ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ; ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥
jih mukh bed gaaeitree nikasai; so kiau brahaman bisar karai |
Sant Singh KhalsaO Brahmin, how can you forget the One, from whose mouth the Vedas and the Gayitri prayer issured forth?
Manmohan SinghHe, from whose mouth the Vedas and Gaytri have issued; why forgettest thou Him, O Brahman?
Manmohan Singh (Punjabi)ਜਿਸ ਦੇ ਮੁਖਾਰਬਿੰਦ ਤੋਂ ਵੇਦ ਅਤੇ ਗਾਇਤ੍ਰੀ ਨਿਕਲੇ ਹਨ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ, ਹੇ ਬ੍ਰਾਹਮਣ!
Fareedkot Teekaਜਿਸ ਪਰਮੇਸਰ ਕੇ ਮੁਖ ਸੇਂ ਬੇਦ ਔ ਗਾਇਤ੍ਰੀ ਪ੍ਰਗਟੇ ਹੈਂ, ਹੇ ਬ੍ਰਹਮਨ! ਤਿਸ ਪਰਮੇਸਰ ਕੋ ਕਿਉਂ ਬਿਸਾਰਨਾਂ ਕਰਤਾ ਹੈਂ; ਵਾ ਜਿਸ ਤੁਮਾਰੇ ਮੁਖ ਤੇ ਬੇਦ ਅਰ ਗਾਇਤ੍ਰੀ ਨਿਕਸਤੇ ਹੈਂ, ਜੋ ਬ੍ਰਹਮਣ ਬੇਦ ਗਾਇਤ੍ਰੀ ਪੜੇ ਸੋ ਕਿਸ ਵਾਸਤੇ ਹਰਿ ਵਿਸਾਰਨ ਕਰੇ, ਤੁਮ ਕੋ ਜਰੂਰ ਯਾਦ ਕਰਨਾ ਚਾਹੀਏ॥
Prof. Sahib Singhਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ?ਪਦ ਅਰਥ ਜਿਹ ਮੁਖ = ਜਿਸ ਪਰਮਾਤਮਾ ਦੇ ਮੂੰਹ ਵਿਚੋਂ। ਨਿਕਸੈ = ਨਿਕਲਦਾ ਹੈ। ਬਿਸਰੁ ਕਰੈ = ਵਿਸਾਰਦਾ ਹੈ।
SikhNet (Spanish)¿Por qué el brahmán que recita los Vedas y el Gayitri, se olvida de Dios?
ਜਾ ਕੈ ਪਾਇ ਜਗਤੁ ਸਭੁ ਲਾਗੈ; ਸੋ ਕਿਉ ਪੰਡਿਤੁ ਹਰਿ. ਨ ਕਹੈ ॥੧॥
jaa kai paae jagat sabh laagai; so kiau panddit har. na kahai |1|
Sant Singh KhalsaThe whole world falls at His feet; why don't you chant the Name of that Lord, O Pandit? ||1||
Manmohan SinghHe, to whose feet the whole world repairs; why utterest thou not the Name of that God, O Pandit?
Manmohan Singh (Punjabi)ਜਿਸ ਦੇ ਪੈਰੀਂ ਸਾਰਾ ਜਹਾਨ ਪੈਂਦਾ ਹੈ, ਤੂੰ ਉਸ ਹਰੀ ਦੇ ਨਾਮ ਦਾ ਉਚਾਰਨ ਕਿਉਂ ਨਹੀਂ ਰਕਦਾ, ਹੇ ਪੰਡਤ?
Fareedkot Teekaਜਿਸ ਕੀ ਚਰਨੀ ਜਗਤ ਸਭ ਲਾਗਤਾ ਹੈ, ਹੇ ਪੰਡਤ! ਤੂੰ (ਸੋ) ਤਿਸ ਹਰੀ ਕੋ ਕਿਉਂ ਨਹੀਂ ਕਹਿਤਾ ਹੈ; ਵਾ ਜਿਸ ਤੁਮਾਰੀ ਚਰਨੀ ਸਭ ਜਗਤ ਲਾਗਤਾ ਹੈ, ਸੋ ਤੂੰ ਹਰੀ ਨਾਮ ਕਿਉਂ ਨਹੀਂ ਕਹਿਤਾ ਹੈਂ॥੧॥
Prof. Sahib Singhਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ॥੧॥ਪਦ ਅਰਥ ਜਾ ਕੈ ਜਾਇ = ਜਿਸ ਦੇ ਪੈਰ ਉੱਤੇ, ਜਿਸ ਦੀ ਪੈਰੀਂ ॥੧॥
SikhNet (Spanish)¿Por qué aquél ante quien se postra todo el mundo, no recita el Nombre? (1)
ਕਾਹੇ ਮੇਰੇ ਬਾਮੑਨ; ਹਰਿ. ਨ ਕਹਹਿ ॥
kaahe mere baaman; har. na kaheh |
Sant Singh KhalsaWhy, O my Brahmin, do you not chant the Lord's Name?
