ੴ

ਸਿੱਖਬਾਣੀ · SikhBani

Ang 204

Sri Guru Granth Sahib · Raag Gauree · 5 shabads, 32 lines
Translations
Shabad Guru Arjan Dev Ji Raag Gauree

ਰਾਗੁ ਗਉੜੀ ਪੂਰਬੀ ਮਹਲਾ ੫ ॥

raag gaurree poorabee mahalaa 5 |

Sant Singh KhalsaRaag Gauree Poorbee, Fifth Mehl:
Manmohan SinghRag Gauri Purbi, 5th Guru.
Manmohan Singh (Punjabi)ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Purbi, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the grace of the True Guru He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰੂ ਦੀ ਮਿਹਰ ਨਾਲ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਕਵਨ ਗੁਨ; ਪ੍ਰਾਨਪਤਿ ਮਿਲਉ. ਮੇਰੀ ਮਾਈ ॥੧॥ ਰਹਾਉ ॥

kavan gun; praanapat milau. meree maaee |1| rahaau |

Sant Singh KhalsaBy what virtues can I meet the Lord of life, O my mother? ||1||Pause||
Manmohan SinghBy What virtues can I meet the Lord of my life, O my mother? Pause
Manmohan Singh (Punjabi)ਮੈਂ ਕਿਹੜੀਆਂ ਖੂਬੀਆਂ ਦੁਆਰਾ ਆਪਣੀ ਜਿੰਦ ਜਾਨ ਦੇ ਸੁਆਮੀ ਨੂੰ ਮਿਲ ਸਕਦੀ ਹਾਂ, ਹੈ ਮੇਰੀ ਮਾਤਾ? ਠਹਿਰਾਉ।
Fareedkot Teekaਹੇ (ਮੇਰੀ ਮਾਈ) ਸੰਤ ਜਨੋਂ! ਕਵਨ ਸੇ ਗੁਨ ਕਰ ਮੈਂ ਜੀਵਨ ਰੂਪ ਪਤੀ, ਵਾ ਪ੍ਰਾਣਾਂ ਕੇ ਪਤੀ ਕੋ ਮਿਲਾਂ॥੧॥ ਰਹਾਉ ॥
Prof. Sahib Singhਹੇ ਮੇਰੀ ਮਾਂ! ਮੈਂ ਕੇਹੜੇ ਗੁਣਾਂ ਦੀ ਬਰਕਤਿ ਨਾਲ ਆਪਣੀ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਸਕਾਂ? (ਮੇਰੇ ਵਿਚ ਤਾਂ ਕੋਈ ਗੁਣ ਨਹੀਂ ਹੈ) ॥੧॥ ਰਹਾਉ ॥

ਪਦ ਅਰਥ ਪ੍ਰਾਨਪਤਿ = ਜਿੰਦ ਦਾ ਮਾਲਕ ਪ੍ਰਭੂ। ਮਿਲਉ = ਮਿਲਉਂ, ਮੈਂ ਮਿਲਾਂ। ਮਾਈ = ਹੇ ਮਾਂ! ॥੧॥ ਰਹਾਉ ॥

SikhNet (Spanish)¿Cómo podría, oh Madre, encontrarme con mi Señor, el Dios? (1-Pausa)

ਰੂਪ ਹੀਨ. ਬੁਧਿ ਬਲ ਹੀਨੀ; ਮੋਹਿ ਪਰਦੇਸਨਿ. ਦੂਰ ਤੇ ਆਈ ॥੧॥

roop heen. budh bal heenee; mohi paradesan. door te aaee |1|

Sant Singh KhalsaI have no beauty, understanding or strength; I am a stranger, from far away. ||1||
Manmohan SinghWithout beauty and understanding and without might I am I, the stranger, have come from a far.
Manmohan Singh (Punjabi)ਬਗੈਰ ਸੁੰਦਰਤਾ ਤੇ ਸੋਚ ਸਮਝ ਅਤੇ ਤਾਕਤ ਦੇ ਬਗੈਰ ਮੈਂ ਹਾਂ। ਮੈਂ ਪਰਾਏ, ਦੇਸ ਦੀ, ਦੂਰੋਂ ਆਈ ਹਾਂ।
Fareedkot Teekaਰਿਦੇ ਕੀ ਸਫਾਈ ਸੇ ਰਹਤ ਹਾਂ ਔਰ ਬੁਧੀ ਕੇ ਬਲ ਸੇ ਭੀ ਹੀਨੀ ਹੂੰ ਅਰਥਾਤ ਸ਼ਾਸਤ੍ਰ ਪੜੇ ਨਹੀਂ। (ਮੋਹਿ) ਮੈਂ ਪ੍ਰਦੇਸਨ ਅਰਥਾਤ ਅਪਨੇ ਸਰੂਪ ਸੇ ਭੂਲੀ ਹੋਈ (ਦੂਰ ਤੇ) ਚੌਰਾਸੀ ਮੇਂ ਭਰਮਤੀ ਮਾਨੁਖ ਜਨਮ ਵਿਖੇ ਆਈ ਹਾਂ॥੧॥
Prof. Sahib Singh(ਹੇ ਮੇਰੀ ਮਾਂ!) ਮੈਂ ਆਤਮਕ ਰੂਪ ਤੋਂ ਸੱਖਣੀ ਹਾਂ, ਅਕਲ-ਹੀਣ ਹਾਂ, (ਮੇਰੇ ਅੰਦਰ ਆਤਮਕ) ਤਾਕਤ ਭੀ ਨਹੀਂ ਹੈ (ਫਿਰ) ਮੈਂ ਪਰਦੇਸਣ ਹਾਂ (ਪ੍ਰਭੂ-ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ) ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ (ਇਸ ਮਨੁੱਖਾ ਜਨਮ ਵਿਚ) ਆਈ ਹਾਂ ॥੧॥

ਪਦ ਅਰਥ ਹੀਨ = ਖ਼ਾਲੀ। ਬੁਧਿ ਹੀਨੀ = ਅਕਲ ਤੋਂ ਖ਼ਾਲੀ। ਮੋਹਿ = ਮੈਂ। ਦੂਰ ਤੇ = ਦੂਰ ਤੋਂ, ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ ॥੧॥

SikhNet (Spanish)Yo, que carezco de belleza, de sabiduría y de poder: yo, que estoy tan apartado de Ti. (1)

ਨਾਹਿਨ ਦਰਬੁ. ਨ ਜੋਬਨ ਮਾਤੀ; ਮੋਹਿ ਅਨਾਥ ਕੀ. ਕਰਹੁ ਸਮਾਈ ॥੨॥

naahin darab. na joban maatee; mohi anaath kee. karahu samaaee |2|

Sant Singh KhalsaI am not wealthy or youthful. I am an orphan - please, unite me with Yourself. ||2||
Manmohan SinghI have no wealth nor the elation of youth. Orphan, as I am blend me with Thee, O Lord.
Manmohan Singh (Punjabi)ਮੇਰੇ ਪੱਲੇ ਦੌਲਤ ਨਹੀਂ, ਨਾਂ ਹੀ ਜੁਆਨੀ ਦਾ ਵੱਡਪਣ ਹੈ। ਮੈਂ ਯਤੀਮ ਨੂੰ ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!
Fareedkot Teekaਮੇਰੇ ਪਾਸ ਦੈਵੀਗੁਨ ਰੂਪੀ ਧਨੁ ਭੀ ਨਹੀਂ ਹੈ ਔਰ ਨ ਪ੍ਰੇਮ ਰੂਪ ਜਵਾਨੀ ਕਰ ਮੈਂ ਮਸਤ ਹਾਂ। ਮੁਝ ਗਰੀਬਣੀ ਕੀ ਅਪਨੇ ਮੇਂ ਵਾ ਪਰਮੇਸ੍ਵਰ ਮੇਂ (ਸਮਾਈ) ਮਲੌਨੀ ਕਰੋ॥੨॥☬ਜੇ ਕਹੇ ਹਮਾਰੇ ਮੇਂ ਮਿਲਕਰ ਤੂੰ ਕਿਆ ਚਾਹਤੀ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਮੇਰੇ ਪ੍ਰਾਨਪਤਿ!) ਮੇਰੇ ਪਾਸ ਤੇਰਾ ਨਾਮ-ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਭੀ ਨਹੀਂ ਜਿਸ ਦਾ ਮੈਨੂੰ ਹੁਲਾਰਾ ਆ ਸਕੇ। ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੨॥

