ਰਾਗੁ ਗਉੜੀ ਪੂਰਬੀ ਮਹਲਾ ੫ ॥
raag gaurree poorabee mahalaa 5 |
Sant Singh KhalsaRaag Gauree Poorbee, Fifth Mehl:
Manmohan SinghRag Gauri Purbi, 5th Guru.
Manmohan Singh (Punjabi)ਰਾਗ ਗਉੜੀ ਪੂਰਬੀ ਪਾਤਸ਼ਾਹੀ ਪੰਜਵੀਂ।
Prof. Sahib Singhਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Gauri Purbi, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the grace of the True Guru He is known.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰੂ ਦੀ ਮਿਹਰ ਨਾਲ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Creador Universal, por la Gracia del Verdadero Guru
ਕਵਨ ਗੁਨ; ਪ੍ਰਾਨਪਤਿ ਮਿਲਉ. ਮੇਰੀ ਮਾਈ ॥੧॥ ਰਹਾਉ ॥
kavan gun; praanapat milau. meree maaee |1| rahaau |
Sant Singh KhalsaBy what virtues can I meet the Lord of life, O my mother? ||1||Pause||
Manmohan SinghBy What virtues can I meet the Lord of my life, O my mother? Pause
Manmohan Singh (Punjabi)ਮੈਂ ਕਿਹੜੀਆਂ ਖੂਬੀਆਂ ਦੁਆਰਾ ਆਪਣੀ ਜਿੰਦ ਜਾਨ ਦੇ ਸੁਆਮੀ ਨੂੰ ਮਿਲ ਸਕਦੀ ਹਾਂ, ਹੈ ਮੇਰੀ ਮਾਤਾ? ਠਹਿਰਾਉ।
Fareedkot Teekaਹੇ (ਮੇਰੀ ਮਾਈ) ਸੰਤ ਜਨੋਂ! ਕਵਨ ਸੇ ਗੁਨ ਕਰ ਮੈਂ ਜੀਵਨ ਰੂਪ ਪਤੀ, ਵਾ ਪ੍ਰਾਣਾਂ ਕੇ ਪਤੀ ਕੋ ਮਿਲਾਂ॥੧॥ ਰਹਾਉ ॥
Prof. Sahib Singhਹੇ ਮੇਰੀ ਮਾਂ! ਮੈਂ ਕੇਹੜੇ ਗੁਣਾਂ ਦੀ ਬਰਕਤਿ ਨਾਲ ਆਪਣੀ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਸਕਾਂ? (ਮੇਰੇ ਵਿਚ ਤਾਂ ਕੋਈ ਗੁਣ ਨਹੀਂ ਹੈ) ॥੧॥ ਰਹਾਉ ॥ਪਦ ਅਰਥ ਪ੍ਰਾਨਪਤਿ = ਜਿੰਦ ਦਾ ਮਾਲਕ ਪ੍ਰਭੂ। ਮਿਲਉ = ਮਿਲਉਂ, ਮੈਂ ਮਿਲਾਂ। ਮਾਈ = ਹੇ ਮਾਂ! ॥੧॥ ਰਹਾਉ ॥
SikhNet (Spanish)¿Cómo podría, oh Madre, encontrarme con mi Señor, el Dios? (1-Pausa)
ਰੂਪ ਹੀਨ. ਬੁਧਿ ਬਲ ਹੀਨੀ; ਮੋਹਿ ਪਰਦੇਸਨਿ. ਦੂਰ ਤੇ ਆਈ ॥੧॥
roop heen. budh bal heenee; mohi paradesan. door te aaee |1|
Sant Singh KhalsaI have no beauty, understanding or strength; I am a stranger, from far away. ||1||
Manmohan SinghWithout beauty and understanding and without might I am I, the stranger, have come from a far.
