ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 91
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ॥
sireeraag kabeer jeeo kaa | ek suaan kai ghar gaavanaa | Ang 91
Sant Singh KhalsaSiree Raag, Kabeer Jee: To Be Sung To The Tune Of "Ayk Su-Aan" :
Manmohan SinghSri Rag, by Reverend Kabir. To be sung to the tune of "Ayk Su-Aan".
Manmohan Singh (Punjabi)ਸਿਰੀ ਰਾਗ, ਮਾਣਨੀਯ ਕਬੀਰ ਜੀ ਦਾ। ਏਕ-ਸੁਆਨ ਦੀ ਸੁਰ ਵਿਚ ਗਾਵਣਾ।
Fareedkot Teeka(ਏਕ ਸੁਆਨ ਕੈ ਘਰਿ ਗਾਵਣਾ) ਏਕ ਜੋ ਪਰਮੇਸ੍ਵਰ ਹੈ ਤਿਸ ਕੋ ਹਿਰਦੇ ਮੇਂ ਆਨ ਕਰ ਕੇ ਯਹ ਸਬਦ ਗਾਇਨ ਕਰਨਾ, ਵਾ ਏਕ ਸ੍ਵਾਨ ਦੋ ਸ੍ਵਾਨੀ ਨਾਲ ਇਸ ਸਬਦ ਕੇ ਘਰ ਵਿਖੇ ਗਾਇਨ ਕਰਨਾ। ਏਕ ਕਾਲ ਮੇਂ ਕਾਂਸੀ ਜੀ ਮੇਂ ਦੁਹਾ ਸਮੇ ਬੈਠੀ ਏਕ ਮਾਈ ਪੁਤ੍ਰ ਕੋ ਲਡਾਵਤੀ ਥੀ, ਅਰ ਚਰਖਾ ਕਾਤਤੀ ਹੂਈ ਪੂਣ ਸਲਾਈ ਸਿਟ ਦੇਵੇ। ਅਰੁ ਵਹੁ ਬਾਲਕਾ ਆਕਰ ਤੰਦ ਕਦੀ ਤਕਲੇ ਕੋ ਪਕੜ ਲੇਵੇ। ਏਕ ਵਾਰ ਬਾਰੀ ਕੇ ਰਸਤੇ ਪੂਣ ਸਲਾਈ ਨੀਚੇ ਗਿਰ ਗਈ। ਉਸ ਕੋ ਪਕੜਨੇ ਲਗਾ ਲੜਕਾ ਗਿਰ ਕਰ ਮਰ ਗਿਆ। ਉਸ ਵਕਤ ਅਸਚਰਜਤਾ ਕੋ ਪ੍ਰਾਪਤਿ ਹੂਏ ਹੂਏ ਪਰਮੇਸ੍ਵਰ ਕੇ ਪਾਸ ਪ੍ਰਾਰਥਨਾ ਕਰਤੇ ਹੂਏ ਸਾਥ ਕੇ ਸਿਖੋਂ ਪ੍ਰਤੀ ਕਬੀਰ ਜੀ ਕਹਤੇ ਹੈਂ:
SikhNet (Spanish)Siri Rag del Reverendo Kabir, (Para ser cantado en el compás de Aik Su-An)
ਜਨਨੀ ਜਾਨਤ. ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ; ਜਿ ਦਿਨ ਦਿਨ ਅਵਧ ਘਟਤੁ ਹੈ ॥
jananee jaanat. sut baddaa hot hai; itanaa ku na jaanai; ji din din avadh ghattat hai | Ang 91
Sant Singh KhalsaThe mother thinks that her son is growing up; she does not understand that, day by day, his life is diminishing.
Manmohan SinghThe mother thinks that her son is growing up; but this much she understands not, that day by day his age is diminishing.
