ੴ

ਸਿੱਖਬਾਣੀ · SikhBani

ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥

ves kare kuroop kulakhanee man khottai koorriaar
Guru Amardas Ji ਗੁਰੂ ਅਮਰਦਾਸ ਜੀ · Siree Raag · Ang 89 · 8 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਵੇਸ ਕਰੇ ਕੁਰੂਪਿ ਕੁਲਖਣੀ; ਮਨਿ ਖੋਟੈ ਕੂੜਿਆਰਿ ॥

ves kare kuroop kulakhanee; man khottai koorriaar |

Sant Singh KhalsaShe may wear good clothes, but the bride is ugly and rude; her mind is false and impure.
Manmohan SinghThe unsightly and of evil-disposition bride wears good clothes but her soul is impure and false.
Manmohan Singh (Punjabi)ਬਦ-ਸ਼ਕਲ ਤੇ ਬਦ-ਚਲਨ ਪਤਨੀ ਚੰਗੇ ਬਸਤ੍ਰ ਪਹਿਣਦੀ ਹੈ ਪ੍ਰੰਤੂ ਉਸ ਦੀ ਆਤਮਾ ਅਪਵਿੱਤ੍ਰ ਤੇ ਝੂਠੀ ਹੈ।
Fareedkot Teekaਬਨਾਵਟ ਕੇ (ਵੇਸ) ਭੇਸ ਕਰਤੀ ਹੈ, ਭਾਵ ਦੰਵ (ਕਰੂਪਿ) ਕੁਟਲ ਔਰ (ਕੁਲਖਣੀ) ਖੋਟੇ ਲਖਣਾਂ ਵਾਲੀ, ਜਿਸ ਕੇ ਮਨ ਕੇ ਸੰਕਲਪ ਖੋਟੇ ਹੈਂ ਔਰ (ਕੂੜਿਆਰਿ) ਝੂਠੀ ਹੈ॥
Prof. Sahib Singhਝੂਠੀ, ਮਾਨੋ ਖੋਟੀ, ਭੈੜੇ ਲੱਛਣਾਂ ਵਾਲੀ ਤੇ ਕਰੂਪ ਇਸਤ੍ਰੀ ਆਪਣੇ ਸਰੀਰ ਨੂੰ ਸਿੰਗਾਰਦੀ ਹੈ;
SikhNet (Spanish)La horrible mujer, sin ningún mérito se viste de bellas ropas, pero su mente se conserva impura,

ਪਿਰ ਕੈ ਭਾਣੈ. ਨਾ ਚਲੈ; ਹੁਕਮੁ ਕਰੇ ਗਾਵਾਰਿ ॥

pir kai bhaanai. naa chalai; hukam kare gaavaar |

Sant Singh KhalsaShe does not walk in harmony with the Will of her Husband Lord. Instead, she foolishly gives Him orders.
Manmohan SinghShe walks not according to the will of her spouse. The ignorant bide, rather, gives Him orders.
Manmohan Singh (Punjabi)ਉਹ ਆਪਣੇ ਕੰਤ ਦੀ ਰਜਾ ਅਨੁਸਾਰ ਨਹੀਂ ਟੁਰਦੀ ਬੇਸਮਝ ਤ੍ਰੀਮਤ ਸਗੋਂ ਉਸ ਤੇ ਹੁਕਮ ਚਲਾਉਂਦੀ ਹੈ।
Fareedkot Teekaਪਤੀ ਕੀ ਆਗ੍ਯਾ ਮੇਂ ਤੌ ਚਲਤੀ ਨਹੀਂ, (ਗਾਵਾਰਿ) ਮੂਰਖ ਹੁਕਮ ਕਰਤੀ ਹੈ॥
Prof. Sahib Singh(ਪਰ) ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, (ਸਗੋਂ) ਮੂਰਖ ਇਸਤ੍ਰੀ (ਪਤੀ ਤੇ) ਹੁਕਮ ਚਲਾਉਂਦੀ ਹੈ (ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ)।
SikhNet (Spanish)pues ella no camina en el sendero de su esposo, y se quiere guiar por sí misma.