Manmohan Singh (Punjabi)ਬਗੈਰ ਸੁੰਦਰਤਾ ਤੇ ਸੋਚ ਸਮਝ ਅਤੇ ਤਾਕਤ ਦੇ ਬਗੈਰ ਮੈਂ ਹਾਂ। ਮੈਂ ਪਰਾਏ, ਦੇਸ ਦੀ, ਦੂਰੋਂ ਆਈ ਹਾਂ।
Fareedkot Teekaਰਿਦੇ ਕੀ ਸਫਾਈ ਸੇ ਰਹਤ ਹਾਂ ਔਰ ਬੁਧੀ ਕੇ ਬਲ ਸੇ ਭੀ ਹੀਨੀ ਹੂੰ ਅਰਥਾਤ ਸ਼ਾਸਤ੍ਰ ਪੜੇ ਨਹੀਂ। (ਮੋਹਿ) ਮੈਂ ਪ੍ਰਦੇਸਨ ਅਰਥਾਤ ਅਪਨੇ ਸਰੂਪ ਸੇ ਭੂਲੀ ਹੋਈ (ਦੂਰ ਤੇ) ਚੌਰਾਸੀ ਮੇਂ ਭਰਮਤੀ ਮਾਨੁਖ ਜਨਮ ਵਿਖੇ ਆਈ ਹਾਂ॥੧॥
Prof. Sahib Singh(ਹੇ ਮੇਰੀ ਮਾਂ!) ਮੈਂ ਆਤਮਕ ਰੂਪ ਤੋਂ ਸੱਖਣੀ ਹਾਂ, ਅਕਲ-ਹੀਣ ਹਾਂ, (ਮੇਰੇ ਅੰਦਰ ਆਤਮਕ) ਤਾਕਤ ਭੀ ਨਹੀਂ ਹੈ (ਫਿਰ) ਮੈਂ ਪਰਦੇਸਣ ਹਾਂ (ਪ੍ਰਭੂ-ਚਰਨਾਂ ਨੂੰ ਕਦੇ ਮੈਂ ਆਪਣਾ ਘਰ ਨਹੀਂ ਬਣਾਇਆ) ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ (ਇਸ ਮਨੁੱਖਾ ਜਨਮ ਵਿਚ) ਆਈ ਹਾਂ ॥੧॥ਪਦ ਅਰਥ ਹੀਨ = ਖ਼ਾਲੀ। ਬੁਧਿ ਹੀਨੀ = ਅਕਲ ਤੋਂ ਖ਼ਾਲੀ। ਮੋਹਿ = ਮੈਂ। ਦੂਰ ਤੇ = ਦੂਰ ਤੋਂ, ਅਨੇਕਾਂ ਜੂਨਾਂ ਦੇ ਸਫ਼ਰ ਤੋਂ ਲੰਘ ਕੇ ॥੧॥
SikhNet (Spanish)Yo, que carezco de belleza, de sabiduría y de poder: yo, que estoy tan apartado de Ti. (1)
ਨਾਹਿਨ ਦਰਬੁ. ਨ ਜੋਬਨ ਮਾਤੀ; ਮੋਹਿ ਅਨਾਥ ਕੀ. ਕਰਹੁ ਸਮਾਈ ॥੨॥
naahin darab. na joban maatee; mohi anaath kee. karahu samaaee |2|
Sant Singh KhalsaI am not wealthy or youthful. I am an orphan - please, unite me with Yourself. ||2||
Manmohan SinghI have no wealth nor the elation of youth. Orphan, as I am blend me with Thee, O Lord.
Manmohan Singh (Punjabi)ਮੇਰੇ ਪੱਲੇ ਦੌਲਤ ਨਹੀਂ, ਨਾਂ ਹੀ ਜੁਆਨੀ ਦਾ ਵੱਡਪਣ ਹੈ। ਮੈਂ ਯਤੀਮ ਨੂੰ ਆਪਣੇ ਨਾਲ ਅਭੇਦ ਕਰ ਲੈ, ਹੇ ਸੁਆਮੀ!
