ਸੰਤਾ ਮਾਨਉ ਦੂਤਾ ਡਾਨਉ; ਇਹ ਕੁਟਵਾਰੀ ਮੇਰੀ ॥
santaa maanau dootaa ddaanau; ih kuttavaaree meree | Ang 969
Sant Singh KhalsaI honor and obey the Saints, and punish the wicked; this is my duty as God's police officer.
Manmohan SinghI honour the saints and punish the wicked. This is my duty as the Lord's police officer
Manmohan Singh (Punjabi)ਮੈਂ ਸਾਧੂਆਂ ਦਾ ਆਦਰਮਾਣ ਕਰਦਾ ਹਾਂ ਤੇ ਦੁਸ਼ਟਾਂ ਨੂੰ ਸਜ਼ਾ ਦਿੰਦਾ ਹਾਂ। ਸਾਈਂ ਦੇ ਪੁਲਸ ਅਫਸਰ ਵਜੋਂ ਇਹ ਮੇਰਾ ਫਰਜ਼ ਹੈ।
Fareedkot Teekaਪ੍ਰਤੱਖ ਸੰਤੋਂ ਕੋ ਵਾ ਦੈਵੀ ਗੁਨੋਂ ਕੋ ਮਾਨੋ ਔ (ਦੂਤਾ) ਕਾਮਾਦਿਕਾਂ ਕੋ ਡੰਡ ਦੇਵੋ, ਮੇਰੀ ਏਹੁ ਕੁਟਵਾਰੀ ਬਨੀ ਰਹੇ॥
Prof. Sahib Singhਆਪਣੇ ਇਸ ਸਰੀਰ-ਰੂਪ ਸ਼ਹਿਰ ਦੀ ਰਾਖੀ ਕਰਨ ਲਈ ਮੇਰਾ ਫ਼ਰਜ਼ ਇਹ ਹੈ ਕਿ ਮੈਂ ਭਲੇ ਗੁਣਾਂ ਨੂੰ ਜੀ-ਆਇਆਂ ਆਖਾਂ ਤੇ ਵਿਕਾਰਾਂ ਨੂੰ ਮਾਰ ਕੱਢਾਂ।ਪਦ ਅਰਥ ਮਾਨਉ = ਮਾਨਉਂ, ਮੈਂ ਆਦਰ ਦੇਂਦਾ ਹਾਂ, ਜੀ-ਆਇਆਂ ਆਖਦਾ ਹਾਂ। ਦੂਤ = ਵਿਕਾਰ। ਡਾਨਉ = ਮੈਂ ਡੰਨ ਦੇਂਦਾ ਹਾਂ, ਮਾਰ ਭਜਾਉਂਦਾ ਹਾਂ। ਕੁਟਵਾਰ = ਕੋਤਵਾਲ, ਸ਼ਹਿਰ ਦਾ ਰਾਖਾ, (ਸਰੀਰ-ਰੂਪ) ਸ਼ਹਿਰ ਦਾ ਰਾਖਾ। ਕੁਟਵਾਰੀ = ਸਰੀਰ-ਰੂਪ ਸ਼ਹਿਰ ਦੀ ਰਾਖੀ ਦਾ ਫ਼ਰਜ਼।
SikhNet (Spanish)Acepto sólo a los Santos y no me fijo en los malvados; así es como realizo los deberes del que guarda la Paz de Dios.
ਦਿਵਸ ਰੈਨਿ ਤੇਰੇ ਪਾਉ ਪਲੋਸਉ; ਕੇਸ ਚਵਰ ਕਰਿ ਫੇਰੀ ॥੧॥
divas rain tere paau palosau; kes chavar kar feree |1| Ang 969
Sant Singh KhalsaDay and night, I wash Your feet, Lord; I wave my hair as the chauree, to brush away the flies. ||1||
Manmohan SinghDay and night I shampoo Thine feet, O Lord, and wave my hair as fly-brush over Thee.
