ੴ

ਸਿੱਖਬਾਣੀ · SikhBani

Ang 335

Sri Guru Granth Sahib · Raag Gauree · 5 shabads, 39 lines
Translations
Shabad Bhagat Kabir Ji Raag Gauree continued from Ang 334

ਥਿਰੁ ਭਈ ਤੰਤੀ. ਤੂਟਸਿ ਨਾਹੀ; ਅਨਹਦ ਕਿੰਗੁਰੀ ਬਾਜੀ ॥੩॥

thir bhee tantee. toottas naahee; anahad kinguree baajee |3|

Sant Singh KhalsaThe string has become steady, and it does not break; this guitar vibrates with the unstruck melody. ||3||
Manmohan SinghStable has become the string and breaks not, and the fiddle plays spontaneously.
Manmohan Singh (Punjabi)ਸਥਿਰ ਹੋ ਗਈ ਹੈ ਤਾਰ ਅਤੇ ਟੁੱਟਦੀ ਨਹੀਂ ਅਤੇ ਵੀਣਾ ਸੁੱਤੇ-ਸਿੱਧ ਹੀ ਵਜ ਰਹੀ ਹੈ।
Fareedkot Teekaਬ੍ਰਿਤੀ ਰੂਪੀ ਤਾਰ ਇਸਥਿਤ ਹੂਈ ਹੈ, ਜੋ ਤੂਟਤੀ ਨਹੀਂ ਹੈ, ਐਸੀ ਅਨਾਹਦ ਕਿੰਗੁਰੀ ਵਾਜੀ ਹੈ ਅਰਥਾਤ ਅਖੰਡਾਕਾਰ ਬ੍ਰਿਤੀ ਰਹਿਤੀ ਹੈ॥੩॥☬ਪ੍ਰਸ਼ਨ: ਇਸ ਕਿੰਗੁਰੀ ਕੋ ਸੁਨ ਕਰ ਕੋਈ ਪ੍ਰਸਿੰਨ ਭੀ ਹੂਆ ਹੈ?☬ਉੱਤ੍ਰ:
Prof. Sahib Singhਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ॥੩॥

ਪਦ ਅਰਥ ਅਨਹਦ = ਇੱਕ-ਰਸ। ਥਿਰੁ = ਟਿਕਵੀਂ ॥੩॥

SikhNet (Spanish)Y cuando las cuerdas de la conciencia están en armonía, entonces se escucha la Melodía Divina. (3)

ਸੁਨਿ ਮਨ. ਮਗਨ ਭਏ ਹੈ ਪੂਰੇ; ਮਾਇਆ ਡੋਲ. ਨ ਲਾਗੀ ॥

sun man. magan bhe hai poore; maaeaa ddol. na laagee |

Sant Singh KhalsaHearing it, the mind is enraptured and becomes perfect; it does not waver, and it is not affected by Maya.
Manmohan SinghBy hearing it, the mind of the perfect man is enraptured and feels not the swaying of mammon.
Manmohan Singh (Punjabi)ਇਸ ਨੂੰ ਸੁਣਨ ਦੁਆਰਾ ਪੂਰਨ ਪੁਰਸ਼ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਮੋਹਨੀ ਦੇ ਹਲੂਣੇ ਉਸ ਨੂੰ ਨਹੀਂ ਲਗਦੇ।
Fareedkot Teekaਜੋ ਪੂਰੇ ਭਾਗੋਂ ਵਾਲੇ ਹੈਂ, ਸੋ ਮਹਾਂ ਵਾਕ ਕੇ ਅਖੰਡ ਅਰਥ ਰੂਪ ਕਿੰਗੁਰੀ ਕੋ ਸੁਨ ਕਰ ਮਨ ਮੇਂ ਹੀ ਮਸਤ ਹੋ ਗਏ ਹੈਂ। ਇਸ ਤੇ ਮਾਇਆ ਕੀ (ਡੋਲ) ਡੋਲਾਵਨੀ ਅਰਥਾਤ ਤ੍ਰਿਸ੍ਨਾ ਨਹੀਂ ਲਗਤੀ ਹੈ॥☬ਅੰਤਰੀਵ ਜੋਗ ਕਾ ਫਲ੍ਹ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singh(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ।

ਪਦ ਅਰਥ ਸੁਨਿ = ਸੁਣ ਕੇ। ਪੂਰੇ = ਚੰਗੀ ਤਰ੍ਹਾਂ। ਡੋਲ = ਲਹਿਰ, ਹੁਲਾਰਾ। ਨ ਲਾਗੀ = ਨਹੀਂ ਲੱਗਦੀ, ਨਹੀਂ ਪੋਂਹਦੀ।

SikhNet (Spanish)Escuchándola, la mente se calma, y estando inafectada por Maya,

ਕਹੁ ਕਬੀਰ. ਤਾ ਕਉ ਪੁਨਰਪਿ ਜਨਮੁ ਨਹੀ; ਖੇਲਿ ਗਇਓ ਬੈਰਾਗੀ ॥੪॥੨॥੫੩॥

kahu kabeer. taa kau punarap janam nahee; khel geo bairaagee |4|2|53|

Sant Singh KhalsaSays Kabeer, the bairaagee, the renunciate, who has played such a game, is not reincarnated again into the world of form and substance. ||4||2||53||
Manmohan SinghSays Kabir the desireless soul, which has played such a game is not born again.
Manmohan Singh (Punjabi)ਕਬੀਰ ਜੀ ਆਖਦੇ ਹਨ ਕਿ ਇਛਾ-ਰਹਿਤ ਆਤਮਾ, ਜੋ ਇਹੋ ਜਿਹੀ ਖੇਡ ਖੇਡ ਗਈ ਹੈ, ਮੁੜ ਕੇ ਜਨਮ ਨਹੀਂ ਧਾਰਦੀ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਿਸ ਕੋ (ਰਪਿ) ਨਿਸਚੇ ਕਰ ਕੇ ਪੁਨਾ ਜਨਮ ਨਹੀਂ ਹੋਤਾ ਹੈ, ਜੋ ਵੈਰਾਗ ਆਦਿ ਅੰਤਰ ਚਿਨੋਂ ਵਾਲਾ ਜੋਗੀ ਜੋਗ ਮੇਂ ਖੇਲ ਗਿਆ ਹੈ॥੪॥੩॥੫੩॥☬ਦੇਹ ਕੀ ਸਫਲਤਾ ਕੇ ਵਾਸਤੇ ਤਾਣੀ ਕੇ ਰੂਪਕ ਅਲੰਕਾਰ ਦੁਆਰਾ ਬੁਧੀ ਜੀਵ ਵਾ ਈਸ੍ਵਰ ਮਾਇਆ ਕਾ ਸੰਬਾਦੁ ਕਥਨੁ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ॥੪॥੨॥੫੩॥

ਪਦ ਅਰਥ ਪੁਨਰਪਿ = {ਪੁਨਹ-ਅਪਿ} ਫਿਰ ਭੀ, ਫਿਰ ਕਦੇ। ਖੇਲ ਗਇਓ = ਐਸੀ ਖੇਡ ਖੇਡ ਜਾਂਦਾ ਹੈ ॥੪॥੨॥੫੩॥

* ਸ਼ਬਦ ਦਾ ਭਾਵ: ਅਸਲੀ ਜੋਗੀ ਉਹ ਹੈ ਜੋ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਪ੍ਰਭੂ ਦੀ ਯਾਦ ਵਿਚ ਸੁਰਤ ਜੋੜਦਾ ਹੈ, ਆਪਣੇ ਮਨ ਵਿਚ ਵਿਕਾਰਾਂ ਦੇ ਫੁਰਨੇ ਤੇ ਕਲਪਣਾ ਨਹੀਂ ਉੱਠਣ ਦੇਂਦਾ, ਜਗਤ ਨੂੰ ਨਾਸਵੰਤ ਜਾਣ ਕੇ ਇਸ ਦੇ ਮੋਹ ਵਿਚ ਫਸਦਾ ਨਹੀਂ, ਦੁਨੀਆ ਦੇ ਕੰਮ-ਕਾਰ ਕਰਦਾ ਹੋਇਆ ਭੀ ਸੁਆਸ ਸੁਆਸ ਸਿਮਰਨ ਕਰਦਾ ਹੈ ਤੇ ਯਾਦ ਦੀ ਇਸ ਤਾਰ ਨੂੰ ਕਦੇ ਟੁੱਟਣ ਨਹੀਂ ਦੇਂਦਾ। ਅਜਿਹੇ ਜੋਗੀ ਨੂੰ ਮਾਇਆ ਕਦੇ ਭਰਮਾ ਨਹੀਂ ਸਕਦੀ।੫੩।

SikhNet (Spanish)no vacila más. Dice Kabir, el Beragui que toca tal Melodía en la Vida, no regresa al mundo de la forma. (4-2-53)

Open this shabad (11 lines, Angs 334-335) →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਗਜ ਨਵ. ਗਜ ਦਸ. ਗਜ ਇਕੀਸ; ਪੁਰੀਆ ਏਕ ਤਨਾਈ ॥

gaj nav. gaj das. gaj ikees; pureea ek tanaaee |

Sant Singh KhalsaNine yards, ten yards, and twenty-one yards - weave these into the full piece of cloth;
Manmohan SinghWeave this into a full piece of nine yards, ten yards and twenty one yards.
Manmohan Singh (Punjabi)ਨੋ ਗਜਾਂ, ਦੱਸ ਗਜਾਂ ਅਤੇ ਇਕੀ ਗਜਾਂ ਦਾ ਇਕ ਪੂਰਾ ਥਾਨ ਬੁਣ ਦੇ।
Fareedkot Teekaਨੌ ਗਜ ਜੋ ੯ ਗੋਲਕ, (ਗਜ ਦਸ) ਦਸ ਇੰਦ੍ਰੇ ੧੦ ਔਰ (ਗਜ ਇਕੀਸ) ਦਸ ਆਕਾਸ ਆਦਿ ਭੂਤ ਸੂਖਮ ਅਸਥੂਲ ਵਾ ੫ ਅਸਥੂਲ ਤਤ ੫ ਵਿਖੇ ੧੦ ਅਰ ਦਸ ਪ੍ਰਾਣ ੧੦ ਏਕ ਚਿਦਾ ਭਾਸ ੧ ਏ ੨੧ ਹੈਂ। (ਪੁਰੀਆ) ਪੂਰਨ ਪਰਮੇਸ੍ਵਰ ਏਕ ਨੇ ਬ੍ਰਹਮਾ ਸੇ ਏਹ ਤਾਣੀ (ਤਣਾਈ) ਬਿਸਥਾਰ ਕਰਾਈ ਹੈ॥
Prof. Sahib Singh(ਜਦੋਂ ਜੀਵ ਜਨਮ ਲੈਂਦਾ ਹੈ ਤਾਂ, ਮਾਨੋ,) ਪੂਰੀ ਇਕ ਤਾਣੀ (੪੦ ਗਜ਼ਾਂ ਦੀ ਤਿਆਰ ਹੋ ਜਾਂਦੀ ਹੈ) ਜਿਸ ਵਿਚ ਨੌ ਗੋਲਕਾਂ, ਦਸ ਇੰਦਰੇ ਤੇ ਇੱਕੀ ਗਜ਼ ਹੋਰ ਹੁੰਦੇ ਹਨ (ਭਾਵ, ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇਕ ਮਨ-ਇਹ ੨੧ ਗਜ਼ ਤਾਣੀ ਦੇ ਹੋਰ ਹਨ)।

ਪਦ ਅਰਥ ਗਜ ਨਵ = ਨੌ ਗਜ਼, ਨੌ ਗੋਲਕਾਂ। ਗਜ ਦਸ = ਦਸ ਇੰਦ੍ਰੇ। ਗਜ ਇਕੀਸ = ਇੱਕੀ ਗਜ਼ (ਪੰਜ ਸੂਖਮ ਤੱਤ, ਪੰਜ ਅਸਥੂਲ ਤੱਤ, ਦਸ ਪ੍ਰਾਣ, ਇਕ ਮਨ=੨੧)। ਪੁਰੀਆ ਤਨਾਈ = ਪੂਰੀ (੪੦ ਗਜ਼ ਦੀ) ਤਾਣੀ।

SikhNet (Spanish)Cinco elementos, cinco deseos, diez corrientes de prana y la mente, son la trama.

