ਸਿਰੀਰਾਗੁ ਮਹਲਾ ੧ ॥
sireeraag mahalaa 1 |
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਭਰਮੇ. ਭਾਹਿ ਨ ਵਿਝਵੈ; ਜੇ ਭਵੈ. ਦਿਸੰਤਰ ਦੇਸੁ ॥
bharame. bhaeh na vijhavai; je bhavai. disantar des |
Sant Singh KhalsaThe fire of doubt is not extinguished, even by wandering through foreign lands and countries.
Manmohan SinghThe fire of doubt extinguishes not, even though man may wander in foreign lands and countries.
Manmohan Singh (Punjabi)ਭਾਵੇਂ ਆਦਮੀ ਪ੍ਰਦੇਸ਼ਾਂ ਅਤੇ ਮੁਲਕਾਂ ਦਾ ਚੱਕਰ ਪਿਆ ਕੱਟੇ, ਉਸ ਦੀ ਵਹਿਮ ਦੀ ਅੱਗ ਨਹੀਂ ਬੁਝਦੀ।
Fareedkot Teekaਅਗ੍ਯਾਨੀ ਜੀਵ ਜੇ ਕਰ (ਦੇਸੁ) ਸ੍ਵਦੇਸ ਮੇਂ ਔਰ (ਦਿਸੰਤਰਿ) ਅੰਨ੍ਯ ਦੇਸੋਂ ਮੇਂ ਭ੍ਰਮ ਕਰ ਕੇ (ਭਵੈ) ਫਿਰੈ ਭੀ, ਪਰੰਤੂ ਤਿਸ ਕੇ ਅੰਤਰਿ ਜੋ ਤ੍ਰਿਸ਼ਨਾ ਰੂਪੀ (ਭਾਹਿ) ਅਗਨੀ ਹੈ, ਸੋ ਇਸ ਪ੍ਰਕਾਰ (ਵਿਝਵੈ) ਬੁਝਤੀ ਨਹੀਂ। ਕਿੰਤੂ ਅਧਿਕ ਸੇ ਅਧਿਕ ਹੋਤੀ ਹੈ॥
Prof. Sahib Singh(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ।ਪਦ ਅਰਥ ਭਰਮੈ = ਭੌਣ ਨਾਲ। ਭਾਹਿ = ਅੱਗ। ਵਿਝਵੈ = ਬੁੱਝਦੀ। ਦੇਸੁ ਦਿਸੰਤਰ = ਦੇਸੁ ਦੇਸ ਅੰਤਰ = ਹੋਰ ਹੋਰ ਦੇਸ।
SikhNet (Spanish)El fuego de la duda no se extingue aunque el hombre vague por países y tierras lejanas.
ਅੰਤਰਿ ਮੈਲੁ. ਨ ਉਤਰੈ; ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥
antar mail. na utarai; dhrig jeevan dhrig ves |
Sant Singh KhalsaIf inner filth is not removed, one's life is cursed, and one's clothes are cursed.
Manmohan SinghAccursed is the life and doomed the religious garb of him, whose heart's filth is not removed.
Manmohan Singh (Punjabi)ਭ੍ਰਸ਼ਟ ਹੈ ਜਿੰਦਗੀ ਤੇ ਲਾਹਨਤ ਮਾਰੀ ਹੈ ਉਸ ਦੀ ਧਾਰਮਕ ਪੁਸ਼ਾਕ, ਜਿਸ ਦੇ ਦਿਲ ਦੀ ਪਲੀਤੀ ਦੂਰ ਨਹੀਂ ਹੋਈ।
Fareedkot Teekaਜਬ ਤਕ ਰਿਦੇ ਕੇ ਬੀਚ ਸੇ ਰਾਗ ਦ੍ਵੈਖ ਰੂਪੀ ਵਾ (ਅੰਤਰਿ) ਭੇਦੁ ਰੂਪੀ ਮੈਲੁ ਉਤਰਤੀ ਨਹੀਂ, ਤਬ ਤਕ ਜੀਵਣੇ ਕੋ ਧਿਕਾਰੁ ਹੈ, ਅਰ ਭੇਖ ਕੇ ਧਾਰਨੇ ਕੋ ਭੀ ਧਿਕਾਰੁ ਹੈ॥
Prof. Sahib Singhਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ।ਪਦ ਅਰਥ ਅੰਤਰਿ = ਅੰਦਰਲੀ। ਧ੍ਰਿਗੁ = ਫਿਟਕਾਰ-ਯੋਗ। ਵੇਸੁ = ਭੇਖ, ਤਿਆਗ ਵਾਲਾ ਲਿਬਾਸ।
SikhNet (Spanish)Desgraciada es la vida y los hábitos de aquél que no quita la impureza de su corazón.
