ੴ

ਸਿੱਖਬਾਣੀ · SikhBani

Ang 4

Sri Guru Granth Sahib · Jap · 5 shabads, 60 lines
Translations
Shabad Guru Nanak Dev Ji Jap continued from Ang 3

ਅਸੰਖ ਭਗਤ; ਗੁਣ ਗਿਆਨ ਵੀਚਾਰ ॥

asankh bhagat; gun giaan veechaar |

Sant Singh KhalsaCountless devotees contemplate the Wisdom and Virtues of the Lord.
Manmohan SinghCountless are the votaries who reflect over the Lord's excellences and theology.
Manmohan Singh (Punjabi)ਅਣਗਿਣਤ ਹਨ ਅਨਿੰਨ ਅਨੁਰਾਗੀ ਜੋ ਪ੍ਰਭੂ ਦੀਆਂ ਉਤਕ੍ਰਿਸਟਾਈਆਂ (ਵਡਿਆਈਆਂ) ਅਤੇ ਬੋਧ ਨੂੰ ਸੋਚਦੇ ਸਮਝਦੇ ਹਨ।
Fareedkot Teekaਅਗਿਣਤ ਹੀ ਭਗਤ, ਪ੍ਰਭੂ ਕੇ ਗੁਣੋਂ ਕੇ ਗਿਆਨ ਕਾ ਵੀਚਾਰ ਕਰਤੇ ਹੈਂ॥
Prof. Sahib Singh(ਅਕਾਲ ਪੁਰਖ ਦੀ ਕੁਦਰਤਿ ਵਿਚ) ਅਣਗਿਣਤ ਭਗਤ ਹਨ, ਜੋ ਅਕਾਲ ਪੁਰਖ ਦੇ ਗੁਣਾਂ ਅਤੇ ਗਿਆਨ ਦੀ ਵਿਚਾਰ ਕਰ ਰਹੇ ਹਨ,

ਪਦ ਅਰਥ ਗੁਣ ਵੀਚਾਰੁ = ਅਕਾਲ ਪੁਰਖ ਦੇ ਗੁਣਾਂ ਦਾ ਖ਼ਿਆਲ। ਗਿਆਨ ਵੀਚਾਰੁ = (ਅਕਾਲ ਪੁਰਖ ਦੇ) ਗਿਆਨ ਦਾ ਵਿਚਾਰ।

SikhNet (Spanish)Incontables lo siguen y contemplan las sabidurías y Virtudes del Señor.

ਅਸੰਖ ਸਤੀ; ਅਸੰਖ ਦਾਤਾਰ ॥

asankh satee; asankh daataar |

Sant Singh KhalsaCountless the holy, countless the givers.
Manmohan SinghCountless are the men of piety and countless the men of bounty.
Manmohan Singh (Punjabi)ਅਣਗਿਣਤ ਹਨ ਪਵਿੱਤਰ ਪੁਰਸ਼ ਅਤੇ ਅਣਗਿਣਤ ਹੀ ਪੁੰਨਦਾਨ ਕਰਨ ਵਾਲੇ।
Fareedkot Teekaਅਗਿਣਤ ਹੀ (ਸਤੀ) ਸਤ ਬੋਲਨੇ ਹਾਰੇ ਹੈਂ, ਅਗਿਣਤ ਹੀ (ਦਾਤਾਰ) ਦਾਨੁ ਕਰਨੇ ਹਾਰੇ ਹੈਂ, ਸੁਰੰਕ ਬਲੀ ਆਦਿਕ ਜਿਨੋ ਨੇ ਸੀਸ ਪ੍ਰਯੰਤ ਦਾਨੁ ਦੀਆ ਹੈ॥
Prof. Sahib Singhਅਨੇਕਾਂ ਹੀ ਦਾਨੀ ਤੇ ਦਾਤੇ ਹਨ।

ਪਦ ਅਰਥ ਸਤੀ = ਸਤ ਧਰਮ ਵਾਲੇ ਮਨੁੱਖ। ਦਾਤਾਰ = ਦਾਤਾਂ ਦੇਣ ਵਾਲੇ, ਬਖ਼ਸ਼ਸ ਕਰਨ ਵਾਲੇ।

SikhNet (Spanish)Incontables los sabios contemplando la Sabiduría y la Virtud.

ਅਸੰਖ ਸੂਰ; ਮੁਹ ਭਖ ਸਾਰ ॥

asankh soor; muh bhakh saar |

Sant Singh KhalsaCountless heroic spiritual warriors, who bear the brunt of the attack in battle (who with their mouths eat steel).
Manmohan SinghCountless are the warriors who eat steel with their mouth (bear the brunt on their face).
Manmohan Singh (Punjabi)ਅਣਗਿਣਤ ਹਨ ਯੋਧੇ ਜਿਹੜੇ ਮੂੰਹ ਉਤੇ ਲੋਹੇ ਦੀਆਂ ਸੱਟਾਂ ਸਹਾਰਦੇ (ਜਾਂ ਲੋਹਾ ਖਾਂਦੇ) ਹਨ।
Fareedkot Teekaਅਗਿਣਤ ਹੀ ਸੂਰਮੇ ਹੈਂ, ਜੋ ਜੁਧ ਕੇ ਸਨਮੁਖ ਹੋ ਕਰ ਸਤ੍ਰੂਓਂ ਕੇ ਸਸਤ੍ਰੋਂ ਰੂਪੁ☬(ਸਾਰ) ਲੋਹਾ ਅਪਨੇ ਮੁਖ ਪਰ ਸਹਾਰਤੇ ਹੈਂ, ਔਰ ਪੀਠ ਨਹੀਂ ਦੇਤੇ॥
Prof. Sahib Singh(ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਸੂਰਮੇ ਹਨ ਜੋ ਆਪਣੇ ਮੂੰਹਾਂ ਉੱਤੇ (ਭਾਵ ਸਨਮੁਖ ਹੋ ਕੇ) ਸ਼ਾਸਤ੍ਰਾਂ ਦੇ ਵਾਰ ਸਹਿੰਦੇ ਹਨ।

ਪਦ ਅਰਥ ਸੂਰ = ਸੂਰਮੇ, ਜੋਧੇ। ਮੁਹ = ਮੂੰਹਾਂ ਉੱਤੇ। ਭਖਸਾਰ = ਸਾਰ ਭਖਣ ਵਾਲੇ, ਲੋਹਾ ਖਾਣ ਵਾਲੇ, ਸ਼ਾਸਤ੍ਰਾਂ ਦੇ ਵਾਰ ਸਹਿਣ ਵਾਲੇ।

SikhNet (Spanish)Incontables son los hombres piadosos y serenos;

ਅਸੰਖ ਮੋਨਿ; ਲਿਵ ਲਾਇ ਤਾਰ ॥

asankh mon; liv laae taar |

Sant Singh KhalsaCountless silent sages, vibrating the String of His Love.
Manmohan SinghCountless are the silent sages who center their love and attention on the Lord.
Manmohan Singh (Punjabi)ਅਣਗਿਣਤ ਹਨ ਚੁੱਪ ਕਰੀਤੇ ਰਿਸ਼ੀ, ਜੋ ਆਪਣੀ ਪ੍ਰੀਤ ਤੇ ਬ੍ਰਿਤੀ ਪ੍ਰਭੂ ਉਤੇ ਕੇਂਦਰ ਕਰਦੇ ਹਨ।
Fareedkot Teekaਅਗਿਣਤ ਹੀ ਮੋਨੀ ਹੈਂ, ਜੋ ਏਕ ਰਸ ਪਰਮਾਤਮਾ ਮੇਂ (ਲਿਵ) ਬ੍ਰਿਤੀ ਕੋ ਲਗਾਇ ਰਹਿਤੇ ਹੈਂ, ਅਰਥਾਤ ਸਮਾਧਿ ਮੈ ਇਸਥਿਤਿ ਰਹਿਤੇ ਹੈਂ॥
Prof. Sahib Singhਅਨੇਕਾਂ ਮੋਨੀ ਹਨ, ਜੋ ਇਕ-ਰਸ ਬ੍ਰਿਤੀ ਜੋੜ ਕੇ ਬੈਠ ਰਹੇ ਹਨ।

ਪਦ ਅਰਥ ਮੋਨਿ = ਚੁੱਪ ਰਹਿਣ ਵਾਲੇ। ਲਿਵ ਲਾਇ ਤਾਰ = ਲਿਵ ਦੀ ਤਾਰ ਲਾ ਕੇ, ਇਕ-ਰਸ ਲਿਵ ਲਾ ਕੇ, ਇਕ-ਰਸ ਬ੍ਰਿਤੀ ਜੋੜ ਕੇ।

SikhNet (Spanish)Incontables los mártires y los héroes, conquistadores de su ser.

ਕੁਦਰਤਿ ਕਵਣ; ਕਹਾ ਵੀਚਾਰੁ ॥

kudarat kavan; kahaa veechaar |

Sant Singh KhalsaHow can Your Creative Potency be described?
Manmohan SinghWhat power have I to describe Thine doctrines (Thee)?
Manmohan Singh (Punjabi)ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
Fareedkot Teekaਮੇਰੀ ਕ੍ਯਾ ਸ਼ਕਤੀ ਹੈ, ਜੋ ਵੀਚਾਰ ਕਰ ਮੈਂ ਪਰਮੇਸ੍ਵਰ ਕੋ ਕਹ ਸਕਾਂ, ਕਿ ਇਤਨਾ ਕੁ ਹੈ। ਵਾ ਪਰਮੇਸ੍ਵਰ ਕੀ (ਕਵਣ) ਕਿਸ ਕਿਸ ਸ਼ਕਤੀ ਕੋ ਵੀਚਾਰ ਕਰ ਮੈਂ ਕਹਾਂ, ਭਾਵ ਪਰਮੇਸ੍ਵਰ ਅਨੰਤ ਸ਼ਕਤੀਓਂ ਵਾਲਾ ਹੈ॥
Prof. Sahib Singhਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵਿਚਾਰ ਕਰ ਸਕਾਂ।
SikhNet (Spanish)No puedo relatar Tus Excelencias, oh Señor;

ਵਾਰਿਆ ਨ ਜਾਵਾ; ਏਕ ਵਾਰ ॥

vaariaa na jaavaa; ek vaar |

Sant Singh KhalsaI cannot even once be a sacrifice to You.
Manmohan SinghI cannot even once be a sacrifice unto Thee.
Manmohan Singh (Punjabi)ਮੈਂ ਇਕ ਵਾਰੀ ਭੀ ਤੇਰੇ ਉਤੇ ਕੁਰਬਾਨ ਨਹੀਂ ਹੋ ਸਕਦਾ।
Fareedkot Teeka(ਵਾਰਿਆ) ਵਰਨਨ ਨਹੀਂ ਕੀਤਾ ਜਾਤਾ ਪਰਮੇਸ੍ਵਰ ਦਾ ਏਕ (ਵਾਰ) ਰੋਮੁ, ਭਾਵ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕੋਟਾਨ ਕੋਟ ਬ੍ਰਹਮਾਂਡ ਹੈਂ, ਤਾਂ ਤੇ ਐਸੀ ਪ੍ਰਾਰਥਨਾ ਕਰਨੀ ਯੋਗ ਹੈ॥
Prof. Sahib Singh(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ।)
SikhNet (Spanish)¡No puedo postrarme lo suficiente ante Ti!

ਜੋ ਤੁਧੁ ਭਾਵੈ; ਸਾਈ ਭਲੀ ਕਾਰ ॥

jo tudh bhaavai; saaee bhalee kaar |

Sant Singh KhalsaWhatever pleases You is the only good done,
Manmohan SinghWhatever pleases Thee, is a good pursuit.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਉਹੀ ਚੰਗਾ ਕੰਮ ਕਾਜ ਹੈ।
Fareedkot Teekaਤਾਂ ਤੇ ਜੋ ਤੈਨੂੰ ਕਾਰ ਭਾਵਦੀ ਹੈ, ਸੋਈ ਚੰਗੀ ਹੈ॥
Prof. Sahib Singhਜੋ ਤੈਨੂੰ ਚੰਗਾ ਲਗਦਾ ਹੈ ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ)।
SikhNet (Spanish)Lo que Te place es lo único bueno,

ਤੂ ਸਦਾ ਸਲਾਮਤਿ; ਨਿਰੰਕਾਰ ॥੧੭॥

too sadaa salaamat; nirankaar |17|

Sant Singh KhalsaYou, Eternal and Formless One. ||17||
Manmohan SinghThou art ever safe and sound, O Formless One!
Manmohan Singh (Punjabi)ਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!
Fareedkot Teekaਹੇ ਨਿਰੰਕਾਰ! ਤੂ ਸਦਾ ਇਸਥਿਤਿ ਰੂਪੁ ਹੈਂ॥੧੭॥☬ਅਬ ਤਮੋ ਗੁਨੀ ਸ੍ਰਿਸਟੀ ਕਹਤੇ ਹੈਂ:
Prof. Sahib Singhਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ॥੧੭॥

* ਭਾਵ: ਪ੍ਰਭੂ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜਗਤ ਵਿਚ ਜੇ ਤੁਸੀਂ ਸਿਰਫ਼ ਉਹਨਾਂ ਬੰਦਿਆਂ ਦੀ ਹੀ ਗਿਣਤੀ ਕਰਨ ਲੱਗੇ ਜੋ ਜਪ, ਤਪ, ਪੂਜਾ, ਧਾਰਮਿਕ ਪੁਸਤਕਾਂ ਦਾ ਪਾਠ, ਜੋਗ, ਸਮਾਧੀ ਆਦਿਕ ਕੰਮ ਕਰਦੇ ਚਲੇ ਆ ਰਹੇ ਹਨ, ਤਾਂ ਇਹ ਲੇਖਾ ਮੁੱਕਣ ਜੋਗਾ ਹੀ ਨਹੀਂ ਹੈ।੧੭।

SikhNet (Spanish)¡Oh Señor Eterno y sin forma! (17)

Open this shabad (12 lines, Angs 3-4) →

Shabad Guru Nanak Dev Ji Jap

ਅਸੰਖ ਮੂਰਖ; ਅੰਧ ਘੋਰ ॥

asankh moorakh; andh ghor |

Sant Singh KhalsaCountless fools, blinded by ignorance.
Manmohan SinghNumberless are the fools, appallingly blind.
Manmohan Singh (Punjabi)ਅਣਗਿਣਤ ਮਹਾਨ ਅੰਨ੍ਹੇ ਮੂੜ੍ਹ ਹਨ।
Fareedkot Teekaਅਗਿਣਤ ਹੀ (ਅੰਧ) ਅਗ੍ਯਾਨੀ (ਘੋਰ) ਭਯਾਨਕ ਕ੍ਰਿਯਾ ਵਾਲੇ ਮੂਰਖ ਹੈਂ॥
Prof. Sahib Singh(ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ,

ਪਦ ਅਰਥ ਮੂਰਖ ਅੰਧ ਘੋਰ = ਪਰਲੇ ਦਰਜੇ ਦੇ ਮੂਰਖ, ਮਹਾਂ ਮੂਰਖ।

SikhNet (Spanish)Incontables son los tontos y los ignorantes;

ਅਸੰਖ ਚੋਰ; ਹਰਾਮਖੋਰ ॥

asankh chor; haraamakhor |

Sant Singh KhalsaCountless thieves and embezzlers.
Manmohan SinghNumberless are the thieves and the devourers of other's property.
Manmohan Singh (Punjabi)ਅਣਗਿਣਤ ਤਸਕਰ ਅਤੇ ਹੋਰਨਾਂ ਦਾ ਮਾਲ ਖਾਣ ਵਾਲੇ ਹਨ।
Fareedkot Teekaਅਗਿਣਤ ਹੀ ਚੋਰ ਔਰ (ਹਰਾਮਖੋਰ) ਹਰਾਮ ਕੇ ਖਾਨੇ ਵਾਲੇ ਹੈਂ॥
Prof. Sahib Singhਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ

ਪਦ ਅਰਥ ਹਰਾਮਖੋਰ = ਪਰਾਇਆ ਮਾਲ ਖਾਣ ਵਾਲੇ।

SikhNet (Spanish)Incontables los irrespetuosos y ladrones.

ਅਸੰਖ ਅਮਰ; ਕਰਿ ਜਾਹਿ ਜੋਰ ॥

asankh amar; kar jaeh jor |

Sant Singh KhalsaCountless impose their will by force.
Manmohan SinghNumberless depart after establishing their sovereignty by force.
Manmohan Singh (Punjabi)ਅਣਗਿਣਤ ਧੱਕੇ ਨਾਲ ਰਾਜ ਕਰਕੇ ਟੁਰ ਜਾਂਦੇ ਹਨ।
Fareedkot Teekaਅਗਿਣਤ ਹੀ (ਜੋਰ) ਜੁਲਮ ਕਾ (ਅਮਰ) ਹੁਕਮੁ ਕਰ ਕੇ ਚਲੇ ਜਾਤੇ ਭਾਵ ਮਰ ਜਾਤੇ ਹੈਂ॥
Prof. Sahib Singhਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ।

ਪਦ ਅਰਥ ਅਮਰ = ਹੁਕਮ। ਜੋਰ = ਧੱਕੇ, ਵਧੀਕੀਆਂ।

SikhNet (Spanish)Incontables los políticos que imponen su voluntad por la fuerza;

ਅਸੰਖ ਗਲਵਢ; ਹਤਿਆ ਕਮਾਹਿ ॥

asankh galavadt; hatiaa kamaeh |

Sant Singh KhalsaCountless cut-throats and ruthless killers.
Manmohan SinghNumberless are those who cut throats and commit murders.
Manmohan Singh (Punjabi)ਅਣਗਿਣਤ ਹਨ ਗਲ ਵੱਢਣ ਵਾਲੇ, ਜੋ ਖੂਨ ਕਰਦੇ ਹਨ।
Fareedkot Teekaਅਗਿਣਤ ਹੀ ਜੋ ਗਲ ਕੋ ਕਾਟਕਰ ਹੱਤ੍ਯਾ ਹੀ ਕਮਾਵਤੇ ਹੈਂ॥
Prof. Sahib Singhਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ

ਪਦ ਅਰਥ ਗਲਵਢ = ਗਲ ਵੱਢਣ ਵਾਲੇ, ਕਾਤਲ, ਖ਼ੂਨੀ ਮਨੁੱਖ। ਹਤਿਆ ਕਮਾਹਿ = ਦੂਜਿਆਂ ਦੇ ਗਲ ਵੱਢਦੇ ਹਨ।

SikhNet (Spanish)Incontables los asesinos que derraman sangre inocente.

