ਗਉੜੀ ॥
gaurree |
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਏਕ ਜੋਤਿ. ਏਕਾ ਮਿਲੀ; ਕਿੰਬਾ ਹੋਇ, ਮਹੋਇ ॥
ek jot. ekaa milee; kinbaa hoe, mahoe |
Sant Singh KhalsaWhen one light merges into another, what becomes of it then?
Manmohan SinghOne light merges into another light, can it be or be not separated again?
Manmohan Singh (Punjabi)ਇਕ ਰੋਸ਼ਨੀ ਹੋਰਸ ਰੋਸ਼ਨੀ ਨਾਲ ਮਿਲ ਜਾਂਦੀ ਹੈ। ਕੀ ਇਹ ਮੁੜ ਕੇ ਵੱਖਰੀ ਹੋ ਸਕਦੀ ਹੈ ਜਾ ਨਹੀਂ?
Fareedkot Teekaਏਕ ਕੋਈ ਜੋ ਵਿਦਮਾਨ ਹੈ ਤਿਸ ਕੀ ਜੋਤ ਏਕਾਕਾਰ ਹੋ ਕਰ ਵਾਹਗੁਰੂ ਮੇਂ ਮਿਲੀ ਹੈ।☬ਪ੍ਰਸ਼ਨ: (ਕਿੰਬਾ) ਪੁਨਾ ਤਿਸ ਕੀ ਜੋਤ ਭਿੰਨ ਹੋਤੀ ਹੈ?☬ਉੱਤਰ: (ਮਹੋਇ) ਨਹੀਂ ਹੋਤੀ ਹੈ॥☬ਜੇ ਕਹੇ ਜਨਮਤਾ ਮਰਣਾ ਕਵਣ ਹੈ?
Prof. Sahib Singh(ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ) ਜੋਤ ਨਾਲ ਮਿਲ ਕੇ ਇੱਕ-ਰੂਪ ਹੋ ਜਾਂਦੀ ਹੈ, ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ।ਪਦ ਅਰਥ ਕਿੰਬਾ ਹੋਇ = ਕੀ ਮੁੜ ਉਹ (ਵੱਖਰੀ ਹਸਤੀ ਵਾਲੀ) ਹੁੰਦੀ ਹੈ? ਕੀ ਫਿਰ ਭੀ ਉਸ ਦੀ ਵੱਖਰੀ ਹਸਤੀ ਰਹਿੰਦੀ ਹੈ? ਕੀ ਉਸ ਵਿਚ ਆਪਾ-ਭਾਵ ਟਿਕਿਆ ਰਹਿੰਦਾ ਹੈ? ਮਹੋਇ = ਨਹੀਂ ਹੁੰਦਾ, ਨਹੀਂ ਰਹਿੰਦਾ।
SikhNet (Spanish)Cuando el Alma se inmerge en el Infinito, ¿permanece algo de ella?
ਜਿਤੁ ਘਟਿ ਨਾਮੁ. ਨ ਊਪਜੈ; ਫੂਟਿ ਮਰੈ ਜਨੁ ਸੋਇ ॥੧॥
jit ghatt naam. na aoopajai; foott marai jan soe |1|
Sant Singh KhalsaThat person, within whose heart the Lord's Name does not well up - may that person burst and die! ||1||
Manmohan SinghMay that man, burst and die in whose mind God's name sprouts not.
