ਅਸੰਖ ਨਾਵ; ਅਸੰਖ ਥਾਵ ॥
asankh naav; asankh thaav |
Sant Singh KhalsaCountless names, countless places.
Manmohan SinghInnumerable are Thine Names and innumerable Thine abodes, O Lord!
Manmohan Singh (Punjabi)ਬੇ-ਗਿਣਤ ਹਨ ਤੇਰੇ ਨਾਮ ਅਤੇ ਬੇ-ਗਿਣਤ ਤੇਰੇ ਨਿਵਾਸ ਅਸਥਾਨ, ਹੇ ਪ੍ਰਭੂ!
Fareedkot Teekaਅਗਿਣਤ ਹੀ ਅਕਾਲ ਪੁਰਖ ਕੇ ਨਾਮੁ ਹੈਂ, ਅਗਿਣਤ ਹੀ ਕਾਂਸੀ, ਕਾਂਚੀ, ਬੈਕੁੰਠਾਦਿ ਅਸਥਾਨ ਹੈਂ॥
Prof. Sahib Singh(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ।ਪਦ ਅਰਥ ਨਾਵ = (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ।
SikhNet (Spanish)Incontables son los nombres, incontables los lugares;
ਅਗੰਮ ਅਗੰਮ; ਅਸੰਖ ਲੋਅ ॥
agam agam; asankh loa |
Sant Singh KhalsaInaccessible, unapproachable, countless celestial realms.
Manmohan SinghInnumerable are Thine realms, inaccessible and inscrutable.
Manmohan Singh (Punjabi)ਬੇ-ਗਿਣਤ ਹਨ ਤੇਰੇ ਮੰਡਲ-ਅਪਹੁੰਚ ਅਤੇ ਅਖੋਜ।
Fareedkot Teekaਅਸਮਦਾਦਿਕੋਂ ਸੇ ਅਗਮ ਬ੍ਰਹਮਾਦਿ ਤਿਨ ਸੇ ਭੀ ਅਗਮੁ ਪਰੇ ਹੈ, ਔਰੁ ਪਰਮਾਤਮਾ ਅਗਿਣਤ ਜੀਵੋਂ ਕੋ ਸਤਾ ਦੇ ਕਰ (ਲੋਅ) ਪ੍ਰਕਾਸ਼ ਰਹਾ ਹੈ॥
Prof. Sahib Singh(ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ।ਪਦ ਅਰਥ ਅਗੰਮ = ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ। ਲੋਅ = ਲੋਕ, ਭਵਣ। ਅਸੰਖ ਲੋਅ = ਅਨੇਕਾਂ ਹੀ ਭਵਣ।
SikhNet (Spanish)Incontables las esferas y los mundos,
ਅਸੰਖ ਕਹਹਿ; ਸਿਰਿ ਭਾਰੁ ਹੋਇ ॥
asankh kaheh; sir bhaar hoe |
Sant Singh KhalsaEven to call them countless is to carry the weight on your head.
Manmohan SinghEven to call them myriad amounts to carrying load of sin on the head.
Manmohan Singh (Punjabi)ਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਮੂੰਡ (ਸਿਰ) ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।
Fareedkot Teekaਅਗਿਣਤ ਹੀ (ਸਿਰ ਭਾਰੁ) ਕਪਾਲੀ ਆਸਨ ਕਰ, ਤਿਸ ਕੇ ਨਾਮ ਕੋ ਕਹਤੇ ਹੈਂ॥☬ਪ੍ਰਸ਼ਨ: ਐਸੇ ਪ੍ਰਭੁ ਕੋ ਸਭੀ ਜੀਵ ਕ੍ਯੋਂ ਨਹੀਂ ਜਪਤੇ?☬ਉੱਤਰ:
Prof. Sahib Singh(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ)।ਪਦ ਅਰਥ ਕਹਹਿ = ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ)। ਸਿਰਿ = ਉਹਨਾਂ ਦੇ ਸਿਰ ਉੱਤੇ। ਹੋਇ = ਹੁੰਦਾ ਹੈ।
SikhNet (Spanish)¡Oh, tantos que nunca habría manera de contar!
ਅਖਰੀ ਨਾਮੁ; ਅਖਰੀ ਸਾਲਾਹ ॥
akharee naam; akharee saalaah |
Sant Singh KhalsaFrom the Word, comes the Naam; from the Word, comes Your Praise.
