ੴ

ਸਿੱਖਬਾਣੀ · SikhBani

Ang 578

Sri Guru Granth Sahib · Raag Vadhans · 5 shabads, 40 lines
Translations
Shabad Guru Arjan Dev Ji Raag Vadhans continued from Ang 577

ਕਹੁ ਨਾਨਕ. ਤਿਨ ਖੰਨੀਐ ਵੰਞਾ ਜਿਨ; ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥

kahu naanak. tin khaneeai vanyaa jin; ghatt meraa har prabh vootthaa |3|

Sant Singh KhalsaSays Nanak, I am every bit a sacrifice to those, within whose hearts my Lord God abides. ||3||
Manmohan SinghSays, Nanak, I am a sacrifice unto him, within whose mind abides my Lord God.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੇ ਅੰਤਰ-ਆਤਮੇ ਮੇਰਾ ਸੁਆਮੀ ਵਾਹਿਗੁਰੂ ਵਸਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਘਟ ਮੇਂ ਮੇਰਾ ਮਾਲਕ ਪ੍ਰਭੂ ਬਸਾ ਹੈ ਮੈਂ ਤਿਨ ਪਰ ਟੁਕੜੇ ਹੋਤਾ ਹਾਂ॥੩॥
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥੩॥

ਪਦ ਅਰਥ ਜਿਨ ਘਟਿ = ਜਿਨ੍ਹਾਂ ਦੇ ਹਿਰਦੇ ਵਿਚ ॥੩॥

SikhNet (Spanish)Dice Nanak, ofrezco mi ser en sacrificio a aquél en cuyo corazón habita el Señor, el Dios.(3)

Open this shabad (7 lines, Angs 577-578) →

Shabad Guru Arjan Dev Ji Raag Vadhans

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਜੋ ਲੋੜੀਦੇ ਰਾਮ; ਸੇਵਕ ਸੇਈ ਕਾਂਢਿਆ ॥

jo lorreede raam; sevak seee kaandtiaa |

Sant Singh KhalsaThose who long for the Lord, are said to be His servants.
Manmohan SinghThey who long for the Omnipresent Lord, are said to be His servants.
Manmohan Singh (Punjabi)ਜਿਹੜੇ ਸਰਬ-ਵਿਆਪਕ ਸਾਈਂ ਨੂੰ ਚਾਹੁੰਦੇ ਹਨ, ਉਹ ਹੀ ਉਸ ਦੇ ਦਾਸ ਆਖੇ ਜਾਂਦੇ ਹਨ।
Fareedkot Teekaਜੋ ਰਾਮ ਕੋ ਚਾਹਿਤੇ ਵਾ ਢੂੰਢਤੇ ਹੈਂ ਸੋਈ ਸੇਵਕ (ਕਾਂਢਿਆ) ਕਹੀਤੇ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ।

ਪਦ ਅਰਥ ਲੋੜੀਦੇ ਰਾਮ = ਰਾਮ ਨੂੰ ਚੰਗੇ ਲੱਗਦੇ ਹਨ। ਸੇਈ = ਉਹੀ {ਬਹੁ-ਵਚਨ}। ਕਾਂਢਿਆ = ਅਖਵਾਂਦੇ ਹਨ।

SikhNet (Spanish)Aquéllos que buscan a su Señor, son los Verdaderos Sirvientes de Dios.

ਨਾਨਕ ਜਾਣੇ ਸਤਿ; ਸਾਂਈ. ਸੰਤ ਨ ਬਾਹਰਾ ॥੧॥

naanak jaane sat; saanee. sant na baaharaa |1|

Sant Singh KhalsaNanak knows this Truth, that the Lord is not different from His Saint. ||1||
Manmohan SinghNanak knows this truth, that the Lord is not different from His saint.
Manmohan Singh (Punjabi)ਨਾਨਕ ਇਸ ਸੱਚ ਨੂੰ ਜਾਣਦਾ ਹੈ ਕਿ ਸੁਆਮੀ ਆਪਣੇ ਸੰਤਾਂ ਨਾਲੋਂ ਵੱਖਰਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਸ ਬਾਰਤਾ ਕੋ ਸਭ ਜਾਣੋ, ਜੋ ਹਰਿ ਸੰਤੋਂ ਸੇ ਬਾਹਰ ਅਰਥਾਤ ਭਿੰਨ ਨਹੀਂ ਹੈ॥੧॥☬ਗੁਰਮੁਖੋਂ ਕਾ ਹਰੀ ਸੇ ਅਭੇਦ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ॥੧॥

ਪਦ ਅਰਥ ਜਾਣੇ = ਜਾਣਿ, ਸਮਝ। ਸਤਿ = ਸੱਚ। ਬਾਹਰਾ = ਵੱਖਰਾ ॥੧॥

SikhNet (Spanish)Dice Nanak, es Verdad que el Señor habita en los corazones de los Santos. (1)

Open this shabad →

Shabad Guru Arjan Dev Ji Raag Vadhans

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਦ।
Prof. Sahib Singhਛੰਤ।
SikhNet (Spanish)Chhant

ਮਿਲਿ ਜਲੁ ਜਲਹਿ ਖਟਾਨਾ ਰਾਮ ॥

mil jal jaleh khattaanaa raam |

Sant Singh KhalsaAs water mixes and blends with water,
Manmohan SinghAs water mixing with water, blends there with,
Manmohan Singh (Punjabi)ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਕੇ ਉਸ ਨਾਲ ਅਭੇਦ ਹੋ ਜਾਂਦਾ ਹੈ,
Fareedkot Teekaਹੇ ਭਾਈ! ਜੈਸੇ ਜਲ ਸੇ ਮਿਲ ਕਰ ਜਲ ਅਭੇਦ ਹੂਆ ਹੈ॥
Prof. Sahib Singh(ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ,

ਪਦ ਅਰਥ ਮਿਲਿ = ਮਿਲ ਕੇ। ਜਲਹਿ = ਜਲ ਵਿਚ। ਖਟਾਨਾ = ਇੱਕ-ਰੂਪ ਹੋ ਜਾਂਦਾ ਹੈ।

SikhNet (Spanish)Así como el agua se mezcla con más agua y lo igual se funde con su igual,

ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥

sang jotee jot milaanaa raam |

Sant Singh Khalsaso does one's light mix and blend with the Lord's Light.
Manmohan Singhso merges the saints' light with supreme Light.
Manmohan Singh (Punjabi)ਇਸੇ ਤਰ੍ਹਾਂ ਸੰਤ ਦਾ ਨੂਰ ਪਰਮ-ਨੂਰ ਨਾਲ ਇਕ ਰੂਪ ਹੋ ਜਾਂਦਾ ਹੈ।
Fareedkot Teekaਤੈਸੇ ਸੰਤੋਂ ਕੀ ਜੋਤ ਕਾ ਜੋਤੀ ਰੂਪ ਰਾਮ ਕੇ ਸੰਗ ਸਮਾਉਣਾ ਹੂਆ ਹੈ॥
Prof. Sahib Singh(ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ।

ਪਦ ਅਰਥ ਸੰਗਿ = ਨਾਲ। ਜੋਨੀ = ਪਰਮਾਤਮਾ। ਜੋਤਿ = ਜੀਵ ਦੀ ਆਤਮਾ।

SikhNet (Spanish)así el Alma del hombre se inmerge en el Alma de Dios.

