ੴ

ਸਿੱਖਬਾਣੀ · SikhBani

Ang 970

Sri Guru Granth Sahib · Raag Raamkalee · 5 shabads, 34 lines
Translations
Shabad Bhagat Kabir Ji Raag Raamkalee continued from Ang 969

ਪੂਰਬ ਜਨਮ. ਹਮ ਤੁਮੑਰੇ ਸੇਵਕ; ਅਬ ਤਉ ਮਿਟਿਆ. ਨ ਜਾਈ ॥

poorab janam. ham tumare sevak; ab tau mittiaa. na jaaee |

Sant Singh KhalsaIn my past life, I was Your servant; now, I cannot leave You.
Manmohan SinghIn the former birth, I was Thy slave. I can give up Thee not now.
Manmohan Singh (Punjabi)ਪਿਛਲੇ ਜਨਮ ਵਿੱਚ ਮੈਂ ਤੇਰਾ ਗੁਮਾਸ਼ਤਾ ਸੀ। ਹੁਣ ਮੈਂ ਤੈਨੂੰ ਛੱਡ ਨਹੀਂ ਸਕਦਾ।
Fareedkot Teekaਪਿਛਲੇ ਜਨਮ ਭੀ ਹਮ ਤੁਮਾਰੇ ਹੀ ਸੇਵਕ ਥੇ, ਭਾਵ ਪਰੰਪਰਾ ਭਗਤੀ ਕਰਤੇ ਆਏ ਹਾਂ ਵਾ ਪੂਰਬ ਜਨਮ ਮੇਂ ਬ੍ਰਹਮਚਾਰੀ ਹੋ ਕਰ ਰਾਮਾ ਨੰਦ ਜੀ ਕੇ ਪਾਸ ਵਿਦ੍ਯਾ ਪੜਤੇ ਥੇ। ਰਵਦਾਸ, ਕਬੀਰ, ਧੰਨਾ, ਸੈਨੁ, ਨਾਮਦੇਵ, ਚਮਾਰ ਕੇ ਗੁਮਾਸਤੇ ਕਾ ਅੰਨ ਗ੍ਰਹਣ ਕਰ ਕੇ ਤੇ ਇਨ ਸਭ ਕੋ ਰਾਮਾ ਨੰਦਾ ਜੀ ਨੇ ਸ੍ਰਾਪੁ ਦੀਆ। ਏਹੁ ਕਥਾ ਭਗਤ ਮਾਲ ਮੇਂ ਪ੍ਰਸਿਧ ਹੈ। ਅਬ ਭੀ ਤੌ ਤੇਰੀ ਸੇਵਕੀ ਸੇ ਮਿਟਿਆ ਨਹੀਂ ਜਾਤਾ॥
Prof. Sahib Singhਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ।

ਪਦ ਅਰਥ ਮਿਟਿਆ = ਹਟਿਆ।

SikhNet (Spanish)En mi vida pasada fui también Tu Sirviente; ¿cómo podría Negarte ahora?

ਤੇਰੇ ਦੁਆਰੈ. ਧੁਨਿ ਸਹਜ ਕੀ; ਮਾਥੈ ਮੇਰੇ ਦਗਾਈ ॥੨॥

tere duaarai. dhun sehaj kee; maathai mere dagaaee |2|

Sant Singh KhalsaThe celestial sound current resounds at Your Door. Your insignia is stamped upon my forehead. ||2||
Manmohan SinghThe celestial strain resounds at Thy door and on my forehead is inscribed Thine seal.
Manmohan Singh (Punjabi)ਤੇਰੇ ਦਰ ਤੇ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਮੇਰੇ ਮਸਤਕ ਉੱਤੇ ਮੇਰੀ ਮੋਹਰ ਲੱਗੀ ਪਈ ਹੈ।
Fareedkot Teekaਤੇਰੇ ਦੁਆਰੇ ਪਰ ਧੁਨੀ ਸਾਂਤਕੀ ਕਰਨੀ ਏਹੁ ਮੇਰੇ ਮਾਥੇ ਪਰ ਦਗਾਈ ਹੂਈ ਹੈ, ਭਾਵ ਹਮਾਰੇ ਸਿਰ ਪਰ ਜੋ ਭਗਤ ਨਾਮ ਹੈ ਏਹ ਚਿੰਨ ਵਾ ਕਾਰ ਪਈ ਹੂਈ ਹੈ॥੨॥
Prof. Sahib Singhਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥

ਪਦ ਅਰਥ ਧੁਨਿ = ਆਵਾਜ਼, ਲਗਨ, ਰੌ। ਮਾਥੈ ਮੇਰੇ ਦਗਾਈ = ਮੇਰੇ ਮੱਥੇ ਉੱਤੇ ਦਾਗੀ ਗਈ ਹੈ, ਮੇਰੇ ਮੱਥੇ ਉਤੇ ਉੱਕਰੀ ਗਈ ਹੈ, ਮੇਰੇ ਭਾਗਾਂ ਵਿਚ ਆ ਗਈ ਹੈ, ਮੈਨੂੰ ਪ੍ਰਾਪਤ ਹੋ ਗਈ ਹੈ ॥੨॥

SikhNet (Spanish)En Tu Puerta resuena la Melodía Celestial y sobre mi frente está puesta Tu Marca. (2)

ਦਾਗੇ ਹੋਹਿ. ਸੁ ਰਨ ਮਹਿ ਜੂਝਹਿ; ਬਿਨੁ ਦਾਗੇ. ਭਗਿ ਜਾਈ ॥

daage hohi. su ran meh joojheh; bin daage. bhag jaaee |

Sant Singh KhalsaThose who are branded with Your brand fight bravely in battle; those without Your brand run away.
Manmohan SinghThey who are branded, fight bravely in battle and the unstamped ones flee away.
Manmohan Singh (Punjabi)ਜਿਨ੍ਹਾਂ ਦੇ ਠੱਪਾ ਲੱਗਿਆ ਹੋਇਆ ਹੈ, ਉਹ ਲੜਾਈ ਵਿੱਚ ਬਹਾਦਰੀ ਨਾਲ ਲੜਦੇ ਹਨ, ਜਿਨ੍ਹਾਂ ਦੇ ਠੱਪਾ ਨਹੀਂ ਲੱਗਾ, ਉਹ ਭੱਜ ਜਾਂਦੇ ਹਨ।
Fareedkot Teekaਜੋ ਦਾਗੇ ਹੂਏ ਹੋਤੇ ਹੈਂ, ਸੋ ਰਨ ਮੇਂ ਲੜਤੇ ਹੈਂ ਔ ਜੋ ਬਿਨ ਦਾਗੇ ਹੈਂ, ਸੋ ਭਾਜ ਜਾਤੇ ਹੈਂ, ਲੜਤੇ ਨਹੀਂ ਹੈਂ। ਕਿਸੀ ਦੇਸ ਮੇਂ ਸੂਰਮਿਓਂ ਕੋ ਦਾਗ ਦੀਆ ਜਾਤਾ ਹੈ। ਤੈਸੇ ਜਿਨ ਕੋ ਗੁਰਉਪਦੇਸ ਰੂਪ ਦਾਗ ਹੋਤਾ ਹੈ, ਸੋ ਆਸੁਰੀ ਸੰਪਤਿ ਸਾਥ ਲੜਤੇ ਹੈਂ ਔ ਨਿਗੁਰੇ ਕਾਇਰੋਂ ਕੋ ਬਿਕਾਰ ਜੀਤ ਲੇਤੇ ਹੈਂ॥
Prof. Sahib Singhਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ।

ਪਦ ਅਰਥ ਦਾਗੇ ਹੋਹਿ = ਜਿਨ੍ਹਾਂ ਉੱਤੇ ਨਿਸ਼ਾਨ ਹੁੰਦਾ ਹੈ। ਰਨ = ਲੜਾਈ ਦਾ ਮੈਦਾਨ। ਜੂਝਹਿ = ਲੜ ਮਰਦੇ ਹਨ।

SikhNet (Spanish)El que tiene tal estampa pelea en el campo de batalla de la vida; sin ella, uno huye.

ਸਾਧੂ ਹੋਇ ਸੁ ਭਗਤਿ ਪਛਾਨੈ; ਹਰਿ ਲਏ ਖਜਾਨੈ ਪਾਈ ॥੩॥

saadhoo hoe su bhagat pachhaanai; har le khajaanai paaee |3|

Sant Singh KhalsaOne who becomes a Holy person, appreciates the value of devotional worship to the Lord. The Lord places him in His treasury. ||3||
Manmohan Singhhe, who is a saint, knows the worth of the Lord's devotional service and the Lord puts him in His treasury.
Manmohan Singh (Punjabi)ਜੋ ਸੰਤ ਹੈ, ਉਹ ਸੁਆਮੀ ਦੀ ਪ੍ਰੇਮਮਈ ਸੇਵਾ ਦੀ ਕਦਰ ਨੂੰ ਜਾਣਦਾ ਹੈ ਅਤੇ ਸੁਆਮੀ ਉਸ ਨੂੰ ਆਪਦੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ।
Fareedkot Teekaਜੋ ਸ੍ਰੇਸਟ ਹੋਵੈ ਸੋਈ ਭਗਤੀ ਕੋ ਪਛਾਨਤਾ ਹੈ, ਤਿਸ ਕੋ ਹਰੀ ਅਪਨੇ ਸਰੂਪ ਖਜਾਨੇ ਮੇਂ ਪਾਇ ਲੇਤਾ ਹੈ॥੩॥
Prof. Sahib Singh(ਭਾਵ) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥

ਪਦ ਅਰਥ ਲਏ ਖਜਾਨੈ ਪਾਈ = ਕਬੂਲ ਕਰ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ ॥੩॥

SikhNet (Spanish)Sí, el que es un Santo se vuelve un Devoto de Dios y Lo atesora en su mente. (3)