Manmohan Singh (Punjabi)ਏਕ ਸੁਆਨ ਦੇ ਸੁਰ ਵਿੱਚ ਆਲਾਪਣਾ। ਮਾਤਾ ਖਿਆਲ ਕਰਦੀ ਹੈ ਕਿ ਉਸ ਦਾ ਪੁਤ ਵਡਾ ਹੁੰਦਾ ਜਾ ਰਿਹਾ ਹੈ, ਪ੍ਰੰਤੂ ਉਹ ਐਨਾ ਕੁ ਨਹੀਂ ਸਮਝਦੀ ਕਿ ਰੋਜ-ਬ-ਰੋਜ ਉਸ ਦੀ ਉਮਰ ਘਟ ਹੁੰਦੀ ਜਾ ਰਹੀ ਹੈ।
Fareedkot Teekaਹੇ ਭਾਈ! ਮਾਤਾ ਜਾਨਤੀ ਹੈ ਕਿ ਮੇਰਾ ਪੁਤ੍ਰ ਵੱਡਾ ਹੋਤਾ ਜਾਤਾ ਹੈ, ਇਤਨਾ ਕੁ ਭੇਦ ਵਾ ਏਹੁ ਨਹੀਂ ਜਾਨਤੀ ਕੇ ਦਿਨ ਪ੍ਰਤੀ ਦਿਨ ਅਵਸਥਾ ਘਟਤੀ ਜਾਤੀ ਹੈ॥
Prof. Sahib Singhਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ।ਪਦ ਅਰਥ ਜਨਨੀ = ਮਾਂ। ਸੁਤੁ = ਪੁੱਤਰ। ਇਤਨਾ ਕੁ = ਏਨੀ ਗੱਲ। ਅਵਧ = ਉਮਰ। ਦਿਨ ਦਿਨ = ਹਰ ਰੋਜ਼, ਜਿਉਂ ਜਿਉਂ ਦਿਨ ਬੀਤਦੇ ਹਨ।
SikhNet (Spanish)La madre piensa orgullosamente que su hijo está creciendo. Ella no piensa que en la misma medida que crece, sus días se van acabando.
ਮੋਰ ਮੋਰ ਕਰਿ. ਅਧਿਕ ਲਾਡੁ ਧਰਿ; ਪੇਖਤ ਹੀ ਜਮਰਾਉ ਹਸੈ ॥੧॥
mor mor kar. adhik laadd dhar; pekhat hee jamaraau hasai |1| Ang 91
Sant Singh KhalsaCalling him, "Mine, mine", she fondles him lovingly, while the Messenger of Death looks on and laughs. ||1||
Manmohan SinghCalling him mine, my own, she fondles him excessively. The king of death's couriers looks and laughs.
Manmohan Singh (Punjabi)ਉਸ ਨੂੰ "ਮੇਰਾ, ਮੇਰਾ ਆਪਣਾ" ਆਖ ਕੇ ਉਹ ਉਸ ਨੂੰ ਘਣਾ ਪਿਆਰ ਕਰਦੀ ਹੈ। ਮੌਤ ਦੇ ਦੂਤਾਂ ਦਾ ਰਾਜਾ ਵੇਖਦਾ ਅਤੇ ਹੱਸਦਾ ਹੈ।
Fareedkot Teekaਪੁਤ੍ਰ ਕੋ ਮੇਰਾ ਮੇਰਾ ਕਰ ਕੇ ਵਾ ਮੋਰੁ ਤਿਤਰੁ ਹੰਸੁ ਐਸੇ ਕਹ ਕਹ ਵਾ ਮੋੜ ਮੋੜ, ਭਾਵ ਵਾਰੰਵਾਰ ਅਧਿਕ ਹੀ ਲਾਡ ਧਾਰਨ ਕਰਤੀ ਹੈ, ਤਿਸ ਕੀ ਅਗ੍ਯਾਨ ਸਹਿਤ ਕ੍ਰਿਯਾ ਕੋ ਦੇਖ ਕਰ ਜਮਰਾਜ ਹਸਤਾ ਹੈ। ਭਾਵ ਏਹਿ ਕਿ ਜੀਵ ਅਪਨੀ ਮਮਤਾ ਮੇਂ ਬੰਧਾ ਹੂਆ ਵੱਡੀਆਂ ਆਸਾਂ ਕਰ ਰਹਾ ਹੈ, ਅਰੁ ਜਮਰਾਜ ਮਾਰਨੇ ਵਾਸਤੇ ਇਸ ਦੇ ਸ੍ਵਾਸ ਗਿਨ ਰਹਾ ਹੈ॥੧॥