ਪਦ ਅਰਥ ਨਾਹਿਨ = ਨਹੀਂ। ਦਰਬੁ = ਧਨ। ਜੋਬਨ = ਜਵਾਨੀ। ਮਾਤੀ = ਮੱਤੀ ਹੋਈ, ਮਸਤ। ਸਮਾਈ = ਲੀਨਤਾ। ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ ॥੨॥

SikhNet (Spanish)Yo, que carezco de riqueza y de la vivacidad juvenil, y que no tengo soporte alguno. Te imploro, oh Señor, que me fundas en Tu Ser. (2)

ਖੋਜਤ ਖੋਜਤ ਭਈ ਬੈਰਾਗਨਿ; ਪ੍ਰਭ ਦਰਸਨ ਕਉ. ਹਉ ਫਿਰਤ ਤਿਸਾਈ ॥੩॥

khojat khojat bhee bairaagan; prabh darasan kau. hau firat tisaaee |3|

Sant Singh KhalsaSearching and searching, I have become a renunciate, free of desire. I wander around, searching for the Blessed Vision of God's Darshan. ||3||
Manmohan SinghSearching and searching I have become desireless and I wander thirsting for Lord's sight.
Manmohan Singh (Punjabi)ਭਾਲਦੀ ਭਾਲਦੀ ਮੈਂ ਇੱਛਾ-ਰਹਿਤ ਹੋ ਗਈ ਹਾਂ। ਸੁਆਮੀ ਦੇ ਦੀਦਾਰ ਦੇ ਲਈ ਮੈਂ ਪਿਆਸੀ ਫਿਰ ਰਹੀ ਹਾਂ।
Fareedkot Teekaਖੋਜਤੀ ਖੋਜਤੀ ਵੈਰਾਗਵਾਨ ਹੋਈ ਹਾਂ ਔਰ ਮੈਂ ਪਰਮੇਸ੍ਵਰ ਕੇ ਦਰਸਨ ਕੀ ਪਿਆਸੀ ਫਿਰਤੀ ਹੂੰ, ਭਾਵ ਏਹ ਕਿ ਪਰਮੇਸ੍ਵਰ ਕੀ ਪ੍ਰਾਪਤੀ ਔਰ ਸਾਂਤੀ ਕੀ ਇਛਾ ਹੈ॥੩॥
Prof. Sahib Singh(ਹੇ ਮੇਰੀ ਮਾਂ!) ਆਪਣੇ ਪ੍ਰਾਨਪਤੀ-ਪ੍ਰਭੂ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਹਾਂ ॥੩॥

ਪਦ ਅਰਥ ਬੈਰਾਗਨਿ = ਵੈਰਾਗਵਾਨ। ਕਉ = ਨੂੰ, ਵਾਸਤੇ। ਤਿਸਾਈ = ਤਿਹਾਈ ॥੩॥

SikhNet (Spanish)Buscándote, he renunciado a todo y añoro sólo Tu Visión, mi Maestro. (3)

ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ; ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥

deen deaal kripaal prabh naanak; saadhasang meree jalan bujhaaee |4|1|118|

Sant Singh KhalsaGod is Compassionate, and Merciful to the meek; O Nanak, in the Saadh Sangat, the Company of the Holy, the fire of desire has been quenched. ||4||1||118||
Manmohan SinghMerciful to the meek, is Nanak's co, passionate Master. In the society of saints my burning has been slaked.
Manmohan Singh (Punjabi)ਮਸਕੀਨਾਂ ਉਤੇ ਮਿਹਰਬਾਨ ਹੈ ਨਾਨਕ ਦਾ ਦਇਆਵਾਨ ਮਾਲਕ! ਸਤਿ ਸੰਗਤ ਅੰਦਰ ਮੇਰੀ ਸੜਾਦ ਸ਼ਾਤ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਐਸੇ ਦੀਨ ਹੋ ਕਰ ਸਾਧ ਸੰਗਤ ਆਗੇ ਬੇਨਤੀ ਕਰੀ, ਤਬ ਦ੍ਯਾਲੂ ਸੰਤ ਜਨੋਂ ਨੇ ਕ੍ਰਿਪਾਲੂ ਪ੍ਰਭੂ ਕੋ ਮਿਲਾਇ ਕਰ ਮੇਰੀ ਤ੍ਰਿਸਨਾ ਰੂਪੀ ਅਗਨੀ ਬੁਝਾਈ ਹੈ॥੪॥੧॥੧੧੮॥
Prof. Sahib Singhਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕਿਰਪਾ ਦੇ ਘਰ! ਹੇ ਪ੍ਰਭੂ! (ਤੇਰੀ ਮਿਹਰ ਨਾਲ) ਸਾਧ ਸੰਗਤਿ ਨੇ ਮੇਰੀ ਇਹ ਵਿਛੋੜੇ ਦੀ ਸੜਨ ਬੁਝਾ ਦਿੱਤੀ ਹੈ ॥੪॥੧॥੧੧੮॥

ਪਦ ਅਰਥ ਜਲਨਿ = ਸੜਨ, ਵਿਛੋੜੇ ਦੀ ਸੜਨ। ਸਾਧ ਸੰਗਿ = ਸਾਧ ਸੰਗਤਿ ਨੇ। ਸੰਗਿ = ਸੰਗ ਨੇ ॥੪॥

SikhNet (Spanish)Dice Nanak, el Señor es Toda Misericordia y Bondad para los humildes, y por la intercesión de los Santos ha apaciguado mi fuego. (4-1-118)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਪ੍ਰਭ ਮਿਲਬੇ ਕਉ; ਪ੍ਰੀਤਿ ਮਨਿ ਲਾਗੀ ॥

prabh milabe kau; preet man laagee |

Sant Singh KhalsaThe loving desire to meet my Beloved has arisen within my mind.
Manmohan SinghTo meet the Lord within my mind love has sprung.
Manmohan Singh (Punjabi)ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਪਿਆਰ ਪੈਦਾ ਹੋ ਗਿਆ ਹੈ।
Fareedkot Teekaਪਰਮੇਸ੍ਵਰ ਕੇ ਮਿਲਨੇ ਕੀ ਮਨ ਮੇਂ ਪ੍ਰੀਤ ਲਗੀ ਹੈ॥
Prof. Sahib Singh(ਹੇ ਭੈਣ!) ਪਰਮਾਤਮਾ ਨੂੰ ਮਿਲਣ ਵਾਸਤੇ ਮੇਰੇ ਮਨ ਵਿਚ ਪ੍ਰੀਤਿ ਪੈਦਾ ਹੋ ਗਈ ਹੈ।

ਪਦ ਅਰਥ ਮਿਲਬੇ ਕਉ = ਮਿਲਣ ਵਾਸਤੇ। ਮਨਿ = ਮਨ ਵਿਚ।

SikhNet (Spanish)Mi mente ansía la Unión con el Señor.

ਪਾਇ ਲਗਉ. ਮੋਹਿ ਕਰਉ ਬੇਨਤੀ; ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥

paae lgau. mohi krau benatee; koaoo sant milai baddabhaagee |1| rahaau |

Sant Singh KhalsaI touch His Feet, and offer my prayer to Him. If only I had the great good fortune to meet the Saint. ||1||Pause||
Manmohan SinghI touch His feet and make a supplication. By great good luck, let some saint come and meet me. Pause.
Manmohan Singh (Punjabi)ਮੈਂ ਉਸ ਦੇ ਪੈਰੀ ਪੈਂਦਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ। ਵੱਡੀ ਚੰਗੀ ਕਿਸਮਤ ਦੁਆਰਾ ਕੋਈ ਸਾਧੂ ਆ ਕੇ ਮੈਨੂੰ ਮਿਲ ਪਵੇ ਠਹਿਰਾਉ।
Fareedkot Teekaਜੇਕਰ ਕੋਈ ਬਡੇ ਪੁੰਨੋਂ ਵਾਲਾ ਸੰਤ ਮੇਰੇ ਕੋ ਮਿਲੇ, ਮੈਂ ਚਰਨੋਂ ਮੇਂ ਲਾਗ ਕਰ ਬੇਨਤੀ ਕਰਤੀ ਹੂੰ॥੧॥ ਰਹਾਉ ॥
Prof. Sahib Singh(ਪਰਮਾਤਮਾ ਨਾਲ ਮਿਲਾ ਸਕਣ ਵਾਲਾ ਜੇ) ਵੱਡੇ ਭਾਗਾਂ ਵਾਲਾ (ਗੁਰੂ-) ਸੰਤ ਮੈਨੂੰ ਮਿਲ ਪਏ, ਤਾਂ ਮੈਂ ਉਸ ਦੇ ਪੈਰੀਂ ਲੱਗਾਂ, ਮੈਂ ਉਸ ਅਗੇ ਬੇਨਤੀ ਕਰਾਂ (ਕਿ ਮੈਨੂੰ ਪਰਮਾਤਮਾ ਨਾਲ ਮਿਲਾ ਦੇ) ॥੧॥ ਰਹਾਉ ॥