ਸਾਠ ਸੂਤ ਨਵ ਖੰਡ ਬਹਤਰਿ; ਪਾਟੁ ਲਗੋ ਅਧਿਕਾਈ ॥੧॥

saatth soot nav khandd bahatar; paatt lago adhikaaee |1|

Sant Singh Khalsatake the sixty threads and add nine joints to the seventy-two on the loom. ||1||
Manmohan SinghTo the warp of sixty threads and the woof of seventy-two, add another nine joints.
Manmohan Singh (Punjabi)ਸੱਠਾਂ ਧਾਗਿਆਂ ਦੇ ਤਾਣੇ ਅਤੇ ਬਹੱਤਰਾਂ ਦੇ ਪੇਟੇ ਨਾਲ ਨੌ ਜੋੜ ਹੋਰ ਮਿਲਾ ਦੇ।
Fareedkot Teekaਔਰ ਜੋ ਅਸਥੂਲ ਸਾਠ ਨਾੜੀਆਂ ਹੈਂ, ਸੋ ਤਾਣੇ ਕਾ ਸੂਤ ਹੈਂ ਔਰ (ਨਵਖੰਡਾ) ਨੌ ਜੋੜ ਜੋ ਮੁਖ੍ਯ ਹੈਂ- ਗੋਡੋਂ ਕੇ ੨, ਮੋਢ੍ਯੋਂ ਕੇ ੨, ਅਰਕੋਂ ਕੇ ੨, ਗਰਦਨ ਕਾ ੧, ਚੂਲ੍ਯਾਂ ਕੇ ੨, ਏਹ ਤਾਣੀ ਮੇਂ ਨੌ ਕਾਨੇ ਹੈਂ, ਜੋ ਕੰਘੀ ਕੇ ਨਿਕਟ ਹੋਤੇ ਹੈਂ। ਔਰ ਬਹਤਰਿ ਜੋ ਕੋਠੜੀਆਂ ਹੈਂ ਅਰਥਾਤ ਬਹਤਰ ਸੂਖਮ ਨਾੜਾਂ ਏਹਿ ਸਰੀਰ ਤਾਣੀ ਵਿਖੇ ਤਾਣੇ ਸੇ ਅਧਿਕ ਪੇਟਾ ਲਗਾ ਹੈ॥੧॥
Prof. Sahib Singhਸੱਠ ਨਾੜੀਆਂ (ਇਹ ਉਸ ਤਾਣੀ ਦੇ ਲੰਮੇ ਪਾਸੇ ਦਾ) ਸੂਤਰ ਹੁੰਦਾ ਹੈ, (ਸਰੀਰ ਦੇ ਨੌ ਜੋੜ ਉਸ ਤਾਣੀ ਦੇ) ਨੌ ਟੋਟੇ ਹਨ ਅਤੇ ਬਹੱਤਰ ਛੋਟੀਆਂ ਨਾੜੀਆਂ (ਇਹ ਉਸ ਤਾਣੀ ਨੂੰ) ਵਾਧੂ ਪੇਟਾ ਲੱਗਾ ਹੋਇਆ ਸਮਝੋ ॥੧॥

ਪਦ ਅਰਥ ਸਾਠ ਸੂਤ = ਸੱਠ ਨਾੜੀਆਂ ਲੰਮੇ ਪਾਸੇ ਦਾ ਤਾਣਾ। ਨਵਖੰਡ = ਨੌ ਟੋਟੇ, ਨੌ ਜੋੜ ਤਾਣੀ ਦੇ (੪ ਜੋੜ ਬਾਹਾਂ ਦੇ, ੪ ਜੋੜ ਲੱਤਾਂ ਦੇ, ਇਕ ਧੜ=ਨੌ। ਬਹਤਰਿ = ਬਹੱਤਰ ਨਾੜੀਆਂ ਛੋਟੀਆਂ। ਪਾਟੁ = ਪੇਟਾ। ਲਗੋ ਅਧਿਕਾਈ = ਵਾਧੂ ਲੱਗਾ ਹੈ ॥੧॥

SikhNet (Spanish)Sesenta venas, nueve coyunturas, setenta y dos mil terminaciones nerviosas son la urdimbre. (1)

ਗਈ ਬੁਨਾਵਨ; ਮਾਹੋ ॥

gee bunaavan; maaho |

Sant Singh KhalsaLife weaves itself into its patterns.
Manmohan SinghSaid the soul who had gone to have the yarn woven.
Manmohan Singh (Punjabi)ਸੂਤ ਬੁਣਾਉਣ ਲਈ ਗਈ ਹੋਈ ਆਤਮਾ ਨੇ ਆਖਿਆ।
Fareedkot Teekaਮਾਹੋ ਨਾਮੁ ਇਸਤ੍ਰੀ ਅੰਤਰੀਵ ਬੁਧੀ ਕਾ ਮਨ ਸੰਕੇਤਕ ਹੈ। ਏਕ ਕਾਲ ਮੇਂ ਸੁਧ ਬੁਧੀ ਮਨ ਕੇ ਪਾਸ (ਬੁਨਾਵਨ) ਦੇਹ ਕੋ ਸਫਲ ਕਰਾਵਨੇ ਗਈ॥
Prof. Sahib Singhਵਾਸ਼ਨਾ (ਇਹ ਸਰੀਰ ਦੀ ਤਾਣੀ) ਉਣਾਉਣ ਤੁਰ ਪੈਂਦੀ ਹੈ,

ਪਦ ਅਰਥ ਬੁਨਾਵਨ = (ਤਾਣੀ) ਉਣਾਉਣ ਲਈ। ਮਾਹੋ = ਵਾਸ਼ਨਾ।

SikhNet (Spanish)Así la vida se entreteje a sí misma en un patrón.

ਘਰ ਛੋਡਿਐ; ਜਾਇ ਜੁਲਾਹੋ ॥੧॥ ਰਹਾਉ ॥

ghar chhoddiai; jaae julaaho |1| rahaau |

Sant Singh KhalsaLeaving her home, the soul goes to the world of the weaver. ||1||Pause||
Manmohan SinghLeaving her former home, the soul goes into weaver's woven one. Pause.
Manmohan Singh (Punjabi)ਆਪਣੇ ਪੁਰਾਣੇ ਗ੍ਰਹਿ ਨੂੰ ਤਿਆਗ ਕੇ ਆਤਮਾ ਜੁਲਾਹੇ ਦੇ ਉਣੇ ਹੋਏ ਵਿੱਚ ਚਲੀ ਜਾਂਦੀ ਹੈ। ਠਹਿਰਾਉ।
Fareedkot Teekaਔਰ ਮਨ ਜੁਲਾਹਾ (ਘਰ) ਦੇਹ ਛਾਡ ਕਰ ਬਾਹਰ ਮੁਖ ਹੂਆ ਫਿਰਤਾ ਹੈ॥੧॥ ਰਹਾਉ ॥☬ਜੇ ਮਨ ਕਹੇ ਤੇਰੀ ਤਾਣੀ ਕੇਤੀਕ ਹੈ? ਤਿਸ ਪਰ ਬੁਧੀ ਕਹਤੀ ਹੈ:
Prof. Sahib Singhਜਦੋਂ ਜੀਵ-ਜੁਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ। (ਭਾਵ, ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਵਾਸ਼ਨਾ ਵਿਚ ਬੱਝ ਜਾਂਦਾ ਹੈ ਤੇ ਇਹ ਵਾਸ਼ਨਾ ਇਸ ਨੂੰ ਸਰੀਰ ਵਿਚ ਲਿਆਉਣ ਦਾ ਕਾਰਨ ਬਣਦੀ ਹੈ) ॥੧॥ ਰਹਾਉ ॥

ਪਦ ਅਰਥ ਘਰਿ ਛੋਡਿਐ = ਘਰ ਛੱਡਣ ਦੇ ਕਾਰਨ, ਸ੍ਵੈ-ਸਰੂਪ ਛੱਡਣ ਕਰਕੇ, ਪ੍ਰਭੂ ਦੇ ਚਰਨ ਵਿਸਾਰਨ ਕਰਕੇ। ਜਾਇ = ਚੱਲ ਪੈਂਦਾ ਹੈ, ਜਨਮ ਵਿਚ ਆਉਂਦਾ ਹੈ। ਜੁਲਾਹੋ = ਜੀਵ-ਰੂਪ ਜੁਲਾਹਾ ॥੧॥ ਰਹਾਉ ॥

SikhNet (Spanish)Dejando su propio hogar, el Alma entra en el cuerpo. (1-Pausa)

ਗਜੀ. ਨ ਮਿਨੀਐ; ਤੋਲਿ. ਨ ਤੁਲੀਐ; ਪਾਚਨੁ ਸੇਰ ਅਢਾਈ ॥

gajee. na mineeai; tol. na tuleeai; paachan ser adtaaee |

Sant Singh KhalsaThis cloth cannot be measured in yards or weighed with weights; its food is two and a half measures.
Manmohan SinghThe body is not measured with yards or weighed with weights. Its food is two and a half seers.
Manmohan Singh (Punjabi)ਦੇਹਿ ਗੱਜਾਂ ਨਾਲ ਮਾਪੀ ਜਾ ਵੱਟਿਆ ਨਾਲ ਜੋਖੀ ਨਹੀਂ ਜਾਂਦੀ। ਇਸ ਦੀ ਖੁਰਾਕ ਢਾਈ ਸੇਰ ਹੈ।
Fareedkot Teekaਗਜੋਂ ਕਰ ਨਹੀਂ ਮਿਣੀ ਹੂਈ ਅਰਥਾਤ ਮਿਣੀ ਹੂਈ ਹੈ ੪੦ ਗਜ ਹੈ, ਔਰ ਤੋਲ ਕਰ ਨਹੀਂ ਤੋਲੀ ਹੋਈ ਅਰਥਾਤ ਤੋਲੀ ਹੂਈ ਹੈ। ਕਿਆ ਮਿਥਿਆ ਜਾਨਣਾ ਏਹੀ ਤੋਲੀ ਹੂਈ ਹੈ, ਵਾ ਕਈ ਮਾਸੇ ਰਕਤ ਬੀਰਜ ਕਰ ਸਰੀਰ ਉਤਪਤਿ ਹੋਤਾ ਹੈ, ਇਹ ਉਪਨਿਖਦ ਮੇਂ ਲਿਖਾ ਹੈ। ਤਾਂ ਤੇ ਸ਼ਾਸਤ੍ਰਾਂ ਦੁਆਰੇ ਤੋਲੀ ਹੂਈ ਹੈ ਔਰ ਤੁਮ ਕੋ (ਪਾਚਨ) ਪਾਣ ਅਰਥਾਤ ਖੁਰਾਕ ਢਾਈ ਸੇਰ ਮਿਲਤੀ ਹੈ, ਭਾਵ ਏਹ ਕਿ ਪਰਮੇਸ੍ਵਰ ਤੁਮ ਕੋ ਭੋਜਨ ਪਹੁਚਾਤਾ ਹੈ॥
Prof. Sahib Singh(ਸਰੀਰ-ਰੂਪ ਇਹ ਤਾਣੀ) ਗਜ਼ਾਂ ਨਾਲ ਨਹੀਂ ਮਿਣੀਦੀ, ਤੇ ਵੱਟੇ ਨਾਲ ਤੋਲੀਦੀ ਭੀ ਨਹੀਂ (ਉਂਞ ਇਸ ਤਾਣੀ ਨੂੰ ਭੀ ਹਰ ਰੋਜ਼) ਢਾਈ ਸੇਰ (ਖ਼ੁਰਾਕ-ਰੂਪ) ਪਾਣ ਚਾਹੀਦੀ ਹੈ।

ਪਦ ਅਰਥ ਗਜੀ = ਗਜ਼ਾਂ ਨਾਲ। ਨ ਮਿਨੀਐ = ਨਹੀਂ ਮਿਣੀਦੀ। ਤੋਲਿ = ਤੋਲ ਨਾਲ, ਵੱਟੇ ਨਾਲ। ਪਾਚਨੁ = ਪਾਣ (ਜੋ ਕੱਪੜਾ ਉਣਨ ਤੋਂ ਪਹਿਲਾਂ ਤਾਣੀ ਨੂੰ ਲਾਈਦੀ ਹੈ ਤਾਕਿ ਧਾਗੇ ਪੱਕੇ ਰਹਿਣ ਤੇ ਉਣਨ ਵੇਲੇ ਨਾਹ ਟੁੱਟਣ), ਖ਼ੁਰਾਕ।

SikhNet (Spanish)Su deseo ahí se vuelve desmedido; su alimento es de dos kilos y medio al día,