ਕੋਠਰੇ ਮਹਿ ਕੋਠਰੀ; ਪਰਮ ਕੋਠੀ ਬੀਚਾਰਿ ॥

kotthare meh kottharee; param kotthee beechaar |

Sant Singh KhalsaIn the fortress is the chamber; by contemplative meditation it becomes the supreme chamber.
Manmohan SinghIn the body-house is the chamber of the mind, which becomes the excellent chamber through the Lord's meditation.
Manmohan Singh (Punjabi)ਸਰੀਰ ਦੇ ਘਰ ਅੰਦਰ ਮਨ ਦੀ ਕੋਠੜੀ ਹੈ, ਜੋ ਸੁਆਮੀ ਦੀ ਸਿਮਰਨ ਰਾਹੀਂ ਮਹਾਨ ਸ੍ਰੇਸ਼ਟ ਕੋਠੜੀ ਥੀ ਵੰਝਦੀ ਹੈ।
Fareedkot Teekaਵਾ ਸਰੀਰੁ ਕੋਠੇ ਮੇਂ ਹਿਰਦੇ ਰੂਪ ਕੋਠਰੀ ਹੈ ਤਿਸ ਮੇਂ ਪਰਮ ਕੋਠੀ ਬੀਚਾਰ ਹੈ॥
Prof. Sahib Singh(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ।

ਪਦ ਅਰਥ ਪਰਮ = ਸਭ ਤੋਂ ਚੰਗੀ। ਕੋਠਰਾ = ਨਿੱਕਾ ਜਿਹਾ ਕੋਠਾ। ਬੀਚਾਰਿ = ਨਾਮ ਦੀ ਵਿਚਾਰ ਨਾਲ।

SikhNet (Spanish)Dentro de la casa del cuerpo está el cuarto de la mente y en ese cuarto está el clóset de la Sabiduría,

ਗੁਰਿ ਦੀਨੀ ਬਸਤੁ. ਕਬੀਰ ਕਉ; ਲੇਵਹੁ ਬਸਤੁ ਸਮੑਾਰਿ ॥੪॥

gur deenee basat. kabeer kau; levahu basat samaar |4|

Sant Singh KhalsaThe Guru has blessed Kabeer with the commodity, saying, "Take this commodity; cherish it and keep it secure." ||4||
Manmohan SinghThe Guru has blessed Kabir with the Name commodity, saying: "Have thou the Name commodity and guard it".
Manmohan Singh (Punjabi)ਗੁਰਦੇਵ ਜੀ ਨੇ ਕਬੀਰ ਨੂੰ ਨਾਮ ਦੀ ਵਸਤੂ ਇਹ ਆਖ ਕੇ ਪ੍ਰਦਾਨ ਕੀਤੀ ਹੈ, ਤੂੰ ਨਾਮ ਦੀ ਵਸਤੂ ਨੂੰ ਲੈ ਅਤੇ ਇਸ ਨੂੰ ਸਾਂਭ ਕੇ ਰਖ।
Fareedkot Teekaਤਿਸ ਬਿਚਾਰ ਤੇ ਆਤਮ ਰੂਪ ਵਸਤੂ ਮੁਝ ਕੋ ਗੁਰੋਂ ਨੇ ਦੇਈ ਹੈ, ਸੋ ਤਿਸ ਕੋ ਸਮਾਲ ਲੇਤਾ ਹਾਂ ਭਾਵ ਧਾਰਨ ਕੀਆ⁽¹⁾ ਹੈ॥੪॥
Prof. Sahib Singhਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥

ਪਦ ਅਰਥ ਗੁਰਿ = ਗੁਰੂ ਨੇ। ਬਸਤੁ = ਨਾਮ-ਪਦਾਰਥ। ਸਮ੍ਹ੍ਹਾਰਿ = ਸਾਂਭ ਕੇ ॥੪॥

SikhNet (Spanish)sí, el Guru ha bendecido a Kabir con ese Tesoro y él lo guarda con gran Amor.

ਕਬੀਰਿ. ਦੀਈ ਸੰਸਾਰ ਕਉ; ਲੀਨੀ ਜਿਸੁ ਮਸਤਕਿ ਭਾਗੁ ॥

kabeer. deeee sansaar kau; leenee jis masatak bhaag |

Sant Singh KhalsaKabeer gives it to the world, but he alone receives it, upon whose forehead such destiny is recorded.
Manmohan SinghKabir gives it to the world, but he alone receives it, on whose forehead good fortune is recorded.
Manmohan Singh (Punjabi)ਕਬੀਰ ਇਸ ਨੂੰ ਦੁਨੀਆ ਨੂੰ ਦੇ ਦਿੰਦਾ ਹੈ, ਪਰ ਕੇਵਲ ਉਹ ਹੀ ਉਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਕਬੀਰ ਜੀ ਕਹਿਤੇ ਹੈਂ: ਹਮ ਨੇ ਸੰਸਾਰ ਕੋ ਦਈ ਹੈ, ਪਰੰਤੂ ਲਈ ਉਸ ਨੇ ਹੈ ਜਿਸ ਕੇ ਮਸਤਕ ਕੇ ਵਡੇ ਭਾਗ ਹੈਂ॥
Prof. Sahib Singhਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ।

ਪਦ ਅਰਥ ਦੀਈ = ਦਿੱਤੀ ਹੈ। ਮਸਤਕਿ = ਮੱਥੇ ਉੱਤੇ।

SikhNet (Spanish)Dice Kabir, Dios ha bendecido al mundo entero con ese Tesoro, pero sólo lo descubre aquél que tiene su Destino despierto.

ਅੰਮ੍ਰਿਤ ਰਸੁ ਜਿਨਿ ਪਾਇਆ; ਥਿਰੁ ਤਾ ਕਾ ਸੋਹਾਗੁ ॥੫॥੪॥

amrit ras jin paaeaa; thir taa kaa sohaag |5|4|

Sant Singh KhalsaPermanent is the marriage, of one who receives this ambrosial essence. ||5||4||
Manmohan SinghEver-stable is the married life of her, who is blessed with this immortalising Nectar.
Manmohan Singh (Punjabi)ਸਦੀਵੀ ਸਥਿਰ ਹੈ ਉਸ ਦਾ ਵਿਆਹੁਤਾ ਜੀਵਨ, ਜਿਸ ਨੂੰ ਇਸ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਦੀ ਦਾਤ ਮਿਲੀ ਹੈ।
Fareedkot Teekaਜਿਸ ਨੇ ਇਹੁ ਆਤਮ ਰਸ ਅੰਮ੍ਰਤ ਰੂਪ ਪਾਇਆ ਹੈ, ਤਿਸੀ ਕਾ ਸੁਹਾਗ ਪਤੀ ਪਰਮੇਸਰ ਸੁਖਥਿਰ ਹੂਆ ਹੈ, ਭਾਵ ਉਹੀ ਜਨਮ ਮਰਨ ਦੁਖ ਸੇ ਰਹਿਤ ਹੂਆ ਹੈ॥੫॥੪॥☬ਏਕ ਪੰਡਤ ਜਾਤ ਅਭਿਮਾਨੀ ਝਗੜਨੇ ਲਾਗਾ। ਤਿਸ ਪ੍ਰਤੀ ਭਜਨ ਕਰਨੇ ਕਾ ਉਪਦੇਸ ਕਹਿਤੇ ਹੈਂ:
Prof. Sahib Singhਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਥਿਰੁ = ਸਦਾ ਟਿਕੇ ਰਹਿਣ ਵਾਲਾ। ਸੋਹਾਗੁ = {Skt. सौभाग्य = good luck} ਚੰਗੀ ਕਿਸਮਤ ॥੫॥੪॥

ਸ਼ਬਦ ਦਾ ਭਾਵ: ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਦੁਨੀਆ ਦੇ ਵਿਕਾਰ ਮਨੁੱਖ ਦੇ ਨੇੜੇ ਨਹੀਂ ਢੁੱਕਦੇ। ਪਰ ਇਹ ਦਾਤ ਕਿਸੇ ਭਾਗਾਂ ਵਾਲੇ ਨੂੰ ਗੁਰੂ ਪਾਸੋਂ ਮਿਲਦੀ ਹੈ। * ਨੋਟ: ਜਿਸ ਮਨੁੱਖ ਦੇ ਆਪਣੇ ਸਿਰ ਉੱਤੇ ਕੇਸ ਨਾਹ ਹੋਣ, ਉਹ ਇਹ ਮੁਹਾਵਰਾ ਵਰਤ ਨਹੀਂ ਸਕਦਾ ਸੁਭਾਵਿਕ ਹੀ ਮਨੁੱਖ ਦੀ ਬੋਲੀ ਆਪਣੇ ਰੋਜ਼ਾਨਾ ਜੀਵਨ-ਅਨੁਸਾਰ ਹੋ ਜਾਂਦੀ ਹੈ। ਕਬੀਰ ਜੀ ਕੇਸਾਧਾਰੀ ਸਨ।

SikhNet (Spanish)Eterno es el Consorte de aquél que es bendecido con este Néctar. (5-4)

Open this shabad (12 lines, Angs 969-970) →

Shabad Bhagat Kabir Ji Raag Raamkalee

ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ; ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥

jih mukh bed gaaeitree nikasai; so kiau brahaman bisar karai |

Sant Singh KhalsaO Brahmin, how can you forget the One, from whose mouth the Vedas and the Gayitri prayer issured forth?
Manmohan SinghHe, from whose mouth the Vedas and Gaytri have issued; why forgettest thou Him, O Brahman?
Manmohan Singh (Punjabi)ਜਿਸ ਦੇ ਮੁਖਾਰਬਿੰਦ ਤੋਂ ਵੇਦ ਅਤੇ ਗਾਇਤ੍ਰੀ ਨਿਕਲੇ ਹਨ! ਤੂੰ ਉਸ ਨੂੰ ਕਿਉਂ ਭੁਲਾਉਂਦਾ ਹੈਂ, ਹੇ ਬ੍ਰਾਹਮਣ!
Fareedkot Teekaਜਿਸ ਪਰਮੇਸਰ ਕੇ ਮੁਖ ਸੇਂ ਬੇਦ ਔ ਗਾਇਤ੍ਰੀ ਪ੍ਰਗਟੇ ਹੈਂ, ਹੇ ਬ੍ਰਹਮਨ! ਤਿਸ ਪਰਮੇਸਰ ਕੋ ਕਿਉਂ ਬਿਸਾਰਨਾਂ ਕਰਤਾ ਹੈਂ; ਵਾ ਜਿਸ ਤੁਮਾਰੇ ਮੁਖ ਤੇ ਬੇਦ ਅਰ ਗਾਇਤ੍ਰੀ ਨਿਕਸਤੇ ਹੈਂ, ਜੋ ਬ੍ਰਹਮਣ ਬੇਦ ਗਾਇਤ੍ਰੀ ਪੜੇ ਸੋ ਕਿਸ ਵਾਸਤੇ ਹਰਿ ਵਿਸਾਰਨ ਕਰੇ, ਤੁਮ ਕੋ ਜਰੂਰ ਯਾਦ ਕਰਨਾ ਚਾਹੀਏ॥
Prof. Sahib Singhਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ੍ਰੀ (ਆਦਿਕ) ਨਿਕਲੇ (ਮੰਨਦਾ) ਹੈ?