ਪਦ ਅਰਥ ਪਾਇ = ਪੈਰੀਂ। ਲਗਉ = ਲਗਉਂ, ਮੈਂ ਲੱਗਾ। ਕਰਉ = ਮੈਂ ਕਰਾਂ ॥੧॥ ਰਹਾਉ ॥

SikhNet (Spanish)Me echo a Sus Pies e imploro tener la fortuna de encontrarme con Sus Santos. (1-Pausa)

ਮਨੁ ਅਰਪਉ. ਧਨੁ ਰਾਖਉ ਆਗੈ; ਮਨ ਕੀ ਮਤਿ. ਮੋਹਿ ਸਗਲ ਤਿਆਗੀ ॥

man arpau. dhan raakhau aagai; man kee mat. mohi sagal tiaagee |

Sant Singh KhalsaI surrender my mind to Him; I place my wealth before Him. I totally renounce my selfish ways.
Manmohan SinghI surrender my mind unto him. Before Him I place my wealth and my waywardness I all renounce.
Manmohan Singh (Punjabi)ਮੈਂ ਆਪਣਾ ਦਿਲ ਉਸ ਨੂੰ ਸਮਰਪਣ ਕਰਦੀ ਹਾਂ, ਉਸਦੇ ਮੂਹਰੇ ਮੈਂ ਆਪਣੀ ਦੌਲਤ ਧਰਦੀ ਹਾਂ ਅਤੇ ਆਪਣਾ ਆਪਾ ਮੈਂ ਸਮੂਹ ਛੱਡ ਦਿਤਾ ਹੈ।
Fareedkot Teekaਮਨ ਅਰਪਉਂ ਔਰ ਧਨ ਆਗੇ ਰਾਖੂੰ ਔਰੁ ਮੈਨੇ ਮਨ ਕੀ ਮਤਿ ਸੰਪੂਰਨ ਤ੍ਯਾਗੀ ਹੈ॥
Prof. Sahib Singhਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ, ਮੈਂ ਆਪਣਾ ਧਨ ਉਸ ਦੇ ਅੱਗੇ ਰੱਖ ਦਿਆਂ। (ਹੇ ਭੈਣ!) ਮੈਂ ਆਪਣੇ ਮਨ ਦੀ ਸਾਰੀ ਚਤੁਰਾਈ ਛੱਡ ਦਿੱਤੀ ਹੈ।

ਪਦ ਅਰਥ ਅਰਪਉ = ਮੈਂ ਹਵਾਲੇ ਕਰ ਦਿਆਂ। ਮਤਿ = ਅਕਲ, ਚਤੁਰਾਈ। ਮੋਹਿ = ਮੈਂ।

SikhNet (Spanish)A Él rindo mi ego y mis riquezas y renuncio a ser conducido por mi mente. Renunciando a todo,

ਜੋ ਪ੍ਰਭ ਕੀ ਹਰਿ ਕਥਾ ਸੁਨਾਵੈ; ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥

jo prabh kee har kathaa sunaavai; anadin firau tis pichhai viraagee |1|

Sant Singh KhalsaOne who teaches me the Sermon of the Lord God - night and day, I shall follow Him. ||1||
Manmohan SinghWho preaches unto me the gospel of Lord God absorbed in love night and day, I follow him.
Manmohan Singh (Punjabi)ਜਿਹੜਾ ਮੈਨੂੰ ਵਾਹਿਗੁਰੂ ਸੁਆਮੀ ਦੀ ਧਰਮ ਵਾਰਤਾ ਪ੍ਰਚਾਰਦਾ ਹੈ। ਪ੍ਰੀਤ ਅੰਦਰ ਲੀਨ ਹੋ, ਦਿਨ ਤੇ ਰਾਤ ਮੈਂ ਉਸ ਦੇ ਮਗਰ ਮਗਰ ਫਿਰਦੀ ਹਾਂ।
Fareedkot Teekaਪੁਨਾ ਜੋ ਹਰੀ ਪ੍ਰਭੂ ਕੀ ਕਥਾ ਸੁਨਾ ਦੇਵੈ ਤਿਸ ਸੰਤ ਕੇ ਪੀਛੇ ਦਿਨ ਰਾਤ ਵੈਰਾਗੀ ਫਿਰੂੰ॥੧॥
Prof. Sahib Singh(ਹੇ ਭੈਣ!) ਜੇਹੜਾ (ਵਡਭਾਗੀ ਸੰਤ ਮੈਨੂੰ) ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਰਹੇ, ਮੈਂ ਹਰ ਵੇਲੇ ਉਸ ਦੇ ਪਿੱਛੇ ਪਿੱਛੇ ਪ੍ਰੇਮ ਵਿਚ ਕਮਲੀ ਹੋਈ ਫਿਰਦੀ ਰਹਾਂ ॥੧॥

ਪਦ ਅਰਥ ਅਨਦਿਨੁ = ਹਰ ਰੋਜ਼। ਵਿਰਾਗੀ = ਬਉਰੀ, ਪਿਆਰ ਵਿਚ ਕਮਲੀ ਹੋਈ ॥੧॥

SikhNet (Spanish)busco noche y día a aquél que me recite el Mensaje del Señor. (1)

ਪੂਰਬ ਕਰਮ ਅੰਕੁਰ ਜਬ ਪ੍ਰਗਟੇ; ਭੇਟਿਓ ਪੁਰਖੁ ਰਸਿਕ ਬੈਰਾਗੀ ॥

poorab karam ankur jab pragatte; bhettio purakh rasik bairaagee |

Sant Singh KhalsaWhen the seed of the karma of past actions sprouted, I met the Lord; He is both the Enjoyer and the Renunciate.
Manmohan SinghWhen the plumule of the acrions of past sprouted I mer Lord the Reveller and Detached.
Manmohan Singh (Punjabi)ਜਦ ਪਿਛਲੇ ਅਮਲਾਂ ਦੀ ਕਰੂੰਬਲੀ ਫੁਟ ਪਈ ਤਾਂ ਮੈਂ ਆਨੰਦ ਮਾਨਣਹਾਰ ਤੇ ਨਿਰਲੇਪ ਸੁਆਮੀ ਨੂੰ ਮਿਲ ਪਈ।
Fareedkot Teekaਜਬ ਪੂਰਬ ਪੁੰਨ ਕੀਏ ਹੂਏ ਫਲ ਦੇਣੇ ਕੋ ਉਦਤ ਹੂਏ, ਤਬ ਪੁਰਖ ਰਸ ਕਾ ਅਰਥਾਤ ਆਤਮਾਨੰਦੀ ਅਰੁ ਵੈਰਾਗਵਾਨ ਭਾਵ ਸੇ ਬ੍ਰਹਮਾਨੇਸਟੀ ਗੁਰੂ ਮਿਲਿਆ॥
Prof. Sahib Singhਪਹਿਲੇ ਜਨਮਾਂ ਵਿਚ ਕੀਤੇ ਭਲੇ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ ਜਿਸ ਜੀਵ-ਇਸਤ੍ਰੀ ਦੇ ਉੱਘੜ ਪਏ, ਉਸ ਨੂੰ ਉਹ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ ਜੋ ਸਾਰੇ ਜੀਵਾਂ ਵਿਚ ਬੈਠਾ ਸਭ ਰਸ ਮਾਣਨ ਵਾਲਾ ਹੈ ਤੇ ਜੋ ਰਸਾਂ ਤੋਂ ਨਿਰਲੇਪ ਭੀ ਹੈ।

ਪਦ ਅਰਥ ਪੂਰਬ ਕਰਮ ਅੰਕੁਰ = ਪਹਿਲੇ ਜਨਮਾਂ ਵਿਚ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਅੰਗੂਰ। ਪ੍ਰਗਟੇ = ਉੱਘੜ ਪਏ। ਰਸਿਕ = (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸ ਮਾਣਨ ਵਾਲਾ। ਬੈਰਾਗੀ = ਵਿਰਕਤ, ਨਿਰਲੇਪ।

SikhNet (Spanish)Cuando la semilla del pasado Karma germina, me encuentro con el Purusha, el que Disfruta y el Desapegado.

