ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਜੋਤਿ ਕੀ ਜਾਤਿ; ਜਾਤਿ ਕੀ ਜੋਤੀ ॥
jot kee jaat; jaat kee jotee |
Sant Singh KhalsaThe creation is born of the Light, and the Light is in the creation.
Manmohan SinghOf the luminous Lord is the creation. Because of mind's intent the world fruitions.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਦੀ ਰਚਨਾ ਹੈ। ਮਨ ਦੀ ਮਨਸ਼ਾ ਕਾਰਨ ਦੁਨੀਆਂ ਨੂੰ ਫਲ ਲਗਦਾ ਹੈ।
Fareedkot Teekaਜੋਤੀ ਰੂਪ ਪਰਮਾਤਮਾ ਕੀ (ਜਾਤਿ) ਉਤਪਤਿ ਕਰੀ ਹੂਈ ਜੋ ਸ੍ਰਿਸ੍ਟੀ ਕੀ ਜੋ (ਜੋਤੀ) ਬੁਧੀ ਹੈ। ਵਾ ਅਧਿਸ੍ਟਾਨ ਰੂਪ ਕਰ ਕੇ ਜੋਤੀ ਕੀ ਜਾਤੀ ਮੇਂ ਇਸਥਿਤੀ ਹੈ ਔਰ ਜੋਤੀ ਮੇਂ ਕਲਪਤ ਰੂਪ ਹੋ ਕਰ ਜਾਤੀ ਕੀ ਇਸਥਿਤੀ ਹੈ॥
Prof. Sahib Singhਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),ਪਦ ਅਰਥ ਜੋਤਿ = (ਰੱਬੀ) ਨੂਰ, ਪਰਮਾਤਮਾ। ਕੀ = ਦੀ (ਬਣਾਈ ਹੋਈ)। ਜਾਤਿ = ਪੈਦਾਇਸ਼, ਸ੍ਰਿ੍ਰਸ਼ਟੀ। ਜਾਤਿ ਕੀ ਜੋਤਿ = (ਇਸ) ਸ੍ਰਿਸ਼ਟੀ (ਦੇ ਜੀਵਾਂ) ਦੀ ਹੈ ਜੋ ਬੁੱਧ।
SikhNet (Spanish)La Luz del Señor se manifiesta en Su Creación; la creación florece en la mente.
ਤਿਤੁ ਲਾਗੇ; ਕੰਚੂਆ ਫਲ ਮੋਤੀ ॥੧॥
tit laage; kanchooaa fal motee |1|
Sant Singh KhalsaIt bears two fruits: the false glass and the true pearl. ||1||
Manmohan SinghThat mind's bear fruits like the true pearl and the false glass.
Manmohan Singh (Punjabi)ਉਸ ਮਨ ਨੂੰ ਮੇਵੇ ਲਗਦੇ ਹਨ ਜਿਵੇ ਕਿ ਸੁੱਚਾ ਹੀਰਾ ਅਤੇ ਕੱਚਾ ਕੱਚ।
Fareedkot Teekaਤਿਸ ਬੁਧੀ ਕੋ ਕਚ ਰੂਪ ਔਰ ਮੋਤੀ ਰੂਪ ਫਲ ਲਾਗੇ ਹੈਂ, ਭਾਵ ਯੇਹਿ ਕਿ ਸੁਭ ਅਸੁਭ ਸਰਬ ਗੁਨ ਬੁਧੀ ਮੇਂ ਹੈਂ॥੧॥
Prof. Sahib Singh(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥ਪਦ ਅਰਥ ਤਿਤੁ = ਉਸ (ਬੁੱਧ) ਵਿਚ। ਕੰਚੂਆ = ਕੱਚ ॥੧॥
SikhNet (Spanish)La mente da dos frutos: perlas y vidrio, verdad y falsedad. (1)
ਕਵਨੁ ਸੁ ਘਰੁ; ਜੋ ਨਿਰਭਉ ਕਹੀਐ ॥
kavan su ghar; jo nirbhau kaheeai |
Sant Singh KhalsaWhere is that home, which is said to be free of fear?
Manmohan SinghWhich is that house that is said to be without fear?
Manmohan Singh (Punjabi)ਉਹ ਕਿਹੜਾ ਗ੍ਰਹਿ ਹੈ, ਜੋ ਬਿਨਾ ਡਰ ਦੇ ਆਖਿਆ ਜਾਂਦਾ ਹੈ।
Fareedkot Teekaਸੋ ਘਰ ਕੌਨ ਹੈ, ਜੋ ਨਿਰਭਉ ਕਹੀਤਾ ਹੈ॥
Prof. Sahib Singhਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?ਪਦ ਅਰਥ ਕਵਨੁ = ਕਿਹੜਾ? ਘਰੁ = ਟਿਕਾਣਾ। ਨਿਰਭਉ = ਡਰ ਤੋਂ ਖ਼ਾਲੀ।
SikhNet (Spanish)¿Cómo es esa mente que se vuelve libre de miedo?
