ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਹਮ. ਸੰਤਨ ਕੀ ਰੇਨੁ ਪਿਆਰੇ; ਹਮ. ਸੰਤਨ ਕੀ ਸਰਣਾ ॥
ham. santan kee ren piaare; ham. santan kee saranaa |
Sant Singh KhalsaI am the dust of the feet of the Beloved Saints; I seek the Protection of their Sanctuary.
Manmohan SinghI am the dust of the beloved saints feet, and I seek their protection.
Manmohan Singh (Punjabi)ਮੈਂ ਸਨੇਹੀ ਸਾਧੂਆਂ ਦੇ ਪੈਰਾਂ ਦੀ ਧੂੜ ਹਾਂ ਅਤੇ ਮੈਂ ਉਨ੍ਹਾ ਦੀ ਸ਼ਰਣ ਭਾਲਦਾ ਹਾਂ।
Fareedkot Teekaਹੇ ਪ੍ਯਾਰਿਆ! ਹਮ ਤੋ ਸੰਤੋਂ ਕੇ ਚਰਨੋਂ ਕੀ ਧੂੜੀ ਹੈਂ ਔ ਹਮ ਸੰਤੋਂ ਕੀ ਸ਼ਰਣ ਹੈਂ॥੧॥
Prof. Sahib Singhਹੇ ਪਿਆਰੇ ਪ੍ਰਭੂ! (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਬਣਿਆ ਰਹਾਂ, ਸੰਤ ਜਨਾਂ ਦੀ ਸਰਨ ਪਿਆ ਰਹਾਂ।ਪਦ ਅਰਥ ਰੇਨੁ = ਚਰਨ-ਧੂੜ। ਪਿਆਰੇ = ਹੇ ਪਿਆਰੇ ਪ੍ਰਭੂ!
SikhNet (Spanish)Soy sólo el Polvo de los Pies de los Santos; busco siempre su refugio.
ਸੰਤ ਹਮਾਰੀ ਓਟ ਸਤਾਣੀ; ਸੰਤ ਹਮਾਰਾ ਗਹਣਾ ॥੧॥
sant hamaaree ott sataanee; sant hamaaraa gahanaa |1|
Sant Singh KhalsaThe Saints are my all-powerful Support; the Saints are my ornament and decoration. ||1||
Manmohan SinghThe saints are my powerful prop, and the saints my ornaments.
Manmohan Singh (Punjabi)ਸਾਧੂ ਮੇਰਾ ਤਾਕਤਵਰ ਸਹਾਰਾ ਹਨ ਅਤੇ ਸਾਧੂ ਹੀ ਮੇਰਾ ਗਹਿਣਾ-ਗੱਟਾ ਹਨ।
Fareedkot Teekaਸੰਤ ਹਮਾਰੀ ਬਲਿ ਸਹਿਤ ਓਟ ਹੈ ਔ ਸੰਤ ਹਮਾਰਾ ਗਹਣਾ ਰੂਪ ਹੈ, ਭਾਵ ਸੇ ਰਿਦੇ ਕਾ ਅਧਾਰ ਰੂਪ ਹੈ॥੧॥
Prof. Sahib Singhਸੰਤ ਹੀ ਮੇਰਾ ਤਕੜਾ ਸਹਾਰਾ ਹਨ, ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਣ ਵਾਲੇ ਹਨ ॥੧॥ਪਦ ਅਰਥ ਓਟ = ਆਸਰਾ। ਸਤਾਣੀ = ਸ-ਤਾਣੀ, ਤਾਣ ਵਾਲੀ, ਤਕੜੀ ॥੧॥
SikhNet (Spanish)Los Santos son mi único soporte; son mi único embellecimiento. (1)
ਹਮ; ਸੰਤਨ ਸਿਉ ਬਣਿ ਆਈ ॥
ham; santan siau ban aaee |
Sant Singh KhalsaI am hand and glove with the Saints.
Manmohan SinghI am hand and glove with the saints.
