ੴ

ਸਿੱਖਬਾਣੀ · SikhBani

Ang 22

Sri Guru Granth Sahib · Siree Raag · 4 shabads, 39 lines
Translations
Shabad Guru Nanak Dev Ji Siree Raag continued from Ang 21

ਚਾਰੇ ਅਗਨਿ. ਨਿਵਾਰਿ ਮਰੁ; ਗੁਰਮੁਖਿ ਹਰਿ ਜਲੁ ਪਾਇ ॥

chaare agan. nivaar mar; guramukh har jal paae |

Sant Singh KhalsaThe Gurmukh puts out the four fires, with the Water of the Lord's Name.
Manmohan SinghBy obtaining the water of God's Name, through the Guru, quench the four fires (of cruelty, wordly-love, anger and greed) and remain dead in life.
Manmohan Singh (Punjabi)ਗੁਰਾਂ ਦੇ ਰਾਹੀਂ ਵਾਹਿਗੁਰੂ ਦੇ ਨਾਮ ਦਾ ਪਾਣੀ ਪਰਾਪਤ ਕਰ (ਨਿਰਦਈ-ਪੁਣੇ, ਸੰਸਾਰੀ-ਮਮਤਾ, ਕ੍ਰੋਧ ਅਤੇ ਲੋਭ ਦੀਆਂ) ਚਾਰੇ ਅੱਗਾਂ ਨੂੰ ਬੁਝਾ ਦੇ, ਅਤੇ ਜੀੳਦੇ ਜੀ ਮਰਿਆ ਰਹੁ।
Fareedkot Teekaਤਿਨ ਗੁਰਮੁਖੋਂ ਨੇ ਹਰਿ ਨਾਮ ਰੂਪੀ ਜਲੁ ਪਾ ਕਰ ਕੇ ਚਾਰੇ ਅਗਨੀਆਂ ਹਿੰਸਾ ੧, ਮੋਹੁ ੨, ਲੋਭੁ ੩, ਕੋਪੁ ੪, ਸਭ ਬੁਝਾਉਣੀ ਕਰੀ ਹੈਂ ਔਰ ਜੀਵ ਭਾਵ ਭੀ ਤਿਨ ਕਾ ਮਰ ਗਿਆ ਹੈ॥
Prof. Sahib Singhਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ।

ਪਦ ਅਰਥ ਚਾਰੇ ਅਗਨਿ = ਚਾਰੇ ਅੱਗਾਂ {ਹੰਸੁ, ਹੇਤੁ, ਲੋਭ, ਕੋਪੁ}, ਨਿਰਦਇਤਾ, ਮੋਹ, ਲੋਭ ਤੇ ਕ੍ਰੋਧ।

SikhNet (Spanish)A través del Guru, el Gurmukj apacigua los fuegos de la crueldad, el amor mundano, el enojo y la avaricia.

ਅੰਤਰਿ ਕਮਲੁ ਪ੍ਰਗਾਸਿਆ; ਅੰਮ੍ਰਿਤੁ ਭਰਿਆ ਅਘਾਇ ॥

antar kamal pragaasiaa; amrit bhariaa aghaae |

Sant Singh KhalsaThe lotus blossoms deep within the heart, and filled with Ambrosial Nectar, one is satisfied.
Manmohan SinghThus the heart-lotus blossom be filled with Nectar and thou shalt be satiated.
Manmohan Singh (Punjabi)ਇਸ ਤਰ੍ਹਾਂ ਮਨ-ਕਤੰਵਲ ਫੁਲ ਸੁਧਾਰਸ ਨਾਲ ਲਬਾਲਬ ਹੋ ਜਾਏਗਾ ਅਤੇ ਤੂੰ ਰੱਜ ਜਾਵੇਗਾਂ।
Fareedkot Teekaਔਰੁ ਤਿਨ ਕਾ ਅੰਤਰਿ ਹਿਰਦਾ ਕਮਲੁ ਆਤਮ ਪ੍ਰਕਾਸਿ ਕਰ ਕੇ ਪ੍ਰਕਾਸ ਰਹਾ ਹੈ। ਪੁਨਃ ਆਤਮਾਨੰਦ ਰੂਪੁ ਜੋ ਅੰਮ੍ਰਿਤ ਹੈ ਤਿਸ ਕਰ ਭਰ ਰਹਾ ਹੈ ਔਰੁ ਤਿਸੀ ਸੇ ਤ੍ਰਿਪਤਿ ਹੈਂ॥
Prof. Sahib Singh(ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ।

ਪਦ ਅਰਥ ਪ੍ਰਗਾਸਿਆ = ਖਿੜਦਾ ਹੈ। ਅਘਾਇ = ਰੱਜ ਕੇ, ਪੂਰੇ ਤੌਰ ਤੇ।

SikhNet (Spanish)El capullo del loto del corazón florece y se llena de Néctar y lo podrás disfrutar hasta saciarte.

ਨਾਨਕ ਸਤਗੁਰੁ ਮੀਤੁ ਕਰਿ; ਸਚੁ ਪਾਵਹਿ ਦਰਗਹ ਜਾਇ ॥੪॥੨੦॥

naanak satagur meet kar; sach paaveh daragah jaae |4|20|

Sant Singh KhalsaO Nanak, make the True Guru your friend; going to His Court, you shall obtain the True Lord. ||4||20||
Manmohan SinghNanak make the True Guru thy friend, then going to His Court thou shalt obtain the True One.
Manmohan Singh (Punjabi)ਨਾਨਕ, ਸੰਚੇ ਗੁਰਦੇਵ ਜੀ ਨੂੰ ਆਪਦਾ ਮ੍ਰਿਤ ਬਣਾ ਤਦ ਉਸ ਦੇ ਦਰਬਾਰ ਨੂੰ ਜਾ ਕੇ ਤੂੰ ਸਤਿਪੁਰਖ ਪਰਾਪਤ ਕਰ ਲਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਐਸੇ ਸਤਿਗੁਰੋਂ ਕੇ ਸਾਥ ਮਿੱਤ੍ਰਤਾ ਕਰੁ, ਤਿਸ ਵਾਹਿਗੁਰੂ ਕੀ ਦਰਗਾਹ ਮੇਂ ਜਾਇ ਕਰ (ਸਚੁ) ਸੁਖੁ ਕੋਂ ਪਾਵੇਂਗਾ॥੪॥੨੦॥☬ਪ੍ਰਸ਼ਨ: ਕੇਵਲ ਗੁਰੋਂ ਸੇ ਮਿਤ੍ਰਾਈ ਕਰਨੇ ਸੇ ਹੀ ਸੁਖ ਹੋਤਾ ਹੈ, ਵਾ ਕੁਛ ਔਰ ਭੀ ਸਾਧਨੁ ਹੈ?☬ਤਿਸ ਪਰ ਕਹਤੇ ਹੈਂ:☬ਉੱਤਰ:
Prof. Sahib Singhਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ॥੪॥੨੦॥{21-22}
SikhNet (Spanish)Dice Nanak, haz del Guru Verdadero tu Amigo y así, llegando hasta Su Corte obtendrás al Uno Verdadero. (4-20)

Open this shabad (15 lines, Angs 21-22) →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਹਰਿ ਹਰਿ ਜਪਹੁ ਪਿਆਰਿਆ; ਗੁਰਮਤਿ ਲੇ ਹਰਿ ਬੋਲਿ ॥

har har japahu piaariaa; guramat le har bol |

Sant Singh KhalsaMeditate on the Lord, Har, Har, O my beloved; follow the Guru's Teachings, and speak of the Lord.
Manmohan SinghObtain Guru's instruction, O my dear! repeat God's Name and contemplate over Lord God.
Manmohan Singh (Punjabi)ਗੁਰੂ ਤੋਂ ਸਿੱਖ ਮਤ ਲੈ, ਹੇ ਮੇਰੇ ਪ੍ਰੀਤਮ! ਵਾਹਿਗੁਰੂ ਦੇ ਨਾਮ ਨੂੰ ਉਚਾਰ ਅਤੇ ਪ੍ਰਮੇਸ਼ਰ ਪ੍ਰਭੂ ਦਾ ਸਿਮਰਨ ਕਰ।
Fareedkot Teekaਹੇ ਭਾਈ! ਪ੍ਯਾਰੇ ਗੁਰੋਂ ਸੇ ਹਰਿ ਉਪਦੇਸ਼ੁ ਲੇ ਕਰਿ ਹਰਿ ਹਰਿ ਨਾਮੁ ਜਪੋ॥
Prof. Sahib Singhਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ।

ਪਦ ਅਰਥ ਲੈ = ਲੈ ਕੇ। ਬੋਲਿ = ਉੱਚਾਰ, ਸਿਮਰ।

SikhNet (Spanish)Toma la Instrucción del Guru, oh mi amigo, medita y repite el Nombre del Señor Dios.