ਮਿਟਿਓ ਅੰਧੇਰੁ. ਮਿਲਤ ਹਰਿ ਨਾਨਕ; ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥

mittio andher. milat har naanak; janam janam kee soee jaagee |2|2|119|

Sant Singh KhalsaMy darkness was dispelled when I met the Lord. O Nanak, after being asleep for countless incarnations, I have awakened. ||2||2||119||
Manmohan SinghMy darkness is dispelled on meeting God, O Nanak and I am awakened after being asleep for numberless births.
Manmohan Singh (Punjabi)ਵਾਹਿਗੁਰੂ ਨੂੰ ਮਿਲ ਪੈਣ ਤੇ ਮੇਰਾ ਅੰਨ੍ਹੇਰਾ ਦੂਰ ਹੋ ਗਿਆ ਹੈ, ਹੈ ਨਾਨਕ ਅਤੇ ਅਨਗਿਣਤ ਜਨਮਾਂ ਦੀ ਸੁੱਤੀ ਹੋਈ ਮੈਂ ਜਾਗ ਪਈ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪੁਰਸ ਕੀ ਕਿਰਪਾ ਸੇ ਹਰੀ ਕੋ ਮਿਲਤੇ ਹੀ ਅਗਿਆਨ ਨਵਿਰਤ ਹੁਆ ਔਰ ਜਨਮ ਜਨਮ ਕੀ ਜੋ ਬੁਧੀ ਸੋਈ ਹੂਈ ਥੀ ਸੋ ਅਵਿਦਿਆ ਨਿੰਦ੍ਰਾ ਸੇ ਜਾਗ ਆਈ॥੨॥੨॥੧੧੯॥☬ਅਬ ਜੀਵ ਕੋ ਪੰਖੀ ਰੂਪ ਕਰ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਨੂੰ ਮਿਲਦਿਆਂ ਹੀ ਉਸ ਜੀਵ-ਇਸਤ੍ਰੀ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, ਉਹ ਅਨੇਕਾਂ ਜਨਮਾਂ ਤੋਂ ਮਾਇਆ ਦੇ ਮੋਹ ਵਿਚ ਸੁੱਤੀ ਹੋਈ ਜਾਗ ਪੈਂਦੀ ਹੈ ॥੨॥੨॥੧੧੯॥

ਪਦ ਅਰਥ ਅੰਧੇਰੁ = ਹਨੇਰਾ। ਮਿਲਤ = ਮਿਲਿਆਂ। ਸੋਈ = ਸੁੱਤੀ ਹੋਈ ॥੨॥

SikhNet (Spanish)Mi oscuridad se desvanece cuando encuentro a mi Señor, oh, (2-2-119)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਨਿਕਸੁ ਰੇ ਪੰਖੀ; ਸਿਮਰਿ ਹਰਿ ਪਾਂਖ ॥

nikas re pankhee; simar har paankh |

Sant Singh KhalsaCome out, O soul-bird, and let the meditative remembrance of the Lord be your wings.
Manmohan SinghSaved thyself O my soul-bird, by making God's meditation thy wings.
Manmohan Singh (Punjabi)ਵਾਹਿਗੁਰੂ ਦੇ ਸਿਮਰਨ ਨੂੰ ਆਪਣੇ ਪਰ ਬਣਾ ਕੇ, ਹੇ ਮੇਰੇ ਆਤਮਾ ਰੂਪੀ ਪੰਛੀ! ਤੂੰ ਆਪਣੇ ਆਪ ਨੂੰ ਬਚਾ ਲੈ।
Fareedkot Teekaਨਿਕਸ ਰੇ ਜੀਵ ਰੂਪ ਪੰਖੀ।☬ਜੋ ਕਹੇ ਕੈਸੇ ਨਿਕਸਾਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਜੀਵ-ਪੰਛੀ! (ਮਾਇਆ ਦੇ ਮੋਹ ਦੇ ਆਲ੍ਹਣੇ ਵਿਚੋਂ ਬਾਹਰ) ਨਿਕਲ। ਪਰਮਾਤਮਾ ਦਾ ਸਿਮਰਨ ਕਰ। (ਪ੍ਰਭੂ ਦਾ ਸਿਮਰਨ) ਖੰਭ ਹਨ (ਇਹਨਾਂ ਖੰਭਾਂ ਦੀ ਸਹਾਇਤਾ ਨਾਲ ਹੀ ਤੂੰ ਮੋਹ ਦੇ ਆਲ੍ਹਣੇ ਵਿਚੋਂ ਬਾਹਰ ਉੱਡ ਕੇ ਜਾ ਸਕੇਂਗਾ)।

ਪਦ ਅਰਥ ਨਿਕਸੁ = (ਬਾਹਰ) ਨਿਕਲ। ਰੇ = ਹੇ! ਪੰਖੀ = ਪੰਛੀ। ਪਾਂਖ = ਖੰਭ।

SikhNet (Spanish)Ven, oh pajarillo, sal de tu cascarón,

ਮਿਲਿ ਸਾਧੂ. ਸਰਣਿ ਗਹੁ ਪੂਰਨ; ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥

mil saadhoo. saran gahu pooran; raam ratan heeare sang raakh |1| rahaau |

Sant Singh KhalsaMeet the Holy Saint, take to His Sanctuary, and keep the perfect jewel of the Lord enshrined in your heart. ||1||Pause||
Manmohan SinghMeet the Saint-Guru see his sanctuary and keep clasped to thy heart, the Lord's perfect jewel. Pause.
Manmohan Singh (Punjabi)ਸੰਤ ਗੁਰਾਂ ਨੂੰ ਭੇਟ, ਉਨ੍ਹਾਂ ਦੀ ਸ਼ਰਣਾਗਤਿ ਸੰਭਾਲ ਅਤੇ ਪ੍ਰਭੂ ਦੇ ਮੁਕੰਮਲ ਜਵੇਹਰ ਨੂੰ ਆਪਣੇ ਦਿਲ ਨਾਲ ਲਾਈ ਰਖ। ਠਹਿਰਾਉ।
Fareedkot Teekaਸੰਤੋਂ ਕੇ ਸਾਥ ਮਿਲ ਕਰ ਤਿਨ ਕੀ ਸਰਣ ਗ੍ਰਹਣ ਕਰ।☬ਜੇ ਕਹੇ ਪੰਖੀ ਕੇ ਦੋ ਪਰ ਹੋਤੇ ਹੈਂ, ਮੈਂ ਕੌਨ ਸੇ ਪਰੋਂ ਕਰ ਨਿਕਸਾ? ਤਿਸ ਪਰ ਕਹਤੇ ਹੈਂ:☬ਪੂਰਨ ਰਾਮ ਰਤਨ ਕਾ ਰਿਦੇ ਮੇਂ ਧਿਆਨ ਰਾਖ ਔਰ ਹਰੀ ਨਾਮ ਕਾ ਬਾਣੀ ਕਰ ਸਿਮਰਨ ਕਰੁ ਏਹੀ ਪਾਂਖ ਹੈਂ॥੧॥ ਰਹਾਉ ॥
Prof. Sahib Singh(ਹੇ ਭਾਈ!) ਗੁਰੂ ਨੂੰ ਮਿਲ ਕੇ ਪੂਰਨ-ਪ੍ਰਭੂ ਦਾ ਆਸਰਾ ਲੈ, ਪਰਮਾਤਮਾ ਦਾ ਨਾਮ-ਰਤਨ ਆਪਣੇ ਹਿਰਦੇ ਨਾਲ (ਸਾਂਭ ਕੇ) ਰੱਖ ॥੧॥ ਰਹਾਉ ॥

ਪਦ ਅਰਥ ਸਾਧੂ = ਗੁਰੂ। ਮਿਲਿ = ਮਿਲ ਕੇ। ਗਹੁ = ਫੜ। ਹੀਅਰੇ ਸੰਗਿ = ਹਿਰਦੇ ਦੇ ਨਾਲ ॥੧॥ ਰਹਾਉ ॥

SikhNet (Spanish)y habitando en el Señor, siente tus alas, busca el Refugio de los Santos y goza de la Joya del Perfecto Señor en tu corazón. (1-Pausa)

