ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਜਜਾ ਜਾਨੈ; ਹਉ ਕਛੁ ਹੂਆ ॥
jajaa jaanai; hau kachh hooaa |
Sant Singh KhalsaJAJJA: When someone, in his ego, believes that he has become something,
Manmohan SinghJ: When man thinks he has become something,
Manmohan Singh (Punjabi)ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,
Fareedkot Teekaਜਜਾ ਅਖਰ ਲੇ ਕਰ ਕਹਤੇ ਹੈਂ: ਜੋ ਕੋਈ ਪੁਰਸ ਕਹਤਾ ਹੈ ਮੈਂ ਕੁਛ ਹੋ ਗਿਆ ਹੂੰ ਅਰਥਾਤ ਹੰਕਾਰ ਕਰਤਾ ਹੈ॥
Prof. Sahib Singhਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ,
SikhNet (Spanish)YAYYA: Cuando el hombre está orgulloso de su ser,
ਬਾਧਿਓ; ਜਿਉ ਨਲਿਨੀ ਭ੍ਰਮਿ ਸੂਆ ॥
baadhio; jiau nalinee bhram sooaa |
Sant Singh Khalsahe is caught in his error, like a parrot in a trap.
Manmohan Singhthrough error, he is, then, caught like a parrot in a trap.
Manmohan Singh (Punjabi)ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।
Fareedkot Teekaਸੋ ਐਸੇ ਬਾਂਧਿਆ ਹੂਆ ਹੈ ਜੈਸੇ ਨਲਨੀ ਮੇਂ ਭ੍ਰਮ ਕਰ ਕੇ (ਸੂਆ) ਤੋਤਾ ਬਾਂਧਾ ਹੂਆ ਹੋਤਾ ਹੈ॥☬ਨਲਨੀ ਕਾ ਸ੍ਵਰੂਪ ਏਹ ਹੈ ਕਿ ਏਕ ਜਲ ਕੇ ਕੁੰਡੇ ਊਪਰਿ ਦੋ ਸੀਖੇਂ ਗਾਡ ਕਰ ਏਕ ਸੀਖ ਮੇਂ ਥੋਥਾ ਨੜਾ ਪਾਇ ਕਰ ਉਨ ਕੋ ਸੀਖੋਂ ਪਰ ਰਾਖ ਦੇਈਤਾ ਹੈ। ਜਬ ਤੋਤਾ ਪਾਨੀ ਪੀਨੇ ਕੇ ਵਾਸਤੇ ਆਕਰ ਤਿਸ ਪੁਰ ਬੈਠਤਾ ਹੈ, ਤਬ ਤੋਤੇ ਕੇ ਬੋਝ ਕਰ ਕੇ ਵਹੁ ਨਲਨੀ ਫਿਰ ਜਾਤੀ ਹੈ। ਤੋਤੇ ਕਾ ਸਿਰੁ ਨੀਚੇ ਹੋ ਜਾਤਾ ਹੈ। ਤੋਤਾ ਨੀਚੇ ਕੇ ਪਾਨੀ ਕੋ ਅਤੀ ਗੰਭੀਰ ਸਮੁੰਦ੍ਰ ਰੂਪ ਜਾਨ ਕਰ ਡੂਬਣੇ ਕੇ ਭਯ ਕਰ ਕੇ ਨਲਕੀ ਕੋ ਪੰਜੇ ਸੇ ਛੋਡਤਾ ਨਹੀਂ ਹੈ, ਅਰੁ ਜਾਨਤਾ ਹੈ ਇਸ ਨੇ ਮੁਝ ਕੋ ਪਕੜ ਲੀਆ ਹੈ। ਤੈਸੇ ਹੀ ਜੀਵ ਅਪਨੇ ਹੰਕਾਰ ਕਰ ਬਾਂਧਾ ਹੂਆ ਹੈ, ਇਸ ਕੋ ਬਾਂਧਨੇ ਵਾਲਾ ਔਰ ਕੋਈ ਨਹੀਂ ਹੈ।