ਮਨੁ. ਸਚ ਕਸਵਟੀ ਲਾਈਐ; ਤੁਲੀਐ ਪੂਰੈ ਤੋਲਿ ॥

man. sach kasavattee laaeeai; tuleeai poorai tol |

Sant Singh KhalsaApply the Touchstone of Truth to your mind, and see if it comes up to its full weight.
Manmohan SinghApply the touch-stone of Truthfulness to thy soul, and see if it weighs its full weight.
Manmohan Singh (Punjabi)ਆਪਣੀ ਆਤਮਾ ਨੂੰ ਸੱਚਾਈ ਦੀ ਘਸ-ਵੱਟੀ ਉਤੇ ਪਰਖ, ਤੇ ਦੇਖ ਕਿ ਇਹ ਆਪਣੇ ਪੂਰਨ ਵਜਨ ਦੀ ਉਤਰਦੀ ਹੈ।
Fareedkot Teekaਮਨ ਕੋ ਸੱਚੀ ਜਪ ਤਪਾਦਿ ਸਾਧਨੋਂ ਕੀ ਕਸਵਟੀ ਲਾ ਕਰ ਕੇ ਸ਼ੁਧ ਅਸ਼ੁਧ ਦੇਖੀਏ, ਤਬ ਪੂਰੇ ਬ੍ਰਹਮੁ ਕੇ ਤੋਲ ਤੁਲੀਤਾ ਹੈ। ਭਾਵ ਏਹਿ ਕਿ ਤਬ ਐਸੇ ਗ੍ਯਾਨੁ ਹੋਤਾ ਹੈ ਕਿ ਜੈਸੇ ਬ੍ਰਹਮੁ ਸਤ ਚਿਤ ਆਨੰਦ ਰੂਪੁ ਹੈ, ਤੈਸੇ ਹੀ ਜੀਵ ਕਾ ਸ੍ਵਰੂਪ ਹੈ। ਤਾਂ ਤੇ ਜੀਵ ਮੇਂ ਔਰੁ ਬ੍ਰਹਮੁ ਮੇਂ ਕਛੁ ਭੇਦੁ ਨਹੀਂ ਹੈ॥
Prof. Sahib Singhਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ।

ਪਦ ਅਰਥ ਸਚ ਕਸਵਟੀ = ਸੱਚ ਦੀ ਕਸਵੱਟੀ ਉਤੇ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਸਵੱਟੀ ਉਤੇ। ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾਈ ਜਾਂਦੀ ਹੈ ਜਿਸ ਉਤੇ ਸੋਨਾ ਪਰਖਣ ਲਈ ਘਸਾਇਆ ਜਾਂਦਾ ਹੈ। ਲਾਈਐ = ਲਾਇਆ ਜਾਂਦਾ ਹੈ। ਤੁਲੀਐ = ਤੁਲਦਾ ਹੈ। ਪੂਰੈ ਤੋਲਿ = ਪੂਰੇ ਤੋਲ ਨਾਲ। ਤੁਲੀਐ ਪੂਰੈ ਤੋਲਿ = ਪੂਰੇ ਤੋਲ ਨਾਲ ਤੁਲਦਾ ਹੈ, ਤੋਲ ਵਿਚ ਪੂਰਾ ਉਤਰਦਾ ਹੈ।

SikhNet (Spanish)Aplica la prueba del diamante a tu Alma y así podrás ver si es verdadera.

ਕੀਮਤਿ. ਕਿਨੈ ਨ ਪਾਈਐ; ਰਿਦ ਮਾਣਕ ਮੋਲਿ ਅਮੋਲਿ ॥੧॥

keemat. kinai na paaeeai; rid maanak mol amol |1|

Sant Singh KhalsaNo one has found the worth of the ruby of the heart; its value cannot be estimated. ||1||
Manmohan SinghNo one has found its worth. Invaluable is the value of the soul emerald.
Manmohan Singh (Punjabi)ਕਿਸੇ ਨੂੰ ਭੀ ਇਸ ਦੇ ਮੋਖ ਦਾ ਪਤਾ ਨਹੀਂ ਲਗਾ। ਅਣਮੋਲ ਹੈ ਆਤਮਾ ਮਣੀ ਦਾ ਮੁੱਲ।
Fareedkot Teekaਜੈਸੇ ਬ੍ਰਹਮੁ ਬੇਕੀਮਤ ਹੈ, ਤੈਸੇ ਏਹਿ ਜੀਵਾਤਮਾ ਰਤਨੁ ਭੀ ਮੋਲ ਸੇ ਅਮੋਲਕੁ ਹੈ॥੧॥
Prof. Sahib Singhਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ॥੧॥

ਪਦ ਅਰਥ ਕਿਨੈ = ਕਿਸੇ ਨੇ ਭੀ। ਰਿਦ ਮਾਣਕ = ਹਿਰਦਾ-ਮੋਤੀ। ਮੋਲਿ = ਮੁੱਲ ਵਿਚ॥੧॥

SikhNet (Spanish)Nadie ha encontrado su verdadero valor, en realidad el valor de ese rubí que es el Alma, es incalculable. (1)

ਭਾਈ ਰੇ; ਹਰਿ ਹੀਰਾ. ਗੁਰ ਮਾਹਿ ॥

bhaaee re; har heeraa. gur maeh |

Sant Singh KhalsaO Siblings of Destiny, the Diamond of the Lord is within the Guru.
Manmohan SinghO Brother! God, the jewel, resides in the Guru.
Manmohan Singh (Punjabi)ਹੇ ਵੀਰ! ਵਾਹਿਗੁਰੂ ਜਵੇਹਰ ਗੁਰਾਂ ਅੰਦਰ ਵੱਸਦਾ ਹੈ।
Fareedkot Teekaਹੇ ਭਾਈ! ਹਰੀ ਰੂਪੁ ਹੀਰਾ ਗੁਰੂ ਰਿਦੇ ਕੇ (ਮਾਂਹਿ) ਬੀਚ ਹੀ ਦਿਖਾਇ ਦੇਤੇ ਹੈਂ, ਪਰੰਤੂ ਹਰੀ ਰੂਪੁ ਹੀਰੇ ਕੌ ਤਬ ਪਾਈਐ ਹੈ॥
Prof. Sahib Singhਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ।

ਪਦ ਅਰਥ ਗੁਰ ਮਾਹਿ = ਗੁਰੂ ਵਿਚ, ਗੁਰੂ ਦੇ ਕੋਲ।

SikhNet (Spanish)Oh hermano, Dios, la Joya, reside en el Guru. En la Saad Sangat, la Sociedad de los Santos,

ਸਤਸੰਗਤਿ ਸਤਗੁਰੁ ਪਾਈਐ; ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥

satasangat satagur paaeeai; ahinis sabad salaeh |1| rahaau |

Sant Singh KhalsaThe True Guru is found in the Sat Sangat, the True Congregation. Day and night, praise the Word of His Shabad. ||1||Pause||
Manmohan SinghIn the society of saints, the True Guru is obtained. Day and night praise God's Name, (O ; Man!). Pause.
Manmohan Singh (Punjabi)ਸਾਧ ਸਮਾਗਮ ਅੰਦਰ ਸੱਚੇ ਗੁਰੂਜੀ ਪਰਾਪਤ ਹੁੰਦੇ ਹਨ। ਦਿਨ ਰੈਣ ਵਾਹਿਗੁਰੂ ਦੇ ਨਾਮ ਦੀ ਪਰਸੰਸਾ ਕਰ, (ਹੈ ਬੰਦੇ!)ਠਹਿਰਾਉ।
Fareedkot Teekaਜਬ ਸਤਿਗੁਰੋਂ ਕੀ ਸਤਿਸੰਗਤਿ ਕਰੀਏ ਔਰੁ ਗੁਰੁ ਉਪਦੇਸ਼ੁ ਸੇ ਵਾਹਿਗੁਰੂ ਜੀ ਰਾਤ੍ਰਿ ਦਿਨ (ਸਾਲਾਹ) ਉਸਤਤੀ ਕਰੀਏ॥੧॥ ਰਹਾਉ ॥
Prof. Sahib Singhਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ। (ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ॥੧॥ ਰਹਾਉ ॥