Manmohan SinghThrough words Thy Name is uttered and through words Thou art praised.
Manmohan Singh (Punjabi)ਸ਼ਬਦਾਂ ਰਾਹੀਂ ਤੇਰਾ ਨਾਮ ਉਚਾਰਿਆਂ ਜਾਂਦਾ ਹੈ ਅਤੇ ਸ਼ਬਦਾਂ ਰਾਹੀਂ ਹੀ ਤੇਰਾ ਜਸ ਕੀਤਾ ਜਾਂਦਾ ਹੈ।
Fareedkot Teeka(ਅਖਰੀ) ਲੇਖ ਲਿਖੇ ਅਨੁਸਾਰ ਹੀ ਨਾਮੁ ਜਪੀਤਾ ਹੈ, ਅਰ ਲੇਖ ਲਿਖੇ ਅਨੁਸਾਰ ਹੀ ਉਸਤੁਤਿ ਗੁਨ ਕੀਰਤਨ ਕੀਆ ਜਾਤਾ ਹੈ॥
Prof. Sahib Singh(ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ 'ਅਸੰਖ' ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ।ਪਦ ਅਰਥ ਅਖਰੀ = ਅੱਖਰਾਂ ਦੀ ਰਾਹੀਂ ਹੀ। ਸਾਲਾਹ = ਸਿਫ਼ਤਿ।
SikhNet (Spanish)Tu Nombre se ha formado de la Letra de Tu Palabra.
ਅਖਰੀ; ਗਿਆਨੁ ਗੀਤ ਗੁਣ ਗਾਹ ॥
akharee; giaan geet gun gaah |
Sant Singh KhalsaFrom the Word, comes spiritual wisdom, singing the Songs of Your Glory.
Manmohan SinghThrough words the songs of Thy theology and Thine attributes are hymned.
Manmohan Singh (Punjabi)ਸ਼ਬਦਾਂ ਰਾਹੀਂ ਤੇਰੀ ਗਿਆਤ ਅਤੇ ਤੇਰੀਆਂ ਉਤਕ੍ਰਿਸਾਈਆਂ (ਵਡਿਆਈਆਂ) ਦੇ ਗਾਉਣ ਗਾਏ ਜਾਂਦੇ ਹਨ।
Fareedkot Teekaਲੇਖ ਲਿਖੇ ਅਨੁਸਾਰ ਹੀ ਗ੍ਯਾਨ ਹੋਤਾ ਹੈ, ਤਥਾ ਭਗਵੰਤ ਗੁਨ ਸਬੰਧੀ ਗੀਤ (ਗਾਹ) ਗਾਯਾ ਜਾਤਾ ਹੈ, ਵਾ ਗੁਨੋ ਕਾ (ਗਾਹ) ਵੀਚਾਰੁ ਲਿਖੇ ਅਨੁਸਾਰ ਹੋਤਾ ਹੈ॥
Prof. Sahib Singhਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ)। ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ।ਪਦ ਅਰਥ ਗੁਣ ਗਾਹ = ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼।
SikhNet (Spanish)Con palabras Te nombramos, Te alabamos Con palabras relatamos todo conocimiento, toda Alabanza y canción.
ਅਖਰੀ; ਲਿਖਣੁ ਬੋਲਣੁ ਬਾਣਿ ॥
akharee; likhan bolan baan |
Sant Singh KhalsaFrom the Word, come the written and spoken words and hymns.
Manmohan SinghIn letters the uttered hymns are recorded.