Prof. Sahib Singhਉਹ ਇਉਂ ਆਖਦੀ ਹੈ "ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ" (ਤੇ ਉਸ ਨਾਲ) ਬੜਾ ਲਾਡ ਕਰਦੀ ਹੈ; (ਮਾਂ ਦੀ ਇਸ ਮਮਤਾ ਨੂੰ) ਵੇਖ ਵੇਖ ਕੇ ਜਮਰਾਜ ਹੱਸਦਾ ਹੈ ॥੧॥ਪਦ ਅਰਥ ਮੋਰ = ਮੇਰਾ। ਕਰਿ = ਕਰੇ, ਕਰਦੀ ਹੈ। ਅਧਿਕ = ਬਹੁਤ। ਧਰਿ = ਧਰਦੀ ਹੈ, ਕਰਦੀ ਹੈ। ਪੇਖਤ ਹੀ = ਜਿਉਂ ਜਿਉਂ ਵੇਖਦਾ ਹੈ ॥੧॥
SikhNet (Spanish)Entre más lo trate de poseer, más el ángel de la muerte se ríe. (1)
ਐਸਾ ਤੈਂ ਜਗੁ; ਭਰਮਿ ਲਾਇਆ ॥
aisaa tain jag; bharam laaeaa | Ang 92
Sant Singh KhalsaYou have misled the world so deeply in doubt.
Manmohan SinghSo much hast Thou, O Lord! misled the world in illusion.
Manmohan Singh (Punjabi)ਤੂੰ, ਹੇ ਸੁਆਮੀ! ਸੰਸਾਰ ਨੂੰ ਵਹਿਮ ਅੰਦਰ ਐਨਾ ਕੁਰਾਹੇ ਪਾ ਛਡਿਆ ਹੈ।
Fareedkot Teekaਹੇ ਪਰਮੇਸ੍ਵਰ! ਤੈਨੇ (ਜਗੁ) ਜੀਉ ਐਸਾ ਭਰਮ ਵਿਖੇ ਲਾਯਾ ਹੈ॥
Prof. Sahib Singh(ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।ਪਦ ਅਰਥ ਤੈਂ = ਤੂੰ (ਹੇ ਪ੍ਰਭੂ!)। ਭਰਮਿ = ਭੁਲੇਖੇ ਵਿਚ
SikhNet (Spanish)Tú, oh Señor, has arrojado al mundo a la duda.
ਕੈਸੇ ਬੂਝੈ; ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥
kaise boojhai; jab mohiaa hai maaeaa |1| rahaau | Ang 92
Sant Singh KhalsaHow can people understand You, when they are entranced by Maya? ||1||Pause||
Manmohan SinghHow can it understand Thee, O Master! since mammon has bewitched it? Pause.
