ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਸ਼ਾਹੀ।
SikhNet (Spanish)Mejl Guru Nanak, Primer Canal Divino.
ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮੑਿਆਰ ॥
mittee musalamaan kee; perrai pee kumaaar |
Sant Singh KhalsaThe clay of the Muslim's grave becomes clay for the potter's wheel.
Manmohan SinghThe clay of a Muslim (in the grave after death) falls into the potter's clod.
Manmohan Singh (Punjabi)ਮੁਸਲਮਾਨ ਦੀ ਕਬਰ ਦੀ ਮਿੱਟੀ ਘੁਮਾਰ ਦੇ ਪਿੰਨੇ ਵਿੱਚ ਪੈਦੀ ਹੈ।
Fareedkot Teekaਮੁਸਲਮਾਨੋਂ ਕੀ ਜਹਾਂ ਕਬਰੇਂ ਹੋਂ ਵਹੁ ਮਿਟੀ ਚਿਕਨੀ ਹੋਤੀ ਹੈ, ਸੋ ਕੁਮਿਆਰ ਲੋਗ ਉਸ ਮਿਟੀ ਕੋ ਖੋਦ ਕਰ ਕੇ ਲੇ ਆਉਤੇ ਹੈਂ। ਔਰ ਉਸ ਕੋ ਭਲੀ ਭਾਂਤਿ ਕਮਾਉਤੇ ਹੈਂ, ਫਿਰ ਉਹ ਮਿਟੀ ਕੁਮਾਰੋਂ ਕੇ ਪੇੜੇ ਮੇਂ ਪੜਤੀ ਹੈ ਅਰਥਾਤ ਉਸ ਕਾ ਪਿੰਨਾ ਹੋਤਾ ਹੈ॥
Prof. Sahib Singh(ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ, ਪਰ) ਉਸ ਥਾਂ ਦੀ ਮਿੱਟੀ ਭੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ (ਕਈ ਵਾਰੀ) ਕੁਮ੍ਹਿਆਰ ਦੇ ਵੱਸ ਪੈ ਜਾਂਦੀ ਹੈ (ਭਾਵ, ਉਹ ਮਿੱਟੀ ਚੀਕਣੀ ਹੋਣ ਕਰਕੇ ਕੁਮ੍ਹਿਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ);
SikhNet (Spanish)El barro de la tumba del musulmán se vuelve el material que usa el orfebre.
ਘੜਿ ਭਾਂਡੇ ਇਟਾ ਕੀਆ; ਜਲਦੀ ਕਰੇ ਪੁਕਾਰ ॥
gharr bhaandde ittaa keea; jaladee kare pukaar |
Sant Singh KhalsaPots and bricks are fashioned from it, and it cries out as it burns.
Manmohan SinghFrom it vessels are fashioned and bricks made and it cries out as it burns.