ਸੰਮਾਇ ਪੂਰਨ ਪੁਰਖ ਕਰਤੇ; ਆਪਿ ਆਪਹਿ ਜਾਣੀਐ ॥

samaae pooran purakh karate; aap aapeh jaaneeai |

Sant Singh KhalsaMerging with the perfect, all-powerful Creator, one comes to know his own self.
Manmohan SinghMerging into the pervading and powerful Creator, the mortal realises his own real self.
Manmohan Singh (Punjabi)ਵਿਆਪਕ ਤੇ ਬਲਵਾਨ ਸਿਰਜਣਹਾਰ ਵਿੱਚ ਲੀਨ ਹੋ, ਪ੍ਰਾਣੀ ਆਪਣੇ ਨਿੱਜ ਦੇ ਅਸਲ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਵਹੁ ਪੂਰਣ ਕਰਤੇ ਪੁਰਖ ਮੇਂ ਸਮਾਏ ਹੂਏ ਹੈਂ ਔਰ ਅਪਨੇ ਆਪ ਕੋ ਬ੍ਰਹਮ ਜਾਨਤੇ ਹੈਂ॥
Prof. Sahib Singhਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ, ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ,

ਪਦ ਅਰਥ ਸੰਮਾਇ = ਸਮਾ ਲਏ ਹਨ, ਮਿਲਾ ਲਏ ਹਨ। ਕਰਤੇ = ਕਰਤਾਰ ਨੇ। ਆਪਹਿ = ਆਪ ਹੀ। ਜਾਣੀਐ = ਜਾਣਿਆ ਜਾਂਦਾ ਹੈ।

SikhNet (Spanish)Cuando uno se inmerge en el Ser Perfecto, uno conoce Su Esencia.

ਤਹ ਸੁੰਨਿ ਸਹਜਿ ਸਮਾਧਿ ਲਾਗੀ; ਏਕੁ ਏਕੁ ਵਖਾਣੀਐ ॥

teh sun sehaj samaadh laagee; ek ek vakhaaneeai |

Sant Singh KhalsaThen, he enters the celestial state of absolute Samaadhi, and speaks of the One and Only Lord.
Manmohan SinghThen, he assumes trance into the Absolute Lord and utters the Name of the One Lord. alone.
Manmohan Singh (Punjabi)ਤਦ ਉਸ ਦੀ ਨਿਰਗੁਣ ਪ੍ਰਭੂ ਅੰਦਰ ਤਾੜੀ ਲੱਗ ਜਾਂਦੀ ਹੈ ਤੇ ਉਹ ਕੇਵਲ ਇਕ ਪ੍ਰਭੂ ਦੇ ਨਾਮ ਦਾ ਹੀ ਉਚਾਰਨ ਕਰਦਾ ਹੈ।
Fareedkot Teekaਜੋ ਏਕੋ ਏਕ ਕਹੀਤਾ ਹੈ ਤਿਸ ਅਫੁਰ ਮੇਂ ਸਹਜੇ ਹੀ ਤਿਨ ਕੀ ਸਮਾਧੀ ਲਗ ਰਹੀ ਹੈ॥
Prof. Sahib Singhਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ।

ਪਦ ਅਰਥ ਤਹ = ਉਥੇ, ਉਹਨਾਂ ਦੇ ਹਿਰਦੇ ਵਿਚ। ਸੁੰਨਿ = ਵਿਕਾਰਾਂ ਵਲੋਂ ਸੁੰਞ। ਸਹਜਿ = ਆਤਮਕ ਅਡੋਲਤਾ ਵਿਚ। ਵਖਾਣੀਐ = ਵਖਾਣਿਆ ਜਾਂਦਾ ਹੈ, ਸਿਫ਼ਤ-ਸਾਲਾਹ ਹੁੰਦੀ ਹੈ।

SikhNet (Spanish)Entra en el trance inmortal del Equilibrio y recita el Nombre del Uno sólo.

ਆਪਿ ਗੁਪਤਾ ਆਪਿ ਮੁਕਤਾ; ਆਪਿ ਆਪੁ ਵਖਾਨਾ ॥

aap gupataa aap mukataa; aap aap vakhaanaa |

Sant Singh KhalsaHe Himself is unmanifest, and He Himself is liberated; He Himself speaks of Himself.
Manmohan SinghHimself the Lord is unmanifest and Himself detached. Himself He utters His own praise.
Manmohan Singh (Punjabi)ਖੁਦ ਸੁਆਮੀ ਅਲੋਪ ਹੈ ਅਤੇ ਖੁਦ ਹੀ ਨਿਰਲੇਪ। ਖੁਦ ਹੀ ਉਹ ਆਪਣੇ ਆਪ ਦਾ ਜੱਸ ਉਚਾਰਨ ਕਰਦਾ ਹੈ।
Fareedkot Teekaਆਪ ਹੀ ਗੁਪਤ ਰੂਪ ਹੈ, ਆਪ ਹੀ ਮੁਕਤ ਰੂਪ ਹੈ, ਆਪ ਹੀ ਬਖ੍ਯਾਨ ਕਰਤਾ ਹੈ, ਐਸੀ ਗੁਰਮੁਖੋਂ ਕੀ ਦ੍ਰਿਸਟੀ ਭਈ ਹੈ॥
Prof. Sahib Singhਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ।

ਪਦ ਅਰਥ ਗੁਪਤਾ = ਲੁਕਿਆ ਹੋਇਆ। ਮੁਕਤਾ = ਮਾਇਆ ਦੇ ਮੋਹ ਤੋਂ ਰਹਿਤ। ਆਪੁ = ਆਪਣੇ ਆਪ ਨੂੰ {ਲਫ਼ਜ਼ 'ਆਪਿ' ਅਤੇ 'ਆਪੁ' ਦਾ ਫ਼ਰਕ ਵੇਖੋ}।

SikhNet (Spanish)El Señor está escondido en todo, pero permanece desapegado y recita Él Mismo Su propia Alabanza.

ਨਾਨਕ. ਭ੍ਰਮ ਭੈ ਗੁਣ ਬਿਨਾਸੇ; ਮਿਲਿ ਜਲੁ ਜਲਹਿ ਖਟਾਨਾ ॥੪॥੨॥

naanak. bhram bhai gun binaase; mil jal jaleh khattaanaa |4|2|

Sant Singh KhalsaO Nanak, doubt, fear and the limitations of the three qualities are dispelled, as one merges into the Lord, like water blending with water. ||4||2||
Manmohan SinghDoubt, dread and the three moods of the Guru-ward are dispelled and like water, mingling with water, he blends with the Lord, O Nanak.
Manmohan Singh (Punjabi)ਹੇ ਨਾਨਕ, ਗੁਰਮੁੱਖ ਦਾ ਸੰਦੇਹ, ਡਰ ਅਤੇ ਤਿੰਨੇ ਸੁਭਾਵ ਨਾਸ ਹੋ ਜਾਂਦੇ ਹਨ। ਪਾਣੀ ਦੇ ਪਾਣੀ ਨਾਲ ਮਿਲਣ ਦੀ ਮਾਨੰਦ ਉਹ ਸਾਈਂ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੇ ਭ੍ਰਮ ਔਰ ਭ੍ਯ ਤਥਾ ਤੀਨੋਂ ਗੁਨ ਨਾਸ ਹੋ ਗਏ ਹੈਂ, ਅਰ ਵਹੁ ਪ੍ਰਭੂ ਸੇ ਐਸੇ ਮਿਲੇ ਹੈਂ ਜੈਸੇ ਜਲ ਮੇਂ ਜਲ ਮਿਲਾ ਹੈ॥੪॥੨॥
Prof. Sahib Singhਹੇ ਨਾਨਕ! (ਸੇਵਕ ਦੇ) ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ ॥੪॥੨॥

ਪਦ ਅਰਥ ਗੁਣ = ਮਾਇਆ ਦੇ ਤਿੰਨ ਗੁਣ ॥੪॥੨॥

SikhNet (Spanish)Dice Nanak, aquéllos que se inmergen en su igual, así como el agua se mezcla con más agua, son liberados de la duda del miedo y entonces trascienden las tres cualidades. (4-2)

Open this shabad →

Shabad Guru Arjan Dev Ji Raag Vadhans

ਵਡਹੰਸੁ ਮਹਲਾ ੫ ॥

vaddahans mahalaa 5 |

Sant Singh KhalsaWadahans, Fifth Mehl:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਿਸ਼ਾਹੀ।
SikhNet (Spanish)Wadajans, Mejl Guru Aryan, Quinto Canal Divino.