Manmohan Singh (Punjabi)ਜਿਸ ਇਨਸਾਨ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਪੁੰਗਰਦਾ ਉਹ ਰੱਬ ਕਰੇ ਫੁੱਟ ਕੇ ਮਰ ਜਾਵੇ।
Fareedkot Teekaਜਿਸ ਕੇ (ਘਟਿ) ਅੰਤਸਕਰਨ ਮੇਂ ਨਾਮ ਨਹੀਂ ਉਪਜਤਾ ਕਿਆ ਜਿਸ ਕੇ ਉਪਾਸਨਾ ਨਹੀਂ (ਸੋਇ) ਸੋ ਪੁਰਖ (ਫੂਟ ਮਰੈ) ਜਨਮਤਾ ਮਰਤਾ ਹੈ⁽¹⁾॥੧॥
Prof. Sahib Singhਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ॥੧॥ਪਦ ਅਰਥ ਜਿਤੁ ਘਟਿ = ਜਿਸ ਸਰੀਰ ਵਿਚ। ਫੂਟਿ ਮਰੈ = ਫੁੱਟ ਮਰਦਾ ਹੈ, ਆਫਰ ਮਰਦਾ ਹੈ, ਹਉਮੈ ਦੇ ਕਾਰਨ ਦੁਖੀ ਹੁੰਦਾ ਹੈ। ਜਨੁ ਸੋਇ = ਉਹੀ ਮਨੁੱਖ ॥੧॥
SikhNet (Spanish)Oh no, el cuerpo, del cual no sale la Alabanza del Naam, el Nombre del Señor, se quiebra a la hora de la muerte.(1)
ਸਾਵਲ ਸੁੰਦਰ ਰਾਮਈਆ ॥
saaval sundar raameea |
Sant Singh KhalsaO my dark and beautiful Lord,
Manmohan SinghO my dark and beauteous Lord,
Manmohan Singh (Punjabi)ਹੇ ਮੇਰੇ ਸ਼ਾਮ ਤੇ ਸੁਨੱਖੇ ਸੁਆਮੀ,
Fareedkot Teekaਹੇ ਭਾਈ! (ਤੋਹਿ) ਤੇਰੇ ਕੋ ਸਮਝਾਵਤਾ ਹੂੰ ਸਾਵਲ ਸੁੰਦਰ ਰਾਮਈਆ ਜੋ ਵਾਹਗੁਰੂ ਹੈ॥
Prof. Sahib Singhਹੇ ਮੇਰੇ ਸਾਂਵਲੇ ਸੁਹਣੇ ਰਾਮ!ਪਦ ਅਰਥ ਰਾਮਈਆ = ਹੇ ਸੁਹਣੇ ਰਾਮ!
SikhNet (Spanish)Oh bello Azul, oh mi dulce Corazón,
ਮੇਰਾ ਮਨੁ ਲਾਗਾ. ਤੋਹਿ ॥੧॥ ਰਹਾਉ ॥
meraa man laagaa. tohi |1| rahaau |
Sant Singh Khalsamy mind is attached to You. ||1||Pause||
Manmohan Singhmy mind is attached with Thee. Pause.
Manmohan Singh (Punjabi)ਮੇਰਾ ਚਿੱਤ ਤੇਰੇ ਨਾਲ ਜੁੜਿਆ ਹੋਇਆ ਹੈ। ਠਹਿਰਾਉ।
Fareedkot Teekaਤਿਸ ਮੇਂ ਮੇਰਾ ਮਨ ਲਾਗਾ ਹੂਆ ਹੈ॥੧॥ ਰਹਾਉ ॥☬ਜੇ ਕਹੇ ਜਿਨ ਕੋ ਸਮਝ ਆਈ ਹੈ, ਤਿਨ ਕੋ ਕਿਆ ਫਲ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਤਾਂ ਤੇਰੇ ਚਰਨਾਂ ਵਿਚ ਜੁੜਿਆ ਹੋਇਆ ਹੈ (ਮੈਨੂੰ ਹਉਮੈ ਕਿਉਂ ਦੁਖੀ ਕਰੇ?) ॥੧॥ ਰਹਾਉ ॥ਪਦ ਅਰਥ ਤੋਹਿ = ਤੇਰੇ ਵਿਚ, ਤੇਰੇ ਚਰਨਾਂ ਵਿਚ ॥੧॥ ਰਹਾਉ ॥
SikhNet (Spanish)mi mente está entonada en Ti.
ਸਾਧੁ ਮਿਲੈ. ਸਿਧਿ ਪਾਈਐ; ਕਿ ਏਹੁ ਜੋਗੁ ਕਿ ਭੋਗੁ ॥
saadh milai. sidh paaeeai; ki ehu jog ki bhog |
Sant Singh KhalsaMeeting with the Holy, the perfection of the Siddhas is obtained. What good is Yoga or indulgence in pleasures?
Manmohan SinghBy meeting the saints perfection is obtained of what use if this Yoga-method and of what the revelments?