Manmohan Singh (Punjabi)ਇਹ ਤੈਨੂੰ ਕਿਸ ਤਰ੍ਹਾਂ ਸਮਝ ਸਕਦਾ ਹੈ, ਹੇ ਮਾਲਕ! ਜਦ ਕਿ ਮੋਹਣੀ ਨੇ ਇਸ ਨੂੰ ਛਲ ਲਿਆ ਹੈ? ਠਹਿਰਾਉ।
Fareedkot Teekaਜਬ ਏਹੁ ਤੇਰੀ ਮਾਯਾ ਕਰ ਕੇ ਮੋਹਿਆ ਹੂਆ ਹੈ ਤਬ ਤੇਰੇ ਕੋ ਕੈਸੇ ਜਾਣੇ?॥੧॥ ਰਹਾਉ ॥
Prof. Sahib Singhਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿਚ ਫਸਿਆ ਪਿਆ ਹਾਂ) ॥੧॥ ਰਹਾਉ ॥
SikhNet (Spanish)¿Cómo entonces uno puede realizarse cuando uno está tan seducido por Maya?(1-Pausa)
ਕਹਤ ਕਬੀਰ. ਛੋਡਿ ਬਿਖਿਆ ਰਸ; ਇਤੁ ਸੰਗਤਿ ਨਿਹਚਉ ਮਰਣਾ ॥
kehat kabeer. chhodd bikhiaa ras; it sangat nihchau maranaa | Ang 92
Sant Singh KhalsaSays Kabeer, give up the pleasures of corruption, or else you will surely die of them.
Manmohan SinghSays Kabir, abandon the pleasures of sin, for thou shalt assuredly die in their association.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਪਾਪ ਦੀਆਂ ਰੰਗ ਰਲੀਆਂ ਨੂੰ ਤਿਆਗ ਦੇ, ਕਿਉਂਕਿ ਇਨ੍ਹਾਂ ਦੇ ਮੇਲ-ਮਿਲਾਪ ਅੰਦਰ ਤੂੰ ਯਕੀਨਨ ਹੀ ਮਰ ਜਾਏਗਾ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ! ਯਹਿ ਜੋ ਸ਼ਬਦਾਦਿ ਬਿਖਯੋਂ ਕਾ ਰਸੁ ਹੈ ਤਿਸ ਕਾ ਤਿਆਗ ਕਰ, ਕਿਉਂਕਿ (ਇਤੁ ਸੰਗਤਿ) ਇਹ ਜੋ ਬਿਖੇ ਬਿਕਾਰੋਂ ਕੀ ਸੰਗਤ ਹੈ ਤਿਸ ਕਰ ਕੇ ਨਿਸਚੇ ਹੀ ਮਰਣਾ ਹੋਤਾ ਹੈ॥
Prof. Sahib Singhਕਬੀਰ ਆਖਦਾ ਹੈ-ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ);ਪਦ ਅਰਥ ਬਿਖਿਆ ਰਸ = ਮਾਇਆ ਦੇ ਸੁਆਦ। ਇਤੁ ਸੰਗਤਿ = ਇਸ ਕੁਸੰਗ ਵਿਚ, ਮਾਇਆ ਦੇ ਰਸਾਂ ਦੀ ਸੰਗਤ ਵਿਚ। ਨਿਹਚਉ = ਜ਼ਰੂਰ। ਮਰਣਾ = ਆਤਮਕ ਮੌਤ।
SikhNet (Spanish)Dice Kabir, abandona el Amor por el veneno; con él la muerte es segura.
ਰਮਈਆ ਜਪਹੁ ਪ੍ਰਾਣੀ, ਅਨਤ ਜੀਵਣ ਬਾਣੀ; ਇਨ ਬਿਧਿ. ਭਵ ਸਾਗਰੁ ਤਰਣਾ ॥੨॥
rameea japahu praanee, anat jeevan baanee; in bidh. bhav saagar taranaa |2| Ang 92
Sant Singh KhalsaMeditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||
Manmohan SinghO mortal! remember thou the omnipresent Lord, by means of Gurbani, the grantor of eternal life. In this way, thou shalt swim across the terrible ocean.