ਅਸੰਖ ਪਾਪੀ; ਪਾਪੁ ਕਰਿ ਜਾਹਿ ॥

asankh paapee; paap kar jaeh |

Sant Singh KhalsaCountless sinners who keep on sinning.
Manmohan SinghNumberless are the sinners who go on committing sins.
Manmohan Singh (Punjabi)ਅਣਗਿਣਤ ਗੁਨਾਹਗਾਰ ਹਨ ਜਿਹੜੇ ਗੁਨਾਹ ਕਮਾਈ ਜਾਂਦੇ ਹਨ।
Fareedkot Teekaਅਗਿਣਤ ਹੀ ਪਾਪੀ ਹੈਂ, ਜੋ ਅਗਿਣਤ ਪ੍ਰਕਾਰ ਕੇ ਸਾਮਾਨ ਪਾਪ ਕਰ ਕਰ ਮਰ ਜਾਤੇ ਹੈਂ॥
Prof. Sahib Singhਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ।

ਪਦ ਅਰਥ ਕਰਿ ਜਾਹਿ = ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ। ਪਾਪੁ ਕਰਿ ਜਾਹਿ = ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।

SikhNet (Spanish)Incontables los necios empeñados en hacer el mal;

ਅਸੰਖ ਕੂੜਿਆਰ; ਕੂੜੇ ਫਿਰਾਹਿ ॥

asankh koorriaar; koorre firaeh |

Sant Singh KhalsaCountless liars, wandering lost in their lies.
Manmohan SinghNumberless are the liars who wander in falsehood.
Manmohan Singh (Punjabi)ਅਣਗਿਣਤ ਝੂਠੇ ਹਨ ਜਿਹੜੇ ਝੂਠ ਅੰਦਰ ਭਟਕਦੇ ਹਨ।
Fareedkot Teekaਅਗਿਣਤ ਹੀ ਝੂਠੇ ਪੁਰਸ਼ ਹੈਂ, ਜੋ ਝੂਠ ਬੋਲਤੇ ਫਿਰਤੇ ਹੈਂ॥
Prof. Sahib Singhਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ

ਪਦ ਅਰਥ ਕੂੜਿਆਰ = ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਉ ਵਾਲੇ। ਕੂੜੇ = ਕੂੜ ਵਿਚ ਹੀ। ਫਿਰਾਹਿ = ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ।

SikhNet (Spanish)Incontables los mentirosos que viven en la falsedad,

ਅਸੰਖ ਮਲੇਛ; ਮਲੁ ਭਖਿ ਖਾਹਿ ॥

asankh malechh; mal bhakh khaeh |

Sant Singh KhalsaCountless wretches, eating filth as their ration.
Manmohan SinghNumberless are the dirty-wretch who partake filth as their ration.
Manmohan Singh (Punjabi)ਅਣਗਿਣਤ ਗੰਦੇ ਹਨ ਜੋ ਗੰਦਗੀ ਨੂੰ ਆਪਣੇ ਅਹਾਰ ਵਜੋ ਖਾਂਦੇ ਹਨ।
Fareedkot Teekaਅਗਿਣਤ ਹੀ ਮਲੇਛ੍ਯ ਹੈਂ, ਜੋ ਮਲ ਕੇ (ਭਖ) ਖਾਣੇ ਵਾਲੇ ਜੀਵੋਂ ਕੋ ਖਾਤੇ ਹੈਂ॥
Prof. Sahib Singhਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ।

ਪਦ ਅਰਥ ਮਲੇਛ = ਮਲੀਨ ਮਤ ਵਾਲੇ, ਖੋਟੀ ਬੁੱਧ ਵਾਲੇ ਮਨੁੱਖ। ਖਾਹਿ = ਖਾਂਦੇ ਹਨ। ਭਖਿ ਖਾਹਿ = ਹਾਬੜਿਆਂ ਵਾਂਗ ਖਾਈ ਜਾਂਦੇ ਹਨ।('ਭਖ' ਅਤੇ 'ਖਾਹਿ' ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ 'ਖਾਣਾ'। ਤੀਜੀ ਪਉੜੀ ਵਿਚ ਭੀ ਇਕ ਇਹੋ ਜਿਹੀ 'ਖਾਹੀ ਖਾਹਿ' ਸੰਯੁਕਤ ਕ੍ਰਿਆ ਆ ਚੁਕੀ ਹੈ)।

SikhNet (Spanish)Incontables los calumniadores, agobiados por su envidia;

ਅਸੰਖ ਨਿੰਦਕ; ਸਿਰਿ ਕਰਹਿ ਭਾਰੁ ॥

asankh nindak; sir kareh bhaar |

Sant Singh KhalsaCountless slanderers, carrying the weight of their stupid mistakes on their heads.
Manmohan SinghNumberless are the slanderers who carry on their heads loads of sins.
Manmohan Singh (Punjabi)ਅਣਗਿਣਤ ਕਲੰਕ ਲਾਉਣ ਵਾਲੇ ਹਨ ਜੋ ਆਪਣੇ ਸਿਰ ਤੇ ਪਾਪਾਂ ਦਾ ਬੋਝ ਚੁਕਦੇ ਹਨ।
Fareedkot Teekaਅਗਿਣਤ ਹੀ ਨਿੰਦਕ ਹੈਂ, ਜੋ ਬਿਨਾ ਪ੍ਰਜੋਜਨ ਪਰਾਈ ਨਿੰਦਾ ਕਾ ਭਾਰੁ ਅਪਨੇ ਸਿਰ ਪਰ ਕਰ ਲੇਤੇ ਹੈਂ॥
Prof. Sahib Singhਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ।

ਪਦ ਅਰਥ ਸਿਰਿ = ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ = ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।

SikhNet (Spanish)Incontables son los desgraciados que como ración comen inmundicia.

ਨਾਨਕੁ; ਨੀਚੁ ਕਹੈ ਵੀਚਾਰੁ ॥

naanak; neech kahai veechaar |

Sant Singh KhalsaNanak describes the state of the lowly.
Manmohan SinghNanak, the lowly, gives description.
Manmohan Singh (Punjabi)ਨਾਨਕ, ਨੀਵਾਂ! ਵਰਨਣ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈ (ਨੀਚੁ)⁽¹⁾ ਦਾਸ ਨੇ ਵੀਚਾਰ ਕੇ ਕਹਾ ਹੈ, ਵਾ ਏਹੁ ਨੀਚੋਂ ਕਾ ਵੀਚਾਰੁ ਕਹਾ ਹੈ॥ ਭਾਵ ਸਤਾਰਵੀਂ ਪੌੜੀ ਮੇ ਸਾਤ੍ਵਕੀ ਜੀਵ ਕਹੇ ਹੈ। ਉਨ ਕੇ ਸੁਭਾਵ ਕੌ ਧਾਰਨ ਕਰਨਾ ਚਾਹੀਏ। ਇਸ ਕਾ ਨਾਮੁ ਦੈਵੀ ਸੰਪਦਾ ਹੈ। ਔਰ ਅਠਾਰਵੀਂ ਪੌੜੀ ਮੇਂ ਰਾਜਸੀ, ਤਾਮਸੀ ਕਹੇ, ਇਨ ਕਾ ਸੁਭਾਵ ਤਿਆਗਨਾ ਚਾਹੀਏ। ਇਸ ਕੋ ਆਸੁਰੀ ਸੰਪਦਾ ਕਹਤੇ ਹੈਂ। ਔਰੁ ਪਰਮੇਸ੍ਵਰ ਐਸਾ ਹੈ, ਜੋ ਸਰਬ ਕੇ ਗੁਣ ਦੋਸੋਂ ਕੋ ਜਾਨਤਾ ਹੈ, ਔਰ ਸਰਬ ਕੀ ਪਾਲਨਾ ਕਰਤਾ ਹੈ। ਇਸ ਸੇ ਬਿਅੰਤ ਲੀਲਾ ਵਾਲਾ ਹੈ॥
Prof. Sahib Singh(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ।

ਪਦ ਅਰਥ ਨਾਨਕੁ ਨੀਚੁ = ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ। ❀ 'ਨਾਨਕੁ ਨੀਚੁ' ਬਾਰੇ ਨੋਟ: ਇਸ ਤੁਕ ਵਿਚ ਸ਼ਬਦ 'ਨਾਨਕੁ' ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ 'ਨੀਚੁ' ਵਿਸ਼ਸ਼ੇਣ ਹੈ ਅਤੇ ਪੁਲਿੰਗ ਹੈ। ਉਂਝ ਭੀ ਸ਼ਬਦ 'ਨਾਨਕੁ' ਦੇ ਨਾਲ ਹੀ ਵਰਤਿਆ ਗਿਆ ਹੈ। ਸੋ 'ਨੀਚੁ' ਸ਼ਬਦ 'ਨਾਨਕੁ' ਦਾ ਵਿਸ਼ਸ਼ੇਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ 'ਨੀਚੁ' ਆਖਦੇ ਹਨ, ਇਹ ਗਰੀਬੀ ਭਾਵ ਹੋਰ ਭੀ ਕਈ ਥਾਈਂ ਆਉਂਦਾ ਹੈ, ਜਿਵੇਂ: (੧) ਮੈ ਕੀਤਾ ਨ ਜਾਤਾ ਹਰਾਮਖੋਰ। ਹਉ ਕਿਆ ਮੁਹੁ ਦੇਸਾ ਦੁਸਟੁ ਚੋਰ। ਨਾਨਕੁ ਨੀਚੁ ਕਹੈ ਬੀਚਾਰੁ। ਧਾਣਕ ਰੂਪਿ ਰਹਾ ਕਰਤਾਰ।੪।੨੯। (ਸਿਰੀ ਰਾਗ ਮਹਲਾ ੧)। (੨) ਜੁਗੁ ਜੁਗੁ ਸਾਚਾ ਹੈ ਭੀ ਹੋਸੀ। ਕਉਣੁ ਨ ਮੂਆ ਕਉਣੁ ਨ ਮਰਸੀ। ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ।੧੬।੨। (ਮਾਰੂ ਮਹਲਾ ੧, ਸੋਹਲੇ)। (੩) ਕਥਨੀ ਕਰਉ ਨ ਆਵੈ ਓਰੁ। ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ। ਦੁਖੁ ਸੁਖੁ ਭਾਣੈ ਤਿਸੈ ਰਜਾਇ। ਨਾਨਕੁ ਨੀਚੁ ਕਹੈ ਲਿਵ ਲਾਇ।੮।੪। (ਗਉੜੀ ਮਹਲਾ ੧)।

SikhNet (Spanish)Nanak describe el estado del desdichado, oh Señor;

ਵਾਰਿਆ ਨ ਜਾਵਾ; ਏਕ ਵਾਰ ॥

vaariaa na jaavaa; ek vaar |

Sant Singh KhalsaI cannot even once be a sacrifice to You.
Manmohan SinghI cannot even once be a sacrifice unto Thee.
Manmohan Singh (Punjabi)ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ।
Fareedkot Teeka(ਵਾਰਿਆ) ਵਰਨਨ ਨਹੀਂ ਕੀਤਾ ਜਾਤਾ ਪਰਮੇਸ੍ਵਰ ਦਾ ਏਕ (ਵਾਰ) ਰੋਮੁ, ਭਾਵ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕੋਟਾਨ ਕੋਟ ਬ੍ਰਹਮਾਂਡ ਹੈਂ। ਤਾਂ ਤੇ ਐਸੀ ਪ੍ਰਾਰਥਨਾ ਕਰਨੀ ਯੋਗ ਹੈ॥
Prof. Sahib Singh(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)।
SikhNet (Spanish)¡No puedo acabar de postrarme lo suficiente ante Ti!

ਜੋ ਤੁਧੁ ਭਾਵੈ; ਸਾਈ ਭਲੀ ਕਾਰ ॥

jo tudh bhaavai; saaee bhalee kaar |

Sant Singh KhalsaWhatever pleases You is the only good done,
Manmohan SinghWhat ever pleases Thee, that is a good pursuit.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
Fareedkot Teekaਤਾਂ ਤੇ ਜੋ ਤੈਨੂੰ ਕਾਰ ਭਾਵਦੀ ਹੈ, ਸੋਈ ਚੰਗੀ ਹੈ॥
Prof. Sahib Singhਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ। ਤੇਰੀ ਸਿਫ਼ਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ)।
SikhNet (Spanish)Lo que Te place a Ti es lo único bueno,

ਤੂ ਸਦਾ ਸਲਾਮਤਿ; ਨਿਰੰਕਾਰ ॥੧੮॥

too sadaa salaamat; nirankaar |18|

Sant Singh KhalsaYou, Eternal and Formless One. ||18||
Manmohan SinghThou art ever safe and sound, O Formless One!
Manmohan Singh (Punjabi)ਤੂੰ ਸਦੀਵ ਹੀ ਨਵਾਂ ਨਰੋਆ ਹੈ, ਹੇ ਸਰੂਪ-ਰਹਿਤ ਪੁਰਖ!
Fareedkot Teekaਹੇ ਨਿਰੰਕਾਰ! ਤੂ ਸਦਾ ਇਸਥਿਤਿ ਰੂਪੁ ਹੈਂ॥੧੮॥☬ਅਬ ਏਹ ਕਹਤੇ ਹੈਂ ਪਰਮਾਤਮਾ ਕੇ ਨਾਮ ਔਰ ਅਸਥਾਨ ਅਨੰਤ ਹੈਂ:
Prof. Sahib Singhਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ॥੧੮॥

* ਭਾਵ: ਪਰਮਾਤਮਾ ਦੀ ਸਾਰੀ ਕੁਦਰਤਿ ਦਾ ਅੰਤ ਲੱਭਣਾ ਤਾਂ ਕਿਤੇ ਰਿਹਾ, ਜੇ ਤੁਸੀ ਜਗਤ ਦੇ ਸਿਰਫ਼ ਚੋਰ ਧਾੜਵੀ ਠੱਗ ਨਿੰਦਕ ਆਦਿਕ ਬੰਦਿਆਂ ਦਾ ਹੀ ਹਿਸਾਬ ਲਾਣ ਲੱਗੋ ਤਾਂ ਇਹਨਾਂ ਦਾ ਭੀ ਕੋਈ ਅੰਤ ਨਹੀਂ। ਜਦ ਤੋਂ ਜਗਤ ਬਣਿਆ ਹੈ, ਬੇਅੰਤ ਜੀਵ ਵਿਕਾਰਾਂ ਵਿਚ ਹੀ ਗ੍ਰਸੇ ਚਲੇ ਆ ਰਹੇ ਹਨ।੧੮।

SikhNet (Spanish)¡Oh Señor Eterno y sin forma!(18)

Open this shabad →

Shabad Guru Nanak Dev Ji Jap

ਅਸੰਖ ਨਾਵ; ਅਸੰਖ ਥਾਵ ॥

asankh naav; asankh thaav |

Sant Singh KhalsaCountless names, countless places.
Manmohan SinghInnumerable are Thine Names and innumerable Thine abodes, O Lord!
Manmohan Singh (Punjabi)ਬੇ-ਗਿਣਤ ਹਨ ਤੇਰੇ ਨਾਮ ਅਤੇ ਬੇ-ਗਿਣਤ ਤੇਰੇ ਨਿਵਾਸ ਅਸਥਾਨ, ਹੇ ਪ੍ਰਭੂ!
Fareedkot Teekaਅਗਿਣਤ ਹੀ ਅਕਾਲ ਪੁਰਖ ਕੇ ਨਾਮੁ ਹੈਂ, ਅਗਿਣਤ ਹੀ ਕਾਂਸੀ, ਕਾਂਚੀ, ਬੈਕੁੰਠਾਦਿ ਅਸਥਾਨ ਹੈਂ॥
Prof. Sahib Singh(ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਅਸੰਖਾਂ ਹੀ ਨਾਮ ਹਨ ਤੇ ਅਸੰਖਾਂ ਹੀ (ਉਹਨਾਂ ਦੇ) ਥਾਂ ਟਿਕਾਣੇ ਹਨ।

ਪਦ ਅਰਥ ਨਾਵ = (ਕੁਦਰਤਿ ਦੇ ਅਨੇਕ ਜੀਵਾਂ ਤੇ ਹੋਰ ਬੇਅੰਤ ਪਦਾਰਥਾਂ ਦੇ) ਨਾਮ।

SikhNet (Spanish)Incontables son los nombres, incontables los lugares;