ਭਉ ਭਜਿ ਜਾਇ; ਅਭੈ ਹੋਇ ਰਹੀਐ ॥੧॥ ਰਹਾਉ ॥
bhau bhaj jaae; abhai hoe raheeai |1| rahaau |
Sant Singh KhalsaThere, fear is dispelled and one lives without fear. ||1||Pause||
Manmohan SinghWhere fear is dispelled and one abides fearlessly. Pause.
Manmohan Singh (Punjabi)ਜਿਥੇ ਡਰ ਦੂਰ ਹੋ ਜਾਂਦਾ ਹੈ ਅਤੇ ਇਨਸਾਨ ਨਿੱਡਰ ਹੋ ਵਿਚਰਦਾ ਹੈ। ਠਹਿਰਾਉ।
Fareedkot Teekaਜਿਸ ਮੇਂ ਪ੍ਰਾਪਤ ਹੋਣੇ ਕਰ ਜਨਮ ਮਰਨ ਕਾ ਭੈ ਭਾਗ ਜਾਵੈ ਔਰ ਨਿਰਭੈ ਹੋ ਕਰ ਰਹੀਏ॥੧॥ ਰਹਾਉ ॥
Prof. Sahib Singh(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥ਪਦ ਅਰਥ ਭਜਿ ਜਾਇ = ਦੂਰ ਹੋ ਜਾਏ। ਅਭੈ = {ਅ-ਭੈ} ਨਿਡਰ ॥੧॥ ਰਹਾਉ ॥
SikhNet (Spanish)Cuando uno no tiene miedo de nada, uno se vuelve valiente.
ਤਟਿ ਤੀਰਥਿ; ਨਹੀ ਮਨੁ ਪਤੀਆਇ ॥
tatt teerath; nahee man pateeae |
Sant Singh KhalsaOn the banks of sacred rivers, the mind is not appeased.
Manmohan SinghAt the banks of sacred waters the soul is not propitiated.
Manmohan Singh (Punjabi)ਪਵਿੱਤ੍ਰ ਪ੍ਰਾਣੀਆਂ ਦੇ ਕਿਨਾਰਿਆਂ ਤੇ ਆਤਮਾ ਦੀ ਨਿਸ਼ਾ ਨਹੀਂ ਹੁੰਦੀ।
Fareedkot Teekaਤੀਰਥੋਂ ਕੇ ਕਨਾਰੇ ਭੀ ਮਨ ਨਹੀਂ ਪਤੀਆਵਤਾ ਹੈ, ਊਹਾਂ ਭੀ ਭੈ ਬਨਾ ਰਹਤਾ ਹੈ॥
Prof. Sahib Singhਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,ਪਦ ਅਰਥ ਤਟਿ = ਤਟ ਉਤੇ, ਕੰਢੇ ਤੇ (ਕਿਸੇ ਪਵਿੱਤ੍ਰ ਨਦੀ ਦੇ) ਕਿਨਾਰੇ ਤੇ। ਤੀਰਥਿ = ਤੀਰਥ ਉਤੇ। ਪਤੀਆਇ = ਪਤੀਜਦਾ, ਧੀਰਜ ਕਰਦਾ, ਟਿਕਾਣੇ ਆਉਂਦਾ।
SikhNet (Spanish)La mente no es conquistada visitando los lugares de peregrinaje,
ਚਾਰ ਅਚਾਰ; ਰਹੇ ਉਰਝਾਇ ॥੨॥
chaar achaar; rahe urajhaae |2|
Sant Singh KhalsaPeople remain entangled in good and bad deeds. ||2||
Manmohan SinghIn meritorious deeds and evil acts, the mortals remain entangled.
Manmohan Singh (Punjabi)ਚੰਗੇ ਕਰਮਾਂ ਅਤੇ ਮੰਦੇ ਅਮਲਾਂ ਅੰਦਰ ਪ੍ਰਾਣੀ ਉਲਝੇ ਰਹਿੰਦੇ ਹਨ।
Fareedkot Teekaਔਰ ਚਾਰੋਂ ਬੇਦੋਂ ਕੇ ਪਾਠੀ ਕਰਮ ਕਾਂਡ ਵਿਚਿਤ ਕਰਤਬੋਂ ਮੇਂ ਫਸ ਰਹੇ ਹੈਂ॥੨॥
Prof. Sahib Singhਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥ਪਦ ਅਰਥ ਚਾਰ = ਚੰਗੇ (ਕੰਮ)। ਅਚਾਰ = {ਅ-ਚਾਰ} ਮੰਦੇ ਕੰਮ। ਰਹੇ ਉਰਝਾਇ = ਉਲਝ ਰਹੇ ਹਨ, ਫਸ ਰਹੇ ਹਨ ॥੨॥
SikhNet (Spanish)o involucrándose en los códigos mundanos de conducta.(2)
ਪਾਪ ਪੁੰਨ ਦੁਇ; ਏਕ ਸਮਾਨ ॥
paap pun due; ek samaan |
Sant Singh KhalsaSin and virtue are both the same.