ਪ੍ਰਭ ਕਰਣ ਕਾਰਣ ਸਮਰਥਾ ਰਾਮ ॥

prabh karan kaaran samarathaa raam |

Sant Singh KhalsaGod is the all-powerful Creator, the Cause of causes.
Manmohan SinghThe All-powerful Lord is the creator and the cause.
Manmohan Singh (Punjabi)ਸਰਬ-ਸ਼ਕਤੀਵਾਨ ਵਾਹਿਗੁਰੂ ਆਪ ਹੀ ਕਰਤਾ ਅਤੇ ਆਪ ਹੀ ਕਾਰਜ ਹੈ।
Fareedkot Teekaਹੇ ਪ੍ਰਭ ਕਾਰਣ ਕਰਣ ਸਮਰਥਾ (ਰਾਮ) ਬ੍ਯਾਪਕ! ॥
Prof. Sahib Singhਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ!

ਪਦ ਅਰਥ ਕਰਣ = ਸ੍ਰਿਸ਼ਟੀ। ਕਾਰਣ = ਮੂਲ। ਸਮਰਥਾ = ਸਭ ਤਾਕਤਾਂ ਵਾਲਾ।

SikhNet (Spanish)Nuestro Señor Todopoderoso es el Creador y la Causa;

ਰਖੁ ਜਗਤੁ ਸਗਲ, ਦੇ ਹਥਾ ਰਾਮ ॥

rakh jagat sagal, de hathaa raam |

Sant Singh KhalsaHe preserves the whole world, reaching out with His hand.
Manmohan SinghGiving His hand, He preserves the whole world.
Manmohan Singh (Punjabi)ਆਪਣਾ ਹੱਥ ਦੇ ਕੇ ਉਹ ਸਾਰੇ ਸੰਸਾਰ ਦੀ ਰੱਖਿਆ ਕਰਦਾ ਹੈ।
Fareedkot Teekaਅਪਨਾ ਹਾਥ ਦੇ ਕਰ ਸਾਰੇ ਸੰਸਾਰ ਕੀ ਰਖ੍ਯਾ ਕਰੋ॥
Prof. Sahib Singh(ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ।

ਪਦ ਅਰਥ ਸਗਲ = ਸਾਰਾ। ਦੇ = ਦੇ ਕੇ।

SikhNet (Spanish)por Su Gracia conserva al mundo íntegro. Todopoderoso, Refugio Invaluable, Tesoro de Misericordia,

ਸਮਰਥ ਸਰਣਾ ਜੋਗੁ ਸੁਆਮੀ; ਕ੍ਰਿਪਾ ਨਿਧਿ ਸੁਖਦਾਤਾ ॥

samarath saranaa jog suaamee; kripaa nidh sukhadaataa |

Sant Singh KhalsaHe is the all-powerful, safe Sanctuary, Lord and Master, Treasure of mercy, Giver of peace.
Manmohan SinghOmnipotent, Refuge-worthy, Treasure of compassion and the Peace bestower is he, the Lord.
Manmohan Singh (Punjabi)ਸਰਬ-ਸ਼ਕਤੀਵਾਨ, ਪਨਾਹ ਦੇਣ ਦੇ ਲਾਇਕ, ਰਹਿਮਤ ਦਾ ਖਜਾਨਾ ਅਤੇ ਆਰਾਮ ਬਖਸ਼ਣਹਾਰ ਹੈ ਉਹ ਸਾਹਿਬ।
Fareedkot Teekaਹੇ ਸ੍ਵਾਮੀ! ਤੂੰ ਸਮਰਥ ਸਰਣ, ਭਾਵ ਆਸਰਾ ਦੇਨੇ ਜੋਗ ਹੈਂ ਔ ਸੁਖੋਂ ਕਾ ਦਾਤਾ ਤਥਾ ਕ੍ਰਿਪਾ ਨਿਧਾਨ ਹੈਂ॥
Prof. Sahib Singhਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ!

ਪਦ ਅਰਥ ਸਰਣਾ ਜੋਗੁ = ਸਰਨ ਆਏ ਦੀ ਸਹਾਇਤਾ ਕਰ ਸਕਣ ਵਾਲਾ। ਨਿਧਿ = ਖ਼ਜ਼ਾਨਾ। ਹੰਉ = ਮੈਂ।

SikhNet (Spanish)Maestro Dador de Éxtasis es Él. Ofrezco mi ser en sacrificio a Sus Sirvientes, aquéllos que conocen al Único Señor.

ਹੰਉ ਕੁਰਬਾਣੀ ਦਾਸ ਤੇਰੇ; ਜਿਨੀ ਏਕੁ ਪਛਾਤਾ ॥

hnau kurabaanee daas tere; jinee ek pachhaataa |

Sant Singh KhalsaI am a sacrifice to Your slaves, who recognize only the One Lord.
Manmohan SinghI am a sacrifice unto Thine slaves, who recoginse but the One Lord alone.
Manmohan Singh (Punjabi)ਮੈਂ ਤੇਰੇ ਗੁਮਾਸ਼ਤਿਆਂ ਤੋਂ ਬਲਿਹਾਰ ਜਾਂਦਾ ਹਾਂ, ਜੋ ਕੇਵਲ ਇਕ ਸਾਹਿਬ ਨੂੰ ਹੀ ਸਿੰਞਾਣਦੇ ਹਨ।
Fareedkot Teekaਜਿਨ ਤੇਰੇ ਦਾਸੋਂ ਨੇ ਤੁਝ ਕੋ ਏਕ ਕਰ ਜਾਨਾ ਹੈ ਹਮ ਤਿਨ ਕੇ ਬਲਿਹਾਰ ਜਾਤੇ ਹੈਂ॥
Prof. Sahib Singhਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ।

ਪਦ ਅਰਥ ਜਿਨੀ = ਜਿਨ੍ਹਾਂ ਨੇ।

SikhNet (Spanish)Su color o Su signo nadie lo puede descifrar;

ਵਰਨੁ ਚਿਹਨੁ. ਨ ਜਾਇ ਲਖਿਆ; ਕਥਨ ਤੇ ਅਕਥਾ ॥

varan chihan. na jaae lakhiaa; kathan te akathaa |

Sant Singh KhalsaHis color and shape cannot be seen; His description is indescribable.
Manmohan SinghHis colour and form cannot be deciphered and ineffable is His description
Manmohan Singh (Punjabi)ਉਸ ਦਾ ਰੰਗ ਤੇ ਮੁਹਾਦਰਾਂ ਅਨੁਭਵ ਕੀਤਾ ਨਹੀਂ ਜਾ ਸਕਦਾ ਅਤੇ ਅਕਹਿ ਹੈ ਉਸ ਦਾ ਵਰਣਨ।
Fareedkot Teekaਤੇਰਾ ਰੰਗ ਔ ਨਿਸਾਨ ਲਖਾ ਨਹੀਂ ਜਾਤਾ ਔ ਕਹਨੇ ਸੇ ਅਕਹ ਹੈ॥
Prof. Sahib Singhਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ।

ਪਦ ਅਰਥ ਵਰਨੁ = ਰੰਗ। ਚਿਹਨੁ = ਨਿਸ਼ਾਨ। ਕਥਨ ਤੇ = ਬਿਆਨ ਤੋਂ।

SikhNet (Spanish)impronunciable e inefable es Su Alabanza.