ਪਦ ਅਰਥ ਜਿਹ ਮੁਖ = ਜਿਸ ਪਰਮਾਤਮਾ ਦੇ ਮੂੰਹ ਵਿਚੋਂ। ਨਿਕਸੈ = ਨਿਕਲਦਾ ਹੈ। ਬਿਸਰੁ ਕਰੈ = ਵਿਸਾਰਦਾ ਹੈ।

SikhNet (Spanish)¿Por qué el brahmán que recita los Vedas y el Gayitri, se olvida de Dios?

ਜਾ ਕੈ ਪਾਇ ਜਗਤੁ ਸਭੁ ਲਾਗੈ; ਸੋ ਕਿਉ ਪੰਡਿਤੁ ਹਰਿ. ਨ ਕਹੈ ॥੧॥

jaa kai paae jagat sabh laagai; so kiau panddit har. na kahai |1|

Sant Singh KhalsaThe whole world falls at His feet; why don't you chant the Name of that Lord, O Pandit? ||1||
Manmohan SinghHe, to whose feet the whole world repairs; why utterest thou not the Name of that God, O Pandit?
Manmohan Singh (Punjabi)ਜਿਸ ਦੇ ਪੈਰੀਂ ਸਾਰਾ ਜਹਾਨ ਪੈਂਦਾ ਹੈ, ਤੂੰ ਉਸ ਹਰੀ ਦੇ ਨਾਮ ਦਾ ਉਚਾਰਨ ਕਿਉਂ ਨਹੀਂ ਰਕਦਾ, ਹੇ ਪੰਡਤ?
Fareedkot Teekaਜਿਸ ਕੀ ਚਰਨੀ ਜਗਤ ਸਭ ਲਾਗਤਾ ਹੈ, ਹੇ ਪੰਡਤ! ਤੂੰ (ਸੋ) ਤਿਸ ਹਰੀ ਕੋ ਕਿਉਂ ਨਹੀਂ ਕਹਿਤਾ ਹੈ; ਵਾ ਜਿਸ ਤੁਮਾਰੀ ਚਰਨੀ ਸਭ ਜਗਤ ਲਾਗਤਾ ਹੈ, ਸੋ ਤੂੰ ਹਰੀ ਨਾਮ ਕਿਉਂ ਨਹੀਂ ਕਹਿਤਾ ਹੈਂ॥੧॥
Prof. Sahib Singhਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ॥੧॥

ਪਦ ਅਰਥ ਜਾ ਕੈ ਜਾਇ = ਜਿਸ ਦੇ ਪੈਰ ਉੱਤੇ, ਜਿਸ ਦੀ ਪੈਰੀਂ ॥੧॥

SikhNet (Spanish)¿Por qué aquél ante quien se postra todo el mundo, no recita el Nombre? (1)

ਕਾਹੇ ਮੇਰੇ ਬਾਮੑਨ; ਹਰਿ. ਨ ਕਹਹਿ ॥

kaahe mere baaman; har. na kaheh |

Sant Singh KhalsaWhy, O my Brahmin, do you not chant the Lord's Name?
Manmohan SinghO my Brahman, why repeatest thou not the Lord's Name?
Manmohan Singh (Punjabi)ਹੇ ਮੈਂਡੇ ਬ੍ਰਾਹਮਣ! ਤੂੰ ਕਿਉਂ ਸਾਈਂ ਦਾ ਜਾਪ ਨਹੀਂ ਕਰਦਾ?
Fareedkot Teekaਮੇਰੇ ਸਾਥ ਕਿਸ ਵਾਸਤੇ ਝਗੜਾ ਕਰਤਾ ਹੈਂ, ਹੇ ਬਾਹਮਨ! ਤੂੰ ਹਰੀ ਨਾਮ ਕਿਉਂ ਨਹੀਂ ਕਹਿਤਾ?
Prof. Sahib Singhਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?

ਪਦ ਅਰਥ ਬਾਮ੍ਹ੍ਹਨ = ਹੇ ਬ੍ਰਾਹਮਣ! {ਨੋਟ: ਪਹਿਲੀ ਤੁਕ ਵਿਚ ਲਫ਼ਜ਼ 'ਬ੍ਰਹਮਨ' ਕਰਤਾ ਕਾਰਕ ਇਕ-ਵਚਨ ਹੈ, 'ਰਹਾਉ' ਵਿਚ ਲਫ਼ਜ਼ 'ਬਾਮ੍ਹ੍ਹਨ' ਸੰਬੋਧਨ ਇਕ-ਵਚਨ ਹੈ)।

SikhNet (Spanish)Oh, brahmán, ¿por qué no recitas el Nombre de Dios?

ਰਾਮੁ. ਨ ਬੋਲਹਿ; ਪਾਡੇ ਦੋਜਕੁ ਭਰਹਿ ॥੧॥ ਰਹਾਉ ॥

raam. na boleh; paadde dojak bhareh |1| rahaau |

Sant Singh KhalsaIf you don't chant the Lord's Name, O Pandit, you will only suffer in hell. ||1||Pause||
Manmohan SinghIf thou utterest not the Master's Name, then thou shalt suffer great agony. Pause.
Manmohan Singh (Punjabi)ਜੇ ਤੂੰ ਮਾਲਕ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਤਾਂ ਤੂੰ ਬੜੀ ਮੁਸੀਬਤ ਭੋਗੇਂਗਾ। ਠਹਿਰਾਉ।
Fareedkot Teekaਹੇ ਪੰਡਤ! ਤੂੰ ਰਾਮ ਨਹੀਂ ਬੋਲਤਾ ਔ ਵਤੰਡਾ ਕਰਤਾ ਹੈਂ। ਇਸੀ ਤੇ ਦੋਜਕ ਮਰਤਾ ਹੈਂ ਵਾ ਦੋਜਖ ਮੇਂ ਇਨ ਮੰਦਕਰਮੋਂ ਕਾ ਫਲ੍ਹ ਦੁਖ (ਭਰੈ) ਪਾਵੈਗਾ॥੧॥ ਰਹਾਉ ॥
Prof. Sahib Singhਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ ॥੧॥ ਰਹਾਉ ॥
SikhNet (Spanish)Aquél que no recita el Nombre del Señor cae presa del pozo oscuro de sus pasiones.(1-Pausa)

ਆਪਨ ਊਚ. ਨੀਚ ਘਰਿ ਭੋਜਨੁ; ਹਠੇ ਕਰਮ ਕਰਿ ਉਦਰੁ ਭਰਹਿ ॥

aapan aooch. neech ghar bhojan; hatthe karam kar udar bhareh |

Sant Singh KhalsaYou think that you are high, but you take food from the houses of the lowly; you fill up your belly by forcibly practicing your rituals.
Manmohan SinghThou callest thyself high, but thou takest food in the houses of the low. Practising obstinate deeds, thou fillest thy belly.
Manmohan Singh (Punjabi)ਤੂੰ ਆਪਣੇ ਆਪ ਨੂੰ ਉੱਚਾ ਆਖਦਾ ਹੈਂ, ਪਰ ਤੂੰ ਨੀਵਿਆਂ ਦੇ ਘਰਾਂ ਵਿੱਚੱ ਰੋਟੀਆਂ ਖਾਂਦਾ ਹੈ। ਜ਼ਿੱਦ ਵਾਲੇ ਅਮਲ ਕਮਾ ਕੇ ਤੂੰ ਆਪਣਾ ਢਿਡ ਭਰਦਾ ਹੈਂ।
Fareedkot Teekaਆਪ ਊਚਾ ਬਨਤਾ ਹੈਂ ਔ ਨੀਚੋਂ ਕੇ ਘਰੋਂ ਮੇਂ ਭੋਜਨ ਖਾਤਾ ਹੈਂ। ਹਠ ਕੇ ਕਰਮ ਕਰ ਕੇ ਹੀ ਤੂੰ ਪੇਟ ਭਰਤਾ ਹੈਂ, ਭਾਵ ਬਿਨਾ ਸਰਧਾ ਤੇ ਹਠ ਕਰ ਕੇ ਲੈਂਦਾ ਹੈਂ॥
Prof. Sahib Singhਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ। ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ।

ਪਦ ਅਰਥ ਉਦਰੁ = ਪੇਟ।

SikhNet (Spanish)Piensas que eres de alta casta, pero te alimentas de los pobres; instalando a la fuerza tus ritos te llenas el estómago;