ਭ੍ਰਮ ਕੀ ਕੂਈ. ਤ੍ਰਿਸਨਾ ਰਸ ਪੰਕਜ; ਅਤਿ ਤੀਖੵਣ. ਮੋਹ ਕੀ ਫਾਸ ॥

bhram kee kooee. trisanaa ras pankaj; at teekhayan. moh kee faas |

Sant Singh KhalsaSuperstition is the well, thirst for pleasure is the mud, and emotional attachment is the noose, so tight around your neck.
Manmohan SinghSuperstition is the small well, the thirst for pleasure is its mire and exceedingly sharp is the noose of worldly love.
Manmohan Singh (Punjabi)ਸ਼ੱਕ ਸੰਦੇਹ ਦੀ ਖੂਹੀ ਹੈ, ਖੁਸ਼ੀਆਂ ਮਾਨਣ ਦੀ ਪਿਆਸ ਇਸ ਦਾ ਚਿੱਕੜ ਹੈ ਅਤੇ ਸੰਸਾਰੀ ਮਮਤਾ ਦੀ ਬੜੀ ਤਿੱਖੀ ਫਾਹੀ ਹੈ।
Fareedkot Teekaਭ੍ਰਮ ਕੀ (ਕੂਈ) ਛਪੜੀ ਸੰਸਾਰ ਮੇਂ ਸੇ ਨਿਕਸੁ।☬ਜੇ ਕਹੇ ਛਪੜੀ ਮੇਂ ਤੋ ਚਿਕੜ ਹੋਤਾ ਹੈ? ਤਿਸ ਪਰ ਕਹੇ ਹੈਂ:☬ਵਿਖੇ ਰਸੋਂ ਕੀ ਜੋ ਤ੍ਰਿਸਨਾ ਹੈ, ਸੋ ਤਿਸ ਛਪੜੀ ਸੇ (ਜ) ਉਤਪੰਨ ਹੂਆ ਹੂਆ (ਪੰਕ) ਚਿਕੜ ਹੈ।☬ਜੇ ਕਹੇ ਛਪੜੀਓਂ ਪਰ ਪੰਛੀ ਫਸਾਨੇ ਕੋ ਬਧਕੋਂ ਕੀ ਜਾਲੀ ਪਸਾਰੀ ਹੂਈ ਹੋਤੀ ਹੈ? ਤਿਸ ਪਰ ਕਹਤੇ ਹੈਂ:☬ਅਤੀ (ਤੀਖਣ) ਤੇਜ ਫਸਾਵਣੇ ਮੇਂ ਮੋਹ ਕੀ ਜਾਲੀ ਪਸਾਰੀ ਹੋਈ ਹੈ॥☬ਜੇ ਕਹੇ ਇਸ ਜਾਲੀ ਕੋ ਕੈਸੇ ਕਾਟੀਏ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣ ਦੀ ਖੂਹੀ ਹੈ, ਮਾਇਆ ਦੀ ਤ੍ਰਿਸ਼ਨਾ ਤੇ ਵਿਕਾਰਾਂ ਦੇ ਚਸਕੇ (ਉਸ ਖੂਹੀ ਵਿਚ) ਚਿੱਕੜ ਹੈ, (ਜੀਵਾਂ ਦੇ ਗਲ ਵਿਚ ਪਈ ਹੋਈ) ਮੋਹ ਦੀ ਫਾਹੀ ਬੜੀ ਪੱਕੀ (ਤ੍ਰਿੱਖੀ) ਹੈ।

ਪਦ ਅਰਥ ਭ੍ਰਮ = ਮਾਇਆ ਦੀ ਖ਼ਾਤਰ ਭਟਕਣਾ। ਕੂਈ = {कुप} ਖੂਹੀ। ਪੰਕਜ = ਚਿੱਕੜ। ਤੀਖ੍ਹ੍ਹਣ = ਤੇਜ਼, ਤ੍ਰਿੱਖੀ। ਫਾਸ = ਫਾਹੀ।

SikhNet (Spanish)La ilusión de este mundo es el pozo, el deseo, el fango, y el apego a ello es la trampa engañosa.

ਕਾਟਨਹਾਰ ਜਗਤ ਗੁਰ ਗੋਬਿਦ; ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥

kaattanahaar jagat gur gobid; charan kamal taa ke karahu nivaas |1|

Sant Singh KhalsaThe only one who can cut this is the Guru of the World, the Lord of the Universe. So let yourself dwell at His Lotus Feet. ||1||
Manmohan Singhits cutter is the Master the world's Guru. Abide thou at His lotus feet.
Manmohan Singh (Punjabi)ਇਸ ਨੂੰ ਵੱਢਣ ਵਾਲਾ ਹੈ ਸੁਆਮੀ ਸੰਸਾਰ ਦਾ ਗੁਰੂ। ਉਸ ਦੇ ਕੰਵਲ ਰੂਪੀ ਚਰਨਾ ਵਿੱਚ ਤੂੰ ਵਾਸਾ ਕਰ।
Fareedkot Teekaਕਾਟਨੇ ਵਾਲੇ ਜਗਤ ਕੇ ਗੁਰੂ ਗੋਬਿੰਦ ਹੈਂ, ਤਿਸ ਕੇ ਚਰਨ ਕਵਲੋਂ ਮੇਂ ਨਿਵਾਸ ਕਰੋ, ਭਾਵ ਏਹ ਕਿ ਪਰਮੇਸ੍ਵਰ ਕੇ ਚਰਨੋਂ ਕਾ ਆਸਰਾ ਕਰਨ ਸੇ ਮੋਹ ਨਵਿਰਤ ਹੋਵੇਗਾ॥੧॥☬ਜੇ ਕਹੇ ਆਸਰਾ ਲੇਨੇ ਕਾ ਕਿਆ ਸਰੂਪ ਹੈ? ਤਿਸ ਪਰ ਕਹਤੇ ਹੈਂ: ਐਸੇ ਬੇਨਤੀ ਕਰੇ:
Prof. Sahib Singhਇਸ ਫਾਹੀ ਨੂੰ ਕੱਟਣ-ਜੋਗਾ ਜਗਤ ਦਾ ਗੁਰੂ ਗੋਬਿੰਦ ਹੀ ਹੈ। (ਹੇ ਭਾਈ!) ਉਸ ਗੋਬਿੰਦ ਦੇ ਚਰਨ-ਕਮਲਾਂ ਵਿਚ ਨਿਵਾਸ ਕਰੀ ਰੱਖ ॥੧॥

ਪਦ ਅਰਥ ਤਾ ਕੇ ਚਰਨ ਕਮਲ = ਉਸ ਦੇ ਸੋਹਣੇ ਚਰਨਾਂ ਵਿਚ ॥੧॥

SikhNet (Spanish)Fija tu mente entonces en los Pies de Loto del Señor del Universo, Gobind, el Salvador.(1-Pausa)

ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ; ਦੀਨਾ ਨਾਥ ਸੁਨਹੁ ਅਰਦਾਸਿ ॥

kar kirapaa gobind prabh preetam; deenaa naath sunahu aradaas |

Sant Singh KhalsaBestow Your Mercy, O Lord of the Universe, O God, My Beloved, Master of the meek - please, listen to my prayer.
Manmohan SinghO Master of the Universe, the Patron of the poor. My Beloved Lord mercifully hear my
Manmohan Singh (Punjabi)ਹੈ ਆਲਮ ਦੇ ਮਾਲਕ! ਗਰੀਬਾਂ ਦੇ ਸਰਪ੍ਰਸਤ! ਮੇਰੇ ਪਿਆਰੇ ਸਾਹਿਬ, ਮਿਹਰ ਧਾਰ ਕੇ ਮੇਰੀ ਬੇਨਤੀ ਸ੍ਰਵਣ ਕਰ!
Fareedkot Teekaਹੇ ਗੋਬਿੰਦ ਪ੍ਰਭੂ ਦੀਨਾ ਨਾਥ ਪਿਆਰੇ! ਦਯਾ ਕਰ ਕੇ ਅਰਦਾਸ ਸੁਨਿ॥
Prof. Sahib Singhਹੇ ਗੋਬਿੰਦ! ਹੇ ਪ੍ਰੀਤਮ ਪ੍ਰਭੂ! ਹੇ ਗਰੀਬਾਂ ਦੇ ਮਾਲਕ! ਹੇ ਨਾਨਕ ਦੇ ਸੁਆਮੀ! ਮਿਹਰ ਕਰ, ਮੇਰੀ ਬੇਨਤੀ ਸੁਣ,

ਪਦ ਅਰਥ ਕਰਿ ਕਿਰਪਾ = ਕਿਰਪਾ ਕਰ।

SikhNet (Spanish)Sé Misericordioso, oh Gobind, mi Maestro, mi Amor, Protector de los inocentes, y escucha mi oración.

