ੴ

ਸਿੱਖਬਾਣੀ · SikhBani

Ang 92

Sri Guru Granth Sahib · Siree Raag · 3 shabads, 37 lines
Translations
Shabad Bhagat Kabir Ji Siree Raag continued from Ang 91

ਐਸਾ ਤੈਂ ਜਗੁ; ਭਰਮਿ ਲਾਇਆ ॥

aisaa tain jag; bharam laaeaa |

Sant Singh KhalsaYou have misled the world so deeply in doubt.
Manmohan SinghSo much hast Thou, O Lord! misled the world in illusion.
Manmohan Singh (Punjabi)ਤੂੰ, ਹੇ ਸੁਆਮੀ! ਸੰਸਾਰ ਨੂੰ ਵਹਿਮ ਅੰਦਰ ਐਨਾ ਕੁਰਾਹੇ ਪਾ ਛਡਿਆ ਹੈ।
Fareedkot Teekaਹੇ ਪਰਮੇਸ੍ਵਰ! ਤੈਨੇ (ਜਗੁ) ਜੀਉ ਐਸਾ ਭਰਮ ਵਿਖੇ ਲਾਯਾ ਹੈ॥
Prof. Sahib Singh(ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ।

ਪਦ ਅਰਥ ਤੈਂ = ਤੂੰ (ਹੇ ਪ੍ਰਭੂ!)। ਭਰਮਿ = ਭੁਲੇਖੇ ਵਿਚ

SikhNet (Spanish)Tú, oh Señor, has arrojado al mundo a la duda.

ਕੈਸੇ ਬੂਝੈ; ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥

kaise boojhai; jab mohiaa hai maaeaa |1| rahaau |

Sant Singh KhalsaHow can people understand You, when they are entranced by Maya? ||1||Pause||
Manmohan SinghHow can it understand Thee, O Master! since mammon has bewitched it? Pause.
Manmohan Singh (Punjabi)ਇਹ ਤੈਨੂੰ ਕਿਸ ਤਰ੍ਹਾਂ ਸਮਝ ਸਕਦਾ ਹੈ, ਹੇ ਮਾਲਕ! ਜਦ ਕਿ ਮੋਹਣੀ ਨੇ ਇਸ ਨੂੰ ਛਲ ਲਿਆ ਹੈ? ਠਹਿਰਾਉ।
Fareedkot Teekaਜਬ ਏਹੁ ਤੇਰੀ ਮਾਯਾ ਕਰ ਕੇ ਮੋਹਿਆ ਹੂਆ ਹੈ ਤਬ ਤੇਰੇ ਕੋ ਕੈਸੇ ਜਾਣੇ?॥੧॥ ਰਹਾਉ ॥
Prof. Sahib Singhਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿਚ ਫਸਿਆ ਪਿਆ ਹਾਂ) ॥੧॥ ਰਹਾਉ ॥
SikhNet (Spanish)¿Cómo entonces uno puede realizarse cuando uno está tan seducido por Maya?(1-Pausa)

ਕਹਤ ਕਬੀਰ. ਛੋਡਿ ਬਿਖਿਆ ਰਸ; ਇਤੁ ਸੰਗਤਿ ਨਿਹਚਉ ਮਰਣਾ ॥

kehat kabeer. chhodd bikhiaa ras; it sangat nihchau maranaa |

Sant Singh KhalsaSays Kabeer, give up the pleasures of corruption, or else you will surely die of them.
Manmohan SinghSays Kabir, abandon the pleasures of sin, for thou shalt assuredly die in their association.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਪਾਪ ਦੀਆਂ ਰੰਗ ਰਲੀਆਂ ਨੂੰ ਤਿਆਗ ਦੇ, ਕਿਉਂਕਿ ਇਨ੍ਹਾਂ ਦੇ ਮੇਲ-ਮਿਲਾਪ ਅੰਦਰ ਤੂੰ ਯਕੀਨਨ ਹੀ ਮਰ ਜਾਏਗਾ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ! ਯਹਿ ਜੋ ਸ਼ਬਦਾਦਿ ਬਿਖਯੋਂ ਕਾ ਰਸੁ ਹੈ ਤਿਸ ਕਾ ਤਿਆਗ ਕਰ, ਕਿਉਂਕਿ (ਇਤੁ ਸੰਗਤਿ) ਇਹ ਜੋ ਬਿਖੇ ਬਿਕਾਰੋਂ ਕੀ ਸੰਗਤ ਹੈ ਤਿਸ ਕਰ ਕੇ ਨਿਸਚੇ ਹੀ ਮਰਣਾ ਹੋਤਾ ਹੈ॥
Prof. Sahib Singhਕਬੀਰ ਆਖਦਾ ਹੈ-ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ);

ਪਦ ਅਰਥ ਬਿਖਿਆ ਰਸ = ਮਾਇਆ ਦੇ ਸੁਆਦ। ਇਤੁ ਸੰਗਤਿ = ਇਸ ਕੁਸੰਗ ਵਿਚ, ਮਾਇਆ ਦੇ ਰਸਾਂ ਦੀ ਸੰਗਤ ਵਿਚ। ਨਿਹਚਉ = ਜ਼ਰੂਰ। ਮਰਣਾ = ਆਤਮਕ ਮੌਤ।

SikhNet (Spanish)Dice Kabir, abandona el Amor por el veneno; con él la muerte es segura.

ਰਮਈਆ ਜਪਹੁ ਪ੍ਰਾਣੀ, ਅਨਤ ਜੀਵਣ ਬਾਣੀ; ਇਨ ਬਿਧਿ. ਭਵ ਸਾਗਰੁ ਤਰਣਾ ॥੨॥

rameea japahu praanee, anat jeevan baanee; in bidh. bhav saagar taranaa |2|

Sant Singh KhalsaMeditate on the Lord, O mortal being, through the Word of His Bani; you shall be blessed with eternal life. In this way, shall you cross over the terrifying world-ocean. ||2||
Manmohan SinghO mortal! remember thou the omnipresent Lord, by means of Gurbani, the grantor of eternal life. In this way, thou shalt swim across the terrible ocean.
Manmohan Singh (Punjabi)ਹੈ ਫਾਨੀ ਬੰਦੇ! ਤੂੰ ਅਨੰਤ ਜੀਵਨ ਬਖਸ਼ਣ ਵਾਲੀ ਗੁਰਬਾਣੀ ਦੇ ਜਰੀਏ, ਸਰਬ-ਵਿਆਪਕ ਸੁਆਮੀ ਦੀ ਬੰਦਗੀ ਕਰ। ਇਸ ਤਰੀਕੇ ਨਾਲ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਹੇ ਪ੍ਰਾਣੀ! ਜੀਵ (ਰਮਈਆ) ਜੋ ਸਰਬ ਮੇਂ ਏਕ ਰਸ ਵਰਤ ਰਹਾ ਹੈ ਤਿਸ ਕੋ ਜਪੋ, ਤਿਸ ਤੇ ਬਿਨਾ (ਅਨ) ਔਰ ਜੋ ਬਾਣੀ ਹੈ, ਸੋ (ਤਜੀਵਣ) ਤਯਾਗਣੇ ਯੋਗ੍ਯ ਹੈ, ਵਾ (ਅਨਤ) ਬੇਅੰਤ ਜੀਵਣੇ ਕੀ ਯਹੀ ਬਾਣੀ ਹੈ। ਭਾਵ ਏਹਿ ਕਿ ਜਨਮ ਮਰਣ ਕੇ ਰਹਤ ਕਰਣੇ ਵਾਲੀ ਬਾਣੀ ਹੈ, ਵਾ ਰਮਈਆ ਅਨੰਤ ਰੂਪ ਔਰ ਜੀਵਣ ਰੂਪ ਹੈ। (ਬਾਣੀ) ਬੇਦ ਇਸ ਪ੍ਰਕਾਰ ਕਥਨ ਕਰਤਾ ਹੈ (ਇਨਬਿਧਿ) ਇਨ ਪ੍ਰਕਾਰ, ਭਾਵ ਰਮਈਏ ਕੇ ਜਾਪ ਆਦਿ ਪ੍ਰਕਾਰੋਂ ਕਰ ਸੰਸਾਰ ਸਮੁੰਦ੍ਰ ਸੇ ਤਰਣਾ ਹੋਤਾ ਹੈ॥੨॥
Prof. Sahib Singh(ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ ॥੨॥

ਪਦ ਅਰਥ ਰਮਈਆ = ਰਾਮ ਨੂੰ। ਅਨਤ = ਅਨੰਤ, ਅਟੱਲ। ਅਨਤ ਜੀਵਣ = ਅਟੱਲ ਜ਼ਿੰਦਗੀ ਦੇਣ ਵਾਲੀ। ਭਵ ਸਾਗਰੁ = ਸੰਸਾਰ-ਸਮੁੰਦਰ ॥੨॥

SikhNet (Spanish)Oh ser viviente, llama al Señor, Quien prevalece en todo, y Cuya Palabra te dará Vida para siempre, llevándote a través del mar de la existencia.

ਜਾਂ ਤਿਸੁ ਭਾਵੈ; ਤਾ ਲਾਗੈ ਭਾਉ ॥

jaan tis bhaavai; taa laagai bhaau |

Sant Singh KhalsaAs it pleases Him, people embrace love for the Lord,
Manmohan SinghWhen it pleases Him, it is then that man comes to embrace love for the Lord,
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਹੀ ਇਨਸਾਨ ਦੀ ਪ੍ਰੀਤ ਪ੍ਰਭੂ ਨਾਲ ਪੈਦੀ ਹੈ,
Fareedkot Teekaਹੇ ਭਾਈ! ਜੋ ਤਿਸੁ ਵਹਿਗੁਰੂ ਕੋ ਭਾਉਤਾ ਹੈ, ਤੌ ਇਸ ਜੀਵ ਕੋ (ਭਾਉ) ਪ੍ਰੇਮ ਲਾਗਤਾ ਹੈ॥
Prof. Sahib Singh(ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ,

ਪਦ ਅਰਥ ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ। ਭਾਉ = ਪ੍ਰੇਮ।

SikhNet (Spanish)Cuando el Señor lo desea, uno tiene confianza en Él,

ਭਰਮੁ ਭੁਲਾਵਾ; ਵਿਚਹੁ ਜਾਇ ॥

bharam bhulaavaa; vichahu jaae |

Sant Singh Khalsaand doubt and delusion are dispelled from within.
Manmohan Singhand the error of superstition departs from within him.
Manmohan Singh (Punjabi)ਅਤੇ ਗਲਤ-ਫਹਿਮੀ ਦਾ ਸੰਦੇਹ ਉਸ ਦੇ ਅੰਦਰੋ ਦੂਰ ਹੋ ਜਾਂਦਾ ਹੈ।
Fareedkot Teekaਔਰ ਜਬ ਪ੍ਰੇਮ ਮੇਂ ਲਗਤਾ ਹੈ ਤਬ ਭ੍ਰਮ ਜੋ ਸਰੂਪ ਤੇ ਭੁਲਾਉਨੇ ਵਾਲਾ ਹੈ, ਸੋ ਤਿਸ ਕੀ ਬੁਧੀ ਕੇ ਬੀਚ ਸੇ ਚਲਾ ਜਾਤਾ ਹੈ॥
Prof. Sahib Singhਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ।

ਪਦ ਅਰਥ ਭੁਲਾਵਾ = ਭੁਲੇਖਾ। ਵਿਚਹੁ = ਮਨ ਵਿਚੋਂ।

SikhNet (Spanish)y su duda y vacilación son aniquiladas.