ਜੌ ਕਰਿ ਪਾਚਨੁ. ਬੇਗਿ ਨ ਪਾਵੈ; ਝਗਰੁ ਕਰੈ ਘਰਹਾਈ ॥੨॥

jau kar paachan. beg na paavai; jhagar karai gharahaaee |2|

Sant Singh KhalsaIf it does not obtain food right away, it quarrels with the master of the house. ||2||
Manmohan SinghIf the body obtain not food quickly, the soul quarrels and the body home is destroyed.
Manmohan Singh (Punjabi)ਜੇਕਰ ਦੇਹਿ ਨੂੰ ਖੁਰਾਕ ਛੇਤੀ ਨਾਂ ਮਿਲੇ ਤਾਂ ਆਤਮਾ ਲੜਾਈ ਕਰਦੀ ਹੈ ਅਤੇ ਸਰੀਰ ਦਾ ਘਰ ਬਿਨਸ ਜਾਂਦਾ ਹੈ।
Fareedkot Teekaਜੇ ਕਰ ਪਾਣ (ਬੇਗਿ) ਨ ਪਾਵੇ ਤੋ, ਹੇ ਘਰ ਕੇ (ਹਾਈ) ਨਾਸ ਕਰਨ ਵਾਲੇ! ਤੋ ਝਗੜਾ ਹੀ ਕਰਨਾ ਤੇਰਾ ਬਣਤਾ ਹੈ, ਭਾਵ ਅਬ ਪਰਮੇਸ੍ਵਰ ਕੇ ਭਜਨ ਮੇਂ ਆਲਸ ਨਹੀਂ ਚਾਹੀਏ॥੨॥
Prof. Sahib Singhਜੇ ਇਸ ਨੂੰ ਇਹ ਪਾਣ ਵੇਲੇ ਸਿਰ ਨਾ ਮਿਲੇ ਤਾਂ ਘਰ ਵਿਚ ਹੀ ਰੌਲਾ ਪਾ ਦੇਂਦੀ ਹੈ (ਭਾਵ, ਜੇ ਖ਼ੁਰਾਕ ਨਾਹ ਮਿਲੇ ਤਾਂ ਸਰੀਰ ਵਿਚ ਤਰਥੱਲ ਮੱਚ ਜਾਂਦੀ ਹੈ) ॥੨॥

ਪਦ ਅਰਥ ਜੌ ਕਰਿ = ਜੇ। ਬੇਗਿ = ਛੇਤੀ, ਵੇਲੇ ਸਿਰ। ਘਰ ਹਾਈ = ਘਰ ਵਿਚ ਹੀ। ਹਾਈ = ਹੀ ॥੨॥

SikhNet (Spanish)y si no recibe su ración diaria se enoja con la mente, su maestro. (2)

ਦਿਨ ਕੀ ਬੈਠ. ਖਸਮ ਕੀ ਬਰਕਸ; ਇਹ ਬੇਲਾ ਕਤ ਆਈ ॥

din kee baitth. khasam kee barakas; ih belaa kat aaee |

Sant Singh KhalsaHow many days will you sit here, in opposition to your Lord and Master? When will this opportunity come again?
Manmohan SinghO thou, averse to the Lord, soul, how many days are there for thee to sit here? When shalt thou have this opportunity again?
Manmohan Singh (Punjabi)ਹੇ ਸਾਹਿਬ ਦੇ ਉਲਟ ਆਤਮਾ! ਤੂੰ ਕਿੰਨੇ ਦਿਹਾੜੇ ਏਥੇ ਬੈਠ ਰਹਿਣਾ ਹੈ? ਇਹ ਮੋਕਾ ਤੈਨੂੰ ਮੁੜ ਕੇ ਕਦੋ ਮਿਲੇਗਾ?
Fareedkot Teekaਅਵਸਥਾ ਕੇ ਦਿਨ ਕਿਆ ਹੈਂ, ਜੋ ਤੂੰ ਬੇਫਿਕਰ ਹੋ ਕਰ ਬੈਠ ਰਹਾ ਹੈਂ। ਜਬ (ਖਸਮ) ਮਾਲਕ ਨੇ (ਕੀ) ਕੀਤਾ (ਬਰਕਸ) ਬਰਖਾਸਤ ਅਰਥਾਤ ਉਠਾਵਨਾ, ਵਾ ਜਬ ਮਾਲਕ ਨੇ (ਬਰਕਸ) ਖੈਚਿ ਕੀਤੀ, ਭਾਵ ਸਰੀਰ ਕਾ ਅੰਤ ਹੂਆ, ਤਬ ਏਹ ਮਾਨੁਖ ਜਨਮ ਧਾਰ ਕਰ ਜੀਵਨੇ ਕੀ (ਬੇਲਾ) ਘੜੀ ਕਬ ਆਵੈਗੀ, ਭਾਵ ਦੁਰਲਭ ਹੈ॥
Prof. Sahib Singh(ਵਾਸ਼ਨਾ-ਬੱਧਾ ਜੀਵ) ਥੋੜੇ ਦਿਨਾਂ ਦੇ ਜੀਊਣ ਖ਼ਾਤਰ ਖਸਮ-ਪ੍ਰਭੂ ਤੋਂ ਆਕੀ ਹੋ ਜਾਂਦਾ ਹੈ (ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ ਤੇ ਫਿਰ) ਇਹ ਵੇਲਾ ਹੱਥ ਨਹੀਂ ਆਉਂਦਾ।

ਪਦ ਅਰਥ ਦਿਨ ਕੀ ਬੈਠ = ਥੋੜੇ ਦਿਨਾਂ ਦੀ ਬੈਠਕ ਲਈ, ਥੋੜੇ ਦਿਨਾਂ ਦੇ ਜੀਊਣ ਲਈ। ਬਰਕਸਿ = ਬਰ-ਅਕਸ, ਉਲਟ, ਆਕੀ। ਖਸਮ ਕੀ ਬਰਕਸਿ = ਮਾਲਕ-ਪ੍ਰਭੂ ਤੋਂ ਆਕੀ। ਇਹ ਬੇਲਾ = (ਮਨੁੱਖਾ ਜਨਮ ਦਾ) ਇਹ ਸਮਾ। ਕਤ ਆਈ = ਕਿਥੋਂ ਆ ਸਕਦਾ ਹੈ? ਮੁੜ ਨਹੀਂ ਮਿਲਦਾ।

SikhNet (Spanish)Y por un tiempo despliega sus fuerzas en contra de su Maestro, pero esas fuerzas son limitadas

ਛੂਟੇ ਕੂੰਡੇ. ਭੀਗੈ ਪੁਰੀਆ; ਚਲਿਓ ਜੁਲਾਹੋ ਰੀਸਾਈ ॥੩॥

chhootte koondde. bheegai pureea; chalio julaaho reesaaee |3|

Sant Singh KhalsaLeaving his pots and pans, and the bobbins wet with his tears, the weaver soul departs in jealous anger. ||3||
Manmohan SinghLeaving the pot and the wet bobbins the weaver soul departs in anger.
Manmohan Singh (Punjabi)ਭਾਂਡੇ ਅਤੇ ਗਿੱਲੀਆਂ ਨਲੀਆਂ ਨੂੰ ਛੱਡ ਕੇ ਜੁਲਾਹੀ ਆਤਮਾ ਗੁੱਸੇ ਵਿੱਚ ਟੁਰ ਜਾਂਦੀ ਹੈ।
Fareedkot Teekaਪਦਾਰਥ ਕੂੰਡੇ ਛੂਟ ਜਾਵੇਂਗੇ ਇਨ ਮੇਂ ਵਾਸਨਾ ਰੂਪੀ (ਪੁਰੀਆ) ਨਲੀਆਂ ਭੀਗੀਆਂ ਰਹੇਂਗੀਆਂ, ਤਬ ਹੇ ਜੁਲਾਹੇ! (ਰੀਸਾਈ) ਕ੍ਰੁਧਤ ਹੂਆ, ਭਾਵ ਸ਼ੋਕਾਤਰ ਹੂਆ ਚਲਾ ਜਾਵੇਂਗਾ॥੩॥
Prof. Sahib Singh(ਆਖ਼ਰ) ਇਹ ਪਦਾਰਥ ਖੁੱਸ ਜਾਂਦੇ ਹਨ, ਮਨ ਦੀਆਂ ਵਾਸ਼ਨਾਂ ਇਹਨਾਂ ਪਦਾਰਥਾਂ ਵਿਚ ਫਸੀਆਂ ਹੀ ਰਹਿ ਜਾਂਦੀਆਂ ਹਨ, (ਇਸ ਵਿਛੋੜੇ ਦੇ ਕਾਰਨ) ਜੀਵ-ਜੁਲਾਹਾ ਖਿੱਝ ਕੇ ਇਥੋਂ ਤੁਰ ਪੈਂਦਾ ਹੈ ॥੩॥

ਪਦ ਅਰਥ ਛੂਟੇ = ਛੁੱਟ ਜਾਂਦੇ ਹਨ, ਖੁੱਸ ਜਾਂਦੇ ਹਨ। ਕੂੰਡੇ = (ਭਾਵ, ਜਗਤ ਦੇ ਪਦਾਰਥ) ਮਿੱਟੀ ਦੇ ਬਰਤਨ, ਜਿਨ੍ਹਾਂ ਵਿਚ ਪਾਣੀ ਪਾ ਕੇ ਸੂਤਰ ਦੀਆਂ ਨਲੀਆਂ ਕੱਪੜਾ ਉਣਨ ਵੇਲੇ ਭਿਉਂ ਰੱਖੀਦੀਆਂ ਹਨ। ਪੁਰੀਆ = ਨਲੀਆਂ, ਵਾਸ਼ਨਾ। ਰੀਸਾਈ = ਰਿਸ ਕੇ, ਖਿੱਝ ਕੇ ॥੩॥

SikhNet (Spanish)y dejando sus pertenencias y su mundo mojado en lágrimas, el cuerpo muere. (3)

ਛੋਛੀ ਨਲੀ. ਤੰਤੁ ਨਹੀ ਨਿਕਸੈ; ਨਤਰ ਰਹੀ ਉਰਝਾਈ ॥

chhochhee nalee. tant nahee nikasai; natar rahee urajhaaee |

Sant Singh KhalsaThe wind-pipe is empty now; the thread of the breath does not come out any longer. The thread is tangled; it has run out.
Manmohan SinghThe breath thread comes not out of the empty wind-pipe. Getting entangled the breath thread is exhausted.
Manmohan Singh (Punjabi)ਸਾਹ ਦਾ ਧਾਗਾ ਖਾਲੀ ਹਵਾ ਦੀ ਨਾਲੀ ਵਿਚੋਂ ਨਹੀਂ ਨਿਕਲਦਾ। ਉਲਝ ਕੇ, ਸੁਆਸ ਦਾ ਧਾਗਾ ਟੁੱਟ ਗਿਆ ਹੈ।
Fareedkot Teekaਜਿਹਬਾ ਖਾਲੀ ਹੋ ਜਾਵੈਗੀ (ਤੰਤੁ) ਬਚਨ ਨਹੀਂ ਨਿਕਸੇਗਾ, ਵਾ ਸਿਆਹ ਨਾੜੀ ਖਾਲੀ ਹੋ ਜਾਵੇਗੀ ਭਾਵੇਂ ਨਬਜ਼ ਚਲਨੇ ਸੇ ਰਹ ਜਾਵੇਗੀ। ਸ੍ਵਾਸ ਰੂਪੀ ਤੰਤ ਨਹੀਂ ਨਿਕਸੇਗਾ ਔਰ (ਨਤਰ) ਨਾਭੀ ਰੂਪ ਜੋ ਤੁਰ ਹੈ ਤਿਸ ਅਸਥਾਨ ਮੇਂ ਜੋ ਪ੍ਰਾਣ ਅਪਾਨ ਪੌਣ ਕੀ ਗੰਠ ਹੈ, ਸੋ ਭੀ ਉਰਝੀ ਨਹੀਂ ਰਹੇਗੀ, ਭਾਵ ਖੁਲ ਜਾਵੇਗੀ॥
Prof. Sahib Singh(ਆਖ਼ਰ) ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੁਰ ਉਲਝੀ ਨਹੀਂ ਰਹਿੰਦੀ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਨਾਭੀ ਨਾਲੋਂ ਸੰਬੰਧ ਟੁੱਟ ਜਾਂਦਾ ਹੈ)।

ਪਦ ਅਰਥ ਛੋਛੀ = ਖ਼ਾਲੀ। ਨਲੀ = ਨਲਕੀ। ਤੰਤੁ = ਤੰਦ (ਭਾਵ, ਸੁਆਸ)। ਛੋਛੀ ਨਲੀ = ਨਲੀ ਖ਼ਾਲੀ ਹੋ ਜਾਂਦੀ ਹੈ (ਭਾਵ, ਜੀਵਾਤਮਾ ਸਰੀਰ ਨੂੰ ਛੱਡ ਜਾਂਦਾ ਹੈ)। ਤਰ = ਤੁਰ, ਜਿਸ ਦੇ ਦੁਆਲੇ ਉਣਿਆ ਕੱਪੜਾ ਵਲ੍ਹੇਟੀਦਾ ਹੈ। ਉਰਝਾਈ = ਉਲਝੀ ਹੋਈ। ਨ ਤਰ ਰਹੀ ਉਰਝਾਈ = ਨਾਭੀ ਭੀ ਉਲਝੀ ਨਹੀਂ ਰਹਿੰਦੀ, ਨਾਭੀ ਦਾ ਜੋ ਸੁਆਸਾਂ ਨਾਲ ਸੰਬੰਧ ਸੀ ਉਹ ਭੀ ਨਹੀਂ ਰਹਿੰਦਾ।

SikhNet (Spanish)La lanzadera del telar ya no se mueve, pues no hay más hilo para tejer.