ਅਗੰਮ ਅਗੰਮ; ਅਸੰਖ ਲੋਅ ॥

agam agam; asankh loa |

Sant Singh KhalsaInaccessible, unapproachable, countless celestial realms.
Manmohan SinghInnumerable are Thine realms, inaccessible and inscrutable.
Manmohan Singh (Punjabi)ਬੇ-ਗਿਣਤ ਹਨ ਤੇਰੇ ਮੰਡਲ-ਅਪਹੁੰਚ ਅਤੇ ਅਖੋਜ।
Fareedkot Teekaਅਸਮਦਾਦਿਕੋਂ ਸੇ ਅਗਮ ਬ੍ਰਹਮਾਦਿ ਤਿਨ ਸੇ ਭੀ ਅਗਮੁ ਪਰੇ ਹੈ, ਔਰੁ ਪਰਮਾਤਮਾ ਅਗਿਣਤ ਜੀਵੋਂ ਕੋ ਸਤਾ ਦੇ ਕਰ (ਲੋਅ) ਪ੍ਰਕਾਸ਼ ਰਹਾ ਹੈ॥
Prof. Sahib Singh(ਕੁਦਰਤਿ ਵਿਚ) ਅਸੰਖਾਂ ਹੀ ਭਵਣ ਹਨ ਜਿਨ੍ਹਾਂ ਤਕ ਮਨੁੱਖ ਦੀ ਪਹੁੰਚ ਹੀ ਨਹੀਂ ਹੋ ਸਕਦੀ।

ਪਦ ਅਰਥ ਅਗੰਮ = ਜਿਸ ਤਾਈਂ (ਕਿਸੇ ਦੀ) ਪਹੁੰਚ ਨ ਹੋ ਸਕੇ। ਲੋਅ = ਲੋਕ, ਭਵਣ। ਅਸੰਖ ਲੋਅ = ਅਨੇਕਾਂ ਹੀ ਭਵਣ।

SikhNet (Spanish)Incontables las esferas y los mundos,

ਅਸੰਖ ਕਹਹਿ; ਸਿਰਿ ਭਾਰੁ ਹੋਇ ॥

asankh kaheh; sir bhaar hoe |

Sant Singh KhalsaEven to call them countless is to carry the weight on your head.
Manmohan SinghEven to call them myriad amounts to carrying load of sin on the head.
Manmohan Singh (Punjabi)ਉਨ੍ਹਾਂ ਨੂੰ ਗਿਣਤ-ਰਹਿਤ ਆਖਣਾ ਭੀ ਮੂੰਡ (ਸਿਰ) ਉਤੇ ਪਾਪ ਦਾ ਬੋਝ ਚੁਕਣ ਦੇ ਤੁੱਲ ਹੈ।
Fareedkot Teekaਅਗਿਣਤ ਹੀ (ਸਿਰ ਭਾਰੁ) ਕਪਾਲੀ ਆਸਨ ਕਰ, ਤਿਸ ਕੇ ਨਾਮ ਕੋ ਕਹਤੇ ਹੈਂ॥☬ਪ੍ਰਸ਼ਨ: ਐਸੇ ਪ੍ਰਭੁ ਕੋ ਸਭੀ ਜੀਵ ਕ੍ਯੋਂ ਨਹੀਂ ਜਪਤੇ?☬ਉੱਤਰ:
Prof. Sahib Singh(ਪਰ ਜੋ ਮਨੁੱਖ ਕੁਦਰਤਿ ਦਾ ਲੇਖਾ ਕਰਨ ਵਾਸਤੇ ਸ਼ਬਦ) 'ਅਸੰਖ' (ਭੀ) ਆਖਦੇ ਹਨ, (ਉਹਨਾਂ ਦੇ) ਸਿਰ ਉੱਤੇ ਭੀ ਭਾਰ ਹੁੰਦਾ ਹੈ (ਭਾਵ, ਉਹ ਭੀ ਭੁੱਲ ਕਰਦੇ ਹਨ, 'ਅਸੰਖ' ਸ਼ਬਦ ਭੀ ਕਾਫੀ ਨਹੀਂ ਹੈ)।

ਪਦ ਅਰਥ ਕਹਹਿ = ਕਹਿੰਦੇ ਹਨ, ਆਖਦੇ ਹਨ (ਜੋ ਮਨੁੱਖ)। ਸਿਰਿ = ਉਹਨਾਂ ਦੇ ਸਿਰ ਉੱਤੇ। ਹੋਇ = ਹੁੰਦਾ ਹੈ।

SikhNet (Spanish)¡Oh, tantos que nunca habría manera de contar!

ਅਖਰੀ ਨਾਮੁ; ਅਖਰੀ ਸਾਲਾਹ ॥

akharee naam; akharee saalaah |

Sant Singh KhalsaFrom the Word, comes the Naam; from the Word, comes Your Praise.
Manmohan SinghThrough words Thy Name is uttered and through words Thou art praised.
Manmohan Singh (Punjabi)ਸ਼ਬਦਾਂ ਰਾਹੀਂ ਤੇਰਾ ਨਾਮ ਉਚਾਰਿਆਂ ਜਾਂਦਾ ਹੈ ਅਤੇ ਸ਼ਬਦਾਂ ਰਾਹੀਂ ਹੀ ਤੇਰਾ ਜਸ ਕੀਤਾ ਜਾਂਦਾ ਹੈ।
Fareedkot Teeka(ਅਖਰੀ) ਲੇਖ ਲਿਖੇ ਅਨੁਸਾਰ ਹੀ ਨਾਮੁ ਜਪੀਤਾ ਹੈ, ਅਰ ਲੇਖ ਲਿਖੇ ਅਨੁਸਾਰ ਹੀ ਉਸਤੁਤਿ ਗੁਨ ਕੀਰਤਨ ਕੀਆ ਜਾਤਾ ਹੈ॥
Prof. Sahib Singh(ਭਾਵੇਂ ਅਕਾਲ ਪੁਰਖ ਦੀ ਕੁਦਰਤਿ ਦਾ ਲੇਖਾ ਲਫ਼ਜ਼ 'ਅਸੰਖ' ਤਾਂ ਕਿਤੇ ਰਿਹਾ, ਕੋਈ ਭੀ ਸ਼ਬਦ ਕਾਫ਼ੀ ਨਹੀਂ ਹੈ, ਪਰ) ਅਕਾਲ ਪੁਰਖ ਦਾ ਨਾਮ ਭੀ ਅੱਖਰਾਂ ਦੀ ਰਾਹੀਂ ਹੀ (ਲਿਆ ਜਾ ਸਕਦਾ ਹੈ), ਉਸ ਦੀ ਸਿਫ਼ਿਤ-ਸਾਲਾਹ ਭੀ ਅੱਖਰਾਂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ।

ਪਦ ਅਰਥ ਅਖਰੀ = ਅੱਖਰਾਂ ਦੀ ਰਾਹੀਂ ਹੀ। ਸਾਲਾਹ = ਸਿਫ਼ਤਿ।

SikhNet (Spanish)Tu Nombre se ha formado de la Letra de Tu Palabra.

ਅਖਰੀ; ਗਿਆਨੁ ਗੀਤ ਗੁਣ ਗਾਹ ॥

akharee; giaan geet gun gaah |

Sant Singh KhalsaFrom the Word, comes spiritual wisdom, singing the Songs of Your Glory.
Manmohan SinghThrough words the songs of Thy theology and Thine attributes are hymned.
Manmohan Singh (Punjabi)ਸ਼ਬਦਾਂ ਰਾਹੀਂ ਤੇਰੀ ਗਿਆਤ ਅਤੇ ਤੇਰੀਆਂ ਉਤਕ੍ਰਿਸਾਈਆਂ (ਵਡਿਆਈਆਂ) ਦੇ ਗਾਉਣ ਗਾਏ ਜਾਂਦੇ ਹਨ।
Fareedkot Teekaਲੇਖ ਲਿਖੇ ਅਨੁਸਾਰ ਹੀ ਗ੍ਯਾਨ ਹੋਤਾ ਹੈ, ਤਥਾ ਭਗਵੰਤ ਗੁਨ ਸਬੰਧੀ ਗੀਤ (ਗਾਹ) ਗਾਯਾ ਜਾਤਾ ਹੈ, ਵਾ ਗੁਨੋ ਕਾ (ਗਾਹ) ਵੀਚਾਰੁ ਲਿਖੇ ਅਨੁਸਾਰ ਹੋਤਾ ਹੈ॥
Prof. Sahib Singhਅਕਾਲ ਪੁਰਖ ਦਾ ਗਿਆਨ ਭੀ ਅੱਖਰਾਂ ਦੀ ਰਾਹੀਂ ਹੀ (ਵਿਚਾਰਿਆ ਜਾ ਸਕਦਾ ਹੈ)। ਅੱਖਰਾਂ ਦੀ ਰਾਹੀਂ ਹੀ ਉਸਦੇ ਗੀਤ ਅਤੇ ਗੁਣਾਂ ਦਾ ਵਾਕਫ਼ ਹੋ ਸਕੀਦਾ ਹੈ।

ਪਦ ਅਰਥ ਗੁਣ ਗਾਹ = ਗੁਣਾਂ ਦੇ ਗਾਹੁਣ ਵਾਲੇ, ਗੁਣਾਂ ਦੇ ਵਾਕਫ਼।

SikhNet (Spanish)Con palabras Te nombramos, Te alabamos Con palabras relatamos todo conocimiento, toda Alabanza y canción.

ਅਖਰੀ; ਲਿਖਣੁ ਬੋਲਣੁ ਬਾਣਿ ॥

akharee; likhan bolan baan |

Sant Singh KhalsaFrom the Word, come the written and spoken words and hymns.
Manmohan SinghIn letters the uttered hymns are recorded.
Manmohan Singh (Punjabi)ਅੱਖਰਾਂ ਅੰਦਰ ਉਚਾਰਨ ਕੀਤੀ ਹੋਈ ਬਾਣੀ ਲਿਖੀ ਜਾਂਦੀ ਹੈ।
Fareedkot Teekaਪੁਨਾ ਲੇਖ ਲਿਖੇ ਅਨੁਸਾਰ ਹੀ ਲਿਖਣਾ, ਬੋਲਣਾ ਬਾਣੀ ਕਾ ਹੋਤਾ ਹੈ॥☬ਪ੍ਰਸ਼ਨ: ਵਹੁ ਅਖਰ ਕੌਨ ਹੈਂ?☬ਉੱਤਰ:
Prof. Sahib Singhਬੋਲੀ ਦਾ ਲਿਖਣਾ ਤੇ ਬੋਲਣਾ ਭੀ ਅੱਖਰਾਂ ਦੀ ਰਾਹੀਂ ਹੀ ਦੱਸਿਆ ਜਾ ਸਕਦਾ ਹੈ। (ਇਸ ਕਰਕੇ ਸ਼ਬਦ 'ਅਸੰਖ' ਵਰਤਿਆ ਗਿਆ ਹੈ।)

ਪਦ ਅਰਥ ਬਾਣਿ ਲਿਖਣੁ = ਬਾਣੀ ਦਾ ਲਿਖਣਾ। ਬਾਣਿ = ਬਾਣੀ, ਬੋਲੀ। ਬਾਣਿ ਬੋਲਣੁ = ਬਾਣੀ (ਬੋਲੀ) ਦਾ ਬੋਲਣਾ।

SikhNet (Spanish)Con palabras hablamos y escribimos diario de Ti,

ਅਖਰਾ ਸਿਰਿ; ਸੰਜੋਗੁ ਵਖਾਣਿ ॥

akharaa sir; sanjog vakhaan |

Sant Singh KhalsaFrom the Word, comes destiny, written on one's forehead.
Manmohan SinghDestiny is described with letters on Mortal's brow.
Manmohan Singh (Punjabi)ਅੱਖਰਾਂ ਨਾਲ ਪ੍ਰਾਨੀ ਦੇ ਮੱਥੇ ਉਤੇ ਉਸਦੀ ਕਿਸਮਤ ਬਿਆਨ ਕੀਤੀ ਹੋਈ ਹੈ।
Fareedkot Teekaਜਿਨ ਅੱਖਰੋਂ ਕਾ ਸਿਰ ਪਰ ਕਰਮਾਨੁਸਾਰ ਸੰਜੋਗੁ (ਵਖਾਣਿ) ਕਥਨ ਕੀਆ ਹੈ॥☬ਪ੍ਰਸ਼ਨ: ਲਿਖਨੇ ਵਾਲੇ ਕੀ ਸੀਸ ਪਰ ਭੀ ਕਰਮ ਰੇਖ ਹੋਵੈਗੀ?☬ਉੱਤਰ:
Prof. Sahib Singh(ਅੱਖਰਾਂ ਰਾਹੀਂ ਹੀ ਭਾਗਾਂ ਦਾ ਸੰਜੋਗ ਵਖਿਆਨ ਕੀਤਾ ਜਾ ਸਕਦਾ ਹੈ)

ਪਦ ਅਰਥ ਅਖਰਾ ਸਿਰਿ = ਅੱਖਰਾਂ ਦੀ ਰਾਹੀਂ ਹੀ। ਸੰਜੋਗੁ = ਭਾਗਾਂ ਦਾ ਲੇਖ। ਵਖਾਣਿ = ਵਖਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ।

SikhNet (Spanish)con palabras leemos en la frente el Destino del hombre.

ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ ॥

jin ehi likhe; tis sir naeh |

Sant Singh KhalsaBut the One who wrote these Words of Destiny-no words are written on His Forehead.
Manmohan SinghBut He (God) who scribed these destinies has no scribes on his head (His head bears it not).
Manmohan Singh (Punjabi)ਪ੍ਰੰਤੂ ਵਾਹਿਗੁਰੂ ਜਿਸਨੇ ਇਹ ਪਰਾਲਬੱਧਾ ਲਿਖੀਆਂ ਹਨ, ਉਸਦੇ ਸੀਸ ਉਤੇ ਇਹ ਨਹੀਂ ਹੈ।
Fareedkot Teekaਜਿਸ ਅਕਾਲ ਪੁਰਖ ਨੇ ਏਹ ਅੱਖਰ ਲਿਖੇ ਹੈਂ, ਤਿਸ ਕੇ ਸਿਰ ਪਰ ਅਖਰ ਨਹੀ ਹੈਂ। ਜ੍ਯੋਂ ਜ੍ਯੋਂ ਹੁਕਮ ਕਰਤਾ, ਭਾਵ ਜੈਸੇ ਕਰਮਾਨੁਸਾਰ ਸੰਕਲਪੁ ਕਰਤਾ ਹੈ, ਤ੍ਯੋਂ ਤ੍ਯੋਂ ਲੇਖ ਰੂਪ ਅਖਰ ਪੜ ਜਾਤੇ ਹੈਂ। ਵਾ ਜਿਸ ਬ੍ਰਹਮਾ ਨੇ ਏਹੁ ਲੇਖੁ ਲਿਖਾ ਹੈ ਤਿਸ ਕੇ ਸਿਰ ਪਰ (ਨਾਹਿ) ਸ੍ਵਾਮੀ ਅਕਾਲ ਪੁਰਖੁ ਹੈ॥
Prof. Sahib Singh(ਉਂਝ) ਜਿਸ ਅਕਾਲ ਪੁਰਖ ਨੇ (ਜੀਵਾਂ ਦੇ ਸੰਜੋਗ ਦੇ) ਇਹ ਅੱਖਰ ਲਿਖੇ ਹਨ, ਉਸ ਦੇ ਸਿਰ ਉੱਤੇ ਕੋਈ ਲੇਖ ਕਹੀਂ ਹੈ (ਭਾਵ, ਕੋਈ ਮਨੁੱਖ ਉਸ ਅਕਾਲ ਪੁਰਖ ਦਾ ਲੇਖਾ ਨਹੀਂ ਕਰ ਸਕਦਾ)।

ਪਦ ਅਰਥ ਜਿਨਿ = ਜਿਸ ਅਕਾਲ ਪੁਰਖ ਨੇ। ਏਹਿ = ਸੰਜੋਗ ਦੇ ਇਹ ਅੱਖਰ। ਤਿਸੁ ਸਿਰਿ = ਉਸ ਅਕਾਲ ਪੁਰਖ ਦੇ ਮੱਥੇ ਉੱਤੇ। ਨਾਹਿ = (ਕੋਈ ਲੇਖ) ਨਹੀਂ ਹੈ।

SikhNet (Spanish)Las palabras vienen de Ti, pero Tú no estás determinado por ellas; solamente nosotros estamos sujetos a Ti.

ਜਿਵ ਫੁਰਮਾਏ; ਤਿਵ ਤਿਵ ਪਾਹਿ ॥

jiv furamaae; tiv tiv paeh |

Sant Singh KhalsaAs He ordains, so do we receive.
Manmohan SinghAs He ordains, so do men obtain.
Manmohan Singh (Punjabi)ਜਿਸ ਤਰ੍ਹਾਂ ਉਹ ਹੁਕਮ ਕਰਦਾ ਹੈ, ਉਸੇ ਤਰ੍ਹਾਂ ਹੀ ਇਨਸਾਨ ਹਾਸਲ ਕਰਦੇ ਹਨ।
Fareedkot Teekaਸੋ ਜਿਸ ਜਿਸ ਪ੍ਰਕਾਰ ਹੁਕਮ ਕਰਤਾ ਹੈ, ਤਿਸ ਤਿਸ ਪ੍ਰਕਾਰ ਲਿਖਤਾ ਹੈ। ਭਾਵ ਏਹਿ ਕਿ ਬ੍ਰਹਮਾ ਭੀ ਸੁਤੰਤ੍ਰ ਨਹੀਂ॥
Prof. Sahib Singhਜਿਸ ਜਿਸ ਤਰ੍ਹਾਂ ਉਹ ਅਕਾਲ ਪੁਰਖ ਹੁਕਮ ਕਰਦਾ ਹੈ ਉਸੇ ਤਰ੍ਹਾਂ (ਜੀਵ ਆਪਣੇ ਸੰਜੋਗ) ਭੋਗਦੇ ਹਨ।

ਪਦ ਅਰਥ ਜਿਵ = ਜਿਸ ਤਰ੍ਹਾਂ। ਫੁਰਮਾਏ = ਅਕਾਲ ਪੁਰਖ ਹੁਕਮ ਕਰਦਾ ਹੈ। ਤਿਵ ਤਿਵ = ਉਸੇ ਤਰ੍ਹਾਂ। ਪਾਹਿ = (ਜੀਵ) ਪਾ ਲੈਂਦੇ ਹਨ, ਭੋਗਦੇ ਹਨ।

SikhNet (Spanish)El ordena y nosotros recibimos.