Manmohan Singh (Punjabi)ਅੱਖਰਾਂ ਅੰਦਰ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਹੈ।
Fareedkot Teekaਪੁਨਾ ਲੇਖ ਲਿਖੇ ਅਨੁਸਾਰ ਹੀ ਲਿਖਣਾ, ਬੋਲਣਾ ਬਾਣੀ ਕਾ ਹੋਤਾ ਹੈ॥☬ਪ੍ਰਸ਼ਨ: ਵਹੁ ਅਖਰ ਕੌਨ ਹੈਂ?☬ਉੱਤਰ:
Prof. Sahib Singhਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ 'ਅਸੰਖ' ਵਰਤਿਆ ਗਿਆ ਹੈ।)ਪਦ ਅਰਥ ਬਾਣਿ ਲਿਖਣੁ = ਬਾਣੀ ਦਾ ਲਿਖਣਾ। ਬਾਣਿ = ਬਾਣੀ, ਬੋਲੀ। ਬਾਣਿ ਬੋਲਣੁ = ਬਾਣੀ (ਬੋਲੀ) ਦਾ ਬੋਲਣਾ।
SikhNet (Spanish)Con palabras hablamos y escribimos diario de Ti,
ਅਖਰਾ ਸਿਰਿ; ਸੰਜੋਗੁ ਵਖਾਣਿ ॥
akharaa sir; sanjog vakhaan |
Sant Singh KhalsaFrom the Word, comes destiny, written on one's forehead.
Manmohan SinghDestiny is described with letters on Mortal's brow.
Manmohan Singh (Punjabi)ਅੱਖਰਾਂ ਨਾਲ ਪ੍ਰਾਨੀ ਦੇ ਮੱਥੇ ਉਤੇ ਉਸਦੀ ਕਿਸਮਤ ਬਿਆਨ ਕੀਤੀ ਹੋਈ ਹੈ।
Fareedkot Teekaਜਿਨ ਅੱਖਰੋਂ ਕਾ ਸਿਰ ਪਰ ਕਰਮਾਨੁਸਾਰ ਸੰਜੋਗੁ (ਵਖਾਣਿ) ਕਥਨ ਕੀਆ ਹੈ॥☬ਪ੍ਰਸ਼ਨ: ਲਿਖਨੇ ਵਾਲੇ ਕੀ ਸੀਸ ਪਰ ਭੀ ਕਰਮ ਰੇਖ ਹੋਵੈਗੀ?☬ਉੱਤਰ:
Prof. Sahib Singh(ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ)ਪਦ ਅਰਥ ਅਖਰਾ ਸਿਰਿ = ਅੱਖਰਾਂ ਦੀ ਰਾਹੀਂ ਹੀ। ਸੰਜੋਗੁ = ਭਾਗਾਂ ਦਾ ਲੇਖ। ਵਖਾਣਿ = ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ।
SikhNet (Spanish)con palabras leemos en la frente el Destino del hombre.
ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ ॥
jin ehi likhe; tis sir naeh |
Sant Singh KhalsaBut the One who wrote these Words of Destiny-no words are written on His Forehead.
Manmohan SinghBut He (God) who scribed these destinies has no scribes on his head (His head bears it not).
Manmohan Singh (Punjabi)ਪ੍ਰੰਤੂ ਵਾਹਿਗੁਰੂ ਜਿਸਨੇ ਇਹ ਪਰਾਲਬੱਧਾ ਲਿਖੀਆਂ ਹਨ, ਉਸਦੇ ਸੀਸ ਉਤੇ ਇਹ ਨਹੀਂ ਹੈ।
Fareedkot Teekaਜਿਸ ਅਕਾਲ ਪੁਰਖ ਨੇ ਏਹ ਅੱਖਰ ਲਿਖੇ ਹੈਂ, ਤਿਸ ਕੇ ਸਿਰ ਪਰ ਅਖਰ ਨਹੀ ਹੈਂ। ਜ੍ਯੋਂ ਜ੍ਯੋਂ ਹੁਕਮ ਕਰਤਾ, ਭਾਵ ਜੈਸੇ ਕਰਮਾਨੁਸਾਰ ਸੰਕਲਪੁ ਕਰਤਾ ਹੈ, ਤ੍ਯੋਂ ਤ੍ਯੋਂ ਲੇਖ ਰੂਪ ਅਖਰ ਪੜ ਜਾਤੇ ਹੈਂ। ਵਾ ਜਿਸ ਬ੍ਰਹਮਾ ਨੇ ਏਹੁ ਲੇਖੁ ਲਿਖਾ ਹੈ ਤਿਸ ਕੇ ਸਿਰ ਪਰ (ਨਾਹਿ) ਸ੍ਵਾਮੀ ਅਕਾਲ ਪੁਰਖੁ ਹੈ॥
Prof. Sahib Singh(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)।ਪਦ ਅਰਥ ਜਿਨਿ = ਜਿਸ ਅਕਾਲ ਪੁਰਖ ਨੇ। ਏਹਿ = ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ = ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ = (ਕੋਈ ਲੇਖ) ਨਹੀਂ ਹੈ।
SikhNet (Spanish)Las palabras vienen de Ti, pero Tú no estás determinado por ellas; solamente nosotros estamos sujetos a Ti.