Manmohan SinghThe demerits and merits are both the same.
Manmohan Singh (Punjabi)ਗੁਣ ਅਤੇ ਔਗੁਣ ਦੋਨੋਂ ਇਕ ਬਰਾਬਰ ਹਨ।
Fareedkot Teekaਪਾਪ ਪੁੰਨ ਜਨਮ ਦੇਣੇ ਕੋ ਦੋਨੋਂ ਤੁਲ ਹੈ। ਪੁੰਨ ਕੇ ਪ੍ਰਤਾਪ ਸੇ ਊਚੇ ਲੋਕ ਮੇਂ ਚਲਾ ਜਾਵੇ ਤੋ ਭੀ ਨਿਰਭਉ ਨਹੀਂ ਹੋਤਾ ਹੈ॥
Prof. Sahib Singh(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)ਪਦ ਅਰਥ ਦੁਇ = ਦੋਵੇਂ। ਏਕ ਸਮਾਨ = ਇਕੋ ਜਿਹੇ (ਭਾਵ, ਦੋਵੇਂ ਹੀ ਮਨ ਨੂੰ ਵਾਸ਼ਨਾ ਦੇ ਵਿਚ ਹੀ ਰੱਖਦੇ ਹਨ)।
SikhNet (Spanish)El error y la virtud aparecen iguales cuando se observan desde el Ángulo de Dios.
ਨਿਜ ਘਰਿ ਪਾਰਸੁ; ਤਜਹੁ ਗੁਨ ਆਨ ॥੩॥
nij ghar paaras; tajahu gun aan |3|
Sant Singh KhalsaIn the home of your own being, is the Philosopher's Stone; renounce your search for any other virtue. ||3||
Manmohan SinghIn thy own home is God, the Transmuting stone. Shed seeking virtues form any other.
Manmohan Singh (Punjabi)ਤੇਰੇ ਆਪਣੇ ਧਾਮ ਅੰਦਰ ਕਾਇਆ-ਪਲਟ ਦੇਣ ਵਾਲਾ ਪੱਥਰ ਵਾਹਿਗੁਰੂ ਹੈ, ਕਿਸੇ ਹੋਰਸ ਪਾਸੋਂ ਨੇਕੀਆਂ ਹਾਸਲ ਕਰਨ ਦਾ ਖਿਆਲ ਛੱਡ ਦੇ।
Fareedkot Teekaਅਪਨੇ ਅੰਤਹਕਰਣ ਮੇਂ ਪਾਰਸ ਰੂਪ ਪਰਮੇਸ੍ਵਰ ਕੋ ਵਿਚਾਰ ਕਰੁ ਔਰ ਸਰਬ ਗੁਨ ਛੋਡ ਦੇ, ਵਾ ਵਿਚਾਰ ਪੂਰਬਕ ਹੋ ਕਰ (ਆਨ) ਦਵੈਤ ਕੋ ਤਜੇ॥੩॥
Prof. Sahib Singh(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਦਰ ਹੀ। ਪਾਰਸੁ = ਲੋਹੇ ਆਦਿਕ ਨੂੰ ਸੋਨਾ ਬਣਾਉਣ ਵਾਲਾ (ਨੀਵੇਂ ਤੋਂ ਉੱਚਾ ਕਰਨ ਵਾਲਾ ਪ੍ਰਭੂ)। ਤਜਹੁ = ਛੱਡ ਦਿਓ। ਆਨ = ਹੋਰ ॥੩॥
SikhNet (Spanish)Así que, apégate a Dios, la Piedra Filosofal de tu interior, y deja tu virtuosidad.(3)
ਕਬੀਰ ਨਿਰਗੁਣ; ਨਾਮ ਨ ਰੋਸੁ ॥
kabeer niragun; naam na ros |
Sant Singh KhalsaKabeer: O worthless mortal, do not lose the Naam, the Name of the Lord.
Manmohan SinghKabir O virtueless man fall not out with the Lord's Name.