ਛੋਡਿ ਪਸਾਰੁ. ਈਹਾ ਰਹੁ ਬਪੁਰੀ; ਕਹੁ ਕਬੀਰ. ਸਮਝਾਈ ॥੪॥੩॥੫੪॥

chhodd pasaar. eehaa rahu bapuree; kahu kabeer. samajhaaee |4|3|54|

Sant Singh KhalsaSo renounce the world of form and substance while you remain here, O poor soul; says Kabeer: you must understand this! ||4||3||54||
Manmohan SinghO wretched soul, while living here renounce thou the world. Kabir says this to make you understand this.
Manmohan Singh (Punjabi)ਹੇ ਨਿਕਰਮਣ ਆਤਮਾ! ਏਥੇ ਰਹਿੰਦੀ ਹੋਈ ਤੂੰ ਸੰਸਾਰ ਨੂੰ ਤਿਆਗ ਦੇ। ਤੈਨੂੰ ਇਹ ਸਮਝਾਉਣ ਲਈ ਕਬੀਰ ਇਹ ਆਖਦਾ ਹੈ।
Fareedkot Teekaਛੋਡ ਦੇ ਪਸਾਰਾ,☬ਜੇ ਕਹੇ ਮੈਂ ਕੌਣ ਪਸਾਰਾ ਛਡਾਂ? ਤਿਸ ਪਰ ਕਹਤੇ ਹੈਂ:☬(ਈਹਾਂ) ਇਛਾ ਸੇ ਰਹਤ ਹੋ।☬ਕੌਣ ਇਛਾ?☬(ਬਪੁ) ਸਰੀਰ ਔਰ (ਰੀ) ਇੰਦ੍ਰੀਓਂ ਕੇ ਪਾਲਨੇ ਪਲੋਸਨੇ ਕੀ ਜੋ ਚਾਹ ਹੈ। ਕਬੀਰ ਜੀ ਕਹਤੇ ਹੈਂ: ਜਬ ਐਸੇ ਬੁਧੀ ਨੇ ਸਿਖ੍ਯਾ ਦਈ ਤਬ ਮਨ ਕੋ ਸਮਝ ਆਈ। ਵਾ ਮਨ ਨੇ ਕਹਾ: ਹੇ ਬਪੁਰੀ! ਤੇਰਾ ਪਸਾਰਾ ਪਸਾਰਿਆ ਹੋਇਆ ਹੈ ਇਸ ਕੋ ਛੋਡ ਦੇ, (ਈਹਾ ਰੁਹ) ਚੇਸਟਾ ਸੇ ਰਹਤ ਹੋਹੁ। ਇਉਂ ਮਨ ਨੇ ਬੁਧੀ ਸਮਝਾਈ॥੪॥☬ਵਾ ਈਸ੍ਵਰ ਕੀ ਤਾਣੀ ਕਹਤੇ ਹੈਂ, (ਮਾਹ) ਚੰਦ੍ਰਮਾਂ ਸਮ ਪ੍ਰਕਾਸ ਹੈ ਜਿਸ (ਮਾ) ਮਾਇਆ ਕਾ ਸੁਧ ਸਤੋ ਪਰਧਾਨ ਹੈ। ਹੇ ਭਾਈ! ਪ੍ਰਲੋ ਕੇ ਸਮੇਂ ਈਸ੍ਵਰ ਪਾਸ ਬ੍ਰਹਮਾਂਡ ਰੂਪੀ ਤਾਣੀ ਬੁਣਾਵਣੇ ਵਾਸਤੇ ਗਈ, ਭਾਵ ਸੇ ਈਸਰ ਕੋ ਇਛਾ ਕਰ ਦਈ ਜੋ ਮੈਂ ਏਕ ਸੇ ਬਹੁਤ ਹੋਵਾਂ। ਘਰ ਕੀ (ਜਾਇ) ਜਗਾ ਕੋ ਈਸਰ ਨੇ ਛੋਡ ਦੀਆ। ਕੈਸਾ ਘਰ ਥਾ? ਜੋ ਅਧਿਕ ਅਨੰਦ ਰੂਪੀ ਵਾ ਨਿਰਵਿਖੇਪ ਰੂਪੀ (ਲਾਹੋ) ਲਾਭ ਵਾਲਾ ਨਿਰਗੁਣ ਸਰੂਪ ਥਾ। ਭਾਵ ਸਰਗੁਣਤਾ ਕੌ ਪ੍ਰਾਪਤਿ ਹੂਆ।☬ਜੇ ਕਹੇ ਬ੍ਰਹਮਾਂਡ ਰੂਪੀ ਤਾਣੀ ਕੇਤੀਕ ਹੈ?☬(ਗਜਨਵ) ਪੁਰਖ, ਪ੍ਰਕ੍ਰਤ, ਮਹਤਤ, ਹੰਕਾਰ ਪੰਚ ਤਤ ਮਾਤ੍ਰ ਸਬਦੁ, ਸਪਰਸੁ, ਰੂਪ, ਰਸ, ਗੰਧ ,(ਗਜਦਸ) ਦਸੋ ਦਿਸਾ, (ਗਜਇਕੀਸ) ਸਾਤਦੀਪ, ਸਾਤ ਲੋਕ ਨੀਚੇ ਕੇ, ਸਾਤ ਉਪਰ ਕੇ, ਵਾ ੧੪ ਲੋਕ ੭ ਦੀਪ ਤੈਨੇ (ਪੁਰੀਆ) ਪੂਰਨਾ ਏਹ ਤਾਣੀ ਬ੍ਰਹਮ ਕਰ ਕੇ ਤਣਾਈ ਹੈ। (ਸਾਠਸੂਤ) ਸੰਬਤੀ ਹੈ ਬ੍ਰਹਮਾਂ, ਬਿਸਨ, ਸ਼ਿਵ, ਇਨ ਕੀਆਂ ਬੀਸੀਆਂ ਸੋ ਤਾਣੇ ਕਾ ਸੂਤ ਹੈ। (ਨਵਖੰਡ) ਭਾਰਤ ਖੰਡ
Prof. Sahib Singhਕਬੀਰ ਆਖਦਾ ਹੈ- ਹੇ ਚੰਦਰੀ ਵਾਸ਼ਨਾ! ਇਹ ਜੰਜਾਲ ਛੱਡ ਦੇ, ਤੇ ਹੁਣ ਤਾਂ ਇਸ ਜੀਵ ਦੀ ਖ਼ਲਾਸੀ ਕਰ ॥੪॥੩॥੫੪॥

ਪਦ ਅਰਥ ਪਸਾਰੁ = ਖਿਲਾਰਾ, ਫਸ-ਫਸਾ। ਈਹਾ = ਇਥੇ ਹੀ। ਬਪੁਰੀ = ਹੇ ਭੈੜੀ (ਵਾਸ਼ਨਾ)! ਈਹਾ ਰਹੁ = ਇਥੇ ਹੀ ਟਿਕੀ ਰਹੁ, ਜੀਵ ਦਾ ਸਾਥ ਛੱਡ ਦੇਹ, ਖ਼ਲਾਸੀ ਕਰ ॥੪॥੩॥੫੪॥

* ਸ਼ਬਦ ਦਾ ਭਾਵ: ਜਦੋਂ ਜੀਵ ਪ੍ਰਭੂ ਦੀ ਯਾਦ ਵਿਸਾਰ ਦੇਂਦਾ ਹੈ ਤਾਂ ਵਾਸ਼ਨਾ ਵਿਚ ਬੱਝ ਜਾਂਦਾ ਹੈ। ਵਾਸ਼ਨਾ ਦਾ ਬੱਧਾ ਹੋਇਆ ਜੀਵ ਜਗਤ ਵਿਚ ਆਉਂਦਾ ਹੈ। ਇੱਥੇ ਭਾਵੇਂ ਥੋੜੇ ਹੀ ਦਿਨਾਂ ਲਈ ਰਹਿਣਾ ਹੁੰਦਾ ਹੈ, ਪਰ ਦੁਨੀਆ ਦੇ ਪਦਾਰਥਾਂ ਵਿਚ ਫਸ ਜਾਂਦਾ ਹੈ, ਤੇ ਪ੍ਰਭੂ ਤੋਂ ਆਕੀ ਹੀ ਰਹਿੰਦਾ ਹੈ। ਆਖ਼ਰ ਮੌਤ ਆ ਜਾਂਦੀ ਹੈ, ਪਰ ਫਿਰ ਭੀ ਵਾਸ਼ਨਾ ਇਸ ਦੀ ਖ਼ਲਾਸੀ ਨਹੀਂ ਕਰਦੀ।੫੪।

SikhNet (Spanish)Dice Kabir, calma la ansiedad de tu deseo ahora que hay tiempo, oh pobre Alma, te lo suplico, no cargues ese peso al más allá.(4-3-54)

Open this shabad →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਏਕ ਜੋਤਿ. ਏਕਾ ਮਿਲੀ; ਕਿੰਬਾ ਹੋਇ, ਮਹੋਇ ॥

ek jot. ekaa milee; kinbaa hoe, mahoe |

Sant Singh KhalsaWhen one light merges into another, what becomes of it then?
Manmohan SinghOne light merges into another light, can it be or be not separated again?
Manmohan Singh (Punjabi)ਇਕ ਰੋਸ਼ਨੀ ਹੋਰਸ ਰੋਸ਼ਨੀ ਨਾਲ ਮਿਲ ਜਾਂਦੀ ਹੈ। ਕੀ ਇਹ ਮੁੜ ਕੇ ਵੱਖਰੀ ਹੋ ਸਕਦੀ ਹੈ ਜਾ ਨਹੀਂ?
Fareedkot Teekaਏਕ ਕੋਈ ਜੋ ਵਿਦਮਾਨ ਹੈ ਤਿਸ ਕੀ ਜੋਤ ਏਕਾਕਾਰ ਹੋ ਕਰ ਵਾਹਗੁਰੂ ਮੇਂ ਮਿਲੀ ਹੈ।☬ਪ੍ਰਸ਼ਨ: (ਕਿੰਬਾ) ਪੁਨਾ ਤਿਸ ਕੀ ਜੋਤ ਭਿੰਨ ਹੋਤੀ ਹੈ?☬ਉੱਤਰ: (ਮਹੋਇ) ਨਹੀਂ ਹੋਤੀ ਹੈ॥☬ਜੇ ਕਹੇ ਜਨਮਤਾ ਮਰਣਾ ਕਵਣ ਹੈ?
Prof. Sahib Singh(ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ) ਜੋਤ ਨਾਲ ਮਿਲ ਕੇ ਇੱਕ-ਰੂਪ ਹੋ ਜਾਂਦੀ ਹੈ, ਉਸ ਦੇ ਅੰਦਰ ਹਉਮੈ ਬਿਲਕੁਲ ਨਹੀਂ ਰਹਿੰਦੀ।

ਪਦ ਅਰਥ ਕਿੰਬਾ ਹੋਇ = ਕੀ ਮੁੜ ਉਹ (ਵੱਖਰੀ ਹਸਤੀ ਵਾਲੀ) ਹੁੰਦੀ ਹੈ? ਕੀ ਫਿਰ ਭੀ ਉਸ ਦੀ ਵੱਖਰੀ ਹਸਤੀ ਰਹਿੰਦੀ ਹੈ? ਕੀ ਉਸ ਵਿਚ ਆਪਾ-ਭਾਵ ਟਿਕਿਆ ਰਹਿੰਦਾ ਹੈ? ਮਹੋਇ = ਨਹੀਂ ਹੁੰਦਾ, ਨਹੀਂ ਰਹਿੰਦਾ।

SikhNet (Spanish)Cuando el Alma se inmerge en el Infinito, ¿permanece algo de ella?