Prof. Sahib Singhਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ।ਪਦ ਅਰਥ ਨਲਿਨੀ = ਤੋਤੇ ਨੂੰ ਫੜਨ ਵਾਲਾ ਯੰਤ੍ਰ। ਇਕ ਚਰਖੜੀ ਜਿਸ ਉਤੇ ਚੋਗਾ ਪਾਇਆ ਹੁੰਦਾ ਹੈ, ਹੇਠਲੇ ਪਾਸੇ ਪਾਣੀ ਦਾ ਭਾਂਡਾ ਰੱਖਿਆ ਹੁੰਦਾ ਹੈ, ਤੋਤਾ ਚੋਗੇ ਦੇ ਲਾਲਚ ਵਿਚ ਉਤੇ ਆ ਬੈਠਦਾ ਹੈ, ਚਰਖੜੀ ਉਲਟ ਜਾਂਦੀ ਹੈ, ਤੋਤਾ ਹੇਠਲੇ ਪਾਸੇ ਪਾਣੀ ਵੇਖ ਕੇ ਚਰਖੜੀ ਨੂੰ ਘੁੱਟ ਕੇ ਫੜ ਲੈਂਦਾ ਹੈ ਤੇ ਉਹ ਆਪ ਹੀ ਫੜਿਆ ਜਾਂਦਾ ਹੈ। ਸੂਆ = ਤੋਤਾ।
SikhNet (Spanish)es atrapado como un perico en una cueva sin salida.
ਜਉ ਜਾਨੈ; ਹਉ ਭਗਤੁ ਗਿਆਨੀ ॥
jau jaanai; hau bhagat giaanee |
Sant Singh KhalsaWhen he believes, in his ego, that he is a devotee and a spiritual teacher,
Manmohan SinghWhen he deems himself a Saint and a theologian,
Manmohan Singh (Punjabi)ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,
Fareedkot Teekaਜੇਕਰ ਹੰਕਾਰ ਬੁਧੀ ਕਰ ਕੇ ਕੋਈ ਸਮਝੇ ਕਿ ਮੈਂ ਭਗਤ ਹੂੰ ਅਰ ਗ੍ਯਾਨੀ ਹੂੰ॥
Prof. Sahib Singhਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ,
SikhNet (Spanish)Cuando el hombre está orgulloso de su sabiduría y su devoción a Dios,
ਆਗੈ ਠਾਕੁਰਿ; ਤਿਲੁ ਨਹੀ ਮਾਨੀ ॥
aagai tthaakur; til nahee maanee |
Sant Singh Khalsathen, in the world hereafter, the Lord of the Universe shall have no regard for him at all.
Manmohan Singhin the world to come, the Lord shall not have even a sesame's regard for him.
Manmohan Singh (Punjabi)ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।
Fareedkot Teekaਸੋ (ਆਗੈ) ਪ੍ਰਲੋਕ ਮੇਂ ਵਾ ਠਾਕੁਰ ਜੀ ਕੇ ਆਗੇ ਤਿਸ ਕੀ ਭਗਤੀ ਤਿਲ ਮਾਤ੍ਰ ਭੀ ਪ੍ਰਮਾਣ ਨਹੀਂ ਹੋਤੀ॥
Prof. Sahib Singhਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ।ਪਦ ਅਰਥ ਠਾਕੁਰਿ = ਠਾਕੁਰ ਨੇ।
SikhNet (Spanish)sus esfuerzos no sirven para nada en los ojos del Señor.