ਜਿਵ ਫੁਰਮਾਏ; ਤਿਵ ਤਿਵ ਪਾਹਿ ॥
jiv furamaae; tiv tiv paeh |
Sant Singh KhalsaAs He ordains, so do we receive.
Manmohan SinghAs He ordains, so do men obtain.
Manmohan Singh (Punjabi)ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ।
Fareedkot Teekaਸੋ ਜਿਸ ਜਿਸ ਪ੍ਰਕਾਰ ਹੁਕਮ ਕਰਤਾ ਹੈ, ਤਿਸ ਤਿਸ ਪ੍ਰਕਾਰ ਲਿਖਤਾ ਹੈ। ਭਾਵ ਏਹਿ ਕਿ ਬ੍ਰਹਮਾ ਭੀ ਸੁਤੰਤ੍ਰ ਨਹੀਂ॥
Prof. Sahib Singhਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।ਪਦ ਅਰਥ ਜਿਵ = ਜਿਸ ਤਰ੍ਹਾਂ। ਫੁਰਮਾਏ = ਅਕਾਲ ਪੁਰਖ ਹੁਕਮ ਕਰਦਾ ਹੈ। ਤਿਵ ਤਿਵ = ਉਸੇ ਤਰ੍ਹਾਂ। ਪਾਹਿ = (ਜੀਵ) ਪਾ ਲੈਂਦੇ ਹਨ, ਭੋਗਦੇ ਹਨ।
SikhNet (Spanish)El ordena y nosotros recibimos.
ਜੇਤਾ ਕੀਤਾ; ਤੇਤਾ ਨਾਉ ॥
jetaa keetaa; tetaa naau |
Sant Singh KhalsaThe created universe is the manifestation of Your Name.
Manmohan SinghAs great is thy creation, so great is Thine celebrity.
Manmohan Singh (Punjabi)ਜਿੰਨੀ ਵੱਡੀ ਹੈ ਤੇਰੀ ਰਚਨਾ, ਓਡੀ ਵੱਡੀ ਹੀ ਹੈ ਤੇਰੀ ਕੀਰਤੀ।
Fareedkot Teekaਜੋ ਕੁਛੁ ਪਰਮਾਤਮਾ ਨੇ ਕੀਆ ਹੈ, ਸਭ ਨਾਮੁ ਰੂਪੁ ਹੀ ਕੀਆ ਹੈ॥
Prof. Sahib Singhਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ('ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ')।ਪਦ ਅਰਥ ਜੇਤਾ = ਜਿਤਨਾ। ਕੀਤਾ = ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ = ਉਹ ਸਾਰਾ, ਉਤਨਾ ਹੀ। ਨਾਉ = ਨਾਮ, ਰੂਪ, ਸਰੂਪ। ❀ ਨੋਟ: ਅੰਗਰੇਜ਼ੀ ਵਿਚ ਦੋ ਸ਼ਬਦ ਹਨ 'substance' ਤੇ 'property' ਤਿਵੇਂ ਸੰਸਕ੍ਰਿਤ ਵਿਚ ਹਨ 'ਨਾਮ' ਤੇ 'ਗੁਣ' ਜਾਂ 'ਮੂਰਤਿ' ਤੇ 'ਗੁਣ'। ਸੋ 'ਨਾਮ' (ਸਰੂਪ) 'substance' ਹੈ ਤੇ ਗੁਣ 'property' ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ 'ਨਾਮ' ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ।
SikhNet (Spanish)La creación entera atestigua Tu Magnitud.
ਵਿਣੁ ਨਾਵੈ; ਨਾਹੀ ਕੋ ਥਾਉ ॥
vin naavai; naahee ko thaau |
Sant Singh KhalsaWithout Your Name, there is no place at all.
Manmohan SinghWithout Thy Name, there is no place.