ਕਰੁ ਗਹਿ ਲੇਹੁ. ਨਾਨਕ ਕੇ ਸੁਆਮੀ; ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥

kar geh lehu. naanak ke suaamee; jeeo pindd sabh tumaree raas |2|3|120|

Sant Singh KhalsaTake my hand, O Lord and Master of Nanak; my body and soul all belong to You. ||2||3||120||
Manmohan Singhprayer Grasp me by the hand, O Nanak's Lord. My soul and body are all Thine capital.
Manmohan Singh (Punjabi)ਮੈਨੂੰ ਹਥ ਤੋਂ ਪਕੜ ਲੈ, ਹੈ ਨਾਨਕ ਦੇ ਸਾਹਿਬ, ਮੇਰੀ ਆਤਮਾ ਅਤੇ ਦੇਹਿ ਸਮੂਹ ਤੇਰੀ ਪੂੰਜੀ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੁਆਮੀ! ਜੀਉ ਔਰ ਸਰੀਰ ਪੁਨਾ ਪ੍ਰਾਣ ਰੂਪ ਪੂੰਜੀ ਸਭ ਤੇਰੀ ਹੈ ਤਾਂ ਤੇ ਮੇਰਾ ਹਾਥ ਪਕੜ ਲੇ॥੨॥੩॥੧੨੦॥
Prof. Sahib Singhਹੇ ਨਾਨਕ ਦੇ ਮਾਲਕ ਪ੍ਰਭੂ! ਮੇਰਾ ਹੱਥ ਫੜ ਲੈ (ਤੇ ਮੈਨੂੰ ਇਸ ਖੂਹੀ ਵਿਚੋਂ ਕੱਢ ਲੈ) ਮੇਰੀ ਇਹ ਜਿੰਦ ਤੇਰਾ ਦਿੱਤਾ ਹੋਇਆ ਸਰਮਾਇਆ ਹੈ, ਮੇਰਾ ਇਹ ਸਰੀਰ ਤੇਰੀ ਬਖ਼ਸ਼ੀ ਹੋਈ ਪੂੰਜੀ ਹੈ (ਇਸ ਰਾਸਿ-ਪੂੰਜੀ ਨੂੰ ਮੋਹ ਦੇ ਹੱਥੀਂ ਉਜੜਨ ਤੋਂ ਤੂੰ ਆਪ ਹੀ ਬਚਾ ਲੈ) ॥੨॥੩॥੧੨੦॥

ਪਦ ਅਰਥ ਕਰੁ = ਹੱਥ। {ਨੋਟ: ਲਫ਼ਜ਼ 'ਕਰਿ' ਕ੍ਰਿਆ ਹੈ। ਲਫ਼ਜ਼ 'ਕਰੁ' ਨਾਂਵ ਹੈ}। ਗਹਿ ਲੇਹੁ = ਫੜ ਲੈ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ ॥੨॥

SikhNet (Spanish)Tómame de la mano, oh Maestro de Nanak, porque este cuerpo y esta vida son Tuyos. (2-3-120)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਹਰਿ ਪੇਖਨ ਕਉ; ਸਿਮਰਤ ਮਨੁ ਮੇਰਾ ॥

har pekhan kau; simarat man meraa |

Sant Singh KhalsaMy mind yearns to behold the Lord in meditation.
Manmohan SinghTo see the vision of God, my soul remembers Him.
Manmohan Singh (Punjabi)ਵਾਹਿਗੁਰੂ ਦਾ ਦਰਸ਼ਨ ਦੇਖਣ ਲਈ, ਮੇਰੀ ਆਤਮਾ ਉਸ ਦਾ ਆਰਾਧਨ ਕਰਦੀ ਹੈ।
Fareedkot Teekaਮੇਰਾ ਮਨ ਹਰੀ ਕੇ ਦੇਖਨੇ ਕੋ ਸਿਮਰਤ ਰਹਾ ਹੈ॥
Prof. Sahib Singh(ਹੇ ਭੈਣ!) ਪ੍ਰਭੂ-ਪਤੀ ਦਾ ਦਰਸਨ ਕਰਨ ਵਾਸਤੇ ਮੇਰਾ ਮਨ ਉਸ ਦਾ ਸਿਮਰਨ ਕਰ ਰਿਹਾ ਹੈ।

ਪਦ ਅਰਥ ਪੇਖਨ ਕਉ = ਵੇਖਣ ਵਾਸਤੇ।

SikhNet (Spanish)Añoro ver al Señor; mi sed por Él es insoportable.

ਆਸ ਪਿਆਸੀ. ਚਿਤਵਉ ਦਿਨੁ ਰੈਨੀ; ਹੈ ਕੋਈ ਸੰਤੁ. ਮਿਲਾਵੈ ਨੇਰਾ ॥੧॥ ਰਹਾਉ ॥

aas piaasee. chitvau din rainee; hai koee sant. milaavai neraa |1| rahaau |

Sant Singh KhalsaI think of Him, I hope and thirst for Him, day and night; is there any Saint who may bring Him near me? ||1||Pause||
Manmohan SinghIn the hope and thirst of seeing my Lord, day and night I think of Him. Is there any saint, who may intimately unite me with Him? Pause.
Manmohan Singh (Punjabi)ਆਪਣੇ ਸਿਰ ਦੇ ਸਾਈਂ ਨੂੰ ਵੇਖਣ ਦੀ ਉਮੈਦ ਅਤੇ ਪਿਆਸ ਅੰਦਰ ਮੈਂ ਦਿਨ ਰਾਤ ਉਸ ਨੂੰ ਚਿੰਤਨ ਕਰਦੀ ਹਾਂ। ਕੀ ਕੋਈ ਸਾਧੂ ਹੈ ਜੋ ਮੈਨੂੰ ਨੇੜਿਓ ਹੀ ਉਸ ਨਾਲ ਮਿਲਾ ਦੇਵੇ? ਠਹਿਰਾਉ।
Fareedkot Teekaਆਸਾ ਕਰਿ ਤ੍ਰਿਖਤਿ ਹੋਈ ਦਿਨ ਰੈਨ ਚਿਤਵਤੀ ਹੂੰ। ਐਸਾ ਕੋਈ ਸੰਤ ਹੈ, ਜੋ ਸਮੀਪ ਹੀ ਮਿਲਾਇ ਦੇਵੇ? ॥੧॥ ਰਹਾਉ ॥
Prof. Sahib Singhਉਸ ਦੇ ਦਰਸਨ ਦੀ ਆਸ ਨਾਲ ਵਿਆਕੁਲ ਹੋਈ ਮੈਂ ਦਿਨ ਰਾਤ ਉਸ ਦਾ ਨਾਮ ਚਿਤਾਰਦੀ ਰਹਿੰਦੀ ਹਾਂ। (ਹੇ ਭੈਣ! ਮੈਨੂੰ) ਕੋਈ ਐਸਾ ਸੰਤ (ਮਿਲ ਜਾਏ, ਜੇਹੜਾ ਮੈਨੂੰ ਉਸ ਪ੍ਰਭੂ-ਪਤੀ ਨਾਲ) ਨੇੜੇ ਹੀ ਮਿਲਾ ਦੇਵੇ ॥੧॥ ਰਹਾਉ ॥

ਪਦ ਅਰਥ ਆਸ ਪਿਆਸੀ = (ਦਰਸਨ ਦੀ) ਆਸ ਨਾਲ ਵਿਆਕੁਲ। ਚਿਤਵਉ = ਮੈਂ ਯਾਦ ਕਰਦੀ ਹਾਂ। ਰੈਨੀ = ਰਾਤ। ਨੇਰਾ = ਨੇੜੇ ॥੧॥ ਰਹਾਉ ॥

SikhNet (Spanish)En Él radica mi esperanza, y reflexionando en Él, día y noche, pregunto si no habrá algún Santo que me pueda acercar a mi Señor. (1-Pausa)