Manmohan SinghO my Brahman, why repeatest thou not the Lord's Name?
Manmohan Singh (Punjabi)ਹੇ ਮੈਂਡੇ ਬ੍ਰਾਹਮਣ! ਤੂੰ ਕਿਉਂ ਸਾਈਂ ਦਾ ਜਾਪ ਨਹੀਂ ਕਰਦਾ?
Fareedkot Teekaਮੇਰੇ ਸਾਥ ਕਿਸ ਵਾਸਤੇ ਝਗੜਾ ਕਰਤਾ ਹੈਂ, ਹੇ ਬਾਹਮਨ! ਤੂੰ ਹਰੀ ਨਾਮ ਕਿਉਂ ਨਹੀਂ ਕਹਿਤਾ?
Prof. Sahib Singhਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?ਪਦ ਅਰਥ ਬਾਮ੍ਹ੍ਹਨ = ਹੇ ਬ੍ਰਾਹਮਣ! {ਨੋਟ: ਪਹਿਲੀ ਤੁਕ ਵਿਚ ਲਫ਼ਜ਼ 'ਬ੍ਰਹਮਨ' ਕਰਤਾ ਕਾਰਕ ਇਕ-ਵਚਨ ਹੈ, 'ਰਹਾਉ' ਵਿਚ ਲਫ਼ਜ਼ 'ਬਾਮ੍ਹ੍ਹਨ' ਸੰਬੋਧਨ ਇਕ-ਵਚਨ ਹੈ)।
SikhNet (Spanish)Oh, brahmán, ¿por qué no recitas el Nombre de Dios?
ਰਾਮੁ. ਨ ਬੋਲਹਿ; ਪਾਡੇ ਦੋਜਕੁ ਭਰਹਿ ॥੧॥ ਰਹਾਉ ॥
raam. na boleh; paadde dojak bhareh |1| rahaau |
Sant Singh KhalsaIf you don't chant the Lord's Name, O Pandit, you will only suffer in hell. ||1||Pause||
Manmohan SinghIf thou utterest not the Master's Name, then thou shalt suffer great agony. Pause.
Manmohan Singh (Punjabi)ਜੇ ਤੂੰ ਮਾਲਕ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਤਾਂ ਤੂੰ ਬੜੀ ਮੁਸੀਬਤ ਭੋਗੇਂਗਾ। ਠਹਿਰਾਉ।
Fareedkot Teekaਹੇ ਪੰਡਤ! ਤੂੰ ਰਾਮ ਨਹੀਂ ਬੋਲਤਾ ਔ ਵਤੰਡਾ ਕਰਤਾ ਹੈਂ। ਇਸੀ ਤੇ ਦੋਜਕ ਮਰਤਾ ਹੈਂ ਵਾ ਦੋਜਖ ਮੇਂ ਇਨ ਮੰਦਕਰਮੋਂ ਕਾ ਫਲ੍ਹ ਦੁਖ (ਭਰੈ) ਪਾਵੈਗਾ॥੧॥ ਰਹਾਉ ॥
Prof. Sahib Singhਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ ॥੧॥ ਰਹਾਉ ॥
SikhNet (Spanish)Aquél que no recita el Nombre del Señor cae presa del pozo oscuro de sus pasiones.(1-Pausa)
ਆਪਨ ਊਚ. ਨੀਚ ਘਰਿ ਭੋਜਨੁ; ਹਠੇ ਕਰਮ ਕਰਿ ਉਦਰੁ ਭਰਹਿ ॥
aapan aooch. neech ghar bhojan; hatthe karam kar udar bhareh |
Sant Singh KhalsaYou think that you are high, but you take food from the houses of the lowly; you fill up your belly by forcibly practicing your rituals.
Manmohan SinghThou callest thyself high, but thou takest food in the houses of the low. Practising obstinate deeds, thou fillest thy belly.
