ੴ

ਸਿੱਖਬਾਣੀ · SikhBani

ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥

maat garabh meh aapan simaran de teh tum raakhanahaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 613, 614 · 11 lines
Translations

ਸੋਰਠਿ ਮਹਲਾ ੫ ਘਰੁ ੨ ॥

soratth mahalaa 5 ghar 2 | Ang 613

Sant Singh KhalsaSorat'h, Fifth Mehl, Second House:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਮਾਤ ਗਰਭ ਮਹਿ. ਆਪਨ ਸਿਮਰਨੁ ਦੇ; ਤਹ ਤੁਮ ਰਾਖਨਹਾਰੇ ॥

maat garabh meh. aapan simaran de; teh tum raakhanahaare | Ang 613

Sant Singh KhalsaIn our mother's womb, You blessed us with Your meditative remembrance, and You preserved us there.
Manmohan SinghBlessing with Thine meditation in the mother's womb, Thou O saviour, didst save the mortal there.
Manmohan Singh (Punjabi)ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ ਕੇ, ਹੇ ਬਚਾਉਣਹਾਰ, ਤੂੰ ਮੇਰੀ ਓਥੇ ਵੀ ਰੱਖਿਆ ਕੀਤੀ।
Fareedkot Teekaਹੇ (ਰਾਖਨਹਾਰੇ) ਵਾਹਗੁਰੂ! ਜੈਸੇ ਮਾਤਾ ਕੇ ਗਰਭ ਮੇਂ ਤੂੰ ਅਪਨਾ ਹੀ ਸਿਮਰਨ ਦੇ ਕੇ ਰੱਖ੍ਯਾ ਕਰਤੇ ਹੋ॥
Prof. Sahib Singhਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ।

ਪਦ ਅਰਥ ਗਰਭ ਮੋਹਿ = ਪੇਟ ਵਿਚ। ਆਪਨ = ਆਪਣਾ। ਦੇ = ਦੇ ਕੇ। ਤਹ = ਉਥੇ, ਮਾਂ ਦੇ ਪੇਟ ਵਿਚ। ਰਾਖਨਹਾਰੇ = ਬਚਾਣ ਦੀ ਸਮਰਥਾ ਵਾਲੇ।

SikhNet (Spanish)Contemplándote fui conservado en el vientre materno;

ਪਾਵਕ ਸਾਗਰ ਅਥਾਹ ਲਹਰਿ ਮਹਿ; ਤਾਰਹੁ ਤਾਰਨਹਾਰੇ ॥੧॥

paavak saagar athaah lehar meh; taarahu taaranahaare |1| Ang 613

Sant Singh KhalsaThrough the countless waves of the ocean of fire, please, carry us across and save us, O Savior Lord! ||1||
Manmohan SinghThou, O saviour now ferry me across the ocean of fire, with countless waves.
Manmohan Singh (Punjabi)ਤੂੰ ਹੇ ਤਾਰਣਹਾਰ ਵਾਹਿਗੁਰੂ! ਅਣਗਿਣਤ ਛੱਲਾਂ ਵਾਲੇ ਅੱਗ ਦੇ ਸਮੁੰਦਰ ਤੋਂ ਪਾਰ ਕਰ ਦੇ।
Fareedkot Teekaਇਹੁ ਸੰਸਾਰ ਜੋ ਅਗਨੀ ਕਾ ਸਮੁਦ੍ਰ ਜਿਸਮੈ ਰਾਗ ਦ੍ਵੈਸ ਰੂਪ ਅਗਿਣਤ ਲਹਿਰਾਂ ਹੈਂ, ਹੇ ਤਾਰਨਹਾਰੇ! ਤੈਸੇ ਤਿਸ ਸੇ ਤਾਰ ਲੋਵੋ॥੧॥
Prof. Sahib Singh(ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ ॥੧॥

ਪਦ ਅਰਥ ਪਾਵਕ = (ਵਿਕਾਰਾਂ ਦੀ) ਅੱਗ। ਸਾਗਰ = ਸਮੁੰਦਰ। ਅਥਾਹ = ਬਹੁਤ ਡੂੰਘਾ। ਤਾਰਨਹਾਰੇ = ਹੇ ਪਾਰ ਲੰਘਾ ਸਕਣ ਵਾਲੇ! ॥੧॥

