ਗਉੜੀ ॥
gaurree |
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਜੇਤੇ ਜਤਨ ਕਰਤ. ਤੇ ਡੂਬੇ; ਭਵ ਸਾਗਰੁ. ਨਹੀ ਤਾਰਿਓ ਰੇ ॥
jete jatan karat. te ddoobe; bhav saagar. nahee taario re |
Sant Singh KhalsaThose who try to do things by their own efforts are drowned in the terrifying world-ocean; they cannot cross over.
Manmohan SinghAll those, who make efforts without God's Name, they are drowned and swim not across the terrible ocean.
Manmohan Singh (Punjabi)ਜਿਤਨੇ ਭੀ ਰਬ ਦੇ ਨਾਮ ਦੇ ਬਗੈਰ ਉਪਰਾਲੇ ਕਰਦੇ ਹਨ, ਉਹ ਡੁੱਬ ਜਾਂਦੇ ਹਨ ਅਤੇ ਭਿਆਨਕ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਹਨ।
Fareedkot Teekaਨਾਮ ਸੇ ਬਿਨਾਂ ਜਿਤਨੇ ਪੁਰਸ਼ ਔਰ ਔਰ ਕਰਮ ਕਰਤੇ ਥੇ, ਸੋ ਸੰਸਾਰ ਸਮੁੰਦਰ ਮੇਂ ਡੂਬੇ ਹੈਂ। ਹੇ ਭਾਈ ਉਨ ਪੁਰਸੋਂ ਕੋ ਤਿਨਯਗਤ- ਪਾਦਿ ਜਤਨੋਂ ਨੇ ਸੰਸਾਰ ਸਮੁੰਦ੍ਰ ਸੇ ਨਹੀਂ ਤਾਰਿਆ॥☬ਪ੍ਰਸ਼ਨ: ਤਿਨ ਕਰਮੋਂ ਕਰ ਵਹੁ ਲੋਗ ਕਿਉਂ ਨਹੀਂ ਤਰੇ?☬ਉੱਤਰ:
Prof. Sahib Singhਹੇ ਭਾਈ! ਜਿਹੜੇ ਜਿਹੜੇ ਭੀ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ, ਇਹ ਰਸਮਾਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ (ਸੰਸਾਰ ਦੇ ਵਿਕਾਰਾਂ ਤੋਂ ਬਚਾ ਨਹੀਂ ਸਕਦੀਆਂ।)ਪਦ ਅਰਥ ਜੇਤੇ = ਜਿਤਨੇ ਭੀ ਬੰਦੇ। ਤੇ = ਉਹ ਸਾਰੇ। ਭਵ ਸਾਗਰੁ = ਸੰਸਾਰ-ਸਮੁੰਦਰ। ਰੇ = ਹੇ ਭਾਈ!
SikhNet (Spanish)Mientras más esfuerzos hace el hombre lleno de ego, menos puede nadar a través del mar de la existencia material.
ਕਰਮ ਧਰਮ ਕਰਤੇ ਬਹੁ ਸੰਜਮ; ਅਹੰਬੁਧਿ ਮਨੁ ਜਾਰਿਓ ਰੇ ॥੧॥
karam dharam karate bahu sanjam; ahanbudh man jaario re |1|
Sant Singh KhalsaThose who practice religious rituals and strict self-discipline - their egotistical pride shall consume their minds. ||1||
Manmohan SinghThose who practise religious rituals and great self-discipline, the proud intellect consumes their soul.