Manmohan Singh (Punjabi)ਕਬੀਰ ਹੇ ਗੁਣ-ਵਿਹੁਣ ਬੰਦੇ! ਤੂੰ ਸੁਆਮੀ ਦੇ ਨਾਮ ਨਾਲ ਨ ਰੁੱਸ।
Fareedkot Teekaਕਬੀਰ ਜੀ ਕਹਤੇ ਹੈਂ: ਹੇ ਨਿਰਗੁਨ ਜੀਵ! ਨਾਮ ਜਪਣੇ ਕੇ ਸਾਥ ਕ੍ਰੋਧ ਨ ਕਰ, ਭਾਵ ਨਾਮ ਜਪੁ; ਵਾ ਨਿਰਗੁਨ ਪਰਮੇਸ੍ਵਰ ਕੇ ਨਾਮ ਸਾਥ ਰੋਸ ਨ ਕਰੁ॥
Prof. Sahib Singhਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;ਪਦ ਅਰਥ ਨਿਰਗੁਣ = {ਨਿਰ-ਗੁਣ} ਤਿੰਨਾਂ ਗੁਣਾਂ ਤੋਂ ਰਹਿਤ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਾ ਹੈ। ਨਿਰਗੁਣ ਨਾਮ = ਮਾਇਆ ਦੇ ਪ੍ਰਭਾਵ ਤੋਂ ਉੱਚੇ ਪ੍ਰਭੂ ਦਾ ਨਾਮ। ਨ ਰੋਸੁ = ਨਾਹ ਰੁੱਸ, ਨਾਹ ਭੁਲਾ।
SikhNet (Spanish)Dice Kabir, no vuelvas a tu Señor, un extraño para ti, Quien está más allá de las Gunas.
ਇਸੁ ਪਰਚਾਇ; ਪਰਚਿ ਰਹੁ ਏਸੁ ॥੪॥੯॥
eis parachaae; parach rahu es |4|9|
Sant Singh KhalsaKeep this mind of yours involved in this involvement. ||4||9||
Manmohan SinghKeep this mind of thine recreated in this recreation.
Manmohan Singh (Punjabi)ਆਪਣੇ ਇਸ ਮਨ ਨੂੰ ਏਸ ਬਹਿਲਾਵੇ ਅੰਦਰ ਬਹਿਲਾਈ ਰੱਖ।
Fareedkot Teekaਇਸ ਨਾਮੁ ਕੇ ਪਰਚੈ ਮੇਂ ਪਰਚ ਰਹੁ ਤੂੰ (ਏਸੁ) ਈਸ੍ਵਰ ਰੂਪ ਹੋਵੇਗਾ; ਇਸ ਮਨ ਕੋ ਪਰਚਾਇ ਕਰ ਈਸ਼ਰ ਮੇਂ ਪਰਚ ਰਹੁ॥੪॥੯॥☬ਪ੍ਰਸ਼ਨ? ਏਕ ਪੁਰਸ਼ ਐਸੇ ਹੈਂ ਈਸ਼ਰ ਰੂਪਤਾ ਕੋ ਨਹੀਂ ਚਾਹਤੇ ਹੈਂ ਔਰ ਬੈਕੁੰਠ ਕੀ ਆਸਾ ਸੁਖ ਭੋਗ ਕੀ ਲਾਲਸਾ ਰਖਤੇ ਹੈਂ, ਤਿਨ ਕੀ ਬਿਵਸਥਾ ਕਹੋ?☬ਉੱਤ੍ਰ:
Prof. Sahib Singhਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥ਪਦ ਅਰਥ ਇਸੁ = ਇਸ (ਮਨ) ਨੂੰ। ਪਰਚਾਇ = ਰੁਝ ਕੇ, ਲਾ ਕੇ। ਪਰਚਿ ਰਹੁ = ਪਤੀਜਿਆ ਰਹੁ, ਰੁੱਝਿਆ ਰਹੁ। ਏਸੁ = ਇਸ (ਨਾਮ) ਵਿਚ ॥੪॥੯॥
* ਸ਼ਬਦ ਦਾ ਭਾਵ: ਤੀਰਥਾਂ ਉੱਤੇ ਜਾ ਕੇ ਭੀ ਲੋਕ ਪੁੰਨ-ਪਾਪ ਆਦਿਕ ਕਰਮਾਂ ਵਿਚ ਰੁੱਝੇ ਰਹਿੰਦੇ ਹਨ, ਮਨ ਨੂੰ ਨਿਰਭੈਤਾ ਇਸ ਤਰ੍ਹਾਂ ਭੀ ਨਹੀਂ ਮਿਲਦੀ। ਪ੍ਰਭੂ ਦਾ ਇਕ ਨਾਮ ਹੀ ਹੈ ਜਿਸ ਵਿਚ ਜੁੜੇ ਰਿਹਾਂ ਮਨ ਅਡੋਲ ਰਹਿ ਸਕਦਾ ਹੈ ਤੇ ਉਹ ਨਾਮ ਮਨੁੱਖ ਦੇ ਅੰਦਰ ਹੀ ਹੈ।੯।
SikhNet (Spanish)Familiarízate con tu Señor, y habita sólo en Él.(4-9)