SikhNet (Spanish)llévame ahora a través de este mar candente de interminables olas. (1)

ਮਾਧੌ; ਤੂ ਠਾਕੁਰੁ ਸਿਰਿ ਮੋਰਾ ॥

maadhau; too tthaakur sir moraa | Ang 613

Sant Singh KhalsaO Lord, You are the Master above my head.
Manmohan SinghO Lord, Thou art the Master over my head.
Manmohan Singh (Punjabi)ਹੇ ਸੁਆਮੀ! ਤੂੰ ਮੇਰੇ ਸੀਮ ਉਪਰਲਾ ਮਾਲਕ ਹੈ।
Fareedkot Teekaਹੇ ਮਾਇਆ ਕੇ ਪਤੀ ਠਾਕੁਰ! ਤੂੰ ਹੀ ਸਭ ਮੇਂ ਸਿਰੋਮਣੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ।

ਪਦ ਅਰਥ ਮਾਧੌ = {ਮਾ-ਧਵ = ਮਾਇਆ ਦਾ ਪਤੀ} ਹੇ ਪ੍ਰਭੂ! ਸਿਰਿ ਮੋਰਾ = ਮੇਰੇ ਸਿਰ ਉੱਤੇ।

SikhNet (Spanish)Oh Señor, eres mi Único Maestro,

ਈਹਾ ਊਹਾ; ਤੁਹਾਰੋ ਧੋਰਾ ॥ ਰਹਾਉ ॥

eehaa aoohaa; tuhaaro dhoraa | rahaau | Ang 613

Sant Singh KhalsaHere and hereafter, You alone are my Support. ||Pause||
Manmohan SinghHere and hereafter, Thou alone art my support. Pause.
Manmohan Singh (Punjabi)ਏਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ।
Fareedkot Teekaਇਸ ਤੇ ਇਸ ਲੋਕ ਮੇਂ ਪੁਨਃ ਪਰਲੋਕ ਮੇਂ ਸਭ ਕੋ ਤੇਰਾ ਹੀ ਆਸਰਾ ਹੈ॥ ਰਹਾਉ ॥
Prof. Sahib Singhਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ ਰਹਾਉ॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਉਸ ਲੋਕ ਵਿਚ। ਧੋਰਾ = ਆਸਰਾ ॥ਰਹਾਉ॥

SikhNet (Spanish)pues aquí y aquí después eres mi Único Soporte. (Pausa)

ਕੀਤੇ ਕਉ ਮੇਰੈ ਸੰਮਾਨੈ; ਕਰਣਹਾਰੁ ਤ੍ਰਿਣੁ ਜਾਨੈ ॥

keete kau merai samaanai; karanahaar trin jaanai | Ang 613

Sant Singh KhalsaHe looks upon the creation like a mountain of gold, and sees the Creator as a blade of grass.
Manmohan SinghThe created things, the deems like the mountain of Gold and the Creator like a grass blade.
Manmohan Singh (Punjabi)(ਪ੍ਰਭੂ ਦੀਆਂ) ਬਣਾਈਆਂ ਹੋਈਆਂ ਚੀਜ਼ਾਂ ਨੂੰ ਤਾਂ ਬੰਦਾ ਪਹਾੜ ਮਾਨੰਦ ਜਾਣਦਾ ਹੈ ਅਤੇ ਬਣਾਉਣ ਵਾਲੇ ਨੂੰ ਘਾਹ ਦੀ ਤਿੜ ਦੇ ਤੁੱਲ।
Fareedkot Teekaਹਮ ਜੀਵ ਕੈਸੇ ਹੈਂ? ਤੇਰੇ ਕੀਏ ਹੂਏ ਪਦਾਰਥੋਂ ਕੋ ਤੋ ਸੁਮੇਰ ਪਰਬਤ ਕੇ ਤੁਲ ਜਾਨਤੇ ਹੈਂ ਔਰ ਸਭ ਕਾ ਕਰਣਹਾਰੁ ਜੋ ਤੂੰ ਹੈਂ ਤੇਰੇ ਕੋ ਤ੍ਰਿਣ ਕੇ ਤੁਲ, ਭਾਵ ਤੁਛ ਜਾਨਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ।

