ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸਾਹੀ।
SikhNet (Spanish)Mejl Guru Aryan, Quinto Canal Divino.
ਦੇਹ ਅੰਧਾਰੀ ਅੰਧੁ; ਸੁੰਞੀ ਨਾਮ. ਵਿਹੂਣੀਆ ॥
deh andhaaree andh; sunyee naam. vihooneea |
Sant Singh KhalsaThe body is dark, blind and empty, without the Naam, the Name of the Lord.
Manmohan SinghDark, blind and empty is the body without the Lord's Name.
Manmohan Singh (Punjabi)ਸਿਆਹ, ਅੰਨ੍ਹੀ ਅਤੇ ਸੱਖਣੀ ਹੈ ਕਾਂਇਆ ਪ੍ਰਭੂ ਦੇ ਨਾਮ ਦੇ ਬਗ਼ੈਰ।
Fareedkot Teekaਹੇ ਅੰਧੇ ਜੀਵ! ਦੇਹ (ਅੰਧਾਰੀ) ਜੜ ਹੈ ਔ ਨਾਮ ਜਪੇ ਸੇ ਬਿਨਾਂ ਸੁੰਞੀ ਅਰਥਾਤ ਨਿਕੰਮੀ ਹੈ॥
Prof. Sahib Singhਨਾਮ ਤੋਂ ਖੁੰਝਿਆ ਹੋਇਆ ਸਰੀਰ (ਆਤਮਕ ਜੀਵਨ ਤੋਂ) ਸੱਖਣਾ ਰਹਿੰਦਾ ਹੈ, ਪੂਰਨ ਤੌਰ ਤੇ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ ਇੰਦ੍ਰੇ ਸੁਚੱਜੀ ਵਰਤੋਂ ਵਲੋਂ ਅੰਨ੍ਹੇ ਹੋ ਕੇ ਵਿਕਾਰਾਂ ਵਿਚ ਪਰਵਿਰਤ ਹੋਏ ਰਹਿੰਦੇ ਹਨ)।
ਪਦ ਅਰਥ ਦੇਹ = ਕਾਇਆਂ। ਅੰਧੁ ਅੰਧਾਰੀ = ਪੂਰਨ ਤੌਰ ਤੇ ਅੰਨ੍ਹੀ। ਸੁੰਞੀ = ਆਤਮਕ ਜੀਵਨ ਤੋਂ ਸੱਖਣੀ।
SikhNet (Spanish)Ciego está el cuerpo, vacante y oscuro, sin el Nombre del Señor.
ਨਾਨਕ ਸਫਲ ਜਨੰਮੁ; ਜੈ ਘਟਿ ਵੁਠਾ ਸਚੁ ਧਣੀ ॥੨॥
naanak safal janam; jai ghatt vutthaa sach dhanee |2|
Sant Singh KhalsaO Nanak, fruitful is the birth of one, within whose heart the True Master dwells. ||2||
Manmohan SinghNanak, fruitful is the birth of him, within whose mind the True Master abides.
Manmohan Singh (Punjabi)ਨਾਨਕ, ਫਲਾਦਾਇਕ ਹੈ ਉਸ ਦਾ ਜੰਮਣਾ, ਜਿਸ ਦੇ ਮਨ ਅੰਦਰ ਉਹ ਸੱਚਾ ਮਾਲਕ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾ ਜਨਮੁ ਸਫਲਾ ਹੈ ਜਿਸ ਕੇ ਰਿਦੇ ਮੇਂ (ਸਚੁ ਧਣੀ) ਪਰਮੇਸਰ ਵਸਿਆ ਹੈ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਮਾਲਕ-ਪ੍ਰਭੂ ਆ ਵੱਸਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੈ ॥੨॥
ਪਦ ਅਰਥ ਜੈ ਘਟਿ = ਜਿਸ ਮਨੁੱਖ ਦੇ ਹਿਰਦੇ ਵਿਚ। ਸਚੁ = ਸਦਾ-ਥਿਰ। ਵੁਠਾ = ਆ ਵੱਸਿਆ ॥੨॥
SikhNet (Spanish)Dice Nanak, aquéllos en cuyo corazón vive mi Dios, alcanzan la Plenitud. (2)