ਚਉਦਸ ਅਮਾਵਸ ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ. ਕੂਪਿ ਪਰਹਿ ॥੨॥

chaudas amaavas rach rach maangeh; kar deepak lai. koop pareh |2|

Sant Singh KhalsaOn the fourteenth day, and the night of the new moon, you go out begging; even though you hold the lamp in your hands, still, you fall into the pit. ||2||
Manmohan SinghOn the fourteenth and no-moon day, thou embellishingly beggest and taking a lamp in thy hand, thou fallest into the well.
Manmohan Singh (Punjabi)ਚੌਧਵੀਂ ਅਤੇ ਮੱਸਿਆ ਦੇ ਦਿਹਾੜੇ ਤੂੰ ਬਣਾ ਸੁਆਰ ਕੇ ਮੰਗਦਾ ਹੈਂ ਅਤੇ ਆਪਣੇ ਹੱਥ ਵਿੱਚੱ ਦੀਵਾ ਲੈ ਕੇ ਤੂੰ ਖੂਹ ਵਿੱਚ ਡਿੱਗਦਾ ਹੈਂ।
Fareedkot Teekaਚੌਦੇਂ ਔ ਅਮਾਵਸ ਆਦੀ ਪੁਰਖੋਂ ਮੇਂ ਬਨਾਇ ਬਨਾਇ ਕਰ ਮਾਂਗਤਾ ਹੈਂ, ਭਾਵ ਤਿਲਕ ਛਾਪੇ ਆਦਿ ਲਗਾਇ ਕੇ ਹਾਥ ਮੇਂ ਸਾਸਤ੍ਰ ਰੂਪ ਦੀਪਕ ਲੀਆ ਹੈ, ਫੇਰ ਭੀ ਤੂੰ ਅਗ੍ਯਾਤਤਾ ਵਾ ਪਤਿਗ੍ਰਹੁ ਰੂਪ ਕੂਏ ਮੇਂ ਪੜਤਾ ਹੈਂ॥੨॥
Prof. Sahib Singhਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ ॥੨॥

ਪਦ ਅਰਥ ਰਚਿ ਰਚਿ = (ਬਨਾਉਟੀ) ਬਣਾ ਬਣਾ ਕੇ। ਕਰ ਦੀਪਕੁ = ਹੱਥਾਂ ਉੱਤੇ ਦੀਵਾ। ਕੂਪਿ = ਖੂਹ ਵਿਚ ॥੨॥

SikhNet (Spanish)en el día catorce y en la noche de la luna nueva, pides caridad y así caes en el pozo oscuro con todo y lámpara. (2)

ਤੂੰ ਬ੍ਰਹਮਨੁ. ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ ਕੈਸੇ, ਕੈ ਬਨਹਿ ॥

toon brahaman. mai kaaseek julahaa; muhi tohi baraabaree kaise, kai baneh |

Sant Singh KhalsaYou are a Brahmin, and I am only a weaver from Benares. How can I compare to you?
Manmohan SinghThou art a Brahman and I a weaver of Banaras. How and in what way can I beat par with thee?
Manmohan Singh (Punjabi)ਤੂੰ ਬ੍ਰਾਹਮਣ ਹੈਂ ਤੇ ਮੈਂ ਬਨਾਰਸ ਦਾ ਇਕ ਜੁਲਾਹਾ। ਕਿਸ ਤਰ੍ਹਾਂ ਅਤੇ ਕਿਸ ਤਰੀਕੇ ਨਾਲ ਮੈਂ ਤੇਰੀ ਤੁਲਨਾ ਕਰ ਸਕਦਾ ਹਾਂ?
Fareedkot Teekaਤੂੰ ਤੌ ਬ੍ਰਹਮਨ ਹੈਂ ਔ ਮੈਂ ਕਾਂਸੀ ਕੇ ਰਹਿਨੇ ਵਾਲਾ ਜੁਲਾਹਾ ਹੂੰ। ਮੇਰੀ ਤੇਰੀ ਬਰਾਬਰੀ ਕੈਸੇ ਕਰ ਬਨੇ ਹੈ?
Prof. Sahib Singhਤੂੰ (ਆਪਣੇ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ), ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗ਼ਰੀਬ) ਜੁਲਾਹ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗੱਲ ਆਪਣੇ ਮਾਣ ਵਿਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ)।

ਪਦ ਅਰਥ ਕਾਸੀਕ = ਕਾਸ਼ੀ ਦਾ।

SikhNet (Spanish)Eres brahmán mientras yo un tejedor de Kashi; ¿cómo podemos ser iguales?

ਹਮਰੇ. ਰਾਮ ਨਾਮ ਕਹਿ ਉਬਰੇ; ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥

hamare. raam naam keh ubare; bed bharose paandde ddoob mareh |3|5|

Sant Singh KhalsaChanting the Lord's Name, I have been saved; relying on the Vedas, O Brahmin, you shall drown and die. ||3||5||
Manmohan SinghUttering the Lord's Name, I am saved and thou, O Pandit, by relying on the Vedas shalt be drowned to death.
Manmohan Singh (Punjabi)ਸਾਈਂ ਦੇ ਨਾਮ ਨੂੰ ਉਚਾਰ ਕੇ ਮੈਂ ਬੱਚ ਗਿਆ ਹਾਂ, ਤੇ ਤੂੰ ਹੇ ਪੰਡਤ! ਵੇਦਾਂ ਤੇ ਵਿਸ਼ਵਾਸ ਰੱਖ ਕੇ ਡੁੱਬ ਮਰੇਂਗਾ।
Fareedkot Teekaਹਮਰੇ ਨਿਸਚੇ ਮੇਂ ਤੋ ਏਹ ਹੈ ਕਿ ਰਾਮ ਨਾਮ ਕਰ ਕੇ ਹਮ ਤੋ (ਉਬਰੇ) ਬਚ ਗਏ ਹੈਂ ਅਰ ਤੂੰ ਬੇਦ ਕੇ ਭਰੋਸੇ ਮੇਂ ਲਗਾ ਹੈਂ, ਭਾਵ ਭਜਨ ਤਿਆਗ ਵਿਦ੍ਯਾ ਕੇ ਅਭਿਮਾਨ ਮੇਂ ਗਾਫਲ ਹੋ ਰਹਾ ਹੈਂ। ਇਸ ਤੇ ਹੇ ਪਾਂਡੇ! ਤੂੰ ਸੰਸਾਰ ਮੇਂ ਡੂਬ ਮਰੇਂਗਾ। ਚਿਤ ਕੇ ਟਿਕਾਵਨ ਕੋ ਵੈਰਾਟ ਕਾ ਧਿਆਨ ਕਹਿਤੇ ਹੈਂ॥੩॥੫॥
Prof. Sahib Singhਪਰ ਅਸੀਂ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ ॥੩॥੫॥

ਪਦ ਅਰਥ ਉਬਰੇ = (ਸੰਸਾਰ-ਸਮੁੰਦਰ ਤੋਂ) ਬਚ ਗਏ ॥੩॥੫॥

* ਨੋਟ: ਕਬੀਰ ਜੀ ਦੇ ਖ਼ਿਆਲ ਅਨੁਸਾਰ ਮੱਸਿਆ-ਸੰਗ੍ਰਾਂਦ ਆਦਿਕ ਬਨਾਵਟੀ ਥਿੱਤਾਂ ਬਣਾਣ ਵਾਲਿਆਂ ਨੇ ਆਪਣੀ ਉਦਰ-ਪੂਰਨਾ ਦੀ ਖ਼ਾਤਰ ਹੀ ਬਣਾਈਆਂ ਹੋਈਆਂ ਹਨ। ਤੇ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।

SikhNet (Spanish)Mientras te ahogas, con todo y tu fe en los Vedas, yo soy salvado recitando el Nombre del Señor. (3-5)

Open this shabad →

Shabad Bhagat Kabir Ji Raag Raamkalee

ਤਰਵਰੁ ਏਕੁ. ਅਨੰਤ ਡਾਰ ਸਾਖਾ; ਪੁਹਪ ਪਤ੍ਰ ਰਸ ਭਰੀਆ ॥

taravar ek. anant ddaar saakhaa; puhap patr ras bhareea |

Sant Singh KhalsaThere is a single tree, with countless branches and twigs; its flowers and leaves are filled with its juice.
Manmohan SinghThere is one tree. It has numberless branches and shoots. Its flowers and leaves are filled with Nectar.
Manmohan Singh (Punjabi)ਬਿਰਛ ਇਕ ਹੈ। ਇਸ ਦੀਆਂ ਅਣਗਿਣਤ ਟਹਿਣੀਆਂ ਅਤੇ ਡਾਲੀਆਂ ਹਨ। ਇਸ ਦੇ ਫੁੱਲ ਅਤੇ ਪੱਤੇ ਅਮ੍ਰਿਤ ਨਾਲ ਪਰੀਪੂਰਨ ਹਨ।
Fareedkot Teekaਅਨੰਤ ਸਰਗੁਨ ਵੈਰਾਟ ਰੂਪ ਏਕ ਬ੍ਰਿਛ ਹੈ, ਭਾਵ ਬ੍ਰਹਮਾ, ਬਿਸਨ, ਸਿਵ ਹੈਂ। ਸਾਖਾ ਦੇਵਤਾ ਹੈ, ਪੁਹਪ ਕਰਮ ਹੈ, ਪਤ੍ਰ ਔਰ ਜੀਵ ਹੈਂ, ਫਲ ਸੁਖ ਦੁਖ ਹੈਂ, ਚੇਤਨਤਾ ਰੂਪ ਰਸ ਕਰ ਕੇ ਇਹ ਪੰਕਤੀ ਵਿਸੇਸ ਕਰ ਭਰੀ ਹੋਈ ਹੈ॥
Prof. Sahib Singh(ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ, ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ।

ਪਦ ਅਰਥ ਤਰਵਰੁ = ਰੁੱਖ। ਡਾਰ = ਡਾਲੀਆਂ। ਸਾਖਾ = ਸ਼ਾਖਾਂ, ਟਾਹਣੀਆਂ। ਪੁਹਪ = {पुष्प} ਫੁੱਲ। ਭਰੀਆ = ਭਰੀਆਂ ਹੋਈਆਂ, ਲੱਦੀਆਂ ਹੋਈਆਂ।