ਸੇਵਾ ਕਰਉ. ਦਾਸ ਦਾਸਨ ਕੀ; ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥

sevaa krau. daas daasan kee; anik bhaant tis krau nihoraa |

Sant Singh KhalsaI serve the slaves of His slaves; in so many ways, I beg of Him.
Manmohan SinghI serve the slave of Lord's slaves, and in many a way, I supplicate Him?
Manmohan Singh (Punjabi)ਮੈਂ ਸੁਆਮੀ ਦੇ ਗੋਲਿਆਂ ਦੇ ਗੋਲਿਆਂ ਦੀ ਟਹਿਲ ਕਮਾਉਂਦੀ ਹਾਂ ਅਤੇ ਕਈ ਤਰੀਕਿਆਂ ਨਾਲ ਉਸ ਅੱਗੇ ਜੋਦੜੀ ਕਰਦੀ ਹਾਂ।
Fareedkot Teekaਤਿਸ ਸੰਤ ਕੇ ਦਾਸੋਂ ਕੀ ਦਾਸ ਹੋ ਕਰ ਸੇਵਾ ਕਰੂੰ ਔਰ ਅਨੇਕ ਤਰ੍ਹਾਂ ਸੇ ਅਹਿਸਾਨ ਮਾਨਨਾ ਕਰੂੰ॥
Prof. Sahib Singh(ਹੇ ਭੈਣ! ਜੇ ਉਹ ਗੁਰੂ-ਸੰਤ ਮਿਲ ਪਏ ਤਾਂ) ਮੈਂ ਉਸ ਦੇ ਦਾਸਾਂ ਦੀ ਸੇਵਾ ਕਰਾਂ, ਮੈਂ ਅਨੇਕਾਂ ਤਰੀਕਿਆਂ ਨਾਲ ਉਸ ਅੱਗੇ ਤਰਲੇ ਕਰਾਂ।

ਪਦ ਅਰਥ ਕਰਉ = ਕਰਉਂ, ਮੈਂ ਕਰਾਂ। ਨਿਹੋਰਾ = ਤਰਲਾ।

SikhNet (Spanish)Sirvo a Sus Santos, y Le rezo amorosamente de muchas, muchas maneras.

ਤੁਲਾ ਧਾਰਿ ਤੋਲੇ ਸੁਖ ਸਗਲੇ; ਬਿਨੁ ਹਰਿ ਦਰਸ. ਸਭੋ ਹੀ ਥੋਰਾ ॥੧॥

tulaa dhaar tole sukh sagale; bin har daras. sabho hee thoraa |1|

Sant Singh KhalsaSetting them upon the scale, I have weighed all comforts and pleasures; without the Lord's Blessed Vision, they are all totally inadequate. ||1||
Manmohan SinghPutting in the scale, I have weighed all the comforts. without God's sight they are all deficient.
Manmohan Singh (Punjabi)ਤੱਕੜੀ ਵਿੱਚ ਧਰ ਕੇ ਮੈਂ ਸਾਰੇ ਆਰਾਮ ਜੋਖੇ ਹਨ, ਵਾਹਿਗੁਰੂ ਦੇ ਦੀਦਾਰ ਦੇ ਬਗੈਰ ਸਾਰੇ ਹੀ ਘਟ ਹਨ।
Fareedkot Teekaਬੁਧੀ ਰੂਪੀ ਤਕੜੀ ਮੇਂ ਵਵੇਕ ਰੂਪੀ ਵਟਾ ਪਾਇ ਕਰ ਸਗਲੇ ਅਰਥਾਤ ਮਾਤ ਲੋਕ ਸੇ ਲੇ ਕਰ ਬ੍ਰਹਮ ਲੋਕ ਪ੍ਰਯੰਤ ਸੁਖ (ਤੋਲੇ) ਵਿਚਾਰੇ ਹੈਂ। ਹਰੀ ਕੇ ਦਰਸਨ ਕੇ ਸੁਖ ਸੇ ਬਿਨਾ ਜਿਤਨਾ ਵਿਸੇ ਸੁਖ ਹੈ (ਹੀ) ਨਿਹਚੇ ਕਰ ਕੇ (ਥੋਰਾ) ਤੁਛ ਹੈ, ਭਾਵ ਏਹ ਕਿ ਵਿਖੇ ਸੇ ਇੰਦ੍ਰੇ ਕੇ ਸਬੰਧ ਪ੍ਰਯੰਤ ਹੀ ਸੁਖ ਹੋਤਾ ਹੈ, ਵਿਜੋਗ ਸੇ ਸੁਖ ਕਾ ਲੇਸ ਭੀ ਨਹੀਂ ਰਹਤਾ॥੧॥
Prof. Sahib Singh(ਹੇ ਭੈਣ!) ਤੱਕੜੀ ਉਤੇ ਰੱਖ ਕੇ ਮੈਂ (ਦੁਨੀਆ ਦੇ) ਸਾਰੇ ਸੁਖ ਤੋਲੇ ਹਨ, ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ ਇਹ ਸਾਰੇ ਹੀ ਸੁਖ (ਦਰਸਨ ਦੇ ਸੁਖ ਨਾਲੋਂ) ਹੌਲੇ ਹਨ ॥੧॥

ਪਦ ਅਰਥ ਤੁਲਾ = ਤੱਕੜੀ। ਧਾਰਿ = ਰੱਖ ਕੇ। ਸਗਲੇ = ਸਾਰੇ। ਸਭੋ ਹੀ = ਸੁਖਾਂ ਦਾ ਇਹ ਸਾਰਾ ਇਕੱਠ। ਥੋਰਾ = ਥੋੜਾ, ਹੌਲਾ ॥੧॥

SikhNet (Spanish)Poniéndolos en la balanza, he pesado todos los placeres, y he encontrado que sin el Señor, todos son vacuos. (1)

ਸੰਤ ਪ੍ਰਸਾਦਿ ਗਾਏ ਗੁਨ ਸਾਗਰ; ਜਨਮ ਜਨਮ ਕੋ ਜਾਤ ਬਹੋਰਾ ॥

sant prasaad gaae gun saagar; janam janam ko jaat bahoraa |

Sant Singh KhalsaBy the Grace of the Saints, I sing the Praises of the Ocean of virtue; after countless incarnations, I have been released.
Manmohan SinghBy Saints grace I have sung the praise of Ocean of Excellences, and am redeemed while heading towards numberless births.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਵਡਿਆਈਆਂ ਦੇ ਸਮੁੰਦਰ ਦਾ ਜੱਸ ਗਾਇਨ ਕੀਤਾ ਹੈ ਅਤੇ ਅਣਗਿਣਤ ਜਨਮਾ ਨੂੰ ਜਾਂਦਾ ਹੋਇਆ ਮੈਂ ਮੋੜ ਲਿਆਂਦਾ ਗਿਆ ਹਾਂ।
Fareedkot Teekaਜਬ ਸੰਤੋਂ ਕੀ ਕ੍ਰਿਪਾ ਕਰ ਕੇ ਸਾਗਰ ਰੂਪ ਅਥਾਹ ਵਾਹਗੁਰੂ ਕੇ ਗੁਨ ਗਾਏ, ਤਬ ਜਨਮ ਜਨਮਾਂਤ੍ਰੋਂ ਕਾ ਜੋ ਮਨ ਸੰਸਾਰ ਕੀ ਤਰਫ ਜਾਤਾ ਥਾ, ਸੋ ਤਬ (ਬਹੋਰਾ) ਮੋੜ ਲੀਆ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਗੁਣਾਂ ਦੇ ਸਮੁੰਦਰ ਪਰਮਾਤਮਾ ਦੇ ਗੁਣ ਗਾਂਦਾ ਹੈ (ਗੁਰੂ ਪਰਮੇਸਰ ਉਸ ਨੂੰ) ਅਨੇਕਾਂ ਜਨਮਾਂ ਦੇ ਭਟਕਦੇ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਮੋੜ ਲਿਆਉਂਦਾ ਹੈ।

ਪਦ ਅਰਥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਸਾਗਰ = ਸਮੁੰਦਰ। ਜਨਮ ਜਨਮ ਕੋ ਜਾਤ = ਅਨੇਕਾਂ ਜਨਮਾਂ ਦਾ ਭਟਕਦਾ ਫਿਰਦਾ। ਬਹੋਰਾ = ਮੋੜ ਲਿਆਂਦਾ।

SikhNet (Spanish)Cuando por la Gracia del Santo habité en la Alabanza del Mar de Virtud, mis vacilaciones cesaron para siempre.