ਬਿਨਵੰਤਿ ਨਾਨਕ. ਸੁਣਹੁ ਬਿਨਤੀ; ਪ੍ਰਭ ਕਰਣ ਕਾਰਣ ਸਮਰਥਾ ॥੧॥

binavant naanak. sunahu binatee; prabh karan kaaran samarathaa |1|

Sant Singh KhalsaPrays Nanak, hear my prayer, O God, Almighty Creator, Cause of causes. ||1||
Manmohan SinghPrays Nanak, O Omnipotent Lord, Himself the Creator and the cause. hear Thou, my supplication.
Manmohan Singh (Punjabi)ਨਾਨਕ ਅਰਦਾਸ ਕਰਦਾ ਹੈ, ਹੇ ਢੋ-ਮੇਲ ਮੇਲਣਹਾਰ! ਸਰਬ-ਸ਼ਕਤੀਵਾਨ ਸੁਆਮੀ ਤੂੰ ਮੇਰੀ ਪ੍ਰਾਰਥਨਾ ਸੁਣ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਕਰਣਕਾਰਣ ਸਮਰਥ! ਤਾਂ ਤੇ ਹਮਰੀ ਬੇਨਤੀ ਸੁਨ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ ॥੧॥
SikhNet (Spanish)Dice Nanak, escucha mi Plegaria, oh Señor, pues Tú eres el Todopoderoso, el Creador y la Causa. (1)

ਏਹਿ ਜੀਅ ਤੇਰੇ; ਤੂ ਕਰਤਾ ਰਾਮ ॥

ehi jeea tere; too karataa raam |

Sant Singh KhalsaThese beings are Yours; You are their Creator.
Manmohan SinghThese beings are thine. Thou art their Creator.
Manmohan Singh (Punjabi)ਇਹ ਜੀਵ ਤੈਂਡੇ ਹਨ, ਤੂੰ ਉਨ੍ਹਾਂ ਦਾ ਸਿਰਜਣਹਾਰ ਹੈ।
Fareedkot Teekaਹੇ ਰਾਮ! ਯਹ ਜੀਵ ਤੇਰੇ ਬਨਾਏ ਹੂਏ ਹੈਂ ਤੂੰ ਇਨ ਕਾ ਕਰਤਾ ਹੈਂ॥
Prof. Sahib Singhਹੇ ਪ੍ਰਭੂ! (ਸੰਸਾਰ ਦੇ) ਇਹ ਸਾਰੇ ਜੀਵ ਤੇਰੇ ਹਨ, ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈਂ,

ਪਦ ਅਰਥ ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}।

SikhNet (Spanish)Todos los seres son Tuyos, oh Señor, pues Tú eres su Creador; también liberas a todos de dudas, dolores y aflicciones.

ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥

prabh dookh darad bhram harataa raam |

Sant Singh KhalsaGod is the Destroyer of pain, suffering and doubt.
Manmohan SinghThe Lord Master is the Destroyer of sorrow, pain and doubt.
Manmohan Singh (Punjabi)ਪ੍ਰਭੂ ਪ੍ਰਮੇਸ਼ਰ ਸ਼ੌਕ, ਪੀੜ ਅਤੇ ਸ਼ੰਕੇ ਨੂੰ ਨਾਸ ਕਰਨ ਵਾਲਾ ਹੈ।
Fareedkot Teekaਹੇ ਰਾਮ! ਤੁਮ ਹੀ ਸਮਰਥ ਸਭ ਦੁਖ ਦਰਦ ਭ੍ਰਮੋਂ ਕੇ ਹਰਨੇ ਵਾਲਾ ਹੈਂ।
Prof. Sahib Singhਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਭਰਮਾਂ ਤੋਂ ਬਚਾਣ ਵਾਲਾ ਹੈਂ।

ਪਦ ਅਰਥ ਰਹਤਾ = ਰਹਿਤ ਕਰਨ ਵਾਲਾ, ਬਚਾਣ ਵਾਲਾ।

SikhNet (Spanish)Oh Señor, libéranos ahora mismo de nuestro dolor, de nuestro sufrimiento,

ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ; ਰਖਿ ਲੇਹੁ ਦੀਨ ਦੈਆਲਾ ॥

bhram dookh darad nivaar khin meh; rakh lehu deen daiaalaa |

Sant Singh KhalsaEliminate my doubt, pain and suffering in an instant, and preserve me, O Lord, Merciful to the meek.
Manmohan SinghO Lord, merciful to the meek, instantaneously destroy Thou my doubt, sorrow and pain and preserve me.
Manmohan Singh (Punjabi)ਹੇ ਸੁਆਮੀ! ਇਕ ਛਿਨ ਵਿੱਚ ਤੂੰ ਮੇਰਾ ਸ਼ੰਕਾ, ਸ਼ੌਕ ਅਤੇ ਪੀੜ ਨਵਿਰਤ ਕਰ ਦੇ ਅਤੇ ਮੇਰੀ ਰੱਖਿਆ ਕਰ, ਹੇ ਮਸਕੀਨਾਂ ਦੇ ਮਿਹਰਬਾਨ!
Fareedkot Teekaਸੋ ਹੇ ਦੀਨਦ੍ਯਾਲ! ਹਮਾਰੇ ਭੀ ਦੁਖ ਦਰਦ ਭਰਮ ਕੋ ਦੂਰ ਕਰੋ ਰਖ੍ਯਾ ਕਰ ਲੇਹੁ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ! ਤੂੰ (ਸਾਰੇ ਜੀਵਾਂ ਦੇ) ਭਰਮ ਦੁੱਖ ਕਲੇਸ਼ ਇਕ ਖਿਨ ਵਿਚ ਦੂਰ ਕਰ ਕੇ ਬਚਾ ਲੈਂਦਾ ਹੈਂ।

ਪਦ ਅਰਥ ਨਿਵਾਰਿ = ਦੂਰ ਕਰ ਕੇ। ਰਖਿ ਲੇਹੁ = ਬਚਾ ਲੈਂਦਾ ਹੈਂ। ਦੀਨ ਦੈਆਲ = ਦੀਨਾਂ ਉਤੇ ਦਇਆ ਕਰਨ ਵਾਲੇ!

SikhNet (Spanish)y sálvanos, oh Señor Compasivo con el débil. Eres nuestro Padre, nuestra Madre, Maestro y Compañero.

ਮਾਤ ਪਿਤਾ ਸੁਆਮਿ ਸਜਣੁ; ਸਭੁ ਜਗਤੁ ਬਾਲ ਗੋਪਾਲਾ ॥

maat pitaa suaam sajan; sabh jagat baal gopaalaa |

Sant Singh KhalsaYou are mother, father and friend, O Lord and Master; the whole world is Your child, O Lord of the World.
Manmohan SinghThou art father, mother, and friend, O Lord, the World-Cherisher. the whole world is Thy child.
Manmohan Singh (Punjabi)ਤੂੰ ਪਿਓ, ਮਾਂ ਤੇ ਮਿੱਤ੍ਰ, ਹੈ, ਹੇ ਜਗ ਦੇ ਪਾਲਣਹਾਰ ਸੁਆਮੀ! ਸਾਰਾ ਸੰਸਾਰ ਤੇਰਾ ਹੀ ਬੱਚਾ ਹੈ।
Fareedkot Teekaਹੇ ਮਾਤਾ ਪਿਤਾ ਸਾਜਨ ਸੁਆਮੀ ਰੂਪ ਗੁਪਾਲ! ਸਾਰਾ ਸੰਸਾਰ ਤੁਮਾਰਾ ਬਾਲ ਹੈ॥
Prof. Sahib Singhਹੇ ਗੋਪਾਲ! ਤੂੰ (ਸਭ ਜੀਵਾਂ ਦਾ) ਮਾਂ ਪਿਉ ਮਾਲਕ ਤੇ ਸੱਜਣ ਹੈਂ, ਸਾਰਾ ਜਗਤ ਤੇਰੇ ਬੱਚੇ ਹਨ।

ਪਦ ਅਰਥ ਸੁਆਮਿ = ਮਾਲਕ। ਗੋਪਾਲਾ = ਹੇ ਗੋਪਾਲ!