ਉਪਜੈ ਸਹਜੁ; ਗਿਆਨ ਮਤਿ ਜਾਗੈ ॥

aupajai sehaj; giaan mat jaagai |

Sant Singh KhalsaIntuitive peace and poise well up within, and the intellect is awakened to spiritual wisdom.
Manmohan SinghEquipoise is produced and the intellect awakens towards Divine knowledge.
Manmohan Singh (Punjabi)ਅਡੋਲਤਾ ਪੈਦਾ ਹੋ ਜਾਂਦੀ ਹੈ ਅਤੇ ਬੁੱਧੀ ਬ੍ਰਹਿਮ ਵੀਚਾਰ ਵਲ ਜਾਗ ਪੈਦੀ ਹੈ।
Fareedkot Teekaਔਰ ਜਬ ਭ੍ਰਮ ਚਲਾ ਜਾਤਾ ਹੈ ਤਬ ਮਤਿ ਵਿਖੇ (ਸਹਜਿ) ਗ੍ਯਾਨੁ ਉਤਪਤਿ ਹੋਤਾ ਹੈ, ਔਰ (ਸਹਿਜ) ਸਾਂਤੀ ਵਾਲੀ ਬੁਧੀ ਜਾਗਤੀ ਹੈ ਵਾ ਸਹਜਿ ਗ੍ਯਾਨ ਉਪਜਤਾ ਹੈ, ਗ੍ਯਾਨ ਕਰ ਕੇ ਸ੍ਰੇਸਟ ਬੁਧੀ ਜਾਗਤੀ ਹੈ, ਭਾਵ ਏਹਿ ਕਿ ਪ੍ਰਕਾਸਵਾਨ ਹੋਤੀ ਹੈ॥
Prof. Sahib Singh(ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ,

ਪਦ ਅਰਥ ਸਹਜੁ = ਉਹ ਅਵਸਥਾ ਜਿਸ ਵਿਚ ਭਟਕਣਾ ਨਾਹ ਰਹੇ, ਅਡੋਲਤਾ। ਗਿਆਨ ਮਤਿ = ਗਿਆਨ ਵਾਲੀ ਬੁੱਧੀ।

SikhNet (Spanish)Uno logra sincronizar su mente y así despertar a la Sabiduría Divina,

ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ॥੩॥

gur prasaad; antar liv laagai |3|

Sant Singh KhalsaBy Guru's Grace, the inner being is touched by the Lord's Love. ||3||
Manmohan SinghBy Guru's grace, the heart is touched by Divine love.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਦਿਲ ਵਿੱਚ ਰਬੀ ਪ੍ਰੀਤ ਪੈਦਾ ਹੋ ਜਾਂਦੀ ਹੈ।
Fareedkot Teekaਗੁਰੋਂ ਕੀ (ਪ੍ਰਸਾਦਿ) ਕਿਰਪਾ ਕਰ ਕੇ ਜਬ ਅੰਤਰ ਮੁਖ ਹੋ ਕਰ ਏਕ ਰਸ ਬਿਰਤੀ ਲਗੇ॥੩॥
Prof. Sahib Singhਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ ॥੩॥

ਪਦ ਅਰਥ ਅੰਤਰਿ = ਹਿਰਦੇ ਵਿਚ ॥੩॥

SikhNet (Spanish)y, por la Gracia del Guru, entra en Comunión con el Señor. (3)

ਇਤੁ ਸੰਗਤਿ; ਨਾਹੀ ਮਰਣਾ ॥

eit sangat; naahee maranaa |

Sant Singh KhalsaIn this association, there is no death.
Manmohan SinghIn this association of God, there is no death.
Manmohan Singh (Punjabi)ਵਾਹਿਗੁਰੂ ਦੇ ਇਸ ਮੇਲ-ਮਿਲਾਪ ਅੰਦਰ ਮੌਤ ਨਹੀਂ।
Fareedkot Teekaਇਸ ਪ੍ਰਕਾਰ ਕੀ ਸੰਗਤ ਕਰ ਕੇ ਅਮਰ ਪਦਵੀ ਪ੍ਰਾਪਤਿ ਹੋਤੀ ਹੈ॥
Prof. Sahib Singhਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ,

ਪਦ ਅਰਥ ਇਤੁ ਸੰਗਤਿ = ਇਸ ਸੰਗਤਿ ਵਿਚ, ਪ੍ਰਭੂ ਨਾਲ ਜੁੜਨ ਵਾਲੀ ਹਾਲਤ ਵਿਚ।

SikhNet (Spanish)En ese Estado, no existe la muerte;

ਹੁਕਮੁ ਪਛਾਣਿ; ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥

hukam pachhaan; taa khasamai milanaa |1| rahaau doojaa |

Sant Singh KhalsaRecognizing the Hukam of His Command, you shall meet with your Lord and Master. ||1||Second Pause||
Manmohan SinghRecognise His order and than shalt thou meet the spouse. Second. Pause.
Manmohan Singh (Punjabi)ਉਸ ਦੇ ਹੁਕਮ ਨੂੰ ਸਿੰਞਾਣ ਅਤੇ ਤਦ ਤੂੰ ਕੰਤ ਨੂੰ ਮਿਲ ਪਵੇਗੀ। ਦੂਸਰਾ ਠਹਿਰਾਉ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਭਾਈ! ਜਬ ਵਾਹਿਗੁਰੂ ਕੇ ਹੁਕਮ ਕੋ ਪਛਾਣੇ ਤਬ ਪਤੀ ਕਾ ਮਿਲਾਪ ਹੋਤਾ ਹੈ॥੧॥ ਰਹਾਉ ਦੂਜਾ ॥
Prof. Sahib Singh(ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ ॥੧॥ਰਹਾਉ ਦੂਜਾ॥

ਪਦ ਅਰਥ ਮਿਲਣਾ = ਮਿਲਾਪ ॥੧॥ਰਹਾਉ ਦੂਜਾ॥

ਸ਼ਬਦ ਦਾ ਭਾਵ: ਜੀਵ ਦੇ ਕੀਹ ਵੱਸ? ਪ੍ਰਭੂ ਨੇ ਆਪ ਹੀ ਜੀਆਂ ਨੂੰ ਮਾਇਆ ਦੇ ਮੋਹ ਵਿਚ ਫਸਾਇਆ ਹੋਇਆ ਹੈ; ਇਸ ਮੋਹ ਵਿਚ ਪਿਆਂ ਮਨੁੱਖ ਦੇ ਆਤਮਾ ਮੁਰਦੇ ਹੋ ਰਹੇ ਹਨ। ਪਰ ਜੇ ਉਹ ਕਰਤਾਰ ਮਿਹਰ ਕਰੇ, ਗੁਰੂ ਨਾਲ ਮਿਲਾਏ, ਤਾਂ ਮਾਇਆ ਦਾ ਮੋਹ ਅੰਦਰੋਂ ਦੂਰ ਹੋ ਜਾਂਦਾ ਹੈ, ਪ੍ਰਭੂ ਨਾਲ ਡੋਰੀ ਲੱਗ ਜਾਂਦੀ ਹੈ, ਮਨ ਅਡੋਲ ਹੋ ਆਉਂਦਾ ਹੈ, ਦਾਤੇ ਦੀ ਰਜ਼ਾ ਦੀ ਸਮਝ ਪੈ ਜਾਂਦੀ ਹੈ ਅਤੇ ਆਤਮਾ ਮੁਰਦਿਹਾਣ ਵਿਚੋਂ ਬਚ ਨਿਕਲਦਾ ਹੈ। * ਨੋਟ: "ਏਕ ਸੁਆਨ" ਕੈ ਘਰਿ ਗਾਵਣਾ-ਕਬੀਰ ਜੀ ਦਾ ਇਹ ਸ਼ਬਦ ਉਸ 'ਘਰ' ਵਿਚ ਗਾਵਣਾ ਹੈ ਜਿਸ 'ਘਰ' ਵਿਚ ਉਹ ਸ਼ਬਦ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ "ਏਕ ਸੁਆਨੁ ਦੁਇ ਸੁਆਨੀ ਨਾਲਿ"। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ, ਸਿਰੀ ਰਾਗੁ ਵਿਚ ਦਰਜ ਹੈ ਨੰ: ੨੯। ਕੈ ਘਰਿ = ਦੇ ਘਰ ਵਿਚ। ਜੇ ਸੰਬੰਧਕ 'ਕੈ' ਦਾ ਸੰਬੰਧ ਲਫ਼ਜ਼ 'ਸੁਆਨ' ਦੇ ਨਾਲ ਹੁੰਦਾ, ਤਾਂ ਇਸ ਲਫ਼ਜ਼ ਦੇ ਅਖ਼ੀਰ ਵਿਚ ਔਂਕੜ (ੁ) ਨਾਹ ਹੁੰਦਾ। ਇੱਥੋਂ ਇਹ ਸਿੱਧ ਹੁੰਦਾ ਹੈ ਕਿ 'ਏਕੁ ਸੁਆਨੁ' ਤੋਂ ਭਾਵ ਹੈ ਉਹ ਸਾਰਾ ਸ਼ਬਦ ਜਿਸ ਦੇ ਸ਼ੁਰੂ ਵਿਚ ਇਹ ਲਫ਼ਜ਼ ਹਨ। 'ਜਨਨੀ ਜਾਨਤ' ਸ਼ਬਦ ਕਬੀਰ ਜੀ ਦਾ ਹੈ, ਪਰ ਇਸ ਨੂੰ ਗਾਉਣ ਲਈ ਜਿਸ ਸ਼ਬਦ ਵਲ ਇਸ਼ਾਰਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਹੈ। ਸੋ, ਇਹ ਸਿਰਲੇਖ-"ਏਕੁ ਸੁਆਨੁ ਕੈ ਘਰਿ ਗਾਵਣਾ"-ਕਬੀਰ ਜੀ ਦਾ ਨਹੀਂ ਹੋ ਸਕਦਾ। ਇਸ ਸ਼ਬਦ ਦੇ ਸਿਰ-ਲੇਖ ਨਾਲ ਲਫ਼ਜ਼ "ਏਕੁ ਸੁਆਨੁ ਕੈ ਘਰਿ ਗਾਵਣਾ" ਕਿਉਂ ਵਰਤੇ ਗਏ ਹਨ? ਇਸ ਪ੍ਰਸ਼ਨ ਦਾ ਉੱਤਰ ਲੱਭਣ ਵਾਸਤੇ ਸਤਿਗੁਰੂ ਨ

SikhNet (Spanish)entregándose a Su Voluntad, uno se une con el Señor Dios. (1-Pausa)

Open this shabad (14 lines, Angs 91-92) →

Shabad Bhagat Trilochan Ji Siree Raag

ਸਿਰੀਰਾਗੁ ਤ੍ਰਿਲੋਚਨ ਕਾ ॥

sireeraag trilochan kaa |

Sant Singh KhalsaSiree Raag, Trilochan:
Manmohan SinghSri Rag, Tirlochan.
Manmohan Singh (Punjabi)ਸਿਰੀ ਰਾਗ, ਤ੍ਰਿਲੋਚਨ।
Fareedkot Teekaਤ੍ਰਿਲੋਚਨ ਜੀ ਪਰਮੇਸ੍ਵਰ ਆਗੇ ਬੇਨਤੀ ਕਰਤੇ ਹੈਂ:
SikhNet (Spanish)Siri Rag del Reverendo Trilochan.

ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ; ਜਰਾ ਮਰਣੁ ਭਉ. ਵਿਸਰਿ ਗਇਆ ॥

maaeaa mohu man aagalarraa praanee; jaraa maran bhau. visar geaa |

Sant Singh KhalsaThe mind is totally attached to Maya; the mortal has forgotten his fear of old age and death.
Manmohan SinghIn the mortal's mind is the great love of wealth through which he has forgotten the fear of old age and death.
Manmohan Singh (Punjabi)ਫਾਨੀ ਬੰਦੇ ਦੇ ਚਿੱਤ ਅੰਦਰ ਧਨ ਦੌਲਤ ਦੀ ਭਾਰੀ ਲਗਨ ਹੈ ਜਿਸ ਦੇ ਰਾਹੀਂ ਉਸ ਨੂੰ ਬੁਢੇਪੇ ਅਤੇ ਮੌਤ ਦਾ ਡਰ ਭੁਲ ਗਿਆ ਹੈ।
Fareedkot Teekaਮਾਇਆ ਕਾ ਮੋਹ ਜੀਵ ਕੇ ਮਨ ਮੇਂ (ਆਗਲੜਾ) ਅਨਾਦਿ ਕਾਲ ਕਾ ਹੈ, ਵਾ ਬਹੁਤ ਹੈ ਵਾ ਅਗਨੀ ਵਤ ਲੜ ਗਯਾ ਹੈ ਵਾ ਆਗ ਕਾ ਲੜਾ ਗਡਾ ਭਾਵ ਬਹੁਤਾ ਹੈ, ਭਾਵ ਏਹਿ ਕਿ ਮਾਇਆ ਕੇ ਮੋਹ ਕਰ ਕੇ ਮਨ ਬੰਧ ਰਹਾ ਹੈ, ਯਾਂ ਤੇ (ਜਰਾ) ਬ੍ਰਿਧ ਅਵਸਥਾ ਤਥਾ ਮਰਣਾਦਿਕ ਜੋ ਖਟ ਬਿਕਾਰ ਹੈਂ ਤਿਨ੍ਹੋਂ ਕਾ ਭੈ ਵਿਸਰ ਗਯਾ ਹੈ॥
Prof. Sahib Singhਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ।

ਪਦ ਅਰਥ ਮਨਿ = ਮਨ ਵਿਚ। ਆਗਲੜਾ = ਬਹੁਤਾ। ਜਰਾ = ਬੁਢੇਪਾ।

SikhNet (Spanish)Dentro de uno está el amor inmenso a Maya; y uno se olvida de la vejez y de la muerte.

