ੴ

ਸਿੱਖਬਾਣੀ · SikhBani

ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥

muaa piaar preet muee muaa vair vaadee
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1287 · 6 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru,
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino

ਮੁਆ ਪਿਆਰੁ. ਪ੍ਰੀਤਿ ਮੁਈ; ਮੁਆ ਵੈਰੁ ਵਾਦੀ ॥

muaa piaar. preet muee; muaa vair vaadee |

Sant Singh KhalsaLove dies, and affection dies; hatred and strife die.
Manmohan SinghWith death worldly love perishes affection ends and enmity and strife die as well.
Manmohan Singh (Punjabi)ਮੌਤ ਦੇ ਨਾਲ ਸੰਸਾਰੀ ਮਮਤਾ ਨਾਸ ਹੋ ਜਾਂਦੀ ਹੈ, ਮੁਹੱਬਤ ਖਤਮ ਹੋ ਜਾਂਦੀ ਹੈ ਅਤੇ ਦੁਸ਼ਮਨੀ ਤੇ ਬਖੇੜਾ ਭੀ ਮਰ ਮੁਕ ਜਾਂਦੇ ਹਨ।
Fareedkot Teekaਸਾਮਾਨ੍ਯ ਤੇ ਪਿਆਰ ਮੂਆ ਅਰਥਾਤ ਦੂਰ ਹੂਆ ਔਰ ਜੋ ਵਿਸੇਸ ਕਰ ਪ੍ਰੀਤੀ ਥੀ ਸੋ ਭੀ ਮਰ ਗਈ। ਔ ਜਿਸ ਕਰ (ਵਾਦੀ) ਵਿਰੋਧੀ ਹੋ ਰਹਾ ਥਾ, ਸੋ ਵੈਰ ਭੀ (ਮੂਆ) ਨਿਬਿਰਤ ਹੂਆ॥
Prof. Sahib Singh(ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਉਸ ਦਾ ਉਹ) ਪ੍ਰੀਤ-ਪਿਆਰ ਮੁੱਕ ਜਾਂਦਾ ਹੈ (ਜੋ ਉਹ ਆਪਣੇ ਸਨਬੰਧੀਆਂ ਨਾਲ ਕਰਦਾ ਸੀ) ਝਗੜਿਆਂ ਦਾ ਮੂਲ ਵੈਰ ਭੀ ਖ਼ਤਮ ਹੋ ਜਾਂਦਾ ਹੈ;

ਪਦ ਅਰਥ ਵਾਦੀ = ਵਾਦ ਕਰਨ ਵਾਲਾ, (ਵਾਦੁ = ਝਗੜਾ) ਝਗੜਿਆਂ ਦਾ ਮੂਲ (ਜਿਵੇਂ 'ਧਨ' ਤੋਂ 'ਧਨੀ')।

SikhNet (Spanish)El amor muere, el afecto muere, el odio y la contienda mueren.

ਵੰਨੁ ਗਇਆ. ਰੂਪੁ ਵਿਣਸਿਆ; ਦੁਖੀ ਦੇਹ ਰੁਲੀ ॥

van geaa. roop vinasiaa; dukhee deh rulee |

Sant Singh KhalsaThe color fades, and beauty vanishes; the body suffers and collapses.
Manmohan SinghThe dye departs and beauty vanishes of the dead-body and it rolls in calamity.
Manmohan Singh (Punjabi)ਮੁਰਦੇ ਸਰੀਰ ਦਾ ਰੰਗ ਨਸ਼ਟ ਹੋ ਜਾਂਦਾ ਹੈ, ਸੁੰਦਰਤਾ ਅਲੋਪ ਹੋ ਜਾਂਦੀ ਹੈ ਅਤੇ ਲੋਥ ਮੁਸੀਬਤ ਅੰਦਰ ਰੁਲਦੀ ਹੈ।
Fareedkot Teekaਮਰਣੇ ਕਰ ਸਰੀਰ ਕਾ (ਵੰਨੁ) ਰੰਗ ਦੂਰ ਹੋ ਗਿਆ ਔਰੁ ਸੁੰਦਰਪਣਾ ਭੀ ਨਸ਼ਟ ਹੋਇਆ। ਔਰ ਜੀਉ ਪਰਲੋਕ ਮੇਂ ਦੁਖੀ ਸੁਖੀ ਹੋਤਾ ਹੈ ਔਰ ਈਹਾਂ ਦੇਹਿ ਰੁਲਤੀ ਹੈ॥
Prof. Sahib Singh(ਸਰੀਰ ਦਾ ਸੋਹਣਾ) ਰੰਗ ਰੂਪ ਨਾਸ ਹੋ ਜਾਂਦਾ ਹੈ, ਵਿਚਾਰਾ ਸਰੀਰ ਭੀ ਰੁਲ ਜਾਂਦਾ ਹੈ (ਅੱਗ ਜਾਂ ਮਿੱਟੀ ਆਦਿਕ ਦੇ ਹਵਾਲੇ ਹੋ ਜਾਂਦਾ ਹੈ)।

ਪਦ ਅਰਥ ਵੰਨੁ = ਰੰਗ। ਦੁਖੀ ਦੇਹ = ਵਿਚਾਰਾ ਸਰੀਰ।

SikhNet (Spanish)El color se desvanece, la belleza también, el cuerpo sufre y se colapsa.

