ਭਰੀਐ ਹਥੁ ਪੈਰੁ; ਤਨੁ ਦੇਹ ॥
bhareeai hath pair; tan deh |
Sant Singh KhalsaWhen the hands and the feet and the body are dirty,
Manmohan SinghThe dust of the besmeared hands, feet and other parts of the body,
Manmohan Singh (Punjabi)ਜਦੋਂ ਹਥ ਪੈਰ ਅਤੇ ਸਰੀਰ ਦੇ ਹੋਰ ਹਿਸੇ ਘੱਟੇ ਨਾਲ ਭਰ ਜਾਣ ਤਾਂ,
Fareedkot Teeka(ਭਰੀਐ) ਇਤੀ ਜੋ ਹਾਥ ਅਰੁ ਪੈਰ ਔਰੁ ਸਰੀਰੁ ਖੇਹ ਸੇ ਭਰ ਜਾਤਾ ਹੈ॥
Prof. Sahib Singhਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,ਪਦ ਅਰਥ ਭਰੀਐ = ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ = ਸਰੀਰ। ਦੇਹ = ਸਰੀਰ।
SikhNet (Spanish)Cuando las manos y el cuerpo están sucios,
ਪਾਣੀ ਧੋਤੈ; ਉਤਰਸੁ ਖੇਹ ॥
paanee dhotai; utaras kheh |
Sant Singh Khalsawater can wash away the dirt.
Manmohan Singhis removed by washing with water.
Manmohan Singh (Punjabi)ਜਲ ਨਾਲ ਧੋਣ ਦੁਆਰਾ ਘੱਟਾ ਲਹਿ ਜਾਂਦਾ ਹੈ।
Fareedkot Teekaਤੌ ਓਹੁ ਪਾਣੀ ਸਾਥ ਧੋਣੇ ਕਰ ਤਨ ਸੇ ਉਤਰ ਜਾਤੀ ਹੈ॥
Prof. Sahib Singhਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।ਪਦ ਅਰਥ ਪਾਣੀ ਧੋਤੈ = ਪਾਣੀ ਨਾਲ ਧੋਤਿਆਂ। ਉਤਰਸੁ = ਉਤਰ ਜਾਂਦੀ ਹੈ। ਖੇਹ = ਮਿੱਟੀ, ਧੂੜ, ਮੈਲ।
SikhNet (Spanish)el agua los puede limpiar.
ਮੂਤ ਪਲੀਤੀ; ਕਪੜੁ ਹੋਇ ॥
moot paleetee; kaparr hoe |
Sant Singh KhalsaWhen the clothes are soiled and stained by urine,
Manmohan SinghThe garment polluted with urine,
Manmohan Singh (Punjabi)ਪਿਸ਼ਾਬ ਨਾਲ ਗੰਦਾ ਹੋਇਆ ਹੋਇਆ ਬਸਤਰ,
Fareedkot Teekaਪੁਨਾ ਜੈਸੇ (ਮੂਤ) ਪਸ਼ਾਬ ਸੇ ਕਪੜੇ ਮੈ (ਪਲੀਤੀ) ਅਸੁਧਤਾ ਪ੍ਰਾਪਤਿ ਹੋਤੀ ਹੈ॥
Prof. Sahib Singhਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,ਪਦ ਅਰਥ ਪਲੀਤੀ = ਪਲੀਤ, ਗੰਦਾ। ਮੂਤ ਪਲੀਤੀ = ਮੂਤਰ ਨਾਲ ਪਲੀਤ। ਕਪੜੁ = ਕੱਪੜਾ।
SikhNet (Spanish)Cuando la ropa está enlodada y cubierta de tierra,
ਦੇ ਸਾਬੂਣੁ; ਲਈਐ ਓਹੁ ਧੋਇ ॥
de saaboon; leeai ohu dhoe |
Sant Singh Khalsasoap can wash them clean.
Manmohan Singhis washed clean by applying soap.
Manmohan Singh (Punjabi)ਸਾਬਣ ਲਾ ਕੇ ਸਾਫ ਸੁਥਰਾ ਕਰ ਲਈਦਾ ਹੈ।
Fareedkot Teekaਓਹੁ ਜਬ ਸਾਬੁਣ (ਦੇ) ਲਗਾ ਕੇ ਕਪੜਾ ਧੋਇ ਲਈਦਾ ਹੈ, ਤਬ ਸੁਧੁ ਹੋ ਜਾਤਾ ਹੈ॥
Prof. Sahib Singhਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।ਪਦ ਅਰਥ ਦੇ ਸਾਬੂਣੁ = ਸਾਬਣ ਲਾ ਕੇ। ਲਈਐ = ਲਈਦਾ ਹੈ। ਓਹੁ = ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ = ਧੋ ਲਈਦਾ ਹੈ।
SikhNet (Spanish)el jabón quita la mancha.
