ਛੰਤੁ ॥
chhant |
Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤ।
SikhNet (Spanish)Chhant
ਮਿਲਿ ਜਲੁ ਜਲਹਿ ਖਟਾਨਾ ਰਾਮ ॥
mil jal jaleh khattaanaa raam |
Sant Singh KhalsaAs water mixes and blends with water,
Manmohan SinghAs water mixing with water, blends there with,
Manmohan Singh (Punjabi)ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਕੇ ਉਸ ਨਾਲ ਅਭੇਦ ਹੋ ਜਾਂਦਾ ਹੈ,
Fareedkot Teekaਹੇ ਭਾਈ! ਜੈਸੇ ਜਲ ਸੇ ਮਿਲ ਕਰ ਜਲ ਅਭੇਦ ਹੂਆ ਹੈ॥
Prof. Sahib Singh(ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ,ਪਦ ਅਰਥ ਮਿਲਿ = ਮਿਲ ਕੇ। ਜਲਹਿ = ਜਲ ਵਿਚ। ਖਟਾਨਾ = ਇੱਕ-ਰੂਪ ਹੋ ਜਾਂਦਾ ਹੈ।
SikhNet (Spanish)Así como el agua se mezcla con más agua y lo igual se funde con su igual,
ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥
sang jotee jot milaanaa raam |
Sant Singh Khalsaso does one's light mix and blend with the Lord's Light.
Manmohan Singhso merges the saints' light with supreme Light.
Manmohan Singh (Punjabi)ਇਸੇ ਤਰ੍ਹਾਂ ਸੰਤ ਦਾ ਨੂਰ ਪਰਮ-ਨੂਰ ਨਾਲ ਇਕ ਰੂਪ ਹੋ ਜਾਂਦਾ ਹੈ।
Fareedkot Teekaਤੈਸੇ ਸੰਤੋਂ ਕੀ ਜੋਤ ਕਾ ਜੋਤੀ ਰੂਪ ਰਾਮ ਕੇ ਸੰਗ ਸਮਾਉਣਾ ਹੂਆ ਹੈ॥
Prof. Sahib Singh(ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ।ਪਦ ਅਰਥ ਸੰਗਿ = ਨਾਲ। ਜੋਨੀ = ਪਰਮਾਤਮਾ। ਜੋਤਿ = ਜੀਵ ਦੀ ਆਤਮਾ।
SikhNet (Spanish)así el Alma del hombre se inmerge en el Alma de Dios.
ਸੰਮਾਇ ਪੂਰਨ ਪੁਰਖ ਕਰਤੇ; ਆਪਿ ਆਪਹਿ ਜਾਣੀਐ ॥
samaae pooran purakh karate; aap aapeh jaaneeai |
Sant Singh KhalsaMerging with the perfect, all-powerful Creator, one comes to know his own self.
Manmohan SinghMerging into the pervading and powerful Creator, the mortal realises his own real self.
Manmohan Singh (Punjabi)ਵਿਆਪਕ ਤੇ ਬਲਵਾਨ ਸਿਰਜਣਹਾਰ ਵਿੱਚ ਲੀਨ ਹੋ, ਪ੍ਰਾਣੀ ਆਪਣੇ ਨਿੱਜ ਦੇ ਅਸਲ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਵਹੁ ਪੂਰਣ ਕਰਤੇ ਪੁਰਖ ਮੇਂ ਸਮਾਏ ਹੂਏ ਹੈਂ ਔਰ ਅਪਨੇ ਆਪ ਕੋ ਬ੍ਰਹਮ ਜਾਨਤੇ ਹੈਂ॥
Prof. Sahib Singhਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ, ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ,ਪਦ ਅਰਥ ਸੰਮਾਇ = ਸਮਾ ਲਏ ਹਨ, ਮਿਲਾ ਲਏ ਹਨ। ਕਰਤੇ = ਕਰਤਾਰ ਨੇ। ਆਪਹਿ = ਆਪ ਹੀ। ਜਾਣੀਐ = ਜਾਣਿਆ ਜਾਂਦਾ ਹੈ।
SikhNet (Spanish)Cuando uno se inmerge en el Ser Perfecto, uno conoce Su Esencia.
ਤਹ ਸੁੰਨਿ ਸਹਜਿ ਸਮਾਧਿ ਲਾਗੀ; ਏਕੁ ਏਕੁ ਵਖਾਣੀਐ ॥
teh sun sehaj samaadh laagee; ek ek vakhaaneeai |
Sant Singh KhalsaThen, he enters the celestial state of absolute Samaadhi, and speaks of the One and Only Lord.
Manmohan SinghThen, he assumes trance into the Absolute Lord and utters the Name of the One Lord. alone.
