ੴ

ਸਿੱਖਬਾਣੀ · SikhBani

ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥

trinan ta meran sahakan ta hareean
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1359 · 4 lines
Translations

ਤ੍ਰਿਣੰ. ਤ ਮੇਰੰ; ਸਹਕੰ. ਤ ਹਰੀਅੰ ॥

trinan. ta meran; sahakan. ta hareean |

Sant Singh KhalsaThe blade of grass becomes a mountain, and the barren land becomes green.
Manmohan SinghThe grass blade becomes a mountain, what is barren becomes green,
Manmohan Singh (Punjabi)ਘਾ ਦੀ ਤਿੜ ਪਹਾਨ ਹੋ ਜਾਂਦੀ ਹੈ, ਜੋ ਸੁੱਕਾ ਹੈ ਉਹ ਹਰਾ ਹੋ ਜਾਂਦਾ ਹੈ,
Fareedkot Teekaਇਹ ਤ੍ਰਿਣ ਸਮਾਨ ਜੋ ਜੀਵ ਹੈ, ਸੋ ਤਬ ਸੁਮੇਰ ਵਤ ਈਸਰ ਰੂਪ ਹੋ ਜਾਤਾ ਹੈ। ਪ੍ਰੇਮ ਸੇ ਰਹਿਤ ਸੁਕੇ ਹੂਏ ਤੇ ਪ੍ਰੇਮ ਸਹਿਤ ਹਰਾ ਹੋ ਜਾਤਾ ਹੈ॥
Prof. Sahib Singhਉਹ ਤੀਲੇ ਤੋਂ ਸੁਮੇਰ ਪਰਬਤ ਬਣ ਜਾਂਦਾ ਹੈ, ਸੁਕੇ ਤੋਂ ਹਰਾ ਹੋ ਜਾਂਦਾ ਹੈ,

ਪਦ ਅਰਥ ਮੇਰੰ = ਸੁਮੇਰ ਪਰਬਤ (मेरु)। ਸਹਕੰ = (शुष्क) ਸੁੱਕਾ ਹੋਇਆ।

SikhNet (Spanish)La hoja de pasto se vuelve montaña y la tierra árida se vuelve verde,

ਬੂਡੰ. ਤ ਤਰੀਅੰ; ਊਣੰ. ਤ ਭਰੀਅੰ ॥

booddan. ta tareean; aoonan. ta bhareean |

Sant Singh KhalsaThe drowning one swims across, and the empty is filled to overflowing.
Manmohan Singhthe drowning one swims, the empty one is filled to brim,
Manmohan Singh (Punjabi)ਡੁਬਦਾ ਹੋਇਆ ਤਰ ਵੰਞਦਾ ਹੈ, ਸੱਖਣਾ ਲਬਾਲਬ ਭਰ ਜਾਂਦਾ ਹੈ,
Fareedkot Teekaਸੰਸਾਰ ਮੇਂ ਡੁਬਤਾ ਹੂਆ ਤਰ ਜਾਤਾ ਹੈ ਔਰ ਗੁਣੋਂ ਸੇ ਖਾਲੀ ਜੋ ਹੈ, ਸੋ ਸੁਭ ਗੁਣੋਂ ਸਾਥ ਭਰ ਜਾਤਾ ਹੈ॥
Prof. Sahib Singh(ਵਿਚਾਰਾਂ ਵਿਚ) ਡੁੱਬਦਾ ਤਰ ਜਾਂਦਾ ਹੈ, (ਗੁਣਾਂ ਤੋਂ) ਸੱਖਣਾ (ਗੁਣਾਂ ਨਾਲ) ਭਰ ਜਾਂਦਾ ਹੈ,

ਪਦ ਅਰਥ ਬੂਡੰ = ਡੁੱਬਦਾ। ਊਣੰ = ਸੱਖਣਾ।

SikhNet (Spanish)el que se ahoga, nada hasta la orilla y lo vacío se llena hasta derramarse.

ਅੰਧਕਾਰ; ਕੋਟਿ ਸੂਰ ਉਜਾਰੰ ॥

andhakaar; kott soor ujaaran |

Sant Singh KhalsaMillions of suns illuminate the darkness,
Manmohan Singhand millions of suns shine in darkness,
Manmohan Singh (Punjabi)ਅਤੇ ਅਨ੍ਹੇਰੇ ਵਿੱਚ ਕ੍ਰੋੜਾ ਹੀ ਸੂਰਜ ਚਮਕ ਪੈਦੇ ਹਨ,
Fareedkot Teekaਅਗ੍ਯਾਨ ਅੰਧਕਾਰ ਕੇ ਸਹਿਤ ਜੋ ਅੰਤਸਕਰਣ ਹੈ ਤਿਸ ਮੇਂ ਕੋਟ ਸੂਰਜ ਸਮ ਗਿਆਨ ਰੂਪ ਪਕਾਸ਼ ਹੋ ਜਾਤਾ ਹੈ॥
Prof. Sahib Singh(ਉਸ ਦੇ ਵਾਸਤੇ) ਹਨੇਰੇ ਤੋਂ ਕ੍ਰੋੜਾਂ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ,

ਪਦ ਅਰਥ ਕੋਟਿ = (कोटि) ਕ੍ਰੋੜ। ਸੂਰ = (सुर्य) ਸੂਰਜ। ਉਜਾਰੰ = ਚਾਨਣ (उज्वला)।

SikhNet (Spanish)Millones de soles iluminan la oscuridad, reza Nanak,

ਬਿਨਵੰਤਿ ਨਾਨਕ; ਹਰਿ ਗੁਰ ਦਯਾਰੰ ॥੬੪॥

binavant naanak; har gur dayaaran |64|

Sant Singh Khalsaprays Nanak, when the Guru, the Lord, becomes Merciful. ||64||
Manmohan Singhwhen the Guru-God becomes merciful, prays Nanak.
Manmohan Singh (Punjabi)ਜਦ ਗੁਰੂ ਪ੍ਰਮੇਸ਼ਰ ਮਿਹਰਬਾਨ ਹੋ ਜਾਂਦੇ ਹਨ, ਨਾਨਕ ਬਿਨੈ ਥਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਹਰੀ ਅਰ ਗੁਰੂ ਦਿਆਲੂ ਹੋਤੇ ਹੈਂ॥
Prof. Sahib Singhਨਾਨਕ ਬੇਨਤੀ ਕਰਦਾ ਹੈ (ਜਿਸ ਉਤੇ) ਗੁਰੂ ਪਰਮਾਤਮਾ ਦਿਆਲ ਹੋ ਜਾਏ ॥੬੪॥

ਪਦ ਅਰਥ ਦਯਾਰੰ = ਦਇਆਲ (दयालु) ॥੬੪॥

* ਭਾਵ: ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਮਿਹਰ ਕਰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਦਾ ਆਤਮਕ ਜੀਵਨ ਬਹੁਤ ਉੱਚਾ ਹੋ ਜਾਂਦਾ ਹੈ, ਵਿਕਾਰਾਂ ਦਾ ਹਨੇਰਾ ਉਸ ਦੇ ਨੇੜੇ ਨਹੀਂ ਢੁਕਦਾ, ਉਸ ਦੀ ਜ਼ਿੰਦਗੀ ਗੁਣਾਂ ਨਾਲ ਭਰਪੂਰ ਹੋ ਜਾਂਦੀ ਹੈ।

SikhNet (Spanish)cuando el Guru, el Señor, nos muestra Su Misericordia.(64)
Answers quote the Granth verbatim with Ang citations. AI commentary is not Gurbani and not a religious ruling.