Fareedkot Teekaਮੇਰੇ ਪਾਸ ਦੈਵੀਗੁਨ ਰੂਪੀ ਧਨੁ ਭੀ ਨਹੀਂ ਹੈ ਔਰ ਨ ਪ੍ਰੇਮ ਰੂਪ ਜਵਾਨੀ ਕਰ ਮੈਂ ਮਸਤ ਹਾਂ। ਮੁਝ ਗਰੀਬਣੀ ਕੀ ਅਪਨੇ ਮੇਂ ਵਾ ਪਰਮੇਸ੍ਵਰ ਮੇਂ (ਸਮਾਈ) ਮਲੌਨੀ ਕਰੋ॥੨॥☬ਜੇ ਕਹੇ ਹਮਾਰੇ ਮੇਂ ਮਿਲਕਰ ਤੂੰ ਕਿਆ ਚਾਹਤੀ ਹੈਂ? ਤਿਸ ਪਰ ਕਹਤੇ ਹੈਂ:
Prof. Sahib Singh(ਹੇ ਮੇਰੇ ਪ੍ਰਾਨਪਤਿ!) ਮੇਰੇ ਪਾਸ ਤੇਰਾ ਨਾਮ-ਧਨ ਨਹੀਂ ਹੈ, ਮੇਰੇ ਅੰਦਰ ਆਤਮਕ ਗੁਣਾਂ ਦਾ ਜੋਬਨ ਭੀ ਨਹੀਂ ਜਿਸ ਦਾ ਮੈਨੂੰ ਹੁਲਾਰਾ ਆ ਸਕੇ। ਮੈਨੂੰ ਅਨਾਥ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੨॥ਪਦ ਅਰਥ ਨਾਹਿਨ = ਨਹੀਂ। ਦਰਬੁ = ਧਨ। ਜੋਬਨ = ਜਵਾਨੀ। ਮਾਤੀ = ਮੱਤੀ ਹੋਈ, ਮਸਤ। ਸਮਾਈ = ਲੀਨਤਾ। ਕਰਹੁ ਸਮਾਈ = ਲੀਨਤਾ ਕਰੋ, ਆਪਣੇ ਚਰਨਾਂ ਵਿਚ ਜੋੜ ਲਵੋ ॥੨॥
SikhNet (Spanish)Yo, que carezco de riqueza y de la vivacidad juvenil, y que no tengo soporte alguno. Te imploro, oh Señor, que me fundas en Tu Ser. (2)
ਖੋਜਤ ਖੋਜਤ ਭਈ ਬੈਰਾਗਨਿ; ਪ੍ਰਭ ਦਰਸਨ ਕਉ. ਹਉ ਫਿਰਤ ਤਿਸਾਈ ॥੩॥
khojat khojat bhee bairaagan; prabh darasan kau. hau firat tisaaee |3|
Sant Singh KhalsaSearching and searching, I have become a renunciate, free of desire. I wander around, searching for the Blessed Vision of God's Darshan. ||3||
Manmohan SinghSearching and searching I have become desireless and I wander thirsting for Lord's sight.