ਜੇਤਾ ਕੀਤਾ; ਤੇਤਾ ਨਾਉ ॥

jetaa keetaa; tetaa naau |

Sant Singh KhalsaThe created universe is the manifestation of Your Name.
Manmohan SinghAs great is thy creation, so great is Thine celebrity.
Manmohan Singh (Punjabi)ਜਿੰਨੀ ਵੱਡੀ ਹੈ ਤੇਰੀ ਰਚਨਾ, ਓਡੀ ਵੱਡੀ ਹੀ ਹੈ ਤੇਰੀ ਕੀਰਤੀ।
Fareedkot Teekaਜੋ ਕੁਛੁ ਪਰਮਾਤਮਾ ਨੇ ਕੀਆ ਹੈ, ਸਭ ਨਾਮੁ ਰੂਪੁ ਹੀ ਕੀਆ ਹੈ॥
Prof. Sahib Singhਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ ('ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ')।

ਪਦ ਅਰਥ ਜੇਤਾ = ਜਿਤਨਾ। ਕੀਤਾ = ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ = ਉਹ ਸਾਰਾ, ਉਤਨਾ ਹੀ। ਨਾਉ = ਨਾਮ, ਰੂਪ, ਸਰੂਪ। ❀ ਨੋਟ: ਅੰਗਰੇਜ਼ੀ ਵਿਚ ਦੋ ਸ਼ਬਦ ਹਨ 'substance' ਤੇ 'property' ਤਿਵੇਂ ਸੰਸਕ੍ਰਿਤ ਵਿਚ ਹਨ 'ਨਾਮ' ਤੇ 'ਗੁਣ' ਜਾਂ 'ਮੂਰਤਿ' ਤੇ 'ਗੁਣ'। ਸੋ 'ਨਾਮ' (ਸਰੂਪ) 'substance' ਹੈ ਤੇ ਗੁਣ 'property' ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ 'ਨਾਮ' ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ।

SikhNet (Spanish)La creación entera atestigua Tu Magnitud.

ਵਿਣੁ ਨਾਵੈ; ਨਾਹੀ ਕੋ ਥਾਉ ॥

vin naavai; naahee ko thaau |

Sant Singh KhalsaWithout Your Name, there is no place at all.
Manmohan SinghWithout Thy Name, there is no place.
Manmohan Singh (Punjabi)ਤੈਂਡੇ ਨਾਮ ਤੋਂ ਬਿਨਾਂ ਕੋਈ ਥਾਂ ਨਹੀਂ।
Fareedkot Teekaਬਿਨਾ ਨਾਮੁ, ਰੂਪ ਕੇ ਕੋਈ ਸਥਾਨੁ ਨਹੀਂ, ਵਾ (ਜੇਤਾ) ਜਿਤਨਾ ਕੋਈ ਉਤਮ ਪਦ ਕੋ ਪ੍ਰਾਪਤਿ ਕੀਆ ਹੈ, ਤਿਤਨਾ ਨਾਮੁ ਨੇ ਹੀ ਕੀਆ ਹੈ। ਭਾਵ ਨਾਮੁ ਜਪ ਕੇ ਹੀ ਸਭ ਮੋਖ ਹੋਏ ਹੈਂ, ਔਰੁ ਪ੍ਰਭੂ ਕੇ ਨਾਮ ਬਿਨਾ ਜੀਵੋਂ ਕੋ ਕੋਈ ਭੀ ਸੁਖ ਕਾ ਸਥਾਨੁ ਨਹੀਂ ਹੈ। ਭਾਵ ਚੌਰਾਸੀ ਲਾਖ ਜੋਨ ਮੇ ਘਟੀ ਜੰਤ੍ਰ ਕੀ ਨ੍ਯਾਈ ਭ੍ਰਮਤੇ ਰਹਿਤੇ ਹੈਂ। ਕਿਸੀ ਸਥਾਨ ਮੈ ਠਹਿਰਨੇ ਨਹੀਂ ਪਾਵਤੇ॥
Prof. Sahib Singhਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।

ਪਦ ਅਰਥ ਵਿਣੁ ਨਾਵੈ-'ਨਾਮ' ਤੋਂ ਬਿਨਾ, ਨਾਮ ਤੋਂ ਖ਼ਾਲੀ।

* ਨੋਟ: ਇਸ ਪਉੜੀ ਵਿਚ ਮੁੱਢ ਤੇ ਜ਼ਿਕਰ ਹੈ ਕਿ ਕਾਦਰ ਦੀ ਇਸ ਕੁਦਰਤਿ ਵਿਚ ਅਨੇਕਾਂ ਹੀ ਜੀਵ-ਜੰਤ, ਅਨੇਕਾਂ ਹੀ ਜ਼ਾਤਾਂ ਦੇ, ਰੰਗਾਂ ਦੇ ਅਤੇ ਅਨੇਕਾਂ ਹੀ ਨਾਮਾਂ ਵਾਲੇ ਹਨ। ਇਤਨੇ ਹਨ ਕਿ ਇਹਨਾਂ ਦੀ ਗਿਣਤੀ ਲਈ ਸ਼ਬਦ 'ਅਸੰਖ' ਵਰਤਣਾ ਭੀ ਭੁੱਲ ਹੈ। ਪਰ ਜਿਤਨੀ ਭੀ ਇਹ ਰਚਨਾ ਹੈ, ਇਹ ਸਾਰੀ ਅਕਾਲ ਪੁਰਖ ਦਾ ਸਰੂਪ ਹੈ, ਕੋਈ ਥਾਂ ਅਜਿਹੀ ਨਹੀਂ ਜੋ ਅਕਾਲ ਪੁਰਖ ਦਾ ਸਰੂਪ ਨਹੀਂ। ਜਿਸ ਚੀਜ਼ ਵਲ ਤੱਕੀਏ, ਅਕਾਲ ਪੁਰਖ ਦੀ ਹੋਂਦ ਹੀ ਅੱਖਾਂ ਅੱਗੇ ਲਿਆਉਂਦੀ ਹੈ।

SikhNet (Spanish)Sin su nombre, no tenemos nada.

ਕੁਦਰਤਿ ਕਵਣ; ਕਹਾ ਵੀਚਾਰੁ ॥

kudarat kavan; kahaa veechaar |

Sant Singh KhalsaHow can I describe Your Creative Power?
Manmohan SinghWhat power have I to describe Thine doctrines (Thee)?
Manmohan Singh (Punjabi)ਤੈਨੂੰ ਜਾਂ ਤੇਰੇ ਇਲਮ ਨੂੰ ਬਿਆਨ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?
Fareedkot Teekaਮੇਰੀ ਕ੍ਯਾ ਸ਼ਕਤੀ ਹੈ, ਜੋ ਵੀਚਾਰ ਕਰ ਮੈਂ ਪਰਮੇਸ੍ਵਰ ਕੋ ਕਹ ਸਕਾਂ ਕਿ ਇਤਨਾ ਕੁ ਹੈ? ਵਾ ਪਰਮੇਸ੍ਵਰ ਕੀ (ਕਵਣ) ਕਿਸ ਕਿਸ ਸ਼ਕਤੀ ਕੋ ਵੀਚਾਰ ਕਰ ਮੈਂ ਕਹਾਂ? ਭਾਵ ਪਰਮੇਸ੍ਵਰ ਅਨੰਤ ਸ਼ਕਤੀਓਂ ਵਾਲਾ ਹੈ॥
Prof. Sahib Singhਮੇਰੀ ਕੀਹ ਤਾਕਤ ਹੈ ਕਿ ਕਰਤਾਰ ਦੀ ਕੁਦਰਤਿ ਦੀ ਵੀਚਾਰ ਕਰ ਸਕਾਂ?

ਪਦ ਅਰਥ ❀ ਨੋਟ: ਕੁਦਰਤਿ ਕਵਣ, ਸ਼ਬਦ 'ਵੀਚਾਰੁ' ਪੁਲਿੰਗ ਹੈ। ਜੇ ਲਫ਼ਜ਼ 'ਕਵਣ' ਇਸ ਦਾ ਵਿਸ਼ੇਸ਼ਣ ਹੁੰਦਾ, ਤਾਂ ਇਹ ਭੀ ਪੁਲਿੰਗ ਹੁੰਦਾ ਅਤੇ ਇਸ ਦਾ ਰੂਪ 'ਕਵਣੁ' ਹੋ ਜਾਂਦਾ। 'ਕੁਦਰਤਿ' ਇਸਤ੍ਰੀ-ਲਿੰਗ ਹੈ। ਸੋ ਸ਼ਬਦ 'ਕਵਣ' 'ਕੁਦਰਤਿ' ਦਾ ਵਿਸ਼ੇਸ਼ਣ ਹੈ। ਇਸ ਸ਼ਬਦ 'ਕਵਣ' ਦੇ ਪੁਲਿੰਗ ਅਤੇ ਇਸਤ੍ਰੀ ਲਿੰਗ ਰੂਪ ਨੂੰ ਸਮਝਣ ਲਈ ਵੇਖੋ ਪਉੜੀ ਨੰ: ੨੧: ਕਵਣ ਸੁ ਵੇਲਾ, ਵਖਤੁ ਕਵਣੁ, ਕਵਣ ਥਿਤਿ, ਕਵਣੁ ਵਾਰੁ। ਕਵਣਿ ਸਿ ਰੁਤੀ, ਮਾਹੁ ਕਵਣੁ, ਜਿਤੁ ਜੋਆ ਆਕਾਰੁ।੨੧। ਪਉੜੀ ਨੰ: ੧੬,੧੭ ਅਤੇ ੧੯ ਵਿਚ 'ਕੁਦਰਤਿ ਕਵਣ ਕਹਾ ਵੀਚਾਰੁ' ਤੁਕ ਆਈ ਹੈ, ਪਰ ਪਉੜੀ ਨੰ: ੧੮ ਵਿਚ ਇਸ ਤੁਕ ਦੇ ਥਾਂ ਤੁਕ 'ਨਾਨਕੁ ਨੀਚੁ ਕਹੈ ਵੀਚਾਰੁ' ਵਰਤੀ ਗਈ ਹੈ। ਇਨ੍ਹਾਂ ਦੋਹਾਂ ਨੂੰ ਆਮ੍ਹੋ = ਸਾਹਮਣੇ ਰੱਖ ਕੇ ਵਿਚਾਰੀਏ, ਤਾਂ ਭੀ ਇਹੀ ਅਰਥ ਨਿਕਲਦਾ ਹੈ ਕਿ 'ਮੇਰੀ ਕੀਹ ਤਾਕਤ ਹੈ? ਮੈਂ ਵਿਚਾਰਾ ਨਾਨਕ ਕੀਹ ਵਿਚਾਰ ਕਰ ਸਕਦਾ ਹਾਂ'? ਲਫ਼ਜ਼ 'ਕੁਦਰਤਿ' 'ਸਮਰਥਾ' ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਥਾਈਂ ਭੀ ਆਇਆ ਹੈ, ਜਿਵੇਂ: (੧) ਜੇ ਤੂ ਮੀਰ ਮਹਾਪਤਿ ਸਾਹਿਬੁ, ਕੁਦਰਤਿ ਕਉਣ ਹਮਾਰੀ। ਚਾਰੇ ਕੁੰਟ ਸਲਾਮੁ ਕਰਹਿਗੇ, ਘਰਿ ਘਰਿ ਸਿਫਤਿ ਤੁਮਾਰੀ।੭।੧।੮। (ਬਸੰਤ ਹਿੰਡੋਲੁ ਮਹਲਾ ੧)। (੨) ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤਿ ਕਵਨ ਹਮਾਰੀ। ਸਾਧ ਸੰਗਿ ਨਾਨਕ ਜਸੁ ਗਾਇਉ, ਜੋ ਪ੍ਰਭੂ ਕੀ ਅਤਿ ਪਿਆਰੀ।੮।੧।੮। (ਗੂਜਰੀ ਮਹਲਾ ੫)।

SikhNet (Spanish)¿Cómo puedo describir Tus Excelencias?

ਵਾਰਿਆ ਨ ਜਾਵਾ; ਏਕ ਵਾਰ ॥

vaariaa na jaavaa; ek vaar |

Sant Singh KhalsaI cannot even once be a sacrifice to You.
Manmohan SinghI cannot even once be a sacrifice unto Thee.
Manmohan Singh (Punjabi)ਮੈਂ ਇਕ ਵਾਰੀ ਭੀ ਤੇਰੇ ਉਤੋਂ ਕੁਰਬਾਨ ਨਹੀਂ ਹੋ ਸਕਦਾ?
Fareedkot Teeka(ਵਾਰਿਆ) ਵਰਨਨ ਨਹੀਂ ਕੀਤਾ ਜਾਤਾ ਪਰਮੇਸ੍ਵਰ ਦਾ ਏਕ (ਵਾਰ) ਰੋਮੁ, ਭਾਵ ਪਰਮੇਸ੍ਵਰ ਕੇ ਏਕ ਏਕ ਰੋਮ ਮੇਂ ਕੋਟਾਨ ਕੋਟ ਬ੍ਰਹਮਾਂਡ ਹੈਂ। ਤਾਂ ਤੇ ਐਸੀ ਪ੍ਰਾਰਥਨਾ ਕਰਨੀ ਯੋਗ ਹੈ॥
Prof. Sahib Singh(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ)।
SikhNet (Spanish)¡No puedo postrarme lo suficiente ante Ti!

ਜੋ ਤੁਧੁ ਭਾਵੈ; ਸਾਈ ਭਲੀ ਕਾਰ ॥

jo tudh bhaavai; saaee bhalee kaar |

Sant Singh KhalsaWhatever pleases You is the only good done,
Manmohan SinghWhatever pleases Thee; that is a good pursuit.
Manmohan Singh (Punjabi)ਜੋ ਕੁਛ ਤੈਨੂੰ ਚੰਗਾ ਲੱਗਦਾ ਹੈ, ਓਹੀ ਚੰਗਾ ਕੰਮ ਕਾਜ ਹੈ।
Fareedkot Teekaਤਾਂ ਤੇ ਜੋ ਤੈਨੂੰ ਕਾਰ ਭਾਵਦੀ ਹੈ, ਸੋਈ ਚੰਗੀ ਹੈ॥
Prof. Sahib Singhਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ, (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਅਸਾਂ ਜੀਵਾਂ ਲਈ ਭਲੀ ਗੱਲ ਹੈ)।
SikhNet (Spanish)Lo que Te place es lo único bueno,

ਤੂ ਸਦਾ ਸਲਾਮਤਿ; ਨਿਰੰਕਾਰ ॥੧੯॥

too sadaa salaamat; nirankaar |19|

Sant Singh KhalsaYou, Eternal and Formless One. ||19||
Manmohan SinghThou art ever safe and sound, O Formless One!
Manmohan Singh (Punjabi)ਤੂੰ ਸਦੀਵ ਹੀ ਨਵਾਂ ਨਰੋਆਂ ਹੈ, ਹੇ ਸਰੂਪ-ਰਹਿਤ ਪੁਰਖ!
Fareedkot Teekaਹੇ ਨਿਰੰਕਾਰ! ਤੂ ਸਦਾ ਇਸਥਿਤਿ ਰੂਪੁ ਹੈਂ॥੧੯॥☬ਪ੍ਰਸ਼ਨ: ਮਲ ਵਿਖੇਪ ਕੀ ਨਿਵਿਰਤੀ ਕਾ ਆਪਨੇ ਏਕ ਨਾਮੁ ਹੀ ਉਪਾਉ ਕਹਾ, ਤਿਸ ਪਰ ਕੋਈ ਦ੍ਰਿਸ਼ਟਾਂਤੁ ਕਹੋ?☬ਉੱਤਰ:
Prof. Sahib Singhਹੇ ਨਿਰੰਕਾਰ! ਤੂੰ ਸਦਾ ਥਿਰ ਰਹਿਣ ਵਾਲਾ ਹੈਂ ॥੧੯॥

* ਭਾਵ: ਭਲਾ, ਕਿਤਨੀਆਂ ਧਰਤੀਆਂ ਤੇ ਕਿਤਨੇ ਕੁ ਜੀਵ ਪ੍ਰਭੂ ਨੇ ਰਚੇ ਹਨ? ਮਨੁੱਖਾਂ ਦੀ ਕਿਸੇ ਬੋਲੀ ਵਿਚ ਕੋਈ ਐਸਾ ਲਫ਼ਜ਼ ਹੀ ਨਹੀਂ ਜੋ ਇਹ ਲੇਖਾ ਦੱਸ ਸਕੇ। ਬੋਲੀ ਭੀ ਰੱਬ ਵਲੋਂ ਇਕ ਦਾਤ ਮਿਲੀ ਹੈ, ਪਰ ਇਹ ਮਿਲੀ ਹੈ ਸਿਫ਼ਤਿ-ਸਾਲਾਹ ਕਰਨ ਲਈ। ਇਹ ਨਹੀਂ ਹੋ ਸਕਦਾ ਕਿ ਇਸ ਦੀ ਰਾਹੀਂ ਮਨੁੱਖ ਪ੍ਰਭੂ ਦਾ ਅੰਤ ਪਾ ਸਕੇ। ਵੇਖੋ! ਬੇਅੰਤ ਹੈ ਉਸ ਦੀ ਕੁਦਰਤਿ ਤੇ ਇਸ ਵਿਚ ਜਿਧਰ ਤੱਕੋ ਉਹ ਆਪ ਹੀ ਆਪ ਮੋਜੂਦ ਹੈ। ਕੌਣ ਅੰਦਾਜ਼ਾ ਲਾ ਸਕਦਾ ਹੈ ਕਿ ਉਹ ਕੇਡਾ ਵੱਡਾ ਹੈ ਤੇ ਉਸ ਦੀ ਰਚਨਾ ਕਿਤਨੀ ਕੁ ਹੈ।੧੯।