ਆਨਦ ਸੂਖ ਭੇਟਤ ਹਰਿ ਨਾਨਕ; ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥

aanad sookh bhettat har naanak; janam kritaarath safal saveraa |2|4|121|

Sant Singh KhalsaMeeting the Lord, Nanak has found peace and bliss; his life is redeemed, and prosperity dawns for him. ||2||4||121||
Manmohan SinghBy meeting God, Nanak has attained joy and peace, and accredited is rendered his advent, and fruitful his opportunity.
Manmohan Singh (Punjabi)ਵਾਹਿਗੁਰੂ ਨੂੰ ਮਿਲਣ ਦੁਆਰਾ ਨਾਨਕ ਨੇ ਖੁਸ਼ੀ ਤੇ ਠੰਡ ਚੈਨ ਪ੍ਰਾਪਤ ਕਰ ਲਏ ਹਨ ਅਤੇ ਅਮੋਘ ਹੋ ਗਿਆ ਹੈ ਉਸ ਦਾ ਆਗਮਨ ਤੇ ਫਲਦਾਇਕ ਉਸ ਦਾ ਅਵਸਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਮਿਲਤੇ ਹੀ ਅਤੀ ਸੁਖ, ਭਾਵ ਆਤਮ ਅਨੰਦ ਪ੍ਰਾਪਤਿ ਹੂਆ ਹੈ, ਪੁਨਾ ਜਨਮ ਕ੍ਰਿਤਾਰਥ ਹੋ ਗਿਆ ਔਰ (ਸਵੇਰਾ) ਸੋ ਵੇਲਾ ਹੀ ਸਫਲ ਹੋ ਗ੍ਯਾ॥੨॥੪॥੧੨੧॥☬ਪ੍ਰਸ਼ਨ:
Prof. Sahib Singhਹੇ ਨਾਨਕ! ਪਰਮਾਤਮਾ ਨੂੰ ਮਿਲਿਆਂ ਬੇਅੰਤ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜਨਮ ਵੇਲੇ-ਸਿਰ (ਇਸੇ ਜਨਮ ਵਿਚ) ਸਫਲ ਹੋ ਜਾਂਦਾ ਹੈ ॥੨॥੪॥੧੨੧॥

ਪਦ ਅਰਥ ਭੇਟਤ ਹਰਿ = ਹਰੀ ਨੂੰ ਮਿਲਿਆਂ। ਕ੍ਰਿਤਾਰਥੁ = {कृत-अर्थ} ਜਿਸ ਦੀ ਲੋੜ ਸਿਰੇ ਚੜ੍ਹ ਗਈ। ਸਵੇਰਾ = ਵੇਲੇ ਸਿਰ ॥੨॥

* ਨੋਟ: ਇਹ ਉਪਰਲੇ ਚਾਰ ਸ਼ਬਦ 'ਗਉੜੀ ਪੂਰਬੀ' ਦੇ ਹਨ। ਪਰ ਇਹਨਾਂ ਨੂੰ ਕਿਸੇ ਖ਼ਾਸ 'ਘਰ' ਵਿਚ ਗਾਵਣ ਦੀ ਹਿਦਾਇਤ ਨਹੀਂ ਦਿੱਤੀ ਗਈ। ਅਗਾਂਹ ਭੀ 'ਗਉੜੀ ਪੂਰਬੀ' ਦੇ ਹੀ ਸ਼ਬਦ ਹਨ। ਪਰ ਉਹ ਵੱਖਰੇ ਸੰਗ੍ਰਹ ਵਿਚ ਰੱਖੇ ਗਏ ਹਨ। ਉਹਨਾਂ ਵਾਸਤੇ 'ਘਰ' ੧, ੨ ਆਦਿਕ ਨਿਯਤ ਕੀਤਾ ਗਿਆ ਹੈ।

SikhNet (Spanish)Toda alegría y regocijo llenan mi ser al encontrar al Señor. Oh, dice Nanak, mi vida es aprobada, como la esplendorosa aurora.(2-4-121)

Open this shabad →

Shabad Guru Arjan Dev Ji Raag Gauree continues on Ang 205

ਰਾਗੁ ਗਉੜੀ ਪੂਰਬੀ₁ ਮਹਲਾ ੫ ॥

raag gaurree poorabee₁ mahalaa 5 |

Sant Singh KhalsaRaag Gauree Poorbee, Fifth Mehl:
Manmohan SinghRag Gauri Purbi 5th Guru.
Manmohan Singh (Punjabi)ਰਾਗ ਗਊੜੀ ਪੂਰਬੀ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Purbi, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the favour of the True Guru, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru

ਕਿਨ ਬਿਧਿ ਮਿਲੈ ਗੁਸਾਈ; ਮੇਰੇ ਰਾਮ ਰਾਇ ॥

kin bidh milai gusaaee; mere raam raae |

Sant Singh KhalsaHow may I meet my Master, the King, the Lord of the Universe?
Manmohan SinghBy what means can I meet my Master, the King and the Lord of the world?
Manmohan Singh (Punjabi)ਮੈਂ ਕਿਸ ਤਰੀਕੇ ਨਾਲ ਆਪਣੇ ਮਾਲਕ ਸੰਸਾਰ ਦੇ ਸੁਆਮੀ ਤੇ ਪਾਤਸ਼ਾਹ ਨੂੰ ਮਿਲ ਸਕਦਾ ਹਾਂ?
Fareedkot Teekaਹੇ ਸੰਤੋ! ਮੇਰੇ ਕੋ ਰਾਮ ਰਾਜਾ ਮਾਲਕੁ ਕਿਸ ਪ੍ਰਕਾਰ ਮਿਲੇ?
Prof. Sahib Singhਹੇ ਮੇਰੇ ਪ੍ਰਭੂ ਪਾਤਿਸ਼ਾਹ! ਮੈਨੂੰ ਧਰਤੀ ਦਾ ਖਸਮ-ਪ੍ਰਭੂ ਕਿਨ੍ਹਾਂ ਤਰੀਕਿਆਂ ਨਾਲ ਮਿਲ ਸਕੇ?

ਪਦ ਅਰਥ ਕਿਨ ਬਿਧਿ = ਕਿਨ੍ਹਾਂ ਤਰੀਕਿਆਂ ਨਾਲ? ਗੁਸਾਈ = ਸ੍ਰਿਸ਼ਟੀ ਦਾ ਮਾਲਕ। ਰਾਮ ਰਾਇ = ਹੇ ਪ੍ਰਭੂ ਪਾਤਿਸ਼ਾਹ!

SikhNet (Spanish)¿Cómo podría ver al Señor de la Tierra, mi Rey?

ਕੋਈ ਐਸਾ ਸੰਤੁ. ਸਹਜ ਸੁਖਦਾਤਾ; ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥

koee aisaa sant. sehaj sukhadaataa; mohi maarag dee bataaee |1| rahaau |

Sant Singh KhalsaIs there any Saint, who can bestow such celestial peace, and show me the Way to Him? ||1||Pause||
Manmohan SinghIs there any such saint, the giver of equipoise and peace, who may show me the way to the Master? Pause.
Manmohan Singh (Punjabi)ਕੀ ਕੋਈ ਇਹੋ ਜਿਹਾ, ਅਡੋਲਤਾ ਅਤੇ ਆਰਾਮ ਦੇਣ ਵਾਲਾ ਸਾਧੂ ਹੈ ਜਿਹੜਾ ਮੈਨੂੰ ਮਾਲਕ ਦਾ ਰਸਤਾ ਵਿਖਾਲ ਦੇਵੇ? ਠਹਿਰਾਉ।
Fareedkot Teekaਤੁਮਾਰੇ ਮੇਂ ਕੋਈ ਐਸਾ ਹੈ, ਜੋ ਆਤਮ ਸੁਖ ਕੇ ਦੇਣੇ ਵਾਲਾ ਹੋ ਔਰ ਮੇਰੇ ਕੋ ਪਰਮੇਸ੍ਵਰ ਕਾ ਰਸਤਾ ਬਤਾ ਦੇਵੇ? ॥੧॥ ਰਹਾਉ ॥
Prof. Sahib Singhਆਤਮਕ ਅਡੋਲਤਾ ਦਾ ਆਨੰਦ ਦੇਣ ਵਾਲਾ ਕੋਈ ਇਹੋ ਜਿਹਾ ਸੰਤ ਮੈਨੂੰ ਮਿਲ ਪਏ, ਜੇਹੜਾ ਮੈਨੂੰ ਰਸਤਾ ਦੱਸ ਦੇਵੇ ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਮੋਹਿ = ਮੈਨੂੰ। ਮਾਰਗੁ = ਰਸਤਾ ॥੧॥ ਰਹਾਉ ॥

SikhNet (Spanish)¿Habrá algún Santo que me bendiga con el Éxtasis y el Equilibrio y me muestre el Camino? (1-Pausa)

Open this shabad (14 lines, Angs 204-205) →

Ang 204 of 1430