ਪਦ ਅਰਥ ਕੀਤੇ ਕਉ = ਬਣਾਈਆਂ ਚੀਜ਼ਾਂ ਨੂੰ। ਮੇਰੈ ਸੰਮਾਨੈ = ਮੇਰੈ ਸਮ ਮਾਨੈ, ਮੇਰੂ ਪਹਾੜ ਦੇ ਬਰਾਬਰ ਮੰਨਦਾ ਹੈ। ਤ੍ਰਿਣੁ = ਤੀਲਾ, ਤੁੱਛ।

SikhNet (Spanish)Las cosas creadas uno las evalúa como una montaña de oro, pero el Creador las mira como una astilla.

ਤੂ ਦਾਤਾ. ਮਾਗਨ ਕਉ ਸਗਲੀ; ਦਾਨੁ ਦੇਹਿ ਪ੍ਰਭ ਭਾਨੈ ॥੨॥

too daataa. maagan kau sagalee; daan dehi prabh bhaanai |2| Ang 613

Sant Singh KhalsaYou are the Great Giver, and we are all mere beggars; O God, You give gifts according to Your Will. ||2||
Manmohan SinghThou art the munificent Master and all of us are beggars at Thine door and Thou betowest gifts in Thy will.
Manmohan Singh (Punjabi)ਤੂੰ ਦਾਤਾਰ ਮਾਲਕ ਹੈ ਤੇ ਸਾਰੇ ਤੇਰੇ ਬੂਹੇ ਦੇ ਮੰਗਤੇ ਨਹੀਂ। ਤੂੰ ਆਪਣੇ ਭਾਣੇ ਅੰਦਰ ਬਖਸ਼ੀਸ਼ਾਂ ਬਖਸ਼ਦਾ ਹੈ।
Fareedkot Teekaਤੂੰ ਸਭ ਕਾ ਦਾਤਾ ਹੈਂ ਔ ਸਗਲੀ ਸ੍ਰਿਸ੍ਟੀ ਤੇਰੇ ਸੇ ਮਾਂਗਨੇ ਕੋ ਆਈ ਹੈ, ਹੇ ਪ੍ਰਭੂ! ਤੂੰ ਅਪਨੇ (ਭਾਨੈ) ਭਾਣੇ ਹੁਕਮ ਮੇਂ ਦਾਨੁ ਦੇਤਾ ਹੈਂ॥੨॥
Prof. Sahib Singhਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ ॥੨॥

ਪਦ ਅਰਥ ਮਾਗਨ ਕਉ = ਮੰਗਣ ਵਾਲੀ। ਸਗਲੀ = ਸਾਰੀ ਲੁਕਾਈ। ਦੇਹਿ = ਤੂ ਦੇਂਦਾ ਹੈਂ। ਪ੍ਰਭ = ਹੇ ਪ੍ਰਭੂ! ਭਾਨੈ = ਆਪਣੀ ਰਜ਼ਾ ਵਿਚ ॥੨॥

SikhNet (Spanish)Eres nuestro Señor siempre Benévolo; todos piden a Tu Puerta. ¡Bendícenos a todos con Tu Misericordia! (2)