ਹੋਰੁ ਕਿਤੈ. ਭਗਤਿ ਨ ਹੋਵਈ; ਬਿਨੁ. ਸਤਿਗੁਰ ਕੇ ਉਪਦੇਸ ॥੧॥
hor kitai. bhagat na hovee; bin. satigur ke upades |1|
Sant Singh KhalsaThere is no other way to perform devotional worship, except through the Teachings of the True Guru. ||1||
Manmohan SinghExcept through the True Guru's instruction, there is no other way to perform Lord's devotional service.
Manmohan Singh (Punjabi)ਸੱਚੇ ਗੁਰਾਂ ਦੀ ਸਿੱਖਿਆ ਦੇ ਬਗੈਰ ਹੋਰ ਕੋਈ ਰਸਤਾ ਸੁਆਮੀ ਦੀ ਪ੍ਰੇਮ-ਮਈ ਸੇਵਾ ਕਰਨ ਦਾ ਨਹੀਂ।
Fareedkot Teekaਹੇ ਭਾਈ! ਸਤਿਗੁਰੋਂ ਕੇ ਉਪਦੇਸ ਸੇ ਬਿਨਾ ਹੋਰੁ ਕਿਸੀ ਪ੍ਰਕਾਰ ਸੇ ਭਗਤੀ ਨਹੀਂ ਹੋਤੀ ਹੈ॥੧॥
Prof. Sahib Singh(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥ਪਦ ਅਰਥ ਹੋਰੁ ਕਿਤੈ = ਕਿਸੇ ਹੋਰ ਥਾਂ॥੧॥
SikhNet (Spanish)Fuera de la Instrucción del Guru Verdadero, no hay ninguna otra manera de realizar el Servicio de Devoción al Señor. (1)
ਮਨ ਰੇ; ਗੁਰਮੁਖਿ. ਅਗਨਿ ਨਿਵਾਰਿ ॥
man re; guramukh. agan nivaar |
Sant Singh KhalsaO mind, become Gurmukh, and extinguish the fire within.
Manmohan SinghO my soul! extinguish the fire through the Guru.
Manmohan Singh (Punjabi)ਹੇ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਆਪਣੀ ਅੱਗ ਨੂੰ ਬੁਝਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਗੁਰੋਂ ਦ੍ਵਾਰਾ ਗ੍ਯਾਨ ਪਾਇ ਕਰ ਅੰਤਰਿ ਕੀ ਅਗਨਿ ਕੋ (ਨਿਵਾਰ) ਨਿਬ੍ਰਿਤਿ ਕਰੁ॥
Prof. Sahib Singhਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਿਵਾਰਿ = ਦੂਰ ਕਰ।
SikhNet (Spanish)Oh mi Alma, sofoca el fuego de tus pasiones a través del Guru.
ਗੁਰ ਕਾ ਕਹਿਆ ਮਨਿ ਵਸੈ; ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥
gur kaa kahiaa man vasai; haumai trisanaa maar |1| rahaau |
Sant Singh KhalsaLet the Words of the Guru abide within your mind; let egotism and desires die. ||1||Pause||
Manmohan SinghAbide by Guru's word within thy mind and still thy ego and desire. Pause.