ਪਦ ਅਰਥ ਸਬਦਿ = ਸ਼ਬਦ ਵਿਚ (ਜੁੜ ਕੇ)। ਸਲਾਹਿ = ਸਿਫ਼ਤ-ਸਾਲਾਹ ਕਰ॥੧॥ਰਹਾਉ॥

SikhNet (Spanish)el Guru Verdadero es obtenido. Noche y día canta la Alabanza del Nombre de Dios, oh hombre. (1-Pausa)

ਸਚੁ ਵਖਰੁ ਧਨੁ ਰਾਸਿ ਲੈ; ਪਾਈਐ ਗੁਰ ਪਰਗਾਸਿ ॥

sach vakhar dhan raas lai; paaeeai gur paragaas |

Sant Singh KhalsaThe True Merchandise, Wealth and Capital are obtained through the Radiant Light of the Guru.
Manmohan SinghBy obtaining light from the Guru, acquire the true wealth and real merchandise.
Manmohan Singh (Punjabi)ਗੁਰਾਂ ਤੋਂ ਰੋਸ਼ਨੀ ਪਰਾਪਤ ਕਰਕੇ ਅਸਲੀ ਸੌਦਾ-ਸੂਤ ਤੇ ਸੱਚੀ ਦੌਲਤ ਹਾਸਲ ਕਰ।
Fareedkot Teekaਸਚੁ (ਵਖਰੁ) ਸੌਦਾ (ਧਨੁ) ਧੰਨਤਾ ਯੋਗੁ ਜਿਸ ਕੇ ਖਰੀਦਨੇ ਸੇ ਧੰਨੁ ਧੰਨੁ ਹੋਵੈ ਯਥਾ-☬"ਸਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨੁ॥"☬ਸੋ ਐਸਾ ਸੌਦਾ ਗੁਰੋਂ ਪਾਸ ਤੇ ਸਰਧਾ ਰੂਪੀ (ਰਾਸਿ) ਪੂੰਜੀ ਦੇ ਕਰ ਕੇ ਲੈ।☬ਜੇ ਕਹੇਂ: ਤਿਸ ਕਰ ਲਾਭੁ ਕਿਆ ਹੋਵੇਗਾ?☬ਤਿਸ ਪਰ ਕਹਤੇ ਹੈਂ: (ਗੁਰ) ਬਡਾ, ਪ੍ਰਗਾਸੁ ਰੂਪੁ ਆਤਮੁ ਗ੍ਯਾਨ ਪ੍ਰਾਪਤਿ ਹੋਵੈਗਾ॥☬ਪ੍ਰਸ਼ਨ: ਤਿਸੁ ਆਤਮ ਲਾਭ ਕਰ ਲਾਭ ਕਿਆ ਹੋਤਾ ਹੈ?☬ਉੱਤਰ:
Prof. Sahib Singh(ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ।

ਪਦ ਅਰਥ ਲੈ = ਇਕੱਠਾ ਕਰ। ਗੁਰ ਪਰਗਾਸਿ = ਗੁਰੂ ਦੇ (ਦਿੱਤੇ ਹੋਏ) ਚਾਨਣ ਨਾਲ।

SikhNet (Spanish)Obteniendo la Luz del Guru puedes atesorar la Verdadera Riqueza.

ਜਿਉ ਅਗਨਿ ਮਰੈ. ਜਲਿ ਪਾਇਐ; ਤਿਉ ਤ੍ਰਿਸਨਾ. ਦਾਸਨਿ ਦਾਸਿ ॥

jiau agan marai. jal paaeiai; tiau trisanaa. daasan daas |

Sant Singh KhalsaJust as fire is extinguished by pouring on water, desire becomes the slave of the Lord's slaves.
Manmohan SinghAs fire is extinguished by pouring water, similarly the desire becomes the slave of (is quenched by) God's slaves.
Manmohan Singh (Punjabi)ਜਿਸ ਤਰ੍ਹਾਂ ਪਾਣੀ ਪਾਉਣ ਦੁਆਰਾ ਅੱਗ ਬੁਝ ਜਾਂਦੀ ਹੈ, ਉਸੇ ਤਰ੍ਹਾਂ ਖ਼ਾਹਿਸ਼ੀ ਹਰੀ ਦੇ ਗੋਲਿਆਂ ਦੁਆਰਾ ਗੋਲੀ (ਨਾਸ) ਹੋ ਜਾਂਦੀ ਹੈ।
Fareedkot Teekaਜੈਸੇ ਜਲ ਪਾਉਣੇ ਸੇ ਅਗਨੀ ਸ਼ਾਂਤਿ ਹੋ ਜਾਤੀ ਹੈ, ਤੈਸੇ ਆਤਮ ਪ੍ਰਕਾਸ਼ੁ ਹੋਨੇ ਸੇ ਤ੍ਰਿਸ਼ਨਾ ਰੂਪੁ ਅਗਨੀ ਸ਼ਾਂਤਿ ਹੋ ਜਾਤੀ ਹੈ। ਤਾਂ ਤੇ ਆਤਮ ਵਿਤ ਮਹਾਤਮਾ ਕੇ ਦਾਸੋਂ ਕਾ ਦਾਸ ਹੋ ਕਰ ਰਹੁ। ਕ੍ਯੋਂ ਕਿ ਜਬ ਜਗ੍ਯਾਸੂ ਸ੍ਰਧਾ ਪੂਰਬਕ ਤਿਨ ਕੀ ਸੇਵਾ ਕਰੇ, ਤਬ ਸੋ ਪ੍ਰਸੰਨ ਹੋ ਕਰ ਤਿਸ ਕੇ ਗ੍ਯਾਨ ਉਪਦੇਸ਼ ਕਰਤੇ ਹੈਂ॥☬ਐਸੇ ਹੀ ਗੀਤ ਮੇਂ ਕਹਾ ਹੈ:
Prof. Sahib Singhਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ।

ਪਦ ਅਰਥ ਜਲਿ = ਜਲ ਦੀ ਰਾਹੀਂ। ਪਾਇਐ = ਪਾਏ ਹੋਏ ਦੀ ਰਾਹੀਂ। ਜਲਿ ਪਾਇਐ = ਪਾਏ ਹੋਏ ਜਲ ਨਾਲ, ਜੇ ਜਲ ਪਾ ਦੇਈਏ। ਦਾਸਨਿ ਦਾਸਿ = ਦਾਸਾਂ ਦਾ ਦਾਸ (ਬਣਿਆਂ)।

SikhNet (Spanish)Así como el fuego es extinguido echándole agua, de manera similar, el deseo es apaciguado por los Esclavos del Señor.