Manmohan Singh (Punjabi)ਇਸ ਤੋਂ ਬਰਤਨ ਬਣਾਏ ਜਾਂਦੇ ਹਨ, ਤੇ ਇੱਟਾਂ ਘੜੀਆਂ ਜਾਂਦੀਆਂ ਹਨ। ਸੜਦੀ ਹੋਈ ਇਹ ਚੀਕ-ਚਿਹਾੜਾ ਪਾਉਂਦੀ ਹੈ।
Fareedkot Teekaਫਿਰ ਉਸ ਕੋ ਚੱਕ ਪਰ ਰਖ ਕਰ ਓਸੀ ਕੇ (ਭਾਂਡੇ) ਬਰਤਨ ਘੜਤੇ ਹੈਂ ਔਰ ਇਟਾਂ ਭੀ ਕਰੀਆਂ ਜਾਤੀਆਂ ਹੈ। ਫਿਰ ਆਵੇ ਮੇਂ ਚਿਨ ਕਰ ਅਗਨ ਲਗਾਉਤੇ ਹੈਂ। ਤਬ ਵਹੁ ਮੁਸਲਮਾਨੋਂ ਕੀ ਮਿਟੀ ਜਲਤੀ ਹੂਈ ਸੂੰ ਸੂੰ ਪੁਕਾਰ ਕਰਤੀ ਹੈ, ਭਾਵ ਕਿ ਜੋ ਮੁਝ ਕੋ ਪਹਲੇ ਜਲਾਉਤੇ ਤੋ ਫੇਰ ਕਿਉਂ ਦੁਖੁ ਸਹਨਾ ਪੜਤਾ॥
Prof. Sahib Singh(ਕੁਮ੍ਹਿਆਰ ਉਸ ਮਿੱਟੀ ਨੂੰ) ਘੜ ਕੇ (ਉਸ ਦੇ) ਭਾਂਡੇ ਤੇ ਇੱਟਾਂ ਬਣਾਉਂਦਾ ਹੈ, (ਤੇ ਆਵੀ ਵਿਚ ਪੈ ਕੇ, ਉਹ ਮਿੱਟੀ, ਮਾਨੋ) ਸੜਦੀ ਹੋਈ ਪੁਕਾਰ ਕਰਦੀ ਹੈ,ਪਦ ਅਰਥ ਕੀਆ = ਬਣਾਈਆਂ। ਕਰੇ ਪੁਕਾਰ = (ਉਹ ਮਿੱਟੀ, ਮਾਨੋ) ਪੁਕਾਰ ਕਰਦੀ ਹੈ।
SikhNet (Spanish)De él moldea ladrillos y vasijas y cuando lo introduce en el horno, el barro se lamenta.
ਜਲਿ ਜਲਿ ਰੋਵੈ ਬਪੁੜੀ; ਝੜਿ ਝੜਿ ਪਵਹਿ ਅੰਗਿਆਰ ॥
jal jal rovai bapurree; jharr jharr paveh angiaar |
Sant Singh KhalsaThe poor clay burns, burns and weeps, as the fiery coals fall upon it.
Manmohan SinghThe poor clay burns, burns and weeps and the fiery coals continually fall from to it.
Manmohan Singh (Punjabi)ਗਰੀਬ ਮਿੱਟੀ ਮੱਚਦੀ ਅਤੇ ਰੋਂਦੀ ਹੈ ਅਤੇ ਸੜਦੇ ਹੋਏ ਕੋਲੇ ਇਸ ਤੋਂ ਡਿੱਗ ਡਿੱਗ ਪੈਦੇ ਹਨ।
Fareedkot Teekaਵਹੁ ਮੁਸਲਮਾਨੋਂ ਕੀ ਮਿਟੀ ਬਿਚਾਰੀ ਜਲ ਜਲ ਕਰ ਕੇ ਰੋਤੀ ਹੈ ਔਰ ਉਸ ਪਰ ਸੇ ਅਗਨਿ ਕੇ ਅੰਗਾਰੇ ਗਿਰ ਗਿਰ ਪੜਤੇ ਹੈਂ॥
Prof. Sahib Singhਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ,ਪਦ ਅਰਥ ਜਲਿ ਜਲਿ = ਸੜ ਸੜ ਕੇ। ਪਵਹਿ = (ਭੁੰਞੇ) ਡਿਗਦੇ ਹਨ।
SikhNet (Spanish)Sí, el barro se quema y llora mientras las fieras brazas caen incesantemente sobre él.
ਨਾਨਕ. ਜਿਨਿ ਕਰਤੈ. ਕਾਰਣੁ ਕੀਆ; ਸੋ ਜਾਣੈ. ਕਰਤਾਰੁ ॥੨॥
naanak. jin karatai. kaaran keea; so jaanai. karataar |2|
Sant Singh KhalsaO Nanak, the Creator created the creation; the Creator Lord alone knows. ||2||
Manmohan SinghNanak God, the Creator, who made the world, alone knows, whether it is better to burn or bury.