Manmohan Singh (Punjabi)ਹੈ ਫਾਨੀ ਬੰਦੇ! ਤੂੰ ਅਨੰਤ ਜੀਵਨ ਬਖਸ਼ਣ ਵਾਲੀ ਗੁਰਬਾਣੀ ਦੇ ਜਰੀਏ, ਸਰਬ-ਵਿਆਪਕ ਸੁਆਮੀ ਦੀ ਬੰਦਗੀ ਕਰ। ਇਸ ਤਰੀਕੇ ਨਾਲ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਹੇ ਪ੍ਰਾਣੀ! ਜੀਵ (ਰਮਈਆ) ਜੋ ਸਰਬ ਮੇਂ ਏਕ ਰਸ ਵਰਤ ਰਹਾ ਹੈ ਤਿਸ ਕੋ ਜਪੋ, ਤਿਸ ਤੇ ਬਿਨਾ (ਅਨ) ਔਰ ਜੋ ਬਾਣੀ ਹੈ, ਸੋ (ਤਜੀਵਣ) ਤਯਾਗਣੇ ਯੋਗ੍ਯ ਹੈ, ਵਾ (ਅਨਤ) ਬੇਅੰਤ ਜੀਵਣੇ ਕੀ ਯਹੀ ਬਾਣੀ ਹੈ। ਭਾਵ ਏਹਿ ਕਿ ਜਨਮ ਮਰਣ ਕੇ ਰਹਤ ਕਰਣੇ ਵਾਲੀ ਬਾਣੀ ਹੈ, ਵਾ ਰਮਈਆ ਅਨੰਤ ਰੂਪ ਔਰ ਜੀਵਣ ਰੂਪ ਹੈ। (ਬਾਣੀ) ਬੇਦ ਇਸ ਪ੍ਰਕਾਰ ਕਥਨ ਕਰਤਾ ਹੈ (ਇਨਬਿਧਿ) ਇਨ ਪ੍ਰਕਾਰ, ਭਾਵ ਰਮਈਏ ਕੇ ਜਾਪ ਆਦਿ ਪ੍ਰਕਾਰੋਂ ਕਰ ਸੰਸਾਰ ਸਮੁੰਦ੍ਰ ਸੇ ਤਰਣਾ ਹੋਤਾ ਹੈ॥੨॥
Prof. Sahib Singh(ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ ॥੨॥ਪਦ ਅਰਥ ਰਮਈਆ = ਰਾਮ ਨੂੰ। ਅਨਤ = ਅਨੰਤ, ਅਟੱਲ। ਅਨਤ ਜੀਵਣ = ਅਟੱਲ ਜ਼ਿੰਦਗੀ ਦੇਣ ਵਾਲੀ। ਭਵ ਸਾਗਰੁ = ਸੰਸਾਰ-ਸਮੁੰਦਰ ॥੨॥
SikhNet (Spanish)Oh ser viviente, llama al Señor, Quien prevalece en todo, y Cuya Palabra te dará Vida para siempre, llevándote a través del mar de la existencia.
ਜਾਂ ਤਿਸੁ ਭਾਵੈ; ਤਾ ਲਾਗੈ ਭਾਉ ॥
jaan tis bhaavai; taa laagai bhaau | Ang 92
Sant Singh KhalsaAs it pleases Him, people embrace love for the Lord,
Manmohan SinghWhen it pleases Him, it is then that man comes to embrace love for the Lord,
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਹੀ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈਦੀ ਹੈ,
Fareedkot Teekaਹੇ ਭਾਈ! ਜੋ ਤਿਸੁ ਵਹਿਗੁਰੂ ਕੋ ਭਾਉਤਾ ਹੈ, ਤੌ ਇਸ ਜੀਵ ਕੋ (ਭਾਉ) ਪ੍ਰੇਮ ਲਾਗਤਾ ਹੈ॥
Prof. Sahib Singh(ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ,ਪਦ ਅਰਥ ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ। ਭਾਉ = ਪ੍ਰੇਮ।
SikhNet (Spanish)Cuando el Señor lo desea, uno tiene confianza en Él,
ਭਰਮੁ ਭੁਲਾਵਾ; ਵਿਚਹੁ ਜਾਇ ॥
bharam bhulaavaa; vichahu jaae | Ang 92
Sant Singh Khalsaand doubt and delusion are dispelled from within.
Manmohan Singhand the error of superstition departs from within him.