Manmohan Singh (Punjabi)ਜੋ ਧਾਰਮਕ ਕਰਮ ਕਾਂਡ ਅਤੇ ਭਾਰੀ ਸਵੈ ਅਧਿਆਪਨ ਕਰਦੇ ਹਨ, ਹੰਕਾਰੀ-ਮਤ ਉਨ੍ਹਾਂ ਦੀ ਆਤਮਾ ਸਾੜ ਸੁੱਟਦੀ ਹੈ।
Fareedkot Teekaਕਰਮ ਔਰ ਧਰਮ ਬਹੁਤ ਪ੍ਰਕਾਰ ਕਾ ਸੰਜਮ ਕਰਤੇ ਤੋ ਥੇ, ਪਰੰਤੂ ਤਿਨ ਕਾ ਮਨ ਅਹੰਬੁਧੀ ਨੇ ਝਰਾ ਦੀਆ, ਭਾਵ ਏਹ ਕਿ ਨਿਰਹੰਕਾਰ ਹੋ ਕਰ ਤਰੀਤਾ ਹੈ॥੧॥
Prof. Sahib Singhਧਾਰਮਿਕ ਰਸਮਾਂ, ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਅਤੇ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ (ਮਨੁੱਖ ਦੇ) ਮਨ ਨੂੰ ਸਾੜ ਦੇਂਦੀ ਹੈ ॥੧॥ਪਦ ਅਰਥ ਕਰਮ = ਧਾਰਮਿਕ ਰਸਮਾਂ। ਧਰਮ = ਵਰਨ ਆਸ਼੍ਰਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦਾ ਫ਼ਰਜ਼। ਸੰਜਮ = ਧਾਰਮਿਕ ਪ੍ਰਣ। ਅਹੰਬੁਧਿ = {ਅਹੰ = ਮੈਂ। ਬੁਧਿ = ਅਕਲ} 'ਮੈਂ, ਮੈਂ' ਕਰਨ ਵਾਲੀ ਅਕਲ, ਹਉਮੈ, ਅਹੰਕਾਰ। ਜਾਰਿਓ = ਸਾੜ ਲਿਆ ॥੧॥
SikhNet (Spanish)Y uno puede leer sobre la forma correcta de las cosas y practicar disciplinas y pseudo rectitudes y estar matando su esencia por su egoísmo. (1)
ਸਾਸ ਗ੍ਰਾਸ ਕੋ ਦਾਤੋ ਠਾਕੁਰੁ; ਸੋ ਕਿਉ ਮਨਹੁ ਬਿਸਾਰਿਓ ਰੇ ॥
saas graas ko daato tthaakur; so kiau manahu bisaario re |
Sant Singh KhalsaYour Lord and Master has given you the breath of life and food to sustain you; Oh, why have you forgotten Him?
Manmohan SinghWhy hast thou, O man, forgotten in thy mind, the Lord, who has given thee life and food?
Manmohan Singh (Punjabi)ਹੇ ਬੰਦੇ! ਤੂੰ ਉਸ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਇਆ ਹੈ ਜਿਸ ਨੇ ਤੈਨੂੰ ਜਿੰਦਗੀ ਅਤੇ ਰੋਜ਼ੀ ਦਿੱਤੀ ਹੈ?
Fareedkot Teekaਸ੍ਵਾਸ ਗ੍ਰਾਸ ਕਾ ਦਾਤਾ ਜੋ ਠਾਕੁਰ ਹੈ, ਸੋ ਮਨ ਸੇ ਕਿਉਂ ਵਿਸਾਰਿਆ ਹੈ॥
Prof. Sahib Singhਹੇ ਭਾਈ! ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇਕ ਪਰਮਾਤਮਾ ਹੀ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾ ਦਿੱਤਾ ਹੈ?ਪਦ ਅਰਥ ਸਾਸ = ਸਾਹ, ਸੁਆਸ, ਜਿੰਦ। ਗ੍ਰਾਸ = ਗ੍ਰਾਹੀ, ਰੋਜ਼ੀ।
SikhNet (Spanish)A Él, a Quien te ha bendecido con la vida y con el sustento, ¿por qué no Reconocerlo?