Manmohan Singh (Punjabi)ਸੰਤਾਂ ਨੂੰ ਭੇਟਣ ਦੁਆਰਾ ਪੂਰਨਤਾ ਪਰਾਪਤ ਹੁੰਦੀ ਹੈ। ਕੀ ਲਾਭ ਹੈ ਇਸ ਯੋਗ-ਮਾਰਗ ਦਾ ਅਤੇ ਕੀ ਰੰਗ-ਰਲੀਆਂ ਦਾ?
Fareedkot Teekaਜੇ ਕਰ ਸਾਧ ਮਿਲੈ ਤੌ (ਸਿਧਿ) ਮੋਖ ਪ੍ਰਾਪਤਿ ਹੋਤੀ ਹੈ ਅਥਵਾ ਏਹੁ ਪੁਰਸ਼ ਬਨ ਮੇਂ ਬੈਠ ਕਰ ਜੋਗ ਕਰੇ ਅਥਵਾ ਭੋਗ ਭੋਗੇ ਹਾਨ ਲਾਭ ਕਛੁ ਨਹੀਂ; ਵਾ ਜੇ ਕਰ ਸਾਧੂ ਨਹੀਂ ਮਿਲਾ ਤੌ ਜੋਗ ਕਰੇ ਤਬ ਕਿਆ ਭੋਗ ਭੋਗੇ ਤੌ ਕਿਆ ਹੈ, ਭਾਵ ਨਿਸਫਲ ਹੈ॥
Prof. Sahib Singh(ਹਉਮੈ ਦੇ ਅਭਾਵ ਅਤੇ ਅੰਦਰਲੀ ਸ਼ਾਂਤੀ-ਠੰਢ ਦੀ) ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ। (ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ) ਜੋਗ ਤੁੱਛ ਹੈ, (ਦੁਨੀਆ ਦੇ ਪਦਾਰਥਾਂ ਦਾ) ਭੋਗਣਾ ਭੀ ਕੋਈ ਚੀਜ਼ ਨਹੀਂ ਹੈਪਦ ਅਰਥ ਸਾਧੁ = ਗੁਰੂ। ਸਿਧਿ = ਸਫਲਤਾ, ਸਿੱਧੀ। ਕਿ = ਕੀਹ ਹੈ? (ਭਾਵ, ਤੁੱਛ ਹੈ)। ਭੋਗੁ = (ਦੁਨੀਆ ਦੇ ਪਦਾਰਥਾਂ ਦਾ) ਮਾਣਨਾ।
SikhNet (Spanish)Cuando encuentro al Santo Guru, conozco la Perfección. ¿De qué me sirven el Yoga o las indulgencias?
ਦੁਹੁ ਮਿਲਿ ਕਾਰਜੁ ਊਪਜੈ; ਰਾਮ ਨਾਮ ਸੰਜੋਗੁ ॥੨॥
duhu mil kaaraj aoopajai; raam naam sanjog |2|
Sant Singh KhalsaWhen the two meet together, the business is conducted, and the link with the Lord's Name is established. ||2||
Manmohan SinghWhen two, the Guru and the disciple meet, the business is accomplished and the tie with Lord's Name is established.
Manmohan Singh (Punjabi)ਜਦ ਗੁਰੂ ਤੇ ਚੇਲਾ ਦੋਨੋਂ ਮਿਲ ਪੈਦੇ ਹਨ, ਤਾਂ ਕੰਮ ਰਾਸ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ।
Fareedkot Teekaਗੁਰੂ ਸਿਖ ਜੋ ਦੋ ਹੈਂ, ਸੋ ਜਬ ਮਿਲੈ ਪੁਨਾ ਗੁਰੋਂ ਕੇ ਸੰਜੋਗ ਕਰ ਰਾਮ ਨਾਮ ਪ੍ਰਾਪਤਿ ਹੋਵੇ, ਤਬ ਮੋਖ ਰੂਪੀ ਕਾਰਜ ਪ੍ਰਗਟ ਹੋਤਾ ਹੈ॥੨॥
Prof. Sahib Singhਜਦੋਂ ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ, ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ-ਰੂਪ ਨਤੀਜਾ ਨਿਕਲਦਾ ਹੈ ॥੨॥ਪਦ ਅਰਥ ਦੁਹੁ ਮਿਲਿ = ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ, ਇਹਨਾਂ ਦੋਹਾਂ ਦੇ ਮਿਲਣ ਨਾਲ। ਕਾਰਜੁ ਊਪਜੈ = ਕੰਮ ਸਿਰੇ ਚੜ੍ਹਦਾ ਹੈ। ਸੰਜੋਗ = ਮਿਲਾਪ ॥੨॥
SikhNet (Spanish)Porque cuando los dos nos encontramos, mi tarea es realizada, y me encuentro unido con mi Señor.(2)
ਲੋਗੁ ਜਾਨੈ ਇਹੁ ਗੀਤੁ ਹੈ; ਇਹੁ ਤਉ ਬ੍ਰਹਮ ਬੀਚਾਰ ॥
log jaanai ihu geet hai; ihu tau braham beechaar |
Sant Singh KhalsaPeople believe that this is just a song, but it is a meditation on God.