ਜਮ ਜੰਦਾਰੁ. ਨ ਲਗਈ; ਇਉ. ਭਉਜਲੁ ਤਰੈ. ਤਰਾਸਿ ॥੨॥

jam jandaar. na lagee; iau. bhaujal tarai. taraas |2|

Sant Singh KhalsaThe Messenger of Death will not touch you; in this way, you shall cross over the terrifying world-ocean, carrying others across with you. ||2||
Manmohan SinghThe courier of death shall touch thee not and like this thou shalt cross and causes others to cross the terrible life ocean.
Manmohan Singh (Punjabi)ਮੌਤ ਦਾ ਦੂਤ ਤੈਨੂੰ ਛੁਹੇਗਾ ਨਹੀਂ ਅਤੇ ਇਸ ਤਰ੍ਹਾ ਤੂੰ ਭਿਆਨਕ ਜੀਵਨ ਸਮੁੰਦਰ ਤੋਂ ਆਪ ਤਰ ਜਾਵੇਗਾ ਅਤੇ ਹੋਰਨਾ ਨੂੰ ਤਾਰ ਲਵੇਗਾ।
Fareedkot Teekaਹੇ ਭਾਈ! ਸੰਸਾਰ ਸਮੁਦ੍ਰ, ਜਿਸ ਮੇਂ ਜਨਮਾਦਿਕੋਂ ਕਾ ਭਉ ਰੂਪੁ ਜਲ ਹੈ, ਤਿਸ ਸੇ ਜਿਨ ਕੋ (ਤਰਾਸਿ) ਤਰਨੇ ਕੀ ਆਸਾ ਹੈ, ਸੋ ਇਸ ਪ੍ਰਕਾਰ ਤਰੇ ਹੈਂ। ਵਾ ਜੋ ਆਪ ਤੋ ਤਰੇ ਹੈਂ ਔਰੋਂ ਕੇ (ਤਰਾਸ) ਤਾਰਨੇ ਮੇਂ ਸਮਰਥ ਹੈਂ, ਵਾ (ਤਰਾਸ) ਭੈ ਸੇ ਤਰੇ ਹੈਂ। ਜਲਾਦੁ (ਜਮ) ਜੋ ਜਿੰਦ ਕਾ (ਅਰੀ) ਸ਼ਤ੍ਰੂ ਹੈ, ਸੋ ਤਿਨ ਕੋ ਨਹੀਂ ਲਗ ਸਕਤਾ। ਭਾਵ ਏਹ ਕਿ ਤਿਨ ਕੋ ਜਮ ਕਾ ਭੈ ਨਹੀਂ ਹੈ। ਵਾ ਜਮ ਕਾ (ਜੰਦਾਰੁ) ਡੰਡਾ ਉਨ ਕੋ ਨਹੀਂ ਲਗਤਾ॥੨॥
Prof. Sahib Singh(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥

ਪਦ ਅਰਥ ਜੰਦਾਰੁ = ਅਵੈੜਾ। ਤਰੈ ਤਰਾਸਿ = ਪੂਰੇ ਤੌਰ ਤੇ ਪਾਰ ਲੰਘ ਜਾਂਦਾ ਹੈ॥੨॥

SikhNet (Spanish)El mensajero de la muerte no te tocará y así podrás cruzar y hacer que otros crucen el terrible océano de la vida. (2)

ਗੁਰਮੁਖਿ. ਕੂੜੁ ਨ ਭਾਵਈ; ਸਚਿ ਰਤੇ ਸਚ ਭਾਇ ॥

guramukh. koorr na bhaavee; sach rate sach bhaae |

Sant Singh KhalsaThe Gurmukhs do not like falsehood. They are imbued with Truth; they love only Truth.
Manmohan SinghThe Guru's slaves like not untruth. With sincere love they are dyed in nothing but Truth.
Manmohan Singh (Punjabi)ਗੁਰਾਂ ਦੇ ਗੋਲਿਆਂ ਨੂੰ ਝੁਠ ਚੰਗਾ ਨਹੀਂ ਲੱਗਦਾ। ਦਿਲੀ-ਪ੍ਰੀਤ ਨਾਲ ਉਹ ਕੇਵਲ ਸੰਚਾਈ ਅੰਦਰ ਹੀ ਰੰਗੇ ਹੋਏ ਹਨ।
Fareedkot Teekaਗੁਰਮੁਖੁ ਜੋ ਗ੍ਯਾਨਵਾਨ ਹੈਂ, ਤਿਨ ਕੋ (ਕੂੜੁ) ਝੂਠੁ ਬੋਲਣਾ ਨਹੀਂ ਭਾਵਤਾ ਹੈ। ਭਾਵ ਏਹ ਕਿ ਸਕਾਂਮ ਕਰਮ ਕਰੋ। ਇਸ ਸੇ ਸ੍ਵਰਗਾਦਿ ਅਖੈ ਸੁਖ ਕੀ ਪ੍ਰਾਪਤੀ ਹੋਵੇਗੀ। ਐਸੇ ਝੂਠੇ ਪਦਾਰਥੋਂ ਨਮਿਤ ਜੋ ਬਚਨ ਹੈਂ, ਸੋ ਝੂਠੁ ਤਿਨ ਕੋ ਨਹੀਂ ਭਾਵਤਾ ਹੈ। ਕ੍ਯੋਂ ਕਿ ਵਹੁ ਸਚੇ ਵਾਹਿਗੁਰੂ ਮੇਂ ਰਤੇ ਹੈਂ। ਅਰੁ ਸਚ ਹੀ ਬੋਲਣਾ ਤਿਨ ਕੋ ਭਾਵਤ ਹੈ। ਸੋ ਕੈਸੇ ਜਗ੍ਯਾਸੂ ਜਨੋਂ ਕੇ ਯਥਾਰਥ ਉਪਦੇਸ਼ ਕਰਤੇ ਹੈਂ। ਯਥਾ-☬"ਤਤ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ॥"☬ਐਸੇ ਬੋਲਣਾ ਤਿਨ ਕੋ ਭਾਵਤਾ ਹੈ॥
Prof. Sahib Singhਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ।

ਪਦ ਅਰਥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹਨ। ਭਾਵਈ = ਭਾਵੈ, ਚੰਗਾ ਲੱਗਦਾ, ਪਸੰਦ ਆਉਂਦਾ। ਭਾਇ = ਭਾਉ ਵਿਚ, ਪ੍ਰੇਮ ਵਿਚ। ਸਚ ਭਾਇ = ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ।

SikhNet (Spanish)A los Esclavos del Guru les gusta la Verdad y viven bañados en nada más que la Verdad.

ਸਾਕਤ. ਸਚੁ ਨ ਭਾਵਈ; ਕੂੜੈ ਕੂੜੀ ਪਾਂਇ ॥

saakat. sach na bhaavee; koorrai koorree paane |

Sant Singh KhalsaThe shaaktas, the faithless cynics, do not like the Truth; false are the foundations of the false.
Manmohan SinghThe mammon-worshipper likes not Truthfulness. False is the foundation of the false.
Manmohan Singh (Punjabi)ਮਾਇਆ ਦੇ ਉਪਾਸ਼ਕ ਨੂੰ ਸੱਚਾਈ ਚੰਗੀ ਨਹੀਂ ਲਗਦੀ। ਝੂਠਿਆਂ ਦੀ ਬੁਨਿਆਦ ਝੁਠੀ ਹੀ ਹੁੰਦੀ ਹੈ।
Fareedkot Teekaਜੋ (ਸਾਕਤ) ਮਨਮੁਖੁ ਹੈਂ, ਤਿਨ ਕੋ ਸਰੂਪੁ ਕੀ ਅਭੇਦਤਾ ਕਾ ਬੋਧਕੁ ਸਚਾ ਉਪਦੇਸ਼ ਨਹੀਂ ਹੈ। ਸੋ ਸਾਕਤਿ ਜੋ ਝੂਠੁ ਕਥਨ ਵਾਲੇ ਹੈਂ, ਤਿਨ ਕੀ ਪਤਿ ਭੀ (ਕੂੜੀ) ਝੂਠੀ ਹੈ। ਭਾਵ ਏਹਿ ਕਿ ਕਿਸੀ ਪੁਨ੍ਯ ਕੇ ਪ੍ਰਭਾਵ ਸੇ ਸ੍ਵਰਗਾਦਿ ਮੇਂ ਜਾਇ ਪ੍ਰਾਪਤਿ ਭਯਾ, ਤਹਾ ਤਿਸ ਕੀ ਬਿਵਹਾਰਕ ਪਤਿ ਬਨ ਗਈ। ਜਬ ਪੁਨ੍ਯ ਭੋਗ ਚੁੱਕਾ ਤਬ ਤਹਾਂ ਸੇ ਗਿਰਾਇ ਦੀਆ ਔਰੁ ਵਹੁ ਪਤਿ ਭੀ ਨਸ੍ਟ ਹੋ ਜਾਤੀ ਭਈ। ਜੋ ਸਦਾ ਨਹੀਂ ਰਹੀ ਸੋ ਪਤਿ ਝੂਠੀ ਹੀ ਹੈ। ਸਚੀ ਪਤਿ ਗ੍ਯਾਨੁਵਾਨੋਂ ਕੀ ਹੈ, ਜੋ ਸਦਾ ਏਕ ਰਸ ਰਹਿਤੀ ਹੈ॥
Prof. Sahib Singh(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ)।

ਪਦ ਅਰਥ ਪਾਂਇ = ਪਾਂਇਆਂ, ਇੱਜ਼ਤ।

SikhNet (Spanish)Los que alaban a Maya les fascina el engaño y lo falso en sus fundamentos siempre será falso.