Manmohan Singh (Punjabi)ਅਤੇ ਗਲਤ-ਫਹਿਮੀ ਦਾ ਸੰਦੇਹ ਉਸ ਦੇ ਅੰਦਰੋ ਦੂਰ ਹੋ ਜਾਂਦਾ ਹੈ।
Fareedkot Teekaਔਰ ਜਬ ਪ੍ਰੇਮ ਮੇਂ ਲਗਤਾ ਹੈ ਤਬ ਭ੍ਰਮ ਜੋ ਸਰੂਪ ਤੇ ਭੁਲਾਉਨੇ ਵਾਲਾ ਹੈ, ਸੋ ਤਿਸ ਕੀ ਬੁਧੀ ਕੇ ਬੀਚ ਸੇ ਚਲਾ ਜਾਤਾ ਹੈ॥
Prof. Sahib Singhਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ।ਪਦ ਅਰਥ ਭੁਲਾਵਾ = ਭੁਲੇਖਾ। ਵਿਚਹੁ = ਮਨ ਵਿਚੋਂ।
SikhNet (Spanish)y su duda y vacilación son aniquiladas.
ਉਪਜੈ ਸਹਜੁ; ਗਿਆਨ ਮਤਿ ਜਾਗੈ ॥
aupajai sehaj; giaan mat jaagai | Ang 92
Sant Singh KhalsaIntuitive peace and poise well up within, and the intellect is awakened to spiritual wisdom.
Manmohan SinghEquipoise is produced and the intellect awakens towards Divine knowledge.
Manmohan Singh (Punjabi)ਅਡੋਲਤਾ ਪੈਦਾ ਹੋ ਜਾਂਦੀ ਹੈ ਅਤੇ ਬੁੱਧੀ ਬ੍ਰਹਿਮ ਵੀਚਾਰ ਵਲ ਜਾਗ ਪੈਦੀ ਹੈ।
Fareedkot Teekaਔਰ ਜਬ ਭ੍ਰਮ ਚਲਾ ਜਾਤਾ ਹੈ ਤਬ ਮਤਿ ਵਿਖੇ (ਸਹਜਿ) ਗ੍ਯਾਨੁ ਉਤਪਤਿ ਹੋਤਾ ਹੈ, ਔਰ (ਸਹਿਜ) ਸਾਂਤੀ ਵਾਲੀ ਬੁਧੀ ਜਾਗਤੀ ਹੈ ਵਾ ਸਹਜਿ ਗ੍ਯਾਨ ਉਪਜਤਾ ਹੈ, ਗ੍ਯਾਨ ਕਰ ਕੇ ਸ੍ਰੇਸਟ ਬੁਧੀ ਜਾਗਤੀ ਹੈ, ਭਾਵ ਏਹਿ ਕਿ ਪ੍ਰਕਾਸਵਾਨ ਹੋਤੀ ਹੈ॥
Prof. Sahib Singh(ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ,ਪਦ ਅਰਥ ਸਹਜੁ = ਉਹ ਅਵਸਥਾ ਜਿਸ ਵਿਚ ਭਟਕਣਾ ਨਾਹ ਰਹੇ, ਅਡੋਲਤਾ। ਗਿਆਨ ਮਤਿ = ਗਿਆਨ ਵਾਲੀ ਬੁੱਧੀ।
SikhNet (Spanish)Uno logra sincronizar su mente y así despertar a la Sabiduría Divina,
ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ॥੩॥
gur prasaad; antar liv laagai |3| Ang 92
Sant Singh KhalsaBy Guru's Grace, the inner being is touched by the Lord's Love. ||3||
Manmohan SinghBy Guru's grace, the heart is touched by Divine love.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਦਿਲ ਵਿੱਚ ਰਬੀ ਪ੍ਰੀਤ ਪੈਦਾ ਹੋ ਜਾਂਦੀ ਹੈ।
Fareedkot Teekaਗੁਰੋਂ ਕੀ (ਪ੍ਰਸਾਦਿ) ਕਿਰਪਾ ਕਰ ਕੇ ਜਬ ਅੰਤਰ ਮੁਖ ਹੋ ਕਰ ਏਕ ਰਸ ਬਿਰਤੀ ਲਗੇ॥੩॥
Prof. Sahib Singhਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ ॥੩॥ਪਦ ਅਰਥ ਅੰਤਰਿ = ਹਿਰਦੇ ਵਿਚ ॥੩॥
SikhNet (Spanish)y, por la Gracia del Guru, entra en Comunión con el Señor. (3)
ਇਤੁ ਸੰਗਤਿ; ਨਾਹੀ ਮਰਣਾ ॥
eit sangat; naahee maranaa | Ang 92
Sant Singh KhalsaIn this association, there is no death.