ਜਿਤੁ ਘਟਿ ਨਾਮੁ. ਨ ਊਪਜੈ; ਫੂਟਿ ਮਰੈ ਜਨੁ ਸੋਇ ॥੧॥

jit ghatt naam. na aoopajai; foott marai jan soe |1|

Sant Singh KhalsaThat person, within whose heart the Lord's Name does not well up - may that person burst and die! ||1||
Manmohan SinghMay that man, burst and die in whose mind God's name sprouts not.
Manmohan Singh (Punjabi)ਜਿਸ ਇਨਸਾਨ ਦੇ ਮਨ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਪੁੰਗਰਦਾ ਉਹ ਰੱਬ ਕਰੇ ਫੁੱਟ ਕੇ ਮਰ ਜਾਵੇ।
Fareedkot Teekaਜਿਸ ਕੇ (ਘਟਿ) ਅੰਤਸਕਰਨ ਮੇਂ ਨਾਮ ਨਹੀਂ ਉਪਜਤਾ ਕਿਆ ਜਿਸ ਕੇ ਉਪਾਸਨਾ ਨਹੀਂ (ਸੋਇ) ਸੋ ਪੁਰਖ (ਫੂਟ ਮਰੈ) ਜਨਮਤਾ ਮਰਤਾ ਹੈ⁽¹⁾॥੧॥
Prof. Sahib Singhਕੇਵਲ ਉਹੀ ਮਨੁੱਖ ਹਉਮੈ ਨਾਲ ਦੁਖੀ ਹੁੰਦਾ ਹੈ, ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ ॥੧॥

ਪਦ ਅਰਥ ਜਿਤੁ ਘਟਿ = ਜਿਸ ਸਰੀਰ ਵਿਚ। ਫੂਟਿ ਮਰੈ = ਫੁੱਟ ਮਰਦਾ ਹੈ, ਆਫਰ ਮਰਦਾ ਹੈ, ਹਉਮੈ ਦੇ ਕਾਰਨ ਦੁਖੀ ਹੁੰਦਾ ਹੈ। ਜਨੁ ਸੋਇ = ਉਹੀ ਮਨੁੱਖ ॥੧॥

SikhNet (Spanish)Oh no, el cuerpo, del cual no sale la Alabanza del Naam, el Nombre del Señor, se quiebra a la hora de la muerte.(1)

ਸਾਵਲ ਸੁੰਦਰ ਰਾਮਈਆ ॥

saaval sundar raameea |

Sant Singh KhalsaO my dark and beautiful Lord,
Manmohan SinghO my dark and beauteous Lord,
Manmohan Singh (Punjabi)ਹੇ ਮੇਰੇ ਸ਼ਾਮ ਤੇ ਸੁਨੱਖੇ ਸੁਆਮੀ,
Fareedkot Teekaਹੇ ਭਾਈ! (ਤੋਹਿ) ਤੇਰੇ ਕੋ ਸਮਝਾਵਤਾ ਹੂੰ ਸਾਵਲ ਸੁੰਦਰ ਰਾਮਈਆ ਜੋ ਵਾਹਗੁਰੂ ਹੈ॥
Prof. Sahib Singhਹੇ ਮੇਰੇ ਸਾਂਵਲੇ ਸੁਹਣੇ ਰਾਮ!

ਪਦ ਅਰਥ ਰਾਮਈਆ = ਹੇ ਸੁਹਣੇ ਰਾਮ!

SikhNet (Spanish)Oh bello Azul, oh mi dulce Corazón,

ਮੇਰਾ ਮਨੁ ਲਾਗਾ. ਤੋਹਿ ॥੧॥ ਰਹਾਉ ॥

meraa man laagaa. tohi |1| rahaau |

Sant Singh Khalsamy mind is attached to You. ||1||Pause||
Manmohan Singhmy mind is attached with Thee. Pause.
Manmohan Singh (Punjabi)ਮੇਰਾ ਚਿੱਤ ਤੇਰੇ ਨਾਲ ਜੁੜਿਆ ਹੋਇਆ ਹੈ। ਠਹਿਰਾਉ।
Fareedkot Teekaਤਿਸ ਮੇਂ ਮੇਰਾ ਮਨ ਲਾਗਾ ਹੂਆ ਹੈ॥੧॥ ਰਹਾਉ ॥☬ਜੇ ਕਹੇ ਜਿਨ ਕੋ ਸਮਝ ਆਈ ਹੈ, ਤਿਨ ਕੋ ਕਿਆ ਫਲ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਤਾਂ ਤੇਰੇ ਚਰਨਾਂ ਵਿਚ ਜੁੜਿਆ ਹੋਇਆ ਹੈ (ਮੈਨੂੰ ਹਉਮੈ ਕਿਉਂ ਦੁਖੀ ਕਰੇ?) ॥੧॥ ਰਹਾਉ ॥

ਪਦ ਅਰਥ ਤੋਹਿ = ਤੇਰੇ ਵਿਚ, ਤੇਰੇ ਚਰਨਾਂ ਵਿਚ ॥੧॥ ਰਹਾਉ ॥

SikhNet (Spanish)mi mente está entonada en Ti.

ਸਾਧੁ ਮਿਲੈ. ਸਿਧਿ ਪਾਈਐ; ਕਿ ਏਹੁ ਜੋਗੁ ਕਿ ਭੋਗੁ ॥

saadh milai. sidh paaeeai; ki ehu jog ki bhog |

Sant Singh KhalsaMeeting with the Holy, the perfection of the Siddhas is obtained. What good is Yoga or indulgence in pleasures?
Manmohan SinghBy meeting the saints perfection is obtained of what use if this Yoga-method and of what the revelments?
Manmohan Singh (Punjabi)ਸੰਤਾਂ ਨੂੰ ਭੇਟਣ ਦੁਆਰਾ ਪੂਰਨਤਾ ਪਰਾਪਤ ਹੁੰਦੀ ਹੈ। ਕੀ ਲਾਭ ਹੈ ਇਸ ਯੋਗ-ਮਾਰਗ ਦਾ ਅਤੇ ਕੀ ਰੰਗ-ਰਲੀਆਂ ਦਾ?
Fareedkot Teekaਜੇ ਕਰ ਸਾਧ ਮਿਲੈ ਤੌ (ਸਿਧਿ) ਮੋਖ ਪ੍ਰਾਪਤਿ ਹੋਤੀ ਹੈ ਅਥਵਾ ਏਹੁ ਪੁਰਸ਼ ਬਨ ਮੇਂ ਬੈਠ ਕਰ ਜੋਗ ਕਰੇ ਅਥਵਾ ਭੋਗ ਭੋਗੇ ਹਾਨ ਲਾਭ ਕਛੁ ਨਹੀਂ; ਵਾ ਜੇ ਕਰ ਸਾਧੂ ਨਹੀਂ ਮਿਲਾ ਤੌ ਜੋਗ ਕਰੇ ਤਬ ਕਿਆ ਭੋਗ ਭੋਗੇ ਤੌ ਕਿਆ ਹੈ, ਭਾਵ ਨਿਸਫਲ ਹੈ॥
Prof. Sahib Singh(ਹਉਮੈ ਦੇ ਅਭਾਵ ਅਤੇ ਅੰਦਰਲੀ ਸ਼ਾਂਤੀ-ਠੰਢ ਦੀ) ਇਹ ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ। (ਫਿਰ ਇਸ ਸਿੱਧੀ ਦੇ ਸਾਹਮਣੇ ਜੋਗੀਆਂ ਦਾ) ਜੋਗ ਤੁੱਛ ਹੈ, (ਦੁਨੀਆ ਦੇ ਪਦਾਰਥਾਂ ਦਾ) ਭੋਗਣਾ ਭੀ ਕੋਈ ਚੀਜ਼ ਨਹੀਂ ਹੈ

ਪਦ ਅਰਥ ਸਾਧੁ = ਗੁਰੂ। ਸਿਧਿ = ਸਫਲਤਾ, ਸਿੱਧੀ। ਕਿ = ਕੀਹ ਹੈ? (ਭਾਵ, ਤੁੱਛ ਹੈ)। ਭੋਗੁ = (ਦੁਨੀਆ ਦੇ ਪਦਾਰਥਾਂ ਦਾ) ਮਾਣਨਾ।

SikhNet (Spanish)Cuando encuentro al Santo Guru, conozco la Perfección. ¿De qué me sirven el Yoga o las indulgencias?

ਦੁਹੁ ਮਿਲਿ ਕਾਰਜੁ ਊਪਜੈ; ਰਾਮ ਨਾਮ ਸੰਜੋਗੁ ॥੨॥

duhu mil kaaraj aoopajai; raam naam sanjog |2|

Sant Singh KhalsaWhen the two meet together, the business is conducted, and the link with the Lord's Name is established. ||2||
Manmohan SinghWhen two, the Guru and the disciple meet, the business is accomplished and the tie with Lord's Name is established.
Manmohan Singh (Punjabi)ਜਦ ਗੁਰੂ ਤੇ ਚੇਲਾ ਦੋਨੋਂ ਮਿਲ ਪੈਦੇ ਹਨ, ਤਾਂ ਕੰਮ ਰਾਸ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ।
Fareedkot Teekaਗੁਰੂ ਸਿਖ ਜੋ ਦੋ ਹੈਂ, ਸੋ ਜਬ ਮਿਲੈ ਪੁਨਾ ਗੁਰੋਂ ਕੇ ਸੰਜੋਗ ਕਰ ਰਾਮ ਨਾਮ ਪ੍ਰਾਪਤਿ ਹੋਵੇ, ਤਬ ਮੋਖ ਰੂਪੀ ਕਾਰਜ ਪ੍ਰਗਟ ਹੋਤਾ ਹੈ॥੨॥
Prof. Sahib Singhਜਦੋਂ ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ ਮਿਲਦੇ ਹਨ, ਤਾਂ ਪਰਮਾਤਮਾ ਦੇ ਨਾਮ ਦਾ ਮਿਲਾਪ-ਰੂਪ ਨਤੀਜਾ ਨਿਕਲਦਾ ਹੈ ॥੨॥

ਪਦ ਅਰਥ ਦੁਹੁ ਮਿਲਿ = ਸਤਿਗੁਰੂ ਦਾ ਸ਼ਬਦ ਅਤੇ ਸਿੱਖ ਦੀ ਸੁਰਤ, ਇਹਨਾਂ ਦੋਹਾਂ ਦੇ ਮਿਲਣ ਨਾਲ। ਕਾਰਜੁ ਊਪਜੈ = ਕੰਮ ਸਿਰੇ ਚੜ੍ਹਦਾ ਹੈ। ਸੰਜੋਗ = ਮਿਲਾਪ ॥੨॥

SikhNet (Spanish)Porque cuando los dos nos encontramos, mi tarea es realizada, y me encuentro unido con mi Señor.(2)

ਲੋਗੁ ਜਾਨੈ ਇਹੁ ਗੀਤੁ ਹੈ; ਇਹੁ ਤਉ ਬ੍ਰਹਮ ਬੀਚਾਰ ॥

log jaanai ihu geet hai; ihu tau braham beechaar |

Sant Singh KhalsaPeople believe that this is just a song, but it is a meditation on God.
Manmohan SinghPeople deem it to be a song but it is mediation on the Lord.
Manmohan Singh (Punjabi)ਲੋਕੀਂ ਸਮਝਦੇ ਹਨ ਕਿ ਇਹ ਇਕ ਗਾਉਣ ਹੈ, ਪ੍ਰੰਤੂ ਇਹ ਤਾਂ ਸੁਆਮੀ ਦਾ ਸਿਮਰਨ ਹੈ।
Fareedkot Teekaਲੋਗ ਜਾਨਤੇ ਹੈਂ, ਜੋ ਕਬੀਰ ਜੀ ਕਹਤੇ ਹੈਂ ਏਹ ਗੀਤ ਹੈ, ਪਰੰਤੂ ਜੋ ਹਮਾਰਾ ਕਹਣਾ ਹੈ ਏਹ ਤੋ (ਬ੍ਰਹਮ) ਬੇਦ ਕਾ ਬੀਚਾਰ ਹੈ, ਬ੍ਰਹਮ ਗਿਆਨੀ ਬ੍ਰਹਮ ਰੂਪ ਹੋਤਾ ਹੈ ਤਿਸ ਕੀ ਬਾਣੀ ਬੇਦ ਹੈ॥
Prof. Sahib Singhਜਗਤ ਸਮਝਦਾ ਹੈ ਕਿ ਸਤਿਗੁਰੂ ਦਾ ਸ਼ਬਦ (ਕੋਈ ਸਧਾਰਨ ਜਿਹਾ) ਗੀਤ ਹੀ ਹੈ, ਪਰ ਇਹ ਤਾਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ,