SikhNet (Spanish)Hay sólo un árbol con millones de ramas, flores y hojas, llena de Sabia;

ਇਹ ਅੰਮ੍ਰਿਤ ਕੀ ਬਾੜੀ ਹੈ ਰੇ; ਤਿਨਿ ਹਰਿ ਪੂਰੈ ਕਰੀਆ ॥੧॥

eih amrit kee baarree hai re; tin har poorai kareea |1|

Sant Singh KhalsaThis world is a garden of Ambrosial Nectar. The Perfect Lord created it. ||1||
Manmohan SinghThis world is the garden of ambrosia. He, the Perfect Lord, has created it.
Manmohan Singh (Punjabi)ਇਹ ਸੰਸਾਰ ਸੁਧਾਰਸ ਦਾ ਬਾਗ ਹੈ। ਉਸ ਪੂਰਨ ਪ੍ਰਭੂ ਨੇ ਇਸ ਨੂੰ ਰੱਚਿਆ ਹੈ।
Fareedkot Teekaਇਹ ਜਗਤ ਹਰੀ ਅੰਮ੍ਰਿਤ ਰੂਪ ਕੀ ਬਗੀਚੀ ਹੈ। ਹੇ ਭਾਈ! ਤਿਸ ਹਰੀ ਪੂਰਨ ਨੇ ਕਰੀ ਹੈ॥੧॥
Prof. Sahib Singhਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ ॥੧॥

ਪਦ ਅਰਥ ਬਾੜੀ = ਬਗ਼ੀਚੇ। ਰੇ = ਹੇ ਭਾਈ! ਤਿਨਿ ਹਰਿ = ਉਸ ਪ੍ਰਭੂ ਨੇ। ਕਰੀਆ = ਬਣਾਈ ॥੧॥

SikhNet (Spanish)sí, ese es el jardín de Néctar de Dios creado por mi Señor. (1)

ਜਾਨੀ ਜਾਨੀ ਰੇ; ਰਾਜਾ ਰਾਮ ਕੀ ਕਹਾਨੀ ॥

jaanee jaanee re; raajaa raam kee kahaanee |

Sant Singh KhalsaI have come to know the story of my Sovereign Lord.
Manmohan SinghO my love, I have known the story of the sovereign Lord.
Manmohan Singh (Punjabi)ਹੇ ਮੇਰੇ ਜਾਨੀਆਂ! ਮੈਂ ਪਾਤਿਸ਼ਾਹ ਪ੍ਰਭੂ ਦੀ ਸਾਖੀ ਜਾਣ ਲਈ ਹੈ।
Fareedkot Teekaਹੇ ਭਾਈ! ਰਾਜਾ ਰਾਮ ਕੀ ਜੋ ਕਥਾ (ਜਾਨੀ) ਪਿਆਰੀ ਹੈ ਜਾਨੀ ਹੈ; ਵਾ (ਜਾਨੀ) ਗ੍ਯਾਨੀ ਜੋ ਸੰਤ ਹੈਂ ਤਿਨਾ ਦੁਆਰੇ ਰਾਜਾ ਰਾਮ ਕੀ (ਕਹਾਨੀ) ਕਥਾ ਜਾਨੀ ਹੈ॥
Prof. Sahib Singhਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ।

ਪਦ ਅਰਥ ਹੇ = ਹੇ ਭਾਈ! ਜਾਨੀ = ("ਬਿਰਲੈ ਗੁਰਮਖਿ" ਨੇ) ਜਾਣੀ ਹੈ। ਕਹਾਨੀ = ਕਿਸੇ ਬੀਤ ਚੁਕੀ ਜਾਂ ਵਰਤ ਰਹੀ ਘਟਨਾ ਦਾ ਹਾਲ। ਰਾਜਾ ਰਾਮ ਕੀ ਕਹਾਨੀ = ਉਸ ਘਟਨਾ ਦਾ ਹਾਲ ਜੋ ਪ੍ਰਕਾਸ਼-ਰੂਪ ਪ੍ਰਭੂ ਦਾ ਸਿਮਰਨ ਕੀਤਿਆਂ ਕਿਸੇ ਮਨੁੱਖ ਦੇ ਮਨ ਵਿਚ ਵਾਪਰਦੀ ਹੈ; ਪ੍ਰਭੂ-ਮਿਲਾਪ ਦਾ ਹਾਲ।

SikhNet (Spanish)He llegado a conocer la historia de mi Señor Soberano,

ਅੰਤਰਿ ਜੋਤਿ ਰਾਮ ਪਰਗਾਸਾ; ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥

antar jot raam paragaasaa; guramukh biralai jaanee |1| rahaau |

Sant Singh KhalsaHow rare is that Gurmukh who knows, and whose inner being is illumined by the Lord's Light. ||1||Pause||
Manmohan SinghSome rare one, within whose mind the Lord's Light shines, knows it through the Guru's grace. Pause
Manmohan Singh (Punjabi)ਕੋਈ ਵਿਰਲਾ ਜਣਾ ਹੀ, ਜਿਸ ਦੇ ਹਿਰਦੇ ਅੰਦਰ ਸੁਆਮੀ ਦਾ ਨੂਰ ਚਮਕਦਾ ਹੈ, ਗੁਰਾਂ ਦੀ ਦਇਆ ਦੁਆਰਾ ਇਸ ਨੂੰ ਜਾਣਦਾ ਹੈ। ਠਹਿਰਾਉ।
Fareedkot Teekaਇਸ ਸਰੀਰ ਕੇ ਬੀਚ ਰਾਮ ਜੋਤੀ ਕਾ ਪ੍ਰਕਾਸ਼ ਹੈ, ਇਹ ਬਾਤ ਗੁਰਾਂ ਦੁਆਰੇ ਕਿਸੇ ਵਿਰਲੇ ਨੇ ਜਾਨੀ ਹੈ॥੧॥ ਰਹਾਉ ॥
Prof. Sahib Singhਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਪੂਰਨ ਤੌਰ ਤੇ ਤੁਰ ਪੈਂਦਾ ਹੈ ॥੧॥ ਰਹਾਉ ॥

SikhNet (Spanish)qué extraordinario es aquel Gurmukj que entiende y que tiene su ser interior iluminado con la Luz del Señor. (1-Pausa)

ਭਵਰੁ ਏਕੁ. ਪੁਹਪ ਰਸ ਬੀਧਾ; ਬਾਰਹ ਲੇ. ਉਰ ਧਰਿਆ ॥

bhavar ek. puhap ras beedhaa; baarah le. ur dhariaa |

Sant Singh KhalsaThe bumble bee, addicted to the nectar of the twelve-petalled flowers, enshrines it in the heart.
Manmohan SinghOne bumble-bee, pierced with the Nectar of the flower of twelve petals, fixes its mind in it.
Manmohan Singh (Punjabi)ਬਾਰਾ ਪੰਖੜੀਆਂ ਵਾਲੇ ਫੁਲ ਦੇ ਅਮ੍ਰਿਤ ਨਾਲ ਵਿੰਨ੍ਹਿਆ ਹੋਇਆ, ਇਕ ਭੌਰਾ, ਇਸ ਦੇ ਅੰਦਰ ਆਪਣਾ ਮਨ ਜੋੜ ਲੈਂਦਾ ਹੈ।
Fareedkot Teekaਜੋ ਕੋਈ ਏਕ ਭਵਰ ਵਿਰਲਾ ਜਗ੍ਯਾਸੂ ਹੈ, ਸੋ ਪੋਹਪ ਅੰਤਹਕਰਣ ਵਾ ਕਰਮਾਦ ਮੇਂ ਜੋ ਰਸ ਰੂਪ ਚੇਤਨ ਹੈ ਤਿਸ ਮੇਂ (ਬੀਧਾ) ਮਿਲ ਰਹਿਆ ਹੈ। ਬਾਰਹਿ ਅਖਰਾਂ ਕਾ ਮੰਤ੍ਰ ਲੈ ਕੇ ਰਿਦੇ ਮੈਂ ਧਰਿਆ ਹੈ। ਸੋ ਅਖਰ ਕੌਨ ਹੈਂ?☬ਉਨਮੋ ਭਗਵਤੇ ਵਾਸਦੇਵਾਇ॥
Prof. Sahib Singh(ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ,

ਪਦ ਅਰਥ ਭਵਰੁ = ਭੌਰਾ। ਪੁਹਪ = ਫੁੱਲ। ਬੀਧਾ = ਵਿੱਝਾ ਹੋਇਆ, ਮਸਤ। ਬਾਰਹ = ਫੁੱਲ ਦੀਆਂ ਬਾਰ੍ਹਾਂ ਖਿੜੀਆ ਹੋਈਆਂ ਪੱਤੀਆਂ, ਖਿੜਿਆ ਹੋਇਆ ਫੁੱਲ, ਪੂਰਨ ਖਿੜਾਉ।

SikhNet (Spanish)La abeja enamorada de la miel de la flor de los doce pétalos, la enaltece en su corazón,