ਕੁਟੰਬੁ ਦੇਖਿ ਬਿਗਸਹਿ. ਕਮਲਾ ਜਿਉ; ਪਰ ਘਰਿ ਜੋਹਹਿ. ਕਪਟ ਨਰਾ ॥੧॥

kuttanb dekh bigaseh. kamalaa jiau; par ghar joheh. kapatt naraa |1|

Sant Singh KhalsaGazing upon his family, he blossoms forth like the lotus flower; the deceitful person watches and covets the homes of others. ||1||
Manmohan SinghOn beholding thy family thou bloomest like the lotus flower. O vicious man! thou espieth other's homes.
Manmohan Singh (Punjabi)ਆਪਣੇ ਟੱਬਰ ਕਬੀਲੇ ਨੂੰ ਵੇਖ ਕੇ ਤੂੰ ਕੰਵਲ ਫੁੱਲ ਦੇ ਵਾਂਙੂ ਖਿੜ੍ਹ ਜਾਂਦਾ ਹੈ। ਹੈ ਦੁਸ਼ਟ ਬੰਦੇ! ਤੂੰ ਹੋਰਨਾ ਦੇ ਝੁਗੇ ਤਕਦਾ ਹੈ।
Fareedkot Teekaਜੈਸੇ ਕਮਲ ਸੂਰਜ ਕੋ ਦੇਖ ਕਰ ਖਿੜ ਜਾਤੇ ਹੈਂ ਵੈਸੇ ਹੀ ਕੁਟੰਬ ਕੋ ਦੇਖ ਕਰ ਪ੍ਰਫੁਲਤ ਹੋ ਜਾਤਾ ਹੈ, ਵਾ (ਕਮਲਾ) ਬਾਉਰੇ ਵਤ, ਭਾਵ ਏਹਿ ਕਿ ਜੈਸੇ ਵਿਚਾਰ ਬਿਨਾ ਬਾਵਲਾ ਹਸਤਾ ਹੈ, ਵਾ ਜੈਸੇ (ਕਮਲਾ) ਲਛਮੀ ਬਿਸਨੂ ਕੋ ਦੇਖ ਕਰ ਅਨੰਦ ਹੋਤੀ ਹੈ, ਤੈਸੇ ਹੀ ਅਨੰਤ ਹੋਤਾ ਹੈ। ਕੁਟਲ ਪੁਰਸ ਪਰਾਏ ਘਰ ਕੋ (ਜੋਹਹਿ) ਤਕਤਾ ਵਾ ਭਾਲਤਾ ਫਿਰਤਾ ਹੈ॥
Prof. Sahib Singhਹੇ ਖੋਟੇ ਮਨੁੱਖ! ਤੂੰ ਆਪਣੇ ਪਰਵਾਰ ਨੂੰ ਵੇਖ ਕੇ ਇਉਂ ਖਿੜਦਾ ਹੈਂ ਜਿਵੇਂ ਕਉਲ ਫੁੱਲ (ਸੂਰਜ ਨੂੰ ਵੇਖ ਕੇ), ਤੂੰ ਪਰਾਏ ਘਰ ਵਿਚ ਤੱਕਦਾ ਫਿਰਦਾ ਹੈਂ ॥੧॥

ਪਦ ਅਰਥ ਬਿਗਸਹਿ = ਤੂੰ ਖਿੜਦਾ ਹੈਂ। ਕਮਲਾ ਜਿਉ = ਕਉਲ ਫੁੱਲ ਵਾਂਗ। ਪਰ ਘਰਿ = ਪਰਾਏ ਘਰਿ ਵਿਚ। ਜੋਹਹਿ = ਤੂੰ ਜੋਖਦਾ ਹੈਂ, ਜਾਚਦਾ ਹੈਂ, ਤਾੜਦਾ ਹੈਂ। ਕਪਟ ਨਰਾ = ਹੇ ਖੋਟੇ ਮਨੁੱਖ ॥੧॥

SikhNet (Spanish)En la compañía y confianza de sus parientes, el Manmukj insaciable pone su mirada en la pareja de otro. (1)

ਦੂੜਾ ਆਇਓਹਿ; ਜਮਹਿ ਤਣਾ ॥

doorraa aaeohi; jameh tanaa |

Sant Singh KhalsaWhen the powerful Messenger of Death comes,
Manmohan SinghWhen the powerful courier of death comes,
Manmohan Singh (Punjabi)ਜਦ ਮੌਤ ਦਾ ਬਲਵਾਨ ਦੂਤ ਆਉਂਦਾ ਹੈ,
Fareedkot Teekaਹੇ ਭਗਵਨ! (ਦੂੜਾ) ਦੌੜ ਕਰ ਕੇ ਜਮ ਆਇਆ ਹੈ, ਅਤੀ (ਤਣਾ) ਬਲ ਵਾਲਾ ਹੈ। ਵਾ (ਦੂੜਾ) ਧਾੜਾ ਜਮ ਕਾ ਅਤੀ ਬਲ ਵਾਲਾ ਆਇਆ ਹੈ, ਵਾ ਜਮ ਕਾ (ਤਣਾ) ਪੁਤ੍ਰ ਬੁਢਾਪਾ ਸੋ (ਦੂੜਾ) ਸੰਦੇਸਾ ਲੇ ਕਰ ਆਇਆ ਹੈ, ਭਾਵ ਯਹਿ ਕਿ ਸ੍ਵੇਤ ਕੇਸ ਪ੍ਰਥਮ ਕਾਨੋਂ ਕੇ ਪਾਸ ਹੋਤੇ ਹੈਂ, ਸੋ ਮਾਨੋ ਜਮ ਰਾਜ ਕਾ ਸੰਦੇਸਾ ਲੇ ਕਰ ਬੁਢਾਪਾ ਆਇਆ ਹੈ॥
Prof. Sahib Singhਜਮਦੂਤ ਵਗਾਤੱਗ ਆ ਰਹੇ ਹਨ,

ਪਦ ਅਰਥ ਦੂੜਾ ਆਇਓਹਿ = ਦੌੜੇ ਆ ਰਹੇ ਹਨ। ਜਮਹਿ ਤਣਾ = ਜਮ ਦੇ ਪੁੱਤਰ, ਜਮਦੂਤ।

SikhNet (Spanish)Pero con la edad, el hijo de la muerte viene con su terrible mensaje,

ਤਿਨ ਆਗਲੜੈ ਮੈ; ਰਹਣੁ ਨ ਜਾਇ ॥

tin aagalarrai mai; rehan na jaae |

Sant Singh KhalsaNo one can stand against his awesome power.
Manmohan SinghI cannot stand before before his awesome power.
Manmohan Singh (Punjabi)ਮੈਂ ਉਸ ਦੇ ਸਾਹਮਣੇ (ਖਿਲਾਫ) ਖੜਾ ਨਹੀਂ ਹੋ ਸਕਦਾ।
Fareedkot Teekaਤਾਂ ਤੇ ਤਿਸ ਜਮ ਕੇ ਧਾੜੇ (ਆਗਲੜੈ) ਅਗਰ ਭਾਗ ਮੇਂ ਠਹਰਾ ਨਹੀਂ ਜਾਤਾ ਹੈ॥
Prof. Sahib Singhਉਹਨਾਂ ਦੇ ਸਾਮ੍ਹਣੇ ਮੈਥੋਂ (ਪਲ ਮਾਤ੍ਰ ਭੀ) ਅਟਕਿਆ ਨਹੀਂ ਜਾ ਸਕੇਗਾ।

ਪਦ ਅਰਥ ਤਿਨ ਆਗਲੜੈ = ਉਹਨਾਂ (ਜਮਦੂਤਾਂ) ਦੇ ਸਾਮ੍ਹਣੇ।

SikhNet (Spanish)Y uno se siente impotente ante ella.

ਕੋਈ ਕੋਈ ਸਾਜਣੁ; ਆਇ ਕਹੈ ॥

koee koee saajan; aae kahai |

Sant Singh KhalsaRare, very rare, is that friend who comes and says,
Manmohan SinghRare is the friend, who having come into this world says,
Manmohan Singh (Punjabi)ਕੋਈ ਵਿਰਲਾ ਹੀ ਮਿਤ੍ਰ ਹੈ ਜੋ ਇਸ ਦੁਨੀਆਂ ਵਿੱਚ ਆ ਕੇ ਆਖਦਾ ਹੈ,
Fareedkot Teekaਕੋਈ ਕੋਈ ਸਜਨੁ ਸੰਸਾਰ ਮੇਂ ਆਇ ਕਰ ਐਸੇ ਕਹਤਾ ਹੈ॥
Prof. Sahib Singhਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ-

ਪਦ ਅਰਥ ਕੋਈ ਕੋਈ = ਕੋਈ ਵਿਰਲਾ। ਸਾਜਣੁ = ਸੰਤ ਜਨ।

SikhNet (Spanish)Excepcional es aquél que está listo para decir:

ਮਿਲੁ ਮੇਰੇ ਬੀਠੁਲਾ; ਲੈ ਬਾਹੜੀ ਵਲਾਇ ॥

mil mere beetthulaa; lai baaharree valaae |

Sant Singh Khalsa"O my Beloved, take me into Your Embrace!
Manmohan SinghMeet my Beloved and embrace me with Thine arms around me.
Manmohan Singh (Punjabi)ਮੈਡੇ ਪ੍ਰੀਤਮਾਂ ਮੈਨੂੰ ਆਪਣੀਆਂ ਬਾਹਾਂ ਵਿਚ ਲੈ ਗਲਵਕੜੀ ਪਾ।
Fareedkot Teekaਹੇ ਬੀਠਲ! (ਬੀ) ਸਰਬ ਕੀ ਉਤਪਤੀ, (ਠੁ) ਸਰਬ ਕੀ ਇਸਥਿਤ, (ਲੈ) ਸਰਬ ਕਾ ਨਾਸ ਕਰਨੇ ਵਾਲੇ ਪ੍ਰਮੇਸ੍ਵਰ ਮੁਝ ਕੋ ਮਿਲ, (ਲੈ ਬਾਹੜੀ ਵਲਾਇ) ਮੇਰੀ ਭੁਜਾ ਕੋ ਪਕੜ ਲੇ, ਵਾ ਅਪਨੀ ਭੁਜਾ ਮੇਂ ਲੇ ਲੈ॥
Prof. Sahib Singhਹੇ ਮੇਰੇ ਰਾਮ! ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ।

ਪਦ ਅਰਥ ਬਾਹੜੀ ਵਲਾਇ = ਬਾਹਾਂ ਵਲ ਕੇ, ਗਲਵੱਕੜੀ ਪਾ ਕੇ। ਬੀਠੁਲ = ਹੇ ਬੀਠੁਲ! ਹੇ ਪ੍ਰਭੂ! ਹੇ ਮਾਇਆ-ਰਹਿਤ ਪ੍ਰਭੂ! {वि = स्थल}।

SikhNet (Spanish)“Tómame, mi Señor, en Tu Abrazo,

ਮਿਲੁ ਮੇਰੇ ਰਮਈਆ; ਮੈ ਲੇਹਿ ਛਡਾਇ ॥੧॥ ਰਹਾਉ ॥

mil mere rameea; mai lehi chhaddaae |1| rahaau |

Sant Singh KhalsaO my Lord, please save me!" ||1||Pause||
Manmohan SinghMeet me my pervading God and rescue me. Pause.
Manmohan Singh (Punjabi)ਮੇਰੇ ਪ੍ਰੀਤਮਾਂ ਮੈਨੂੰ ਦਰਸ਼ਨ ਦੇ ਅਤੇ ਮੇਰੀ ਬੰਦ-ਖਲਾਸ ਕਰ। ਠਹਿਰਾਉ।
Fareedkot Teekaਹੇ ਮੇਰੇ ਰਮੱਯਾ! ਤੂੰ ਮੁਝ ਕੋ ਮਿਲ ਕਰ ਛਡਾਇ ਲੇ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਮੈਨੂੰ ਮਿਲ, ਮੈਨੂੰ (ਮਾਇਆ ਦੇ ਮੋਹ ਤੋਂ) ਛਡਾ ਲੈ ॥੧॥ ਰਹਾਉ ॥