ਪਦ ਅਰਥ ਇਹੁ = ਇਹ ਗੁਰ-ਸ਼ਬਦ, ਸਤਿਗੁਰੂ ਦੀ ਬਾਣੀ। ਤਉ = ਤਾਂ।

SikhNet (Spanish)La gente piensa que ésta, mi Alabanza, es una canción vana, pero la verdad es que atesora la Sabiduría del Señor,

ਜਿਉ ਕਾਸੀ ਉਪਦੇਸੁ ਹੋਇ; ਮਾਨਸ ਮਰਤੀ ਬਾਰ ॥੩॥

jiau kaasee upades hoe; maanas maratee baar |3|

Sant Singh KhalsaIt is like the instructions given to the dying man at Benares. ||3||
Manmohan SinghIt is like the instruction imparted to the man at the time of death at Banaras.
Manmohan Singh (Punjabi)ਇਹ ਉਸ ਸਿਖਿਆ ਦੀ ਤਰ੍ਹਾਂ ਹੈ ਜੋ ਬਨਾਰਸ ਵਿੱਚ ਬੰਦੇ ਨੂੰ ਮਰਨ ਵੇਲੇ ਦਿੱਤੀ ਜਾਂਦੀ ਹੈ।
Fareedkot Teekaਜੈਸੇ ਕਾਂਸ਼ੀ ਮੇਂ ਮਾਨਸ ਕੌ ਮਰਨੇ ਸਮੇਂ ਤਾਰਕ ਮੰਤ੍ਰ ਰਾਮ ਨਾਮ ਕਾ ਉਪਦੇਸ਼ ਹੋਤਾ ਹੈ ਤਬ ਵਹੁ ਮੁਕਤਿ ਹੋਤਾ ਹੈ, ਤੈਸੇ ਹੀ ਮੇਰਾ ਕਥਨ ਮੁਕਤਿ ਦਾਇਕ ਹੈ। ਵਾ ਜਿਸ ਮੰਤ੍ਰ ਕਾ ਕਾਸ਼ੀ ਮੇਂ ਮਰਨੇ ਸਮੇਂ ਉਪਦੇਸ਼ ਹੋਤਾ ਹੈ, ਸੋਈ ਮੰਤ੍ਰ ਮੇਂ ਉਪਦੇਸ਼ ਕਰਤਾ ਹਾਂ॥੩॥
Prof. Sahib Singh(ਜੋ ਹਉਮੈ ਤੋਂ ਜਿਊਂਦਿਆਂ ਹੀ ਮੁਕਤੀ ਦਿਵਾਉਂਦੀ ਹੈ) ਜਿਵੇਂ ਕਾਂਸ਼ੀ ਵਿਚ ਮਨੁੱਖ ਨੂੰ ਮਰਨ ਵੇਲੇ (ਸ਼ਿਵ ਜੀ ਦਾ ਮੁਕਤੀ ਦਾਤਾ) ਉਪਦੇਸ਼ ਮਿਲਦਾ ਖ਼ਿਆਲ ਕੀਤਾ ਜਾਂਦਾ ਹੈ (ਭਾਵ, ਕਾਂਸ਼ੀ ਵਾਲਾ ਉਪਦੇਸ਼ ਤਾਂ ਮਰਨ ਪਿਛੋਂ ਅਸਰ ਕਰਦਾ ਹੋਵੇਗਾ, ਪਰ ਸਤਿਗੁਰੂ ਦਾ ਸ਼ਬਦ ਐਥੇ ਹੀ ਜੀਵਨ-ਮੁਕਤ ਕਰ ਦੇਂਦਾ ਹੈ) ॥੩॥

ਪਦ ਅਰਥ ਬਾਰ = ਵੇਲੇ ॥੩॥

SikhNet (Spanish)y funciona así como el Mantra de Shiva que se lo susurran al oído a la persona que muere.(3)

ਕੋਈ ਗਾਵੈ. ਕੋ ਸੁਣੈ; ਹਰਿ ਨਾਮਾ ਚਿਤੁ ਲਾਇ ॥

koee gaavai. ko sunai; har naamaa chit laae |

Sant Singh KhalsaWhoever sings or listens to the Lord's Name with conscious awareness
Manmohan SinghWho-so-ever attentively sings or hears Lord's name,
Manmohan Singh (Punjabi)ਜੋ ਕੋਈ ਬਿਰਤੀ ਜੋੜ ਸੁਆਮੀ ਦੇ ਨਾਮ ਨੂੰ ਗਾਇਨ ਕਰਦਾ ਜਾ ਸੁਣਦਾ ਹੈ,
Fareedkot Teekaਕੋਈ ਗਾਵੈ ਭਾਵੇਂ ਕੋਈ ਸੁਣੈ, ਪਰੰਤੂ ਜੋ ਹਰੀ ਕੇ ਨਾਮ ਮੇਂ ਚਿਤ ਕੋ ਲਗਾਵੇਗਾ॥
Prof. Sahib Singhਜੋ ਭੀ ਮਨੁੱਖ ਪ੍ਰੇਮ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ,

ਪਦ ਅਰਥ ਚਿਤੁ ਲਾਇ = ਮਨ ਲਾ ਕੇ, ਪ੍ਰੇਮ ਨਾਲ। ਸੰਸਾ = ਸ਼ੱਕ।

SikhNet (Spanish)Quien canta y alaba al Señor estando conciente,

ਕਹੁ ਕਬੀਰ ਸੰਸਾ ਨਹੀ; ਅੰਤਿ ਪਰਮ ਗਤਿ ਪਾਇ ॥੪॥੧॥੪॥੫੫॥

kahu kabeer sansaa nahee; ant param gat paae |4|1|4|55|

Sant Singh Khalsa- says Kabeer, without a doubt, in the end, he obtains the highest status. ||4||1||4||55||
Manmohan Singhsays Kabir, doubtlessly he obtains the highest dignity at last.
Manmohan Singh (Punjabi)ਕਬੀਰ ਜੀ ਆਖਦੇ ਹਨ, ਉਹ ਨਿਰ-ਸੰਦੇਹ ਹੀ ਓੜਕ ਮਹਾਨ ਪਦਵੀ ਨੂੰ ਪਾ ਲੈਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਅੰਤ ਕੋ ਸੋ ਪੁਰਸ਼ ਪਰਮਗਤੀ ਕੋ ਪ੍ਰਾਪਿਤ ਹੋਵੈਗਾ, ਇਸ ਮੇਂ ਸੰਦੇਹ ਨਹੀਂ ਹੈ॥੪॥੧॥੪॥੫੫॥
Prof. Sahib Singhਕਬੀਰ ਆਖਦਾ ਹੈ- ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੪॥੧॥੪॥੫੫॥

ਪਦ ਅਰਥ ਅੰਤਿ = ਆਖ਼ਰ ਨੂੰ, ਨਤੀਜਾ ਇਹ ਨਿਕਲਦਾ ਹੈ ਕਿ। ਪਰਮ = ਉੱਚੀ ਤੋਂ ਉੱਚੀ। ਗਤਿ = ਆਤਮਕ ਅਵਸਥਾ ॥੪॥੧॥੪॥੫੫॥

* ਸ਼ਬਦ ਦਾ ਭਾਵ: ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਮਨ ਜੋੜ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰੋਂ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਹ ਜੀਊਂਦਾ ਹੀ ਮੁਕਤ ਹੈ। ਇਹ ਪੱਕੀ ਗੱਲ ਹੈ ਕਿ ਉਸ ਦੀ ਆਤਮਕ ਅਵਸਥਾ ਬਹੁਤ ਹੀ ਉੱਚੀ ਹੋ ਜਾਂਦੀ ਹੈ।੫੫।

SikhNet (Spanish)Quien cante estos versos, los escuche, y se entone en el Señor, obtendrá, dice Kabir, el más elevado Estado de Éxtasis. (4-1-4-55)

Open this shabad →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਜੇਤੇ ਜਤਨ ਕਰਤ. ਤੇ ਡੂਬੇ; ਭਵ ਸਾਗਰੁ. ਨਹੀ ਤਾਰਿਓ ਰੇ ॥

jete jatan karat. te ddoobe; bhav saagar. nahee taario re |

Sant Singh KhalsaThose who try to do things by their own efforts are drowned in the terrifying world-ocean; they cannot cross over.
Manmohan SinghAll those, who make efforts without God's Name, they are drowned and swim not across the terrible ocean.
Manmohan Singh (Punjabi)ਜਿਤਨੇ ਭੀ ਰਬ ਦੇ ਨਾਮ ਦੇ ਬਗੈਰ ਉਪਰਾਲੇ ਕਰਦੇ ਹਨ, ਉਹ ਡੁੱਬ ਜਾਂਦੇ ਹਨ ਅਤੇ ਭਿਆਨਕ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਹਨ।
Fareedkot Teekaਨਾਮ ਸੇ ਬਿਨਾਂ ਜਿਤਨੇ ਪੁਰਸ਼ ਔਰ ਔਰ ਕਰਮ ਕਰਤੇ ਥੇ, ਸੋ ਸੰਸਾਰ ਸਮੁੰਦਰ ਮੇਂ ਡੂਬੇ ਹੈਂ। ਹੇ ਭਾਈ ਉਨ ਪੁਰਸੋਂ ਕੋ ਤਿਨਯਗਤ- ਪਾਦਿ ਜਤਨੋਂ ਨੇ ਸੰਸਾਰ ਸਮੁੰਦ੍ਰ ਸੇ ਨਹੀਂ ਤਾਰਿਆ॥☬ਪ੍ਰਸ਼ਨ: ਤਿਨ ਕਰਮੋਂ ਕਰ ਵਹੁ ਲੋਗ ਕਿਉਂ ਨਹੀਂ ਤਰੇ?☬ਉੱਤਰ:
Prof. Sahib Singhਹੇ ਭਾਈ! ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ।)

ਪਦ ਅਰਥ ਜੇਤੇ = ਜਿਤਨੇ ਭੀ ਬੰਦੇ। ਤੇ = ਉਹ ਸਾਰੇ। ਭਵ ਸਾਗਰੁ = ਸੰਸਾਰ-ਸਮੁੰਦਰ। ਰੇ = ਹੇ ਭਾਈ!

SikhNet (Spanish)Mientras más esfuerzos hace el hombre lleno de ego, menos puede nadar a través del mar de la existencia material.

ਕਰਮ ਧਰਮ ਕਰਤੇ ਬਹੁ ਸੰਜਮ; ਅਹੰਬੁਧਿ ਮਨੁ ਜਾਰਿਓ ਰੇ ॥੧॥

karam dharam karate bahu sanjam; ahanbudh man jaario re |1|

Sant Singh KhalsaThose who practice religious rituals and strict self-discipline - their egotistical pride shall consume their minds. ||1||
Manmohan SinghThose who practise religious rituals and great self-discipline, the proud intellect consumes their soul.
Manmohan Singh (Punjabi)ਜੋ ਧਾਰਮਕ ਕਰਮ ਕਾਂਡ ਅਤੇ ਭਾਰੀ ਸਵੈ ਅਧਿਆਪਨ ਕਰਦੇ ਹਨ, ਹੰਕਾਰੀ-ਮਤ ਉਨ੍ਹਾਂ ਦੀ ਆਤਮਾ ਸਾੜ ਸੁੱਟਦੀ ਹੈ।
Fareedkot Teekaਕਰਮ ਔਰ ਧਰਮ ਬਹੁਤ ਪ੍ਰਕਾਰ ਕਾ ਸੰਜਮ ਕਰਤੇ ਤੋ ਥੇ, ਪਰੰਤੂ ਤਿਨ ਕਾ ਮਨ ਅਹੰਬੁਧੀ ਨੇ ਝਰਾ ਦੀਆ, ਭਾਵ ਏਹ ਕਿ ਨਿਰਹੰਕਾਰ ਹੋ ਕਰ ਤਰੀਤਾ ਹੈ॥੧॥
Prof. Sahib Singhਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ ॥੧॥

ਪਦ ਅਰਥ ਕਰਮ = ਧਾਰਮਿਕ ਰਸਮਾਂ। ਧਰਮ = ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦਾ ਫ਼ਰਜ਼। ਸੰਜਮ = ਧਾਰਮਿਕ ਪ੍ਰਣ। ਅਹੰਬੁਧਿ = {ਅਹੰ = ਮੈਂ। ਬੁਧਿ = ਅਕਲ} 'ਮੈਂ, ਮੈਂ' ਕਰਨ ਵਾਲੀ ਅਕਲ, ਹਉਮੈ, ਅਹੰਕਾਰ। ਜਾਰਿਓ = ਸਾੜ ਲਿਆ ॥੧॥

SikhNet (Spanish)Y uno puede leer sobre la forma correcta de las cosas y practicar disciplinas y pseudo rectitudes y estar matando su esencia por su egoísmo. (1)

ਸਾਸ ਗ੍ਰਾਸ ਕੋ ਦਾਤੋ ਠਾਕੁਰੁ; ਸੋ ਕਿਉ ਮਨਹੁ ਬਿਸਾਰਿਓ ਰੇ ॥

saas graas ko daato tthaakur; so kiau manahu bisaario re |

Sant Singh KhalsaYour Lord and Master has given you the breath of life and food to sustain you; Oh, why have you forgotten Him?
Manmohan SinghWhy hast thou, O man, forgotten in thy mind, the Lord, who has given thee life and food?
Manmohan Singh (Punjabi)ਹੇ ਬੰਦੇ! ਤੂੰ ਉਸ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਇਆ ਹੈ ਜਿਸ ਨੇ ਤੈਨੂੰ ਜਿੰਦਗੀ ਅਤੇ ਰੋਜ਼ੀ ਦਿੱਤੀ ਹੈ?
Fareedkot Teekaਸ੍ਵਾਸ ਗ੍ਰਾਸ ਕਾ ਦਾਤਾ ਜੋ ਠਾਕੁਰ ਹੈ, ਸੋ ਮਨ ਸੇ ਕਿਉਂ ਵਿਸਾਰਿਆ ਹੈ॥
Prof. Sahib Singhਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ?