Manmohan SinghPeople deem it to be a song but it is mediation on the Lord.
Manmohan Singh (Punjabi)ਲੋਕੀਂ ਸਮਝਦੇ ਹਨ ਕਿ ਇਹ ਇਕ ਗਾਉਣ ਹੈ, ਪ੍ਰੰਤੂ ਇਹ ਤਾਂ ਸੁਆਮੀ ਦਾ ਸਿਮਰਨ ਹੈ।
Fareedkot Teekaਲੋਗ ਜਾਨਤੇ ਹੈਂ, ਜੋ ਕਬੀਰ ਜੀ ਕਹਤੇ ਹੈਂ ਏਹ ਗੀਤ ਹੈ, ਪਰੰਤੂ ਜੋ ਹਮਾਰਾ ਕਹਣਾ ਹੈ ਏਹ ਤੋ (ਬ੍ਰਹਮ) ਬੇਦ ਕਾ ਬੀਚਾਰ ਹੈ, ਬ੍ਰਹਮ ਗਿਆਨੀ ਬ੍ਰਹਮ ਰੂਪ ਹੋਤਾ ਹੈ ਤਿਸ ਕੀ ਬਾਣੀ ਬੇਦ ਹੈ॥
Prof. Sahib Singhਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ,ਪਦ ਅਰਥ ਇਹੁ = ਇਹ ਗੁਰ-ਸ਼ਬਦ, ਸਤਿਗੁਰੂ ਦੀ ਬਾਣੀ। ਤਉ = ਤਾਂ।
SikhNet (Spanish)La gente piensa que ésta, mi Alabanza, es una canción vana, pero la verdad es que atesora la Sabiduría del Señor,
ਜਿਉ ਕਾਸੀ ਉਪਦੇਸੁ ਹੋਇ; ਮਾਨਸ ਮਰਤੀ ਬਾਰ ॥੩॥
jiau kaasee upades hoe; maanas maratee baar |3|
Sant Singh KhalsaIt is like the instructions given to the dying man at Benares. ||3||
Manmohan SinghIt is like the instruction imparted to the man at the time of death at Banaras.
Manmohan Singh (Punjabi)ਇਹ ਉਸ ਸਿਖਿਆ ਦੀ ਤਰ੍ਹਾਂ ਹੈ ਜੋ ਬਨਾਰਸ ਵਿੱਚ ਬੰਦੇ ਨੂੰ ਮਰਨ ਵੇਲੇ ਦਿੱਤੀ ਜਾਂਦੀ ਹੈ।
Fareedkot Teekaਜੈਸੇ ਕਾਂਸ਼ੀ ਮੇਂ ਮਾਨਸ ਕੌ ਮਰਨੇ ਸਮੇਂ ਤਾਰਕ ਮੰਤ੍ਰ ਰਾਮ ਨਾਮ ਕਾ ਉਪਦੇਸ਼ ਹੋਤਾ ਹੈ ਤਬ ਵਹੁ ਮੁਕਤਿ ਹੋਤਾ ਹੈ, ਤੈਸੇ ਹੀ ਮੇਰਾ ਕਥਨ ਮੁਕਤਿ ਦਾਇਕ ਹੈ। ਵਾ ਜਿਸ ਮੰਤ੍ਰ ਕਾ ਕਾਸ਼ੀ ਮੇਂ ਮਰਨੇ ਸਮੇਂ ਉਪਦੇਸ਼ ਹੋਤਾ ਹੈ, ਸੋਈ ਮੰਤ੍ਰ ਮੇਂ ਉਪਦੇਸ਼ ਕਰਤਾ ਹਾਂ॥੩॥
Prof. Sahib Singh(ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ) ॥੩॥ਪਦ ਅਰਥ ਬਾਰ = ਵੇਲੇ ॥੩॥
SikhNet (Spanish)y funciona así como el Mantra de Shiva que se lo susurran al oído a la persona que muere.(3)
ਕੋਈ ਗਾਵੈ. ਕੋ ਸੁਣੈ; ਹਰਿ ਨਾਮਾ ਚਿਤੁ ਲਾਇ ॥
koee gaavai. ko sunai; har naamaa chit laae |
Sant Singh KhalsaWhoever sings or listens to the Lord's Name with conscious awareness