ਪਦ ਅਰਥ ਮੈ = ਮੈਥੋਂ ॥੧॥ ਰਹਾਉ ॥

SikhNet (Spanish)ven por mí y llévame”. (1-Pausa)

ਅਨਿਕ ਅਨਿਕ, ਭੋਗ ਰਾਜ ਬਿਸਰੇ ਪ੍ਰਾਣੀ; ਸੰਸਾਰ ਸਾਗਰ ਪੈ, ਅਮਰੁ ਭਇਆ ॥

anik anik, bhog raaj bisare praanee; sansaar saagar pai, amar bheaa |

Sant Singh KhalsaIndulging in all sorts of princely pleasures, O mortal, you have forgotten God; you have fallen into the world-ocean, and you think that you have become immortal.
Manmohan SinghO mortal, in various and diverse pleasures and royal revelments thou hast forgotten God and falling into this world ocean thou deemest that thou hast become imperishable.
Manmohan Singh (Punjabi)ਭਿੰਨ ਤੇ ਮੁਖਤਲਿਫ ਤਰ੍ਹਾਂ ਦੀਆਂ ਭੋਗ ਬਿਲਾਸਾਂ ਤੇ ਪਾਤਸ਼ਾਹੀ ਰੰਗ-ਰਲੀਆਂ ਅੰਦਰ ਤੂੰ ਹੈ ਫ਼ਾਨੀ ਬੰਦੇ! ਵਾਹਿਗੁਰੂ ਨੂੰ ਭੁਲਾ ਛਡਿਆ ਹੈ ਅਤੇ ਇਸ ਜਗਤ ਸਮੁੰਦਰ ਵਿੱਚ ਪੈ ਕੇ ਤੂੰ ਖਿਆਲ ਕਰਦਾ ਹੈ, ਕਿ ਤੂੰ ਅਬਿਨਾਸੀ ਹੋ ਗਿਆ ਹੈ।
Fareedkot Teekaਅਨੇਕ ਪ੍ਰਕਾਰ ਕੇ ਰਾਜਾਦਿ ਭੋਗੋਂ ਕੋ ਪਾਇ ਕਰ ਅਨੇਕ ਪ੍ਰਾਣੀ ਪ੍ਰਮੇਸ੍ਵਰ ਸੇ ਭੂਲ ਰਹੇ ਹੈਂ, ਔਰ ਸੰਸਾਰ ਸਮੁੰਦ੍ਰ ਮੇਂ (ਪੈ) ਪੁਨਾ ਵਾ (ਪੈ) ਪੜ ਕਰ ਕੇ ਜੀਵ ਅਪਨੇ ਆਪ ਕੋ ਅਮਰ ਮਾਨ ਰਹੇ ਹੈਂ, ਭਾਵ ਏਹਿ ਕਿ ਮਰਨੇ ਕੋ ਭੁਲਾਇ ਦੀਆ ਹੈ॥
Prof. Sahib Singhਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ।

ਪਦ ਅਰਥ ਪੈ = ਵਿਚ। ਅਮਰੁ = ਨਾਹ ਮਰਨ ਵਾਲਾ।

SikhNet (Spanish)Los demás están perdidos en los placeres, se olvidan del Señor y toman la actitud de que vivirán para siempre.

ਮਾਇਆ ਮੂਠਾ ਚੇਤਸਿ ਨਾਹੀ; ਜਨਮੁ ਗਵਾਇਓ ਆਲਸੀਆ ॥੨॥

maaeaa mootthaa chetas naahee; janam gavaaeo aalaseea |2|

Sant Singh KhalsaCheated and plundered by Maya, you do not think of God, and you waste your life in laziness. ||2||
Manmohan SinghCheated by mammon thou thinkest not of the Lord and thou, the idle man, wastest away thy life.
Manmohan Singh (Punjabi)ਮੋਹਨੀ ਦਾ ਠਗਿਆ ਹੋਇਆ ਤੂੰ ਸਾਹਿਬ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਹੇ ਸੁਸਤ ਆਦਮੀ, ਆਪਣਾ ਜੀਵਨ ਗੁਆ ਲੈਂਦਾ ਹੈ।
Fareedkot Teekaਮਾਇਆ ਕਰ ਕੇ (ਮੂਠਾ) ਠਗਾ ਹੂਆ ਜੀਵ (ਚੇਤਸਿ ਨਾਹੀ) ਸਿਮਰਨ ਨਹੀਂ ਕਰਤਾ ਹੈ, (ਆਲਸੀਆ) ਸਰਬ ਓਂਰ ਤੇ ਆਲਸਵਾਨ ਹੋ ਕਰ ਜਨਮ ਗਵਾ ਲੀਆ ਹੈ॥੨॥
Prof. Sahib Singhਮਾਇਆ ਦਾ ਠੱਗਿਆ ਹੋਇਆ ਤੂੰ (ਪ੍ਰਭੂ ਨੂੰ) ਨਹੀਂ ਸਿਮਰਦਾ। ਹੇ ਆਲਸੀ ਮਨੁੱਖ! ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ ॥੨॥

ਪਦ ਅਰਥ ਮੂਠਾ = ਠੱਗਿਆ ਹੋਇਆ। ਚੇਤਸਿ ਨਾਹੀ = ਤੂੰ ਯਾਦ ਨਹੀਂ ਕਰਦਾ (ਹਰੀ ਨੂੰ) ॥੨॥

SikhNet (Spanish)Engañados por Maya, no recuerdan al Señor, desperdician sus vidas en frivolidades.(2)

ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ; ਰਵਿ ਸਸਿ. ਤਹ ਨ ਪ੍ਰਵੇਸੰ ॥

bikham ghor panth chaalanaa praanee; rav sas. teh na pravesan |

Sant Singh KhalsaThe path you must walk is treacherous and terrifying, O mortal; neither the sun nor the moon shine there.
Manmohan SinghO mortal! thou hast to tread a difficult and terrible path, where the sun and moon have no entrance.
Manmohan Singh (Punjabi)ਹੈ ਜੀਵ! ਤੂੰ ਅੋਖੇ ਤੇ ਭਿਆਨਕ ਰਸਤੇ ਟੁਰਨਾ ਹੈ, ਜਿਥੇ ਸੂਰਜ ਤੇ ਚੰਦ ਦੀ ਪਹੁੰਚ ਨਹੀਂ।
Fareedkot Teekaਇਸ (ਪ੍ਰਾਣੀ) ਜੀਵ ਨੈ ਮਹਾ (ਬਿਖਮ) ਕਠਨ ਔਰ (ਘੋਰ) ਭਯਾਨਕ (ਪੰਥਿ) ਮਾਰਗ ਮੇਂ ਚਲਨਾ ਹੈ, ਤਹਾਂ (ਰਵਿ) ਸੂਰਜ ਔਰ (ਸਸਿ) ਚੰਦ੍ਰਮਾਂ ਭੀ ਪ੍ਰਵੇਸ ਨਹੀਂ ਕਰਤੇ ਹੈਂ॥
Prof. Sahib Singhਹੇ ਪ੍ਰਾਣੀ! ਤੂੰ (ਮਾਇਆ ਦੇ ਮੋਹ ਦੇ) ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ ਜਿੱਥੇ ਨਾਹ ਸੂਰਜ ਨੂੰ ਦਖ਼ਲ ਹੈ, ਨਾਹ ਚੰਦ੍ਰਮਾ ਨੂੰ (ਭਾਵ, ਜਿਥੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ, ਨਾਹ ਰਾਤ ਨੂੰ)।

ਪਦ ਅਰਥ ਬਿਖਮ ਘੋਰ ਪੰਥਿ = ਡਾਢੇ ਹਨੇਰੇ ਰਾਹ ਉਤੇ। ਰਵਿ = ਸੂਰਜ। ਸਸਿ = ਚੰਦ। ਪ੍ਰਵੇਸੰ = ਦਖ਼ਲ।

SikhNet (Spanish)Oh hombre, te tocará un sendero duro y terrible en donde no hay ni sol ni luna. Cuando uno deja el mundo,

ਮਾਇਆ ਮੋਹੁ ਤਬ ਬਿਸਰਿ ਗਇਆ; ਜਾਂ ਤਜੀਅਲੇ ਸੰਸਾਰੰ ॥੩॥

maaeaa mohu tab bisar geaa; jaan tajeeale sansaaran |3|

Sant Singh KhalsaYour emotional attachment to Maya will be forgotten, when you have to leave this world. ||3||
Manmohan SinghWhen man leaves the world he forgets the love of mammon, then.
Manmohan Singh (Punjabi)ਜਦ ਇਨਸਾਨ ਜਗਤ ਨੂੰ ਛਡਦਾ ਹੈ, ਉਹ ਤਦ ਮੋਹਨੀ ਦੀ ਮਮਤਾ ਨੂੰ ਭੁਲ ਜਾਂਦਾ ਹੈ।
Fareedkot Teekaਜਬ ਸੰਸਾਰ ਕੋ (ਤਜੀਅਲੇ) ਤਯਾਗਨ ਕਰਤਾ ਹੈ, ਭਾਵ ਏਹਿ ਕਿ ਜਬ ਮ੍ਰਿਤ ਹੋਤਾ ਹੈ ਤਬ ਮਾਇਆ ਕਾ ਜੋ ਮੋਹ ਹੈ, ਸੋ ਸਭ ਬਿਸਰ ਜਾਤਾ ਹੈ, ਵਾ ਦੁਖੋਂ ਕਰ ਵਿਆਕਲ ਹੋ ਜਾਤਾ ਹੈ, ਸੋ ਮਾਯਾ ਦਾ ਮੋਹ ਬਿਸਰ ਜਾਤਾ ਹੈ। ਭਾਵ ਏਹਿ ਕਿ ਜਿਸ ਮਾਇਆ ਕਾ ਮੋਹ ਕਰਤਾ ਥਾ, ਸੋ ਈਹਾਂ ਹੀ ਛੋੜ ਗਿਆ ॥੩॥
Prof. Sahib Singhਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ॥੩॥

ਪਦ ਅਰਥ ਤਜੀਅਲੇ = ਛੱਡਿਆ ॥੩॥

SikhNet (Spanish)¿Dónde se quedará entonces el amor a Maya? (3)

ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ; ਪੇਖੀਅਲੇ ਧਰਮਰਾਓ ॥

aaj merai man pragatt bheaa hai; pekheeale dharamaraao |

Sant Singh KhalsaToday, it became clear to my mind that the Righteous Judge of Dharma is watching us.
Manmohan SinghToday it has become manifest my mind that the Righteous Judge continues spying mortals.
Manmohan Singh (Punjabi)ਅਜ ਮੇਰੇ ਚਿੱਤ ਨੂੰ ਜ਼ਾਹਰ ਹੋ ਗਿਆ ਹੈ ਕਿ ਧਰਮ ਰਾਜਾ ਪ੍ਰਾਣੀਆਂ ਨੂੰ ਤਕਦਾ ਰਹਿੰਦਾ ਹੈ।
Fareedkot Teekaਉਸ ਵਕਤ ਜੀਵ ਕਹਤਾ ਹੈ ਆਜ ਮੇਰੇ ਮਨ ਮੇਂ ਏਹ ਪ੍ਰਗਟ ਭਯਾ ਹੈ ਕਿ ਧਰਮਰਾਇ ਕੋ ਮੈਂ (ਪੇਖੀਅਲੇ) ਦੇਖੋਂਗਾ॥
Prof. Sahib Singh(ਕੋਈ ਵਿਰਲਾ ਸੰਤ ਜਨ ਆਖਦਾ ਹੈ-) ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ;

ਪਦ ਅਰਥ ਪੇਖੀਅਲੇ = ਵੇਖਿਆ ਹੈ।

SikhNet (Spanish)Hoy en mi mente, vi al Señor de la Ley.