ਹੀਰਾ ਲਾਲੁ ਅਮੋਲੁ ਜਨਮੁ ਹੈ; ਕਉਡੀ ਬਦਲੈ ਹਾਰਿਓ ਰੇ ॥੧॥ ਰਹਾਉ ॥
heeraa laal amol janam hai; kauddee badalai haario re |1| rahaau |
Sant Singh KhalsaHuman birth is a priceless jewel, which has been squandered in exchange for a worthless shell. ||1||Pause||
Manmohan SinghThe human birth is a priceless ruby and gem. For a worthless shell thou hast lost it. Pause.
Manmohan Singh (Punjabi)ਮਨੁੱਖਾ ਜਨਮ ਅਣਮੁੱਲਾ ਮਾਣਕ ਤੇ ਜਵਾਹਰ ਨਿਕੰਮੀ ਕੌੜੀ ਵਾਸਤੇ ਤੂੰ ਇਸ ਨੂੰ ਹਾਰ ਦਿੱਤਾ ਹੈ। ਠਹਿਰਾਉ।
Fareedkot Teekaਹੀਰੇ ਲਾਲ ਸੇ ਭੀ ਅਮੋਲਕ ਜਨਮ ਹੈ, ਸੋ ਵਾਹੁਗੂਰ ਕੇ ਸਿਮਰਨ ਬਿਨ ਕਉਡੀ ਅਰਥਾਤ ਮਾਇਆ ਕੇ ਬਦਲੇ ਹਾਰ ਦੀਆ ਹੈ॥੧॥ ਰਹਾਉ ॥
Prof. Sahib Singhਇਹ (ਮਨੁੱਖਾ-) ਜਨਮ (ਮਾਨੋ) ਹੀਰਾ ਹੈ, ਅਮੋਲਕ ਲਾਲ ਹੈ, ਪਰ ਤੂੰ ਤਾਂ ਇਸ ਨੂੰ ਕੌਡੀ ਦੀ ਖ਼ਾਤਰ ਗਵਾ ਦਿੱਤਾ ਹੈ ॥੧॥ ਰਹਾਉ ॥ਪਦ ਅਰਥ ਕਉਡੀ ਬਦਲੈ = ਕੌਡੀ ਦੀ ਖ਼ਾਤਰ। ਹਾਰਿਓ = ਗੰਵਾ ਦਿੱਤਾ ॥੧॥ ਰਹਾਉ ॥
SikhNet (Spanish)Tu nacimiento humano es precioso, como una joya, pero lo desperdicias a cambio de nada. (1-Pausa)
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ; ਹਿਰਦੈ. ਨਾਹਿ ਬੀਚਾਰਿਓ ਰੇ ॥
trisanaa trikhaa bhookh bhram laagee; hiradai. naeh beechaario re |
Sant Singh KhalsaThe thirst of desire and the hunger of doubt afflict you; you do not contemplate the Lord in your heart.
Manmohan SinghThou sufferest from the thirst of desire and the hunger of doubt, as thou reflectest not on God in thy mind.
Manmohan Singh (Punjabi)ਤੈਨੂੰ ਖ਼ਾਹਿਸ਼ ਦੀ ਤੇਹ ਅਤੇ ਵਹਿਮ ਦੀ ਭੁੱਖ ਦਾ ਦੁੱਖ ਲੱਗਾ ਹੋਇਆ ਹੈ, ਕਿਉਂਕਿ ਆਪਣੇ ਰਿਦੇ ਅੰਦਰ ਤੂੰ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
Fareedkot Teekaਤ੍ਰਿਸਨਾ ਰੂਪ ਤ੍ਰਿਖਾ ਔਰ ਭ੍ਰਮ ਰੂਪ ਭੂਖ ਲਗੀ ਹੂਈ ਹੈ। ਇਸ ਸੇ ਵਿਆਕੁਲ ਪੁਰਸ ਨੇ ਹ੍ਰਿਦੇ ਮੇਂ ਬੀਚਾਰਿ ਨਹੀਂ ਕੀਆ ਹੈ॥
Prof. Sahib Singhਹੇ ਭਾਈ! ਤੂੰ ਕਦੇ ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਹੈ।ਪਦ ਅਰਥ ਤ੍ਰਿਸਨਾ = ਤ੍ਰੇਹ, ਲਾਲਸਾ,। ਤ੍ਰਿਖਾ = ਤ੍ਰੇਹ, ਲਾਲਸਾ। ਭ੍ਰਮਿ = ਭਰਮ ਵਿਚ, ਭਟਕਣਾ ਦੇ ਕਾਰਨ।
SikhNet (Spanish)El deseo es tu sed, la duda tu hambre, porque no has meditado en tu Señor.