Manmohan Singh (Punjabi)ਦਿਨ ਰਾਤ ਮੈਂ ਤੇਰੇ ਪੈਰ ਧੋਦਾਂ ਹਾਂ, ਹੇ ਸੁਆਮੀ! ਅਤੇ ਚੌਰੀ ਵਜੋਂ ਆਪਣੇ ਕੇਸ਼ ਤੇਰੇ ਉਤੇ ਝੁਲਾਉਂਦਾ ਹਾਂ।
Fareedkot Teekaਦਿਨੇ ਰਾਤ ਤੇਰੇ ਵਾ ਤੇਰੇ ਸੰਤੋਂ ਕੇ ਚਰਨਾਂ ਕੋ ਮਲੋ ਔ ਕੇਸਾਂ ਕਾ ਚਵਰ ਬਨਾਇ ਕਰ ਸੰਤਨ ਪਰ ਫੇਰੋਂ॥੧॥
Prof. Sahib Singhਦਿਨ ਰਾਤ, ਹੇ ਪ੍ਰਭੂ! ਤੇਰੇ ਚਰਨ ਪਰਸਾਂ ਅਤੇ ਆਪਣੇ ਕੇਸਾਂ ਦਾ ਚੌਰ ਤੇਰੇ ਉੱਤੇ ਝੁਲਾਵਾਂ ॥੧॥ਪਦ ਅਰਥ ਦਿਵਸ = ਦਿਨ। ਪਲੋਸਉ = ਮੈਂ ਮਲਦਾ ਹਾਂ, ਘੁੱਟਦਾ ਹਾਂ। ਕਰਿ = ਬਣਾ ਕੇ। ਫੇਰੀ = ਫੇਰੀਂ, ਮੈਂ ਫੇਰਦਾ ਹਾਂ ॥੧॥
SikhNet (Spanish)Masajeo Tus Pies noche y día y los acaricio con mi cabello.(1)
ਹਮ ਕੂਕਰ; ਤੇਰੇ ਦਰਬਾਰਿ ॥
ham kookar; tere darabaar | Ang 969
Sant Singh KhalsaI am a dog at Your Court, Lord.
Manmohan SinghMy Master; I am the dog of Thine court.
Manmohan Singh (Punjabi)ਮੈਂਡੇ ਮਾਲਕ! ਮੈਂ ਤੇਰੀ ਦਰਗਾਹ ਦਾ ਕੁੱਤਾ ਹਾਂ।
Fareedkot Teekaਹਮ ਤੌ ਤੇਰੇ ਦਰਬਾਰ ਕੇ ਕੁਤੇ ਹਾਂ॥
Prof. Sahib Singhਹੇ ਪ੍ਰਭੂ! ਮੈਂ ਤੇਰੇ ਦਰ ਤੇ (ਬੈਠਾ ਹੋਇਆ ਇਕ) ਕੁੱਤਾ ਹਾਂ,ਪਦ ਅਰਥ ਦਰਬਾਰਿ = ਦਰ ਤੇ।
SikhNet (Spanish)Oh Dios, estoy como un perro a Tu Puerta,
ਭਉਕਹਿ; ਆਗੈ ਬਦਨੁ ਪਸਾਰਿ ॥੧॥ ਰਹਾਉ ॥
bhaukeh; aagai badan pasaar |1| rahaau | Ang 969
Sant Singh KhalsaI open my snout and bark before it. ||1||Pause||
Manmohan SinghOpening my snout I bark before It. Pause.