Manmohan SinghWho-so-ever attentively sings or hears Lord's name,
Manmohan Singh (Punjabi)ਜੋ ਕੋਈ ਬਿਰਤੀ ਜੋੜ ਸੁਆਮੀ ਦੇ ਨਾਮ ਨੂੰ ਗਾਇਨ ਕਰਦਾ ਜਾ ਸੁਣਦਾ ਹੈ,
Fareedkot Teekaਕੋਈ ਗਾਵੈ ਭਾਵੇਂ ਕੋਈ ਸੁਣੈ, ਪਰੰਤੂ ਜੋ ਹਰੀ ਕੇ ਨਾਮ ਮੇਂ ਚਿਤ ਕੋ ਲਗਾਵੇਗਾ॥
Prof. Sahib Singhਜੋ ਭੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ,ਪਦ ਅਰਥ ਚਿਤੁ ਲਾਇ = ਮਨ ਲਾ ਕੇ, ਪ੍ਰੇਮ ਨਾਲ। ਸੰਸਾ = ਸ਼ੱਕ।
SikhNet (Spanish)Quien canta y alaba al Señor estando conciente,
ਕਹੁ ਕਬੀਰ ਸੰਸਾ ਨਹੀ; ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥
kahu kabeer sansaa nahee; ant param gat paae |4|1|4|55|
Sant Singh Khalsa- says Kabeer, without a doubt, in the end, he obtains the highest status. ||4||1||4||55||
Manmohan Singhsays Kabir, doubtlessly he obtains the highest dignity at last.
Manmohan Singh (Punjabi)ਕਬੀਰ ਜੀ ਆਖਦੇ ਹਨ, ਉਹ ਨਿਰ-ਸੰਦੇਹ ਹੀ ਓੜਕ ਮਹਾਨ ਪਦਵੀ ਨੂੰ ਪਾ ਲੈਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਅੰਤ ਕੋ ਸੋ ਪੁਰਸ਼ ਪਰਮਗਤੀ ਕੋ ਪ੍ਰਾਪਿਤ ਹੋਵੈਗਾ, ਇਸ ਮੇਂ ਸੰਦੇਹ ਨਹੀਂ ਹੈ॥੪॥੧॥੪॥੫੫॥
Prof. Sahib Singhਕਬੀਰ ਆਖਦਾ ਹੈ- ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੧॥੪॥੫੫॥ਪਦ ਅਰਥ ਅੰਤਿ = ਆਖ਼ਰ ਨੂੰ, ਨਤੀਜਾ ਇਹ ਨਿਕਲਦਾ ਹੈ ਕਿ। ਪਰਮ = ਉੱਚੀ ਤੋਂ ਉੱਚੀ। ਗਤਿ = ਆਤਮਕ ਅਵਸਥਾ ॥੪॥੧॥੪॥੫੫॥
* ਸ਼ਬਦ ਦਾ ਭਾਵ: ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਮਨ ਜੋੜ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰੋਂ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਹ ਜੀਊਂਦਾ ਹੀ ਮੁਕਤ ਹੈ। ਇਹ ਪੱਕੀ ਗੱਲ ਹੈ ਕਿ ਉਸ ਦੀ ਆਤਮਕ ਅਵਸਥਾ ਬਹੁਤ ਹੀ ਉੱਚੀ ਹੋ ਜਾਂਦੀ ਹੈ।੫੫।
SikhNet (Spanish)Quien cante estos versos, los escuche, y se entone en el Señor, obtendrá, dice Kabir, el más elevado Estado de Éxtasis. (4-1-4-55)