ਉਨਮਤ ਮਾਨ ਹਿਰਿਓ, ਮਨ ਮਾਹੀ; ਗੁਰ ਕਾ ਸਬਦੁ. ਨ ਧਾਰਿਓ ਰੇ ॥੨॥
aunamat maan hirio, man maahee; gur kaa sabad. na dhaario re |2|
Sant Singh KhalsaIntoxicated with pride, you cheat yourself; you have not enshrined the Word of the Guru's Shabad within your mind. ||2||
Manmohan SinghThe intoxication of self-adoration defrauds thou who keep not Guru's instruction in their mind.
Manmohan Singh (Punjabi)ਸਵੈ-ਪੂਜਾ ਦਾ ਨਸ਼ਾਂ ਉਨ੍ਹਾਂ ਨੂੰ ਠੱਗ ਲੈਦਾ ਹੈ, ਜੋ ਗੁਰਾਂ ਦਾ ਉਪਦੇਸ਼ ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦੇ।
Fareedkot Teekaਮਾਨ ਆਦਿ ਵਿਕਾਰੋਂ ਕਰ (ਉਨਮਤ) ਸੌਦਾਈ ਹੋ ਗ੍ਯਾ ਹੈ ਇਸ ਸੇ ਲੂਟਾ ਗਿਆ, ਹੈ, ਕਿਉਂ ਜੋ ਮਨ ਕੇ ਬੀਚ ਗੁਰੋਂ ਕਾ ਸਬਦੁ ਧਾਰਾ ਨਹੀਂ ਹੈ॥੨॥☬ਜੇ ਕਹੇ ਗੁਰ ਉਪਦੇਸ ਨਾ ਧਾਰਨੇ ਮੇਂ ਕੌਣ ਕਾਰਨ ਰਹਾ? ਤਿਸ ਪਰ ਕਹਤੇ ਹੈਂ:
Prof. Sahib Singh(ਕਰਮਾਂ ਧਰਮਾਂ ਵਿਚ ਹੀ) ਤੂੰ ਮਸਤਿਆ ਤੇ ਹੰਕਾਰਿਆ ਰਹਿੰਦਾ ਹੈਂ। ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ ॥੨॥ਪਦ ਅਰਥ ਉਨਮਤ = ਮਸਤਿਆ ਹੋਇਆ। ਹਿਰਿਓ = ਠੱਗਿਆ ਹੋਇਆ। ਮਾਨ ਹਿਰਿਓ = ਹੰਕਾਰ ਦਾ ਠੱਗਿਆ ਹੋਇਆ ॥੨॥
SikhNet (Spanish)Intoxicado con el ego, tu mente vaga, y no enalteces en ella la Palabra del Guru.(2)
ਸੁਆਦ ਲੁਭਤ. ਇੰਦ੍ਰੀ ਰਸ ਪ੍ਰੇਰਿਓ; ਮਦ ਰਸ ਲੈਤ ਬਿਕਾਰਿਓ ਰੇ ॥
suaad lubhat. indree ras prerio; mad ras lait bikaario re |
Sant Singh KhalsaThose who are deluded by sensual pleasures, who are tempted by sexual delights and enjoy wine are corrupt.
Manmohan SinghSinful are they who are led away by worldly pleasures, who are tempted by sexual delights and who enjoy relish of wine.