Manmohan Singh (Punjabi)ਆਪਣੀ ਬੂਥੀ ਟੱਡ ਕੇ ਮੈਂ ਇਸ ਦੇ ਮੂਹਰੇ ਭੌਂਕਦਾ ਹਾਂ। ਠਹਿਰਾਉ।
Fareedkot Teekaਮੁਖ ਕੋ ਪਸਾਰ ਕੇ ਤੇਰੇ ਆਗੇ ਭਉਕਤੇ ਹੈਂ, ਭਾਵ ਤੇਰਾ ਜਸੁ ਕਰਤੇ ਹੈਂ॥੧॥ ਰਹਾਉ ॥
Prof. Sahib Singhਤੇ ਮੂੰਹ ਅਗਾਂਹ ਵਧਾ ਕੇ ਭੌਂਕ ਰਿਹਾ ਹਾਂ {ਭਾਵ, ਤੇਰੇ ਦਰ ਤੇ ਮੈਂ ਜੋ ਤੇਰੀ ਸਿਫ਼ਤ-ਸਾਲਾਹ ਕਰ ਰਿਹਾ ਹਾਂ, ਇਹ ਆਪਣੇ ਸਰੀਰ ਨੂੰ ਵਿਕਾਰ-ਕੁੱਤਿਆਂ ਤੋਂ ਬਚਾਉਣ ਲਈ ਹੈ, ਜਿਵੇਂ ਇਕ ਕੁੱਤਾ ਕਿਸੇ ਪਰਾਈ ਗਲੀ ਦੇ ਕੁੱਤਿਆਂ ਤੋਂ ਆਪਣੇ ਆਪ ਦੀ ਰਾਖੀ ਕਰਨ ਲਈ ਭੌਂਕਦਾ ਹੈ। ਇਹੀ ਗੱਲ ਸਤਿਗੁਰੂ ਨਾਨਕ ਦੇਵ ਜੀ ਨੇ ਆਖੀ ਹੈ: ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥੧॥ ਰਹਾਉ ॥ਪਦ ਅਰਥ ਬਚਨੁ = ਮੂੰਹ। ਪਸਾਰਿ = ਖਿਲਾਰ ਕੇ, ਖੋਲ੍ਹ ਕੇ। ਹਮ = ਅਸੀ, ਮੈਂ ॥੧॥ ਰਹਾਉ ॥
SikhNet (Spanish)abro mi hocico y ladro ante Ti. (1-Pausa)
ਪੂਰਬ ਜਨਮ. ਹਮ ਤੁਮੑਰੇ ਸੇਵਕ; ਅਬ ਤਉ ਮਿਟਿਆ. ਨ ਜਾਈ ॥
poorab janam. ham tumare sevak; ab tau mittiaa. na jaaee | Ang 970
Sant Singh KhalsaIn my past life, I was Your servant; now, I cannot leave You.
Manmohan SinghIn the former birth, I was Thy slave. I can give up Thee not now.
Manmohan Singh (Punjabi)ਪਿਛਲੇ ਜਨਮ ਵਿੱਚ ਮੈਂ ਤੇਰਾ ਗੁਮਾਸ਼ਤਾ ਸੀ। ਹੁਣ ਮੈਂ ਤੈਨੂੰ ਛੱਡ ਨਹੀਂ ਸਕਦਾ।
Fareedkot Teekaਪਿਛਲੇ ਜਨਮ ਭੀ ਹਮ ਤੁਮਾਰੇ ਹੀ ਸੇਵਕ ਥੇ, ਭਾਵ ਪਰੰਪਰਾ ਭਗਤੀ ਕਰਤੇ ਆਏ ਹਾਂ ਵਾ ਪੂਰਬ ਜਨਮ ਮੇਂ ਬ੍ਰਹਮਚਾਰੀ ਹੋ ਕਰ ਰਾਮਾ ਨੰਦ ਜੀ ਕੇ ਪਾਸ ਵਿਦ੍ਯਾ ਪੜਤੇ ਥੇ। ਰਵਦਾਸ, ਕਬੀਰ, ਧੰਨਾ, ਸੈਨੁ, ਨਾਮਦੇਵ, ਚਮਾਰ ਕੇ ਗੁਮਾਸਤੇ ਕਾ ਅੰਨ ਗ੍ਰਹਣ ਕਰ ਕੇ ਤੇ ਇਨ ਸਭ ਕੋ ਰਾਮਾ ਨੰਦਾ ਜੀ ਨੇ ਸ੍ਰਾਪੁ ਦੀਆ। ਏਹੁ ਕਥਾ ਭਗਤ ਮਾਲ ਮੇਂ ਪ੍ਰਸਿਧ ਹੈ। ਅਬ ਭੀ ਤੌ ਤੇਰੀ ਸੇਵਕੀ ਸੇ ਮਿਟਿਆ ਨਹੀਂ ਜਾਤਾ॥
Prof. Sahib Singhਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ।ਪਦ ਅਰਥ ਮਿਟਿਆ = ਹਟਿਆ।
SikhNet (Spanish)En mi vida pasada fui también Tu Sirviente; ¿cómo podría Negarte ahora?
