ੴ

ਸਿੱਖਬਾਣੀ · SikhBani

ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ ॥

brahamanah sang udharanan braham karam ji pooranah
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1360 · 2 lines
Translations

ਬ੍ਰਹਮਣਹ ਸੰਗਿ ਉਧਰਣੰ; ਬ੍ਰਹਮ ਕਰਮ ਜਿ ਪੂਰਣਹ ॥

brahamanah sang udharanan; braham karam ji pooranah |

Sant Singh KhalsaAssociating with the Brahmin, one is saved, if his actions are perfect and God-like.
Manmohan SinghOne is saved in the company of the Brahman. But Brahmin is he, who is brimful with the Godly deeds.
Manmohan Singh (Punjabi)ਉਸ ਦੀ ਸੰਗਤ ਵਿੱਚ ਪ੍ਰਾਣੀ ਪਾਰ ਉਤਰ ਜਾਂਦਾ ਹੈ। ਪ੍ਰੰਤੂ ਬ੍ਰਾਹਮਣ ਉਹ ਜੋ ਬ੍ਰਹਮਣ ਈਸ਼ਵਰੀ ਅਮਲਾਂ ਨਾਲ ਪਰੀਪੂਰਨ ਹੈ।
Fareedkot Teekaਜੋ ਵੇਦਾਧੇਨ ਆਦੀ ਬ੍ਰਹਮਣੋਂ ਕੇ ਕਰਮ ਮੇਂ ਪੂਰਨ ਹੈਂ ਤਿਨ ਬ੍ਰਹਮਣੋਂ ਕੀ ਸੰਗਤ ਤੇ ਜੀਵ ਕਾ ਉਧਾਰ ਹੋਤਾ ਹੈ॥
Prof. Sahib Singhਜੋ ਮਨੁੱਖ ਹਰੀ-ਸਿਮਰਨ ਦੇ ਕੰਮ ਵਿਚ ਪੂਰਾ ਹੈ ਉਹ ਹੈ ਅਸਲ ਬ੍ਰਾਹਮਣ, ਉਸ ਦੀ ਸੰਗਤ ਵਿਚ (ਹੋਰਨਾਂ ਦਾ ਭੀ) ਉੱਧਾਰ ਹੋ ਸਕਦਾ ਹੈ।

ਪਦ ਅਰਥ ਸੰਗਿ = ਨਾਲ, ਸੰਗਤ ਵਿਚ। ਉਧਰਣੰ = (उध्दरणं) ਉੱਧਾਰ। ਬ੍ਰਹਮ = ਪਰਮਾਤਮਾ। ਬ੍ਰਹਮ ਕਰਮ = ਹਰਿ-ਨਾਮ ਸਿਮਰਣ ਦਾ ਕੰਮ। ਜਿ = ਜੋ, ਜਿਹੜਾ।

SikhNet (Spanish)Asociándose al Brahmán uno es salvado si sus acciones son perfectas como las de Dios.

ਆਤਮ ਰਤੰ, ਸੰਸਾਰ ਗਹੰ; ਤੇ ਨਰ. ਨਾਨਕ, ਨਿਹਫਲਹ ॥੬੫॥

aatam ratan, sansaar gahan; te nar. naanak, nihafalah |65|

Sant Singh KhalsaThose whose souls are imbued with the world - O Nanak, their lives are fruitless. ||65||
Manmohan SinghThe persons, whose soul is imbued with the world, they, O Nanak depart all fruitlessly.
Manmohan Singh (Punjabi)ਜਿਨ੍ਹਾਂ ਪੁਰਸ਼ਾ ਦੀ ਆਤਮਾ ਜਗਤ ਨਾਲ ਰੰਗੀ ਹੋਈ ਹੈ, ਉਹ ਹੇ ਨਾਨਕ! ਸਮੂਹ ਨਿਸਫਲ ਹੀ ਟੁਰ ਜਾਂਦੇ ਹਨ।
Fareedkot Teekaਜੋ ਸੰਸਾਰ ਬੀਚ (ਆਤਮ ਰਤੰ) ਦੇਹ ਮਾਤ੍ਰ ਮੇਂ ਪ੍ਰੀਤੀ ਗ੍ਰਹਣ ਕਰਤੇ ਹੈਂ, ਭਾਵ ਯੇਹ ਜਨਮ ਕਰ ਹੀ ਬ੍ਰਹਮਣਪਣੇ ਕੇ ਅਭਿਮਾਨੀ ਹੋਤੇ ਹੈਂ, ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਨਰੋਂ ਕਾ ਜਨਮ ਨਿਸਫਲ ਹੈ॥੬੫॥
Prof. Sahib Singh(ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਮਨ ਸੰਸਾਰ ਵਿਚ ਰੱਤਾ ਹੋਇਆ ਹੈ ਉਹ (ਜਗਤ ਤੋਂ) ਨਿਸਫਲ ਚਲੇ ਜਾਂਦੇ ਹਨ ॥੬੫॥

ਪਦ ਅਰਥ ਆਤਮ = ਆਪਣਾ ਆਪ, ਆਪਣਾ ਮਨ (आत्मन्)। ਰਤੰ = ਰੱਤਾ ਹੋਇਆ। ਗਹੰਤੇ = (गच्छन्नि) ਜਾਂਦੇ ਹਨ, ਜੀਵਨ ਗੁਜ਼ਾਰ ਜਾਂਦੇ ਹਨ। ਨਰ = ਉਹ ਮਨੁੱਖ, ਉਹ ਬੰਦੇ। ਨਿਹਫਲਹ = (निष्फल = fruitless) ਅਫਲ ॥੬੫॥

* ਭਾਵ: ਪਰਮਾਤਮਾ ਦਾ ਨਾਮ ਸਿਮਰਨ ਵਾਲਾ ਮਨੁੱਖ ਹੀ ਉੱਚੀ ਜਾਤਿ ਦਾ ਹੈ, ਉਸ ਦੀ ਸੰਗਤਿ ਵਿਚ ਹੋਰ ਬੰਦੇ ਭੀ ਕੁਕਰਮਾਂ ਤੋਂ ਬਚ ਜਾਂਦੇ ਹਨ। ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਉੱਚੀ ਜਾਤਿ ਦਾ ਭੀ) ਮਨੁੱਖ ਵਿਅਰਥ ਜੀਵਨ ਗਵਾ ਜਾਂਦਾ ਹੈ।

SikhNet (Spanish)Quienes tienen su Alma imbuida en los asuntos del mundo, oh dice Nanak, sus vidas no dan fruto alguno.(65)
Answers quote the Granth verbatim with Ang citations. AI commentary is not Gurbani and not a religious ruling.