Manmohan Singh (Punjabi)ਗੁਰਾਂ ਦੇ ਬਚਨ ਨੂੰ ਆਪਣੇ ਚਿੱਤ ਅੰਦਰ ਟਿਕਾ ਅਤੇ ਆਪਣੀ ਹੰਗਤਾ ਤੇ ਖਾਹਿਸ਼ ਨੂੰ ਨਵਿਰਤ ਕਰ। ਠਹਿਰਾਉ।
Fareedkot Teekaਕ੍ਯੋਂ ਕਿ ਗੁਰੋਂ ਕਾ ਕਥਨ ਕੀਆ ਹੂਆ ਉਪਦੇਸੁ ਜਬ ਮਨ ਮੇਂ ਬਸੈਗਾ, ਤਬ ਹੀ ਅਹੰਤਾ ਔਰੁ ਮਮਤਾ ਤਥਾ ਤ੍ਰਿਸਨਾ ਮਾਰੀ ਜਾਏਗੀ॥੧॥ ਰਹਾਉ ॥
Prof. Sahib Singhਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ ॥ਪਦ ਅਰਥ ਕਹਿਆ = ਆਖਿਆ ਹੋਇਆ ਬਚਨ। ਮਨਿ = ਮਨ ਵਿਚ। ਹਉਮੈ = ਹਉਮੈਂ, ਮੈਂ ਵੱਡਾ ਬਣ ਜਾਵਾਂ॥੧॥ਰਹਾਉ॥
SikhNet (Spanish)Aloja la Palabra del Guru en tu mente y canaliza tu ego y tu deseo. (1-Pausa)
ਮਨੁ ਮਾਣਕੁ ਨਿਰਮੋਲੁ ਹੈ; ਰਾਮ ਨਾਮਿ ਪਤਿ ਪਾਇ ॥
man maanak niramol hai; raam naam pat paae |
Sant Singh KhalsaThe jewel of the mind is priceless; through the Name of the Lord, honor is obtained.
Manmohan SinghThe mind jewel is priceless, but it is through Lord's Name that it attains honour.
Manmohan Singh (Punjabi)ਚਿੱਤ ਜਵੇਹਰ ਅਮੋਲਕ ਹੈ, ਪਰ ਸਾਹਿਬ ਦੇ ਨਾਮ ਰਾਹੀਂ ਹੀ ਇਜ਼ਤ ਪਾਉਂਦਾ ਹੈ।
Fareedkot Teekaਔਰੁ ਮਨੁ ਕੇ ਬੀਚ ਹੀ ਜੋ ਅਮੋਲਕ ਮਾਣਕੁ ਰਤਨੁ, ਵਾ ਲਾਲੁ (ਰਾਮ) ਰਮਣ ਸੀਲ ਅਰਥਾਤ ਵ੍ਯਾਪਕ ਸ੍ਵਰੂਪ (ਨਾਮ) ਨਾਮੀ ਵਾਹਿਗੁਰੂ ਹੈ। ਪੁਨਃ ਸਰਬ ਕਾ (ਪਤਿ) ਸ੍ਵਾਮੀ ਹੈ, ਸੋ ਪਰੋਖੁ ਕਰ ਕੇ (ਪਾਇ) ਜਾਨਿਆ ਜਾਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ।ਪਦ ਅਰਥ ਮਾਣਕੁ = ਮੋਤੀ। ਨਾਮਿ = ਨਾਮ ਵਿਚ (ਜੁੜਿਆਂ)। ਪਤਿ = ਇੱਜ਼ਤ।
SikhNet (Spanish)La joya de la mente no tiene precio, sin embargo, es a través del Nombre del Señor que logra tener Honor.
ਮਿਲਿ ਸਤਸੰਗਤਿ. ਹਰਿ ਪਾਈਐ; ਗੁਰਮੁਖਿ ਹਰਿ ਲਿਵ ਲਾਇ ॥
mil satasangat. har paaeeai; guramukh har liv laae |
Sant Singh KhalsaJoin the Sat Sangat, the True Congregation, and find the Lord. The Gurmukh embraces love for the Lord.