ਤਹ ਕਰ ਦਲ ਕਰਨਿ ਮਹਾਬਲੀ; ਤਿਨ ਆਗਲੜੈ ਮੈ. ਰਹਣੁ ਨ ਜਾਇ ॥੪॥

teh kar dal karan mahaabalee; tin aagalarrai mai. rehan na jaae |4|

Sant Singh KhalsaHis messengers, with their awesome power, crush people between their hands; I cannot stand against them. ||4||
Manmohan SinghThere, his supremely powerful couriers crush men between their hands, and I can not stand up against them.
Manmohan Singh (Punjabi)ਉਥੇ ਉਸ ਦੇ ਪਰਮ ਤਾਕਤਵਰ ਦੂਤ ਬੰਦਿਆਂ ਨੂੰ ਆਪਣੇ ਹਥਾਂ ਵਿੱਚ ਰਗੜ ਸੁਟਦੇ ਹਨ ਅਤੇ ਮੈਂ ਉਨ੍ਹਾਂ ਦੇ ਮੂਹਰੇ ਠਹਿਰ ਨਹੀਂ ਸਕਦਾ।
Fareedkot Teekaਔਰ ਤਹਾਂ (ਕਰ) ਹਾਥੋਂ ਕਰ ਕੇ ਦਲਨਾ ਕਰਤੇ ਹੈਂ ਮਹਾਬਲੀਓਂ ਕਾ, ਵਾ ਮਹਾਬਲੀਓਂ ਕੇ (ਦਲ) ਟੁਕੜੇ ਕੀਏ ਜਾਤੇ ਹੈਂ, ਵਾ (ਦਲੋਂ) ਯੁਕਤ ਜੋ ਕਰਣਾਦਿ ਮਹਾਬਲੀਓਂ ਕਾ ਦਲਨਾ ਕੀਆ ਜਮੋਂ ਨੇ, ਐਸੇ ਜਮਰਾਜੇ ਕੇ ਆਗੇ ਮੇਰੇ ਸੇ ਕਬ ਰਹਾ ਜਾਤਾ ਹੈ॥੪॥
Prof. Sahib Singhਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ ॥੪॥

ਪਦ ਅਰਥ ਤਹ = ਉਥੇ, ਧਰਮਰਾਜ ਦੀ ਹਜ਼ੂਰੀ ਵਿਚ। ਕਰ = ਹੱਥਾਂ ਨਾਲ। ਦਲ ਕਰਨਿ = ਦਲਨ ਕਰਦੇ ਹਨ, ਦਲ ਦੇਂਦੇ ਹਨ ॥੪॥

SikhNet (Spanish)Sus mensajeros me ahogaron con sus manos poderosas y no podía resistirlos. (4)

ਜੇ ਕੋ. ਮੂੰ ਉਪਦੇਸੁ ਕਰਤੁ ਹੈ; ਤਾ. ਵਣਿ ਤ੍ਰਿਣਿ ਰਤੜਾ ਨਾਰਾਇਣਾ ॥

je ko. moon upades karat hai; taa. van trin ratarraa naaraaeinaa |

Sant Singh KhalsaIf someone is going to teach me something, let it be that the Lord is pervading the forests and fields.
Manmohan SinghIf someone gives me instruction, then, it ought to be this that Pervading God is contained in woods and grass blades.
Manmohan Singh (Punjabi)ਜੇਕਰ ਕੋਈ ਜਣਾ ਮੈਨੂੰ ਸਿਖਮਤ ਦੇਵੇ ਤਦ ਇਹ ਦੇਵੇ ਕਿ ਵਿਆਪਕ ਵਾਹਿਗੁਰੂ ਜੰਗਲਾਂ ਤੇ ਘਾਹ ਦੀਆਂ ਤਿੜ੍ਹਾਂ ਅੰਦਰ ਰਮਿਆ ਹੋਇਆ ਹੈ।
Fareedkot Teekaਔਰ ਜੇ ਕਰ ਕੋਊ ਮੁਝ ਕੋ ਉਪਦੇਸ਼ ਭੀ ਕਰਤਾ ਹੈ, ਤੋ ਯਹੀ ਕਰੇ ਕਿ ਬਨ ਤ੍ਰਿਣਾਦਿ ਸਰਬ ਪ੍ਰਪੰਚ ਮੇਂ ਨਾਰਾਇਣ (ਰਤੜਾ) ਰਵ ਰਹਾ ਹੈ॥
Prof. Sahib Singh(ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ।

ਪਦ ਅਰਥ ਜੇ ਕੋ = ਜਦੋਂ ਕੋਈ। ਮੂੰ = ਮੈਨੂੰ। ਵਣਿ = ਬਨ ਵਿਚ। ਤ੍ਰਿਣਿ = ਤਿਨਕੇ ਵਿਚ। ਵਣਿ ਤ੍ਰਿਣਿ = ਸਭ ਥਾਈਂ। ਰਤੜਾ = ਰਵਿਆ ਹੋਇਆ ਹੈ, ਵਿਆਪਕ ਹੈ।

SikhNet (Spanish)Si alguien me convierte en sabio, vería al Señor prevaleciendo en los bosques y en los claros.

ਐ ਜੀ. ਤੂੰ ਆਪੇ ਸਭ ਕਿਛੁ ਜਾਣਦਾ; ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥

ai jee. toon aape sabh kichh jaanadaa; badat trilochan raameea |5|2|

Sant Singh KhalsaO Dear Lord, You Yourself know everything; so prays Trilochan, Lord. ||5||2||
Manmohan SinghSays Tirlochan O my venerable Pervading God! Thou Thyself knowest everything.
Manmohan Singh (Punjabi)ਤ੍ਰਿਲੋਚਨ ਆਖਦਾ ਹੈ, "ਹੇ ਮੇਰੇ ਮਾਣਨੀਯ ਵਿਆਪਕ ਹਰੀ! ਤੂੰ ਖੁਦ ਹੀ ਸਾਰਾ ਕੁਝ ਸਮਝਦਾ ਹੈ।"
Fareedkot Teekaਸ੍ਰੀ ਤ੍ਰਿਲੋਚਨ ਜੀ ਕਹਤੇ ਹੈਂ: (ਐ ਜੀ) ਹੇ ਭਗਵਨ! ਜੀ! ਜੈਸੀ ਮੇਰੀ ਭਾਵਨਾ ਹੈ ਤੂੰ ਆਪ ਹੀ ਸਭ ਕੁਛ ਜਾਨ ਰਹਾ ਹੈਂ, ਔਰ ਤੂੰ ਬ੍ਯਾਪਕ ਰੂਪ ਹੈਂ। ਅਰਥ ਸੰਗਤੀ ਸੇ ਮਧਮੇਂ ਤ੍ਰਿਲੋਚਨ ਜੀ ਕਾ ਸ਼ਬਦ ਲਿਖਾ ਗ੍ਯਾ ਹੈ॥੫॥੨॥☬ਏਕ ਪੰਡਿਤ ਔਰ ਜੋਗੀ ਕਬੀਰ ਜੀ ਕੇ ਪਾਸ ਆਏ। ਪੰਡਤਿ ਨੇ ਮਾਇਆ ਕਾ ਸਰੂਪ ਪੂਛਾ ਔਰ ਯੋਗੀ ਨੇ ਕਹਾ ਕਿ ਮਦਰਾ ਪਾਨ ਕਰ ਕੇ ਕਿੰਗੁਰੀ ਬਜਾਈਏ ਤਬ ਬ੍ਰਿਤੀ ਅਧਿਕ ਲਗੇਗੀ, ਔਰ ਜੋਗ ਰਾਜ ਪਦਵੀ ਕੀ ਪ੍ਰਾਪਤੀ ਹੋਗੀ। ਤਬ ਸ੍ਰੀ ਕਬੀਰ ਜੀ ਨੇ ਸਬਦ ਉਚਾਰਨ ਕਰ ਕ੍ਰਮ ਸੇ ਉਤਰੁ ਦੀਆ ਹੈ, ਉਪਦੇਸ਼ ਕਾ ਅੰਗ ਹੈ:
Prof. Sahib Singhਹੇ ਰਾਮ ਜੀ! ਤੇਰੀਆਂ ਤੂੰ ਹੀ ਜਾਣੇ-ਮੇਰੀ ਤ੍ਰਿਲੋਚਨ ਦੀ ਇਹੀ ਬੇਨਤੀ ਹੈ ॥੫॥੨॥

ਪਦ ਅਰਥ ਐ ਜੀ ਰਾਮਈਆ = ਹੇ ਸੋਹਣੇ ਰਾਮ ਜੀ! ਬਦਤਿ = ਆਖਦਾ ਹੈ ॥੫॥

ਸ਼ਬਦ ਦਾ ਭਾਵ: ਜੀਵ ਮਾਇਆ ਦੇ ਮੋਹ ਵਿਚ ਨਕਾ-ਨਕ ਫਸੇ ਪਏ ਹਨ, ਕਿਸੇ ਨੂੰ ਨਾਹ ਮੌਤ ਚੇਤੇ ਹੈ, ਨਾਹ ਪਰਮਾਤਮਾ। ਪਦਾਰਥਾਂ ਦੇ ਰਸਾਂ ਵਿਚ ਮੱਤੇ ਹੋਏ ਸਮਝਦੇ ਹਨ, ਅਸਾਂ ਕਦੇ ਮਰਨਾ ਹੀ ਨਹੀਂ; ਮਨੁੱਖਾ ਜਨਮ ਅਜਾਈਂ ਗਵਾ ਰਹੇ ਹਨ, ਇਹ ਖ਼ਿਆਲ ਨਹੀਂ ਆਉਂਦਾ ਕਿ ਇਕ ਦਿਨ ਇਹ ਜਗਤ ਛੱਡਣਾ ਹੀ ਪਏਗਾ ਤੇ ਇਸ ਬਦ ਮਸਤੀ ਦੇ ਕਾਰਨ ਜਮਾਂ ਦਾ ਡੰਡ ਸਹਿਣਾ ਹੀ ਪਏਗਾ। ਪਰ ਹਾਂ, ਕੋਈ ਵਿਰਲੇ ਵਿਰਲੇ ਭਾਗਾਂ ਵਾਲੇ ਹਨ ਜੋ ਇਸ ਅੰਤ ਸਮੇਂ ਨੂੰ ਚੇਤੇ ਰੱਖ ਕੇ ਪ੍ਰਭੂ ਦੇ ਦਰ ਤੇ ਅਰਜ਼ੋਈ ਕਰਦੇ ਹਨ ਤੇ ਉਸ ਨੂੰ ਮਿਲਣ ਲਈ ਤਾਂਘਦੇ ਹਨ। * ਨੋਟ: ਤ੍ਰਿਲੋਚਨ ਜੀ ਨੇ ਲਫ਼ਜ਼ "ਬੀਠੁਲਾ" ਵਰਤਿਆ ਹੈ, ਉਸੇ ਨੂੰ ਉਹ "ਵਣਿ ਤ੍ਰਿਣਿ ਰਤੜਾ ਨਾਰਾਇਣਾ" ਅਤੇ "ਰਾਮਈਆ" ਆਖਦੇ ਹਨ। ਲਫ਼ਜ਼ "ਬੀਠਲ" ਸੰਸਕ੍ਰਿਤ ਦੇ ਲਫ਼ਜ਼ विष्ब्ल ('ਵਿਸ਼ਠਲ') ਦਾ ਪ੍ਰਾਕ੍ਰਿਤ ਰੂਪ ਹੈ। "ਵਿ-ਸਥਲ"। ਵਿ-ਪਰੇ, ਮਾਇਆ ਤੋਂ ਪਰੇ। ਸਥਲ-ਟਿਕਿਆ ਹੋਇਆ ਹੈ। ਵਿ-ਸਬਲ, ਵਿਸ਼ਠਲ, ਬੀਠਲਾ-ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਟਿਕਿਆ ਹੋਇਆ ਹੈ। ਇਹ ਲਫ਼ਜ਼ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ, ਤੇ, ਸਰਬ-ਵਿਆਪਕ ਪਰਮਾਤਮਾ ਵਾਸਤੇ ਹੀ ਵਰਤਿਆ ਹੈ। ਭਗਤ-ਬਾਣੀ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲੇ ਇਕ ਸੱਜਣ ਨੇ ਤ੍ਰਿਲੋਚਨ ਜੀ ਬਾਰੇ ਇਉਂ ਲਿਖਿਆ ਹੈ-"ਭਗਤ ਤ੍ਰਿਲੋਚਨ ਜੀ ਬਾਰਸੀ ਨਾਮੀ ਨਗਰ (ਜ਼ਿਲਾ ਸ਼ੋਲਾਪੁਰ) ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਆਪ ਦਾ ਜਨਮ ਸੰਮਤ ੧੨੬੭ ਬਿਕਰਮੀ ਦੇ ਗਿਰਦੇ ਹੋਇਆ ਹੈ। ਸਾਬਤ ਹੁੰਦਾ ਹੈ ਕਿ

SikhNet (Spanish)Dice Trilochan, eres Omnisciente y Omnipresente, sí, Tú, mi Señor.(5-2)

Open this shabad →

Shabad Bhagat Kabir Ji Siree Raag

ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥

sreeraag bhagat kabeer jeeo kaa |

Sant Singh KhalsaSiree Raag, Devotee Kabeer Jee:
Manmohan SinghSri Rag, Saint Kabir ji.
Manmohan Singh (Punjabi)ਸਿਰੀ ਰਾਗ, ਸੰਤ ਕਬੀਰ ਜੀ।
SikhNet (Spanish)Siri Rag del Reverendo Bhagat Kabir.