Manmohan Singh (Punjabi)ਸਾਧੂਆਂ ਨਾਲ ਮੈਂ ਘਿਓ ਖਿਚੜੀ ਹੋਇਆ ਹੋਇਆ ਹਾਂ।
Fareedkot Teekaਹਮਾਰੀ ਤੌ ਸੰਤੋਂ ਸਾਥ ਬਣਿਆਈ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੰਤਾਂ ਨਾਲ ਮੇਰੀ ਪ੍ਰੀਤਿ ਬਣ ਗਈ ਹੈ।ਪਦ ਅਰਥ ਸਿਉ = ਨਾਲ। ਬਣਿ ਆਈ = ਪ੍ਰੀਤਿ ਬਣ ਗਈ ਹੈ।
SikhNet (Spanish)Estoy complacido con los Santos;
ਪੂਰਬਿ ਲਿਖਿਆ ਪਾਈ ॥
poorab likhiaa paaee |
Sant Singh KhalsaI have realized my pre-ordained destiny.
Manmohan SinghI have obtained what was preordained for me.
Manmohan Singh (Punjabi)ਜੋ ਕੁਛ ਧੁਰੋਂ ਮੇਰੇ ਲਈਂ ਲਿਖਿਆ ਹੋਇਆ ਸੀ, ਉਹ ਮੈਨੂੰ ਮਿਲ ਗਿਆ ਹੈ।
Fareedkot Teekaਪਿਛਲੇ ਲੇਖ ਲਿਖੇ ਅਨਸਾਰ ਇਹੁ ਬਾਤ ਪਾਈ ਹੈ॥
Prof. Sahib Singhਪਿਛਲੇ ਲਿਖੇ ਲੇਖ ਅਨੁਸਾਰ ਇਹ ਪ੍ਰਾਪਤੀ ਹੋਈ ਹੈ।ਪਦ ਅਰਥ ਪੂਰਬਿ ਲਿਖਿਆ = ਪੂਰਬਲੇ ਭਾਗਾਂ ਅਨੁਸਾਰ ਲਿਖਿਆ ਲੇਖ।
SikhNet (Spanish)ahora puedo entregar mi mente a los Santos,
ਇਹੁ ਮਨੁ ਤੇਰਾ ਭਾਈ ॥ ਰਹਾਉ ॥
eihu man teraa bhaaee | rahaau |
Sant Singh KhalsaThis mind is yours, O Siblings of Destiny. ||Pause||
Manmohan SinghO saints, my brethren, this soul is yours. Pause.
Manmohan Singh (Punjabi)ਹੇ ਸੰਤ ਜਨੋ! ਮੇਰੇ ਭਰਾਓ ਇਹ ਆਤਮਾ ਤੁਹਾਡੀ ਹੈ। ਠਹਿਰਾਉ।
Fareedkot Teekaਇਸ ਪ੍ਰਕਾਰ ਜੋ ਤੇਰਾ ਭੀ ਮਨ (ਭਾਈ) ਪ੍ਰੇਮੀ ਹੋਵੈ, ਤੌ ਤੇਰੇ ਕੋ ਅਚੁਤ ਸੁਖ ਪ੍ਰਾਪਤਿ ਹੋਵੈ॥ ਰਹਾਉ ॥
Prof. Sahib Singhਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ਰਹਾਉ॥ਪਦ ਅਰਥ ਭਾਈ = ਪ੍ਰੇਮੀ ॥ਰਹਾਉ॥
SikhNet (Spanish)pues tal es el Karma de mis acciones pasadas. (Pausa)
ਸੰਤਨ ਸਿਉ ਮੇਰੀ ਲੇਵਾ ਦੇਵੀ; ਸੰਤਨ ਸਿਉ ਬਿਉਹਾਰਾ ॥
santan siau meree levaa devee; santan siau biauhaaraa |
Sant Singh KhalsaMy dealings are with the Saints, and my business is with the Saints.
Manmohan SinghWith the saints are my dealings, and with the saints is my business.