ਸੋਰਹ ਮਧੇ. ਪਵਨੁ ਝਕੋਰਿਆ; ਆਕਾਸੇ ਫਰੁ ਫਰਿਆ ॥੨॥

sorah madhe. pavan jhakoriaa; aakaase far fariaa |2|

Sant Singh KhalsaHe holds his breath suspended in the sixteen-petalled sky of the Akaashic Ethers, and beats his wings in esctasy. ||2||
Manmohan SinghHe then mounts his breath to the sixteen-petalled sky and there flutters his wings in glee.
Manmohan Singh (Punjabi)ਤਦ ਉਹ ਸੋਲਾਂ-ਪੰਖੜੀਆਂ ਵਾਲੇ ਆਸਮਾਨ ਵਿੱਚ ਆਪਣਾ ਸੁਆਸ ਚੜ੍ਹਾ ਲੈਂਦਾ ਹੈ ਅਤੇ ਓਥੇ ਖੁਸ਼ੀ ਵਿੱਚ ਆਪਣੇ ਪੰਖ ਮਾਰਦਾ ਹੈ।
Fareedkot Teekaਅਰ ਜਬ ਸੋਲਾਂ ਨਾਮ ਕਾ ਜੋ ਮੰਤ੍ਰ ਹੈ:☬ਹਰੇ ਰਾਮ ਹਰੇ ਰਾਮ ਰਾਮ ਰਾਮ ਹਰੇ ਹਰੇ॥ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਹਰੇ ਹਰੇ॥☬ਤਿਸ ਮੇਂ ਸ੍ਵਾਸੋਂ ਕੋ ਝਕੋਰਿਆ ਅਰਥਾਤ ਸ੍ਵਾਸ ਸ੍ਵਾਸ ਜਪਿਆ ਹੈ, ਤਬ ਚਿਦਾਕਾਸ ਰੂਪ ਫਲ ਫਲਿਆ ਹੈ ਅਰਥਾਤ ਸਾਖ੍ਯਾਤਕਾਰ ਹੂਆ ਹੈ॥੨॥
Prof. Sahib Singh(ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ ॥੨॥

ਪਦ ਅਰਥ ਸੋਰਹ = ਸੋਲਾਂ (ਪੱਤੀਆਂ ਵਾਲਾ ਵਿਸ਼ੱਧੀ ਚੱਕਰ, ਜੋ ਗਲੇ ਵਿਚ ਜੋਗੀ ਮੰਨਦੇ ਹਨ)। ਸੋਰਹ ਮਧੇ = ਜਾਪ ਵਿਚ ਲੱਗ ਕੇ। ਸੋਰਹ...ਝਕੋਰਿਆ = ਸੁਆਸ ਸੁਆਸ ਨਾਮ ਜਪਦਾ ਹੈ। ਆਕਾਸੇ = ਆਕਾਸ਼ ਵਿਚ, ਉੱਚੀ ਅਵਸਥਾ ਵਿਚ, ਦਸਮ-ਦੁਆਰ ਵਿਚ। ਫਰੁ ਫਰਿਆ = ਫੜ-ਫੜਾਇਆ, ਉਡਾਰੀ ਲਾਈ ॥੨॥

SikhNet (Spanish)ella mantiene su respiración suspendida en el cielo de los dieciséis pétalos, el de los Éteres Akáshicos, y bate sus alas en Éxtasis. (2)

ਸਹਜ ਸੁੰਨਿ. ਇਕੁ ਬਿਰਵਾ ਉਪਜਿਆ; ਧਰਤੀ ਜਲਹਰੁ ਸੋਖਿਆ ॥

sehaj sun. ik biravaa upajiaa; dharatee jalahar sokhiaa |

Sant Singh KhalsaIn the profound void of intuitive Samaadhi, the one tree rises up; it soaks up the water of desire from the ground.
Manmohan SinghIn the profound trance one tree of God becomes manifest and it dries up the water of desire from the body-ground.
Manmohan Singh (Punjabi)ਅਫੁਰ ਸਮਾਧੀ ਦੇ ਅੰਦਰ ਵਾਹਿਗੁਰੂ ਦਾ ਇਕ ਰੁੱਖ ਪ੍ਰਗਟ ਹੋ ਜਾਂਦਾ ਹੈ ਅਤੇ ਇਹ ਦੇਹ ਦੀ ਜ਼ਿਮੀ ਦੇ ਖਾਹਿਸ਼ ਦੇ ਪਾਣੀ ਨੂੰ ਸੁਕਾ ਦਿੰਦਾ ਹੈ।
Fareedkot Teekaਸ਼ਾਂਤੀ ਰੂਪ ਔ ਅਫੁਰ ਰੂਪ (ਬਿਰਵਾ) ਬਿਰਛ ਇਕ ਵੈਰਾਟ ਰੂਪ ਜਬ ਉਪਜਿਆ, ਭਾਵ ਧਿਆਨ ਕਰਨੇ ਸੇ ਰਿਦੇ ਮੇਂ ਇਸਥਿਤ ਹੂਆ, ਤਬ (ਧਰਤੀ) ਬੁਧੀ ਮੇਂ ਜੋ ਪਦਾਰਥੋਂ ਕੀ ਵਾਸਨਾਂ ਰੂਪ ਜਲ ਸੁਖਾਂ ਕੋ ਹਰਨੇ ਵਾਲਾ ਥਾ, ਸੋ ਤਿਸ ਵੈਰਾਟ ਕੋ ਧਿਆਨ ਰੂਪ ਬ੍ਰਿਛ ਨੇ ਸੋਖ ਲੀਆ॥
Prof. Sahib Singhਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ।

ਪਦ ਅਰਥ ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ। ਬਿਰਵਾ = ਕੋਮਲ ਬੂਟਾ। ਧਰਤੀ = ਸਰੀਰ-ਰੂਪ ਧਰਤੀ ਦਾ। ਜਲਹਰ = ਜਲਧਰ, ਬੱਦਲ (ਤ੍ਰਿਸ਼ਨਾ)। ਸੋਖਿਆ = ਸੁਕਾ ਦਿੱਤਾ, ਚੂਸ ਲਿਆ।

SikhNet (Spanish)En el vacío del Profundo Samadhi el Árbol de Dios se levanta en las alturas y chupa las aguas del deseo,

ਕਹਿ ਕਬੀਰ. ਹਉ ਤਾ ਕਾ ਸੇਵਕੁ; ਜਿਨਿ ਇਹੁ ਬਿਰਵਾ ਦੇਖਿਆ ॥੩॥੬॥

keh kabeer. hau taa kaa sevak; jin ihu biravaa dekhiaa |3|6|

Sant Singh KhalsaSays Kabeer, I am the servant of those who have seen this celestial tree. ||3||6||
Manmohan SinghSays Kabir; I am the slave of those who have seen this tree.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਉਨ੍ਹਾਂ ਦਾ ਗੁਮਾਸ਼ਤਾ ਹਾਂ, ਜਿਨ੍ਹਾਂ ਨੇ ਇਹ ਪੇੜ ਵੇਖਿਆ ਹੈ।
Fareedkot Teekaਕਬੀਰ ਜੀ ਕਹਿਤੇ ਹੈਂ: ਮੈਂ ਤਿਸ ਕਾ ਸੇਵਕ ਹੂੰ ਜਿਸ ਨੇ ਇਹ ਬੈਰਾਟ ਰੂਪ ਬਿਰਛੁ ਦੇਖਿਆ ਹੈ, ਭਾਵ ਜਿਸਨੇ ਵੈਰਾਟ ਕਾ ਰਿਦੇ ਮੈਂ ਧਿਆਨ ਕੀਆ ਹੈ॥੩॥੬॥☬ਕਿਸੀ ਜੋਗੀ ਨੇ ਕਹਾ: ਆਪ ਜੋਗ ਕਮਾਵੋ? ਤਿਸ ਕੋ ਕਬੀਰ ਜੀ ਨੇ ਕਹਾ: ਹਮ ਜੋਗ ਕਮਾਇ ਰਹੇ ਹੈਂ। ਤੁਮ ਭੀ ਇਸ ਜੋਗ ਕੋ ਕਮਾਵੋ? ਤਿਸ ਨੇ ਕਹਾ: ਕਿਰਪਾ ਕਰ ਕੇ ਸੋ ਜੋਗ ਕਹੀਏ? ਤਿਸ ਪਰ ਕਹਿਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ ॥੩॥੬॥

ਪਦ ਅਰਥ ਜਿਨਿ = ਜਿਸ (ਗੁਰਮੁਖਿ) ਨੇ ॥੩॥੬॥

* ਨੋਟ: 'ਰਹਾਉ' ਦੀ ਤੁਕ ਸਾਰੇ ਸ਼ਬਦ ਦਾ ਬੀਜ-ਰੂਪ ਹੈ। ਇੱਥੇ ਦੱਸਿਆ ਗਿਆ ਹੈ ਕਿ ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਕੇ ਨਾਮ ਸਿਮਰਦਾ ਹੈ, ਪ੍ਰਭੂ-ਮਿਲਾਪ ਵਾਲੀ ਅਵਸਥਾ ਨਾਲ ਉਸ ਦੀ ਜਾਣ-ਪਛਾਣ ਹੋ ਜਾਂਦੀ ਹੈ। ਸ਼ਬਦ ਦੇ ਤਿੰਨ ਬੰਦਾਂ ਵਿਚ ਉਸ ਮੇਲ-ਅਵਸਥਾ ਦੇ ਲੱਛਣ ਦਿੱਤੇ ਹਨ: (੧) ਇਹ ਜਗਤ ਉਸ ਨੂੰ ਪ੍ਰਭੂ ਦੀ ਬਣਾਈ ਹੋਈ ਇਕ ਬਗ਼ੀਚੀ ਜਾਪਦੀ ਹੈ, ਜਿਸ ਵਿਚ ਇਹ ਜੀਅ ਜੰਤ, ਸ਼ਾਖ਼ਾਂ, ਫੁੱਲ, ਪੱਤਰ ਆਦਿਕ ਹਨ; (੨) ਜਿਵੇਂ ਭੌਰਾ ਫੁੱਲ ਦੇ ਰਸ ਵਿਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ, ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਝਕੋਲਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਸਿਮਰਨ ਕਰਨ ਵਾਲਾ ਨਾਮ-ਰਸ ਵਿਚ ਮਸਤ ਹੁੰਦਾ ਹੈ ਤੇ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ; ਅਤੇ (੩) ਉਸ ਦੇ ਹਿਰਦੇ ਵਿਚ ਇਕ ਐਸੀ ਕੋਮਲਤਾ ਪੈਦਾ ਹੁੰਦੀ ਹੈ, ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