ਅਚਰਜ ਏਕੁ ਸੁਨਹੁ ਰੇ ਪੰਡੀਆ; ਅਬ. ਕਿਛੁ ਕਹਨੁ ਨ ਜਾਈ ॥

acharaj ek sunahu re panddeea; ab. kichh kehan na jaaee |

Sant Singh KhalsaListen, O religious scholar: the One Lord alone is Wondrous; no one can describe Him.
Manmohan SinghListen, O Pandit! the one Lord alone is worderous. I cannot now describe Him
Manmohan Singh (Punjabi)ਸੁਣ, ਹੇ ਪੰਡਤ! ਕੇਵਲ ਇਕ ਪ੍ਰਭੂ ਹੀ ਅਦਭੁਤ ਹੈ। ਮੈਂ ਹੁਣ ਉਸ ਨੂੰ ਬਿਆਨ ਨਹੀਂ ਕਰ ਸਕਦਾ।
Fareedkot Teekaਹੇ ਪੰਡਤਿ! ਏਕ ਅਸਚਰਜ ਰੂਪ ਮਾਯਾ ਕਾ ਸ੍ਵਰੂਪ ਸੁਨੋ, ਕਾਰਜ ਦੁਆਰੇ ਜਾਨੀ ਜਾਤੀ ਹੈ, ਇਦੰ ਕਰ ਕੇ ਕੁਛ ਕਹੀ ਨਹੀਂ ਜਾਤੀ ਹੈ॥
Prof. Sahib Singhਹੇ ਪੰਡਤ! ਉਸ ਅਚਰਜ ਪ੍ਰਭੂ ਦਾ ਇਕ ਕੌਤਕ ਸੁਣੋ (ਜੋ ਮੇਰੇ ਨਾਲ ਵਰਤਿਆ ਹੈ ਤੇ ਜੋ) ਐਸ ਵੇਲੇ (ਜਿਉਂ ਕਾ ਤਿਉਂ) ਕਿਹਾ ਨਹੀਂ ਜਾ ਸਕਦਾ।

ਪਦ ਅਰਥ ਪੰਡੀਆ = ਹੇ ਪੰਡਿਤ!

SikhNet (Spanish)Escucha, oh Pandit, el Único Señor es Maravilloso; nadie puede relatar Su Gloria.

ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ; ਤ੍ਰਿਭਵਣ ਮੇਖੁਲੀ ਲਾਈ ॥੧॥

sur nar gan gandhrab jin mohe; tribhavan mekhulee laaee |1|

Sant Singh KhalsaHe fascinates the angels, the celestial singers and the heavenly musicians; he has strung the three worlds upon His Thread. ||1||
Manmohan SinghWho have bewitched demigods men, celestial heralds and musicians, and has nailed the three worlds.
Manmohan Singh (Punjabi)ਜਿਸ ਨੇ ਦੇਵਤੇ, ਮਨੁਖ, ਸਵਰਗੀ ਏਲਚੀ ਤੇ ਗਵੱਵੀਏ, ਫ਼ਰੇਫ਼ਤਾ ਕਰ ਰਖੇ ਹਨ ਅਤੇ ਜਿਸ ਨੇ ਤਿੰਨਾਂ ਜਹਾਨਾਂ ਨੂੰ ਜਕੜਿਆ ਹੋਇਆ ਹੈ।
Fareedkot Teekaਦੇਵਤੇ ਔਰ ਮਾਨੁਖ ਤਥਾ ਗੰਧ੍ਰਬੋਂ ਕੇ (ਗਣ) ਸਮੂੰਹ ਮੋਹਤ ਕਰ ਕੇ ਤ੍ਰੀਈਲੋਕੀ ਕੋ ਅਪਨੇ ਬਲ ਕੀ (ਮੇਖੁਲੀ) ਤੜਾਗੀ ਮੇਂ ਵਾ, (ਮੇਖੁਲੀ) ਜੈਸੇ ਬਨਜਾਰੇ ਦੋ ਥੂੰਨੀਆਂ ਅੰਤਰੇ ਸੇ ਗਾਡ ਕਰ ਕੇ ਏਕ ਲਾਸ ਦੋਨੋਂ ਕੇ ਸਾਥ ਬਾਂਧ ਦੇਤੇ ਹੈਂ, ਪੁਨਃ ਤਿਸ ਲਾਸ ਮੇਂ ਬੈਲੋਂ ਕੋ ਬਾਂਧਤੇ ਹੈਂ, ਤੈਸੇ ਮਾਇਆ ਰੂਪੀ ਬਨਜਾਰੇ ਨੇ ਰਾਗੁ ਦ੍ਵੈਖ ਰੂਪੀ ਥੂਨੀ ਗਾਡ ਕਰ, ਮੋਹ ਰੂਪੀ ਲਾਸ ਪਾਇ ਕਰ, ਵਾਸਨਾ ਰੂਪੀ ਰਸਿਓਂ ਸੇ ਜੀਵ ਰੂਪ ਬੈਲ ਬਾਂਧ ਛੋਡੇ ਹੈਂ, ਵਾ ਮੋਹ ਕੀ ਗੋਦੜੀ ਡਾਰ ਕੇ ਸਰਬ ਪ੍ਰਪੰਚ ਕੋ ਸ੍ਵਾਧਾਨੀ ਕਰ ਰਖਾ ਹੈ। ਭਾਵ ਯਹਿ ਕਿ ਮਾਯਾ ਕੇ ਬਲ ਕਰ ਕੇ ਜੀਵ ਬੇਮੁਖ ਹੋ ਰਹਾ ਹੈ, ਯਾਂ ਤੇ ਸ੍ਰਵਨ ਨਹੀਂ ਕਰ ਸਕਤਾ॥ ਅਬ ਜੋਗੀ ਕੇ ਪ੍ਰਸ਼ਨ ਕਾ ਉੱਤ੍ਰ ਦੇਤੇ ਹੈਂ:
Prof. Sahib Singhਉਸ ਪ੍ਰਭੂ ਨੇ ਸਾਰੇ ਜਗਤ ਨੂੰ (ਮਾਇਆ ਦੀ) ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ ॥੧॥

ਪਦ ਅਰਥ ਸੁਰਿ = ਦੇਵਤੇ। ਗਣ = ਸ਼ਿਵਜੀ ਦੇ ਖ਼ਾਸ ਨਿੱਜ ਦੇ ਸੇਵਕ। ਗੰਧ੍ਰਬ = ਦੇਵਤਿਆਂ ਦੇ ਰਾਗੀ। ਤ੍ਰਿਭਵਣ = ਤਿੰਨਾਂ ਭਵਨਾਂ ਨੂੰ, ਸਾਰੇ ਜਗਤ ਨੂੰ। ਮੇਖੁਲੀ = (ਮਾਇਆ ਦੀ) ਤੜਾਗੀ ॥੧॥

SikhNet (Spanish)Dios ha atraído a los hombres angelicales, a los devotos de los dioses, a cantantes celestiales, y ha amarrado a los tres mundos con la cuerda de Su Ley. (1)

ਰਾਜਾ ਰਾਮ; ਅਨਹਦ ਕਿੰਗੁਰੀ ਬਾਜੈ ॥

raajaa raam; anahad kinguree baajai |

Sant Singh KhalsaThe Unstruck Melody of the Sovereign Lord's Harp vibrates;
Manmohan SinghThe sovereign Lord's lyre plays unstruck,
Manmohan Singh (Punjabi)ਪਾਤਸ਼ਾਹ ਪ੍ਰਭੂ ਦੀ ਵੀਣਾ ਬਿਨਾਂ ਵਜਾਏ ਵੱਜਦੀ ਹੈ,
Fareedkot Teekaਹੇ ਭਾਈ! ਰਾਜਾ ਰਾਮ ਕੇ ਜੋ ਨਾਮ ਕਾ ਉਚਾਰਨ ਹੈ, ਸੋ (ਅਨਹਦ) ਏਕ ਰਸ ਕਿੰਗਰੀ ਬਾਜ ਰਹੀ ਹੈ॥
Prof. Sahib Singh(ਉਹ ਅਚਰਜ ਕੌਤਕ ਇਹ ਹੈ ਕਿ) ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ,

ਪਦ ਅਰਥ ਅਨਹਦ = ਇੱਕ-ਰਸ, ਬਿਨਾ ਜਤਨ ਕਰਨ ਦੇ, ਵਜਾਉਣ ਤੋਂ ਬਿਨਾ। ਕਿੰਗੁਰੀ ਬਾਜੈ = ਕਿੰਗਰੀ ਵੱਜ ਰਹੀ ਹੈ, ਰਾਗ ਹੋ ਰਿਹਾ ਹੈ।

SikhNet (Spanish)Dentro de mí resuena la Melodía Divina de la Flauta del Señor;

ਜਾ ਕੀ ਦਿਸਟਿ; ਨਾਦ ਲਿਵ ਲਾਗੈ ॥੧॥ ਰਹਾਉ ॥

jaa kee disatt; naad liv laagai |1| rahaau |

Sant Singh Khalsaby His Glance of Grace, we are lovingly attuned to the Sound-current of the Naad. ||1||Pause||
Manmohan Singhand through His kind glance one comes to cherish affection for the music. Pause.
Manmohan Singh (Punjabi)ਅਤੇ ਜਿਸ ਦੀ ਮਿਹਰ ਦੀ ਨਿਗਾਹ ਦੁਆਰਾ ਇਨਸਾਨ ਦੀ ਇਸ ਰਾਗ ਨਾਲ ਪ੍ਰੀਤ ਪੈ ਜਾਂਦੀ ਹੈ। ਠਹਿਰਾਉ।
Fareedkot Teekaਜਿਸ ਰਾਜਾ ਰਾਮ ਕੀ ਕ੍ਰਿਪਾ ਕਰ ਕੇ (ਨਾਦ) ਗੁਰ ਸਬਦਿ ਮੇਂ ਬ੍ਰਿਤੀ ਲਗਤੀ ਹੈ॥੧॥ ਰਹਾਉ ॥
Prof. Sahib Singhਜਿਸ ਪ੍ਰਕਾਸ਼-ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲੱਗਦੀ ਹੈ ॥੧॥ ਰਹਾਉ ॥

ਪਦ ਅਰਥ ਜਾ ਕੀ = ਜਿਸ (ਪ੍ਰਭੂ) ਦੀ। ਦਿਸਟਿ = (ਕਿਰਪਾ ਦੀ) ਨਜ਼ਰ ਨਾਲ। ਨਾਦ ਲਿਵ = ਸ਼ਬਦ ਦੀ ਲਿਵ, ਸ਼ਬਦ ਵਲ ਰੁਚੀ ॥੧॥ ਰਹਾਉ ॥

SikhNet (Spanish)sí, en Su Presencia la mente es entonada en el Sonido de la Melodía Celestial. (1-Pausa)

ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ; ਕਨਕ ਕਲਸ ਇਕੁ ਪਾਇਆ ॥

bhaatthee gagan singiaa ar chungiaa; kanak kalas ik paaeaa |

Sant Singh KhalsaThe Tenth Gate of my crown chakra is the distilling fire, and the channels of the Ida and Pingala are the funnels, to pour in and empty out the golden vat.
Manmohan SinghI have obtained the tenth gate as a still, with a funnel to suck in and a funnel to spit out, and mind as a golden vat.
Manmohan Singh (Punjabi)ਮੈਨੂੰ ਦਸਮਦੁਆਰ ਦੀ ਭੱਠੀ, ਸਮੇਤ ਇਕ ਨਾਲੀ ਅੰਦਰ ਖਿਚਣ ਵਾਲੀ ਅਤੇ ਇਕ ਨਾਲੀ ਬਾਹਰ ਸੁਟਣ ਵਾਲੀ ਦੇ ਅਤੇ ਅੰਤਸ਼ਕਰਨ ਦਾ ਸੋਨੇ ਦਾ ਇਕ ਬਰਤਨ ਪਰਾਪਤ ਹੋਇਆ ਹੈ।
Fareedkot Teekaਦਸਮਾ ਦੁਆਰ ਤੋ ਤਿਸ ਕੀ ਭਾਠੀ ਹੈ, ਸਿੰਙਿਆ ਔਰੁ ਚੁੰਙਿਆ, ਇੜਾ ਪਿੰਗੁਲਾ ਅਰਥਾਤ ਦਾਹਨੀ ਔਰੁ ਬਾਈ ਦੋਨੋਂ ਨਾੜੀ ਨਾਲੈਂ ਲਗਾਈ ਹੈਂ, (ਕਨਕ ਕਲਸ) ਸੁਧੁ ਅੰਤਸਕਰਨ ਤਿਸ ਮਦਰਾ ਕੇ ਚੁਆਨੇ ਕੋ ਏਕ ਪਾਤ੍ਰ ਪਾਇਆ ਹੈ॥
Prof. Sahib Singhਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, (ਭਾਵ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ); ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ, ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ, (ਨਾਮ ਰੂਪ) ਸ਼ਰਾਬ ਕੱਢਣ ਵਾਲੀ ਨਾਲ ਹੈ; ਤੇ ਸ਼ੁੱਧ ਹਿਰਦਾ, ਮਾਨੋ, ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ।