ਜਉ ਜਾਨੈ; ਮੈ ਕਥਨੀ ਕਰਤਾ ॥
jau jaanai; mai kathanee karataa |
Sant Singh KhalsaWhen he believes himself to be a preacher,
Manmohan SinghWhen he considers himself to be a preacher,
Manmohan Singh (Punjabi)ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,
Fareedkot Teekaਜੇਕਰ ਪੁਰਸ ਇਹ ਜਾਨ ਲੇਵੇ ਕਿ ਮੈਂ (ਕਥਨੀ) ਕਥਾ ਕਰਤਾ ਹੂੰ॥
Prof. Sahib Singhਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ,
SikhNet (Spanish)El que piensa que habla muy bien,
ਬਿਆਪਾਰੀ; ਬਸੁਧਾ ਜਿਉ ਫਿਰਤਾ ॥
biaapaaree; basudhaa jiau firataa |
Sant Singh Khalsahe is merely a peddler wandering over the earth.
Manmohan Singhhe merely wanders over the earth like a pedlar.
Manmohan Singh (Punjabi)ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।
Fareedkot Teekaਸੋ ਜੈਸੇ ਵਾਪਾਰੀ ਲਾਭ ਕੇ ਵਾਸਤੇ (ਬਸੁਧਾ) ਪ੍ਰਿਥ੍ਵੀ ਮੇਂ ਫਿਰਤਾ ਹੈ, ਤੈਸੇ ਹੀ ਵਹੁ ਕਥਾ ਕਰਨੇ ਵਾਲਾ ਹੈ। ਕਿਉਂਕਿ ਉਸ ਨੇ ਕਥਾ ਕਾ ਹੀ ਵਾਪਾਰ ਕਰ ਰਖਾ ਹੈ॥
Prof. Sahib Singhਤਾਂ ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਹੈ, (ਜਿਵੇਂ ਫੇਰੀ ਵਾਲਾ ਸੌਦਾ ਹੋਰਨਾਂ ਅਗੇ ਹੀ ਵੇਚਦਾ ਹੈ, ਤਿਵੇਂ ਇਹ ਭੀ ਆਪ ਕੋਈ ਆਤਮਕ ਲਾਭ ਨਹੀਂ ਖੱਟਦਾ)।ਪਦ ਅਰਥ ਬਸੁਧਾ = ਧਰਤੀ।
SikhNet (Spanish)es como el vendedor ambulante que cruza a través del mundo de otros.
ਸਾਧਸੰਗਿ; ਜਿਹ ਹਉਮੈ ਮਾਰੀ ॥
saadhasang; jih haumai maaree |
Sant Singh KhalsaBut one who conquers his ego in the Company of the Holy,
Manmohan SinghHe, who effaces his self-conceit in the society of Saints,
Manmohan Singh (Punjabi)ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,
Fareedkot Teekaਜਿਸ ਪੁਰਸ ਨੇ ਸਾਧ ਸੰਗ ਕਰ ਹੰਤਾ ਮਮਤਾ ਮਾਰੀ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ,ਪਦ ਅਰਥ ਜਿਹ = ਜਿਸ ਨੇ।
SikhNet (Spanish)aquél que logra canalizar su ego en la Saad Sangat, la Sociedad de los Santos.
ਨਾਨਕ. ਤਾ ਕਉ; ਮਿਲੇ ਮੁਰਾਰੀ ॥੨੪॥
naanak. taa kau; mile muraaree |24|
Sant Singh KhalsaO Nanak, meets the Lord. ||24||
Manmohan SinghO Nanak, him, Lord, the Killer of Mur (demon) meets.
Manmohan Singh (Punjabi)ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੋ ਵਾਹਗੁਰੂ ਮਿਲਤਾ ਹੈ॥੨੪॥☬ਜੇ ਕਹੇ ਹੰਕਾਰ ਨਿਬ੍ਰਤੀ ਕਾ ਸਾਧਨ ਕਹੀਏ? ਸੋ ਕਹਤੇ ਹੈਂ:
Prof. Sahib Singhਹੇ ਨਾਨਕ! ਉਸੇ ਨੂੰ ਪਰਮਾਤਮਾ ਮਿਲਦਾ ਹੈ ॥੨੪॥ਪਦ ਅਰਥ ਮੁਰਾਰੀ = ਪਰਮਾਤਮਾ ॥੨੪॥
SikhNet (Spanish)Dice Nanak, sólo recibirá al Señor, (24)