Manmohan Singh (Punjabi)ਤੈਂਡੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।
Fareedkot Teekaਬਿਨਾ ਨਾਮੁ, ਰੂਪ ਕੇ ਕੋਈ ਸਥਾਨੁ ਨਹੀਂ, ਵਾ (ਜੇਤਾ) ਜਿਤਨਾ ਕੋਈ ਉਤਮ ਪਦ ਕੋ ਪ੍ਰਾਪਤਿ ਕੀਆ ਹੈ, ਤਿਤਨਾ ਨਾਮੁ ਨੇ ਹੀ ਕੀਆ ਹੈ। ਭਾਵ ਨਾਮੁ ਜਪ ਕੇ ਹੀ ਸਭ ਮੋਖ ਹੋਏ ਹੈਂ, ਔਰੁ ਪ੍ਰਭੂ ਕੇ ਨਾਮ ਬਿਨਾ ਜੀਵੋਂ ਕੋ ਕੋਈ ਭੀ ਸੁਖ ਕਾ ਸਥਾਨੁ ਨਹੀਂ ਹੈ। ਭਾਵ ਚੌਰਾਸੀ ਲਾਖ ਜੋਨ ਮੇ ਘਟੀ ਜੰਤ੍ਰ ਕੀ ਨ੍ਯਾਈ ਭ੍ਰਮਤੇ ਰਹਿਤੇ ਹੈਂ। ਕਿਸੀ ਸਥਾਨ ਮੈ ਠਹਿਰਨੇ ਨਹੀਂ ਪਾਵਤੇ॥
Prof. Sahib Singhਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।ਪਦ ਅਰਥ ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।
* ਨੋਟ: ਇਸ ਪਉੜੀ ਵਿਚ ਮੁੱਢ ਤੇ ਜ਼ਿਕਰ ਹੈ ਕਿ ਕਾਦਰ ਦੀ ਇਸ ਕੁਦਰਤਿ ਵਿਚ ਅਨੇਕਾਂ ਹੀ ਜੀਵ-ਜੰਤ, ਅਨੇਕਾਂ ਹੀ ਜ਼ਾਤਾਂ ਦੇ, ਰੰਗਾਂ ਦੇ ਅਤੇ ਅਨੇਕਾਂ ਹੀ ਨਾਮਾਂ ਵਾਲੇ ਹਨ। ਇਤਨੇ ਹਨ ਕਿ ਇਹਨਾਂ ਦੀ ਗਿਣਤੀ ਲਈ ਸ਼ਬਦ 'ਅਸੰਖ' ਵਰਤਣਾ ਭੀ ਭੁੱਲ ਹੈ। ਪਰ ਜਿਤਨੀ ਭੀ ਇਹ ਰਚਨਾ ਹੈ, ਇਹ ਸਾਰੀ ਅਕਾਲ ਪੁਰਖ ਦਾ ਸਰੂਪ ਹੈ, ਕੋਈ ਥਾਂ ਅਜਿਹੀ ਨਹੀਂ ਜੋ ਅਕਾਲ ਪੁਰਖ ਦਾ ਸਰੂਪ ਨਹੀਂ। ਜਿਸ ਚੀਜ਼ ਵਲ ਤੱਕੀਏ, ਅਕਾਲ ਪੁਰਖ ਦੀ ਹੋਂਦ ਹੀ ਅੱਖਾਂ ਅੱਗੇ ਲਿਆਉਂਦੀ ਹੈ।
SikhNet (Spanish)Sin su nombre, no tenemos nada.
ਕੁਦਰਤਿ ਕਵਣ; ਕਹਾ ਵੀਚਾਰੁ ॥
kudarat kavan; kahaa veechaar |
Sant Singh KhalsaHow can I describe Your Creative Power?
Manmohan SinghWhat power have I to describe Thine doctrines (Thee)?