Manmohan Singh (Punjabi)ਭਾਲਦੀ ਭਾਲਦੀ ਮੈਂ ਇੱਛਾ-ਰਹਿਤ ਹੋ ਗਈ ਹਾਂ। ਸੁਆਮੀ ਦੇ ਦੀਦਾਰ ਦੇ ਲਈ ਮੈਂ ਪਿਆਸੀ ਫਿਰ ਰਹੀ ਹਾਂ।
Fareedkot Teekaਖੋਜਤੀ ਖੋਜਤੀ ਵੈਰਾਗਵਾਨ ਹੋਈ ਹਾਂ ਔਰ ਮੈਂ ਪਰਮੇਸ੍ਵਰ ਕੇ ਦਰਸਨ ਕੀ ਪਿਆਸੀ ਫਿਰਤੀ ਹੂੰ, ਭਾਵ ਏਹ ਕਿ ਪਰਮੇਸ੍ਵਰ ਕੀ ਪ੍ਰਾਪਤੀ ਔਰ ਸਾਂਤੀ ਕੀ ਇਛਾ ਹੈ॥੩॥
Prof. Sahib Singh(ਹੇ ਮੇਰੀ ਮਾਂ!) ਆਪਣੇ ਪ੍ਰਾਨਪਤੀ-ਪ੍ਰਭੂ ਦੇ ਦਰਸਨ ਵਾਸਤੇ ਮੈਂ ਤਿਹਾਈ ਫਿਰ ਰਹੀ ਹਾਂ, ਉਸ ਨੂੰ ਲੱਭਦੀ ਲੱਭਦੀ ਮੈਂ ਕਮਲੀ ਹੋਈ ਪਈ ਹਾਂ ॥੩॥ਪਦ ਅਰਥ ਬੈਰਾਗਨਿ = ਵੈਰਾਗਵਾਨ। ਕਉ = ਨੂੰ, ਵਾਸਤੇ। ਤਿਸਾਈ = ਤਿਹਾਈ ॥੩॥
SikhNet (Spanish)Buscándote, he renunciado a todo y añoro sólo Tu Visión, mi Maestro. (3)
ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ; ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥
deen deaal kripaal prabh naanak; saadhasang meree jalan bujhaaee |4|1|118|
Sant Singh KhalsaGod is Compassionate, and Merciful to the meek; O Nanak, in the Saadh Sangat, the Company of the Holy, the fire of desire has been quenched. ||4||1||118||
Manmohan SinghMerciful to the meek, is Nanak's co, passionate Master. In the society of saints my burning has been slaked.
Manmohan Singh (Punjabi)ਮਸਕੀਨਾਂ ਉਤੇ ਮਿਹਰਬਾਨ ਹੈ ਨਾਨਕ ਦਾ ਦਇਆਵਾਨ ਮਾਲਕ! ਸਤਿ ਸੰਗਤ ਅੰਦਰ ਮੇਰੀ ਸੜਾਦ ਸ਼ਾਤ ਹੋ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਐਸੇ ਦੀਨ ਹੋ ਕਰ ਸਾਧ ਸੰਗਤ ਆਗੇ ਬੇਨਤੀ ਕਰੀ, ਤਬ ਦ੍ਯਾਲੂ ਸੰਤ ਜਨੋਂ ਨੇ ਕ੍ਰਿਪਾਲੂ ਪ੍ਰਭੂ ਕੋ ਮਿਲਾਇ ਕਰ ਮੇਰੀ ਤ੍ਰਿਸਨਾ ਰੂਪੀ ਅਗਨੀ ਬੁਝਾਈ ਹੈ॥੪॥੧॥੧੧੮॥
Prof. Sahib Singhਹੇ ਨਾਨਕ! (ਆਖ-) ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕਿਰਪਾ ਦੇ ਘਰ! ਹੇ ਪ੍ਰਭੂ! (ਤੇਰੀ ਮਿਹਰ ਨਾਲ) ਸਾਧ ਸੰਗਤਿ ਨੇ ਮੇਰੀ ਇਹ ਵਿਛੋੜੇ ਦੀ ਸੜਨ ਬੁਝਾ ਦਿੱਤੀ ਹੈ ॥੪॥੧॥੧੧੮॥ਪਦ ਅਰਥ ਜਲਨਿ = ਸੜਨ, ਵਿਛੋੜੇ ਦੀ ਸੜਨ। ਸਾਧ ਸੰਗਿ = ਸਾਧ ਸੰਗਤਿ ਨੇ। ਸੰਗਿ = ਸੰਗ ਨੇ ॥੪॥
SikhNet (Spanish)Dice Nanak, el Señor es Toda Misericordia y Bondad para los humildes, y por la intercesión de los Santos ha apaciguado mi fuego. (4-1-118)