SikhNet (Spanish)¡Oh Señor Eterno y sin forma! (19)

Open this shabad →

Shabad Guru Nanak Dev Ji Jap

ਭਰੀਐ ਹਥੁ ਪੈਰੁ; ਤਨੁ ਦੇਹ ॥

bhareeai hath pair; tan deh |

Sant Singh KhalsaWhen the hands and the feet and the body are dirty,
Manmohan SinghThe dust of the besmeared hands, feet and other parts of the body,
Manmohan Singh (Punjabi)ਜਦੋਂ ਹਥ ਪੈਰ ਅਤੇ ਸਰੀਰ ਦੇ ਹੋਰ ਹਿਸੇ ਘੱਟੇ ਨਾਲ ਭਰ ਜਾਣ ਤਾਂ,
Fareedkot Teeka(ਭਰੀਐ) ਇਤੀ ਜੋ ਹਾਥ ਅਰੁ ਪੈਰ ਔਰੁ ਸਰੀਰੁ ਖੇਹ ਸੇ ਭਰ ਜਾਤਾ ਹੈ॥
Prof. Sahib Singhਜੇ ਹੱਥ ਜਾਂ ਪੈਰ ਜਾਂ ਸਰੀਰ ਲਿੱਬੜ ਜਾਏ,

ਪਦ ਅਰਥ ਭਰੀਐ = ਜੇ ਭਰ ਜਾਏ, ਜੇ ਗੰਦਾ ਹੋ ਜਾਏ, ਜੇ ਮੈਲਾ ਹੋ ਜਾਏ। ਤਨੁ = ਸਰੀਰ। ਦੇਹ = ਸਰੀਰ।

SikhNet (Spanish)Cuando las manos y el cuerpo están sucios,

ਪਾਣੀ ਧੋਤੈ; ਉਤਰਸੁ ਖੇਹ ॥

paanee dhotai; utaras kheh |

Sant Singh Khalsawater can wash away the dirt.
Manmohan Singhis removed by washing with water.
Manmohan Singh (Punjabi)ਜਲ ਨਾਲ ਧੋਣ ਦੁਆਰਾ ਘੱਟਾ ਲਹਿ ਜਾਂਦਾ ਹੈ।
Fareedkot Teekaਤੌ ਓਹੁ ਪਾਣੀ ਸਾਥ ਧੋਣੇ ਕਰ ਤਨ ਸੇ ਉਤਰ ਜਾਤੀ ਹੈ॥
Prof. Sahib Singhਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ।

ਪਦ ਅਰਥ ਪਾਣੀ ਧੋਤੈ = ਪਾਣੀ ਨਾਲ ਧੋਤਿਆਂ। ਉਤਰਸੁ = ਉਤਰ ਜਾਂਦੀ ਹੈ। ਖੇਹ = ਮਿੱਟੀ, ਧੂੜ, ਮੈਲ।

SikhNet (Spanish)el agua los puede limpiar.

ਮੂਤ ਪਲੀਤੀ; ਕਪੜੁ ਹੋਇ ॥

moot paleetee; kaparr hoe |

Sant Singh KhalsaWhen the clothes are soiled and stained by urine,
Manmohan SinghThe garment polluted with urine,
Manmohan Singh (Punjabi)ਪਿਸ਼ਾਬ ਨਾਲ ਗੰਦਾ ਹੋਇਆ ਹੋਇਆ ਬਸਤਰ,
Fareedkot Teekaਪੁਨਾ ਜੈਸੇ (ਮੂਤ) ਪਸ਼ਾਬ ਸੇ ਕਪੜੇ ਮੈ (ਪਲੀਤੀ) ਅਸੁਧਤਾ ਪ੍ਰਾਪਤਿ ਹੋਤੀ ਹੈ॥
Prof. Sahib Singhਜੇ (ਕੋਈ) ਕੱਪੜਾ ਮੂਤਰ ਨਾਲ ਗੰਦਾ ਹੋ ਜਾਏ,

ਪਦ ਅਰਥ ਪਲੀਤੀ = ਪਲੀਤ, ਗੰਦਾ। ਮੂਤ ਪਲੀਤੀ = ਮੂਤਰ ਨਾਲ ਪਲੀਤ। ਕਪੜੁ = ਕੱਪੜਾ।

SikhNet (Spanish)Cuando la ropa está enlodada y cubierta de tierra,

ਦੇ ਸਾਬੂਣੁ; ਲਈਐ ਓਹੁ ਧੋਇ ॥

de saaboon; leeai ohu dhoe |

Sant Singh Khalsasoap can wash them clean.
Manmohan Singhis washed clean by applying soap.
Manmohan Singh (Punjabi)ਸਾਬਣ ਲਾ ਕੇ ਸਾਫ ਸੁਥਰਾ ਕਰ ਲਈਦਾ ਹੈ।
Fareedkot Teekaਓਹੁ ਜਬ ਸਾਬੁਣ (ਦੇ) ਲਗਾ ਕੇ ਕਪੜਾ ਧੋਇ ਲਈਦਾ ਹੈ, ਤਬ ਸੁਧੁ ਹੋ ਜਾਤਾ ਹੈ॥
Prof. Sahib Singhਤਾਂ ਸਾਬੁਣ ਲਾ ਕੇ ਉਸ ਨੂੰ ਧੋ ਲਈਦਾ ਹੈ।

ਪਦ ਅਰਥ ਦੇ ਸਾਬੂਣੁ = ਸਾਬਣ ਲਾ ਕੇ। ਲਈਐ = ਲਈਦਾ ਹੈ। ਓਹੁ = ਉਹ ਪਲੀਤ ਹੋਇਆ ਕੱਪੜਾ। ਲਈਐ ਧੋਇ = ਧੋ ਲਈਦਾ ਹੈ।

SikhNet (Spanish)el jabón quita la mancha.

ਭਰੀਐ ਮਤਿ; ਪਾਪਾ ਕੈ ਸੰਗਿ ॥

bhareeai mat; paapaa kai sang |

Sant Singh KhalsaBut when the intellect is stained and polluted by sin,
Manmohan SinghThe soul defiled with sins,
Manmohan Singh (Punjabi)ਗੁਨਾਹ ਦੇ ਨਾਲ ਪਲੀਤ ਹੋਈ ਹੋਈ ਆਤਮਾ,
Fareedkot Teekaਤਿਸੀ ਭਾਂਤਿ ਜੋ ਬੁਧੀ ਪਾਪੋਂ ਸੇ ਭਰੀ ਜਾਵੇ॥
Prof. Sahib Singh(ਪਰ) ਜੇ (ਮਨੁੱਖ ਦੀ) ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ,

ਪਦ ਅਰਥ ਭਰੀਐ = ਜੇ ਭਰ ਜਾਏ, ਜੇ ਮਲੀਨ ਹੋ ਜਾਏ। ਮਤਿ = ਬੁੱਧ। ਪਾਪਾ ਕੈ ਸੰਗਿ = ਪਾਪਾਂ ਦੇ ਨਾਲ।

SikhNet (Spanish)Pero si la mente no brilla debido al error y la vergüenza,

ਓਹੁ ਧੋਪੈ; ਨਾਵੈ ਕੈ ਰੰਗਿ ॥

ohu dhopai; naavai kai rang |

Sant Singh Khalsait can only be cleansed by the Love of the Name.
Manmohan Singhis cleaned with the love of God's Name.
Manmohan Singh (Punjabi)ਹਰੀ ਨਾਮ ਦੀ ਪ੍ਰੀਤ ਨਾਲ ਧੋਤੀ ਜਾਂਦੀ ਹੈ।
Fareedkot Teekaਵਹੁ ਨਾਮ ਕੇ (ਰੰਗਿ) ਪ੍ਰੇਮ ਸੇ ਧੋਈ ਜਾਤੀ ਹੈ, ਅਰਥਾਤ ਨਾਮ ਸੇ ਹੀ ਮਲ ਵਿਖੇਪ ਸੇ ਰਹਿਤ ਸੁਧੁ ਹੋ ਜਾਤੀ ਹੈ॥☬ਪ੍ਰਸ਼ਨ: ਨਾਮੁ ਜਪ ਕੇ ਕੋਈ ਪਵਿੱਤ੍ਰ ਭੀ ਹੋਏ ਹੈਂ?☬ਉੱਤਰ:
Prof. Sahib Singhਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ।

ਪਦ ਅਰਥ ਓਹੁ = ਉਹ ਪਾਪ। ਧੋਪੈ = ਧੁਪਦਾ ਹੈ, ਧੁਪ ਸਕਦਾ ਹੈ, ਧੋਇਆ ਜਾ ਸਕਦਾ ਹੈ। ਰੰਗਿ = ਪਿਆਰ ਨਾਲ। ਨਾਵੈ ਕੈ ਰੰਗਿ = ਅਕਾਲ ਪੁਰਖ ਦੇ ਨਾਮ ਦੇ ਪ੍ਰੇਮ ਨਾਲ।

SikhNet (Spanish)solamente será regenerada por el Amor al Nombre.

ਪੁੰਨੀ ਪਾਪੀ; ਆਖਣੁ ਨਾਹਿ ॥

punee paapee; aakhan naeh |

Sant Singh KhalsaVirtue and vice do not come by mere words;
Manmohan SinghBy mere words of mouth (statements) a man becomes not virtuous or vicious.
Manmohan Singh (Punjabi)ਕੇਵਲ ਮੂੰਹ ਜ਼ਬਾਨੀ ਕਹਿਣ ਨਾਲ ਆਦਮੀ ਨੇਕ ਅਤੇ ਐਬੀ ਨਹੀਂ ਬਣਦਾ।
Fareedkot Teekaਨਾਮ ਜਪ ਕੇ ਜੋ ਪਾਪੀਆਂ ਸੇ ਪੁੰਨੀ ਹੋਏ ਹੈਂ, ਸੋ (ਆਖਣੁ) ਕਹਿਣੇ ਮੈ ਨਹੀ ਆਵਤੇ, ਭਾਵ ਬਹੁਤੇ ਹੋਏ ਹੈਂ॥
Prof. Sahib Singhਹੇ ਨਾਨਕ! 'ਪੁੰਨੀ' ਜਾਂ 'ਪਾਪ' ਨਿਰਾ ਨਾਮ ਹੀ ਨਹੀਂ ਹੈ (ਭਾਵ, ਨਿਰਾ ਕਹਿਣ-ਮਾਤਰ ਨਹੀਂ ਹੈ, ਸੱਚ-ਮੁੱਚ ਹੀ)

ਪਦ ਅਰਥ ਆਖਣੁ = ਨਾਮੁ, ਬਚਨ। ਨਾਹਿ = ਨਹੀਂ ਹੈ।

SikhNet (Spanish)Si el hombre es atraído por la Virtud o el vicio,

ਕਰਿ ਕਰਿ ਕਰਣਾ; ਲਿਖਿ ਲੈ ਜਾਹੁ ॥

kar kar karanaa; likh lai jaahu |

Sant Singh Khalsaactions repeated, over and over again, are engraved on the soul.
Manmohan SinghThe often repeated actions are engraved on the heart.
Manmohan Singh (Punjabi)ਬਾਰੰਬਾਰ ਕੀਤੇ ਹੋਏ ਕਰਮ ਦਿਲ ਉਤੇ ਉਕਰੇ ਜਾਂਦੇ ਹਨ।
Fareedkot Teekaਪੁੰਨੀ ਔਰ ਪਾਪੀ ਕੋਈ ਕਹਿਣੇ ਸੇ ਨਹੀਂ ਹੋਤਾ ਹੈ। ਜੈਸਾ (ਕਰਣਾ) ਕਰਮੁ (ਕਰਿ) ਹਾਥੋਂ ਸੇ (ਕਰਿ) ਕਰਿਤਾ ਹੈ, ਤੈਸਾ ਚਿਤ੍ਰ ਗੁਪਤ ਲਿਖ ਲੇ ਜਾਤੇ ਹੈਂ॥
Prof. Sahib Singhਤੂੰ ਜਿਹੋ ਜਿਹੇ ਕਰਮ ਕਰੇਂਗਾ ਤਿਹੋ ਜਿਹੇ ਸੰਸਕਾਰ ਆਪਣੇ ਅੰਦਰ ਉੱਕਰ ਕੇ ਨਾਲ ਲੈ ਜਾਹਿਂਗਾ।

ਪਦ ਅਰਥ ਕਰਿ ਕਰਿ ਕਰਣਾ = (ਆਪੋ ਆਪਣੇ) ਕਰਮ ਕਰ ਕੇ, ਜਿਹੋ ਜਿਹੇ ਕਰਮ ਕਰੋਗੇ। ਲਿਖਿ = ਲਿਖ ਕੇ, (ਤਿਹੋ ਜਿਹਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰਾਂ ਦਾ ਲੇਖਾ) ਲਿਖ ਕੇ, (ਤਿਹੋ ਜਿਹੇ ਸੰਸਕਾਰ ਅਪਣੇ ਮਨ ਵਿਚ) ਉੱਕਰ ਕੇ। ਲੈ ਜਾਹੁ = ਤੂੰ ਲੈ ਜਾਹਿਂਗਾ, (ਆਪਣੇ ਨਾਲ) ਲੈ ਜਾਹਿਂਗਾ, (ਆਪਣੇ ਮਨ ਵਿਚ) ਪ੍ਰੋ ਲਵੇਂਗਾ।

SikhNet (Spanish)tiene que entender que eso mismo atrae para sí.

ਆਪੇ ਬੀਜਿ; ਆਪੇ ਹੀ ਖਾਹੁ ॥

aape beej; aape hee khaahu |

Sant Singh KhalsaYou shall harvest what you plant.
Manmohan SinghMan himself sows and himself reaps (he reaps what he sows).
Manmohan Singh (Punjabi)ਆਦਮੀ ਖੁਦ ਬੀਜਦਾ ਹੈ ਅਤੇ ਖੁਦ ਹੀ ਵੱਢਦਾ ਖਾਂਦਾ ਹੈ।
Fareedkot Teekaਉਸ ਅਪਨੇ (ਬੀਜ) ਕੀਏ ਹੂਏ ਕਰਮਾ ਕਾ ਫਲੁ, ਫੇਰ ਪ੍ਰਲੋਕ ਮੈ ਆਪ ਹੀ ਜੀਵ ਖਾਤਾ ਹੈ॥
Prof. Sahib Singhਜੋ ਕੁਝ ਤੂੰ ਬੀਜੇਂਗਾ, ਉਸ ਦਾ ਫਲ ਆਪ ਹੀ ਖਾਹਿਂਗਾ।

ਪਦ ਅਰਥ ਆਪੇ = ਆਪ ਹੀ। ਬੀਜਿ = ਬੀਜ ਕੇ।

SikhNet (Spanish)Como siembras, cosecharás;

ਨਾਨਕ; ਹੁਕਮੀ ਆਵਹੁ ਜਾਹੁ ॥੨੦॥

naanak; hukamee aavahu jaahu |20|

Sant Singh KhalsaO Nanak, by the Hukam of God's Command, we come and go in reincarnation. ||20||
Manmohan SinghBy God's Order, O Nanak! man comes and goes.
Manmohan Singh (Punjabi)ਵਾਹਿਗੁਰੂ ਦੇ ਫੁਰਮਾਨ ਦੁਆਰਾ ਹੇ ਨਾਨਕ! ਇਨਸਾਨ ਆਉਂਦਾ ਤੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੁਕਮੀ ਅਕਾਲ ਪੁਰਖ ਕੇ ਹੁਕਮ ਸੇ ਕਰਮ ਫਲਾਨੁਸਾਰ ਜੀਵ ਜਨਮਤਾ ਮਰਤਾ ਰਹਿਤਾ ਹੈ॥੨੦॥☬ਪ੍ਰਸ਼ਨ: ਤੀਰਥ ਤਪਾਦਿਕ ਕਰਮੋਂ ਸੇ ਤੋ ਆਵਾਗਵਨ ਸੇ ਰਹਿਤ ਹੋਤਾ ਹੋਵੈਗਾ?☬ਉੱਤਰੁ: ਕਰਮ ਦੋ ਪ੍ਰਕਾਰ ਕਾ ਹੈ: ਸਕਾਮ ੧, ਨਿਸਕਾਮ ੨। ਤੀਰਥੁ ਇਤ੍ਯਾਦਿ ਪਹਿਲੀ ਦੋ ਤੁਕ ਮੈ ਸਕਾਮ ਪੁੰਨ ਕਾ ਫਲੁ ਦਿਖਾਇਆ ਹੈ। ਪਿਛਲੀ ਦੋ ਤੁਕ ਮੇ ਨਿਸਕਾਮ ਕਾ ਫਲੁ ਹੈ॥
Prof. Sahib Singh(ਆਪਣੇ ਬੀਜੇ ਅਨੁਸਾਰ) ਅਕਾਲ ਪੁਰਖ ਦੇ ਹੁਕਮ ਵਿਚ ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੨੦॥