ਭਰੀਐ ਮਤਿ; ਪਾਪਾ ਕੈ ਸੰਗਿ ॥
bhareeai mat; paapaa kai sang |
Sant Singh KhalsaBut when the intellect is stained and polluted by sin,
Manmohan SinghThe soul defiled with sins,
Manmohan Singh (Punjabi)ਗੁਨਾਹ ਦੇ ਨਾਲ ਪਲੀਤ ਹੋਈ ਹੋਈ ਆਤਮਾ,
Fareedkot Teekaਤਿਸੀ ਭਾਂਤਿ ਜੋ ਬੁਧੀ ਪਾਪੋਂ ਸੇ ਭਰੀ ਜਾਵੇ॥
Prof. Sahib Singh(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,ਪਦ ਅਰਥ ਭਰੀਐ = ਜੇ ਭਰ ਜਾਏ, ਜੇ ਮਲੀਨ ਹੋ ਜਾਏ। ਮਤਿ = ਬੁੱਧ। ਪਾਪਾ ਕੈ ਸੰਗਿ = ਪਾਪਾਂ ਦੇ ਨਾਲ।
SikhNet (Spanish)Pero si la mente no brilla debido al error y la vergüenza,
ਓਹੁ ਧੋਪੈ; ਨਾਵੈ ਕੈ ਰੰਗਿ ॥
ohu dhopai; naavai kai rang |
Sant Singh Khalsait can only be cleansed by the Love of the Name.
Manmohan Singhis cleaned with the love of God's Name.
Manmohan Singh (Punjabi)ਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ।
Fareedkot Teekaਵਹੁ ਨਾਮ ਕੇ (ਰੰਗਿ) ਪ੍ਰੇਮ ਸੇ ਧੋਈ ਜਾਤੀ ਹੈ, ਅਰਥਾਤ ਨਾਮ ਸੇ ਹੀ ਮਲ ਵਿਖੇਪ ਸੇ ਰਹਿਤ ਸੁਧੁ ਹੋ ਜਾਤੀ ਹੈ॥☬ਪ੍ਰਸ਼ਨ: ਨਾਮੁ ਜਪ ਕੇ ਕੋਈ ਪਵਿੱਤ੍ਰ ਭੀ ਹੋਏ ਹੈਂ?☬ਉੱਤਰ:
Prof. Sahib Singhਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।ਪਦ ਅਰਥ ਓਹੁ = ਉਹ ਪਾਪ। ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ = ਪਿਆਰ ਨਾਲ। ਨਾਵੈ ਕੈ ਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।
SikhNet (Spanish)solamente será regenerada por el Amor al Nombre.
ਪੁੰਨੀ ਪਾਪੀ; ਆਖਣੁ ਨਾਹਿ ॥
punee paapee; aakhan naeh |
Sant Singh KhalsaVirtue and vice do not come by mere words;
Manmohan SinghBy mere words of mouth (statements) a man becomes not virtuous or vicious.
Manmohan Singh (Punjabi)ਕੇਵਲ ਮੂੰਹ ਜ਼ਬਾਨੀ ਕਹਿਣ ਨਾਲ ਆਦਮੀ ਨੇਕ ਅਤੇ ਐਬੀ ਨਹੀਂ ਬਣਦਾ।
Fareedkot Teekaਨਾਮ ਜਪ ਕੇ ਜੋ ਪਾਪੀਆਂ ਸੇ ਪੁੰਨੀ ਹੋਏ ਹੈਂ, ਸੋ (ਆਖਣੁ) ਕਹਿਣੇ ਮੈ ਨਹੀ ਆਵਤੇ, ਭਾਵ ਬਹੁਤੇ ਹੋਏ ਹੈਂ॥
Prof. Sahib Singhਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)ਪਦ ਅਰਥ ਆਖਣੁ = ਨਾਮੁ, ਬਚਨ। ਨਾਹਿ = ਨਹੀਂ ਹੈ।
SikhNet (Spanish)Si el hombre es atraído por la Virtud o el vicio,
ਕਰਿ ਕਰਿ ਕਰਣਾ; ਲਿਖਿ ਲੈ ਜਾਹੁ ॥
kar kar karanaa; likh lai jaahu |
Sant Singh Khalsaactions repeated, over and over again, are engraved on the soul.
Manmohan SinghThe often repeated actions are engraved on the heart.