SikhNet (Spanish)El mundo entero es Tu bebé, oh Gopal; aquél que busca Tu Refugio,

ਜੋ ਸਰਣਿ ਆਵੈ. ਗੁਣ ਨਿਧਾਨ ਪਾਵੈ; ਸੋ ਬਹੁੜਿ. ਜਨਮਿ ਨ ਮਰਤਾ ॥

jo saran aavai. gun nidhaan paavai; so bahurr. janam na marataa |

Sant Singh KhalsaOne who comes seeking Your Sanctuary, obtains the treasure of virtue, and does not have to enter the cycle of birth and death again.
Manmohan SinghHe, who seeks Thy refuge obtains the treasure of merits and suffers not transmigration, again.
Manmohan Singh (Punjabi)ਜਿਹੜਾ ਭੀ ਤੇਰੀ ਪਨਾਹ ਲੈਂਦਾ ਹੈ, ਉਹ ਖੂਬੀਆਂ ਦਾ ਖਜਾਨਾ ਪਾ ਲੈਂਦਾ ਹੈ ਤੇ ਮੁੜ ਕੇ ਆਵਾਗਉਣ ਵਿੱਚ ਨਹੀਂ ਪੈਂਦਾ।
Fareedkot Teekaਜੋ ਆਪ ਕੀ ਸਰਨ ਮੇਂ ਆਉਤਾ ਹੈ, ਸੋ ਗੁਣੋਂ ਕਾ ਖਜਾਨਾ, ਭਾਵ ਤੈਨੂੰ ਪਾਉਤਾ ਹੈ ਔਰ ਫਿਰ ਨ ਜਨਮਤਾ ਹੈ ਅਰ ਨ ਮਰਤਾ ਹੈ॥
Prof. Sahib Singhਹੇ ਪ੍ਰਭੂ! ਜੇਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ ਤੇਰੇ) ਗੁਣਾਂ ਦੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ, ਉਹ ਮੁੜ ਨਾਹ ਜੰਮਦਾ ਹੈ ਨਾਹ ਮਰਦਾ ਹੈ।

ਪਦ ਅਰਥ ਨਿਧਾਨ = ਖ਼ਜ਼ਾਨੇ। ਬਹੁੜਿ = ਮੁੜ।

SikhNet (Spanish)logra el Tesoro de Virtud y no vuelve a nacer en el mundo de las formas, ni vuelve a morir.

ਬਿਨਵੰਤਿ ਨਾਨਕ. ਦਾਸੁ ਤੇਰਾ; ਸਭਿ ਜੀਅ ਤੇਰੇ ਤੂ ਕਰਤਾ ॥੨॥

binavant naanak. daas teraa; sabh jeea tere too karataa |2|

Sant Singh KhalsaPrays Nanak, I am Your slave. All beings are Yours; You are their Creator. ||2||
Manmohan SinghPrays Nanak, I am a slave of Thine, O Lord and all the beings are Thine and Thou art their Creator.
Manmohan Singh (Punjabi)ਨਾਨਕ ਬਿਨੈ ਕਰਦਾ ਹੈ, ਮੈਂ ਤੇਰਾ ਗੋਲਾ ਹਾਂ, ਹੇ ਸੁਆਮੀ! ਸਾਰੇ ਜੀਵ ਤੈਂਡੇ ਹਨ ਅਤੇ ਤੂੰ ਉਨ੍ਹਾਂ ਦਾ ਸਿਰਜਣਹਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਤੇਰਾ ਬਿਨਤੀ ਕਰਤਾ ਹੂੰ: ਹੇ ਕਰਤਾ! ਯਹ ਸਭ ਜੀਵ ਤੇਰੇ ਹੈਂ ਔ ਇਨ ਕਾ ਤੂੰ ਉਤਪਤਿ ਪਾਲਨ ਸੰਘਾਰ ਕਰਤਾ ਹੈਂ॥੨॥
Prof. Sahib Singhਹੇ ਪ੍ਰਭੂ! ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਜਗਤ ਦੇ ਸਾਰੇ ਜੀਵ ਤੇਰੇ ਹਨ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੨॥

ਪਦ ਅਰਥ ਸਭਿ = ਸਾਰੇ ॥੨॥

SikhNet (Spanish)Reza Nanak, soy Tu Esclavo, oh Señor; los seres Te pertenecen y Tú eres Su Creador. (2)

ਆਠ ਪਹਰ. ਹਰਿ ਧਿਆਈਐ ਰਾਮ ॥

aatth pehar. har dhiaaeeai raam |

Sant Singh KhalsaMeditating on the Lord, twenty-four hours a day,
Manmohan SinghBy meditating on Lord God, night and day,
Manmohan Singh (Punjabi)ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਨ ਨਾਲ,
Fareedkot Teekaਹੇ ਹਰਿ ਰਾਮ! ਤੁਝ ਕੋ ਆਠੇ ਪਹਰ ਧ੍ਯਾਉਤੇ ਰਹੀਐ॥
Prof. Sahib Singhਅੱਠੇ ਪਹਰ (ਹਰ ਵੇਲੇ) ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,

ਪਦ ਅਰਥ ਧਿਆਈਐ = ਸਿਮਰਨਾ ਚਾਹੀਦਾ ਹੈ।

SikhNet (Spanish)Contemplemos a nuestro Señor noche y día

ਮਨ ਇਛਿਅੜਾ ਫਲੁ, ਪਾਈਐ ਰਾਮ ॥

man ichhiarraa fal, paaeeai raam |

Sant Singh Khalsathe fruits of the heart's desires are obtained.
Manmohan Singhthe mind-desired fruits are obtained.
Manmohan Singh (Punjabi)ਚਿੱਤ-ਚਾਹੁੰਦੇ ਮੇਵੇ ਪ੍ਰਾਪਤ ਹੋ ਜਾਂਦੇ ਹਨ।
Fareedkot Teekaਜੋ ਮਨ ਇਛਤ ਫਲ ਹੈ ਤਿਸ ਕੋ ਪਾਇ ਲੀਜੀਏ॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਪ੍ਰਭੂ ਦੇ ਦਰ ਤੋਂ) ਮਨ-ਚਿਤਵਿਆ ਫਲ ਪ੍ਰਾਪਤ ਕਰ ਲਈਦਾ ਹੈ।

ਪਦ ਅਰਥ ਇਛਿਅੜਾ = ਚਿਤਵਿਆ। ਪਾਈਐ = ਪਾ ਲਈਦਾ ਹੈ।

SikhNet (Spanish)y realicemos los deseos de nuestro corazón.

ਮਨ ਇਛ ਪਾਈਐ. ਪ੍ਰਭੁ ਧਿਆਈਐ; ਮਿਟਹਿ ਜਮ ਕੇ ਤ੍ਰਾਸਾ ॥

man ichh paaeeai. prabh dhiaaeeai; mitteh jam ke traasaa |

Sant Singh KhalsaYour heart's desires are obtained, meditating on God, and the fear of death is dispelled.
Manmohan SinghMeditating on the Lord, the heart's desire is fulfilled and the fear of death is dispelled.
Manmohan Singh (Punjabi)ਸੁਆਮੀ ਦੀ ਇਬਾਦਤ (ਬੰਦਗੀ) ਕਰਨ ਨਾਲ ਦਿਲ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ ਅਤੇ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਹੇ ਪ੍ਰਭੂ! ਧ੍ਯਾਉਨੇ ਕਰ ਕੇ ਮਨ ਇਛਤ ਫਲ ਪਾਈਤਾ ਹੈ ਔਰ ਜਮ ਕੇ ਤ੍ਰਾਸ ਮਿਟ ਜਾਤੇ ਹੈਂ॥
Prof. Sahib Singhਮਨੋ-ਕਾਮਨਾ ਹਾਸਲ ਕਰ ਲਈਦੀ ਹੈ ਪਰਮਾਤਮਾ ਦਾ ਸਿਮਰਨ ਕਰਨ ਨਾਲ, ਇੰਜ ਜਮਰਾਜ ਦੇ ਸਾਰੇ ਸਹਮ ਭੀ ਮੁੱਕ ਜਾਂਦੇ ਹਨ।

ਪਦ ਅਰਥ ਮਨ ਇਛ = ਮਨ ਦੀ ਕਾਮਨਾ। ਮਿਟਹਿ = ਮਿਟ ਜਾਂਦੇ ਹਨ। ਤ੍ਰਾਸਾ = ਡਰ।

SikhNet (Spanish)Contemplemos a nuestro Señor para que el miedo a la muerte sea disipado.