ਪਦ ਅਰਥ ਹੁਕਮੀ = ਅਕਾਲ ਪੁਰਖ ਦੇ ਹੁਕਮ ਵਿਚ। ਆਵਹੁ ਜਾਹੁ = ਆਵਹਿਂਗਾ ਤੇ ਜਾਹਿਂਗਾ, ਜੰਮੇਂਗਾ ਤੇ ਮਰਹਿਂਗਾ, ਜਨਮ ਮਰਨ ਵਿਚ ਪਿਆ ਰਹੇਂਗਾ। ❀ ਨੋਟ: ਸ਼ਬਦ 'ਆਖਣੁ' ਨੂੰ ਧਿਆਨ ਨਾਲ ਵਿਚਾਰਨਾ ਜ਼ਰੂਰੀ ਹੈ। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ: (੧) ਪੁੰਨੀ ਪਾਪੀ ਆਖਣੁ ਨਾਹਿ। (ਪਉੜੀ ੨੦)। (੨) ਨਾਨਕ ਆਖਣਿ ਸਭੁ ਕੋ ਆਖੈ, ਇਕ ਦੂ ਇਕੁ ਸਿਆਣਾ (ਪਉੜੀ ੨੧)। (੩) ਜੇ ਕੋ ਖਾਇਕੁ ਆਖਣਿ ਪਾਇ। (ਪਉੜੀ ੨੫)। (੪) ਕੇਤੇ ਆਖਹਿ ਆਖਣਿ ਪਾਹਿ। (ਪਉੜੀ ੨੬)। (੫) ਆਖਣਿ ਜੋਰੁ ਚੁਪੈ ਨਹਿ ਜੋਰੁ। (ਪਉੜੀ ੩੩)। ਇਸ ਲਫ਼ਜ਼ 'ਆਖਣੁ' ਦੇ ਅਰਥ ਨੂੰ ਸਪੱਸ਼ਟ ਕਰਨ ਲਈ ਕੁਝ ਹੋਰ ਪ੍ਰਮਾਣ ਹੇਠਾਂ ਲਿਖੇ ਜਾਂਦੇ ਹਨ: (੬) ਆਖਣੁ ਆਖਿ ਨਾ ਰਜਿਆ, ਸੁਨਣਿ ਨ ਰਜੇ ਕੰਨ।੨।੧੯। (ਮਾਝ ਕੀ ਵਾਰ)। (੭) ਆਖਣਿ ਆਖਹਿ ਕੇਤੜੇ, ਗੁਰ ਬਿਨੁ ਬੂਝ ਨ ਹੋਇ।੩।੧੩। (ਮਾਝ ਕੀ ਵਾਰ)। ਉਪਰਲੇ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ 'ਆਖਣੁ' ਨਾਵ ਹੈ ਤੇ 'ਆਖਣਿ' ਕ੍ਰਿਆ ਹੈ। ਨਾਵ 'ਆਖਣੁ' ਦਾ ਅਰਥ ਹੈ 'ਨਾਮ, ਕਹਿਣਾ, ਮੂੰਹ' ਜਿਵੇਂ ਪ੍ਰਮਾਣ ਨੰ: ੧ ਅਤੇ ੬ ਵਿਚ ਹੈ। ਪ੍ਰਮਾਣ ਨੰ: ੨, ੩, ੪, ੫, ਅਤੇ ੭ ਵਿਚ 'ਆਖਣਿ' ਕ੍ਰਿਆ ਹੈ ॥੨੦॥

* ਭਾਵ: ਮਾਇਆ ਦੇ ਪਰਭਾਵ ਦੇ ਕਾਰਨ ਮਨੁੱਖ ਵਿਕਾਰਾਂ ਵਿਚ ਪੈ ਜਾਂਦਾ ਹੈ, ਤੇ ਇਸ ਦੀ ਮਤ ਮੈਲੀ ਹੋ ਜਾਂਦੀ ਹੈ। ਇਹ ਮੈਲ ਇਸ ਨੂੰ ਸੁੱਧ-ਸਰੂਪ ਪਰਮਾਤਮਾ ਤੋਂ ਵਿਛੋੜ ਰੱਖਦੀ ਹੈ, ਤੇ ਜੀਵ ਦੁਖੀ ਰਹਿੰਦਾ ਹੈ। ਨਾਮ-ਸਿਮਰਨ ਹੀ ਇਕੋ-ਇਕ ਵਸੀਲਾ ਹੈ ਜਿਸ ਨਾਲ ਮਨ ਦੀ ਇਹ ਮੈਲ ਧੁਪ ਸਕਦੀ ਹੈ। (ਸੋ, ਸਿਮਰਨ ਤਾਂ ਵਿਕਾਰਾਂ ਦੀ ਮੈਲ ਧੋ ਕੇ ਮਨ ਨੂੰ ਪ੍ਰਭੂ ਨਾਲ ਮੇਲਣ ਵਾਸਤੇ ਹੈ, ਪ੍ਰਭ ਤੇ ਉਸ ਦੀ ਰਚਨਾ ਦਾ ਅੰਤ ਪਾਣ ਲਈ ਜੀਵ ਨੂੰ ਸਮਰਥ ਨਹੀਂ ਬਣਾ ਸਕਦਾ)।੨੦। * ਨੋਟ: ਪਹਿਲੀ ਪਉੜੀ ਵਿਚ ਤੁਕ ਆਈ ਹੈ, 'ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ'। ਦੂਜੀ ਪਉੜੀ ਵਿਚ ਜ਼ਿਕਰ ਆਇਆ ਹੈ, 'ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖੁ ਸੁਖੁ ਪਾਈਅਹਿ'। ਹੁਣ ਇਸ ਪਉੜੀ ਵਿਚ ਉਪਰਲੀਆਂ ਤੁਕਾਂ ਵਾਲਾ ਖ਼ਿਆਲ ਬਿਲਕੁਲ ਸਾਫ਼ ਕੀਤਾ ਗਿਆ ਹੈ। ਸਾਰੀ ਸ੍ਰਿਸ਼ਟੀ ਅਕਾਲ ਪੁਰਖ ਦੇ ਖ਼ਾਸ ਨੀਯਮਾਂ ਵਿਚ ਚੱਲ ਰਹੀ ਹੈ। ਇਹਨਾਂ ਨੀਯਮਾਂ ਦਾ ਨਾਮ ਸਤਿਗੁਰੂ ਜੀ ਨੇ 'ਹੁਕਮ' ਰੱਖਿਆ ਹੈ। ਉਹ ਨੀਯਮ ਇਹ ਹਨ ਕਿ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ, ਤਿਹੋ ਜਿਹਾ ਫਲ ਪਾਂਦਾ ਹੈ। ਉਸ ਦੇ ਆਪਣੇ ਧੁਰ ਅੰਦਰ ਉਹੋ ਜਿਹੇ ਹੀ ਚੰਗੇ-ਮੰਦੇ ਸੰਸਕਾਰ ਬਣ ਜਾਂਦੇ ਹਨ ਅਤੇ ਉਹਨਾਂ ਦੇ ਅਨੁਸਾਰ ਹੀ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜਾਂ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰ ਕੇ ਆਪਣਾ ਜਨਮ ਸਫਲ ਕਰ ਲੈਂਦਾ ਹੈ।

SikhNet (Spanish)oh, dice Nanak, por el Jukam de Su Mandato, reencarnamos, yendo y viniendo. (20)

Open this shabad →

Shabad Guru Nanak Dev Ji Jap continues on Ang 5

ਤੀਰਥੁ ਤਪੁ; ਦਇਆ ਦਤੁ ਦਾਨੁ ॥

teerath tap; deaa dat daan |

Sant Singh KhalsaPilgrimages, austere discipline, compassion and charity
Manmohan SinghPilgrimage, penance, compassion and alms giving,
Manmohan Singh (Punjabi)ਯਾਤਰਾ, ਤਪੱਸਿਆ, ਰਹਿਮ ਅਤੇ ਖੈਰਾਤ ਦੇਣੀ,
Fareedkot Teekaਦੁਖੀ ਦੇਖ ਕਰ ਤਿਸ ਕੇ ਦੁਖ ਦੂਰ ਕਰਨੇ ਕੀ ਇਛਾ ਕਾ ਨਾਮੁ ਦਇਆ ਹੈ, ਸੋ ਤੀਰਥ ਕਰਨਾ, ਦਯਾ ਕਰਨੀ, ਤਪੁ ਕਰਨਾ, (ਦਤੁ ਦਾਨੁ) ਦਾਨੁ ਦੇਣਾ, ਵਾ ਜੋ ਯੱਗ ਵੇਦੀ ਕੇ ਅੰਤਰ ਦਾਨੁ ਦੇਤੇ ਹੈਂ, ਤਿਸ ਕਾ ਨਾਮੁ ਦਤੁ ਦਾਨੁ ਹੈ॥
Prof. Sahib Singhਤੀਰਥ ਜਾਤ੍ਰਾ, ਤਪਾਂ ਦੀ ਸਾਧਨਾ, (ਜੀਆਂ ਤੇ) ਦਇਆ ਕਰਨੀ, ਦਿੱਤਾ ਹੋਇਆ ਦਾਨ (ਇਹਨਾਂ ਕਰਮਾਂ ਦੇ ਵੱਟੇ);

ਪਦ ਅਰਥ ਦਤੁ = ਦਿੱਤਾ ਹੋਇਆ।

SikhNet (Spanish)Haciendo peregrinajes y austeridades, siendo piadoso o dando caridades a otros,

ਜੇ ਕੋ ਪਾਵੈ; ਤਿਲ ਕਾ ਮਾਨੁ ॥

je ko paavai; til kaa maan |

Sant Singh Khalsathese, by themselves, bring only an iota of merit.
Manmohan Singhbring only a sesame (tiny amount) of honour (merit), if any.
Manmohan Singh (Punjabi)ਜੇਕਰ ਪਾਉਣ ਤਾਂ ਕੁੰਜਕ ਮਾਤ੍ਰ (ਕਦਰ) ਜਾਂ ਸਨਮਾਨ ਪਾਉਂਦੀਆਂ ਹਨ।
Fareedkot Teekaਇਨ ਸਭ ਕਰਮੋਂ ਕੋ ਜੋ ਕੋਈ ਹੰਕਾਰ ਪੂਰਬਕ ਸਕਾਮ ਕਰਤਾ ਹੈ, ਸੋ (ਤਿਲ ਕਾ ਮਾਨੁ) ਖਿਸਕ ਜਾਨੇ ਵਾਲਾ ਮਾਨੁ ਪਾਵਤਾ ਹੈ। ਭਾਵ ਏਹ ਕਿ ਇਨ ਕਰਮੋਂ ਕਾ ਫਲੁ ਸ੍ਵਰਗ ਹੋਤਾ ਹੈ। ਸੋ ਪੁੰਨੋਂ ਕੇ ਖੀਣ ਹੋਨੇ ਸੇ ਫੇਰ ਮਿਰਤੁ ਲੋਕ ਮੇ ਗਿਰਾਇਆ ਜਾਤਾ ਹੈ। ਪਿਛਲਾ ਸੁਖੁ ਭੂਲ ਕਰ ਫਿਰ ਵਹੁ ਦੁਖ ਕਾ ਹੀ ਅਨੁਭਵ ਕਰਤਾ ਹੈ⁽¹⁾॥
Prof. Sahib Singhਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਭੀ ਜਾਏ, ਤਾਂ ਰਤਾ-ਮਾਤਰ ਹੀ ਮਿਲਦੀ ਹੈ।

ਪਦ ਅਰਥ ਜੇ ਕੋ ਪਾਵੈ = ਜੇ ਕੋਈ ਮਨੁੱਖ ਪ੍ਰਾਪਤ ਕਰੇ, ਜੇ ਕਿਸੇ ਮਨੁੱਖ ਨੂੰ ਮਿਲ ਭੀ ਜਾਏ, ਤਾਂ। ਤਿਲ ਕਾ = ਤਿਲ ਮਾਤਰ, ਰਤਾ-ਮਾਤਰ। ਮਾਨੁ = ਆਦਰ, ਵਡਿਆਈ।

SikhNet (Spanish)todo esto por su cuenta, tiene poco merito.

ਸੁਣਿਆ ਮੰਨਿਆ; ਮਨਿ ਕੀਤਾ ਭਾਉ ॥

suniaa maniaa; man keetaa bhaau |

Sant Singh KhalsaListening and believing with love and humility in your mind,
Manmohan SinghWhoever heartily hears, believes and loves God's Name,
Manmohan Singh (Punjabi)ਜੇ ਕੋਈ ਦਿਲ ਨਾਲ ਹਰੀ ਨਾਮ ਨੂੰ ਸਰਵਣ ਮੰਨਣ ਅਤੇ ਪ੍ਰੀਤ ਕਰਦਾ ਹੈ,
Fareedkot Teekaਜੋ ਕੋਈ ਨਾਮ ਕਾ (ਸੁਣਿਆ) ਸ੍ਰਵਣੁ, (ਮੰਨਿਆ) ਮਨਨਿ, (ਮਨਿ ਕੀਤਾ) ਨਿਦਿਧ੍ਯਾਸਨੁ ਕਰਤਾ ਹੈ, ਤਿਸ ਕੋ (ਭਾਉ) ਤਤੁ ਗ਼੍ਯਾਨੁ ਹੋਤਾ ਹੈ॥
Prof. Sahib Singh(ਪਰ ਜਿਸ ਮਨੁੱਖ ਨੇ ਅਕਾਲ ਪੁਰਖ ਦੇ ਨਾਮ ਵਿਚ) ਸੁਰਤ ਜੋੜੀ ਹੈ, (ਜਿਸ ਦਾ ਮਨ ਨਾਮ ਵਿਚ) ਪਤੀਜ ਗਿਆ ਹੈ. (ਅਤੇ ਜਿਸ ਨੇ ਆਪਣੇ ਮਨ) ਵਿਚ (ਅਕਾਲ ਪੁਰਖ ਦਾ) ਪਿਆਰ ਜਮਾਇਆ ਹੈ,

ਪਦ ਅਰਥ ਸੁਣਿਆ = (ਜਿਸ ਮਨੁੱਖ ਨੇ) ਅਕਾਲ ਪੁਰਖ ਦਾ ਨਾਮ ਸੁਣ ਲਿਆ ਹੈ।। ਮੰਨਿਆ = (ਜਿਸ ਦਾ ਮਨ ਉਸ ਨਾਮ ਨੂੰ ਸੁਣ ਕੇ) ਮੰਨ ਗਿਆ ਹੈ, ਪਤੀਜ ਗਿਆ ਹੈ। ਮਨਿ = ਮਨ ਵਿਚ। ਭਾਉ ਕੀਤਾ = (ਜਿਸ ਨੇ) ਪ੍ਰੇਮ ਕੀਤਾ ਹੈ।

SikhNet (Spanish)Lo que importa es bañarse en la Sagrada Fuente interior, amando, oyendo y recitando el Nombre.

ਅੰਤਰਗਤਿ; ਤੀਰਥਿ ਮਲਿ ਨਾਉ ॥

antaragat; teerath mal naau |

Sant Singh Khalsacleanse yourself with the Name, at the sacred shrine deep within.
Manmohan Singhobtains salvation by thoroughly bathing in the shrine within himself.
Manmohan Singh (Punjabi)ਉਹ ਆਪਣੇ ਅੰਦਰਲੇ ਧਰਮ ਅਸਥਾਨ ਵਿੱਚ ਚੰਗੀ ਤਰ੍ਹਾਂ ਨਹਾਕੇ ਮੁਕਤੀ ਪਾ ਲੈਂਦਾ ਹੈ।
Fareedkot Teekaਤਿਸ ਕਾ ਫਲੁ ਤਬ ਓਹੁ ਅਪਨੇ ਅੰਤਰ ਅਰਥਾਤ ਰਿਦੇ ਮੈ (ਗਾਤਿ) ਪ੍ਰਾਪਤਿ ਆਤਮ ਅਨੰਦ ਰੂਪ ਜੋ ਤੀਰਥ ਹੈ, ਤਿਸ ਮੈ (ਮਲੁ) ਮਲਕੇ (ਨਾਉ) ਨਾਉਦਾ ਹੈ, ਭਾਵ ਆਤਮ ਅਨੰਦ ਮੈ ਮਗਨੁ ਰਹਤਾ ਹੈ। ਵਾ (ਅੰਤਰਗਤਿ) ਜੀਵ ਈਸ ਕਾ ਭੇਦੁ ਨਸਟ ਹੋ ਜਾਤਾ ਹੈ। ਅਰ ਮਲਿਰੂਪੁ ਜੋ ਸੰਸਾਰ ਰੂਪੁ ਨਦੀ ਹੈ, ਇਸ ਸੇ ਸਰਣ ਆਏ ਜਨੋ ਕੇ ਪਾਰ ਕਰਨੇ ਕੋ (ਨਾਉ) ਨੌਕਾਰੂਪੁ ਹੋ ਜਾਤਾ ਹੈ⁽¹⁾॥
Prof. Sahib Singhਉਸ ਮਨੁੱਖ ਨੇ (ਮਾਨੋ) ਆਪਣੇ ਅੰਦਰਲੇ ਤੀਰਥ ਵਿਚ ਮਲ ਮਲ ਕੇ ਇਸ਼ਨਾਨ ਕਰ ਲਿਆ ਹੈ (ਭਾਵ, ਉਸ ਮਨੁੱਖ ਨੇ ਆਪਣੇ ਅੰਦਰ ਵੱਸ ਰਹੇ ਅਕਾਲ ਪੁਰਖ ਵਿਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾਹ ਲਈ ਹੈ)।

ਪਦ ਅਰਥ ਅੰਤਰਗਤਿ = ਅੰਦਰਲਾ। ਤੀਰਥਿ = ਤੀਰਥ ਉੱਤੇ। ਅੰਤਰਗਤਿ ਤੀਰਥਿ = ਅੰਦਰਲੇ ਤੀਰਥ ਉੱਤੇ। ਮਲਿ = ਮਲ ਮਲ ਕੇ, ਚੰਗੀ ਤਰ੍ਹਾਂ। ਨਾਉ = ਇਸ਼ਨਾਨ (ਕੀਤਾ ਹੈ)।

SikhNet (Spanish)Sin esta purificación de pensamientos y acciones, uno no puede volverse Devoto a Su Servicio.

