ੴ

ਸਿੱਖਬਾਣੀ · SikhBani

ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥

man arpau dhan raakhau aagai man kee mat mohi sagal tiaagee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 204 · 7 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਪ੍ਰਭ ਮਿਲਬੇ ਕਉ; ਪ੍ਰੀਤਿ ਮਨਿ ਲਾਗੀ ॥

prabh milabe kau; preet man laagee |

Sant Singh KhalsaThe loving desire to meet my Beloved has arisen within my mind.
Manmohan SinghTo meet the Lord within my mind love has sprung.
Manmohan Singh (Punjabi)ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਪਿਆਰ ਪੈਦਾ ਹੋ ਗਿਆ ਹੈ।
Fareedkot Teekaਪਰਮੇਸ੍ਵਰ ਕੇ ਮਿਲਨੇ ਕੀ ਮਨ ਮੇਂ ਪ੍ਰੀਤ ਲਗੀ ਹੈ॥
Prof. Sahib Singh(ਹੇ ਭੈਣ!) ਪਰਮਾਤਮਾ ਨੂੰ ਮਿਲਣ ਵਾਸਤੇ ਮੇਰੇ ਮਨ ਵਿਚ ਪ੍ਰੀਤਿ ਪੈਦਾ ਹੋ ਗਈ ਹੈ।

ਪਦ ਅਰਥ ਮਿਲਬੇ ਕਉ = ਮਿਲਣ ਵਾਸਤੇ। ਮਨਿ = ਮਨ ਵਿਚ।

SikhNet (Spanish)Mi mente ansía la Unión con el Señor.

ਪਾਇ ਲਗਉ. ਮੋਹਿ ਕਰਉ ਬੇਨਤੀ; ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥

paae lgau. mohi krau benatee; koaoo sant milai baddabhaagee |1| rahaau |

Sant Singh KhalsaI touch His Feet, and offer my prayer to Him. If only I had the great good fortune to meet the Saint. ||1||Pause||
Manmohan SinghI touch His feet and make a supplication. By great good luck, let some saint come and meet me. Pause.
Manmohan Singh (Punjabi)ਮੈਂ ਉਸ ਦੇ ਪੈਰੀ ਪੈਂਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ। ਵੱਡੀ ਚੰਗੀ ਕਿਸਮਤ ਦੁਆਰਾ ਕੋਈ ਸਾਧੂ ਆ ਕੇ ਮੈਨੂੰ ਮਿਲ ਪਵੇ ਠਹਿਰਾਉ।
Fareedkot Teekaਜੇਕਰ ਕੋਈ ਬਡੇ ਪੁੰਨੋਂ ਵਾਲਾ ਸੰਤ ਮੇਰੇ ਕੋ ਮਿਲੇ, ਮੈਂ ਚਰਨੋਂ ਮੇਂ ਲਾਗ ਕਰ ਬੇਨਤੀ ਕਰਤੀ ਹੂੰ॥੧॥ ਰਹਾਉ ॥
Prof. Sahib Singh(ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ॥੧॥ ਰਹਾਉ ॥

ਪਦ ਅਰਥ ਪਾਇ = ਪੈਰੀਂ। ਲਗਉ = ਲਗਉਂ, ਮੈਂ ਲੱਗਾ। ਕਰਉ = ਮੈਂ ਕਰਾਂ ॥੧॥ ਰਹਾਉ ॥

SikhNet (Spanish)Me echo a Sus Pies e imploro tener la fortuna de encontrarme con Sus Santos. (1-Pausa)