ਤੇਰੇ ਦੁਆਰੈ. ਧੁਨਿ ਸਹਜ ਕੀ; ਮਾਥੈ ਮੇਰੇ ਦਗਾਈ ॥੨॥
tere duaarai. dhun sehaj kee; maathai mere dagaaee |2| Ang 970
Sant Singh KhalsaThe celestial sound current resounds at Your Door. Your insignia is stamped upon my forehead. ||2||
Manmohan SinghThe celestial strain resounds at Thy door and on my forehead is inscribed Thine seal.
Manmohan Singh (Punjabi)ਤੇਰੇ ਦਰ ਤੇ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਮੇਰੇ ਮਸਤਕ ਉੱਤੇ ਮੇਰੀ ਮੋਹਰ ਲੱਗੀ ਪਈ ਹੈ।
Fareedkot Teekaਤੇਰੇ ਦੁਆਰੇ ਪਰ ਧੁਨੀ ਸਾਂਤਕੀ ਕਰਨੀ ਏਹੁ ਮੇਰੇ ਮਾਥੇ ਪਰ ਦਗਾਈ ਹੂਈ ਹੈ, ਭਾਵ ਹਮਾਰੇ ਸਿਰ ਪਰ ਜੋ ਭਗਤ ਨਾਮ ਹੈ ਏਹ ਚਿੰਨ ਵਾ ਕਾਰ ਪਈ ਹੂਈ ਹੈ॥੨॥
Prof. Sahib Singhਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ॥੨॥ਪਦ ਅਰਥ ਧੁਨਿ = ਆਵਾਜ਼, ਲਗਨ, ਰੌ। ਮਾਥੈ ਮੇਰੇ ਦਗਾਈ = ਮੇਰੇ ਮੱਥੇ ਉੱਤੇ ਦਾਗੀ ਗਈ ਹੈ, ਮੇਰੇ ਮੱਥੇ ਉਤੇ ਉੱਕਰੀ ਗਈ ਹੈ, ਮੇਰੇ ਭਾਗਾਂ ਵਿਚ ਆ ਗਈ ਹੈ, ਮੈਨੂੰ ਪ੍ਰਾਪਤ ਹੋ ਗਈ ਹੈ ॥੨॥
SikhNet (Spanish)En Tu Puerta resuena la Melodía Celestial y sobre mi frente está puesta Tu Marca. (2)
ਦਾਗੇ ਹੋਹਿ. ਸੁ ਰਨ ਮਹਿ ਜੂਝਹਿ; ਬਿਨੁ ਦਾਗੇ. ਭਗਿ ਜਾਈ ॥
daage hohi. su ran meh joojheh; bin daage. bhag jaaee | Ang 970
Sant Singh KhalsaThose who are branded with Your brand fight bravely in battle; those without Your brand run away.
Manmohan SinghThey who are branded, fight bravely in battle and the unstamped ones flee away.
Manmohan Singh (Punjabi)ਜਿਨ੍ਹਾਂ ਦੇ ਠੱਪਾ ਲੱਗਿਆ ਹੋਇਆ ਹੈ, ਉਹ ਲੜਾਈ ਵਿੱਚ ਬਹਾਦਰੀ ਨਾਲ ਲੜਦੇ ਹਨ, ਜਿਨ੍ਹਾਂ ਦੇ ਠੱਪਾ ਨਹੀਂ ਲੱਗਾ, ਉਹ ਭੱਜ ਜਾਂਦੇ ਹਨ।
Fareedkot Teekaਜੋ ਦਾਗੇ ਹੂਏ ਹੋਤੇ ਹੈਂ, ਸੋ ਰਨ ਮੇਂ ਲੜਤੇ ਹੈਂ ਔ ਜੋ ਬਿਨ ਦਾਗੇ ਹੈਂ, ਸੋ ਭਾਜ ਜਾਤੇ ਹੈਂ, ਲੜਤੇ ਨਹੀਂ ਹੈਂ। ਕਿਸੀ ਦੇਸ ਮੇਂ ਸੂਰਮਿਓਂ ਕੋ ਦਾਗ ਦੀਆ ਜਾਤਾ ਹੈ। ਤੈਸੇ ਜਿਨ ਕੋ ਗੁਰਉਪਦੇਸ ਰੂਪ ਦਾਗ ਹੋਤਾ ਹੈ, ਸੋ ਆਸੁਰੀ ਸੰਪਤਿ ਸਾਥ ਲੜਤੇ ਹੈਂ ਔ ਨਿਗੁਰੇ ਕਾਇਰੋਂ ਕੋ ਬਿਕਾਰ ਜੀਤ ਲੇਤੇ ਹੈਂ॥
Prof. Sahib Singhਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ। ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ।ਪਦ ਅਰਥ ਦਾਗੇ ਹੋਹਿ = ਜਿਨ੍ਹਾਂ ਉੱਤੇ ਨਿਸ਼ਾਨ ਹੁੰਦਾ ਹੈ। ਰਨ = ਲੜਾਈ ਦਾ ਮੈਦਾਨ। ਜੂਝਹਿ = ਲੜ ਮਰਦੇ ਹਨ।
SikhNet (Spanish)El que tiene tal estampa pelea en el campo de batalla de la vida; sin ella, uno huye.