ਸਚਿ ਰਤੇ ਗੁਰਿ ਮੇਲਿਐ; ਸਚੇ ਸਚਿ ਸਮਾਇ ॥੩॥

sach rate gur meliai; sache sach samaae |3|

Sant Singh KhalsaImbued with Truth, you shall meet the Guru. The true ones are absorbed into the True Lord. ||3||
Manmohan SinghBeing tainted with Truth, one meets the Guru, The true persons are absorbed in the True Lord.
Manmohan Singh (Punjabi)ਸੱਚ ਨਾਲ ਰੰਗੀਜਣ ਦੁਆਰਾ ਬੰਦਾ ਗੁਰਾਂ ਨੂੰ ਮਿਲ ਪੈਦਾ ਹੈ। ਸੱਚੇ ਪੁਰਸ਼ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਤਾਂ ਤੇ ਜੋ ਗੁਰੋਂ ਕੇ ਸਾਥ ਮਿਲ ਕਰ ਸੱਚ ਪਰਮੇਸ੍ਵਰ ਸਾਥ ਰੱਤੇ ਹੈਂ, ਸੋ ਸਚੇ ਪੁਰਸ (ਸਚਿ) ਪਰਮੇਸ੍ਵਰ ਮੇਂ (ਸਮਾਇ) ਮਿਲ ਗਏ ਹੈਂ॥੩॥☬ਪ੍ਰਸ਼ਨ: ਜਿਨ ਮਨਨਾਦਿ ਸਾਧਨੋਂ ਸੇ ਗ੍ਯਾਨਵਾਨ ਸ੍ਵਰੂਪ ਮੇਂ ਮਿਲੇ ਹੈਂ, ਸੋ ਸਾਧਨ ਕਹਾਂ ਸੇ ਪ੍ਰਾਪਤਿ ਹੋਤੇ ਹੈਂ?☬ਉੱਤਰ:
Prof. Sahib Singh(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ ॥੩॥

ਪਦ ਅਰਥ ਗੁਰਿ ਮੇਲਿਐ = ਜੇ ਗੁਰੂ ਮਿਲਾ ਦੇਵੇ। ਸਮਾਇ = ਸਮਾਈ, ਲੀਨਤਾ॥੩॥

SikhNet (Spanish)Estando teñido con la Verdad, uno conoce al Guru. Los seres verdaderos viven absorbidos en el Señor Verdadero. (3)

ਮਨ ਮਹਿ ਮਾਣਕੁ. ਲਾਲੁ ਨਾਮੁ; ਰਤਨੁ ਪਦਾਰਥੁ ਹੀਰੁ ॥

man meh maanak. laal naam; ratan padaarath heer |

Sant Singh KhalsaWithin the mind are emeralds and rubies, the Jewel of the Naam, treasures and diamonds.
Manmohan SinghIn the mind are emerald, rubies pearls, valuables and jewels of God's Name.
Manmohan Singh (Punjabi)ਚਿੱਤ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਮਣੀਆਂ ਜਵੇਹਰ, ਮੋਤੀ, ਵਡਮੁੱਲੇ ਵੱਖਰ ਤੇ ਸਬਜ਼ੇ-ਪੰਨੇ ਹਨ।
Fareedkot Teekaਹੇ ਭਾਈ! ਮਨ ਕੇ ਅੰਤਰਿ ਮਨਨ ਰੂਪੀ ਮਾਣਕੁ ਹੈਂ, ਔਰੁ ਪ੍ਰੇਮੁ ਰੂਪੀ ਲਾਲ ਹੈਂ, ਔਰੁ ਵੈਰਾਗ ਰੂਪੀ ਰਤਨੁ ਹੈਂ, ਔਰੁ ਗ੍ਯਾਨੁ ਹੀਰਾ ਹੈ ਅਰਥਾਤ ਮਨ ਮੇਂ ਸੇ ਹੀ ਪ੍ਰਾਪਤਿ ਹੋਤਾ ਹੈ। ਵਾ ਮਨੁ ਮੇਂ ਜੋ ਨਾਮੁ ਹੈ ਏਹੀ ਮਾਣਕੁ ਅਰੁ ਲਾਲੁ ਅਰ ਹੀਰਾ ਆਦਿ ਰਤਨ ਰੂਪੁ ਪਦਾਰਥੁ ਹੈਂ, ਭਾਵ ਸਰਬ ਗੁਣ ਰੂਪੁ ਨਾਮੁ ਹੈ॥
Prof. Sahib Singhਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।

ਪਦ ਅਰਥ ਹੀਰੁ = ਹੀਰਾ।

SikhNet (Spanish)En la mente están las esmeraldas, los rubíes, las perlas y todas las Joyas del Nombre de Dios.

ਸਚੁ ਵਖਰੁ ਧਨੁ ਨਾਮੁ ਹੈ; ਘਟਿ ਘਟਿ ਗਹਿਰ ਗੰਭੀਰੁ ॥

sach vakhar dhan naam hai; ghatt ghatt gahir ganbheer |

Sant Singh KhalsaThe Naam is the True Merchandise and Wealth; in each and every heart, His Presence is deep and profound.
Manmohan SinghThe True merchandise and wealth is the Name of the infinitely deep Lord, who permeates all the hearts.
Manmohan Singh (Punjabi)ਸੱਚਾ ਸੌਦਾ-ਸੂਤ ਤੇ ਮਾਲਧਨ ਬੇਅੰਤ ਡੁੰਘੇ ਸਾਹਿਬ, ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦਾ ਨਾਮ ਹੈ।
Fareedkot Teekaਸੋਈ ਨਾਮ ਰੂਪੀ ਸੱਚਾ ਵਖਰ ਸੌਦਾ ਹੈ ਔਰੁ (ਧਨੁ) ਉਪਮਾ ਯੋਗ ਹੈ। ਵਾ ਸਰਬ ਵਖਰੋਂ ਕਾ ਧਨੁ ਸਾਰ ਰੂਪੁ ਨਾਮੁ ਹੀ ਹੈ। ਸੋ ਨਾਮੁ ਕਿਸ ਕਾ ਹੈ, ਜੋ ਘਟ ਘਟ ਮੇਂ (ਗਹਿਰ) ਅਥਾਹ (ਗੰਭੀਰੁ) ਨਿਸਚਲੁ ਵਾਹਿਗੁਰੂ ਹੈ॥
Prof. Sahib Singhਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ। ਗਹਿਰ ਗੰਭੀਰੁ = ਅਥਾਹ ਪ੍ਰਭੂ।

SikhNet (Spanish)La Verdadera Mercancía y Riqueza están en el Nombre del Señor Infinito y Profundo,

ਨਾਨਕ. ਗੁਰਮੁਖਿ ਪਾਈਐ; ਦਇਆ ਕਰੇ ਹਰਿ ਹੀਰੁ ॥੪॥੨੧॥

naanak. guramukh paaeeai; deaa kare har heer |4|21|

Sant Singh KhalsaO Nanak, the Gurmukh finds the Diamond of the Lord, by His Kindness and Compassion. ||4||21||
Manmohan SinghNanak were God, the Gem, to show favour, He is obtained through the Exalted Guru.
Manmohan Singh (Punjabi)ਨਾਨਕ, ਜੇਕਰ ਵਾਹਿਗੁਰੂ ਹੀਰਾ ਆਪਦੀ ਮਿਹਰ ਧਾਰੇ, ਤਾਂ ਉਹ ਮੁਖੀ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਨਾਮੁ ਗੁਰੋਂ ਦ੍ਵਾਰਾ ਪ੍ਰਾਪਤਿ ਹੋਤਾ ਹੈ। ਔਰੁ ਗੁਰੂ ਤਬ ਪ੍ਰਾਪਤ ਹੋਤੇ ਹੈਂ, ਜਬ ਸੋ ਹਰੀ ਹੀਰਾ ਰੂਪ ਅਪਨੀ ਦਯਾ ਕਰੇ॥੪॥੨੧॥☬ਪ੍ਰਸ਼ਨ: ਤੀਰਥੋਂ ਮੇਂ ਫਿਰਨੇ ਸੇ ਭੀ ਤੋ ਤ੍ਰਿਸਨਾ ਆਦਿ ਕੀ ਨਿਵਰਤੀ ਹੋ ਸਕਤੀ ਹੈ?☬ਤਿਸ ਪਰ ਕਹਤੇ ਹੈਂ:
Prof. Sahib Singh(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ॥੪॥੨੧॥
SikhNet (Spanish)Quien compenetra todos los corazones. Dice Nanak, cuando Dios, la Gema, muestra Su Favor, Él es obtenido a través del Excelso Guru. (4-21)