Manmohan Singh (Punjabi)ਬਾਰੰਬਾਰ ਕੀਤੇ ਹੋਏ ਕਰਮ ਦਿਲ ਉਤੇ ਉਕਰੇ ਜਾਂਦੇ ਹਨ।
Fareedkot Teekaਪੁੰਨੀ ਔਰ ਪਾਪੀ ਕੋਈ ਕਹਿਣੇ ਸੇ ਨਹੀਂ ਹੋਤਾ ਹੈ। ਜੈਸਾ (ਕਰਣਾ) ਕਰਮੁ (ਕਰਿ) ਹਾਥੋਂ ਸੇ (ਕਰਿ) ਕਰਿਤਾ ਹੈ, ਤੈਸਾ ਚਿਤ੍ਰ ਗੁਪਤ ਲਿਖ ਲੇ ਜਾਤੇ ਹੈਂ॥
Prof. Sahib Singhਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ।ਪਦ ਅਰਥ ਕਰਿ ਕਰਿ ਕਰਣਾ = (ਆਪੋ ਆਪਣੇ) ਕਰਮ ਕਰ ਕੇ, ਜਿਹੋ ਜਿਹੇ ਕਰਮ ਕਰੋਗੇ। ਲਿਖਿ = ਲਿਖ ਕੇ, (ਤਿਹੋ ਜਿਹਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰਾਂ ਦਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰ ਅਪਣੇ ਮਨ ਵਿਚ) ਉੱਕਰ ਕੇ। ਲੈ ਜਾਹੁ = ਤੂੰ ਲੈ ਜਾਹਿਂਗਾ, (ਆਪਣੇ ਨਾਲ) ਲੈ ਜਾਹਿਂਗਾ, (ਆਪਣੇ ਮਨ ਵਿਚ) ਪ੍ਰੋ ਲਵੇਂਗਾ।
SikhNet (Spanish)tiene que entender que eso mismo atrae para sí.
ਆਪੇ ਬੀਜਿ; ਆਪੇ ਹੀ ਖਾਹੁ ॥
aape beej; aape hee khaahu |
Sant Singh KhalsaYou shall harvest what you plant.
Manmohan SinghMan himself sows and himself reaps (he reaps what he sows).
Manmohan Singh (Punjabi)ਆਦਮੀ ਖੁਦ ਬੀਜਦਾ ਹੈ ਅਤੇ ਖੁਦ ਹੀ ਵੱਢਦਾ ਖਾਂਦਾ ਹੈ।
Fareedkot Teekaਉਸ ਅਪਨੇ (ਬੀਜ) ਕੀਏ ਹੂਏ ਕਰਮਾ ਕਾ ਫਲੁ, ਫੇਰ ਪ੍ਰਲੋਕ ਮੈ ਆਪ ਹੀ ਜੀਵ ਖਾਤਾ ਹੈ॥
Prof. Sahib Singhਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ।ਪਦ ਅਰਥ ਆਪੇ = ਆਪ ਹੀ। ਬੀਜਿ = ਬੀਜ ਕੇ।
SikhNet (Spanish)Como siembras, cosecharás;
ਨਾਨਕ; ਹੁਕਮੀ ਆਵਹੁ ਜਾਹੁ ॥੨੦॥
naanak; hukamee aavahu jaahu |20|
Sant Singh KhalsaO Nanak, by the Hukam of God's Command, we come and go in reincarnation. ||20||
Manmohan SinghBy God's Order, O Nanak! man comes and goes.
Manmohan Singh (Punjabi)ਵਾਹਿਗੁਰੂ ਦੇ ਫੁਰਮਾਨ ਦੁਆਰਾ ਹੇ ਨਾਨਕ! ਇਨਸਾਨ ਆਉਂਦਾ ਤੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੁਕਮੀ ਅਕਾਲ ਪੁਰਖ ਕੇ ਹੁਕਮ ਸੇ ਕਰਮ ਫਲਾਨੁਸਾਰ ਜੀਵ ਜਨਮਤਾ ਮਰਤਾ ਰਹਿਤਾ ਹੈ॥੨੦॥☬ਪ੍ਰਸ਼ਨ: ਤੀਰਥ ਤਪਾਦਿਕ ਕਰਮੋਂ ਸੇ ਤੋ ਆਵਾਗਵਨ ਸੇ ਰਹਿਤ ਹੋਤਾ ਹੋਵੈਗਾ?☬ਉੱਤਰੁ: ਕਰਮ ਦੋ ਪ੍ਰਕਾਰ ਕਾ ਹੈ: ਸਕਾਮ ੧, ਨਿਸਕਾਮ ੨। ਤੀਰਥੁ ਇਤ੍ਯਾਦਿ ਪਹਿਲੀ ਦੋ ਤੁਕ ਮੈ ਸਕਾਮ ਪੁੰਨ ਕਾ ਫਲੁ ਦਿਖਾਇਆ ਹੈ। ਪਿਛਲੀ ਦੋ ਤੁਕ ਮੇ ਨਿਸਕਾਮ ਕਾ ਫਲੁ ਹੈ॥