Manmohan SinghBy Guru's grace, embrace love for God and by associating with the true congregation, obtain the Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨਾਲ ਪਿਆਰ ਪਾ ਅਤੇ ਸੱਚੀ ਸੰਗਤ ਨਾਲ ਜੁੜ ਕੇ ਪ੍ਰਭੂ ਨੂੰ ਪਰਾਪਤ ਹੋ।
Fareedkot Teekaਫਿਰਿ ਸ੍ਰੇਸ੍ਟ ਜਨੋ ਕੀ ਸੰਗਤਿ ਮੇਂ ਮਿਲ ਕਰ ਗੁਰੋਂ ਦ੍ਵਾਰਾ ਜਬ ਹਰੀ ਮੇਂ (ਲਿਵ) ਬ੍ਰਿਤੀ ਲਗਾਈਏ। ਤਬ ਹਰੀ ਜੋ ਭਗਤ ਜਨੋਂ ਕੇ ਸਰਬ ਦੁਖੋਂ ਕੋ ਹਰਤਾ ਹੈ, ਤਿਸ ਕੋ ਅਪਰੋਖੁ ਅਪਨਾ ਆਪ ਰੂਪ ਕਰੇ ਜਾਨੀਤਾ ਹੈ॥☬ਪ੍ਰਸ਼ਨ: ਸ੍ਵਰੁਪੁ ਕੋ ਅਪਰੋਖੁ ਜਾਨਣੇ ਤੇ ਕ੍ਯਾ ਫਲ ਹੋਤਾ ਹੈ?☬ਉੱਤਰ:
Prof. Sahib Singh(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ।
SikhNet (Spanish)Por la Gracia del Guru, extiende tu Amor por Dios, y acercándote a Su Congregación, recibe al Señor.
ਆਪੁ ਗਇਆ. ਸੁਖੁ ਪਾਇਆ; ਮਿਲਿ ਸਲਲੈ ਸਲਲ ਸਮਾਇ ॥੨॥
aap geaa. sukh paaeaa; mil salalai salal samaae |2|
Sant Singh KhalsaGive up your selfishness, and you shall find peace; like water mingling with water, you shall merge in absorption. ||2||
Manmohan SinghBy erasing self-conceit man attains peace and like water merging with water, blends (with the Lord).
Manmohan Singh (Punjabi)ਸਵੈ-ਹੰਗਤਾ ਨੂੰ ਮੇਸਣ ਦੁਆਰਾ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਪਾਣੀ ਦੇ ਪਾਣੀ ਨਾਲ ਰਲ ਜਾਣ ਦੀ ਤਰ੍ਹਾਂ (ਸਾਈਂ ਵਿੱਚ) ਲੀਨ ਹੋ ਜਾਂਦਾ ਹੈ।
Fareedkot Teekaਰਿਦੇ ਸੇ (ਆਪੁ) ਆਪਾ ਭਾਉ ਅਰਥਾਤ ਅਹੰਕਰਤਾ ਅਹੰਭੋਗਤਾ ਏਹਿ ਨਿਬ੍ਰਿਤ ਹੂਆ, ਤਬ ਪਰਮ ਸੁਖੁ ਪ੍ਰਾਪਤ ਭਾਇਆ। ਭਾਵ ਏਹਿ ਕਿ ਅਹੰਕਾਰੁ ਹੀ ਸਰਬ ਦੁਖੋਂ ਕਾ ਕਾਰਨੁ ਥਾ। ਸੋ ਤਿਸ ਕੇ ਅਭਾਵ ਕੇ ਸਾਥ ਹੀ ਸਰਬ ਦੁਖੋਂ ਕਾ ਭੀ ਅਭਾਵ ਹੂਆ।☬ਨਨੂ: ਹੰਕਾਰ ਕੇ ਨਿਬ੍ਰਿਤ ਹੋਨੇ ਸੇ ਕ੍ਯਾ ਲਾਭੁ ਹੋਤਾ ਹੈ?☬ਉਤਰੁ: ਹੇ ਭਾਈ! ਜੈਸੇ (ਸਲਲੈ ਸਲਲ) ਜਲ ਕੇ ਸਾਥ ਜਲੁ ਮਿਲੁ ਕਰ ਕੇ (ਸਮਾਇ) ਅਭਿੰਨ ਹੋ ਜਾਤਾ ਹੈ, ਤੈਸੇ ਸ੍ਵਰੂਪ ਮੇਂ ਗ੍ਯਾਨੀ ਅਭਿੰਨ ਹੋ ਜਾਤਾ ਹੈ॥੨॥
Prof. Sahib Singh(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥ਪਦ ਅਰਥ ਮਿਲਿ = ਮਿਲ ਕੇ। ਆਪੁ = ਆਪਾ-ਭਾਵ, ਸੁਆਰਥ। ਸਲਲ = ਪਾਣੀ॥੨॥
SikhNet (Spanish)Canalizando el ego negativo, el mortal logra la Paz y, así como el agua se mezcla en el agua, él se funde en el Señor. (2)
ਜਿਨਿ ਹਰਿ ਹਰਿ ਨਾਮੁ. ਨ ਚੇਤਿਓ; ਸੁ. ਅਉਗੁਣਿ ਆਵੈ ਜਾਇ ॥
jin har har naam. na chetio; su. aaugun aavai jaae |
Sant Singh KhalsaThose who have not contemplated the Name of the Lord, Har, Har, are unworthy; they come and go in reincarnation.