ਕਿਥਹੁ ਆਇਆ. ਕਹ ਗਇਆ; ਕਿਹੁ ਨ ਸੀਓ, ਕਿਹੁ ਸੀ ॥

kithahu aaeaa. keh geaa; kihu na seeo, kihu see |

Sant Singh KhalsaWhere did he come from? Where is he going? Did he exist or not?
Manmohan SinghWhence come he and where has he gone to? Whether he was ever in being or whether he ever was not.
Manmohan Singh (Punjabi)ਉਹ ਕਿਥੋਂ ਆਇਆ ਸੀ ਅਤੇ ਥਿਥੇ ਨੂੰ ਚਲਿਆ ਗਿਆ ਹੈ? ਕੀ ਉਹ ਕਦੇ ਜੀਉਂਦਾ ਹੁੰਦਾ ਸੀ ਜਾ ਉਹ ਕਦੇ ਭੀ ਨਹੀਂ ਸੀ ਹੁੰਦਾ।
Fareedkot Teekaਲੋਕ ਐਸੇ ਗਲਾਂ ਕਰਤੇ ਹੈਂ: ਵਾਸਤਵ ਤੇ ਜੀਵ ਕਾ ਹਾਲ ਕੁਛ ਨਿਰਨੇ ਨਹੀਂ ਹੋਤਾ ਕਿ ਕਹਾਂ ਸੇ ਆਇਆ ਥਾ ਔਰ ਕਹਾਂ ਚਲਾ ਗਿਆ ਔਰ ਵਹੁ ਕੁਛ (ਨ ਸੀਓ) ਨਹੀਂ ਥਾ ਕਿ ਕਿਛ ਥਾ?
Prof. Sahib Singh(ਉਸ ਦੇ ਸਨਬੰਧੀ ਤੇ ਭਾਈਚਾਰੇ ਦੇ ਬੰਦੇ) ਮਨ ਵਿਚ (ਖ਼ਿਆਲ ਕਰਦੇ ਹਨ) ਤੇ ਮੂੰਹੋਂ ਗੱਲਾਂ ਕਰਦੇ ਹਨ ਕਿ ਉਹ ਕਿਥੋਂ ਆਇਆ ਸੀ ਕਿਥੇ ਤੁਰ ਗਿਆ (ਭਾਵ, ਜਿਥੋਂ ਆਇਆ ਸੀ ਓਥੇ ਚਲਾ ਗਿਆ) ਉਹ ਇਹੋ ਜਿਹਾ ਨਹੀਂ ਸੀ ਤੇ ਇਹੋ ਜਿਹਾ ਹੈਸੀ (ਭਾਵ ਉਸ ਵਿਚ ਫਲਾਣੇ ਐਬ ਨਹੀਂ ਸਨ, ਤੇ, ਉਸ ਵਿਚ ਫਲਾਣੇ ਗੁਣ ਸਨ),

ਪਦ ਅਰਥ ਕਹ = ਕਿਥੇ? ਕਿਹੁ ਨ ਸੀਓ = ਇਹ ਕੁਝ ਉਹ ਨਹੀਂ ਸੀ।

SikhNet (Spanish)¿De dónde viene él, a dónde va? ¿Existió o no? El soberbio Manmukj,