Manmohan Singh (Punjabi)ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
Fareedkot Teekaਮੇਰੀ ਕ੍ਯਾ ਸ਼ਕਤੀ ਹੈ, ਜੋ ਵੀਚਾਰ ਕਰ ਮੈਂ ਪਰਮੇਸ੍ਵਰ ਕੋ ਕਹ ਸਕਾਂ ਕਿ ਇਤਨਾ ਕੁ ਹੈ? ਵਾ ਪਰਮੇਸ੍ਵਰ ਕੀ (ਕਵਣ) ਕਿਸ ਕਿਸ ਸ਼ਕਤੀ ਕੋ ਵੀਚਾਰ ਕਰ ਮੈਂ ਕਹਾਂ? ਭਾਵ ਪਰਮੇਸ੍ਵਰ ਅਨੰਤ ਸ਼ਕਤੀਓਂ ਵਾਲਾ ਹੈ॥
Prof. Sahib Singhਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ?ਪਦ ਅਰਥ ❀ ਨੋਟ: ਕੁਦਰਤਿ ਕਵਣ, ਸ਼ਬਦ 'ਵੀਚਾਰੁ' ਪੁਲਿੰਗ ਹੈ। ਜੇ ਲਫ਼ਜ਼ 'ਕਵਣ' ਇਸ ਦਾ ਵਿਸ਼ੇਸ਼ਣ ਹੁੰਦਾ, ਤਾਂ ਇਹ ਭੀ ਪੁਲਿੰਗ ਹੁੰਦਾ ਅਤੇ ਇਸ ਦਾ ਰੂਪ 'ਕਵਣੁ' ਹੋ ਜਾਂਦਾ। 'ਕੁਦਰਤਿ' ਇਸਤ੍ਰੀ-ਲਿੰਗ ਹੈ। ਸੋ ਸ਼ਬਦ 'ਕਵਣ' 'ਕੁਦਰਤਿ' ਦਾ ਵਿਸ਼ੇਸ਼ਣ ਹੈ। ਇਸ ਸ਼ਬਦ 'ਕਵਣ' ਦੇ ਪੁਲਿੰਗ ਅਤੇ ਇਸਤ੍ਰੀ ਲਿੰਗ ਰੂਪ ਨੂੰ ਸਮਝਣ ਲਈ ਵੇਖੋ ਪਉੜੀ ਨੰ: ੨੧: ਕਵਣ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ। ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਜੋਆ ਆਕਾਰੁ।੨੧। ਪਉੜੀ ਨੰ: ੧੬,੧੭ ਅਤੇ ੧੯ ਵਿਚ 'ਕੁਦਰਤਿ ਕਵਣ ਕਹਾ ਵੀਚਾਰੁ' ਤੁਕ ਆਈ ਹੈ, ਪਰ ਪਉੜੀ ਨੰ: ੧੮ ਵਿਚ ਇਸ ਤੁਕ ਦੇ ਥਾਂ ਤੁਕ 'ਨਾਨਕੁ ਨੀਚੁ ਕਹੈ ਵੀਚਾਰੁ' ਵਰਤੀ ਗਈ ਹੈ। ਇਨ੍ਹਾਂ ਦੋਹਾਂ ਨੂੰ ਆਮ੍ਹੋ = ਸਾਹਮਣੇ ਰੱਖ ਕੇ ਵਿਚਾਰੀਏ, ਤਾਂ ਭੀ ਇਹੀ ਅਰਥ ਨਿਕਲਦਾ ਹੈ ਕਿ 'ਮੇਰੀ ਕੀਹ ਤਾਕਤ ਹੈ? ਮੈਂ ਵਿਚਾਰਾ ਨਾਨਕ ਕੀਹ ਵਿਚਾਰ ਕਰ ਸਕਦਾ ਹਾਂ'? ਲਫ਼ਜ਼ 'ਕੁਦਰਤਿ' 'ਸਮਰਥਾ' ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਥਾਈਂ ਭੀ ਆਇਆ ਹੈ, ਜਿਵੇਂ: (੧) ਜੇ ਤੂ ਮੀਰ ਮਹਾਪਤਿ ਸਾਹਿਬੁ, ਕੁਦਰਤਿ ਕਉਣ ਹਮਾਰੀ। ਚਾਰੇ ਕੁੰਟ ਸਲਾਮੁ ਕਰਹਿਗੇ, ਘਰਿ ਘਰਿ ਸਿਫਤਿ ਤੁਮਾਰੀ।੭।੧।੮। (ਬਸੰਤ ਹਿੰਡੋਲੁ ਮਹਲਾ ੧)। (੨) ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤਿ ਕਵਨ ਹਮਾਰੀ। ਸਾਧ ਸੰਗਿ ਨਾਨਕ ਜਸੁ ਗਾਇਉ, ਜੋ ਪ੍ਰਭੂ ਕੀ ਅਤਿ ਪਿਆਰੀ।੮।੧।੮। (ਗੂਜਰੀ ਮਹਲਾ ੫)।
SikhNet (Spanish)¿Cómo puedo describir Tus Excelencias?