ਮਨੁ ਅਰਪਉ. ਧਨੁ ਰਾਖਉ ਆਗੈ; ਮਨ ਕੀ ਮਤਿ. ਮੋਹਿ ਸਗਲ ਤਿਆਗੀ ॥

man arpau. dhan raakhau aagai; man kee mat. mohi sagal tiaagee |

Sant Singh KhalsaI surrender my mind to Him; I place my wealth before Him. I totally renounce my selfish ways.
Manmohan SinghI surrender my mind unto him. Before Him I place my wealth and my waywardness I all renounce.
Manmohan Singh (Punjabi)ਮੈਂ ਆਪਣਾ ਦਿਲ ਉਸ ਨੂੰ ਸਮਰਪਣ ਕਰਦੀ ਹਾਂ, ਉਸਦੇ ਮੂਹਰੇ ਮੈਂ ਆਪਣੀ ਦੌਲਤ ਧਰਦੀ ਹਾਂ ਅਤੇ ਆਪਣਾ ਆਪਾ ਮੈਂ ਸਮੂਹ ਛੱਡ ਦਿਤਾ ਹੈ।
Fareedkot Teekaਮਨ ਅਰਪਉਂ ਔਰ ਧਨ ਆਗੇ ਰਾਖੂੰ ਔਰੁ ਮੈਨੇ ਮਨ ਕੀ ਮਤਿ ਸੰਪੂਰਨ ਤ੍ਯਾਗੀ ਹੈ॥
Prof. Sahib Singhਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ ਆਪਣਾ ਧਨ ਉਸ ਦੇ ਅੱਗੇ ਰੱਖ ਦਿਆਂ। (ਹੇ ਭੈਣ!) ਮੈਂ ਆਪਣੇ ਮਨ ਦੀ ਸਾਰੀ ਚਤੁਰਾਈ ਛੱਡ ਦਿੱਤੀ ਹੈ।

ਪਦ ਅਰਥ ਅਰਪਉ = ਮੈਂ ਹਵਾਲੇ ਕਰ ਦਿਆਂ। ਮਤਿ = ਅਕਲ, ਚਤੁਰਾਈ। ਮੋਹਿ = ਮੈਂ।

SikhNet (Spanish)A Él rindo mi ego y mis riquezas y renuncio a ser conducido por mi mente. Renunciando a todo,

ਜੋ ਪ੍ਰਭ ਕੀ ਹਰਿ ਕਥਾ ਸੁਨਾਵੈ; ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥

jo prabh kee har kathaa sunaavai; anadin firau tis pichhai viraagee |1|

Sant Singh KhalsaOne who teaches me the Sermon of the Lord God - night and day, I shall follow Him. ||1||
Manmohan SinghWho preaches unto me the gospel of Lord God absorbed in love night and day, I follow him.
Manmohan Singh (Punjabi)ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਪ੍ਰਚਾਰਦਾ ਹੈ। ਪ੍ਰੀਤ ਅੰਦਰ ਲੀਨ ਹੋ, ਦਿਨ ਤੇ ਰਾਤ ਮੈਂ ਉਸ ਦੇ ਮਗਰ ਮਗਰ ਫਿਰਦੀ ਹਾਂ।
Fareedkot Teekaਪੁਨਾ ਜੋ ਹਰੀ ਪ੍ਰਭੂ ਕੀ ਕਥਾ ਸੁਨਾ ਦੇਵੈ ਤਿਸ ਸੰਤ ਕੇ ਪੀਛੇ ਦਿਨ ਰਾਤ ਵੈਰਾਗੀ ਫਿਰੂੰ॥੧॥
Prof. Sahib Singh(ਹੇ ਭੈਣ!) ਜੇਹੜਾ (ਵਡਭਾਗੀ ਸੰਤ ਮੈਨੂੰ) ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਰਹੇ, ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿਚ ਕਮਲੀ ਹੋਈ ਫਿਰਦੀ ਰਹਾਂ ॥੧॥

ਪਦ ਅਰਥ ਅਨਦਿਨੁ = ਹਰ ਰੋਜ਼। ਵਿਰਾਗੀ = ਬਉਰੀ, ਪਿਆਰ ਵਿਚ ਕਮਲੀ ਹੋਈ ॥੧॥

SikhNet (Spanish)busco noche y día a aquél que me recite el Mensaje del Señor. (1)