Manmohan Singh (Punjabi)ਪਾਪੀ ਹਨ ਉਹ ਜੋ ਸੰਸਾਰੀ ਖੁਸ਼ੀਆਂ ਅੰਦਰ ਗੁਮਰਾਹ ਹਨ। ਜੋ ਵਿਸ਼ੇ ਭੋਗ ਦੇ ਸੁਆਦਾਂ ਅੰਦਰ ਮਨੇ ਹਨ ਅਤੇ ਜੋ ਸ਼ਰਾਬ ਦਾ ਸੁਆਦ ਲੈਂਦੇ ਹਨ।
Fareedkot Teekaਜਬ ਇੰਦ੍ਰਓਂ ਕੇ ਰਸੋਂ ਨੇ ਪ੍ਰੇਰਿਆ ਤਬ ਤਿਨ ਸਬਦ ਸਪਰਸ ਰੂਪ ਰਸ ਗੰਧ ਕੇ ਸੁਆਦ ਮੇਂ ਲੋਭਾਇਵਾਨ ਹੋ ਗਿਆ। ਯਾਂ ਤੇ ਬਿਕਾਰੋਂ ਕੇ ਰਸ ਲੇਤੇ ਹੂਏ ਕੋ ਮਦ ਹੋ ਗਿਆ, ਵਾ (ਮਦ) ਮਦਰਾਇ ਵਿਕਾਰੋਂ ਕੇ ਰਸ ਕੋ ਲੇਤਾ ਹੈ॥☬ਜੇ ਕਹੇ ਕਿਸੀ ਪ੍ਰਕਾਰ ਤਿਨ ਕਾ ਉਧਾਰ ਭੀ ਹੋਵੈ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਪ੍ਰਭੂ ਨੂੰ ਵਿਸਾਰਨ ਕਰਕੇ) ਤੂੰ (ਦੁਨੀਆ ਦੇ) ਸੁਆਦਾਂ ਦਾ ਲੋਭੀ ਬਣ ਰਿਹਾ ਹੈਂ। ਇੰਦ੍ਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ।ਪਦ ਅਰਥ ਲੁਭਤ = ਲੋਭੀ। ਰਸ = ਚਸਕੇ। ਮਦ = ਨਸ਼ਾ।
SikhNet (Spanish)Engañado por los placeres sensuales, bebes el vino de la maldad.
ਕਰਮ ਭਾਗ ਸੰਤਨ ਸੰਗਾਨੇ; ਕਾਸਟ. ਲੋਹ ਉਧਾਰਿਓ ਰੇ ॥੩॥
karam bhaag santan sangaane; kaasatt. loh udhaario re |3|
Sant Singh KhalsaBut those who, through destiny and good karma, join the Society of the Saints, float over the ocean, like iron attached to wood. ||3||
Manmohan SinghThey, who through good luck and destiny meet the society of saints, float over like iron attached to wood.
Manmohan Singh (Punjabi)ਜੋ ਉਤਮ ਨਸੀਬਾਂ ਅਤੇ ਕਿਸਮਤ ਰਾਹੀਂ ਸਾਧ ਸੰਗਤ ਨਾਲ ਜੁੜਦੇ ਹਨ, ਉਹ ਲੱਕੜ ਨਾਲ ਲੱਗੇ ਹੋਏ ਲੋਹੇ ਵਾਙ ਪਾਰ ਉਤਰ ਜਾਂਦੇ ਹਨ।
Fareedkot Teekaਜਿਸ ਕੇ ਪੁੰਨ ਰੂਪ ਕਰਮ ਜਾਗੇ ਹੈਂ, ਸੋ ਸੰਸਾਰ ਸੇ ਭਾਗ ਕਰ ਸੰਤੋਂ ਕੇ ਸੰਗ ਮੇਂ ਆਏ ਹੈਂ, ਜੈਸੇ ਕਾਸਟ ਕੇ ਸੰਗ ਲੋਹਾ ਤਰ ਜਾਤਾ ਹੈ, ਤੈਸੇ ਸੰਤੋਂ ਨੇ ਤਿਨ ਕੋ ਉਧਾਰਿਓ ਹੈ॥੩॥
Prof. Sahib Singhਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ (ਜਾਗਦੇ) ਹਨ, ਉਹਨਾਂ ਨੂੰ ਸਾਧ-ਸੰਗਤ ਵਿਚ (ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ) ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ (ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ॥੩॥ਪਦ ਅਰਥ ਕਰਮ = ਚੰਗੇ ਕੰਮ। ਕਰਮ ਭਾਗ = ਜਿਨ੍ਹਾਂ ਦੇ ਭਾਗਾਂ ਵਿਚ ਪਿਛਲੇ ਕੀਤੇ ਚੰਗੇ ਕੰਮ ਹਨ। ਕਾਸਟ = ਲੱਕੜੀ ॥੩॥
SikhNet (Spanish)Aquéllos que están destinados a encontrar a los Santos, nadan a través, así como el plomo en una barca de madera.