Manmohan Singh (Punjabi)ਸਾਧੂਆਂ ਨਾਲ ਮੇਰੀ ਲੈਣ ਦੇਣ ਹੈ ਅਤੇ ਸਾਧੂਆਂ ਨਾਲ ਹੀ ਮੇਰਾ ਵਣਜ ਵਪਾਰ ਹੈ।
Fareedkot Teekaਸੰਤ ਸਾਥ ਹੀ ਮੇਰਾ ਲੇਵਾ ਦੇਵੀ ਅਰਥਾਤ ਲੈਨਾ ਦੇਨਾ ਹੈ, ਪੁਨਾ ਜਿਤਨਾ ਮੇਰਾ ਬਿਵਹਾਰ ਹੈ ਸਭ ਸੰਤੋਂ ਸੇ ਹੀ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਨਾਲ) ਸੰਤ ਜਨਾਂ ਨਾਲ ਹੀ ਮੇਰਾ ਲੈਣ-ਦੇਣ ਤੇ ਵਰਤਣ-ਵਿਹਾਰ ਹੈ।ਪਦ ਅਰਥ ਲੇਵਾ ਦੇਵੀ = ਲੈਣ-ਦੇਣ। ਬਿਉਹਾਰਾ = ਵਰਤਣ-ਵਿਹਾਰ।
SikhNet (Spanish)Tomo, doy y trato sólo con los Santos;
ਸੰਤਨ ਸਿਉ ਹਮ ਲਾਹਾ ਖਾਟਿਆ; ਹਰਿ ਭਗਤਿ ਭਰੇ ਭੰਡਾਰਾ ॥੨॥
santan siau ham laahaa khaattiaa; har bhagat bhare bhanddaaraa |2|
Sant Singh KhalsaI have earned the profit with the Saints, and the treasure filled to over-flowing with devotion to the Lord. ||2||
Manmohan SinghFrom the saints I have earned the profit of Name and my mind's treasure is filled wit God's devotional service.
Manmohan Singh (Punjabi)ਸਾਧੂਆਂ ਪਾਸੋਂ ਮੈਂ ਨਾਮ ਦਾ ਲਾਭ ਉਠਾਇਆ ਹੈ, ਜਿਸ ਨਾਲ ਮੇਰੇ ਮਨ ਦਾ ਖਜਾਨਾ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਾਲ ਪਰੀਪੂਰਨ ਹੈ।
Fareedkot Teekaਸੰਤੋਂ ਸੇ ਹੀ ਹਮ ਨੇ ਲਾਭ (ਖਾਟਿਆ) ਪਾਇਆ ਹੈ। ਵਹੁ ਸੰਤ ਕੈਸੇ ਹੈਂ? ਜੋ ਹਰੀ ਭਗਤੀ ਕੇ ਸਾਥ ਤਿਨ ਕੇ ਰਿਦੇ ਭੰਡਾਰ ਭਰੇ ਹੂਏ ਹੈਂ॥੨॥
Prof. Sahib Singhਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖੱਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖ਼ਜ਼ਾਨੇ ਭਰ ਗਏ ਹਨ ॥੨॥ਪਦ ਅਰਥ ਲਾਹਾ = ਲਾਭ। ਭੰਡਾਰਾ = ਖ਼ਜ਼ਾਨੇ ॥੨॥
SikhNet (Spanish)de los Santos gané el Fruto del Nombre del Señor y mi corazón se llenó del Tesoro de la Devoción de Dios. (2)
ਸੰਤਨ ਮੋ ਕਉ ਪੂੰਜੀ ਸਉਪੀ; ਤਉ ਉਤਰਿਆ ਮਨ ਕਾ ਧੋਖਾ ॥
santan mo kau poonjee saupee; tau utariaa man kaa dhokhaa |
Sant Singh KhalsaThe Saints entrusted to me the capital, and my mind's delusion was dispelled.
Manmohan SinghThe saints gave me the capital of the Lord's Name, and I was then rid of my mind's anxiety.