ਪੂਰਬ ਕਰਮ ਅੰਕੁਰ ਜਬ ਪ੍ਰਗਟੇ; ਭੇਟਿਓ ਪੁਰਖੁ ਰਸਿਕ ਬੈਰਾਗੀ ॥

poorab karam ankur jab pragatte; bhettio purakh rasik bairaagee |

Sant Singh KhalsaWhen the seed of the karma of past actions sprouted, I met the Lord; He is both the Enjoyer and the Renunciate.
Manmohan SinghWhen the plumule of the acrions of past sprouted I mer Lord the Reveller and Detached.
Manmohan Singh (Punjabi)ਜਦ ਪਿਛਲੇ ਅਮਲਾਂ ਦੀ ਕਰੂੰਬਲੀ ਫੁਟ ਪਈ ਤਾਂ ਮੈਂ ਆਨੰਦ ਮਾਨਣਹਾਰ ਤੇ ਨਿਰਲੇਪ ਸੁਆਮੀ ਨੂੰ ਮਿਲ ਪਈ।
Fareedkot Teekaਜਬ ਪੂਰਬ ਪੁੰਨ ਕੀਏ ਹੂਏ ਫਲ ਦੇਣੇ ਕੋ ਉਦਤ ਹੂਏ, ਤਬ ਪੁਰਖ ਰਸ ਕਾ ਅਰਥਾਤ ਆਤਮਾਨੰਦੀ ਅਰੁ ਵੈਰਾਗਵਾਨ ਭਾਵ ਸੇ ਬ੍ਰਹਮਾਨੇਸਟੀ ਗੁਰੂ ਮਿਲਿਆ॥
Prof. Sahib Singhਪਹਿਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ-ਇਸਤ੍ਰੀ ਦੇ ਉੱਘੜ ਪਏ, ਉਸ ਨੂੰ ਉਹ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿਚ ਬੈਠਾ ਸਭ ਰਸ ਮਾਣਨ ਵਾਲਾ ਹੈ ਤੇ ਜੋ ਰਸਾਂ ਤੋਂ ਨਿਰਲੇਪ ਭੀ ਹੈ।

ਪਦ ਅਰਥ ਪੂਰਬ ਕਰਮ ਅੰਕੁਰ = ਪਹਿਲੇ ਜਨਮਾਂ ਵਿਚ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ। ਪ੍ਰਗਟੇ = ਉੱਘੜ ਪਏ। ਰਸਿਕ = (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸ ਮਾਣਨ ਵਾਲਾ। ਬੈਰਾਗੀ = ਵਿਰਕਤ, ਨਿਰਲੇਪ।

SikhNet (Spanish)Cuando la semilla del pasado Karma germina, me encuentro con el Purusha, el que Disfruta y el Desapegado.

ਮਿਟਿਓ ਅੰਧੇਰੁ. ਮਿਲਤ ਹਰਿ ਨਾਨਕ; ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥

mittio andher. milat har naanak; janam janam kee soee jaagee |2|2|119|

Sant Singh KhalsaMy darkness was dispelled when I met the Lord. O Nanak, after being asleep for countless incarnations, I have awakened. ||2||2||119||
Manmohan SinghMy darkness is dispelled on meeting God, O Nanak and I am awakened after being asleep for numberless births.
Manmohan Singh (Punjabi)ਵਾਹਿਗੁਰੂ ਨੂੰ ਮਿਲ ਪੈਣ ਤੇ ਮੇਰਾ ਅੰਨ੍ਹੇਰਾ ਦੂਰ ਹੋ ਗਿਆ ਹੈ, ਹੈ ਨਾਨਕ ਅਤੇ ਅਨਗਿਣਤ ਜਨਮਾਂ ਦੀ ਸੁੱਤੀ ਹੋਈ ਮੈਂ ਜਾਗ ਪਈ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੀ ਕਿਰਪਾ ਸੇ ਹਰੀ ਕੋ ਮਿਲਤੇ ਹੀ ਅਗਿਆਨ ਨਵਿਰਤ ਹੁਆ ਔਰ ਜਨਮ ਜਨਮ ਕੀ ਜੋ ਬੁਧੀ ਸੋਈ ਹੂਈ ਥੀ ਸੋ ਅਵਿਦਿਆ ਨਿੰਦ੍ਰਾ ਸੇ ਜਾਗ ਆਈ॥੨॥੨॥੧੧੯॥☬ਅਬ ਜੀਵ ਕੋ ਪੰਖੀ ਰੂਪ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ ॥੨॥੨॥੧੧੯॥

ਪਦ ਅਰਥ ਅੰਧੇਰੁ = ਹਨੇਰਾ। ਮਿਲਤ = ਮਿਲਿਆਂ। ਸੋਈ = ਸੁੱਤੀ ਹੋਈ ॥੨॥

SikhNet (Spanish)Mi oscuridad se desvanece cuando encuentro a mi Señor, oh, (2-2-119)
Answers quote the Granth verbatim with Ang citations. AI commentary is not Gurbani and not a religious ruling.