ਮਨਿ ਮੁਖਿ ਗਲਾ ਗੋਈਆ; ਕੀਤਾ ਚਾਉ ਰਲੀ ॥

man mukh galaa goeea; keetaa chaau ralee |

Sant Singh KhalsaThe self-willed manmukh made empty boasts, indulging in parties and pleasures.
Manmohan SinghThe egocentric did vain things indulged in merry-making and revelries.
Manmohan Singh (Punjabi)ਮਨਮਤੀਏ ਨੇ ਫਜੂਲ ਹੀ ਗੱਲਾਂ ਬਾਤਾਂ ਕੀਤੀਆਂ ਅਤੇ ਮਨਮੌਜਾ ਤੇ ਰੰਗਰਲੀਆਂ ਮਾਣੀਆਂ।
Fareedkot Teekaਮਨਮੁਖ ਨੇ ਮਨਮੁਖਪਣੇ ਕੀਆਂ ਗਲਾਂ (ਗੋਈਆ) ਕਹੀਆਂ, ਚਾਉ ਸੇ ਖੁਸੀਆਂ ਕਰ ਗਿਆ॥
Prof. Sahib Singhਮਨ ਵਿਚ ਅਤੇ ਮੂੰਹ ਨਾਲ ਆਖਦੇ ਹਨ ਉਹ ਬੜੇ ਚਾਉ ਤੇ ਰਲੀਆਂ ਮਾਣ ਗਿਆ ਹੈ।

ਪਦ ਅਰਥ ਮਨਿ = ਮਨ ਵਿਚ। ਮੁਖਿ = ਮੂੰਹ ਨਾਲ। ਗੋਈਆ = ਆਖੀਆਂ। ਰਲੀ = ਰਲੀਆਂ।

SikhNet (Spanish)en sus fiestas y placeres, hace alardes vacíos, pero oh, dice Nanak,

ਨਾਨਕ. ਸਚੇ ਨਾਮ ਬਿਨੁ; ਸਿਰ ਖੁਰ ਪਤਿ ਪਾਟੀ ॥੨॥

naanak. sache naam bin; sir khur pat paattee |2|

Sant Singh KhalsaO Nanak, without the True Name, his honor is torn away, from head to foot. ||2||
Manmohan SinghNanak, without the True Name, man's honour is torn from head to feet.
Manmohan Singh (Punjabi)ਨਾਨਕ ਸੱਚੇ ਨਾਮ ਦਾ ਬਗੈਰ, ਆਦਮੀ ਦੀ ਇੱਜ਼ਤ ਆਬਰੂ ਸਿਰ ਤੋਂ ਪੈਰਾਂ ਤਾਂਈ ਲੀਰਾ ਲੀਰਾਂ ਹੋ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਸਚੇ ਨਾਮ ਸੇ ਬਿਨਾਂ ਸਿਰ ਸੇ ਲੈਕਰ (ਖੁਰ) ਪੈਰਾਂ ਤਕ ਜੀਵ ਕੀ ਪਤਿ ਪਾਟੀ ਹੂਈ ਹੈ, ਭਾਵ ਜਨਮ ਸੇ ਲੇ ਕਰ ਮਰਣ ਪ੍ਰਯੰਤ ਬੇਇਜਤ ਰਹਾ॥੨॥
Prof. Sahib Singhਪਰ, ਹੇ ਨਾਨਕ! (ਲੋਕ ਜੋ ਚਾਹੇ ਆਖੇ) ਪਰਮਾਤਮਾ ਦੇ ਨਾਮ ਤੋਂ ਬਿਨਾ (ਲੋਕਾਂ ਵਲੋਂ ਹੋਈ ਹੋਈ) ਸਾਰੀ ਦੀ ਸਾਰੀ ਇੱਜ਼ਤ ਲੀਰਾਂ ਹੋ ਗਈ (ਸਮਝੋ) ॥੨॥

ਪਦ ਅਰਥ ਸਿਰ ਖੁਰ = ਸਿਰ ਤੋਂ ਪੈਰਾਂ ਤਕ, ਸਾਰੀ ਦੀ ਸਾਰੀ। ਪਤਿ = ਇੱਜ਼ਤ ॥੨॥

* ਨੋਟ: ਇਉਂ ਮਲੂਮ ਹੁੰਦਾ ਹੈ ਕਿ ਇਹ ਸ਼ਲੋਕ ਉਚਾਰਨ ਵੇਲੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਅਜੇ ਐਮਨਾਬਾਦ ਦੀ ਕਤਲਾਮ ਦੀ ਘਟਨਾ ਤਾਜ਼ਾ ਸੀ, ਜਿਥੇ ਇਸਤ੍ਰੀਆਂ ਦੀ ਬੇ-ਪਤੀ ਬਾਰੇ ਉਹਨਾਂ ਇਹ ਦਰਦ-ਭਰੇ ਬਚਨ ਉਚਾਰੇ ਸਨ: 'ਇਕਨ੍ਹ੍ਹਾ ਪੇਰਣ ਸਿਰਖੁਰ ਪਾਟੇ ਇਕਨ੍ਹ੍ਹਾ ਵਾਸੁ ਮਸਾਣੀ'।

SikhNet (Spanish)sin el Nombre Verdadero su honor es exprimido de cabeza a pies. (2)
Answers quote the Granth verbatim with Ang citations. AI commentary is not Gurbani and not a religious ruling.