Manmohan Singh (Punjabi)ਨਾਨਕ, ਕੇਵਲ ਵਾਹਿਗੁਰੂ, ਸਿਰਜਣਹਾਰ ਹੀ, ਜਿਸ ਨੇ ਸੰਸਾਰ ਸਾਜਿਆ ਹੈ, ਜਾਣਦਾ ਹੈ ਕਿ ਸਾੜਨਾ ਚੰਗਾ ਹੈ ਜਾਂ ਦੱਬਣਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੇਖ ਜੀ! ਜਿਸ ਕਰਤਾ ਪੁਰਖ ਨੇ ਇਸੁ ਕਾਰਣ ਕਾਰਜ ਰੂਪ ਸ੍ਰਿਸ੍ਟੀ ਕੋ ਕੀਆ ਹੈ, ਸੋਈ ਕਰਤਾਰ ਇਸ ਭੇਦ ਕੋ ਜਾਨਤਾ ਹੈ। ਔਰ ਦੂਸਰਾ ਨਹੀਂ ਜਾਨਤਾ ਹੈ ਕਿ ਕੌਨ ਸ੍ਵਰਗ ਕੋ ਜਾਤਾ ਹੈ ਅਰੁ ਕੌਨ ਨਰਕ ਕੋ ਜਾਤਾ ਹੈ॥੨॥☬ਵਾ (ਮਿਟੀ) ਪ੍ਰਿਥੀ ਆਦੀ ਪੰਜ ਤਤ ਰਚਤ ਸਰੀਰ ਰੂਪੀ (ਮੁਸਲ) ਕੁਪੁ ਇਸਦਾ ਮਾਨ ਹੰਕਾਰ ਕੀ ਕਰਨਾ ਹੈ। ਤਤੋਂ ਰੂਪੀ ਮਿਟੀ ਬ੍ਰਹਮਾ ਰੂਪ ਘੁਮਾਰ ਦੇ (ਪੇੜੈ) ਪਲੇ ਵਾ ਲੋਈਏ, ਭਾਵ ਜੋ ਪਿੰਡੁ ਪ੍ਰਣੰਮ ਕਰ ਭਾਂਡਾ ਬਨਤਾ ਹੈ, ਤਿਸ ਕੇ ਭਾਂਡੇ ਚੈਤਨ ਇਟਾਂ ਜੜਦੇ ਹਾਂ ਕਰੀਆਂ, ਭਾਵ ਅਸਥਾਵਰ ਜੰਗਮ ਸ੍ਰਿਸ੍ਟੀ ਰਚੀ। ਸੋ ਮਿਟੀ ਬਿਚਾਰੀ ਗਰਭ ਮੇਂ ਜਲਤੀ, ਭਾਵ ਦੁਖੀ ਹੂਈ ਪੁਕਾਰ ਕਰਤੀ ਹੈ। ਪੁਨਾ ਬਿਵਹਾਰ ਮੇਂ ਜਲ ਜਲ ਦੁਖੀ ਹੋ ਕਰ ਵੀਚਾਰੀ ਰੋਂਦੀ, ਭਾਵ ਮਿਟੀ ਸਬੰਧ ਸੈ ਜੀਵ ਰੋਤੇ ਹੈਂ। ਅੰਗਾਰ ਝੜ ਝੜ ਪੈਂਦੇ, ਭਾਵ ਦੁਖ ਮੇਂ ਹੋਰੁ ਦੁਖ ਪ੍ਰਾਪਤਿ ਹੋਤਾ ਹੈ। ਵਾ ਚਿਖਾ ਮੇਂ ਜਲਨੇ ਕੇ ਵਖਿਤ ਅੰਗਾਰ ਝੜ ਝੜ ਪੜਤੇ ਹੈਂ।☬ਜੇ ਕਹੇ ਜੀਵ ਦੁਖੋਂ ਸੇ ਕੈਸੇ ਬਚੇ? ਤਿਸ ਪਰ ਕਹਤੇ ਹੈਂ:☬ਜਿਸ ਕਰਤੇ ਨੇ ਜਗਤ ਕੇ ਕਾਰਣ ਬ੍ਰਹਮਾ ਵਾ ਮਾਇਆ ਮਹਤਤ ਆਦਿਕੋਂ ਕੋ ਕੀਆ ਹੈ, ਸੋ ਓਹ ਕਰਤਾਰੁ ਨੂੰ ਜਾਣੇ, ਤਉ ਦੁਖੋਂ ਤੇ ਰਹਤ ਹੋਤਾ ਹੈ॥੨॥