ਗੋਬਿਦੁ ਗਾਇਆ ਸਾਧ ਸੰਗਾਇਆ; ਭਈ ਪੂਰਨ ਆਸਾ ॥

gobid gaaeaa saadh sangaaeaa; bhee pooran aasaa |

Sant Singh KhalsaI sing of the Lord of the Universe in the Saadh Sangat, the Company of the Holy, and my hopes are fulfilled.
Manmohan SinghI sing the World-Lord's praise in the society of saints and my hopes are fulfilled.
Manmohan Singh (Punjabi)ਸਤਿਸੰਗ ਵਿੱਚ ਮੈਂ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ ਤੇ ਮੇਰੀਆਂ ਆਸਾਂ ਉਮੈਦਾ ਬਰ ਆਈਆਂ ਹਨ।
Fareedkot Teekaਹੇ ਗੋਬਿੰਦ! ਸਾਧੂਓਂ ਕੇ ਸੰਗ ਦ੍ਵਾਰਾ ਤੇ ਗੁਨੋਂ ਕੋ ਗਾਇਨ ਕਰ ਕੇ ਸਭ ਆਸਾ ਪੂਰਨ ਹੋ ਗਈ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤ ਵਿਚ ਜਾ ਕੇ ਗੋਬਿੰਦ ਦੀ ਸਿਫ਼ਤ-ਸਾਲਾਹ ਕੀਤੀ, ਉਸ ਦੀ (ਹਰੇਕ) ਆਸ ਪੂਰੀ ਹੋ ਗਈ।

ਪਦ ਅਰਥ ਸਾਧ ਸੰਗਾਇਆ = ਸਾਧ ਸੰਗਤ ਵਿਚ।

SikhNet (Spanish)Alabemos al Señor en la Sociedad de los Santos, para que nuestros deseos sean cumplidos.

ਤਜਿ ਮਾਨੁ ਮੋਹੁ ਵਿਕਾਰ ਸਗਲੇ; ਪ੍ਰਭੂ ਕੈ ਮਨਿ ਭਾਈਐ ॥

taj maan mohu vikaar sagale; prabhoo kai man bhaaeeai |

Sant Singh KhalsaRenouncing egotism, emotional attachment and all corruption, we become pleasing to the Mind of God.
Manmohan SinghShedding our ego, worldly love and all the sins, we becomes acceptable to our Lord. mind.
Manmohan Singh (Punjabi)ਆਪਣਾ ਹੰਕਾਰ, ਸੰਸਾਰੀ ਮਮਤਾ ਤੇ ਸਾਰੇ ਪਾਪ ਤਿਆਗ ਕੇ ਅਸੀਂ ਸਾਹਿਬ ਦੇ ਚਿੱਤ ਨੂੰ ਚੰਗੇ ਲੱਗਣ ਲੱਗ ਜਾਂਦੇ ਹਾਂ।
Fareedkot Teekaਹੇ ਪ੍ਰਭੂ! ਜਬ ਮਾਨ ਮੋਹਾਦਿ ਸਭ ਬਿਕਾਰੋਂ ਕੋ ਤ੍ਯਾਗਨ ਕਰੈ ਤਬ ਆਪ ਕੇ ਮਨ ਮੇਂ ਭਾਈਤਾ ਹੈ॥
Prof. Sahib Singhਅਹੰਕਾਰ, ਮੋਹ, ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਦੇ ਮਨ ਵਿਚ ਭਾ ਜਾਈਦਾ ਹੈ।

ਪਦ ਅਰਥ ਤਜਿ = ਤਜ ਕੇ, ਤਿਆਗ ਕੇ। ਸਗਲੇ = ਸਾਰੇ। ਮਨਿ = ਮਨ ਵਿਚ। ਭਾਈਐ = ਭਾ ਜਾਈਦਾ ਹੈ, ਪਿਆਰਾ ਲੱਗ ਪਈਦਾ ਹੈ।

SikhNet (Spanish)Abandonemos nuestro ego, nuestras faltas, nuestra infatuación y así complazcamos al Señor.

ਬਿਨਵੰਤਿ ਨਾਨਕ. ਦਿਨਸੁ ਰੈਣੀ; ਸਦਾ ਹਰਿ ਹਰਿ ਧਿਆਈਐ ॥੩॥

binavant naanak. dinas rainee; sadaa har har dhiaaeeai |3|

Sant Singh KhalsaPrays Nanak, day and night, meditate forever on the Lord, Har, Har. ||3||
Manmohan SinghPrays Nanak, let us ever meditate on our Lord God, day and night.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਆਓ ਆਪਾਂ ਹਮੇਸ਼ਾਂ ਦਿਹੁੰ ਰਾਤ ਸੁਆਮੀ ਵਾਹਿਗੁਰੂ ਦਾ ਸਿਮਰਨ ਕਰੀਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਰਾਤ ਦਿਨ ਸਦਾ ਆਪ ਕਾ ਧ੍ਯਾਉਨਾ ਕਰੀਏ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਦਿਨ ਰਾਤ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ॥੩॥

ਪਦ ਅਰਥ ਰੈਣੀ = ਰਾਤ ॥੩॥

SikhNet (Spanish)Reza Nanak, contemplemos al Señor, nuestro Dios, noche y día. (3)

ਦਰਿ ਵਾਜਹਿ. ਅਨਹਤ ਵਾਜੇ ਰਾਮ ॥

dar vaajeh. anahat vaaje raam |

Sant Singh KhalsaAt the Lord's Door, the unstruck melody resounds.
Manmohan SinghAt the Lord's door unstruck melody resounds.
Manmohan Singh (Punjabi)ਸੁਆਮੀ ਦੇ ਬੂਹੇ ਉਤੇ ਸੁੱਤੇ ਸਿੱਧ ਹਮੇਸ਼ਾਂ ਹੀ ਕੀਰਤਨ ਗੂੰਜ ਰਿਹਾ ਹੈ।
Fareedkot Teekaਹੇ ਰਾਮ! ਤੇਰੇ ਦ੍ਵਾਰ ਪਰ (ਅਨਹਤ) ਏਕ ਰਸ ਬਾਜੇ ਬਜਤੇ ਹੈਂ॥
Prof. Sahib Singhਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਵਾਜੇ ਸਦਾ ਵੱਜਦੇ ਹਨ,

ਪਦ ਅਰਥ ਦਰਿ = ਦਰ ਵਿਚ, ਹਿਰਦੇ ਵਿਚ। ਵਾਜਹਿ = ਵੱਜਦੇ ਹਨ। ਅਨਹਦ = ਇਕ-ਰਸ, ਲਗਾਤਾਰ, ਹਰ ਵੇਲੇ। ਵਾਜੇ = ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਵਾਜੇ।

SikhNet (Spanish)En la puerta de nuestro ser resuena la Melodía Divina de la Palabra,

ਘਟਿ ਘਟਿ. ਹਰਿ ਗੋਬਿੰਦੁ ਗਾਜੇ ਰਾਮ ॥

ghatt ghatt. har gobind gaaje raam |

Sant Singh KhalsaIn each and every heart, the Lord, the Lord of the Universe, sings.
Manmohan SinghGod, the Preserver of the world is vocal (abides) in every heart.
Manmohan Singh (Punjabi)ਸ੍ਰਿਸ਼ਟੀ ਦਾ ਰੱਖਿਅਕ ਵਾਹਿਗੁਰੂ ਹਰ ਦਿਲ ਅੰਦਰ ਬੋਲ ਰਿਹਾ ਹੈ।
Fareedkot Teekaਹੇ ਹਰਿ ਗੋਬਿੰਦ! ਆਪ ਘਟੋਂ ਘਟੋਂ ਮੇਂ ਗਰਜ ਰਹੇ ਹੋ॥
Prof. Sahib Singhਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਪ੍ਰਤੱਖ ਵੱਸਦਾ ਦਿੱਸਦਾ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਗਾਜੇ = ਗੱਜਦਾ (ਦਿੱਸਦਾ ਹੈ), ਪ੍ਰਤੱਖ ਵੱਸਦਾ ਦਿੱਸਦਾ ਹੈ।

SikhNet (Spanish)pues el Señor habita en cada corazón. El Señor habita siempre en todos; sí, el mismo Dios Sublime, Insondable, e Inefable.