SikhNet (Spanish)dice Kabir, soy el esclavo de quienes han visto el Árbol Celestial. (3-6)

Open this shabad →

Shabad Bhagat Kabir Ji Raag Raamkalee

ਮੁੰਦ੍ਰਾ ਮੋਨਿ. ਦਇਆ ਕਰਿ ਝੋਲੀ; ਪਤ੍ਰ ਕਾ ਕਰਹੁ ਬੀਚਾਰੁ ਰੇ ॥

mundraa mon. deaa kar jholee; patr kaa karahu beechaar re |

Sant Singh KhalsaMake silence your ear-rings, and compassion your wallet; let meditation be your begging bowl.
Manmohan SinghMake silence thine ear-rings and mercy thy wallet. The Lord's meditation, make thou thy bowl, O Yogi.
Manmohan Singh (Punjabi)ਚੁਪ ਚਾਪ ਨੂੰ ਆਪਣੀਆਂ ਕੰਨਾਂ ਦੀਆਂ ਵਾਲੀਆਂ ਤੇ ਰਹਿਮ ਨੂੰ ਆਪਣਾ ਥੇਲਾ ਬਣਾ। ਸਾਈਂ ਦੇ ਸਿਮਰਨ ਨੂੰ ਤੂੰ ਆਪਣਾ ਪਿਆਲਾ ਕਰ, ਹੇ ਯੋਗੀ!
Fareedkot Teekaਹੇ ਭਾਈ! ਬਾਨੀ ਸੇ ਪਰਮੇਸਰ ਸਬੰਧੀ ਵਾਕ ਬਿਨਾਂ ਮੋਨਿ ਧਾਰਨੇ ਕੀਆਂ ਮੁੰਦ੍ਰਾਂ ਪਹਿਰੋ ਔ ਦਇਆ ਕੀ ਝੋਲੀ ਭਰੋ, ਬੀਚਾਰ ਕਾ ਪਾਤ੍ਰ ਕਰੋ॥
Prof. Sahib Singhਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ੍ਰਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ।

ਪਦ ਅਰਥ ਮੋਨਿ = ਚੁੱਪ, ਮਨ ਦੀ ਚੁੱਪ, ਮਨ ਦੀ ਸ਼ਾਂਤੀ। ਝੋਲੀ = ਜਿਸ ਵਿਚ ਜੋਗੀ ਆਟਾ ਮੰਗ ਕੇ ਪਾਂਦਾ ਹੈ। ਪਤ੍ਰਕਾ = ਸੁਹਣਾ ਖੱਪਰ {ਪਾਤ੍ਰ = ਖੱਪਰ}। ਰੇ = ਹੇ ਜੋਗੀ!

SikhNet (Spanish)Deja que el Silencio sea tus aretes; la Compasión tu bolsa; la Meditación el plato de limosna;

ਖਿੰਥਾ ਇਹੁ ਤਨੁ ਸੀਅਉ ਅਪਨਾ; ਨਾਮੁ ਕਰਉ ਆਧਾਰੁ ਰੇ ॥੧॥

khinthaa ihu tan seeo apanaa; naam krau aadhaar re |1|

Sant Singh KhalsaSew this body as your patched coat, and take the Lord's Name as your support. ||1||
Manmohan SinghStitch this body of thine for thy patched coat and make thou the Lord's Name thy support.
Manmohan Singh (Punjabi)ਆਪਣੀ ਖੱਫਣੀ ਲਈ ਇਸ ਆਪਣੀ ਦੇਹ ਨੂੰ ਸਿਉਂ ਲੈ ਅਤੇ ਸੁਆਮੀ ਦੇ ਨਾਮ ਨੂੰ ਤੂੰ ਆਪਣਾ ਆਸਰਾ ਬਣਾ।
Fareedkot Teekaਹੇ ਭਾਈ! ਖਿੰਥਾ ਏਹੀ ਸੀਵੋ ਜੋ ਅਪਨਾ ਤਨ ਗੁਨੋਂ ਸੰਜੁਗਤ ਕਰੋ ਔ ਨਾਮ ਕਾ (ਆਧਾਰੁ) ਭੋਜਨ ਕਰੋ॥੧॥
Prof. Sahib Singh(ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ॥੧॥

ਪਦ ਅਰਥ ਖਿੰਥਾ = ਗੋਦੜੀ। ਇਹੁ ਤਨੁ ਸੀਅਉ = ਇਸ ਸਰੀਰ ਨੂੰ ਸੀਊਂਦਾ ਹਾਂ, ਵਿਕਾਰਾਂ ਵਲੋਂ ਬਚਾਈ ਰੱਖਦਾ ਹਾਂ ॥੧॥

SikhNet (Spanish)que tu abrigo sea el cocer las heridas del vicio en tu cuerpo; y el fomento, el Nombre del Señor. (1)

ਐਸਾ ਜੋਗੁ ਕਮਾਵਹੁ ਜੋਗੀ ॥

aisaa jog kamaavahu jogee |

Sant Singh KhalsaPractice such Yoga, O Yogi.
Manmohan SinghO Yogi, practise thou such a 'Yogi'.
Manmohan Singh (Punjabi)ਹੇ ਯੋਗੀ! ਤੂੰ ਐਹੋ ਜੇਹੇ ਯੋਗ ਦਾ ਅਭਿਆਸ ਕਰ।
Fareedkot Teekaਹੇ ਜੋਗੀ! ਐਸੀ ਜੋਗ ਤੁਮ ਕਮਾਵਹੁ॥
Prof. Sahib Singhਹੇ ਜੋਗੀ! ਇਹ ਜੋਗ-ਅੱਭਿਆਸ ਕਰੋ-
SikhNet (Spanish)Oh Yogui, practica ese tipo de Yoga que te permita gozar, por la Gracia del Guru,

ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥

jap tap sanjam guramukh bhogee |1| rahaau |

Sant Singh KhalsaAs Gurmukh, enjoy meditation, austerities and self-discipline. ||1||Pause||
Manmohan SinghBy Guru's grace, thus shalt thou enjoy God's meditation, hard service and self-control. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਤੂੰ ਇਸ ਤਰ੍ਹਾਂ ਸਾਈਂ ਦੇ ਸਿਮਰਨ, ਕਰੜੀ ਘਾਲ ਤੇ ਸਵੈ-ਜ਼ਬਤ ਦਾ ਅਨੰਦ ਮਾਣ ਲਵੇਂਗਾ। ਠਹਿਰਾਉ।
Fareedkot Teekaਗੁਰੋਂ ਦੁਆਰੇ ਜਪ ਤਪ ਸੰਜਮ ਕੇ ਸੁਖ ਕੋ ਭੋਗਨੇ ਵਾਲੇ ਹੋਵੋ॥੧॥ ਰਹਾਉ ॥
Prof. Sahib Singh(ਕਿ) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ। ਭੋਗੀ = ਗ੍ਰਿਹਸਤੀ ॥੧॥ ਰਹਾਉ ॥

SikhNet (Spanish)del Mérito de la Contemplación, de las Austeridades y del Autocontrol. (1-Pausa)

ਬੁਧਿ ਬਿਭੂਤਿ ਚਢਾਵਉ ਅਪੁਨੀ; ਸਿੰਗੀ ਸੁਰਤਿ ਮਿਲਾਈ ॥

budh bibhoot chadtaavau apunee; singee surat milaaee |

Sant Singh KhalsaApply the ashes of wisdom to your body; let your horn be your focused consciousness.
Manmohan SinghBesmear thou thy body with the ashes of wisdom and make the fixing of thy mind on God thy horn,
Manmohan Singh (Punjabi)ਸਿਆਣਪ ਦੀ ਸੁਆਹ ਤੂੰ ਆਪਣੀ ਦੇਹ ਨੂੰ ਮਲ ਅਤੇ ਆਪਣੇ ਮਨ ਨੂੰ ਰੱਬ ਨਾਲ ਜੋੜਨਾਂ ਨੂੰ ਤੂੰ ਆਪਣਾ ਸਿੰਗ ਬਣਾ।
Fareedkot Teekaਅਪਨੀ ਬੁਧੀ ਕਰ ਜਗਤ ਕੇ ਨਾਸ ਰੂਪ ਜਾਨੋ, ਇਹੁ ਬਿਭੂਤ ਚੜਾਓ ਔ ਸਿੰਗੀ ਇਹੀ ਵਜਾਓ ਜੋ ਪ੍ਰਮੇਸਰ ਮੇਂ ਸੁਰਤ ਲਗਾਈ ਰਖੋ॥
Prof. Sahib Singh(ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ।

ਪਦ ਅਰਥ ਬਿਭੂਤਿ = ਸੁਆਹ। ਸਿੰਗੀ = ਛੋਟਾ ਜਿਹਾ ਸਿੰਙ ਜੋ ਜੋਗੀ ਵਜਾਂਦੇ ਹਨ।

SikhNet (Spanish)Unta tu cuerpo con las cenizas de la Sabiduría, que la entonación de la mente sea tu corno, y desapegando tu ser del mundo, vaga por el pueblo del cuerpo.