Manmohan Singh (Punjabi)(ਜਦ)ਂ ਸਾਧੂਆਂ ਨੇ ਮੈਨੂੰ ਸੁਆਮੀ ਦੇ ਨਾਮ ਦੀ ਰਾਸ ਦੇ ਦਿੱਤੀ, ਤਦ ਮੇਰੇ ਚਿੱਤ ਦਾ ਫਿਕਰ ਅੰਦੇਸ਼ਾ ਦੂਰ ਹੋ ਗਿਆ।
Fareedkot Teekaਤਿਨ ਸੰਤੋਂ ਨੇ ਮੇਰੇ ਕੋ ਜੋ ਸਰਧਾ ਰੂਪ ਪੂੰਜੀ ਸੌਂਪੀ ਅਰਥਾਤ ਜਬ ਮੇਰੇ ਰਿਦੇ ਮੇਂ ਸਰਧਾ ਸੰਤੋਂ ਪਰ ਆਈ ਤੌ ਮਨ ਕਾ ਸਭ ਸੰਸਾ (ਉਤਰਿਆ) ਦੂਰ ਹੂਆ॥
Prof. Sahib Singhਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ।ਪਦ ਅਰਥ ਮੋ ਕਉ = ਮੈਨੂੰ। ਪੂੰਜੀ = ਹਰਿ-ਨਾਮ ਦਾ ਸਰਮਾਇਆ। ਸਉਪੀ = ਹਵਾਲੇ ਕੀਤੀ, ਦਿੱਤੀ। ਧੋਖਾ = ਫ਼ਿਕਰ।
SikhNet (Spanish)Los Santos me bendijeron con el Tesoro del Nombre, y fui liberado de la ilusión en mi mente.
ਧਰਮ ਰਾਇ ਅਬ ਕਹਾ ਕਰੈਗੋ; ਜਉ ਫਾਟਿਓ ਸਗਲੋ ਲੇਖਾ ॥੩॥
dharam raae ab kahaa karaigo; jau faattio sagalo lekhaa |3|
Sant Singh KhalsaWhat can the Righteous Judge of Dharma do now? All my accounts have been torn up. ||3||
Manmohan SinghWhat can the Righteous judge do now, when all his account books are torn up?
Manmohan Singh (Punjabi)ਧਰਮ ਰਾਜ ਹੁਣ ਕੀ ਕਰ ਸਕਦਾ ਹੈ, ਜਦ ਉਸ ਦੇ ਲੇਖੇ ਪੱਤੇ ਦੀਆਂ ਸਾਰੀਆਂ ਬਹੀਆਂ ਪਾਟ ਗਈਆਂ ਹਨ।
Fareedkot Teekaਅਬ ਮੇਰਾ ਧਰਮਰਾਇ ਕਿਆ ਕਰੇਗਾ, ਭਾਵ ਸੇ ਕਿਆ ਲੇਖਾ ਲੇਗਾ, ਜੌ ਲੇਖਾ ਹੀ ਸਭ ਫਾਟਿਆ ਹੈ ਅਰਥਾਤ ਹਮ ਸੁਭਾਸੁਭ ਕਰਮੋਂ ਸੇ ਅਸੰਗ ਹੂਏ ਹੈਂ॥੩॥
Prof. Sahib Singh(ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰੇਗਾ ॥੩॥ਪਦ ਅਰਥ ਕਹਾ ਕਰੈਗੋ = ਕੁਝ ਨਹੀਂ ਕਰ ਸਕੇਗਾ। ਫਾਟਿਓ = ਪਾਟ ਗਿਆ ਹੈ। ਸਗਲੋ = ਸਾਰਾ ॥੩॥
SikhNet (Spanish)¿Qué podrá hacer el gran juez con la ley ahora que la hoja que contiene la cuenta de mis faltas ha sido destruida? (3)
ਮਹਾ ਅਨੰਦ ਭਏ ਸੁਖੁ ਪਾਇਆ; ਸੰਤਨ ਕੈ ਪਰਸਾਦੇ ॥
mahaa anand bhe sukh paaeaa; santan kai parasaade |
Sant Singh KhalsaI have found the greatest bliss, and I am at peace, by the Grace of the Saints.