ਗੋਵਿਦ ਗਾਜੇ ਸਦਾ ਬਿਰਾਜੇ; ਅਗਮ ਅਗੋਚਰੁ ਊਚਾ ॥

govid gaaje sadaa biraaje; agam agochar aoochaa |

Sant Singh KhalsaThe Lord of the Universe sings, and abides forever; He is unfathomable, profoundly deep, lofty and exalted.
Manmohan SinghThe Lord ever articulates and abides amongst all and He is unreachable, unfathomable and the most high.
Manmohan Singh (Punjabi)ਸਾਈਂ ਸਦੀਵ ਹੀ ਬੋਲਦਾ ਹੈ ਤੇ ਸਾਰਿਆਂ ਅੰਦਰ ਵਸਦਾ ਹੈ। ਉਹ ਪਹੁੰਚ ਤੋਂ ਪਰੇ, ਗਿਆਨ ਤੋਂ ਪਰੇ ਅਤੇ ਅਤਿ ਉਚਾ ਹੈ।
Fareedkot Teekaਮਨ ਬਾਣੀ ਕਾ ਅਵਿਖਾ ਔ ਸਭ ਸੇ ਊਚਾ ਹੋ ਕਰ ਸਦੀਵਕਾਲ ਬਿਰਾਜ ਰਹੇ ਹੋ॥
Prof. Sahib Singhਪਰਮਾਤਮਾ ਸਦਾ ਹਰੇਕ ਸਰੀਰ ਵਿਚ ਪ੍ਰਤੱਖ ਵੱਸ ਰਿਹਾ ਹੈ, ਉਹ ਅਪੁੰਚ ਪ੍ਰਭੂ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ, ਉਹ ਸਭ ਤੋਂ ਉੱਚਾ ਹੈ।

ਪਦ ਅਰਥ ਬਿਰਾਜੇ = ਵੱਸਦਾ। ਅਗਮ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ।

SikhNet (Spanish)Su mérito es Infinito; nadie acabaría de Alabarlo, pues nadie puede conocer Su Límite.

ਗੁਣ ਬੇਅੰਤ ਕਿਛੁ ਕਹਣੁ. ਨ ਜਾਈ; ਕੋਇ. ਨ ਸਕੈ ਪਹੂਚਾ ॥

gun beant kichh kehan. na jaaee; koe. na sakai pahoochaa |

Sant Singh KhalsaHis virtues are infinite - none of them can be described. No one can reach Him.
Manmohan SinghInfinite are His merits, nothing of them can be described and none can reach Him.
Manmohan Singh (Punjabi)ਅਨੰਦ ਹਨ ਉਸ ਦੀਆਂ ਖੂਬੀਆਂ। ਇਨਸਾਨ ਭੋਰਾ ਭਰ ਭੀ ਉਸ ਦਾ ਵਰਣਨ ਨਹੀਂ ਕਰ ਸਕਦਾ। ਕੋਈ ਭੀ ਉਸ ਕੋਲ ਪੁੱਜ ਨਹੀਂ ਸਕਦਾ।
Fareedkot Teekaਤੇਰੇ ਬਿਅੰਤ ਗੁਣ ਕਿਛ ਕਹੇ ਨਹੀਂ ਜਾਤੇ ਨ ਕੋਈ ਤੇਰੇ ਤਕ ਪਹੁੰਚ ਹੀ ਸਕਤਾ ਹੈ॥
Prof. Sahib Singhਪਰਮਾਤਮਾ ਵਿਚ ਬੇਅੰਤ ਗੁਣ ਹਨ, ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖ਼ੀਰ ਤਕ ਨਹੀਂ ਪਹੁੰਚ ਸਕਦਾ।

ਪਦ ਅਰਥ ਨ ਸਕੈ ਪਹੂਚਾ = ਪਹੁੰਚ ਨਹੀਂ ਸਕਦਾ।

SikhNet (Spanish)El Señor crea y sostiene todo; todos los seres son creados por Él.

ਆਪਿ ਉਪਾਏ ਆਪਿ ਪ੍ਰਤਿਪਾਲੇ; ਜੀਅ ਜੰਤ ਸਭਿ ਸਾਜੇ ॥

aap upaae aap pratipaale; jeea jant sabh saaje |

Sant Singh KhalsaHe Himself creates, and He Himself sustains; all beings and creatures are fashioned by Him.
Manmohan SinghThe Lord Himself creates and Himself nourishes. All the sentient beings are fashioned by Him.
Manmohan Singh (Punjabi)ਪ੍ਰਭੂ ਖੁਦ ਪੈਦਾ ਕਰਦਾ ਹੈ ਅਤੇ ਖੁਦ ਹੀ ਪਾਲਦਾ-ਪੋਸਦਾ ਹੈ। ਸਾਰੇ ਪ੍ਰਾਣਧਾਰੀ ਉਸ ਦੇ ਸਾਜੇ ਹੋਏ ਹਨ।
Fareedkot Teekaਆਪ ਹੀ ਤੱਤ ਸਾਜੇ ਹੈਂ, ਪੁਨਾ ਜੀਵ ਜੰਤ ਸਭ ਉਪਾਇਕੇ ਆਪ ਹੀ ਪ੍ਰਤਿਪਾਲਾ ਕਰਤਾ ਹੈਂ॥
Prof. Sahib Singhਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਸਾਰੇ ਜੀਅ ਜੰਤ ਉਸ ਨੇ ਆਪ ਹੀ ਬਣਾਏ ਹੋਏ ਹਨ।

ਪਦ ਅਰਥ ਉਪਾਏ = ਪੈਦਾ ਕਰਦਾ ਹੈ। ਪ੍ਰਤਿਪਾਲੇ = ਪਾਲਣਾ ਕਰਦਾ ਹੈ। ਸਭਿ = ਸਾਰੇ।

SikhNet (Spanish)Dice Nanak, el Éxtasis se obtiene meditando en el Nombre del Señor, y así,

ਬਿਨਵੰਤਿ ਨਾਨਕ. ਸੁਖੁ ਨਾਮਿ ਭਗਤੀ; ਦਰਿ ਵਜਹਿ ਅਨਹਦ ਵਾਜੇ ॥੪॥੩॥

binavant naanak. sukh naam bhagatee; dar vajeh anahad vaaje |4|3|

Sant Singh KhalsaPrays Nanak, happiness comes from devotional worship of the Naam; at His Door, the unstruck melody resounds. ||4||3||
Manmohan SinghPrays Nanak, the bliss is in the meditation of the Name of the Lord, at whose door rings the celestial music.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ ਕਿ ਸੁੱਖ ਸਾਈਂ ਦੇ ਨਾਮ ਤੇ ਸਿਮਰਨ ਵਿੱਚ ਹੈ। ਜਿਸ ਦੇ ਦਰਵਾਜੇ ਤੇ ਬੈਕੁੰਠੀ ਕੀਰਤਨ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੁਖ ਤੋ ਭਗਤੀ ਮੇਂ ਹੈ, ਹੇ ਨਾਮੀ! ਤੇਰੇ ਦਰ ਸਤਸੰਗ ਵਾ ਸੰਸਾਰ ਮੇਂ ਏਕ ਰਸ ਵਾਜੇ ਵਜਤੇ, ਭਾਵ ਤੇਰਾ ਜਸ ਪ੍ਰਗਟ ਹੋ ਰਹਾ ਹੈ॥੪॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਆਨੰਦ ਪ੍ਰਾਪਤ ਹੁੰਦਾ ਹੈ ਤੇ ਇਕ-ਰਸ ਵਾਜੇ ਵੱਜ ਪੈਂਦੇ ਹਨ ॥੪॥੩॥