ਗੁਰ ਕੈ ਭਾਣੈ ਜੋ ਚਲੈ; ਸਭਿ ਦੁਖ ਨਿਵਾਰਣਹਾਰਿ ॥

gur kai bhaanai jo chalai; sabh dukh nivaaranahaar |

Sant Singh KhalsaBut she who walks in harmony with the Guru's Will, shall be spared all pain and suffering.
Manmohan SinghShe who walks in the will of the Guru, escapes all the miseries.
Manmohan Singh (Punjabi)ਜਿਹੜੀ ਗੁਰਾਂ ਦੀ ਰਜ਼ਾ ਵਿੱਚ ਤੁਰਦੀ ਹੈ, ਉਹ ਸਾਰਿਆਂ ਦੁਖੜਿਆਂ ਤੋਂ ਬਚ ਜਾਂਦੀ ਹੈ।
Fareedkot Teekaਜੋ ਗੁਰੋਂ ਕੇ ਭਾਣੇ ਮੇਂ ਚਲਤੀ ਹੈ, ਸੋ ਸਰਬ ਦੁਖੋਂ ਕੇ ਦੂਰ ਕਰਨੇ ਵਾਲੀ ਹੂਈ ਹੈ॥ ਕਦਾਚਿਤ ਐਸੀ ਅਸੰਕਾ ਹੋ ਕਿ ਸਭ ਕੋਈ ਭਾਣਾ ਮਾਨ ਕਰ ਕਿਉਂ ਨਹੀਂ ਪਾ ਲੇਤੀ? ਤਿਸ ਕਾ ਸਮਾਧਾਨ:
Prof. Sahib Singhਜੋ (ਜੀਵ-ਇਸਤ੍ਰੀ) ਸਤਿਗੁਰੂ ਦੀ ਰਜ਼ਾ ਵਿਚ ਚੱਲਦੀ ਹੈ ਉਹ ਅਪਾਣੇ ਸਾਰੇ ਦੁੱਖ-ਕਲੇਸ਼ ਨਿਵਾਰ ਲੈਂਦੀ ਹੈ।

ਪਦ ਅਰਥ ਨਿਵਾਰਣਹਾਰਿ = ਨਿਵਾਰਨ ਜੋਗੀ (ਹੋ ਜਾਂਦੀ ਹੈ)।

SikhNet (Spanish)El que camina en el Sendero del Guru, todo su dolor desaparece.

ਲਿਖਿਆ. ਮੇਟਿ ਨ ਸਕੀਐ; ਜੋ ਧੁਰਿ ਲਿਖਿਆ ਕਰਤਾਰਿ ॥

likhiaa. mett na sakeeai; jo dhur likhiaa karataar |

Sant Singh KhalsaThat destiny which was pre-ordained by the Creator cannot be erased.
Manmohan SinghThe one which the Creator had pre-ordained, that writ cannot be erased.
Manmohan Singh (Punjabi)ਉਹ ਜਿਹੜੀ ਸਿਰਜਣਹਾਰ ਨੇ ਐਨ ਆਰੰਭ ਵਿੱਚ ਲਿਖੀ ਸੀ, ਉਹ ਲਿਖਤਾਕਾਰ ਮੇਸੀ ਨਹੀਂ ਜਾ ਸਕਦੀ।
Fareedkot Teekaਜੋ ਆਦ ਸੇ ਕਰਤਾਰ ਨੇ ਕਰਮ ਲਿਖ ਦੀਆ ਹੈ, ਸੋ ਲਿਖਿਆ ਹੂਆ ਮੇਟ ਨਹੀਂ ਸਕਤਾ ਹੈ, ਭਾਵ ਉਨ ਕੋ ਪੂਰਬਲੇ ਪਾਪ ਮਿਲਣ ਨਹੀਂ ਦਿੰਦੇ ॥☬ਪ੍ਰਸ਼ਨ: ਪਤੀ ਕੀ ਪ੍ਰਤੀਤੀ ਕੈਸੇ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singh(ਪਰ, ਕੁਲੱਖਣੀ ਦੇ ਕੀਹ ਵੱਸ?) (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰੋਂ ਜੋ (ਸੰਸਕਾਰਾਂ ਦਾ ਲੇਖ ਜੀਵਾਂ ਦੇ ਮੱਥੇ ਤੇ) ਲਿਖ ਦਿੱਤਾ ਹੈ, ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ।

ਪਦ ਅਰਥ ਕਰਤਾਰਿ = ਕਰਤਾਰ ਨੇ।

SikhNet (Spanish)Pues nadie puede borrar el Destino que el Señor escribió desde la Eternidad.

ਮਨੁ ਤਨੁ ਸਉਪੇ ਕੰਤ ਕਉ; ਸਬਦੇ ਧਰੇ ਪਿਆਰੁ ॥

man tan saupe kant kau; sabade dhare piaar |

Sant Singh KhalsaShe must dedicate her mind and body to her Husband Lord, and enshrine love for the Word of the Shabad.
Manmohan SinghShe ought to dedicate her soul and body to her spouse, and nurture affection for His world.
Manmohan Singh (Punjabi)ਉਸ ਨੂੰ ਆਪਣੀ ਅਤਮਾ ਤੇ ਦੇਹਿ ਆਪਣੇ ਪਰਤੇ ਨੂੰ ਸਮਰਪਣ ਕਰਨੀ ਅਤੇ ਉਸ ਦੇ ਬਚਨ ਨਾਲ ਪ੍ਰੀਤ ਪਾਉਣੀ ਉਚਿਤ ਹੈ।
Fareedkot Teeka(ਕੰਤ) ਪਤੀ ਵਾਹਿਗੁਰੂ ਕੋ ਮਨ ਔਰ ਤਨ ਸਉਪੇ, ਔਰ ਗੁਰ ਉਪਦੇਸ ਮੇਂ ਪਿਆਰ ਧਾਰਨ ਕਰੇ॥
Prof. Sahib Singh(ਸੁਲੱਖਣੀ) ਤਨ ਮਨ (ਹਰੀ-) ਪਤੀ ਨੂੰ ਸਉਂਪ ਦੇਂਦੀ ਹੈ, ਤੇ ਸਤਿਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦੀ ਹੈ।
SikhNet (Spanish)Él entrega su cuerpo y mente a su Esposo, y ama la Palabra. Dime,