Manmohan SinghThose who have not contemplated over the Name of Lord God they are without merits and continue coming and going.
Manmohan Singh (Punjabi)ਜਿਨ੍ਹਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਨੇਕੀਆਂ-ਵਿਹੁਣ ਹਨ, ਆਉਂਦੇ ਤੇ ਜਾਂਦੇ ਹੀ ਰਹਿੰਦੇ ਹਨ।
Fareedkot Teekaਜਿਨ ਪੁਰਸੋਂ ਨੇ ਹਰਿ ਹਰਿ ਨਾਮ ਕੋ ਨਹੀਂ ਸਿਮਰਿਆ ਹੈ, ਸੇ (ਅਉਗੁਣਿ) ਪਾਪੋਂ ਕੇ ਕਰਨੇ ਸੇ ਸਦਾ ਜਨਮਤੇ ਔਰੁ ਮਰਤੇ ਹੈਂ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ।ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਸੁ = ਉਹ (ਮਨੁੱਖ)। ਅਉਗੁਣਿ = ਔਗੁਣ ਵਿਚ (ਟਿਕਿਆ ਰਹਿ ਕੇ)। ਆਵੈ ਜਾਇ = ਜੰਮਦਾ ਮਰਦਾ ਹੈ।
SikhNet (Spanish)Aquéllos que no han meditado en el Nombre del Señor Dios y se encuentran sin méritos, continúan yendo y viniendo.
ਜਿਸੁ ਸਤਗੁਰੁ ਪੁਰਖੁ. ਨ ਭੇਟਿਓ; ਸੁ ਭਉਜਲਿ ਪਚੈ ਪਚਾਇ ॥
jis satagur purakh. na bhettio; su bhaujal pachai pachaae |
Sant Singh KhalsaOne who has not met with the True Guru, the Primal Being, is bothered and bewildered in the terrifying world-ocean.
Manmohan SinghHe who has not met the Divine True Guru bothers and suffers in the terrible life-ocean.
Manmohan Singh (Punjabi)ਜੋ ਰੱਬ ਰੂਪ ਸੰਚੇ ਗੁਰਾਂ ਨੂੰ ਨਹੀਂ ਮਿਲਿਆ, ਉਹ ਡਰਾਉਣੇ ਜੀਵਨ ਸਮੁੰਦਰ ਵਿੱਚ ਖਰਾਬ ਤੇ ਦੁਖੀ ਹੁੰਦੀ ਹੈ।
Fareedkot Teekaਔਰੁ ਜਿਸ ਕੋ ਸਤਿਗੁਰੁ ਪੁਰਸੁ ਨਹੀਂ ਮਿਲਿਆ ਹੈ, ਸੋ ਪੁਰਸੁ ਭਉਜਲਿ ਸੰਸਾਰ ਸਮੁਦ੍ਰ ਮੇਂ ਆਪਤੋ (ਪਚੇ) ਜਲੇ ਹੈ, ਪੁਨਃ ਜੋ ਤਿਸ ਕੇ ਸੰਗੀ ਹੈਂ ਤਿਨਾਂ ਕੋ ਭੀ ਮੰਦ ਉਪਦੇਸ ਦੇ ਕਰ (ਪਚਾਇ) ਜਲਾਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ।ਪਦ ਅਰਥ ਜਿਸੁ = ਜਿਸ (ਮਨੁੱਖ) ਨੂੰ। ਭੇਟਿਓ = ਮਿਲਿਆ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ। ਪਚੈ ਪਚਾਇ = ਨਿੱਤ ਖ਼ੁਆਰ ਹੁੰਦਾ ਰਹਿੰਦਾ ਹੈ।
SikhNet (Spanish)Aquél que no ha conocido al Verdadero Guru Divino, cruza sufriendo el terrible océano de la vida.