ਕਰਿ ਬੈਰਾਗੁ. ਫਿਰਉ ਤਨਿ ਨਗਰੀ; ਮਨ ਕੀ ਕਿੰਗੁਰੀ ਬਜਾਈ ॥੨॥

kar bairaag. firau tan nagaree; man kee kinguree bajaaee |2|

Sant Singh KhalsaBecome detached, and wander through the city of your body; play the harp of your mind. ||2||
Manmohan SinghBecoming desireless roam thou in the city of thy body and play on the lyre of thy mind.
Manmohan Singh (Punjabi)ਇੱਛਾ-ਰਹਿਤ ਹੋ ਤੂੰ ਆਪਣੇ ਦੇਹ ਦੇ ਸ਼ਹਿਰ ਅੰਦਰ ਫੇਰਾ ਪਾ ਅਤੇ ਆਪਣੇ ਚਿੱਤ ਦੀ ਵੀਣਾ ਨੂੰ ਵਜਾ।
Fareedkot Teekaਬੈਰਾਗ ਕਰ ਕੇ ਤਨ ਰੂਪ ਨਗਰੀ ਮੇਂ ਫਿਰੋ, ਭਾਵ ਮਨ ਕੋ ਅੰਤਰ ਮੁਖ ਕਰੋ ਔ ਮਨ ਕੀ ਕਿੰਗਰੀ ਵਜਾਈ ਚਾਹੀਏ, ਭਾਵ ਮਨ ਕਰ ਕੇ ਪਰਮੇਸਰ ਕੋ ਚਿੰਤਨ ਕਰੋ॥੨॥
Prof. Sahib Singhਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ); ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ॥੨॥

ਪਦ ਅਰਥ ਕਿੰਗੁਰੀ = ਛੋਟੀ ਕਿੰਗ ॥੨॥

SikhNet (Spanish)Toca ahí el instrumento de cuerdas de la mente.(2)

ਪੰਚ ਤਤੁ ਲੈ. ਹਿਰਦੈ ਰਾਖਹੁ; ਰਹੈ ਨਿਰਾਲਮ ਤਾੜੀ ॥

panch tat lai. hiradai raakhahu; rahai niraalam taarree |

Sant Singh KhalsaEnshrine the five tatvas - the five elements, within your heart; let your deep meditative trance be undisturbed.
Manmohan SinghPlant thou the virtues of the five elements in thy mind, that thy trance may remain undisturbed.
Manmohan Singh (Punjabi)ਪੰਜਾਂ ਮੂਲ ਅੰਸ਼ਾਂ ਦੀਆਂ ਨੇਕੀਆਂ ਨੂੰ ਤੂੰ ਆਪਣੇ ਰਿਦੇ ਅੰਦਰ ਟਿਕਾ, ਤਾਂ ਜੋ ਤੇਰੀ ਸਮਾਧੀ ਅਹਿਲ ਰਹੇ।
Fareedkot Teekaਪੰਚ ਤਤੋਂ ਕੀ ਰਹਿਤ ਕੋ ਲੈ ਕਰ ਹਿਰਦੇ ਮੇਂ ਧਾਰ ਰਖੋ, ਏਹੁ ਚੇਲੇ ਕਰੋ। ਜੋ ਮਨ (ਨਿਰਾਲਮ) ਅਸੰਗ ਹੋ ਰਹੇ, ਇਹੁ (ਤਾੜੀ) ਸਮਾਧੀ ਲਗਾਓ। ਜਹਾਂ ਜੋਗੀ ਜਨ ਰਹਿਤੇ ਹੈਂ ਤਹਾਂ ਫੁਲਵਾੜੀ ਭੀ ਅਸਥਾਨ ਮੇਂ ਲਗਾਈ ਰਖਤੇ ਹੈਂ॥
Prof. Sahib Singh(ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ।

ਪਦ ਅਰਥ ਪੰਚ ਤਤੁ = ਪੰਜਾਂ ਦਾ ਤੱਤ, ਪੰਜਾਂ ਦਾ ਮੂਲ, ਪੰਜਾਂ ਤੱਤਾਂ ਦਾ ਮੂਲ ਕਾਰਨ-ਪ੍ਰਭੂ। ਨਿਰਾਲਮ = {निरालम्ब} ਬਿਨਾ ਕਿਸੇ (ਬਾਹਰਲੇ) ਆਸਰੇ ਦੇ, ਇਕ-ਟਕ। ਤਾੜੀ = ਸਮਾਧੀ।

SikhNet (Spanish)Aprecia la naturaleza de los elementos finos en tu corazón, para que tu entonación permanezca sin disturbio.

ਕਹਤੁ ਕਬੀਰੁ. ਸੁਨਹੁ ਰੇ ਸੰਤਹੁ; ਧਰਮੁ ਦਇਆ ਕਰਿ ਬਾੜੀ ॥੩॥੭॥

kehat kabeer. sunahu re santahu; dharam deaa kar baarree |3|7|

Sant Singh KhalsaSays Kabeer, listen, O Saints: make righteousness and compassion your garden. ||3||7||
Manmohan SinghSays Kabir, "Hear, O ye saints, make righteousness and compassion you garden".
Manmohan Singh (Punjabi)ਕਬੀਰ ਜੀ ਆਖਦੇ ਹਨ, ਤੁਸੀਂ ਸੁਣ, ਹੇ ਸਾਧੂਓ। ਸਚਾਈ ਤੇ ਰਹਿਮ ਨੂੰ ਤੁਸੀਂ ਆਪਣਾ ਬਗੀਚਾ ਬਣਾਓ।
Fareedkot Teekaਕਬੀਰ ਜੀ ਕਹਿਤੇ ਹੈਂ: ਹੇ ਸੰਤਜਨੋਂ ਸੁਨੋਂ! ਧਰਮ ਔ ਦਇਆ ਕੀ (ਬਾੜੀ) ਬਗੀਚੀ ਕਰੋ॥੩॥੭॥☬ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ ॥੩॥੭॥

ਪਦ ਅਰਥ ਬਾੜੀ = ਬਗ਼ੀਚੀ ॥੩॥੭॥

SikhNet (Spanish)Dice Kabir, escuchen, oh Santos, cuiden, por favor, el Jardín de la Compasión y de la Rectitud. (3-7)

Open this shabad →

Shabad Bhagat Kabir Ji Raag Raamkalee continues on Ang 971

ਕਵਨ ਕਾਜ. ਸਿਰਜੇ ਜਗ ਭੀਤਰਿ; ਜਨਮਿ ਕਵਨ ਫਲੁ ਪਾਇਆ ॥

kavan kaaj. siraje jag bheetar; janam kavan fal paaeaa |

Sant Singh KhalsaFor what purpose were you created and brought into the world? What rewards have you received in this life?
Manmohan SinghFor what worth wert thou created in the world and what profit hast thou reaped form this life?
Manmohan Singh (Punjabi)ਕਿਹੜੇ ਕੰਮ ਲਈ ਤੈਨੂੰ ਸੰਸਾਰ ਅੰਦਰ ਪੈਂਦਾ ਕੀਤਾ ਗਿਆ ਹੈ ਤੇ ਤੂੰ ਇਸ ਜੀਵਨ ਤੋਂ ਕੀ ਲਾਭ ਉਠਾਇਆ ਹੈ?
Fareedkot Teekaਕਿਸ ਕਾਮ ਕੋ ਹਮ ਬਨਾਏ ਥੇ ਜਗ ਕੇ ਬੀਚ ਔ ਜਨਮ ਕਾ ਹਮਨੇ ਕੌਨ ਸਾ ਫਲ ਪਾਇਆ ਹੈ, ਭਾਵ ਜਨਮ ਕਾ ਕੁਛ ਫਲ ਨਾ ਪਾਇਆ॥
Prof. Sahib Singhਕਿਹੜੇ ਕੰਮਾਂ ਲਈ ਅਸੀਂ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?

ਪਦ ਅਰਥ ਕਾਜ = ਕੰਮ। ਸਿਰਜੇ = ਪੈਦਾ ਹੋਏ। ਜਨਮਿ = ਜੰਮ ਕੇ।

SikhNet (Spanish)¿Por qué fuiste creado, oh hombre? ¿Qué provecho le sacaste a tu forma humana?

ਭਵ ਨਿਧਿ. ਤਰਨ ਤਾਰਨ ਚਿੰਤਾਮਨਿ; ਇਕ ਨਿਮਖ. ਨ ਇਹੁ ਮਨੁ ਲਾਇਆ ॥੧॥

bhav nidh. taran taaran chintaaman; ik nimakh. na ihu man laaeaa |1|

Sant Singh KhalsaGod is the boat to carry you across the terrifying world-ocean; He is the Fulfiller of the mind's desires. You have not centered your mind on Him, even for an instant. ||1||
Manmohan SinghThou hast not applied this mind of thine, even for a moment to God, who is the ship to cross the terrible world-ocean and the fulfiller of mind's desires.
Manmohan Singh (Punjabi)ਇਕ ਮੁਹਤ ਭਰ ਲਈ ਭੀ ਤੂੰ ਆਪਣੇ ਇਸ ਚਿੱਤ ਨੂੰ ਵਾਹਿਗੁਰੂ ਨਾਲ ਨਹੀਂ ਜੋੜਿਆ, ਜੋ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਇਕ ਜਹਾਜ਼ ਹੈ ਅਤੇ ਚਿੱਤ ਦੀਆਂ ਖਾਹਿਸ਼ਾਂ ਪੂਰੀਆਂ ਕਰਨਹਾਰ ਹੈ।
Fareedkot Teekaਸੰਸਾਰ ਸਮੁੰਦਰ ਤੇ ਤਾਰਨੇ ਕਉ ਜੋ (ਤਰਨ) ਜਹਾਜ ਰੂਪ (ਚਿੰਤਾਮਨਿ) ਪਰਮੇਸਰ ਤੂੰ ਹੈਂ, ਤੇਰੇ ਮੇਂ ਇਕ ਨਿਮਖ ਮਾਤ੍ਰ ਭੀ ਇਹੁ ਮਨ ਮੈਨੇ ਨਾ ਲਾਇਆ॥੧॥
Prof. Sahib Singhਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ॥੧॥

ਪਦ ਅਰਥ ਭਵਨਿਧਿ = ਸੰਸਾਰ-ਸਮੁੰਦਰ। ਤਰਨ = ਬੇੜੀ, ਜਹਾਜ਼। ਚਿੰਤਾਮਨਿ = ਮਨ-ਇੱਛਤ ਫਲ ਦੇਣ ਵਾਲੀ ਮਣੀ ॥੧॥

SikhNet (Spanish)¿Por qué no alabaste, aunque sea por un momento, al Dios que cumple los deseos?, pues a través de Él, puedes cruzar el mar de la existencia. (1)

Open this shabad (12 lines, Angs 970-971) →

Ang 970 of 1430