ਸਾਧੂ ਹੋਇ ਸੁ ਭਗਤਿ ਪਛਾਨੈ; ਹਰਿ ਲਏ ਖਜਾਨੈ ਪਾਈ ॥੩॥
saadhoo hoe su bhagat pachhaanai; har le khajaanai paaee |3| Ang 970
Sant Singh KhalsaOne who becomes a Holy person, appreciates the value of devotional worship to the Lord. The Lord places him in His treasury. ||3||
Manmohan Singhhe, who is a saint, knows the worth of the Lord's devotional service and the Lord puts him in His treasury.
Manmohan Singh (Punjabi)ਜੋ ਸੰਤ ਹੈ, ਉਹ ਸੁਆਮੀ ਦੀ ਪ੍ਰੇਮਮਈ ਸੇਵਾ ਦੀ ਕਦਰ ਨੂੰ ਜਾਣਦਾ ਹੈ ਅਤੇ ਸੁਆਮੀ ਉਸ ਨੂੰ ਆਪਦੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ।
Fareedkot Teekaਜੋ ਸ੍ਰੇਸਟ ਹੋਵੈ ਸੋਈ ਭਗਤੀ ਕੋ ਪਛਾਨਤਾ ਹੈ, ਤਿਸ ਕੋ ਹਰੀ ਅਪਨੇ ਸਰੂਪ ਖਜਾਨੇ ਮੇਂ ਪਾਇ ਲੇਤਾ ਹੈ॥੩॥
Prof. Sahib Singh(ਭਾਵ) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ॥੩॥ਪਦ ਅਰਥ ਲਏ ਖਜਾਨੈ ਪਾਈ = ਕਬੂਲ ਕਰ ਲੈਂਦਾ ਹੈ, ਪ੍ਰਵਾਨ ਕਰ ਲੈਂਦਾ ਹੈ ॥੩॥
SikhNet (Spanish)Sí, el que es un Santo se vuelve un Devoto de Dios y Lo atesora en su mente. (3)
ਕੋਠਰੇ ਮਹਿ ਕੋਠਰੀ; ਪਰਮ ਕੋਠੀ ਬੀਚਾਰਿ ॥
kotthare meh kottharee; param kotthee beechaar | Ang 970
Sant Singh KhalsaIn the fortress is the chamber; by contemplative meditation it becomes the supreme chamber.
Manmohan SinghIn the body-house is the chamber of the mind, which becomes the excellent chamber through the Lord's meditation.