ਪਦ ਅਰਥ ਸਾਸ = ਸਾਹ, ਸੁਆਸ, ਜਿੰਦ। ਗ੍ਰਾਸ = ਗ੍ਰਾਹੀ, ਰੋਜ਼ੀ।

SikhNet (Spanish)A Él, a Quien te ha bendecido con la vida y con el sustento, ¿por qué no Reconocerlo?

ਹੀਰਾ ਲਾਲੁ ਅਮੋਲੁ ਜਨਮੁ ਹੈ; ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥

heeraa laal amol janam hai; kauddee badalai haario re |1| rahaau |

Sant Singh KhalsaHuman birth is a priceless jewel, which has been squandered in exchange for a worthless shell. ||1||Pause||
Manmohan SinghThe human birth is a priceless ruby and gem. For a worthless shell thou hast lost it. Pause.
Manmohan Singh (Punjabi)ਮਨੁੱਖਾ ਜਨਮ ਅਣਮੁੱਲਾ ਮਾਣਕ ਤੇ ਜਵਾਹਰ ਨਿਕੰਮੀ ਕੌੜੀ ਵਾਸਤੇ ਤੂੰ ਇਸ ਨੂੰ ਹਾਰ ਦਿੱਤਾ ਹੈ। ਠਹਿਰਾਉ।
Fareedkot Teekaਹੀਰੇ ਲਾਲ ਸੇ ਭੀ ਅਮੋਲਕ ਜਨਮ ਹੈ, ਸੋ ਵਾਹੁਗੂਰ ਕੇ ਸਿਮਰਨ ਬਿਨ ਕਉਡੀ ਅਰਥਾਤ ਮਾਇਆ ਕੇ ਬਦਲੇ ਹਾਰ ਦੀਆ ਹੈ॥੧॥ ਰਹਾਉ ॥
Prof. Sahib Singhਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਕਉਡੀ ਬਦਲੈ = ਕੌਡੀ ਦੀ ਖ਼ਾਤਰ। ਹਾਰਿਓ = ਗੰਵਾ ਦਿੱਤਾ ॥੧॥ ਰਹਾਉ ॥

SikhNet (Spanish)Tu nacimiento humano es precioso, como una joya, pero lo desperdicias a cambio de nada. (1-Pausa)

ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ; ਹਿਰਦੈ. ਨਾਹਿ ਬੀਚਾਰਿਓ ਰੇ ॥

trisanaa trikhaa bhookh bhram laagee; hiradai. naeh beechaario re |

Sant Singh KhalsaThe thirst of desire and the hunger of doubt afflict you; you do not contemplate the Lord in your heart.
Manmohan SinghThou sufferest from the thirst of desire and the hunger of doubt, as thou reflectest not on God in thy mind.
Manmohan Singh (Punjabi)ਤੈਨੂੰ ਖ਼ਾਹਿਸ਼ ਦੀ ਤੇਹ ਅਤੇ ਵਹਿਮ ਦੀ ਭੁੱਖ ਦਾ ਦੁੱਖ ਲੱਗਾ ਹੋਇਆ ਹੈ, ਕਿਉਂਕਿ ਆਪਣੇ ਰਿਦੇ ਅੰਦਰ ਤੂੰ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
Fareedkot Teekaਤ੍ਰਿਸਨਾ ਰੂਪ ਤ੍ਰਿਖਾ ਔਰ ਭ੍ਰਮ ਰੂਪ ਭੂਖ ਲਗੀ ਹੂਈ ਹੈ। ਇਸ ਸੇ ਵਿਆਕੁਲ ਪੁਰਸ ਨੇ ਹ੍ਰਿਦੇ ਮੇਂ ਬੀਚਾਰਿ ਨਹੀਂ ਕੀਆ ਹੈ॥
Prof. Sahib Singhਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ।

ਪਦ ਅਰਥ ਤ੍ਰਿਸਨਾ = ਤ੍ਰੇਹ, ਲਾਲਸਾ,। ਤ੍ਰਿਖਾ = ਤ੍ਰੇਹ, ਲਾਲਸਾ। ਭ੍ਰਮਿ = ਭਰਮ ਵਿਚ, ਭਟਕਣਾ ਦੇ ਕਾਰਨ।

SikhNet (Spanish)El deseo es tu sed, la duda tu hambre, porque no has meditado en tu Señor.

ਉਨਮਤ ਮਾਨ ਹਿਰਿਓ, ਮਨ ਮਾਹੀ; ਗੁਰ ਕਾ ਸਬਦੁ. ਨ ਧਾਰਿਓ ਰੇ ॥੨॥

aunamat maan hirio, man maahee; gur kaa sabad. na dhaario re |2|

Sant Singh KhalsaIntoxicated with pride, you cheat yourself; you have not enshrined the Word of the Guru's Shabad within your mind. ||2||
Manmohan SinghThe intoxication of self-adoration defrauds thou who keep not Guru's instruction in their mind.
Manmohan Singh (Punjabi)ਸਵੈ-ਪੂਜਾ ਦਾ ਨਸ਼ਾਂ ਉਨ੍ਹਾਂ ਨੂੰ ਠੱਗ ਲੈਦਾ ਹੈ, ਜੋ ਗੁਰਾਂ ਦਾ ਉਪਦੇਸ਼ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ।
Fareedkot Teekaਮਾਨ ਆਦਿ ਵਿਕਾਰੋਂ ਕਰ (ਉਨਮਤ) ਸੌਦਾਈ ਹੋ ਗ੍ਯਾ ਹੈ ਇਸ ਸੇ ਲੂਟਾ ਗਿਆ, ਹੈ, ਕਿਉਂ ਜੋ ਮਨ ਕੇ ਬੀਚ ਗੁਰੋਂ ਕਾ ਸਬਦੁ ਧਾਰਾ ਨਹੀਂ ਹੈ॥੨॥☬ਜੇ ਕਹੇ ਗੁਰ ਉਪਦੇਸ ਨਾ ਧਾਰਨੇ ਮੇਂ ਕੌਣ ਕਾਰਨ ਰਹਾ? ਤਿਸ ਪਰ ਕਹਤੇ ਹੈਂ:
Prof. Sahib Singh(ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ। ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ ॥੨॥

ਪਦ ਅਰਥ ਉਨਮਤ = ਮਸਤਿਆ ਹੋਇਆ। ਹਿਰਿਓ = ਠੱਗਿਆ ਹੋਇਆ। ਮਾਨ ਹਿਰਿਓ = ਹੰਕਾਰ ਦਾ ਠੱਗਿਆ ਹੋਇਆ ॥੨॥

SikhNet (Spanish)Intoxicado con el ego, tu mente vaga, y no enalteces en ella la Palabra del Guru.(2)

ਸੁਆਦ ਲੁਭਤ. ਇੰਦ੍ਰੀ ਰਸ ਪ੍ਰੇਰਿਓ; ਮਦ ਰਸ ਲੈਤ ਬਿਕਾਰਿਓ ਰੇ ॥

suaad lubhat. indree ras prerio; mad ras lait bikaario re |

Sant Singh KhalsaThose who are deluded by sensual pleasures, who are tempted by sexual delights and enjoy wine are corrupt.
Manmohan SinghSinful are they who are led away by worldly pleasures, who are tempted by sexual delights and who enjoy relish of wine.
Manmohan Singh (Punjabi)ਪਾਪੀ ਹਨ ਉਹ ਜੋ ਸੰਸਾਰੀ ਖੁਸ਼ੀਆਂ ਅੰਦਰ ਗੁਮਰਾਹ ਹਨ। ਜੋ ਵਿਸ਼ੇ ਭੋਗ ਦੇ ਸੁਆਦਾਂ ਅੰਦਰ ਮਨੇ ਹਨ ਅਤੇ ਜੋ ਸ਼ਰਾਬ ਦਾ ਸੁਆਦ ਲੈਂਦੇ ਹਨ।
Fareedkot Teekaਜਬ ਇੰਦ੍ਰਓਂ ਕੇ ਰਸੋਂ ਨੇ ਪ੍ਰੇਰਿਆ ਤਬ ਤਿਨ ਸਬਦ ਸਪਰਸ ਰੂਪ ਰਸ ਗੰਧ ਕੇ ਸੁਆਦ ਮੇਂ ਲੋਭਾਇਵਾਨ ਹੋ ਗਿਆ। ਯਾਂ ਤੇ ਬਿਕਾਰੋਂ ਕੇ ਰਸ ਲੇਤੇ ਹੂਏ ਕੋ ਮਦ ਹੋ ਗਿਆ, ਵਾ (ਮਦ) ਮਦਰਾਇ ਵਿਕਾਰੋਂ ਕੇ ਰਸ ਕੋ ਲੇਤਾ ਹੈ॥☬ਜੇ ਕਹੇ ਕਿਸੀ ਪ੍ਰਕਾਰ ਤਿਨ ਕਾ ਉਧਾਰ ਭੀ ਹੋਵੈ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ। ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ।

ਪਦ ਅਰਥ ਲੁਭਤ = ਲੋਭੀ। ਰਸ = ਚਸਕੇ। ਮਦ = ਨਸ਼ਾ।

SikhNet (Spanish)Engañado por los placeres sensuales, bebes el vino de la maldad.

ਕਰਮ ਭਾਗ ਸੰਤਨ ਸੰਗਾਨੇ; ਕਾਸਟ. ਲੋਹ ਉਧਾਰਿਓ ਰੇ ॥੩॥

karam bhaag santan sangaane; kaasatt. loh udhaario re |3|

Sant Singh KhalsaBut those who, through destiny and good karma, join the Society of the Saints, float over the ocean, like iron attached to wood. ||3||
Manmohan SinghThey, who through good luck and destiny meet the society of saints, float over like iron attached to wood.
Manmohan Singh (Punjabi)ਜੋ ਉਤਮ ਨਸੀਬਾਂ ਅਤੇ ਕਿਸਮਤ ਰਾਹੀਂ ਸਾਧ ਸੰਗਤ ਨਾਲ ਜੁੜਦੇ ਹਨ, ਉਹ ਲੱਕੜ ਨਾਲ ਲੱਗੇ ਹੋਏ ਲੋਹੇ ਵਾਙ ਪਾਰ ਉਤਰ ਜਾਂਦੇ ਹਨ।
Fareedkot Teekaਜਿਸ ਕੇ ਪੁੰਨ ਰੂਪ ਕਰਮ ਜਾਗੇ ਹੈਂ, ਸੋ ਸੰਸਾਰ ਸੇ ਭਾਗ ਕਰ ਸੰਤੋਂ ਕੇ ਸੰਗ ਮੇਂ ਆਏ ਹੈਂ, ਜੈਸੇ ਕਾਸਟ ਕੇ ਸੰਗ ਲੋਹਾ ਤਰ ਜਾਤਾ ਹੈ, ਤੈਸੇ ਸੰਤੋਂ ਨੇ ਤਿਨ ਕੋ ਉਧਾਰਿਓ ਹੈ॥੩॥
Prof. Sahib Singhਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ॥੩॥

ਪਦ ਅਰਥ ਕਰਮ = ਚੰਗੇ ਕੰਮ। ਕਰਮ ਭਾਗ = ਜਿਨ੍ਹਾਂ ਦੇ ਭਾਗਾਂ ਵਿਚ ਪਿਛਲੇ ਕੀਤੇ ਚੰਗੇ ਕੰਮ ਹਨ। ਕਾਸਟ = ਲੱਕੜੀ ॥੩॥

SikhNet (Spanish)Aquéllos que están destinados a encontrar a los Santos, nadan a través, así como el plomo en una barca de madera.