ਵਾਰਿਆ ਨ ਜਾਵਾ; ਏਕ ਵਾਰ ॥
vaariaa na jaavaa; ek vaar |
Sant Singh KhalsaI cannot even once be a sacrifice to You.
Manmohan SinghI cannot even once be a sacrifice unto Thee.
Manmohan Singh (Punjabi)ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ?
Fareedkot Teeka(ਵਾਰਿਆ) ਵਰਨਨ ਨਹੀਂ ਕੀਤਾ ਜਾਤਾ ਪਰਮੇਸ੍ਵਰ ਦਾ ਏਕ (ਵਾਰ) ਰੋਮੁ, ਭਾਵ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕੋਟਾਨ ਕੋਟ ਬ੍ਰਹਮਾਂਡ ਹੈਂ। ਤਾਂ ਤੇ ਐਸੀ ਪ੍ਰਾਰਥਨਾ ਕਰਨੀ ਯੋਗ ਹੈ॥
Prof. Sahib Singh(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)।
SikhNet (Spanish)¡No puedo postrarme lo suficiente ante Ti!
ਜੋ ਤੁਧੁ ਭਾਵੈ; ਸਾਈ ਭਲੀ ਕਾਰ ॥
jo tudh bhaavai; saaee bhalee kaar |
Sant Singh KhalsaWhatever pleases You is the only good done,
Manmohan SinghWhatever pleases Thee; that is a good pursuit.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
Fareedkot Teekaਤਾਂ ਤੇ ਜੋ ਤੈਨੂੰ ਕਾਰ ਭਾਵਦੀ ਹੈ, ਸੋਈ ਚੰਗੀ ਹੈ॥
Prof. Sahib Singhਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ)।
SikhNet (Spanish)Lo que Te place es lo único bueno,
ਤੂ ਸਦਾ ਸਲਾਮਤਿ; ਨਿਰੰਕਾਰ ॥੧੯॥
too sadaa salaamat; nirankaar |19|
Sant Singh KhalsaYou, Eternal and Formless One. ||19||
Manmohan SinghThou art ever safe and sound, O Formless One!
Manmohan Singh (Punjabi)ਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ!
Fareedkot Teekaਹੇ ਨਿਰੰਕਾਰ! ਤੂ ਸਦਾ ਇਸਥਿਤਿ ਰੂਪੁ ਹੈਂ॥੧੯॥☬ਪ੍ਰਸ਼ਨ: ਮਲ ਵਿਖੇਪ ਕੀ ਨਿਵਿਰਤੀ ਕਾ ਆਪਨੇ ਏਕ ਨਾਮੁ ਹੀ ਉਪਾਉ ਕਹਾ, ਤਿਸ ਪਰ ਕੋਈ ਦ੍ਰਿਸ਼ਟਾਂਤੁ ਕਹੋ?☬ਉੱਤਰ:
Prof. Sahib Singhਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈਂ ॥੧੯॥* ਭਾਵ: ਭਲਾ, ਕਿਤਨੀਆਂ ਧਰਤੀਆਂ ਤੇ ਕਿਤਨੇ ਕੁ ਜੀਵ ਪ੍ਰਭੂ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ। ਬੋਲੀ ਭੀ ਰੱਬ ਵਲੋਂ ਇਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ ਸਿਫ਼ਤਿ-ਸਾਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਦੀ ਰਾਹੀਂ ਮਨੁੱਖ ਪ੍ਰਭੂ ਦਾ ਅੰਤ ਪਾ ਸਕੇ। ਵੇਖੋ! ਬੇਅੰਤ ਹੈ ਉਸ ਦੀ ਕੁਦਰਤਿ ਤੇ ਇਸ ਵਿਚ ਜਿਧਰ ਤੱਕੋ ਉਹ ਆਪ ਹੀ ਆਪ ਮੋਜੂਦ ਹੈ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ।੧੯।
SikhNet (Spanish)¡Oh Señor Eterno y sin forma! (19)