Manmohan Singh (Punjabi)ਸਰੀਰ ਦੇ ਘਰ ਅੰਦਰ ਮਨ ਦੀ ਕੋਠੜੀ ਹੈ, ਜੋ ਸੁਆਮੀ ਦੀ ਸਿਮਰਨ ਰਾਹੀਂ ਮਹਾਨ ਸ੍ਰੇਸ਼ਟ ਕੋਠੜੀ ਥੀ ਵੰਝਦੀ ਹੈ।
Fareedkot Teekaਵਾ ਸਰੀਰੁ ਕੋਠੇ ਮੇਂ ਹਿਰਦੇ ਰੂਪ ਕੋਠਰੀ ਹੈ ਤਿਸ ਮੇਂ ਪਰਮ ਕੋਠੀ ਬੀਚਾਰ ਹੈ॥
Prof. Sahib Singh(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ।ਪਦ ਅਰਥ ਪਰਮ = ਸਭ ਤੋਂ ਚੰਗੀ। ਕੋਠਰਾ = ਨਿੱਕਾ ਜਿਹਾ ਕੋਠਾ। ਬੀਚਾਰਿ = ਨਾਮ ਦੀ ਵਿਚਾਰ ਨਾਲ।
SikhNet (Spanish)Dentro de la casa del cuerpo está el cuarto de la mente y en ese cuarto está el clóset de la Sabiduría,
ਗੁਰਿ ਦੀਨੀ ਬਸਤੁ. ਕਬੀਰ ਕਉ; ਲੇਵਹੁ ਬਸਤੁ ਸਮੑਾਰਿ ॥੪॥
gur deenee basat. kabeer kau; levahu basat samaar |4| Ang 970
Sant Singh KhalsaThe Guru has blessed Kabeer with the commodity, saying, "Take this commodity; cherish it and keep it secure." ||4||
Manmohan SinghThe Guru has blessed Kabir with the Name commodity, saying: "Have thou the Name commodity and guard it".
Manmohan Singh (Punjabi)ਗੁਰਦੇਵ ਜੀ ਨੇ ਕਬੀਰ ਨੂੰ ਨਾਮ ਦੀ ਵਸਤੂ ਇਹ ਆਖ ਕੇ ਪ੍ਰਦਾਨ ਕੀਤੀ ਹੈ, ਤੂੰ ਨਾਮ ਦੀ ਵਸਤੂ ਨੂੰ ਲੈ ਅਤੇ ਇਸ ਨੂੰ ਸਾਂਭ ਕੇ ਰਖ।
Fareedkot Teekaਤਿਸ ਬਿਚਾਰ ਤੇ ਆਤਮ ਰੂਪ ਵਸਤੂ ਮੁਝ ਕੋ ਗੁਰੋਂ ਨੇ ਦੇਈ ਹੈ, ਸੋ ਤਿਸ ਕੋ ਸਮਾਲ ਲੇਤਾ ਹਾਂ ਭਾਵ ਧਾਰਨ ਕੀਆ⁽¹⁾ ਹੈ॥੪॥
Prof. Sahib Singhਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ॥੪॥ਪਦ ਅਰਥ ਗੁਰਿ = ਗੁਰੂ ਨੇ। ਬਸਤੁ = ਨਾਮ-ਪਦਾਰਥ। ਸਮ੍ਹ੍ਹਾਰਿ = ਸਾਂਭ ਕੇ ॥੪॥
SikhNet (Spanish)sí, el Guru ha bendecido a Kabir con ese Tesoro y él lo guarda con gran Amor.
ਕਬੀਰਿ. ਦੀਈ ਸੰਸਾਰ ਕਉ; ਲੀਨੀ ਜਿਸੁ ਮਸਤਕਿ ਭਾਗੁ ॥
kabeer. deeee sansaar kau; leenee jis masatak bhaag | Ang 970
Sant Singh KhalsaKabeer gives it to the world, but he alone receives it, upon whose forehead such destiny is recorded.
Manmohan SinghKabir gives it to the world, but he alone receives it, on whose forehead good fortune is recorded.
Manmohan Singh (Punjabi)ਕਬੀਰ ਇਸ ਨੂੰ ਦੁਨੀਆ ਨੂੰ ਦੇ ਦਿੰਦਾ ਹੈ, ਪਰ ਕੇਵਲ ਉਹ ਹੀ ਉਸ ਨੂੰ ਪ੍ਰਾਪਤ ਕਰਦਾ ਹੈ, ਜਿਸ ਦੇ ਮੱਥੇ ਉੱਤੇ ਚੰਗੀ ਕਿਸਮਤ ਲਿਖੀ ਹੋਈ ਹੈ।
Fareedkot Teekaਕਬੀਰ ਜੀ ਕਹਿਤੇ ਹੈਂ: ਹਮ ਨੇ ਸੰਸਾਰ ਕੋ ਦਈ ਹੈ, ਪਰੰਤੂ ਲਈ ਉਸ ਨੇ ਹੈ ਜਿਸ ਕੇ ਮਸਤਕ ਕੇ ਵਡੇ ਭਾਗ ਹੈਂ॥
Prof. Sahib Singhਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ।ਪਦ ਅਰਥ ਦੀਈ = ਦਿੱਤੀ ਹੈ। ਮਸਤਕਿ = ਮੱਥੇ ਉੱਤੇ।
SikhNet (Spanish)Dice Kabir, Dios ha bendecido al mundo entero con ese Tesoro, pero sólo lo descubre aquél que tiene su Destino despierto.