Manmohan Singh (Punjabi)ਤੂੰ ਆਪਣੇ ਆਪ ਨੂੰ ਉੱਚਾ ਆਖਦਾ ਹੈਂ, ਪਰ ਤੂੰ ਨੀਵਿਆਂ ਦੇ ਘਰਾਂ ਵਿੱਚੱ ਰੋਟੀਆਂ ਖਾਂਦਾ ਹੈ। ਜ਼ਿੱਦ ਵਾਲੇ ਅਮਲ ਕਮਾ ਕੇ ਤੂੰ ਆਪਣਾ ਢਿਡ ਭਰਦਾ ਹੈਂ।
Fareedkot Teekaਆਪ ਊਚਾ ਬਨਤਾ ਹੈਂ ਔ ਨੀਚੋਂ ਕੇ ਘਰੋਂ ਮੇਂ ਭੋਜਨ ਖਾਤਾ ਹੈਂ। ਹਠ ਕੇ ਕਰਮ ਕਰ ਕੇ ਹੀ ਤੂੰ ਪੇਟ ਭਰਤਾ ਹੈਂ, ਭਾਵ ਬਿਨਾ ਸਰਧਾ ਤੇ ਹਠ ਕਰ ਕੇ ਲੈਂਦਾ ਹੈਂ॥
Prof. Sahib Singhਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ।ਪਦ ਅਰਥ ਉਦਰੁ = ਪੇਟ।
SikhNet (Spanish)Piensas que eres de alta casta, pero te alimentas de los pobres; instalando a la fuerza tus ritos te llenas el estómago;
ਚਉਦਸ ਅਮਾਵਸ ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ. ਕੂਪਿ ਪਰਹਿ ॥੨॥
chaudas amaavas rach rach maangeh; kar deepak lai. koop pareh |2|
Sant Singh KhalsaOn the fourteenth day, and the night of the new moon, you go out begging; even though you hold the lamp in your hands, still, you fall into the pit. ||2||
Manmohan SinghOn the fourteenth and no-moon day, thou embellishingly beggest and taking a lamp in thy hand, thou fallest into the well.
Manmohan Singh (Punjabi)ਚੌਧਵੀਂ ਅਤੇ ਮੱਸਿਆ ਦੇ ਦਿਹਾੜੇ ਤੂੰ ਬਣਾ ਸੁਆਰ ਕੇ ਮੰਗਦਾ ਹੈਂ ਅਤੇ ਆਪਣੇ ਹੱਥ ਵਿੱਚੱ ਦੀਵਾ ਲੈ ਕੇ ਤੂੰ ਖੂਹ ਵਿੱਚ ਡਿੱਗਦਾ ਹੈਂ।
Fareedkot Teekaਚੌਦੇਂ ਔ ਅਮਾਵਸ ਆਦੀ ਪੁਰਖੋਂ ਮੇਂ ਬਨਾਇ ਬਨਾਇ ਕਰ ਮਾਂਗਤਾ ਹੈਂ, ਭਾਵ ਤਿਲਕ ਛਾਪੇ ਆਦਿ ਲਗਾਇ ਕੇ ਹਾਥ ਮੇਂ ਸਾਸਤ੍ਰ ਰੂਪ ਦੀਪਕ ਲੀਆ ਹੈ, ਫੇਰ ਭੀ ਤੂੰ ਅਗ੍ਯਾਤਤਾ ਵਾ ਪਤਿਗ੍ਰਹੁ ਰੂਪ ਕੂਏ ਮੇਂ ਪੜਤਾ ਹੈਂ॥੨॥
Prof. Sahib Singhਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ ॥੨॥ਪਦ ਅਰਥ ਰਚਿ ਰਚਿ = (ਬਨਾਉਟੀ) ਬਣਾ ਬਣਾ ਕੇ। ਕਰ ਦੀਪਕੁ = ਹੱਥਾਂ ਉੱਤੇ ਦੀਵਾ। ਕੂਪਿ = ਖੂਹ ਵਿਚ ॥੨॥
SikhNet (Spanish)en el día catorce y en la noche de la luna nueva, pides caridad y así caes en el pozo oscuro con todo y lámpara. (2)
ਤੂੰ ਬ੍ਰਹਮਨੁ. ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ ਕੈਸੇ, ਕੈ ਬਨਹਿ ॥
toon brahaman. mai kaaseek julahaa; muhi tohi baraabaree kaise, kai baneh |
Sant Singh KhalsaYou are a Brahmin, and I am only a weaver from Benares. How can I compare to you?
Manmohan SinghThou art a Brahman and I a weaver of Banaras. How and in what way can I beat par with thee?