Prof. Sahib Singh(ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ), ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ (ਅਸਲ ਭੇਦ ਨੂੰ) ਜਾਣਦਾ ਹੈ ॥੨॥ਪਦ ਅਰਥ ਜਿਨਿ ਕਰਤੈ = ਜਿਸ ਕਰਤਾਰ ਨੇ। ਕਾਰਣੁ = ਜਗਤ ਦੀ ਮਾਇਆ ॥੨॥
* ਭਾਵ: ਜਦੋਂ ਜੀਵਾਤਮਾ ਆਪਣਾ ਸਰੀਰ-ਚੋਲਾ ਛੱਡ ਜਾਏ, ਤਾਂ ਉਸ ਸਰੀਰ ਨੂੰ ਦੱਬਣ ਜਾਂ ਸਾੜਨ ਆਦਿਕ ਕਿਸੇ ਕਿਰਿਆ ਦਾ ਕੋਈ ਅਸਰ ਜੀਵਾਤਮਾ ਉੱਤੇ ਨਹੀਂ ਪੈ ਸਕਦਾ। ਜਿਤਨਾ ਚਿਰ ਇਹ ਸਰੀਰ ਵਿਚ ਰਹਿੰਦਾ ਸੀ, ਤਦੋਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਉਸ ਦੀ ਕਿਸਮਤ ਦਾ ਫ਼ੈਸਲਾ ਹੁੰਦਾ ਹੈ। ਉਹ ਫ਼ੈਸਲਾ ਕੀ ਹੈ? ਹਰੇਕ ਜੀਵ ਸਬੰਧੀ ਇਸ ਪ੍ਰਸ਼ਨ ਦੇ ਉੱਤਰ ਨੂੰ ਤਾਂ ਕਰਤਾਰ ਹੀ ਜਾਣਦਾ ਹੈ, ਜਿਸ ਨੇ ਜਗਤ-ਮਰਯਾਦਾ ਰਚੀ ਹੈ (ਭਾਵ, ਰੱਬ ਆਪ ਹੀ ਜਾਣਦਾ ਹੈ, ਕਿ ਜੀਵ ਆਪਣੀ ਕਮਾਈ ਅਨੁਸਾਰ ਉਸ ਦੇ ਹੁਕਮ ਵਿਚ ਕਿੱਥੇ ਜਾ ਅੱਪੜਿਆ ਹੈ)। ਸੋ ਇਹ ਝਗੜਾ ਵਿਅਰਥ ਹੈ। ਇਕ ਵਿਚਾਰ ਜੋ ਹਰੇਕ ਜੀਵ ਲਈ ਗੁਣਕਾਰੀ ਹੈ, ਉਹ ਇਹ ਹੈ: "ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥ ਜਗ ਜੀਵਨੁ ਦਾਤਾ ਪਾਇਆ ॥" ਤੀਜੀ ਪਾਤਿਸ਼ਾਹੀ ਭੀ ਇਸੇ ਖ਼ਿਆਲ ਨੂੰ ਇਉਂ ਫੁਰਮਾਉਂਦੇ ਹਨ: ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥੧੬॥ ਸੋਰਠਿ ਕੀ ਵਾਰ ਮ: ੩
SikhNet (Spanish)Dice Nanak, ¡Aquél que creó el mundo es el Único que sabe qué nos pasará en el más allá! (2)