ਪਦ ਅਰਥ ਭਾਠੀ = ਭੱਠੀ, ਜਿੱਥੇ ਸ਼ਰਾਬ ਅਰਕ ਆਦਿਕ ਕੱਢੀਦਾ ਹੈ। ਗਗਨੁ = ਅਕਾਸ਼, ਦਸਵਾਂ ਦੁਆਰ, ਚਿਦਾਕਾਸ਼, ਚਿਤ-ਅਕਾਸ਼, ਦਿਮਾਗ, ਜਿਸ ਦੀ ਰਾਹੀਂ, ਪ੍ਰਭੂ ਵਿਚ ਸੁਰਤੀ ਜੋੜੀ ਜਾ ਸਕਦੀ ਹੈ। ਸਿੰਙਿਆ, ਚੁੰਙਿਆ = ਦੋ ਨਾਲਾਂ ਜੋ ਅਰਕ ਜਾਂ ਸ਼ਰਾਬ ਕੱਢਣ ਲਈ ਵਰਤੀਦੀਆਂ ਹਨ, ਇਕ ਨਾਲ ਦੇ ਰਾਹ ਅਰਕ ਨਿਕਲਦਾ ਹੈ, ਦੂਜੀ ਦੇ ਰਾਹ ਵਾਧੂ ਪਾਣੀ। ਸਿੰਙਿਆ, ਚੁੰਙਿਆ = ਭਾਵ, ਮੰਦੇ ਕਰਮਾਂ ਵਲੋਂ ਸੰਙਣਾ ਤੇ ਚੰਗੇ ਕਰਮਾਂ ਨੂੰ ਗ੍ਰਹਿਣ ਕਰਨਾ। ਕਨਕ = ਸੋਨਾ। ਕਲਸੁ = ਮੱਟ, ਜਿਸ ਵਿਚ ਅਰਕ ਜਾਂ ਸ਼ਰਾਬ ਚੋ ਚੋ ਕੇ ਪੈਂਦਾ ਜਾਂਦਾ ਹੈ। ਇਕੁ = ਇੱਕ ਪ੍ਰਭੂ। ਕਨਕ ਕਲਸੁ = ਸੋਨੇ ਦਾ ਮੱਟ, ਸ਼ੁੱਧ ਹਿਰਦਾ।

SikhNet (Spanish)La Décima Puerta es la caldera y tiene dos conductos, uno para verter y otro para sacar.

ਤਿਸੁ ਮਹਿ. ਧਾਰ ਚੁਐ ਅਤਿ ਨਿਰਮਲ; ਰਸ ਮਹਿ ਰਸਨ ਚੁਆਇਆ ॥੨॥

tis meh. dhaar chuai at niramal; ras meh rasan chuaaeaa |2|

Sant Singh KhalsaInto that vat, there trickles a gentle stream of the most sublime and pure essence of all distilled essences. ||2||
Manmohan SinghIn that vat, the extremely pure steam of Name Nectar trickles. Like this I have distilled the essence of essences.
Manmohan Singh (Punjabi)ਉਸ ਬਰਤਨ ਅੰਦਰ ਪਰਮ ਸ਼ੁੱਧ ਨਾਮ ਅੰਮ੍ਰਿਤ ਦੀ ਨਦੀ ਟਪਕਦੀ ਹੈ। ਇਸ ਤਰ੍ਹਾਂ ਮੈਂ ਜੋਹਰਾਂ ਦਾ ਜੌਹਰ ਖਿੱਚ ਲਿਆ ਹੈ।
Fareedkot Teekaਤਿਸ ਅੰਤਸਕਰਨ ਰੂਪੀ ਘਟ ਮੇਂ ਦਸਮੇਂ ਦੁਆਰ ਸੇ ਪ੍ਰਤਖ ਅੰਮ੍ਰਿਤ ਕੀ ਧਾਰ ਅਤਿ ਨਿਰਮਲ (ਚੁਐ) ਸ੍ਰਵਤੀ ਹੈ, ਔਰੁ ਜੋ ਸਰਬ ਰਸੋਂ ਮੇਂ ਉਤਮ ਰਸ ਹੈ, ਸੋ ਜੋਗੀ ਨੇ ਜੋਗ ਸਿਧੀ ਸੇ ਦਸਮੇਂ ਦੁਆਰ ਸੇ ਚੁਆਇਆ ਹੈ॥੨॥
Prof. Sahib Singhਮੇਰੇ ਸ਼ੁੱਧ ਹਿਰਦੇ ਵਿਚ (ਨਾਮ- ਅੰਮ੍ਰਿਤ ਦੀ) ਬੜੀ ਸਾਫ਼ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ (ਨਾਮ) ਰਸ ਖਿੱਚਿਆ ਜਾ ਰਿਹਾ ਹੈ ॥੨॥

ਪਦ ਅਰਥ ਤਿਸੁ ਮਹਿ = ਉਸ (ਸੁਨਹਿਰੀ ਕਲਸ) ਵਿਚ, ਸ਼ੁੱਧ ਹਿਰਦੇ ਵਿਚ। ਧਾਰ = (ਨਾਮ ਅੰਮ੍ਰਿਤ ਦੀ) ਧਾਰ। ਚੁਐ = ਚੋ ਚੋ ਪੈਂਦੀ ਹੈ। ਰਸ ਮਹਿ ਰਸਨ = ਸਭ ਰਸਾਂ ਤੋਂ ਸੁਆਦਲਾ ਰਸ, ਨਾਮ-ਅੰਮ੍ਰਿਤ ॥੨॥

SikhNet (Spanish)Y de ahí gotea al recipiente dorado de mi corazón el Néctar Ambrosial. (2)

ਏਕ ਜੁ ਬਾਤ. ਅਨੂਪ ਬਨੀ ਹੈ; ਪਵਨ ਪਿਆਲਾ ਸਾਜਿਆ ॥

ek ju baat. anoop banee hai; pavan piaalaa saajiaa |

Sant Singh KhalsaSomething wonderful has happened-the breath has become the cup.
Manmohan SinghAn incomparable thing has happened, My breathe, I have made the wine-cup.
Manmohan Singh (Punjabi)ਇਕ ਬੇ-ਮਿਸਾਲ ਗੱਲ ਬਣ ਗਈ ਹੈ। ਆਪਣੇ ਸੁਆਮੀ ਨੂੰ ਮੈਂ ਸ਼ਰਾਬ ਦਾ ਕਟੋਰਾ ਬਣਾਇਆ ਹੈ।
Fareedkot Teekaਹੇ ਜੋਗੀ! ਏਕ ਜੋ ਬਾਰਤਾ ਅਨੂਪ ਬਨੀ ਹੈ, ਸੋ ਏਹੁ ਹੈ ਕੇ ਪਵਨ ਕਾ ਪਿਆਲਾ (ਸਾਜਿਆ) ਬਨਾਯਾ ਹੈ, ਭਾਵ ਯਹਿ ਕਿ ਤਿਸ ਅੰਮ੍ਰਿਤ ਕੇ ਪਾਨ ਕਰਣੇ ਕੋ ਪ੍ਰਾਣੋਂ ਕਾ ਨਿਰੋਧੁ ਕਰਿ ਕੁੰਭਕ ਰੂਪੁ ਪਯਾਲਾ ਕੀਆ ਹੈ॥
Prof. Sahib Singhਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮ੍ਰਿਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ);

ਪਦ ਅਰਥ ਅਨੂਪ = ਅਚਰਜ, ਅਨੋਖੀ। ਪਵਨ = ਹਵਾ, ਪ੍ਰਾਣ, ਸੁਆਸ। ਸਾਜਿਆ = ਮੈਂ ਬਣਾਇਆ ਹੈ।

SikhNet (Spanish)Y mira, maravilla de maravillas, que la respiración sirve como copa para tomármelo.

ਤੀਨਿ ਭਵਨ ਮਹਿ ਏਕੋ ਜੋਗੀ; ਕਹਹੁ ਕਵਨੁ ਹੈ ਰਾਜਾ ॥੩॥

teen bhavan meh eko jogee; kahahu kavan hai raajaa |3|

Sant Singh KhalsaIn all the three worlds, such a Yogi is unique. What king can compare to him? ||3||
Manmohan SinghIn the three worlds he is the unique Yogi (who drinks such wine). Say, which king can equal him?
Manmohan Singh (Punjabi)ਤਿੰਨਾਂ ਹੀ ਪੁਰੀਆਂ ਅੰਦਰ ਉਹ ਅਦੁੱਤੀ ਯੋਗੀ ਹੈ (ਜੋ ਐਸੀ ਸ਼ਰਾਬ ਪੀਂਦਾ ਹੈ) ਦਸੋ ਕਿਹੜਾ ਪਾਤਸ਼ਾਹ ਉਸ ਦੀ ਬਰਾਬਰੀ ਕਰ ਸਕਦਾ ਹੈ?
Fareedkot Teekaਹੇ ਭਾਈ! ਤ੍ਰਈਲੋਕੀ ਮੇਂ ਕੋਈ ਐਸਾ ਏਕ ਹੀ ਜੋਗੀ ਹੈ ਕਹੋ ਉਸ ਕੇ ਸਮਾਨ ਕੌਨ ਕੋਈ ਰਾਜਾ ਹੈ, ਭਾਵ ਯਹਿ ਕਿ ਤਿਸ ਕੇ ਸਾਦਰਸ ਕੋਈ ਰਾਜਾ ਭੀ ਨਹੀਂ ਹੈ॥੩॥
Prof. Sahib Singh(ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ)। ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ? ॥੩॥

ਪਦ ਅਰਥ ਜੋਗੀ = ਮਿਲਿਆ ਹੋਇਆ, ਵਿਆਪਕ। ਤੀਨਿ ਭਵਨ = ਸਾਰੇ ਜਗਤ ਵਿਚ। ਰਾਜਾ = ਵੱਡਾ ॥੩॥

SikhNet (Spanish)Extraordinario es el Yogui que logra esto; y si lo logra, ni siquiera un rey alcanza su gloria. (3)

ਐਸੇ ਗਿਆਨ ਪ੍ਰਗਟਿਆ ਪੁਰਖੋਤਮ; ਕਹੁ ਕਬੀਰ. ਰੰਗਿ ਰਾਤਾ ॥

aise giaan pragattiaa purakhotam; kahu kabeer. rang raataa |

Sant Singh KhalsaThis spiritual wisdom of God, the Supreme Soul, has illuminated my being. Says Kabeer, I am attuned to His Love.
Manmohan SinghSays kabir, such knowledge of the Supreme Person has manifested itself, that I have been imbued with His love.
Manmohan Singh (Punjabi)ਕਬੀਰ ਜੀ ਆਖਦੇ ਹਨ, ਪਰਮ ਪੁਰਖ ਦੀ ਐਹੋ ਜੇਹੀ ਗਿਆਤ ਨਾਜ਼ਲ ਹੋਈ ਹੈ ਕਿ ਮੈਂ ਉਸ ਦੀ ਪ੍ਰੀਤ ਅੰਦਰ ਰੰਗਿਆ ਗਿਆ ਹਾਂ।
Fareedkot Teekaਇਸ ਪ੍ਰਕਾਰ ਕੇ ਯੋਗ ਸੇ ਪੁਰਖੋਤਮ ਕਾ ਗ੍ਯਾਨ ਪ੍ਰਗਟ ਭਯਾ ਹੈ, ਸ੍ਰੀ ਕਬੀਰ ਜੀ ਕਹਤੇ ਹੈਂ: ਤਬ ਪਰਮੇਸਰ ਕੇ (ਰੰਗਿ) ਅਨੰਦ ਮੇਂ ਰਤਾ ਹੈਂ॥
Prof. Sahib Singh(ਜਿਵੇਂ ਉੱਪਰ ਦੱਸਿਆ ਹੈ) ਇਸ ਤਰ੍ਹਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ। ਪ੍ਰਭੂ ਦੇ ਪਿਆਰ ਵਿਚ ਰੱਤਾ ਹੋਇਆ ਕਬੀਰ (ਹੁਣ) ਆਖਦਾ ਹੈ,

ਪਦ ਅਰਥ ਐਸੇ = ਇਸ ਤਰ੍ਹਾਂ ਜਿਵੇਂ ਉੱਪਰ ਦੱਸਿਆ ਹੈ। ਪੁਰਖੋਤਮ ਗਿਆਨੁ = ਪ੍ਰਭੂ ਦਾ ਗਿਆਨ, ਰੱਬ ਦੀ ਪਛਾਣ। ਕਹੁ = ਆਖ। ਕਬੀਰ = ਹੇ ਕਬੀਰ! ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ। ਰਾਤਾ = ਰੰਗਿਆ ਹੋਇਆ।

SikhNet (Spanish)Dice Kabir, tal Luz obtuve del Señor en las alturas, que me llenó con Su Amor.