ਇਹੁ ਮਾਣਕੁ ਜੀਉ ਨਿਰਮੋਲੁ ਹੈ; ਇਉ ਕਉਡੀ ਬਦਲੈ ਜਾਇ ॥੩॥
eihu maanak jeeo niramol hai; iau kauddee badalai jaae |3|
Sant Singh KhalsaThis jewel of the soul is priceless, and yet it is being squandered like this, in exchange for a mere shell. ||3||
Manmohan SinghThis soul jewel is priceless, in this way it is being lost in exchange for a shell.
Manmohan Singh (Punjabi)ਇਹ ਹੀਰਾ ਆਤਮਾ ਅਮੋਲਕ ਹੈ। ਇਸ ਤਰ੍ਹਾਂ ਇਹ ਇਕ ਕੌਡੀ ਦੇ ਵਟਾਂਦਰੇ ਵਿੱਚ ਹਥੋਂ ਨਿਕਲ ਰਹੀ ਹੈ।
Fareedkot Teekaਇਸ ਮਨੁਖ ਜਨਮ ਕੋ ਪਾਇ ਕਰ ਕੇ ਜੋ (ਜੀਉ) ਜੀਵਨਾ ਹੈ, ਸੋ (ਮਾਣਕੁ) ਅਮੋਲੁ ਰਤਨੁ ਹੈ, ਕ੍ਯੋਂਕਿ ਇਸ ਸੇ ਵਾਹਿਗੁਰੂ ਪ੍ਰਾਪਤਿ ਹੋਤਾ ਹੈ। ਪਰੰਤੂ (ਇਉਂ) ਬ੍ਯਰਥ ਹੀ (ਕਉਡੀ) ਮਾਇਆ ਅਰਥਾਤ ਮਾਇਕ ਬ੍ਯੋਹਾਰੋਂ ਕੇ ਬਦਲੇ ਜਾਤਾ ਹੈ॥੩॥
Prof. Sahib Singh(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ ॥੩॥
SikhNet (Spanish)Esta vida no tiene precio, pero sin el Guru, es como si se cambiara por una concha de ostión. (3)
ਜਿੰਨਾ ਸਤਗੁਰੁ ਰਸਿ ਮਿਲੈ; ਸੇ ਪੂਰੇ ਪੁਰਖ ਸੁਜਾਣ ॥
jinaa satagur ras milai; se poore purakh sujaan |
Sant Singh KhalsaThose who joyfully meet with the True Guru are perfectly fulfilled and wise.
Manmohan SinghWhom the True Guru joyfully meets, they are the perfectly wise persons.
Manmohan Singh (Punjabi)ਜਿਨ੍ਹਾਂ ਨੂੰ ਸੱਚਾ ਗੁਰੂ ਖੁਸ਼ ਹੋ ਕੇ ਭੇਟਦਾ ਹੈ, ਉਹ ਪੂਰਨ ਸਿਆਣੇ ਪੁਰਸ਼ ਹਨ।
Fareedkot Teekaਸੇ ਪੁਰਸ (ਪੂਰਨ) ਅਤ੍ਯੰਤੁ (ਸੁਜਾਣ) ਚਤੁਰੁ ਹੈਂ, ਜਿਨ ਕੋ ਸਤਿਗੁਰੋਂ ਦ੍ਵਾਰਾ ਆਤਮੁਰਸੁ ਪ੍ਰਾਪਤਿ ਹੁਆ ਹੈ, ਔਰੁ ਵਹੁ ਵਾਹਿਗੁਰੂ ਮੇਂ ਮਿਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।ਪਦ ਅਰਥ ਰਸਿ = ਪ੍ਰੇਮ ਨਾਲ। ਸੁਜਾਣ = ਸਿਆਣੇ। ਸੇ = ਉਹ ਬੰਦੇ।
SikhNet (Spanish)Aquéllos, a quienes el Prefecto Guru se les da a conocer, son los que en verdad son sabios.
ਗੁਰ ਮਿਲਿ ਭਉਜਲੁ ਲੰਘੀਐ; ਦਰਗਹ ਪਤਿ ਪਰਵਾਣੁ ॥
gur mil bhaujal langheeai; daragah pat paravaan |
Sant Singh KhalsaMeeting with the Guru, they cross over the terrifying world-ocean. In the Court of the Lord, they are honored and approved.
