust of the feet of those Sikhs of the Guru, who are sweet unto God the Friend.
Manmohan Singh (Punjabi)ਬਾਂਦਾ ਨਾਨਕ, ਉਨ੍ਹਾਂ ਗੁਰੂ ਦੇ ਸਿੱਖਾਂ ਦੇ ਪੈਰਾਂ ਦੀ ਖ਼ਾਕ ਦੀ ਯਾਚਨਾ ਕਰਦਾ ਹੈ, ਜਿਹੜੇ ਮਿਤ੍ਰ ਵਾਹਿਗੁਰੂ ਨੂੰ ਮਿਠੱੜੇ ਲੱਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਜਨੋਂ ਕੀ ਚਰਨ ਧੂੜ ਮਾਂਗਤਾ ਹੂੰ ਜੋ ਗੁਰੋਂ ਕੇ ਸਿਖ ਮੇਰੇ ਮਿਤ੍ਰ ਸਮ ਪਿਆਰੇ ਹੈਂ॥੧॥
Prof. Sahib Singh(ਇਹੋ ਜਿਹੇ) ਜੋ ਮਿੱਤਰ ਪਿਆਰੇ ਗੁਰੂ ਕੇ ਸਿੱਖ ਹਨ, ਉਹਨਾਂ ਦੇ ਚਰਨਾਂ ਦੀ ਧੂੜ ਦਾਸ ਨਾਨਕ (ਭੀ) ਮੰਗਦਾ ਹੈ ॥੧॥

ਪਦ ਅਰਥ ਲਿਲਾਰੇ = ਮੱਥੇ ਤੇ ॥੧॥

SikhNet (Spanish)Nanak busca, oh Señor, el Polvo de los Pies de los que son Tus Amigos, los Santos.(1)

Open this shabad →

Ang 307 of 1430