ਧਾਵਤ ਜੋਨਿ ਜਨਮ ਭ੍ਰਮਿ ਥਾਕੇ; ਅਬ ਦੁਖ ਕਰਿ ਹਮ ਹਾਰਿਓ ਰੇ ॥
dhaavat jon janam bhram thaake; ab dukh kar ham haario re |
Sant Singh KhalsaI have wandered in doubt and confusion, through birth and reincarnation; now, I am so tired. I am suffering in pain and wasting away.
Manmohan SinghThrough error I have wandered among births of various existences and grown with-travail.
Manmohan Singh (Punjabi)ਭੁਲੇਖੇ ਰਾਹੀਂ ਮੈਂ ਅਨੇਕਾਂ ਜੂਨੀਆਂ ਦੀਆਂ ਪੈਦਾਇਸ਼ਾਂ ਅੰਦਰ ਭਟਕਦਾ ਹੰਭ ਗਿਆ ਹਾਂ। ਹੁਣ ਮੈਂ ਪੀੜ ਨਾਲ ਹਰ ਹੁਟ ਗਿਆ ਹਾਂ।
Fareedkot Teekaਹੇ ਗੁਰੋ! ਭਰਮ ਕਰ ਕੇ ਜੋਨਿਓਂ ਅਰ ਜਨਮ ਮੇਂ ਦੁਖ ਸਹਤ ਧਾਵਤੇ ਹੂਏ ਥਾਕ ਗਏ ਅਬ ਹਮ ਹਾਰ ਗਏ ਹੈਂ॥
Prof. Sahib Singhਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਭਟਕ ਕੇ ਮੈਂ ਤਾਂ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ (ਅਤੇ ਗੁਰੂ ਦੀ ਸ਼ਰਨ ਲਈ ਹੈ।)ਪਦ ਅਰਥ ਧਾਵਤ = ਦੌੜਦੇ ਦੌੜਦੇ। ਭ੍ਰਮਿ = ਭਟਕਣਾ ਵਿਚ। ਦੁਖ ਕਰਿ = ਦੁੱਖ ਪਾ ਪਾ ਕੇ। ਹਾਰਿਓ = ਹਾਰ ਗਿਆ ਹਾਂ, ਥੱਕ ਗਿਆ ਹਾਂ।
SikhNet (Spanish)Fatigado de vagar sin cesar a través de millones de encarnaciones, me rindo de dolor ante mi Señor.
ਕਹਿ ਕਬੀਰ. ਗੁਰ ਮਿਲਤ ਮਹਾ ਰਸੁ; ਪ੍ਰੇਮ ਭਗਤਿ ਨਿਸਤਾਰਿਓ ਰੇ ॥੪॥੧॥੫॥੫੬॥
keh kabeer. gur milat mahaa ras; prem bhagat nisataario re |4|1|5|56|
Sant Singh KhalsaSays Kabeer, meeting with the Guru, I have obtained supreme joy; my love and devotion have saved me. ||4||1||5||56||
Manmohan SinghSays Kabir, on meeting the Guru, I have obtain supreme joy, and my love and devotion have saved me.