ਅਉਰ ਦੁਨੀ ਸਭ ਭਰਮਿ ਭੁਲਾਨੀ; ਮਨੁ ਰਾਮ ਰਸਾਇਨ ਮਾਤਾ ॥੪॥੩॥

aaur dunee sabh bharam bhulaanee; man raam rasaaein maataa |4|3|

Sant Singh KhalsaAll the rest of the world is deluded by doubt, while my mind is intoxicated with the Sublime Essence of the Lord. ||4||3||
Manmohan SinghThe rest of the world is all deluded by doubt but my soul is intoxicated with the elixir of pervading God.3
Manmohan Singh (Punjabi)ਬਾਕੀ ਦੀ ਦੁਨੀਆਂ ਸਾਰੀ ਵਹਮਿ ਨੇ ਬਹਿਕਾਈ ਹੋਈ ਹੈ, ਪੰਤੂ ਮੇਰੀ ਆਤਮਾ ਵਿਆਪਕ ਵਾਹਿਗੁਰੂ ਦੇ ਅੰਮ੍ਰਿਤ ਨਾਲ ਮਤਵਾਲੀ ਹੋਈ ਹੋਈ ਹੈ।
Fareedkot Teekaਔਰੁ ਜੋ ਦੁਨੀਆ ਪ੍ਰਜਾ ਹੈ ਸਭ ਭਰਮ ਕਰ ਕੇ ਭੂਲ ਰਹੀ ਹੈ, ਤਿਸ ਜੋਗੀ ਕਾ ਮਨੁ ਰਾਮ ਜੋ ਰਸੋਂ ਕਾ (ਆਇਨ) ਘਰ ਹੈ ਤਿਸ ਕੇ ਅਨੰਦ ਮੇਂ (ਮਾਤਾ) ਮਸਤ ਹੂਆ ਹੈ॥੪॥੩॥ ਅਬ ਜੋਗੀ ਕੇ ਪ੍ਰਸ਼ਨੁ ਕਾ ਬਿਤਾਂਤਮਤ ਸੇ ਉੱਤ੍ਰ ਦੇਤੇ ਹੈਂ: ਰਾਜਾ ਰਾਮ ਕੀ ਜੋਬਨ ਤ੍ਰਿਨ ਮੇਂ ਅਨਹਦ ਸਤਾ ਹੈ, ਸੋ ਹਮਾਰੀ ਕਿੰਗਰੀ (ਬਾਜੈ) ਪ੍ਰਗਟ ਹੈ॥☬ਪ੍ਰਸ਼ਨ: ਸੋ ਸਰਬ ਕੋ ਕਿਉਂ ਨਹੀਂ ਸੁਨਤੀ? ਤਿਸ ਪਰ ਕਹਤੇ ਹੈਂ: ਜਿਸ ਅਧਕਾਰੀ ਕੀ (ਨਾਦ) ਸਬਦ ਕੇ ਅਖੰਡ ਅਰਥ ਮੇਂ ਬ੍ਰਿਤੀ (ਲਾਗੈ) ਲਾਗਤੀ ਹੈ, ਤਿਸ ਕੀ ਦ੍ਰਿਸਟ ਮੇਂ ਕਿੰਗਰੀ ਪੜਤੀ ਹੈ, ਜੋ ਮਦਰਾ ਹਮਨੇ ਪੀਆ ਹੈ, ਸੋ ਸੁਨੋ॥੧॥ਰਹਾਉ॥☬ਗਗਨ ਚਿਦ ਅਕਾਸ ਰੂਪੀ ਭਾਠੀ ਹੈ, (ਸਿੰਙਿਆ) ਆਸੁਰੀ ਸੁਭਾਵ ਤੇ ਸੰਕੋਚਨ ਕਰਨਾ ਔਰੁ (ਚੁੰਙਿਆ) ਜੋ ਦੈਵੀ ਗੁਣੋਂ ਕੋ ਚੁੰਘ ਲੈਣਾ ਵਾ ਚੁਰਾਣਾ ਅਰਥਾਤ ਧਾਰਨ ਕਰਨਾ ਹੈ ਏਹੀ ਦੋ ਨਾਲਾਂ ਹੈਂ, ਔਰੁ ਬਿਬੇਕ ਰੂਪੀ ਕਨਕ ਕਲਸ ਪਾਇਆ ਹੈ॥ ਤਿਸ ਬਿਬੇਕ ਕੇ ਅਧਾਰ ਅੰਤਹਕਰਣ ਮੇਂ (ਧਾਰ ਚੁਐ) ਆਤਮ ਆਨੰਦ ਕੀ ਪ੍ਰਾਪਤੀ ਹੋਤੀ ਹੈ, (ਨਿਰਮਲ) ਸੰਸੇ ਬਿਪਰਜੇ ਬਿਖੇਪ ਬਿਕਲਪ ਬ੍ਰਿਤੀਆਂ ਰੂਪੀ (ਮੈਲ) ਸੇ ਰਹਿਤ ਹੋ ਕਰ, (ਰਸਮਹਿ ਰਸਨ) ਸਬਦ ਸਪਰਸਾਦਿ ਜੋ ਅਨੰਦ ਹੈਂ ਤਿਨ ਮੇਂ ਜਿਸ ਰਸ ਕੀ ਲੇਸ ਮਾਤ੍ਰ ਹੈ, ਸੋ ਰਸ (ਚੁਆਇਆ) ਪ੍ਰਗਟ ਕੀਆ ਹੈ॥੨॥☬ਗ੍ਯਾਨੀ ਕੀ ਏਕ ਬਾਤ ਅਨੂਪ ਬਨੀ ਹੈ, (ਪਵਨ) ਜੋ ਸ੍ਵਾਸ ਹੈਂ ਤਿਸ ਕਰ ਸ੍ਵਾਸ ਸ੍ਵਾਸ ਜੋ ਅਦ੍ਵੈਤ ਚਿੰਤਨ ਹੈ, ਸੋ ਪਿਆਲਾ ਬਨਾਇਆ ਹੈ, ਭਾਵ ਏਹ ਕਿ ਇਕਾਗ੍ਰ ਚਿਤ ਹੋ ਕਰ ਜਿਉਂ ਜਿਉਂ ਅਦ੍
Prof. Sahib Singhਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ ॥੪॥੩॥

ਪਦ ਅਰਥ ਅਉਰ ਦੁਨੀ = ਬਾਕੀ ਦੇ ਲੋਕ। ਭਰਮਿ = ਭੁਲੇਖੇ ਵਿਚ। ਮਨੁ = (ਮੇਰਾ) ਮਨ। ਰਸਾਇਨ = (ਰਸ-ਅਯਨ) ਰਸਾਂ ਦਾ ਘਰ। ਮਾਤਾ = ਮਸਤ ॥੪॥

ਸ਼ਬਦ ਦਾ ਭਾਵ: ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਮਨ ਵਿਚ ਪ੍ਰਭੂ ਦੇ ਮਿਲਾਪ ਦੀ ਤਾਰ ਵੱਜਣ ਲੱਗ ਪੈਂਦੀ ਹੈ; ਉਸ ਸੁਆਦ ਦਾ ਅਸਲ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰ ਦਿਮਾਗ਼ ਤੇ ਹਿਰਦਾ ਉਸੇ ਦੇ ਸਿਮਰਨ ਤੇ ਪਿਆਰ ਵਿਚ ਭਿੱਜੇ ਰਹਿੰਦੇ ਹਨ; ਸੁਆਸ ਸੁਆਸ ਯਾਦ ਵਿਚ ਬੀਤਦਾ ਹੈ, ਸਾਰੇ ਜਗਤ ਵਿਚ ਪ੍ਰਭੂ ਹੀ ਸਭ ਤੋਂ ਵੱਡਾ ਦਿੱਸਦਾ ਹੈ, ਕੇਵਲ ਉਸ ਦੇ ਪਿਆਰ ਵਿਚ ਹੀ ਮਨ ਮਸਤ ਰਹਿੰਦਾ ਹੈ। * ਨੋਟ: "ਰਹਾਉ" ਦੀਆਂ ਤੁਕਾਂ ਵਿਚ ਸ਼ਬਦ ਦਾ ਮੁੱਖ-ਭਾਵ ਹੋਇਆ ਕਰਦਾ ਹੈ। ਇਸ ਸ਼ਬਦ ਦੀਆਂ 'ਰਹਾਉ ਦੀਆਂ' ਤੁਕਾਂ ਗਹੁ ਨਾਲ ਵਿਚਾਰੋ। ਪ੍ਰਭੂ ਦੇ ਮਿਲਾਪ ਦੀ ਵੱਜ ਰਹੀ ਜਿਸ ਤਾਰ ਦਾ ਇੱਥੇ ਜ਼ਿਕਰ ਹੈ, ਸਾਰੇ ਸ਼ਬਦ ਵਿਚ ਉਸੇ ਦੀ ਵਿਆਖਿਆ ਹੈ। * ਨੋਟ: ਜੋਗ-ਅਭਿਆਸ ਪ੍ਰਾਣਾਯਾਮ ਦੀ ਵਡਿਆਈ ਕਰਨ ਵਾਲੇ ਕਿਸੇ "ਪੰਡੀਆ" ਨੂੰ ਕਬੀਰ ਜੀ ਪਰਮਾਤਮਾ ਦੇ ਸਿਮਰਨ ਦੀ ਬਜ਼ੁਰਗੀ ਦੱਸਦੇ ਹਨ। ਚੂੰਕਿ ਜੋਗ-ਅੱਭਿਆਸੀ ਜੋਗੀ ਲੋਕ ਸ਼ਰਾਬ ਪੀ ਕੇ ਸੁਰਤ ਜੋੜਨ ਦੀ ਕੋਸ਼ਸ਼ ਕਰਦੇ ਸਨ, ਕਬੀਰ ਜੀ ਉਸ ਮਸਤੀ ਦਾ ਜ਼ਿਕਰ ਕਰਦੇ ਹਨ ਜੋ ਸੁਆਸ ਸੁਆਸ ਦੇ ਸਿਮਰਨ ਨਾਲ ਪੈਦਾ ਹੁੰਦੀ ਹੈ। ਕਬੀਰ ਜੀ 'ਨਾਮ' ਦੀ ਸ਼ਰਾਬ ਵਾਸਤੇ ("ਪਵਨ") ਸੁਆਸ ਸੁਆਸ ਨੂੰ 'ਪਿਆਲਾ' ਬਣਾਂਦੇ ਹਨ। ਕਈ ਸੱਜਣ ਇੱਥੇ ਕਬੀਰ ਜੀ ਨੂੰ ਜੋਗ-ਅੱਭਿਆਸੀ ਸਮਝ ਰਹੇ ਹਨ, ਪਰ ਕਬੀਰ ਜੀ ਖੁਲ੍ਹੇ ਲਫ਼ਜ਼ਾਂ ਵਿਚ 'ਆਸਨ ਪਵਨ' ਨੂੰ ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ 'ਕਪਟੁ' ਆਖਦੇ ਹਨ : "ਆਸਨੁ ਪਵਨੁ ਦੂਰਿ ਕਰਿ ਬਵਰੇ। ਛਾਡਿ ਕਪਟੁ ਨਿਤ ਹਰਿ ਭਜੁ ਬਵਰੇ।"

SikhNet (Spanish)Y mientras que el resto del mundo está engañado por la ilusión, mi mente está imbuida en la realidad de lo Real. (4-3)

Open this shabad →

Ang 92 of 1430