Manmohan SinghBy the saints grace, I have become supremely blissful, and have obtained peace.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਮੈਂ ਪਰਮ ਪ੍ਰਸੰਨ ਥੀ ਗਿਆ ਹਾਂ ਅਤੇ ਮੈਨੂੰ ਅਨੰਦ ਪ੍ਰਾਪਤ ਹੋ ਗਿਆ ਹੈ।
Fareedkot Teekaਪੁਨ: ਸੰਤੋਂ ਕੀ ਕ੍ਰਿਪਾ ਸੇਂ ਬਹੁਤੁ ਅਨੰਦ ਹੂਆ ਹੈ, ਕਿਉਂਕਿ ਭਗਵਤ ਪ੍ਰਾਪਤਿ ਕਾ ਅਚੁਤ ਸੁਖ ਪਾਇਆ ਹੈ॥
Prof. Sahib Singhਹੇ ਭਾਈ! ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਕ ਆਨੰਦ ਬਣਿਆ ਪਿਆ ਹੈ।ਪਦ ਅਰਥ ਪਰਸਾਦੇ = ਪਰਸਾਦਿ, ਕਿਰਪਾ ਨਾਲ। ਮਾਨਿਆ = ਪਤੀਜ ਗਿਆ ਹੈ।
SikhNet (Spanish)Por los Santos estoy siempre contento y mi mente está complacida con el Señor.
ਕਹੁ ਨਾਨਕ. ਹਰਿ ਸਿਉ ਮਨੁ ਮਾਨਿਆ; ਰੰਗਿ ਰਤੇ ਬਿਸਮਾਦੇ ॥੪॥੮॥੧੯॥
kahu naanak. har siau man maaniaa; rang rate bisamaade |4|8|19|
Sant Singh KhalsaSays Nanak, my mind is reconciled with the Lord; it is imbued with the wondrous Love of the Lord. ||4||8||19||
Manmohan SinghSays Nanak my soul is reconciled with God and it is imbued with The Lord's wondrous love.
Manmohan Singh (Punjabi)ਗੁਰੂ ਜੀ ਆਖਦੇ ਹਨ, ਮੇਰੀ ਆਤਮਾ ਵਾਹਿਗੁਰੂ ਦੇ ਨਾਲ ਹਿਲ ਗਈ ਹੈ ਅਤੇ ਪ੍ਰਭੂ ਦੇ ਅਸਚਰਜ ਪ੍ਰੇਮ ਨਾਲ ਰੰਗੀ ਗਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਮਨੁ ਹਰੀ ਸਾਥ ਤਬ ਮੰਨਿਆ ਹੈ, ਜਬ (ਬਿਸਮਾਦੇ) ਅਚਰਜ ਰੂਪ ਪਰਮੇਸ੍ਵਰ ਕੇ ਪ੍ਰੇਮ ਮੇਂ ਅਸੀਂ ਰੰਗੇ ਗਏ ਹੈਂ॥੪॥੮॥੧੯॥
Prof. Sahib Singhਨਾਨਕ ਆਖਦਾ ਹੈ- ਮੇਰਾ ਮਨ ਪਰਮਾਤਮਾ ਨਾਲ ਪਤੀਜ ਗਿਆ ਹੈ, ਅਸਚਰਜ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮੈਂ ਰੰਗਿਆ ਗਿਆ ਹਾਂ ॥੪॥੮॥੧੯॥ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਤੇ = ਰੰਗਿਆ ਗਿਆ। ਬਿਸਮਾਦੇ = ਅਸਚਰਜ ਪ੍ਰਭੂ ਦੇ ॥੪॥੮॥੧੯॥
SikhNet (Spanish)Y estando imbuido en Su Amor, me siento en Éxtasis. (4‑8‑19)