Manmohan Singh (Punjabi)ਤਦ ਉਸ ਦੀ ਨਿਰਗੁਣ ਪ੍ਰਭੂ ਅੰਦਰ ਤਾੜੀ ਲੱਗ ਜਾਂਦੀ ਹੈ ਤੇ ਉਹ ਕੇਵਲ ਇਕ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ।
Fareedkot Teekaਜੋ ਏਕੋ ਏਕ ਕਹੀਤਾ ਹੈ ਤਿਸ ਅਫੁਰ ਮੇਂ ਸਹਜੇ ਹੀ ਤਿਨ ਕੀ ਸਮਾਧੀ ਲਗ ਰਹੀ ਹੈ॥
Prof. Sahib Singhਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ।ਪਦ ਅਰਥ ਤਹ = ਉਥੇ, ਉਹਨਾਂ ਦੇ ਹਿਰਦੇ ਵਿਚ। ਸੁੰਨਿ = ਵਿਕਾਰਾਂ ਵਲੋਂ ਸੁੰਞ। ਸਹਜਿ = ਆਤਮਕ ਅਡੋਲਤਾ ਵਿਚ। ਵਖਾਣੀਐ = ਵਖਾਣਿਆ ਜਾਂਦਾ ਹੈ, ਸਿਫ਼ਤ-ਸਾਲਾਹ ਹੁੰਦੀ ਹੈ।
SikhNet (Spanish)Entra en el trance inmortal del Equilibrio y recita el Nombre del Uno sólo.
ਆਪਿ ਗੁਪਤਾ ਆਪਿ ਮੁਕਤਾ; ਆਪਿ ਆਪੁ ਵਖਾਨਾ ॥
aap gupataa aap mukataa; aap aap vakhaanaa |
Sant Singh KhalsaHe Himself is unmanifest, and He Himself is liberated; He Himself speaks of Himself.
Manmohan SinghHimself the Lord is unmanifest and Himself detached. Himself He utters His own praise.
Manmohan Singh (Punjabi)ਖੁਦ ਸੁਆਮੀ ਅਲੋਪ ਹੈ ਅਤੇ ਖੁਦ ਹੀ ਨਿਰਲੇਪ। ਖੁਦ ਹੀ ਉਹ ਆਪਣੇ ਆਪ ਦਾ ਜੱਸ ਉਚਾਰਨ ਕਰਦਾ ਹੈ।
Fareedkot Teekaਆਪ ਹੀ ਗੁਪਤ ਰੂਪ ਹੈ, ਆਪ ਹੀ ਮੁਕਤ ਰੂਪ ਹੈ, ਆਪ ਹੀ ਬਖ੍ਯਾਨ ਕਰਤਾ ਹੈ, ਐਸੀ ਗੁਰਮੁਖੋਂ ਕੀ ਦ੍ਰਿਸਟੀ ਭਈ ਹੈ॥
Prof. Sahib Singhਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ।ਪਦ ਅਰਥ ਗੁਪਤਾ = ਲੁਕਿਆ ਹੋਇਆ। ਮੁਕਤਾ = ਮਾਇਆ ਦੇ ਮੋਹ ਤੋਂ ਰਹਿਤ। ਆਪੁ = ਆਪਣੇ ਆਪ ਨੂੰ {ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਵੇਖੋ}।
SikhNet (Spanish)El Señor está escondido en todo, pero permanece desapegado y recita Él Mismo Su propia Alabanza.
ਨਾਨਕ. ਭ੍ਰਮ ਭੈ ਗੁਣ ਬਿਨਾਸੇ; ਮਿਲਿ ਜਲੁ ਜਲਹਿ ਖਟਾਨਾ ॥੪॥੨॥
naanak. bhram bhai gun binaase; mil jal jaleh khattaanaa |4|2|
Sant Singh KhalsaO Nanak, doubt, fear and the limitations of the three qualities are dispelled, as one merges into the Lord, like water blending with water. ||4||2||
Manmohan SinghDoubt, dread and the three moods of the Guru-ward are dispelled and like water, mingling with water, he blends with the Lord, O Nanak.
Manmohan Singh (Punjabi)ਹੇ ਨਾਨਕ, ਗੁਰਮੁੱਖ ਦਾ ਸੰਦੇਹ, ਡਰ ਅਤੇ ਤਿੰਨੇ ਸੁਭਾਵ ਨਾਸ ਹੋ ਜਾਂਦੇ ਹਨ। ਪਾਣੀ ਦੇ ਪਾਣੀ ਨਾਲ ਮਿਲਣ ਦੀ ਮਾਨੰਦ ਉਹ ਸਾਈਂ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਭ੍ਰਮ ਔਰ ਭ੍ਯ ਤਥਾ ਤੀਨੋਂ ਗੁਨ ਨਾਸ ਹੋ ਗਏ ਹੈਂ, ਅਰ ਵਹੁ ਪ੍ਰਭੂ ਸੇ ਐਸੇ ਮਿਲੇ ਹੈਂ ਜੈਸੇ ਜਲ ਮੇਂ ਜਲ ਮਿਲਾ ਹੈ॥੪॥੨॥
Prof. Sahib Singhਹੇ ਨਾਨਕ! (ਸੇਵਕ ਦੇ) ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ ॥੪॥੨॥ਪਦ ਅਰਥ ਗੁਣ = ਮਾਇਆ ਦੇ ਤਿੰਨ ਗੁਣ ॥੪॥੨॥
SikhNet (Spanish)Dice Nanak, aquéllos que se inmergen en su igual, así como el agua se mezcla con más agua, son liberados de la duda del miedo y entonces trascienden las tres cualidades. (4-2)