ਧਾਵਤ ਜੋਨਿ ਜਨਮ ਭ੍ਰਮਿ ਥਾਕੇ; ਅਬ ਦੁਖ ਕਰਿ ਹਮ ਹਾਰਿਓ ਰੇ ॥

dhaavat jon janam bhram thaake; ab dukh kar ham haario re |

Sant Singh KhalsaI have wandered in doubt and confusion, through birth and reincarnation; now, I am so tired. I am suffering in pain and wasting away.
Manmohan SinghThrough error I have wandered among births of various existences and grown with-travail.
Manmohan Singh (Punjabi)ਭੁਲੇਖੇ ਰਾਹੀਂ ਮੈਂ ਅਨੇਕਾਂ ਜੂਨੀਆਂ ਦੀਆਂ ਪੈਦਾਇਸ਼ਾਂ ਅੰਦਰ ਭਟਕਦਾ ਹੰਭ ਗਿਆ ਹਾਂ। ਹੁਣ ਮੈਂ ਪੀੜ ਨਾਲ ਹਰ ਹੁਟ ਗਿਆ ਹਾਂ।
Fareedkot Teekaਹੇ ਗੁਰੋ! ਭਰਮ ਕਰ ਕੇ ਜੋਨਿਓਂ ਅਰ ਜਨਮ ਮੇਂ ਦੁਖ ਸਹਤ ਧਾਵਤੇ ਹੂਏ ਥਾਕ ਗਏ ਅਬ ਹਮ ਹਾਰ ਗਏ ਹੈਂ॥
Prof. Sahib Singhਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ।)

ਪਦ ਅਰਥ ਧਾਵਤ = ਦੌੜਦੇ ਦੌੜਦੇ। ਭ੍ਰਮਿ = ਭਟਕਣਾ ਵਿਚ। ਦੁਖ ਕਰਿ = ਦੁੱਖ ਪਾ ਪਾ ਕੇ। ਹਾਰਿਓ = ਹਾਰ ਗਿਆ ਹਾਂ, ਥੱਕ ਗਿਆ ਹਾਂ।

SikhNet (Spanish)Fatigado de vagar sin cesar a través de millones de encarnaciones, me rindo de dolor ante mi Señor.

ਕਹਿ ਕਬੀਰ. ਗੁਰ ਮਿਲਤ ਮਹਾ ਰਸੁ; ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥

keh kabeer. gur milat mahaa ras; prem bhagat nisataario re |4|1|5|56|

Sant Singh KhalsaSays Kabeer, meeting with the Guru, I have obtained supreme joy; my love and devotion have saved me. ||4||1||5||56||
Manmohan SinghSays Kabir, on meeting the Guru, I have obtain supreme joy, and my love and devotion have saved me.
Manmohan Singh (Punjabi)ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ, ਅਤੇ ਪ੍ਰੀਤ ਅਤੇ ਅਨੁਰਾਗ ਨੇ ਮੈਨੂੰ ਬਚਾ ਲਿਆ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਗੁਰੋਂ ਕੇ ਮਿਲਤੇ ਹੀ ਅਤੀ ਅਨੰਦ ਹੋ ਗਿਆ। ਹਮ ਕੋ ਤੋ ਪ੍ਰੇਮ ਭਗਤੀ ਨੇ ਤਾਰਿਆ ਹੈ, ਭਾਵ ਏਹ ਕਿ ਗੁਰੋਂ ਸਾਥ ਮਿਲ ਕਰ ਤੁਮ ਭੀ ਪ੍ਰੇਮਾ ਭਗਤੀ ਕਰੋ॥੪॥੧॥੫॥੫੬॥☬ਕਾਮ ਲੋਭਾਦਿਕੋਂ ਕੀ ਪ੍ਰਬਲਤਾ ਇਸਤ੍ਰੀ ਕੋ ਫਾਂਸੀ ਰੂਪ ਜਨਾਵਤੇ ਹੂਏ ਹਰੀ ਭਜਨ ਕਾ ਉਪਦੇਸ ਕਰਤੇ ਹੂਏ ਸ੍ਵਮਨ ਕੇ ਪ੍ਰਥਾਇ ਕਰ ਦ੍ਰਸ੍ਟਾਂਤੋਂ ਸਹਤ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ ॥੪॥੧॥੫॥੫੬॥

ਪਦ ਅਰਥ ਕਹਿ = ਕਹੈ, ਆਖਦਾ ਹੈ। ਗੁਰ ਮਿਲਤ = ਗੁਰੂ ਨੂੰ ਮਿਲਦਿਆਂ ਹੀ ॥੪॥੧॥੫॥੫੬॥

* ਸ਼ਬਦ ਦਾ ਭਾਵ: ਨਿਰੀਆਂ ਧਾਰਮਿਕ ਰਸਮਾਂ ਤੇ ਵਰਨ ਆਸ਼੍ਰਮਾਂ ਦੀਆਂ ਰਸਮਾਂ ਤਾਂ ਸਗੋਂ ਹਉਮੈ ਪੈਦਾ ਕਰਦੀਆਂ ਹਨ, ਮਾਇਆ ਵਿਚ ਹੀ ਫਸਾਉਂਦੀਆਂ ਹਨ। ਪ੍ਰਭੂ ਦੀ ਮਿਹਰ ਨਾਲ ਜੋ ਮਨੁੱਖ ਸਤ-ਸੰਗ ਵਿਚ ਆ ਕੇ ਨਾਮ ਸਿਮਰਦਾ ਹੈ, ਉਹੀ ਵਿਕਾਰਾਂ ਤੋਂ ਬਚਦਾ ਹੈ।੫੬।

SikhNet (Spanish)Dice Kabir, conociendo al Guru, uno bebe la Verdadera Esencia, y a través de la Alabanza Amorosa, uno es redimido.(4-1-5-56)

Open this shabad →

Shabad Bhagat Kabir Ji Raag Gauree continues on Ang 336

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਕਾਲਬੂਤ ਕੀ ਹਸਤਨੀ, ਮਨ ਬਉਰਾ ਰੇ; ਚਲਤੁ ਰਚਿਓ ਜਗਦੀਸ ॥

kaalaboot kee hasatanee, man bauraa re; chalat rachio jagadees |

Sant Singh KhalsaLike the straw figure of a female elephant, fashioned to trap the bull elephant, O crazy mind, the Lord of the Universe has staged the drama of this world.
Manmohan SinghLike the semblance of a she-elephant, O silly soul, the Lord of the universe has made this world-play.
Manmohan Singh (Punjabi)ਹੱਥਨੀ ਦੇ ਢਾਚੇ ਦੀ ਤਰ੍ਹਾਂ ਹੇ ਕਮਲੀ ਜਿੰਦੜੀਏ! ਸ੍ਰਿਸ਼ਟੀ ਦੇ ਸੁਆਮੀ ਨੇ ਇਹ ਜਗਤ-ਖੇਡ ਬਣਾਈ ਹੈ।
Fareedkot Teekaਹੇ ਮਨ ਬਾਵਰੇ! ਜੈਸੇ ਕਾਰਿਜ ਸੇ (ਕਾਲਬੂਤ) ਬਨਾਵਟ ਕੀ ਹਸਤਨੀ ਬਨਾ ਕਰ ਬਨ ਮੇਂ ਜਾ ਕਰ ਖਾਤੇ ਪਰ ਖੜੀ ਕਰਤੇ ਹੈਂ, ਤੈਸੇ ਜਗਦੀਸ ਨੇ ਏਹ (ਚਲਤੁ) ਤਮਾਸਾ ਰਚਿਆ ਹੈ॥
Prof. Sahib Singhਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ);

ਪਦ ਅਰਥ ਕਾਲਬੂਤ = ਕਲਬੂਤ, ਢਾਂਚਾ। ਹਸਤਨੀ = ਹਥਣੀ {ਹਾਥੀ ਜੰਗਲ ਵਿਚੋਂ ਫੜਨ ਲਈ ਲੋਕ ਲੱਕੜੀ ਦਾ ਹਥਣੀ ਦਾ ਢਾਂਚਾ ਬਣਾ ਕੇ ਉਸ ਉੱਤੇ ਕਾਗ਼ਜ਼ ਲਾ ਕੇ ਹਥਣੀ ਜਿਹੀ ਬਣਾ ਕੇ ਕਿਤੇ ਟੋਏ ਉੱਤੇ ਖੜੀ ਕਰ ਦੇਂਦੇ ਹਨ। ਕਾਮ ਵਿਚ ਮਸਤਿਆ ਹਾਥੀ ਆ ਕੇ ਉਸ ਕਲਬੂਤ ਨੂੰ ਹਥਣੀ ਸਮਝ ਕੇ ਉਸ ਵਲ ਵਧਦਾ ਹੈ, ਪਰ ਟੋਏ ਵਿਚ ਡਿੱਗ ਪੈਂਦਾ ਹੈ ਤੇ ਫੜਿਆ ਜਾਂਦਾ ਹੈ}। ਬਉਰਾ = ਕਮਲਾ। ਚਲਤੁ = ਖੇਡ, ਤਮਾਸ਼ਾ। ਜਗਦੀਸ = ਜਗਤ ਦਾ ਮਾਲਕ ਪ੍ਰਭੂ।

SikhNet (Spanish)Tal es la Jugada del Señor, oh mi mente loca, que la imagen construida de la elefanta hace que el elefante

ਕਾਮ ਸੁਆਇ. ਗਜ ਬਸਿ ਪਰੇ, ਮਨ ਬਉਰਾ ਰੇ; ਅੰਕਸੁ ਸਹਿਓ ਸੀਸ ॥੧॥

kaam suaae. gaj bas pare, man bauraa re; ankas sahio sees |1|

Sant Singh KhalsaAttracted by the lure of sexual desire, the elephant is captured, O crazy mind, and now the halter is placed around its neck. ||1||
Manmohan SinghImpelled by the relish of lust the elephant is captured, O my silly soul, and his head has to endure the goad.
Manmohan Singh (Punjabi)ਵਿਸ਼ੇ ਦੇ ਸੁਆਦ ਦੇ ਅਧੀਨ ਹਾਥੀ ਕਾਬੂ ਵਿੱਚ ਆ ਜਾਂਦਾ ਹੈ, ਹੇ ਮੇਰੀ ਕਮਲੀ ਜਿੰਦੜੀਏ! ਅਤੇ ਉਸ ਨੂੰ ਸਿਰ ਤੇ ਕੁੰਡਾ ਸਹਾਰਨਾ ਪੈਦਾ ਹੈ।
Fareedkot Teekaਹੇ ਮਨ ਬਾਵਰੇ! ਜੈਸੇ ਕਾਮ ਕੇ ਲਾਭ ਵਾਲਤੇ ਹਸਤੀ ਵਸ ਪੜ ਜਾਤਾ ਹੈ ਔਰ ਸਿਰ ਪਰ ਅੰਕਸ ਸਹਾਰਤਾ ਹੈ, ਤੈਸੇ ਏਹ ਜੀਵ ਕਾਮਾਤੁਰ ਹੂਆ ਇਸਤ੍ਰੀ ਆਗੇ ਦੀਨ ਹੋਤਾ ਹੈ॥੧॥
Prof. Sahib Singh(ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ, (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ-ਮੋਹਨੀ ਮਾਇਆ ਵਿਚ ਫਸ ਕੇ ਦੁੱਖ ਸਹਾਰਦਾ ਹੈਂ) ॥੧॥

ਪਦ ਅਰਥ ਸੁਆਇ = ਸੁਆਉ ਵਿਚ, ਸੁਆਉ ਦੇ ਕਾਰਨ, ਸੁਆਦ ਦੇ ਕਾਰਨ, ਚਸਕੇ ਵਿਚ, ਵਾਸ਼ਨਾ ਦੇ ਕਾਰਨ। ਬਸਿ ਪਰੇ = ਕਾਬੂ ਆ ਜਾਂਦਾ ਹੈ। ਅੰਕਸੁ = ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ ਮਹਾਵਤ ਉਸ ਦੀ ਧੌਣ ਉਤੇ ਮਾਰਦਾ ਹੈ। ਸੀਸਿ = ਸਿਰ ਉਤੇ ॥੧॥

SikhNet (Spanish)caiga en la trampa de los cazadores por pura lujuria, y tiene que soportar la tiranía del fuete puntiagudo sobre su cabeza.(1)

Open this shabad (11 lines, Angs 335-336) →

Ang 335 of 1430