ਖਿਨ ਮਹਿ ਅਵਰੁ. ਖਿਨੈ ਮਹਿ ਅਵਰਾ; ਅਚਰਜ ਚਲਤ ਤੁਮਾਰੇ ॥

khin meh avar. khinai meh avaraa; acharaj chalat tumaare | Ang 613

Sant Singh KhalsaIn an instant, You are one thing, and in another instant, You are another. Wondrous are Your ways!
Manmohan SinghIn a moment Thou art one thing and in a moment quite another. Wondrous are Thine ways.
Manmohan Singh (Punjabi)ਇਕ ਮੁਹਤ ਵਿੱਚ ਤੂੰ ਕੁਝ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਕੁਝ ਹੋਰ ਹੀ ਅਸਚਰਜ ਹਨ ਤੇਰੇ ਕੌਤਕ, (ਹੇ ਕਰਤਾਰ)।
Fareedkot Teekaਐਸੇ ਤੁਮਾਰੇ ਅਸਚਰਜ ਚਰਿਤ੍ਰ ਹੈਂ ਕਿ ਏਕ ਖਿਨ ਮਹਿ ਔਰ ਪੁਨਃ ਦੁਤੀਯ ਖਿਨ ਮੇਂ ਔਰ ਹੋ ਜਾਤਾ ਹੈ। ਪ੍ਰਮਾਨ-☬"ਰੀਤੇ ਭਰੇ ਭਰੇ ਸਖਨਾਵੇ॥"
Prof. Sahib Singhਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ।

ਪਦ ਅਰਥ ਖਿਨ = ਰਤਾ ਕੁ ਹੀ ਸਮਾ। ਅਵਰੁ = ਹੋਰ। ਖਿਨੈ ਮਹਿ = ਖਿਨ ਵਿਚ ਹੀ। ਅਚਰਜ = ਹੈਰਾਨ ਕਰ ਦੇਣ ਵਾਲੇ। ਚਲਤ = ਕੌਤਕ।

SikhNet (Spanish)A veces eres esto, a veces aquello; Tus Milagros son maravillosos, oh Señor.

ਰੂੜੋ ਗੂੜੋ ਗਹਿਰ ਗੰਭੀਰੋ; ਊਚੌ ਅਗਮ ਅਪਾਰੇ ॥੩॥

roorro goorro gahir ganbheero; aoochau agam apaare |3| Ang 613

Sant Singh KhalsaYou are beautiful, mysterious, profound, unfathomable, lofty, inaccessible and infinite. ||3||
Manmohan SinghBeauteous, mysterious, profound, unfathomable, lofty, inaccessible and infinite are Thou, O Lord.
Manmohan Singh (Punjabi)ਸੁੰਦਰ, ਗੈਬੀ, ਡੂੰਘਾ, ਥਾਹ-ਰਹਿਤ, ਬੁਲੰਦ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਤੂੰ, ਹੇ ਸਾਹਿਬ!
Fareedkot Teekaਹੇ ਊਚੇ ਔ ਅਪਾਰ (ਅਗਮ) ਮਨ ਬਾਨੀ ਸੇ ਪਰੇ ਬਿਅੰਤ ਵਾਹਗੁਰੂ! ਤੂੰ ਰੂੜੋ ਅਤੀ ਸੁੰਦ੍ਰ ਔ (ਗੂੜੋ) ਸੰਘਨ ਗੁਹਜ, ਪੁਨਃ (ਗਹਿਰ) ਥਾਹਿ ਸੇ ਰਹਤ ਔ (ਗੰਭੀਰੋ) ਛੋਭ ਰਹਿਤ ਹੈਂ॥੩॥
Prof. Sahib Singhਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ ॥੩॥

ਪਦ ਅਰਥ ਰੂੜੋ = ਸੋਹਣਾ। ਗੂੜੋ = (ਸਾਰੇ ਸੰਸਾਰ ਵਿਚ) ਲੁਕਿਆ ਹੋਇਆ। ਗੰਭੀਰੋ = ਵੱਡੇ ਜਿਗਰੇ ਵਾਲਾ। ਅਗਮ = ਹੇ ਅਪਹੁੰਚ! ਅਪਾਰੇ = ਹੇ ਅਪਾਰ! ਹੇ ਬੇਅੰਤ! ॥੩॥

SikhNet (Spanish)Eres Bello, Profundo, Elevado, Insondable, Inaccesible e Infinito