Prof. Sahib Singh(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥ਪਦ ਅਰਥ ਹੁਕਮੀ = ਅਕਾਲ ਪੁਰਖ ਦੇ ਹੁਕਮ ਵਿਚ। ਆਵਹੁ ਜਾਹੁ = ਆਵਹਿਂਗਾ ਤੇ ਜਾਹਿਂਗਾ, ਜੰਮੇਂਗਾ ਤੇ ਮਰਹਿਂਗਾ, ਜਨਮ ਮਰਨ ਵਿਚ ਪਿਆ ਰਹੇਂਗਾ। ❀ ਨੋਟ: ਸ਼ਬਦ 'ਆਖਣੁ' ਨੂੰ ਧਿਆਨ ਨਾਲ ਵਿਚਾਰਨਾ ਜ਼ਰੂਰੀ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ: (੧) ਪੁੰਨੀ ਪਾਪੀ ਆਖਣੁ ਨਾਹਿ। (ਪਉੜੀ ੨੦)। (੨) ਨਾਨਕ ਆਖਣਿ ਸਭੁ ਕੋ ਆਖੈ, ਇਕ ਦੂ ਇਕੁ ਸਿਆਣਾ (ਪਉੜੀ ੨੧)। (੩) ਜੇ ਕੋ ਖਾਇਕੁ ਆਖਣਿ ਪਾਇ। (ਪਉੜੀ ੨੫)। (੪) ਕੇਤੇ ਆਖਹਿ ਆਖਣਿ ਪਾਹਿ। (ਪਉੜੀ ੨੬)। (੫) ਆਖਣਿ ਜੋਰੁ ਚੁਪੈ ਨਹਿ ਜੋਰੁ। (ਪਉੜੀ ੩੩)। ਇਸ ਲਫ਼ਜ਼ 'ਆਖਣੁ' ਦੇ ਅਰਥ ਨੂੰ ਸਪੱਸ਼ਟ ਕਰਨ ਲਈ ਕੁਝ ਹੋਰ ਪ੍ਰਮਾਣ ਹੇਠਾਂ ਲਿਖੇ ਜਾਂਦੇ ਹਨ: (੬) ਆਖਣੁ ਆਖਿ ਨਾ ਰਜਿਆ, ਸੁਨਣਿ ਨ ਰਜੇ ਕੰਨ।੨।੧੯। (ਮਾਝ ਕੀ ਵਾਰ)। (੭) ਆਖਣਿ ਆਖਹਿ ਕੇਤੜੇ, ਗੁਰ ਬਿਨੁ ਬੂਝ ਨ ਹੋਇ।੩।੧੩। (ਮਾਝ ਕੀ ਵਾਰ)। ਉਪਰਲੇ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ 'ਆਖਣੁ' ਨਾਵ ਹੈ ਤੇ 'ਆਖਣਿ' ਕ੍ਰਿਆ ਹੈ। ਨਾਵ 'ਆਖਣੁ' ਦਾ ਅਰਥ ਹੈ 'ਨਾਮ, ਕਹਿਣਾ, ਮੂੰਹ' ਜਿਵੇਂ ਪ੍ਰਮਾਣ ਨੰ: ੧ ਅਤੇ ੬ ਵਿਚ ਹੈ। ਪ੍ਰਮਾਣ ਨੰ: ੨, ੩, ੪, ੫, ਅਤੇ ੭ ਵਿਚ 'ਆਖਣਿ' ਕ੍ਰਿਆ ਹੈ ॥੨੦॥
* ਭਾਵ: ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸੁੱਧ-ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ। ਨਾਮ-ਸਿਮਰਨ ਹੀ ਇਕੋ-ਇਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। (ਸੋ, ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ, ਪ੍ਰਭ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਜੀਵ ਨੂੰ ਸਮਰਥ ਨਹੀਂ ਬਣਾ ਸਕਦਾ)।੨੦। * ਨੋਟ: ਪਹਿਲੀ ਪਉੜੀ ਵਿਚ ਤੁਕ ਆਈ ਹੈ, 'ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ'। ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, 'ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ'। ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਾਫ਼ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨੀਯਮਾਂ ਵਿਚ ਚੱਲ ਰਹੀ ਹੈ। ਇਹਨਾਂ ਨੀਯਮਾਂ ਦਾ ਨਾਮ ਸਤਿਗੁਰੂ ਜੀ ਨੇ 'ਹੁਕਮ' ਰੱਖਿਆ ਹੈ। ਉਹ ਨੀਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ।
SikhNet (Spanish)oh, dice Nanak, por el Jukam de Su Mandato, reencarnamos, yendo y viniendo. (20)