ਪਦ ਅਰਥ ਨਾਮਿ = ਨਾਮ ਵਿਚ (ਜੁੜਿਆਂ)। ਵਜਹਿ = ਵੱਜਦੇ ਹਨ ॥੪॥੩॥

SikhNet (Spanish)en nuestra Décima Puerta resonará la Melodía Divina. (4-3)

Open this shabad →

Shabad Guru Nanak Dev Ji Raag Vadhans continues on Ang 579

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ॥

raag vaddahans mahalaa 1 ghar 5 alaahaneea |

Sant Singh KhalsaRaag Wadahans, First Mehl, Fifth House, Alaahanees ~ Songs Of Mourning:
Manmohan SinghRag Wadhans 1st Guru. Elegies.
Manmohan Singh (Punjabi)ਰਾਗ ਵਡਹੰਸ ਪਹਿਲੀ ਪਾਤਿਸ਼ਾਹੀ। ਵੈਣ।
Fareedkot Teekaਅਲਾਹਣੀਆਂ⁽¹⁾ ਨਾਮ ਤਿਸ ਕਾ ਹੈ, ਜੋ ਮਰੇ ਹੂਏ ਪੁਰਸੋਂ ਕੇ ਗੁਣ ਕਹ ਕਰ ਰੋਣਾ ਹੈ ਅਰਥਾਤ ਵੈਰਾਗ ਮ੍ਯ ਸਬਦ ਉਚਾਰਨ ਕਰਤੇ ਹੈਂ।
Prof. Sahib Singhਰਾਗ ਵਡਹੰਸ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਅਲਾਹਣੀਆਂ'।
SikhNet (Spanish)Wadajans, Mejl Guru Nanak, Primer Canal Divino, Alajanis, Melodía de Réquiem.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਧੰਨੁ ਸਿਰੰਦਾ ਸਚਾ ਪਾਤਿਸਾਹੁ; ਜਿਨਿ ਜਗੁ ਧੰਧੈ ਲਾਇਆ ॥

dhan sirandaa sachaa paatisaahu; jin jag dhandhai laaeaa |

Sant Singh KhalsaBlessed is the Creator, the True King, who has linked the whole world to its tasks.
Manmohan SinghBlessed is the Creator, the True king, who has engages the world in its tasks.
Manmohan Singh (Punjabi)ਮੁਬਾਰਕ ਹੈ ਉਹ ਸਿਰਜਣਹਾਰ, ਸੱਚਾ ਪਾਤਿਸ਼ਾਹ, ਜਿਸ ਨੇ ਸੰਸਾਰ ਨੂੰ ਕੰਮ ਕਾਜ ਅੰਦਰ ਜੋੜਿਆ ਹੈ।
Fareedkot Teekaਵਹੁ ਸੰਸਾਰ ਕੇ (ਸਿਰੰਦਾ) ਰਚਨੇ ਹਾਰਾ ਸਚਾ ਪਾਤਸਾਹ ਅਕਾਲ ਪੁਰਖ ਧੰਨ ਹੈ, ਜਿਸ ਨੇ ਸਾਰੇ ਸੰਸਾਰ ਕੋ ਧੰਧੇ ਮੇਂ ਲਗਾਇਆ ਹੈ॥
Prof. Sahib Singhਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ।

ਪਦ ਅਰਥ ਧੰਨੁ = ਵਡਿਆਵਣ-ਯੋਗ। ਸਿਰੰਦਾ = ਪੈਦਾ ਕਰਨ ਵਾਲਾ, ਸਿਰਜਣਹਾਰ। ਸਚਾ = ਸਦਾ-ਥਿਰ ਰਹਿਣ ਵਾਲਾ। ਜਿਨਿ = ਜਿਸ (ਪਾਤਿਸ਼ਾਹ) ਨੇ। ਧੰਧੈ = (ਮਾਇਆ ਦੇ) ਆਹਰ ਵਿਚ।

SikhNet (Spanish)Bendito es mi Señor Creador, Rey Verdadero, Quien le designa a cada uno, una tarea.

ਮੁਹਲਤਿ ਪੁਨੀ. ਪਾਈ ਭਰੀ; ਜਾਨੀਅੜਾ ਘਤਿ ਚਲਾਇਆ ॥

muhalat punee. paaee bharee; jaaneearraa ghat chalaaeaa |

Sant Singh KhalsaWhen one's time is up, and the measure is full, this dear soul is caught, and driven off.
Manmohan Singhwhen the time is over and the measure is full, this dear soul is caught and driven off.
Manmohan Singh (Punjabi)ਜਦ ਵੇਲਾ ਪੂਰਾ ਹੋ ਜਾਂਦਾ ਹੈ ਤੇ (ਸਵਾਸਾਂ ਰੂਪੀ) ਪੜੋਪੀ ਪੂਰੀ ਹੋ ਜਾਂਦੀ ਹੈ ਇਹ ਪਿਆਰੀ ਆਤਮਾ ਫੜ ਕੇ ਅੱਗੇ ਨੂੰ ਧੱਕ ਦਿੱਤੀ ਜਾਂਦੀ ਹੈ।
Fareedkot Teekaਜਬ ਜੀਵਣੇ ਕੀ ਅਵਧੀ ਰੂਪੀ ਮੁਹਲਤਿ ਪੁਨੀ ਤਬ ਭਰੀ ਹੂਈ (ਪਾਈ) ਪੜੋਪੀ ਕੀ ਤਰਹਿ। ਭਾਵ ਜੈਸੇ ਪੜੋਪੀ ਆਦਿ ਦਾਣੇ ਮਾਪਨੇ ਕਾ ਭਾਂਡਾ ਭਰ ਕਰ ਮੂਧਾ ਕਰਾ ਤਉ ਉਸ ਮੇਂ ਦਾਣਾ ਕੋਈ ਨਹੀਂ ਰਹਤਾ ਹੈ, ਤੈਸੇ ਜਬ ਸ੍ਵਾਸ ਨਹੀਂ ਰਹਤਾ ਤਬ (ਜਾਨੀਅੜਾ) ਪ੍ਯਾਰਾ ਪ੍ਰਾਣੀ ਪਕੜ ਕਰ ਅਰ ਗਲੇ ਮੇਂ ਸੰਗਲ (ਘਤਿ) ਪਾਇਕਰ ਜਮ ਮਾਰਗ ਮੇਂ ਚਲਾਇਆ ਗਇਆ, ਭਾਵ ਜਮਦੂਤੋਂ ਨੇ ਤੋਰ ਲੀਆ ॥
Prof. Sahib Singhਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਤੇ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ।

ਪਦ ਅਰਥ ਮੁਹਲਤਿ = ਮਿਲਿਆ ਸਮਾ। ਪੁਨੀ = ਪੁੰਨੀ, ਪੁੱਜ ਗਈ, ਪੂਰੀ ਹੋ ਗਈ। ਪਾਈ = ਪਨ-ਘੜੀ ਦੀ ਪਿਆਲੀ। ਜਾਨੀਅੜਾ = ਪਿਆਰਾ ਸਾਥੀ ਜੀਵਾਤਮਾ। ਘਤਿ = ਫੜ ਕੇ। ਚਲਾਇਆ = ਅੱਗੇ ਲਾ ਲਿਆ ਜਾਂਦਾ ਹੈ।

SikhNet (Spanish)Cuando el tiempo de uno se acaba, y la copa de la vida se llena, entonces el Alma bienamada es retirada del cuerpo.

Open this shabad (26 lines, Angs 578-579) →

Ang 578 of 1430