ਸਭਿ ਗੁਣ ਤੇਰੇ; ਮੈ ਨਾਹੀ ਕੋਇ ॥

sabh gun tere; mai naahee koe |

Sant Singh KhalsaAll virtues are Yours, Lord, I have none at all.
Manmohan SinghAll virtues are Thine, O Lord! I have none.
Manmohan Singh (Punjabi)ਸਮੂਹ ਨੇਕੀਆਂ ਤੈਡੀਆਂ ਹਨ ਹੇ ਸਾਈਂ! ਮੇਰੇ ਵਿੱਚ ਕੋਈ ਨਹੀਂ।
Fareedkot Teekaਕਿ ਹੇ ਅਕਾਲ ਪੁਰਖ! ਸਭ ਗੁਣ ਤੇਰੇ ਮੈਂ ਹੈਂ, ਮੁਝਮੈ ਕੋਈ ਭੀ ਗੁਣੁ ਨਹੀਂ ਹੈ॥
Prof. Sahib Singhਮੇਰੀ ਕੋਈ ਪਾਂਇਆਂ ਨਹੀਂ (ਕਿ ਮੈਂ ਤੇਰੇ ਗੁਣ ਗਾ ਸਕਾਂ), ਇਹ ਸਭ ਤੇਰੀਆਂ ਹੀ ਵਡਿਆਈਆਂ ਹਨ।

ਪਦ ਅਰਥ ਸਭਿ = ਸਾਰੇ। ਮੈ ਨਾਹੀ ਕੋਇ = ਮੈਂ ਕੋਈ ਨਹੀਂ ਹਾਂ, ਮੇਰੀ ਕੋਈ ਪਾਂਇਆਂ ਨਹੀਂ ਹੈ।

SikhNet (Spanish)¡Oh Señor todas las Virtudes son Tuyas!

ਵਿਣੁ ਗੁਣ ਕੀਤੇ; ਭਗਤਿ ਨ ਹੋਇ ॥

vin gun keete; bhagat na hoe |

Sant Singh KhalsaWithout virtue, there is no devotional worship.
Manmohan SinghWithout acquiring the virtues, Lord's devotional service can not be performed.
Manmohan Singh (Punjabi)ਉਤਕ੍ਰਿਸ਼ਟਤਾਈਆਂ ਹਾਸਲ ਕਰਨ ਦੇ ਬਾਝੋਂ ਸੁਆਮੀ ਦੀ ਪਰੇਮ-ਮਈ ਸੇਵਾ ਨਹੀਂ ਕੀਤੀ ਜਾ ਸਕਦੀ।
Fareedkot Teekaਹੇ ਸਿਧੋ! ਇਸ ਨਿੰਮ੍ਰਤਾ ਰੂਪੁ ਗੁਨੁ ਧਾਰਨ ਕੀਏ ਬਿਨਾ ਭਗਤੀ ਨਹੀ ਹੋਤੀ॥☬ਪ੍ਰਸ਼ਨ: ਜਗਤ ਕੀ ਉਤਪਤੀ ਸਰਗੁਣ ਤੇ ਹੋਈ ਵਾ ਨਿਰਗੁਣ ਤੇ?☬ਉੱਤਰ:
Prof. Sahib Singh(ਹੇ ਅਕਾਲ ਪੁਰਖ!) ਜੇ ਤੂੰ (ਆਪ ਆਪਣੇ) ਗੁਣ (ਮੇਰੇ ਵਿਚ) ਪੈਦਾ ਨਾਹ ਕਰੇਂ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ।

ਪਦ ਅਰਥ ਵਿਣੁ ਗੁਣੁ ਕੀਤੇ = ਗੁਣ ਪੈਦਾ ਕਰਨ ਤੋਂ ਬਿਨਾ, ਜੇ ਤੂੰ ਗੁਣ ਪੈਦਾ ਨਾਹ ਕਰੇਂ, ਜੇ ਤੂੰ ਆਪਣੇ ਗੁਣ ਮੇਰੇ ਵਿਚ ਉਤਪੰਨ ਨਾਹ ਕਰੇਂ। ਨ ਹੋਇ = ਨਹੀਂ ਹੋ ਸਕਦੀ।

SikhNet (Spanish)Sin esta purificación de pensamientos y acciones, uno no puede volverse Devoto a Su Servicio.

ਸੁਅਸਤਿ ਆਥਿ; ਬਾਣੀ ਬਰਮਾਉ ॥

suasat aath; baanee baramaau |

Sant Singh KhalsaI bow to the Lord of the World, to His Word, to Brahma the Creator.
Manmohan SinghMy obeisance is unto God, who Himself is the creator of world and Brahma etc.
Manmohan Singh (Punjabi)ਮੇਰੀ ਨਿਮਸਕਾਰ ਹੈ ਪ੍ਰਭੂ ਨੂੰ ਜੋ ਆਪ ਹੀ ਸੰਸਾਰੀ ਪਦਾਰਥ ਅਤੇ ਲਫਜ਼ ਬਰ੍ਹਮਾ ਆਦਿਕ ਹੈ।
Fareedkot Teeka(ਸੁਅਸਤਿ) ਕਲ੍ਯਾਣ ਸਰੂਪੁ ਜੋ ਮਾਯਾ ਸਬਲੁ ਈਸਰੁ (ਆਥਿ) ਹੈ, ਤਿਸ ਤੇ ਸੰਕਲਪ ਰੂਪੁ ਬਾਣੀ ਹੋਈ। ਜੋ ਮੈ ਏਕ ਸੇ ਬਹੁਤ ਹੋਊਂ, ਤਿਸ ਤੇ (ਬਰਮਾਉ) ਬ੍ਰਹਮਾ, ਬਿਸ਼ਨੁ, ਮਹੇਸਾਦਿ ਸਾਰਾ ਪ੍ਰਪੰਚੁ ਹੋਇਆ॥
Prof. Sahib Singh(ਹੇ ਨਿਰੰਕਾਰ!) ਤੇਰੀ ਸਦਾ ਜੈ ਹੋਵੇ! ਤੂੰ ਆਪ ਹੀ ਮਾਇਆ ਹੈਂ, ਤੂੰ ਆਪ ਹੀ ਬਾਣੀ ਹੈਂ, ਤੂੰ ਆਪ ਹੀ ਬ੍ਰਹਮਾ ਹੈਂ (ਭਾਵ, ਇਸ ਸ੍ਰਿਸ਼ਟੀ ਨੂੰ ਬਣਾਨ ਵਾਲੇ ਮਾਇਆ, ਬਾਣੀ ਜਾਂ ਬ੍ਰਹਮਾ ਤੈਥੋਂ ਵੱਖਰੀ ਹਸਤੀ ਵਾਲੇ ਨਹੀਂ ਹਨ, ਜੋ ਲੋਕਾਂ ਨੇ ਮੰਨ ਰੱਖੇ ਹਨ।)

ਪਦ ਅਰਥ ਸੁਅਸਤਿ = ਜੈ ਹੋਵੇ ਤੇਰੀ, ਤੂੰ ਸਦਾ ਅਟੱਲ ਰਹੇਂ (ਭਾਵ, ਮੈਂ ਤੇਰਾ ਹੀ ਆਸਰਾ ਲੈਂਦਾ ਹਾਂ)। ਬਰਮਾਉ = ਬ੍ਰਹਮਾ।

SikhNet (Spanish)Tú fuiste quien dio nacimiento a este mundo temporal; Tú mismo eres el Creador

ਸਤਿ ਸੁਹਾਣੁ; ਸਦਾ ਮਨਿ ਚਾਉ ॥

sat suhaan; sadaa man chaau |

Sant Singh KhalsaHe is Beautiful, True and Eternally Joyful.
Manmohan SinghHe is true and beautiful and rapture ever abides within His mind.
Manmohan Singh (Punjabi)ਉਹ ਸੱਚਾ ਅਤੇ ਸੁੰਦਰ ਹੈ ਅਤੇ ਪਰਮ ਅਨੰਦ ਸਦੀਵ ਹੀ ਉਸਦੇ ਚਿੱਤ ਅੰਦਰ ਵਸਦਾ ਹੈ।
Fareedkot Teekaਸੋ ਪਰਮਾਤਮਾ ਵਾਸਤਵ ਤੇ ਸਤ ਹੈ, ਔਰ (ਸੁਹਾਣੁ) ਚੇਤਨ ਰੂਪੁ ਹੈ, ਸਦਾ ਮਨਿ ਚਾਉ ਸਦਾ ਹੀ (ਮਨਿ) ਸਿਰੋਮਣੀ (ਚਾਉ) ਅਨੰਦ ਸਰੂਪੁ ਹੈ॥☬ਪ੍ਰਸ਼ਨ:
Prof. Sahib Singhਤੂੰ ਸਦਾ-ਥਿਰ ਹੈਂ, ਸੋਹਣਾ ਹੈਂ, ਤੇਰੇ ਮਨ ਵਿਚ ਸਦਾ ਖਿੜਾਉ ਹੈ, (ਤੂੰ ਹੀ ਜਗਤ ਰਚਣ ਵਾਲਾ ਹੈਂ, ਤੈਨੂੰ ਹੀ ਪਤਾ ਹੈ ਤੂੰ ਕਦੋਂ ਬਣਾਇਆ)।

ਪਦ ਅਰਥ ਸਤਿ = ਸਦਾ-ਥਿਰ। ਸੁਹਾਣੁ = ਸੁਬਹਾਨ, ਸੋਹਣਾ। ਮਨਿ ਚਾਉ = ਮਨ ਵਿਚ ਖਿੜਾਉ।

SikhNet (Spanish)Tú eres la Verdad, Belleza Eterna y estás lleno de Dicha.

ਕਵਣੁ ਸੁ ਵੇਲਾ, ਵਖਤੁ ਕਵਣੁ; ਕਵਣ ਥਿਤਿ, ਕਵਣੁ ਵਾਰੁ ॥

kavan su velaa, vakhat kavan; kavan thit, kavan vaar |

Sant Singh KhalsaWhat was that time, and what was that moment? What was that day, and what was that date?
Manmohan SinghWhat the time, what movement, what lunar day, what week day,
Manmohan Singh (Punjabi)ਉਹ ਕਿਹੜਾ ਸਮਾਂ, ਕਿਹੜਾ ਮੁਹਤ, ਕਿਹੜੀ ਤਿੱਥ, ਕਿਹੜਾ ਦਿਨ,
Fareedkot Teekaਤਬ ਕਵਣੁ (ਵੇਲਾ) ਸਮਾ ਥਾ, ਔਰੁ ਕੌਣੁ ਸਾ ਵਕਤੁ ਥਾ? ਵੇਲਾ ਹਿੰਦੂ ਕਹਤੇ ਹੈਂ। ਵਕਤੁ ਮੁਸਲਮਾਨ ਕਹਿਤੇ ਹੈਂ। ਤਬ ਕਵਨੁ ਤਿੱਥਿ ਥੀ, ਕਵਨੁ ਦਿਨ ਥਾ?
Prof. Sahib Singhਕਿਹੜਾ ਉਹ ਵੇਲਾ ਤੇ ਵਕਤ ਸੀ, ਕਿਹੜੀ ਥਿਤ ਸੀ, ਕਿਹੜਾ ਦਿਨ ਸੀ,

ਪਦ ਅਰਥ ਵੇਲਾ = ਸਮਾ। ਵਖਤੁ = ਸਮਾ, ਵਕਤ। ਥਿਤਿ ਵਾਰੁ = ਚੰਦ੍ਰਮਾ ਦੀ ਚਾਲ ਤੋਂ ਥਿਤਾਂ ਗਿਣੀਆਂ ਜਾਂਦੀਆਂ ਹਨ, ਜਿਵੇਂ:ਏਕਮ, ਦੂਜ, ਤੀਜ ਆਦਿਕ ਅਤੇ ਸੂਰਜ ਤੋਂ ਦਿਨ ਰਾਤ ਤੇ ਵਾਰ, ਸੋਮ, ਮੰਗਲ ਆਦਿਕ।

SikhNet (Spanish)Nadie sabe cuál fue el tiempo, la hora, la fecha,

ਕਵਣਿ ਸਿ ਰੁਤੀ. ਮਾਹੁ ਕਵਣੁ; ਜਿਤੁ ਹੋਆ ਆਕਾਰੁ ॥

kavan si rutee. maahu kavan; jit hoaa aakaar |

Sant Singh KhalsaWhat was that season, and what was that month, when the Universe was created?
Manmohan Singhand what the season and what month, when the creation came into being?
Manmohan Singh (Punjabi)ਅਤੇ ਉਹ ਕਿਹੜਾ ਮੌਸਮ ਅਤੇ ਕਿਹੜਾ ਮਹੀਨਾ ਸੀ, ਜਦ ਸੰਨਸਾਰ (ਰਚਨਾ) ਦਾ ਪਸਾਰਾ ਹੋਇਆ?
Fareedkot Teekaਜਿਸ ਸਮੇਂ ਏਹ (ਆਕਾਰੁ) ਪ੍ਰਪੰਚ ਹੂਆ ਹੈ, ਕਵਨ ਰੁੱਤਿ ਥੀ, ਕਵਨ ਮਹੀਨਾ ਥਾ?☬ਉੱਤਰ:
Prof. Sahib Singhਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ, ਜਦੋਂ ਇਹ ਸੰਸਾਰ ਬਣਿਆ ਸੀ?

ਪਦ ਅਰਥ ਕਵਣਿ ਸਿ ਰੁਤੀ = ਕਿਹੜੀਆਂ ਉਹ ਰੁਤਾਂ ਸਨ। ਮਾਹੁ = ਮਹੀਨਾ। ਕਵਣੁ = ਕਿਹੜਾ। ਜਿਤੁ = ਜਿਸ ਵਿਚ, ਜਿਸ ਵੇਲੇ। ਹੋਆ = ਹੋਂਦ ਵਿਚ ਆਇਆ, ਪੈਦਾ ਹੋਇਆ, ਬਣਿਆ। ਆਕਾਰੁ = ਇਹ ਦਿੱਸਣ ਵਾਲਾ ਸੰਸਾਰ। ❀ ਨੋਟ: ਸ਼ਬਦ 'ਵਾਰ' ਦੋ ਰੂਪਾਂ ਵਿਚ ਵਰਤਿਆ ਗਿਆ ਹੈ, 'ਵਾਰ' ਅਤੇ 'ਵਾਰੁ'। 'ਵਾਰ' ਇਸ੍ਰਤੀ = ਲਿੰਗ ਹੈ, ਜਿਸ ਦਾ ਅਰਥ ਹੈ 'ਵਾਰੀ'। 'ਵਾਰੁ' ਪੁਲਿੰਗ ਹੈ, ਇਸ ਦਾ ਅਰਥ ਹੈ 'ਦਿਨ'। ਜਪੁਜੀ ਸਾਹਿਬ ਵਿਚ ਇਹ ਸ਼ਬਦ ਹੇਠ-ਲਿਖੀਆਂ ਤੁਕਾਂ ਵਿਚ ਆਇਆ ਹੈ: (੧) ਸੋਚੈ ਸੋਚਿ ਨ ਹੋਵਈ, ਜੇ ਸੋਚੀ ਲਖ ਵਾਰ।੧। (੨) ਵਾਰਿਆ ਨ ਜਾਵਾ ਏਕ ਵਾਰ।੧੬। (੩) ਜੋ ਕਿਛੁ ਪਾਇਆ ਸੁ ਏਕਾ ਵਾਰ।੩੧। (੪) ਕਵਣੁ ਸੁ ਵੇਲਾ, ਵਖਤੁ ਕਵਣੁ ਥਿਤਿ, ਕਵਣੁ ਵਾਰੁ।੨੧। (੫) ਰਾਤੀ ਰੁਤੀ ਥਿਤੀ ਵਾਰ।੩੪। ਪ੍ਰਮਾਣ ਨੰ: ੧, ੨ ਅਤੇ ੩ ਵਿਚ 'ਵਾਰ' ਇਸਤ੍ਰੀ-ਲਿੰਗ ਹੈ। ਨੰ: ੪ ਵਿਚ 'ਵਾਰੁ' ਪੁਲਿੰਗ ਇਕ ਵਚਨ ਹੈ ਅਤੇ ਨੰ: ੫ ਵਿਚ 'ਵਾਰ' ਪੁਲਿੰਗਬਹੁ-ਵਚਨ ਹੈ। ਜਦੋਂ ਇਹ ਲਫ਼ਜ਼ (ਿ) ਨਾਲ ਆਉਂਦਾ ਹੈ, ਤਦੋਂ 'ਕ੍ਰਿਆ' ਹੁੰਦਾ ਹੈ ਜਿਵੇਂ: (੧) ਵਾਰਿ ਵਾਰਉ ਅਨਿਕ ਡਾਰਿਉ, ਸੁਖ ਪ੍ਰਿਅ ਸੁਹਾਗ ਪਲਕ ਰਾਤਿ।੧। ਰਹਾਉ।੩।੪੨। (ਕਾਨੜਾ ਮ: ੫)। ਇੱਥੇ 'ਵਾਰਿ' ਦਾ ਅਰਥ ਹੈ 'ਸਦਕੇ ਕਰਨਾ'।

SikhNet (Spanish)o la estación en la que esta creación vino a existir.