Open this shabad →

Shabad Guru Nanak Dev Ji Siree Raag

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਭਰਮੇ. ਭਾਹਿ ਨ ਵਿਝਵੈ; ਜੇ ਭਵੈ. ਦਿਸੰਤਰ ਦੇਸੁ ॥

bharame. bhaeh na vijhavai; je bhavai. disantar des |

Sant Singh KhalsaThe fire of doubt is not extinguished, even by wandering through foreign lands and countries.
Manmohan SinghThe fire of doubt extinguishes not, even though man may wander in foreign lands and countries.
Manmohan Singh (Punjabi)ਭਾਵੇਂ ਆਦਮੀ ਪ੍ਰਦੇਸ਼ਾਂ ਅਤੇ ਮੁਲਕਾਂ ਦਾ ਚੱਕਰ ਪਿਆ ਕੱਟੇ, ਉਸ ਦੀ ਵਹਿਮ ਦੀ ਅੱਗ ਨਹੀਂ ਬੁਝਦੀ।
Fareedkot Teekaਅਗ੍ਯਾਨੀ ਜੀਵ ਜੇ ਕਰ (ਦੇਸੁ) ਸ੍ਵਦੇਸ ਮੇਂ ਔਰ (ਦਿਸੰਤਰਿ) ਅੰਨ੍ਯ ਦੇਸੋਂ ਮੇਂ ਭ੍ਰਮ ਕਰ ਕੇ (ਭਵੈ) ਫਿਰੈ ਭੀ, ਪਰੰਤੂ ਤਿਸ ਕੇ ਅੰਤਰਿ ਜੋ ਤ੍ਰਿਸ਼ਨਾ ਰੂਪੀ (ਭਾਹਿ) ਅਗਨੀ ਹੈ, ਸੋ ਇਸ ਪ੍ਰਕਾਰ (ਵਿਝਵੈ) ਬੁਝਤੀ ਨਹੀਂ। ਕਿੰਤੂ ਅਧਿਕ ਸੇ ਅਧਿਕ ਹੋਤੀ ਹੈ॥
Prof. Sahib Singh(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ।

ਪਦ ਅਰਥ ਭਰਮੈ = ਭੌਣ ਨਾਲ। ਭਾਹਿ = ਅੱਗ। ਵਿਝਵੈ = ਬੁੱਝਦੀ। ਦੇਸੁ ਦਿਸੰਤਰ = ਦੇਸੁ ਦੇਸ ਅੰਤਰ = ਹੋਰ ਹੋਰ ਦੇਸ।

SikhNet (Spanish)El fuego de la duda no se extingue aunque el hombre vague por países y tierras lejanas.

ਅੰਤਰਿ ਮੈਲੁ. ਨ ਉਤਰੈ; ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥

antar mail. na utarai; dhrig jeevan dhrig ves |

Sant Singh KhalsaIf inner filth is not removed, one's life is cursed, and one's clothes are cursed.
Manmohan SinghAccursed is the life and doomed the religious garb of him, whose heart's filth is not removed.
Manmohan Singh (Punjabi)ਭ੍ਰਸ਼ਟ ਹੈ ਜਿੰਦਗੀ ਤੇ ਲਾਹਨਤ ਮਾਰੀ ਹੈ ਉਸ ਦੀ ਧਾਰਮਕ ਪੁਸ਼ਾਕ, ਜਿਸ ਦੇ ਦਿਲ ਦੀ ਪਲੀਤੀ ਦੂਰ ਨਹੀਂ ਹੋਈ।
Fareedkot Teekaਜਬ ਤਕ ਰਿਦੇ ਕੇ ਬੀਚ ਸੇ ਰਾਗ ਦ੍ਵੈਖ ਰੂਪੀ ਵਾ (ਅੰਤਰਿ) ਭੇਦੁ ਰੂਪੀ ਮੈਲੁ ਉਤਰਤੀ ਨਹੀਂ, ਤਬ ਤਕ ਜੀਵਣੇ ਕੋ ਧਿਕਾਰੁ ਹੈ, ਅਰ ਭੇਖ ਕੇ ਧਾਰਨੇ ਕੋ ਭੀ ਧਿਕਾਰੁ ਹੈ॥
Prof. Sahib Singhਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ।

ਪਦ ਅਰਥ ਅੰਤਰਿ = ਅੰਦਰਲੀ। ਧ੍ਰਿਗੁ = ਫਿਟਕਾਰ-ਯੋਗ। ਵੇਸੁ = ਭੇਖ, ਤਿਆਗ ਵਾਲਾ ਲਿਬਾਸ।

SikhNet (Spanish)Desgraciada es la vida y los hábitos de aquél que no quita la impureza de su corazón.

ਹੋਰੁ ਕਿਤੈ. ਭਗਤਿ ਨ ਹੋਵਈ; ਬਿਨੁ. ਸਤਿਗੁਰ ਕੇ ਉਪਦੇਸ ॥੧॥

hor kitai. bhagat na hovee; bin. satigur ke upades |1|

Sant Singh KhalsaThere is no other way to perform devotional worship, except through the Teachings of the True Guru. ||1||
Manmohan SinghExcept through the True Guru's instruction, there is no other way to perform Lord's devotional service.
Manmohan Singh (Punjabi)ਸੱਚੇ ਗੁਰਾਂ ਦੀ ਸਿੱਖਿਆ ਦੇ ਬਗੈਰ ਹੋਰ ਕੋਈ ਰਸਤਾ ਸੁਆਮੀ ਦੀ ਪ੍ਰੇਮ-ਮਈ ਸੇਵਾ ਕਰਨ ਦਾ ਨਹੀਂ।
Fareedkot Teekaਹੇ ਭਾਈ! ਸਤਿਗੁਰੋਂ ਕੇ ਉਪਦੇਸ ਸੇ ਬਿਨਾ ਹੋਰੁ ਕਿਸੀ ਪ੍ਰਕਾਰ ਸੇ ਭਗਤੀ ਨਹੀਂ ਹੋਤੀ ਹੈ॥੧॥
Prof. Sahib Singh(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥

ਪਦ ਅਰਥ ਹੋਰੁ ਕਿਤੈ = ਕਿਸੇ ਹੋਰ ਥਾਂ॥੧॥

SikhNet (Spanish)Fuera de la Instrucción del Guru Verdadero, no hay ninguna otra manera de realizar el Servicio de Devoción al Señor. (1)

ਮਨ ਰੇ; ਗੁਰਮੁਖਿ. ਅਗਨਿ ਨਿਵਾਰਿ ॥

man re; guramukh. agan nivaar |

Sant Singh KhalsaO mind, become Gurmukh, and extinguish the fire within.
Manmohan SinghO my soul! extinguish the fire through the Guru.
Manmohan Singh (Punjabi)ਹੇ ਮੇਰੀ ਜਿੰਦੇ! ਗੁਰਾਂ ਦੇ ਰਾਹੀਂ ਆਪਣੀ ਅੱਗ ਨੂੰ ਬੁਝਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਗੁਰੋਂ ਦ੍ਵਾਰਾ ਗ੍ਯਾਨ ਪਾਇ ਕਰ ਅੰਤਰਿ ਕੀ ਅਗਨਿ ਕੋ (ਨਿਵਾਰ) ਨਿਬ੍ਰਿਤਿ ਕਰੁ॥
Prof. Sahib Singhਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਨਿਵਾਰਿ = ਦੂਰ ਕਰ।

SikhNet (Spanish)Oh mi Alma, sofoca el fuego de tus pasiones a través del Guru.