Manmohan Singh (Punjabi)ਤੂੰ ਬ੍ਰਾਹਮਣ ਹੈਂ ਤੇ ਮੈਂ ਬਨਾਰਸ ਦਾ ਇਕ ਜੁਲਾਹਾ। ਕਿਸ ਤਰ੍ਹਾਂ ਅਤੇ ਕਿਸ ਤਰੀਕੇ ਨਾਲ ਮੈਂ ਤੇਰੀ ਤੁਲਨਾ ਕਰ ਸਕਦਾ ਹਾਂ?
Fareedkot Teekaਤੂੰ ਤੌ ਬ੍ਰਹਮਨ ਹੈਂ ਔ ਮੈਂ ਕਾਂਸੀ ਕੇ ਰਹਿਨੇ ਵਾਲਾ ਜੁਲਾਹਾ ਹੂੰ। ਮੇਰੀ ਤੇਰੀ ਬਰਾਬਰੀ ਕੈਸੇ ਕਰ ਬਨੇ ਹੈ?
Prof. Sahib Singhਤੂੰ (ਆਪਣੇ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ), ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗ਼ਰੀਬ) ਜੁਲਾਹ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗੱਲ ਆਪਣੇ ਮਾਣ ਵਿਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ)।ਪਦ ਅਰਥ ਕਾਸੀਕ = ਕਾਸ਼ੀ ਦਾ।
SikhNet (Spanish)Eres brahmán mientras yo un tejedor de Kashi; ¿cómo podemos ser iguales?
ਹਮਰੇ. ਰਾਮ ਨਾਮ ਕਹਿ ਉਬਰੇ; ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥
hamare. raam naam keh ubare; bed bharose paandde ddoob mareh |3|5|
Sant Singh KhalsaChanting the Lord's Name, I have been saved; relying on the Vedas, O Brahmin, you shall drown and die. ||3||5||
Manmohan SinghUttering the Lord's Name, I am saved and thou, O Pandit, by relying on the Vedas shalt be drowned to death.
Manmohan Singh (Punjabi)ਸਾਈਂ ਦੇ ਨਾਮ ਨੂੰ ਉਚਾਰ ਕੇ ਮੈਂ ਬੱਚ ਗਿਆ ਹਾਂ, ਤੇ ਤੂੰ ਹੇ ਪੰਡਤ! ਵੇਦਾਂ ਤੇ ਵਿਸ਼ਵਾਸ ਰੱਖ ਕੇ ਡੁੱਬ ਮਰੇਂਗਾ।
Fareedkot Teekaਹਮਰੇ ਨਿਸਚੇ ਮੇਂ ਤੋ ਏਹ ਹੈ ਕਿ ਰਾਮ ਨਾਮ ਕਰ ਕੇ ਹਮ ਤੋ (ਉਬਰੇ) ਬਚ ਗਏ ਹੈਂ ਅਰ ਤੂੰ ਬੇਦ ਕੇ ਭਰੋਸੇ ਮੇਂ ਲਗਾ ਹੈਂ, ਭਾਵ ਭਜਨ ਤਿਆਗ ਵਿਦ੍ਯਾ ਕੇ ਅਭਿਮਾਨ ਮੇਂ ਗਾਫਲ ਹੋ ਰਹਾ ਹੈਂ। ਇਸ ਤੇ ਹੇ ਪਾਂਡੇ! ਤੂੰ ਸੰਸਾਰ ਮੇਂ ਡੂਬ ਮਰੇਂਗਾ। ਚਿਤ ਕੇ ਟਿਕਾਵਨ ਕੋ ਵੈਰਾਟ ਕਾ ਧਿਆਨ ਕਹਿਤੇ ਹੈਂ॥੩॥੫॥
Prof. Sahib Singhਪਰ ਅਸੀਂ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ ॥੩॥੫॥ਪਦ ਅਰਥ ਉਬਰੇ = (ਸੰਸਾਰ-ਸਮੁੰਦਰ ਤੋਂ) ਬਚ ਗਏ ॥੩॥੫॥
* ਨੋਟ: ਕਬੀਰ ਜੀ ਦੇ ਖ਼ਿਆਲ ਅਨੁਸਾਰ ਮੱਸਿਆ-ਸੰਗ੍ਰਾਂਦ ਆਦਿਕ ਬਨਾਵਟੀ ਥਿੱਤਾਂ ਬਣਾਣ ਵਾਲਿਆਂ ਨੇ ਆਪਣੀ ਉਦਰ-ਪੂਰਨਾ ਦੀ ਖ਼ਾਤਰ ਹੀ ਬਣਾਈਆਂ ਹੋਈਆਂ ਹਨ। ਤੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
SikhNet (Spanish)Mientras te ahogas, con todo y tu fe en los Vedas, yo soy salvado recitando el Nombre del Señor. (3-5)