Manmohan SinghBy meeting the Guru, the terrible world-ocean is crossed and man's honour becomes acceptable in God's Court.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਅਤੇ ਇਨਸਾਨ ਦੀ ਇਜ਼ਤ ਹਰੀ ਦੇ ਦਰਬਾਰ ਵਿੱਚ ਕਬੂਲ ਪੈ ਜਾਂਦੀ ਹੈ।
Fareedkot Teekaਗੁਰੋਂ ਕੇ ਸਾਥ ਮਿਲਿ ਕਰ ਸੰਸਾਰ ਸਮੁਦ੍ਰ ਕੋ ਤਰੀਤਾ ਹੈ। ਜੋ ਪੁਰਸ ਤਰ ਗਏ ਹੈਂ, ਇਸ ਲੋਕ ਮੇਂ ਭੀ ਤਿਨ ਕੀ ਪਤਿ ਹੈ, ਔਰੁ ਪ੍ਰਲੋਕ ਮੇਂ ਭੀ ਪ੍ਰਵਾਨ ਹੂਏ ਹੈਂ॥
Prof. Sahib Singh(ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ।ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।
SikhNet (Spanish)Conociendo al Guru es como se cruza el terrible océano del mundo y el honor del hombre es aceptado en la Corte de Dios.
ਨਾਨਕ. ਤੇ ਮੁਖ ਉਜਲੇ; ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥
naanak. te mukh ujale; dhun upajai sabad neesaan |4|22|
Sant Singh KhalsaO Nanak, their faces are radiant; the Music of the Shabad, the Word of God, wells up within them. ||4||22||
Manmohan SinghO Nanak! bright are the faces of those within whose mind the music of Gurbani is apparently struck.
Manmohan Singh (Punjabi)ਹੇ ਨਾਨਕ! ਰੋਸ਼ਨ ਹਨ ਚਿਹਰੇ ਉਨ੍ਹਾਂ ਦੇ, ਜਿਨ੍ਹਾਂ ਦੇ ਅੰਤਰ ਆਤਮੇ ਅਨਹਦ ਬਾਣੀ ਦਾ ਕੀਰਤਨ ਪਰਗਟ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਜਿਨ ਕੇ ਮੁਖ ਸੇ ਨਾਮ ਉਚਾਰਣ ਰੂਪੁ ਧੁਨੀ ਪ੍ਰਗਟੁ ਹੀ ਉਪਜਤੀ ਹੈ, ਵਾ ਜਿਨ ਕੋ ਸਬਦੁ ਬ੍ਰਹਮੁ ਪ੍ਰਗਟ ਹੂਆ ਹੈ, ਤੇ ਪੁਰਸੁ ਉਜਲ ਮੁਖੁ ਵਾਲੇ ਹੈਂ॥੪॥੨੨॥☬ਸ੍ਰੀ ਗੁਰੂ ਜੀ ਕੋ ਸੰਗਤਿ ਮਿਲੀ ਪ੍ਰਸ਼ਨੁ ਕੀਆ: ਹੇ ਭਗਵਨ! ਜੀਵੋਂ ਕਾ ਉਧਾਰ ਕਿਸ ਪ੍ਰਕਾਰ ਹੋਤਾ ਹੈ, ਆਪ ਕ੍ਰਿਪਾ ਕਰ ਕੇ ਉਪਦੇਸੁ ਕਰੀਏ?☬ਤਬ ਸ੍ਰੀ ਗੁਰੂ ਜੀ ਕਥਨ ਕਰਤੇ ਭਏ:
Prof. Sahib Singhਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ ॥੪॥੨੨॥ਪਦ ਅਰਥ ਤੇ = ਉਹ (ਬਹੁ-ਵਚਨ)। ਧੁਨਿ = ਆਵਾਜ਼, ਗੂੰਜ, ਲਹਰ। ਨੀਸਾਣੁ = ਧੌਂਸਾ॥੪॥
SikhNet (Spanish)Oh, dice Nanak, relucientes se ven los semblantes de aquéllos que entonan en su mente la Melodía del Gurbani. (4-22)