ਵੇਲ. ਨ ਪਾਈਆ ਪੰਡਤੀ; ਜਿ ਹੋਵੈ ਲੇਖੁ ਪੁਰਾਣੁ ॥

vel. na paaeea panddatee; ji hovai lekh puraan |

Sant Singh KhalsaThe Pandits, the religious scholars, cannot find that time, even if it is written in the Puraanas.
Manmohan SinghThe Pundits find not the time, even though it be mentioned in the Puran's texts.
Manmohan Singh (Punjabi)ਪੰਡਤਾ ਨੂੰ ਵੇਲੇ ਦਾ ਪਤਾ ਨਹੀਂ ਭਾਵੇਂ ਪੁਰਾਨਾ ਦੀ ਲਿਖਤ ਅੰਦਰ ਇਸ ਦਾ ਜ਼ਿਕਰ ਭੀ ਹੋਵੇ।
Fareedkot Teekaਹੇ ਸਿਧੋ! ਤਿਸ ਸਮੇ ਕੋ ਨਾਂ ਤੋ ਬਿ੍ਯਾਸਾਦਿ ਪੰਡਤੋਂ ਨੇ ਪਾਇਆ ਹੈ। ਜੋ ਪਾਯਾ ਹੋਤਾ ਤੌ ਪੁਰਾਣ ਮੇ ਲਿਖਾ ਹੋਤਾ॥
Prof. Sahib Singh(ਕਦੋਂ ਇਹ ਸੰਸਾਰ ਬਣਿਆ?) ਉਸ ਸਮੇਂ ਦਾ ਪੰਡਤਾਂ ਨੂੰ ਭੀ ਪਤਾ ਨਾਹ ਲੱਗਾ। ਜੇ ਪਤਾ ਹੁੰਦਾ ਤਾਂ (ਇਸ ਮਜ਼ਮੂਨ ਉੱਤੇ ਭੀ) ਇਕ ਪੁਰਾਣ ਲਿਖਿਆ ਹੁੰਦਾ।

ਪਦ ਅਰਥ ਵੇਲ = ਸਮਾ, ਵੇਲਾ। ਪਾਇਆ = ਪਾਈ, ਲੱਭੀ। ਵੇਲ ਨ ਪਾਈਆ = ਸਮਾ ਨਾਹ ਲੱਭਾ। (ਨੋਟ: 'ਵੇਲਾ' ਪੁਲਿੰਗ ਹੈ ਤੇ 'ਵੇਲ' ਇਸਤ੍ਰੀ-ਲਿੰਗ ਹੈ)। ਪੰਡਤੀ = ਪੰਡਤਾਂ ਨੇ। ਜਿ = ਨਹੀਂ ਤਾਂ। ਹੋਵੈ = ਹੁੰਦਾ, ਬਣਿਆ ਹੁੰਦਾ। ਲੇਖੁ = ਮਜ਼ਮੂਨ। ਲੇਖੁ ਪੁਰਾਣੁ = ਪੁਰਾਣ-ਰੂਪ ਲੇਖ, ਇਸ ਲੇਖ ਵਾਲਾ ਪੁਰਾਣ (ਭਾਵ, ਜਿਵੇਂ ਹੋਰ ਕਈ ਪੁਰਾਣ ਬਣੇ ਹਨ, ਇਸ ਮਜ਼ਮੂਨ ਦਾ ਭੀ ਇਕ ਪੁਰਾਣ ਬਣਿਆ ਹੁੰਦਾ)।

SikhNet (Spanish)Esto no lo sabe el Pandit que estudia los Puranas,

ਵਖਤੁ. ਨ ਪਾਇਓ ਕਾਦੀਆ; ਜਿ ਲਿਖਨਿ ਲੇਖੁ ਕੁਰਾਣੁ ॥

vakhat. na paaeo kaadeea; ji likhan lekh kuraan |

Sant Singh KhalsaThat time is not known to the Qazis, who study the Koran.
Manmohan SinghNor do the Qazis, who scribe the writing of Quran, Know the time.
Manmohan Singh (Punjabi)ਨਾਂ ਹੀ ਕਾਜ਼ੀ, ਜਿਹੜੇ ਕੁਰਾਨ ਦੀ ਲਿਖਤ ਲਿਖਦੇ ਹਨ, ਸਮੇ ਨੂੰ ਜਾਣਦੇ ਹਨ।
Fareedkot Teeka(ਕਾਦੀਆ) ਮਹੰਮਦਾਦੀ ਪੈਕੰਬਰੋ ਨੇ ਭੀ (ਵਖਤੁ) ਸਮਾ ਨਹੀ ਪਾਇਆ, ਜੌ ਪਾਯਾ ਹੋਤਾ ਤੌ ਲਿੱਖਣ ਸਾਥ ਕੁਰਾਨ ਮੇਂ ਲਿਖਾ ਹੋਤਾ॥
Prof. Sahib Singhਉਸ ਸਮੇਂ ਦੀ ਕਾਜ਼ੀਆਂ ਨੂੰ ਖ਼ਬਰ ਨਾਹ ਲੱਗ ਸਕੀ, ਨਹੀਂ ਤਾਂ ਉਹ ਲੇਖ ਲਿਖ ਦੇਂਦੇ ਜਿਵੇਂ ਉਹਨਾਂ (ਆਇਤਾਂ ਇਕੱਠੀਆਂ ਕਰ ਕੇ) ਕੁਰਾਨ (ਲਿਖਿਆ ਸੀ)।

ਪਦ ਅਰਥ ਵਖਤੁ = ਸਮਾ, ਜਦੋਂ ਜਗਤ ਬਣਿਆ। ਨ ਪਾਇਓ = ਨਾਹ ਲੱਭਾ। ਕਾਦੀਆ = ਕਾਜ਼ੀਆਂ ਨੇ। ਅਰਬੀ ਦੇ ਅੱਖਰ ਜ਼ੁਆਦ, ਜ਼ੁਇ ਅਤੇ ਜ਼ੇ ਦਾ ਉੱਚਾਰਨ ਅੱਖਰ 'ਦ' ਨਾਲ ਹੁੰਦਾ ਹੈ। ਲਫ਼ਜ਼ 'ਕਾਗਜ਼' ਦਾ 'ਕਾਗਦ', 'ਨਜ਼ਰ' ਦਾ 'ਨਦਰਿ' 'ਹਜ਼ੂਰ' ਦਾ 'ਹਦੂਰਿ' ਉਚਾਰਨ ਹੈ। ਇਸ ਤਰ੍ਹਾਂ 'ਕਾਜ਼ੀ' ਦਾ 'ਕਾਦੀ' ਉਚਾਰਨ ਭੀ ਹੈ। ਜਿ = ਨਹੀ ਤਾਂ। ਲਿਖਨਿ = (ਕਾਜ਼ੀ) ਲਿਖ ਦੇਂਦੇ। ਲੇਖੁ ਕੁਰਾਣੁ = ਕੁਰਾਨ ਵਰਗਾ ਲੇਖ (ਭਾਵ, ਜਿਵੇਂ ਕਾਜ਼ੀਆਂ ਨੇ ਮੁਹੰਮਦ ਸਾਹਿਬ ਦੀਆਂ ਉਚਾਰੀਆਂ ਆਇਤਾਂ ਇਕੱਠੀਆਂ ਕਰ ਕੇ ਕੁਰਾਨ ਲਿਖ ਦਿੱਤਾ ਸੀ, ਤਿਵੇਂ ਉਹ ਜਗਤ ਦੇ ਬਣਨ ਦੇ ਸਮੇ ਦਾ ਮਜ਼ਮੂਨ ਭੀ ਲਿਖ ਦੇਂਦੇ)। ❀ ਨੋਟ: ਇਸ ਪਉੜੀ ਵਿਚ ਵਰਤੇ ਲਫ਼ਜ਼ 'ਵਖਤੁ', 'ਪਾਇਓ' ਅਤੇ 'ਕਾਦੀਆ' ਦੇ ਅਰਥਾਂ ਨੂੰ ਮੋੜ-ਤੋੜ ਕੇ ਕਾਦੀਆਨੀ ਮੁਸਲਮਾਨਾਂ ਵਲੋਂ ਅੰਵਾਣ ਸਿੱਖਾਂ ਨੂੰ ਟਪਲੇ ਲਾਏ ਜਾ ਰਹੇ ਹਨ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਪੇਸ਼ੀਨ-ਗੋਈ ਕਰ ਕੇ ਸਿੱਖਾਂ ਨੂੰ ਹਿਦਾਇਤ ਕੀਤੀ ਹੋਈ ਹੈ ਕਿ ਨਗਰ ਕਾਦੀਆਂ ਵਿਚ ਪਰਗਟ ਹੋਣ ਵਾਲੇ ਪੈਗ਼ੰਬਰ ਨੂੰ ਤੁਸਾਂ ਵਖਤ (ਮੁਸੀਬਤ) ਨਾਹ ਪਾਣਾ। ਅਸਾਂ ਇੱਥੇ ਕਿਸੇ ਬਹਿਸ ਵਿਚ ਨਹੀਂ ਪੈਣਾ ਤੇ ਕਿਸੇ ਨੂੰ ਟਪਲੇ ਭੀ ਨਹੀਂ ਲਾਣੇ। ਲਫ਼ਜਾਂ ਦੀ ਬਨਾਵਟ ਤੇ ਅਰਥਾਂ ਵਲ ਹੀ ਧਿਆਨ ਦਿਵਾਣਾ ਹੈ। ਲਫ਼ਜ਼ 'ਕਾਦੀਆਂ' ਪਦ-ਅਰਥ ਵਿਚ ਸਮਝਾਇਆ ਜਾ ਚੁੱਕਾ ਹੈ। ਲਫ਼ਜ਼ 'ਵਖਤੁ' ਅਰਬੀ ਦਾ ਲਫ਼ਜ਼ 'ਵਕਤ' ਹੈ। ਹਿੰਦੂਆਂ ਦਾ ਜ਼ਿਕਰ ਕਰਦਿਆਂ ਹੇਂਦਕਾ ਲਫ਼ਜ਼ 'ਵੇਲਾ' ਵਰਤਿਆ ਹੈ। ਮੁਸਲਮਾਨਾਂ ਦੇ ਜ਼ਿਕਰ ਵਿਚ ਮੁਸਲਮਾਣੀ ਲਫ਼ਜ਼

SikhNet (Spanish)ese tiempo no es conocido por los Qazis, que estudian el Corán,

ਥਿਤਿ ਵਾਰੁ ਨਾ ਜੋਗੀ ਜਾਣੈ; ਰੁਤਿ ਮਾਹੁ ਨਾ ਕੋਈ ॥

thit vaar naa jogee jaanai; rut maahu naa koee |

Sant Singh KhalsaThe day and the date are not known to the Yogis, nor is the month or the season.
Manmohan SinghNeither the yogi nor any one else knows the lunar day, week day season and the month.
Manmohan Singh (Punjabi)ਨਾਂ ਯੋਗੀ, ਨਾਂ ਹੀ ਕੋਈ ਹੋਰ, ਚੰਦ ਦਾ ਦਿਹਾੜਾ, ਸਪਤਾਹ ਦਾ ਦਿਨ, ਮੌਸਮ ਅਤੇ ਮਹੀਨਾ ਜਾਣਦਾ ਹੈ।
Fareedkot Teeka(ਜੋਗੀ) ਪ੍ਰਾਣਾਯਾਮੀ ਭੀ ਤਿਥਿ, ਦਿਨ, ਰੁਤਿ ਅਰ ਮਹੀਨਾ ਨਹੀਂ ਜਾਨ ਸਕਤੇ, ਔਰ ਭੀ ਕੋਈ ਨਹੀਂ ਜਾਨ ਸਕਤਾ॥
Prof. Sahib Singh(ਜਦੋਂ ਜਗਤ ਬਣਿਆ ਸੀ ਤਦੋਂ) ਕਿਹੜੀ ਥਿੱਤ ਸੀ, (ਕਿਹੜਾ) ਵਾਰ ਸੀ, ਇਹ ਗੱਲ ਕੋਈ ਜੋਗੀ ਭੀ ਨਹੀਂ ਜਾਣਦਾ। ਕੋਈ ਮਨੁੱਖ ਨਹੀਂ (ਦੱਸ ਨਹੀਂ ਸਕਦਾ) ਕਿ ਤਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ।
SikhNet (Spanish)ni tampoco el Yogui.

ਜਾ ਕਰਤਾ, ਸਿਰਠੀ ਕਉ ਸਾਜੇ; ਆਪੇ ਜਾਣੈ ਸੋਈ ॥

jaa karataa, siratthee kau saaje; aape jaanai soee |

Sant Singh KhalsaThe Creator who created this creation-only He Himself knows.
Manmohan SinghThe Creator who creates the world, He Himself Knows (the time).
Manmohan Singh (Punjabi)ਜੋ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ, ਉਹ ਆਪ ਹੀ ਵੇਲੇ ਨੂੰ ਜਾਣਦਾ ਹੈ।
Fareedkot Teekaਹੇ ਸਿਧੋ! (ਜਾ) ਜੋ ਵਾ ਜਬ ਕਰਤਾ ਪੁਰਖੁ ਸ੍ਰਿਸਟੀ ਕੀ ਰਚਨਾ ਕੋ ਰਚਤਾ ਹੈ, ਤਬ ਉਸ ਸਮੇਂ ਕੋ ਸੋਈ ਕਰਤਾ ਪੁਰਖੁ ਜਾਨਤਾ ਹੈ॥
Prof. Sahib Singhਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ, ਉਹ ਆਪ ਹੀ ਜਾਣਦਾ ਹੈ (ਕਿ ਜਗਤ ਕਦੋਂ ਰਚਿਆ)।

ਪਦ ਅਰਥ ਜਾ ਕਰਤਾ = ਜਿਹੜਾ ਕਰਤਾਰ। ਸਿਰਠੀ ਕਉ = ਜਗਤ ਨੂੰ। ਸਾਜੇ = ਪੈਦਾ ਕਰਦਾ ਹੈ, ਬਣਾਉਂਦਾ ਹੈ। ਆਪੇ ਸੋਈ = ਉਹ ਆਪ ਹੀ।

SikhNet (Spanish)Sólo Él Mismo, El que creó el Universo, sabe cuándo lo hizo.

ਕਿਵ ਕਰਿ ਆਖਾ, ਕਿਵ ਸਾਲਾਹੀ; ਕਿਉ ਵਰਨੀ. ਕਿਵ ਜਾਣਾ ॥

kiv kar aakhaa, kiv saalaahee; kiau varanee. kiv jaanaa |

Sant Singh KhalsaHow can we speak of Him? How can we praise Him? How can we describe Him? How can we know Him?
Manmohan SinghHow to express, how to praise, how to describe and how to know Thee, O Lord?
Manmohan Singh (Punjabi)ਤੈਨੂੰ ਕਿਸ ਤਰ੍ਹਾਂ ਕਹਿਆ ਕਿਸ ਤਰ੍ਹਾਂ ਸਲਾਹਿਆ ਕਿਸ ਤਰ੍ਹਾਂ ਬਿਆਨ ਕੀਤਾ ਅਤੇ ਕਿਸ ਤਰ੍ਹਾਂ ਜਾਣਿਆ ਜਾਵੇ ਹੇ ਸਾਈਂ?
Fareedkot Teekaਤਿਸ ਪ੍ਰਭੂ ਕੇ ਉਤਪਤੀ ਪ੍ਰਕਾਰ ਕੋ ਕਿਸ ਤਰਾਂ ਕਥਨ ਕਰੂੰ, ਪੁਨਾ ਤਿਸ ਕੇ ਪਾਲਨਾ ਕਰਨੇ ਕੇ ਪ੍ਰਕਾਰ ਕੋ ਕਿਸ ਤਰਾਂ ਬਰਨਨ ਕਰੂੰ, ਅਰੁ ਕਿਸ ਪ੍ਰਕਾਰ ਜਾਣਾ ਕੇ ਇਸ ਤਰਾਂ ਸੰਘਾਰੁ ਕਰਤਾ ਹੈ? ਤਾਂ ਤੇ ਮੈ ਤਿਸ ਕੀ (ਸਾਲਾਹੀ) ਉਪਮਾ ਕੈਸੇ ਕਰੂੰ?
Prof. Sahib Singhਮੈਂ ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਦੱਸਾਂ, ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਾਂ, ਕਿਸ ਤਰ੍ਹਾਂ (ਅਕਾਲ ਪੁਰਖ ਦੀ ਵਡਿਆਈ) ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ?

ਪਦ ਅਰਥ ਕਿਵ ਕਰਿ = ਕਿਉਂ ਕਰਿ, ਕਿਸ ਤਰ੍ਹਾਂ। ਆਖਾ = ਮੈਂ ਆਖਾਂ, ਮੈਂ ਬਿਆਨ ਕਰਾਂ, ਮੈ ਕਹਿ ਸਕਾਂ। ਸਾਲਾਹੀ = ਮੈਂ ਸਾਲਾਹਾਂ, ਮੈਂ ਅਕਾਲ ਪੁਰਖ ਦੀ ਵਡਿਆਈ ਕਰਾਂ। ਕਿਉ = ਕਿਉਂ ਕਰਿ, ਕਿਸ ਤਰ੍ਹਾਂ। ਵਰਨੀ = ਮੈਂ ਵਰਣਨ ਕਰਾਂ,

SikhNet (Spanish)¿Cómo podemos hablar de él? ¿Cómo podemos alabarlo? ¿Cómo podemos describirlo? ¿Cómo podemos conocerlo?

Open this shabad (18 lines, Angs 4-5) →

Ang 4 of 1430