Manmohan SinghIn this association of God, there is no death.
Manmohan Singh (Punjabi)ਵਾਹਿਗੁਰੂ ਦੇ ਇਸ ਮੇਲ-ਮਿਲਾਪ ਅੰਦਰ ਮੌਤ ਨਹੀਂ।
Fareedkot Teekaਇਸ ਪ੍ਰਕਾਰ ਕੀ ਸੰਗਤ ਕਰ ਕੇ ਅਮਰ ਪਦਵੀ ਪ੍ਰਾਪਤਿ ਹੋਤੀ ਹੈ॥
Prof. Sahib Singhਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ,ਪਦ ਅਰਥ ਇਤੁ ਸੰਗਤਿ = ਇਸ ਸੰਗਤਿ ਵਿਚ, ਪ੍ਰਭੂ ਨਾਲ ਜੁੜਨ ਵਾਲੀ ਹਾਲਤ ਵਿਚ।
SikhNet (Spanish)En ese Estado, no existe la muerte;
ਹੁਕਮੁ ਪਛਾਣਿ; ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥
hukam pachhaan; taa khasamai milanaa |1| rahaau doojaa | Ang 92
Sant Singh KhalsaRecognizing the Hukam of His Command, you shall meet with your Lord and Master. ||1||Second Pause||
Manmohan SinghRecognise His order and than shalt thou meet the spouse. Second. Pause.
Manmohan Singh (Punjabi)ਉਸ ਦੇ ਹੁਕਮ ਨੂੰ ਸਿੰਞਾਣ ਅਤੇ ਤਦ ਤੂੰ ਕੰਤ ਨੂੰ ਮਿਲ ਪਵੇਗੀ। ਦੂਸਰਾ ਠਹਿਰਾਉ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ! ਜਬ ਵਾਹਿਗੁਰੂ ਕੇ ਹੁਕਮ ਕੋ ਪਛਾਣੇ ਤਬ ਪਤੀ ਕਾ ਮਿਲਾਪ ਹੋਤਾ ਹੈ॥੧॥ ਰਹਾਉ ਦੂਜਾ ॥
Prof. Sahib Singh(ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ॥੧॥ਰਹਾਉ ਦੂਜਾ॥ਪਦ ਅਰਥ ਮਿਲਣਾ = ਮਿਲਾਪ ॥੧॥ਰਹਾਉ ਦੂਜਾ॥