ਬਿਨੁ ਨਾਵੈ. ਕਿਨੈ ਨ ਪਾਇਆ; ਦੇਖਹੁ ਰਿਦੈ ਬੀਚਾਰਿ ॥

bin naavai. kinai na paaeaa; dekhahu ridai beechaar |

Sant Singh KhalsaWithout His Name, no one has found Him; see this and reflect upon it in your heart.
Manmohan SinghSee and reflect on this in thy mind, without the Name's meditation, none has obtained the Lord.
Manmohan Singh (Punjabi)ਆਪਣੇ ਚਿੱਤ ਅੰਦਰ ਵੇਖ ਅਤੇ ਇਸ ਨੂੰ ਸੋਚ ਸਮਝ ਕਿ ਨਾਮ ਦੇ ਸਿਮਰਨ ਦੇ ਬਾਝੋਂ ਕਿਸੇ ਨੂੰ ਭੀ ਪ੍ਰਭੂ ਪਰਾਪਤ ਨਹੀਂ ਹੋਇਆ।
Fareedkot Teekaਨਾਮ ਸੇ ਬਿਨਾ ਕਿਸੇ ਨੇ ਤਿਸ ਪਤੀ ਵਾਹਿਗੁਰੂ ਕੋ ਨਹੀਂ ਪਾਇਆ, ਰਿਦੇ ਮੇਂ ਬੀਚਾਰ ਕਰ ਕੇ ਦੇਖ ਲੇਵੋ॥
Prof. Sahib Singhਹਿਰਦੇ ਵਿਚ ਵਿਚਾਰ ਕਰ ਕੇ ਵੇਖ (ਭੀ) ਲਵੋ, ਕਿ ਨਾਮ (ਜਪਣ) ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ।
SikhNet (Spanish)¿quién Lo ha recibido, sin haber habitado en el Nombre del Señor?

ਨਾਨਕ. ਸਾ ਸੁਆਲਿਓ ਸੁਲਖਣੀ; ਜਿ ਰਾਵੀ ਸਿਰਜਨਹਾਰਿ ॥੧॥

naanak. saa suaalio sulakhanee; ji raavee sirajanahaar |1|

Sant Singh KhalsaO Nanak, she is beautiful and graceful; the Creator Lord ravishes and enjoys her. ||1||
Manmohan SinghNanak, beauteous and well-conducted is she, whom the creator enjoys.
Manmohan Singh (Punjabi)ਨਾਨਕ ਸਨੁੱਖੀ ਅਤੇ ਚੰਗੇ ਚਾਲ ਚੱਲਣ ਵਾਲੀ ਹੈ ਉਹ ਜਿਸਨੂੰ ਕਰਤਾਰ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵ ਰੂਪੀ ਇਸਤ੍ਰੀ (ਸੁਆਲਿਓਂ) ਸੁੰਦਰ ਵਾ ਸਾਲਾਹਣੇ ਜੋਗ ਅਰਥਾਤ ਨੇਕ ਬਖਤ ਹੈ, ਔਰ ਸ੍ਰੇਸਟ ਲਖਣੋਂ ਵਾਲੀ ਹੈ, ਜੋ ਰਚਨਹਾਰ ਵਾਹਿਗੁਰੂ ਨੇ ਰਾਵੀ ਹੈ, ਭਾਵ ਏਹ ਕਿ ਅਪਨੇ ਸੰਗ ਮੇਲੀ ਹੈ॥੧॥
Prof. Sahib Singhਹੇ ਨਾਨਕ! ਚੰਗੇ ਲੱਛਣਾਂ ਵਾਲੀ ਤੇ ਸੁੰਦਰ (ਜੀਵ-) ਇਸਤ੍ਰੀ ਉਹੀ ਹੈ, ਜਿਸ ਉਤੇ ਸਿਰਜਨਹਾਰ (ਪਤੀ) ਨੇ ਮਿਹਰ ਕੀਤੀ ਹੈ ॥੧॥

ਪਦ ਅਰਥ ਸੁਆਲਿਉ = ਸੋਹਣੀ। ਰਾਵੀ = ਮਾਣੀ ਹੈ। ਸਿਰਜਨਹਾਰਿ = ਸਿਰਜਨਹਾਰ ਨੇ ॥੧॥

SikhNet (Spanish)Dice Nanak, aquél que el Mismo Creador disfruta con Dicha, es el más bello ser y de más mérito. (1)
Answers quote the Granth verbatim with Ang citations. AI commentary is not Gurbani and not a religious ruling.