Manmohan Singh (Punjabi)ਕਬੀਰ ਜੀ ਆਖਦੇ ਹਨ, ਗੁਰਾਂ ਨੂੰ ਭੇਟਣ ਦੁਆਰਾ ਮੈਨੂੰ ਪਰਮ ਅਨੰਦ ਪਰਾਪਤ ਹੋਇਆ ਹੈ, ਅਤੇ ਪ੍ਰੀਤ ਅਤੇ ਅਨੁਰਾਗ ਨੇ ਮੈਨੂੰ ਬਚਾ ਲਿਆ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਗੁਰੋਂ ਕੇ ਮਿਲਤੇ ਹੀ ਅਤੀ ਅਨੰਦ ਹੋ ਗਿਆ। ਹਮ ਕੋ ਤੋ ਪ੍ਰੇਮ ਭਗਤੀ ਨੇ ਤਾਰਿਆ ਹੈ, ਭਾਵ ਏਹ ਕਿ ਗੁਰੋਂ ਸਾਥ ਮਿਲ ਕਰ ਤੁਮ ਭੀ ਪ੍ਰੇਮਾ ਭਗਤੀ ਕਰੋ॥੪॥੧॥੫॥੫੬॥☬ਕਾਮ ਲੋਭਾਦਿਕੋਂ ਕੀ ਪ੍ਰਬਲਤਾ ਇਸਤ੍ਰੀ ਕੋ ਫਾਂਸੀ ਰੂਪ ਜਨਾਵਤੇ ਹੂਏ ਹਰੀ ਭਜਨ ਕਾ ਉਪਦੇਸ ਕਰਤੇ ਹੂਏ ਸ੍ਵਮਨ ਕੇ ਪ੍ਰਥਾਇ ਕਰ ਦ੍ਰਸ੍ਟਾਂਤੋਂ ਸਹਤ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਸਤਿਗੁਰੂ ਨੂੰ ਮਿਲਦਿਆਂ ਹੀ (ਪ੍ਰਭੂ ਦਾ ਨਾਮ-ਰੂਪ) ਸਭ ਤੋਂ ਸ੍ਰ੍ਰੇਸ਼ਟ ਰਸ ਪੈਦਾ ਹੁੰਦਾ ਹੈ, ਅਤੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਬਚਾ ਲੈਂਦੀ ਹੈ ॥੪॥੧॥੫॥੫੬॥ਪਦ ਅਰਥ ਕਹਿ = ਕਹੈ, ਆਖਦਾ ਹੈ। ਗੁਰ ਮਿਲਤ = ਗੁਰੂ ਨੂੰ ਮਿਲਦਿਆਂ ਹੀ ॥੪॥੧॥੫॥੫੬॥
* ਸ਼ਬਦ ਦਾ ਭਾਵ: ਨਿਰੀਆਂ ਧਾਰਮਿਕ ਰਸਮਾਂ ਤੇ ਵਰਨ ਆਸ਼੍ਰਮਾਂ ਦੀਆਂ ਰਸਮਾਂ ਤਾਂ ਸਗੋਂ ਹਉਮੈ ਪੈਦਾ ਕਰਦੀਆਂ ਹਨ, ਮਾਇਆ ਵਿਚ ਹੀ ਫਸਾਉਂਦੀਆਂ ਹਨ। ਪ੍ਰਭੂ ਦੀ ਮਿਹਰ ਨਾਲ ਜੋ ਮਨੁੱਖ ਸਤ-ਸੰਗ ਵਿਚ ਆ ਕੇ ਨਾਮ ਸਿਮਰਦਾ ਹੈ, ਉਹੀ ਵਿਕਾਰਾਂ ਤੋਂ ਬਚਦਾ ਹੈ।੫੬।
SikhNet (Spanish)Dice Kabir, conociendo al Guru, uno bebe la Verdadera Esencia, y a través de la Alabanza Amorosa, uno es redimido.(4-1-5-56)