ਸ਼ਬਦ ਦਾ ਭਾਵ: ਜੀਵ ਦੇ ਕੀਹ ਵੱਸ? ਪ੍ਰਭੂ ਨੇ ਆਪ ਹੀ ਜੀਆਂ ਨੂੰ ਮਾਇਆ ਦੇ ਮੋਹ ਵਿਚ ਫਸਾਇਆ ਹੋਇਆ ਹੈ; ਇਸ ਮੋਹ ਵਿਚ ਪਿਆਂ ਮਨੁੱਖ ਦੇ ਆਤਮਾ ਮੁਰਦੇ ਹੋ ਰਹੇ ਹਨ। ਪਰ ਜੇ ਉਹ ਕਰਤਾਰ ਮਿਹਰ ਕਰੇ, ਗੁਰੂ ਨਾਲ ਮਿਲਾਏ, ਤਾਂ ਮਾਇਆ ਦਾ ਮੋਹ ਅੰਦਰੋਂ ਦੂਰ ਹੋ ਜਾਂਦਾ ਹੈ, ਪ੍ਰਭੂ ਨਾਲ ਡੋਰੀ ਲੱਗ ਜਾਂਦੀ ਹੈ, ਮਨ ਅਡੋਲ ਹੋ ਆਉਂਦਾ ਹੈ, ਦਾਤੇ ਦੀ ਰਜ਼ਾ ਦੀ ਸਮਝ ਪੈ ਜਾਂਦੀ ਹੈ ਅਤੇ ਆਤਮਾ ਮੁਰਦਿਹਾਣ ਵਿਚੋਂ ਬਚ ਨਿਕਲਦਾ ਹੈ। * ਨੋਟ: "ਏਕ ਸੁਆਨ" ਕੈ ਘਰਿ ਗਾਵਣਾ-ਕਬੀਰ ਜੀ ਦਾ ਇਹ ਸ਼ਬਦ ਉਸ 'ਘਰ' ਵਿਚ ਗਾਵਣਾ ਹੈ ਜਿਸ 'ਘਰ' ਵਿਚ ਉਹ ਸ਼ਬਦ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ "ਏਕ ਸੁਆਨੁ ਦੁਇ ਸੁਆਨੀ ਨਾਲਿ"। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ, ਸਿਰੀ ਰਾਗੁ ਵਿਚ ਦਰਜ ਹੈ ਨੰ: ੨੯। ਕੈ ਘਰਿ = ਦੇ ਘਰ ਵਿਚ। ਜੇ ਸੰਬੰਧਕ 'ਕੈ' ਦਾ ਸੰਬੰਧ ਲਫ਼ਜ਼ 'ਸੁਆਨ' ਦੇ ਨਾਲ ਹੁੰਦਾ, ਤਾਂ ਇਸ ਲਫ਼ਜ਼ ਦੇ ਅਖ਼ੀਰ ਵਿਚ ਔਂਕੜ (ੁ) ਨਾਹ ਹੁੰਦਾ। ਇੱਥੋਂ ਇਹ ਸਿੱਧ ਹੁੰਦਾ ਹੈ ਕਿ 'ਏਕੁ ਸੁਆਨੁ' ਤੋਂ ਭਾਵ ਹੈ ਉਹ ਸਾਰਾ ਸ਼ਬਦ ਜਿਸ ਦੇ ਸ਼ੁਰੂ ਵਿਚ ਇਹ ਲਫ਼ਜ਼ ਹਨ। 'ਜਨਨੀ ਜਾਨਤ' ਸ਼ਬਦ ਕਬੀਰ ਜੀ ਦਾ ਹੈ, ਪਰ ਇਸ ਨੂੰ ਗਾਉਣ ਲਈ ਜਿਸ ਸ਼ਬਦ ਵਲ ਇਸ਼ਾਰਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਹੈ। ਸੋ, ਇਹ ਸਿਰਲੇਖ-"ਏਕੁ ਸੁਆਨੁ ਕੈ ਘਰਿ ਗਾਵਣਾ"-ਕਬੀਰ ਜੀ ਦਾ ਨਹੀਂ ਹੋ ਸਕਦਾ। ਇਸ ਸ਼ਬਦ ਦੇ ਸਿਰ-ਲੇਖ ਨਾਲ ਲਫ਼ਜ਼ "ਏਕੁ ਸੁਆਨੁ ਕੈ ਘਰਿ ਗਾਵਣਾ" ਕਿਉਂ ਵਰਤੇ ਗਏ ਹਨ? ਇਸ ਪ੍ਰਸ਼ਨ ਦਾ ਉੱਤਰ ਲੱਭਣ ਵਾਸਤੇ ਸਤਿਗੁਰੂ ਨ
SikhNet (Spanish)entregándose a Su Voluntad, uno se une con el Señor Dios. (1-Pausa)