ਸਾਧਸੰਗਿ. ਜਉ ਤੁਮਹਿ ਮਿਲਾਇਓ; ਤਉ ਸੁਨੀ ਤੁਮਾਰੀ ਬਾਣੀ ॥

saadhasang. jau tumeh milaaeo; tau sunee tumaaree baanee | Ang 614

Sant Singh KhalsaWhen You brought me to the Saadh Sangat, the Company of the Holy, then I heard the Bani of Your Word.
Manmohan SinghWhen Thou associated me with the saints society, I hearkened then, to Thy Gurbani.
Manmohan Singh (Punjabi)ਜਦ ਤੂੰ ਮੈਨੂੰ ਸਤਿਸੰਗਤ ਨਾਲ ਜੁੜਿਆ, ਤਦ ਹੀ ਮੈਂ ਤੇਰੀ ਗੁਰਬਾਣੀ ਸ੍ਰਵਣ ਕੀਤੀ।
Fareedkot Teekaਹੇ ਵਾਹਗੁਰੂ! ਜੋ ਤੁਮ ਨੇ ਸਾਧ ਸੰਗ ਮੇਂ ਮੇਰੇ ਕੋ ਮਿਲਾਇਆ, ਤੋ ਤੁਮਾਰੀ ਬਾਣੀ ਜੋ ਰਾਮ ਨਾਮ ਰੂਪ ਹੈ, ਸੋ ਹਮ ਨੇ ਸੁਣੀ ਹੈ॥
Prof. Sahib Singhਹੇ ਸਰਬ-ਵਿਆਪਕ ਪ੍ਰਭੂ! ਜਦੋਂ ਤੂੰ ਆਪ ਹੀ (ਕਿਸੇ ਜੀਵ ਨੂੰ) ਸਾਧ ਸੰਗਤਿ ਵਿਚ ਮਿਲਾਂਦਾ ਹੈਂ, ਤਦੋਂ ਉਹ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਾ ਹੈ,

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਜਉ = ਜਦੋਂ। ਤੁਮਹਿ = ਤੂੰ ਆਪ ਹੀ। ਤਉ = ਤਦੋਂ।

SikhNet (Spanish)Cuando me guiaste hasta la Saad Sangat, la Sociedad de los Santos,

ਅਨਦੁ ਭਇਆ ਪੇਖਤ ਹੀ ਨਾਨਕ; ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥

anad bheaa pekhat hee naanak; prataap purakh nirabaanee |4|7|18| Ang 614

Sant Singh KhalsaNanak is in ecstasy, beholding the Glory of the Primal Lord of Nirvaanaa. ||4||7||18||
Manmohan SinghNanak is happy on seeing the glory of the unattached Perfect Lord.
Manmohan Singh (Punjabi)ਨਿਰਲੇਪ ਪ੍ਰਭੂ ਦੀ ਵਡਿਆਈ ਵੇਖ ਕੇ ਨਾਨਕ ਪ੍ਰਸੰਨ ਥੀ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਨਿਰਬਾਨੀ) ਨਿਰਦੁਖ ਪੁਰਸ! ਤੇਰੇ ਪਰਤਾਪ ਕੋ ਦੇਖਤੇ ਹੀ ਮੈਨੂੰ ਅਨੰਦ ਹੂਆ ਹੈ॥੪॥੭॥੧੮॥
Prof. Sahib Singhਹੇ ਨਾਨਕ! (ਆਖ-) (ਹੇ ਭਾਈ!) ਵਾਸ਼ਨਾ-ਰਹਿਤ ਸਰਬ-ਵਿਆਪਕ ਪ੍ਰਭੂ ਦਾ ਪਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ॥੪॥੭॥੧੮॥

ਪਦ ਅਰਥ ਪੇਖਤ ਹੀ = ਵੇਖਦਿਆਂ ਹੀ। ਪੁਰਖ = ਸਰਬ-ਵਿਆਪਕ। ਨਿਰਬਾਣੀ = ਵਾਸ਼ਨਾ-ਰਹਿਤ ॥੪॥੭॥੧੮॥

SikhNet (Spanish)escuché el Bani de Tu Palabra y Nanak, desde entonces, se deleita Viéndote, oh Glorioso Señor de Nirvana. (4‑7‑18)
Answers quote the Granth verbatim with Ang citations. AI commentary is not Gurbani and not a religious ruling.