ਅੰਮ੍ਰਿਤ ਰਸੁ ਜਿਨਿ ਪਾਇਆ; ਥਿਰੁ ਤਾ ਕਾ ਸੋਹਾਗੁ ॥੫॥੪॥
amrit ras jin paaeaa; thir taa kaa sohaag |5|4| Ang 970
Sant Singh KhalsaPermanent is the marriage, of one who receives this ambrosial essence. ||5||4||
Manmohan SinghEver-stable is the married life of her, who is blessed with this immortalising Nectar.
Manmohan Singh (Punjabi)ਸਦੀਵੀ ਸਥਿਰ ਹੈ ਉਸ ਦਾ ਵਿਆਹੁਤਾ ਜੀਵਨ, ਜਿਸ ਨੂੰ ਇਸ ਸੁਰਜੀਤ ਕਰਨ ਵਾਲੇ ਆਬਿ-ਹਿਯਾਤ ਦੀ ਦਾਤ ਮਿਲੀ ਹੈ।
Fareedkot Teekaਜਿਸ ਨੇ ਇਹੁ ਆਤਮ ਰਸ ਅੰਮ੍ਰਤ ਰੂਪ ਪਾਇਆ ਹੈ, ਤਿਸੀ ਕਾ ਸੁਹਾਗ ਪਤੀ ਪਰਮੇਸਰ ਸੁਖਥਿਰ ਹੂਆ ਹੈ, ਭਾਵ ਉਹੀ ਜਨਮ ਮਰਨ ਦੁਖ ਸੇ ਰਹਿਤ ਹੂਆ ਹੈ॥੫॥੪॥☬ਏਕ ਪੰਡਤ ਜਾਤ ਅਭਿਮਾਨੀ ਝਗੜਨੇ ਲਾਗਾ। ਤਿਸ ਪ੍ਰਤੀ ਭਜਨ ਕਰਨੇ ਕਾ ਉਪਦੇਸ ਕਹਿਤੇ ਹੈਂ:
Prof. Sahib Singhਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ॥੫॥੪॥ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਥਿਰੁ = ਸਦਾ ਟਿਕੇ ਰਹਿਣ ਵਾਲਾ। ਸੋਹਾਗੁ = {Skt. सौभाग्य = good luck} ਚੰਗੀ ਕਿਸਮਤ ॥੫॥੪॥
ਸ਼ਬਦ ਦਾ ਭਾਵ: ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਦੁਨੀਆ ਦੇ ਵਿਕਾਰ ਮਨੁੱਖ ਦੇ ਨੇੜੇ ਨਹੀਂ ਢੁੱਕਦੇ। ਪਰ ਇਹ ਦਾਤ ਕਿਸੇ ਭਾਗਾਂ ਵਾਲੇ ਨੂੰ ਗੁਰੂ ਪਾਸੋਂ ਮਿਲਦੀ ਹੈ। * ਨੋਟ: ਜਿਸ ਮਨੁੱਖ ਦੇ ਆਪਣੇ ਸਿਰ ਉੱਤੇ ਕੇਸ ਨਾਹ ਹੋਣ, ਉਹ ਇਹ ਮੁਹਾਵਰਾ ਵਰਤ ਨਹੀਂ ਸਕਦਾ ਸੁਭਾਵਿਕ ਹੀ ਮਨੁੱਖ ਦੀ ਬੋਲੀ ਆਪਣੇ ਰੋਜ਼ਾਨਾ ਜੀਵਨ-ਅਨੁਸਾਰ ਹੋ ਜਾਂਦੀ ਹੈ। ਕਬੀਰ ਜੀ ਕੇਸਾਧਾਰੀ ਸਨ।
SikhNet (Spanish)Eterno es el Consorte de aquél que es bendecido con este Néctar. (5-4)