ਗੁਰ ਕਾ ਕਹਿਆ ਮਨਿ ਵਸੈ; ਹਉਮੈ ਤ੍ਰਿਸਨਾ ਮਾਰਿ ॥੧॥ ਰਹਾਉ ॥

gur kaa kahiaa man vasai; haumai trisanaa maar |1| rahaau |

Sant Singh KhalsaLet the Words of the Guru abide within your mind; let egotism and desires die. ||1||Pause||
Manmohan SinghAbide by Guru's word within thy mind and still thy ego and desire. Pause.
Manmohan Singh (Punjabi)ਗੁਰਾਂ ਦੇ ਬਚਨ ਨੂੰ ਆਪਣੇ ਚਿੱਤ ਅੰਦਰ ਟਿਕਾ ਅਤੇ ਆਪਣੀ ਹੰਗਤਾ ਤੇ ਖਾਹਿਸ਼ ਨੂੰ ਨਵਿਰਤ ਕਰ। ਠਹਿਰਾਉ।
Fareedkot Teekaਕ੍ਯੋਂ ਕਿ ਗੁਰੋਂ ਕਾ ਕਥਨ ਕੀਆ ਹੂਆ ਉਪਦੇਸੁ ਜਬ ਮਨ ਮੇਂ ਬਸੈਗਾ, ਤਬ ਹੀ ਅਹੰਤਾ ਔਰੁ ਮਮਤਾ ਤਥਾ ਤ੍ਰਿਸਨਾ ਮਾਰੀ ਜਾਏਗੀ॥੧॥ ਰਹਾਉ ॥
Prof. Sahib Singhਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ ॥

ਪਦ ਅਰਥ ਕਹਿਆ = ਆਖਿਆ ਹੋਇਆ ਬਚਨ। ਮਨਿ = ਮਨ ਵਿਚ। ਹਉਮੈ = ਹਉਮੈਂ, ਮੈਂ ਵੱਡਾ ਬਣ ਜਾਵਾਂ॥੧॥ਰਹਾਉ॥

SikhNet (Spanish)Aloja la Palabra del Guru en tu mente y canaliza tu ego y tu deseo. (1-Pausa)

ਮਨੁ ਮਾਣਕੁ ਨਿਰਮੋਲੁ ਹੈ; ਰਾਮ ਨਾਮਿ ਪਤਿ ਪਾਇ ॥

man maanak niramol hai; raam naam pat paae |

Sant Singh KhalsaThe jewel of the mind is priceless; through the Name of the Lord, honor is obtained.
Manmohan SinghThe mind jewel is priceless, but it is through Lord's Name that it attains honour.
Manmohan Singh (Punjabi)ਚਿੱਤ ਜਵੇਹਰ ਅਮੋਲਕ ਹੈ, ਪਰ ਸਾਹਿਬ ਦੇ ਨਾਮ ਰਾਹੀਂ ਹੀ ਇਜ਼ਤ ਪਾਉਂਦਾ ਹੈ।
Fareedkot Teekaਔਰੁ ਮਨੁ ਕੇ ਬੀਚ ਹੀ ਜੋ ਅਮੋਲਕ ਮਾਣਕੁ ਰਤਨੁ, ਵਾ ਲਾਲੁ (ਰਾਮ) ਰਮਣ ਸੀਲ ਅਰਥਾਤ ਵ੍ਯਾਪਕ ਸ੍ਵਰੂਪ (ਨਾਮ) ਨਾਮੀ ਵਾਹਿਗੁਰੂ ਹੈ। ਪੁਨਃ ਸਰਬ ਕਾ (ਪਤਿ) ਸ੍ਵਾਮੀ ਹੈ, ਸੋ ਪਰੋਖੁ ਕਰ ਕੇ (ਪਾਇ) ਜਾਨਿਆ ਜਾਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ।

ਪਦ ਅਰਥ ਮਾਣਕੁ = ਮੋਤੀ। ਨਾਮਿ = ਨਾਮ ਵਿਚ (ਜੁੜਿਆਂ)। ਪਤਿ = ਇੱਜ਼ਤ।

SikhNet (Spanish)La joya de la mente no tiene precio, sin embargo, es a través del Nombre del Señor que logra tener Honor.

ਮਿਲਿ ਸਤਸੰਗਤਿ. ਹਰਿ ਪਾਈਐ; ਗੁਰਮੁਖਿ ਹਰਿ ਲਿਵ ਲਾਇ ॥

mil satasangat. har paaeeai; guramukh har liv laae |

Sant Singh KhalsaJoin the Sat Sangat, the True Congregation, and find the Lord. The Gurmukh embraces love for the Lord.
Manmohan SinghBy Guru's grace, embrace love for God and by associating with the true congregation, obtain the Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨਾਲ ਪਿਆਰ ਪਾ ਅਤੇ ਸੱਚੀ ਸੰਗਤ ਨਾਲ ਜੁੜ ਕੇ ਪ੍ਰਭੂ ਨੂੰ ਪਰਾਪਤ ਹੋ।
Fareedkot Teekaਫਿਰਿ ਸ੍ਰੇਸ੍ਟ ਜਨੋ ਕੀ ਸੰਗਤਿ ਮੇਂ ਮਿਲ ਕਰ ਗੁਰੋਂ ਦ੍ਵਾਰਾ ਜਬ ਹਰੀ ਮੇਂ (ਲਿਵ) ਬ੍ਰਿਤੀ ਲਗਾਈਏ। ਤਬ ਹਰੀ ਜੋ ਭਗਤ ਜਨੋਂ ਕੇ ਸਰਬ ਦੁਖੋਂ ਕੋ ਹਰਤਾ ਹੈ, ਤਿਸ ਕੋ ਅਪਰੋਖੁ ਅਪਨਾ ਆਪ ਰੂਪ ਕਰੇ ਜਾਨੀਤਾ ਹੈ॥☬ਪ੍ਰਸ਼ਨ: ਸ੍ਵਰੁਪੁ ਕੋ ਅਪਰੋਖੁ ਜਾਨਣੇ ਤੇ ਕ੍ਯਾ ਫਲ ਹੋਤਾ ਹੈ?☬ਉੱਤਰ:
Prof. Sahib Singh(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ।
SikhNet (Spanish)Por la Gracia del Guru, extiende tu Amor por Dios, y acercándote a Su Congregación, recibe al Señor.

ਆਪੁ ਗਇਆ. ਸੁਖੁ ਪਾਇਆ; ਮਿਲਿ ਸਲਲੈ ਸਲਲ ਸਮਾਇ ॥੨॥

aap geaa. sukh paaeaa; mil salalai salal samaae |2|

Sant Singh KhalsaGive up your selfishness, and you shall find peace; like water mingling with water, you shall merge in absorption. ||2||
Manmohan SinghBy erasing self-conceit man attains peace and like water merging with water, blends (with the Lord).
Manmohan Singh (Punjabi)ਸਵੈ-ਹੰਗਤਾ ਨੂੰ ਮੇਸਣ ਦੁਆਰਾ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਪਾਣੀ ਦੇ ਪਾਣੀ ਨਾਲ ਰਲ ਜਾਣ ਦੀ ਤਰ੍ਹਾਂ (ਸਾਈਂ ਵਿੱਚ) ਲੀਨ ਹੋ ਜਾਂਦਾ ਹੈ।
Fareedkot Teekaਰਿਦੇ ਸੇ (ਆਪੁ) ਆਪਾ ਭਾਉ ਅਰਥਾਤ ਅਹੰਕਰਤਾ ਅਹੰਭੋਗਤਾ ਏਹਿ ਨਿਬ੍ਰਿਤ ਹੂਆ, ਤਬ ਪਰਮ ਸੁਖੁ ਪ੍ਰਾਪਤ ਭਾਇਆ। ਭਾਵ ਏਹਿ ਕਿ ਅਹੰਕਾਰੁ ਹੀ ਸਰਬ ਦੁਖੋਂ ਕਾ ਕਾਰਨੁ ਥਾ। ਸੋ ਤਿਸ ਕੇ ਅਭਾਵ ਕੇ ਸਾਥ ਹੀ ਸਰਬ ਦੁਖੋਂ ਕਾ ਭੀ ਅਭਾਵ ਹੂਆ।☬ਨਨੂ: ਹੰਕਾਰ ਕੇ ਨਿਬ੍ਰਿਤ ਹੋਨੇ ਸੇ ਕ੍ਯਾ ਲਾਭੁ ਹੋਤਾ ਹੈ?☬ਉਤਰੁ: ਹੇ ਭਾਈ! ਜੈਸੇ (ਸਲਲੈ ਸਲਲ) ਜਲ ਕੇ ਸਾਥ ਜਲੁ ਮਿਲੁ ਕਰ ਕੇ (ਸਮਾਇ) ਅਭਿੰਨ ਹੋ ਜਾਤਾ ਹੈ, ਤੈਸੇ ਸ੍ਵਰੂਪ ਮੇਂ ਗ੍ਯਾਨੀ ਅਭਿੰਨ ਹੋ ਜਾਤਾ ਹੈ॥੨॥
Prof. Sahib Singh(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥

ਪਦ ਅਰਥ ਮਿਲਿ = ਮਿਲ ਕੇ। ਆਪੁ = ਆਪਾ-ਭਾਵ, ਸੁਆਰਥ। ਸਲਲ = ਪਾਣੀ॥੨॥

SikhNet (Spanish)Canalizando el ego negativo, el mortal logra la Paz y, así como el agua se mezcla en el agua, él se funde en el Señor. (2)

ਜਿਨਿ ਹਰਿ ਹਰਿ ਨਾਮੁ. ਨ ਚੇਤਿਓ; ਸੁ. ਅਉਗੁਣਿ ਆਵੈ ਜਾਇ ॥

jin har har naam. na chetio; su. aaugun aavai jaae |

Sant Singh KhalsaThose who have not contemplated the Name of the Lord, Har, Har, are unworthy; they come and go in reincarnation.
Manmohan SinghThose who have not contemplated over the Name of Lord God they are without merits and continue coming and going.
Manmohan Singh (Punjabi)ਜਿਨ੍ਹਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਉਹ ਨੇਕੀਆਂ-ਵਿਹੁਣ ਹਨ, ਆਉਂਦੇ ਤੇ ਜਾਂਦੇ ਹੀ ਰਹਿੰਦੇ ਹਨ।
Fareedkot Teekaਜਿਨ ਪੁਰਸੋਂ ਨੇ ਹਰਿ ਹਰਿ ਨਾਮ ਕੋ ਨਹੀਂ ਸਿਮਰਿਆ ਹੈ, ਸੇ (ਅਉਗੁਣਿ) ਪਾਪੋਂ ਕੇ ਕਰਨੇ ਸੇ ਸਦਾ ਜਨਮਤੇ ਔਰੁ ਮਰਤੇ ਹੈਂ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਸੁ = ਉਹ (ਮਨੁੱਖ)। ਅਉਗੁਣਿ = ਔਗੁਣ ਵਿਚ (ਟਿਕਿਆ ਰਹਿ ਕੇ)। ਆਵੈ ਜਾਇ = ਜੰਮਦਾ ਮਰਦਾ ਹੈ।

SikhNet (Spanish)Aquéllos que no han meditado en el Nombre del Señor Dios y se encuentran sin méritos, continúan yendo y viniendo.

ਜਿਸੁ ਸਤਗੁਰੁ ਪੁਰਖੁ. ਨ ਭੇਟਿਓ; ਸੁ ਭਉਜਲਿ ਪਚੈ ਪਚਾਇ ॥

jis satagur purakh. na bhettio; su bhaujal pachai pachaae |

Sant Singh KhalsaOne who has not met with the True Guru, the Primal Being, is bothered and bewildered in the terrifying world-ocean.
Manmohan SinghHe who has not met the Divine True Guru bothers and suffers in the terrible life-ocean.
Manmohan Singh (Punjabi)ਜੋ ਰੱਬ ਰੂਪ ਸੰਚੇ ਗੁਰਾਂ ਨੂੰ ਨਹੀਂ ਮਿਲਿਆ, ਉਹ ਡਰਾਉਣੇ ਜੀਵਨ ਸਮੁੰਦਰ ਵਿੱਚ ਖਰਾਬ ਤੇ ਦੁਖੀ ਹੁੰਦੀ ਹੈ।
Fareedkot Teekaਔਰੁ ਜਿਸ ਕੋ ਸਤਿਗੁਰੁ ਪੁਰਸੁ ਨਹੀਂ ਮਿਲਿਆ ਹੈ, ਸੋ ਪੁਰਸੁ ਭਉਜਲਿ ਸੰਸਾਰ ਸਮੁਦ੍ਰ ਮੇਂ ਆਪਤੋ (ਪਚੇ) ਜਲੇ ਹੈ, ਪੁਨਃ ਜੋ ਤਿਸ ਕੇ ਸੰਗੀ ਹੈਂ ਤਿਨਾਂ ਕੋ ਭੀ ਮੰਦ ਉਪਦੇਸ ਦੇ ਕਰ (ਪਚਾਇ) ਜਲਾਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ।

ਪਦ ਅਰਥ ਜਿਸੁ = ਜਿਸ (ਮਨੁੱਖ) ਨੂੰ। ਭੇਟਿਓ = ਮਿਲਿਆ। ਭਉਜਲਿ = ਭਉਜਲ ਵਿਚ, ਸੰਸਾਰ-ਸਮੁੰਦਰ ਵਿਚ। ਪਚੈ ਪਚਾਇ = ਨਿੱਤ ਖ਼ੁਆਰ ਹੁੰਦਾ ਰਹਿੰਦਾ ਹੈ।

SikhNet (Spanish)Aquél que no ha conocido al Verdadero Guru Divino, cruza sufriendo el terrible océano de la vida.

ਇਹੁ ਮਾਣਕੁ ਜੀਉ ਨਿਰਮੋਲੁ ਹੈ; ਇਉ ਕਉਡੀ ਬਦਲੈ ਜਾਇ ॥੩॥

eihu maanak jeeo niramol hai; iau kauddee badalai jaae |3|

Sant Singh KhalsaThis jewel of the soul is priceless, and yet it is being squandered like this, in exchange for a mere shell. ||3||
Manmohan SinghThis soul jewel is priceless, in this way it is being lost in exchange for a shell.
Manmohan Singh (Punjabi)ਇਹ ਹੀਰਾ ਆਤਮਾ ਅਮੋਲਕ ਹੈ। ਇਸ ਤਰ੍ਹਾਂ ਇਹ ਇਕ ਕੌਡੀ ਦੇ ਵਟਾਂਦਰੇ ਵਿੱਚ ਹਥੋਂ ਨਿਕਲ ਰਹੀ ਹੈ।
Fareedkot Teekaਇਸ ਮਨੁਖ ਜਨਮ ਕੋ ਪਾਇ ਕਰ ਕੇ ਜੋ (ਜੀਉ) ਜੀਵਨਾ ਹੈ, ਸੋ (ਮਾਣਕੁ) ਅਮੋਲੁ ਰਤਨੁ ਹੈ, ਕ੍ਯੋਂਕਿ ਇਸ ਸੇ ਵਾਹਿਗੁਰੂ ਪ੍ਰਾਪਤਿ ਹੋਤਾ ਹੈ। ਪਰੰਤੂ (ਇਉਂ) ਬ੍ਯਰਥ ਹੀ (ਕਉਡੀ) ਮਾਇਆ ਅਰਥਾਤ ਮਾਇਕ ਬ੍ਯੋਹਾਰੋਂ ਕੇ ਬਦਲੇ ਜਾਤਾ ਹੈ॥੩॥
Prof. Sahib Singh(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ ॥੩॥
SikhNet (Spanish)Esta vida no tiene precio, pero sin el Guru, es como si se cambiara por una concha de ostión. (3)

ਜਿੰਨਾ ਸਤਗੁਰੁ ਰਸਿ ਮਿਲੈ; ਸੇ ਪੂਰੇ ਪੁਰਖ ਸੁਜਾਣ ॥

jinaa satagur ras milai; se poore purakh sujaan |

Sant Singh KhalsaThose who joyfully meet with the True Guru are perfectly fulfilled and wise.
Manmohan SinghWhom the True Guru joyfully meets, they are the perfectly wise persons.
Manmohan Singh (Punjabi)ਜਿਨ੍ਹਾਂ ਨੂੰ ਸੱਚਾ ਗੁਰੂ ਖੁਸ਼ ਹੋ ਕੇ ਭੇਟਦਾ ਹੈ, ਉਹ ਪੂਰਨ ਸਿਆਣੇ ਪੁਰਸ਼ ਹਨ।
Fareedkot Teekaਸੇ ਪੁਰਸ (ਪੂਰਨ) ਅਤ੍ਯੰਤੁ (ਸੁਜਾਣ) ਚਤੁਰੁ ਹੈਂ, ਜਿਨ ਕੋ ਸਤਿਗੁਰੋਂ ਦ੍ਵਾਰਾ ਆਤਮੁਰਸੁ ਪ੍ਰਾਪਤਿ ਹੁਆ ਹੈ, ਔਰੁ ਵਹੁ ਵਾਹਿਗੁਰੂ ਮੇਂ ਮਿਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।

ਪਦ ਅਰਥ ਰਸਿ = ਪ੍ਰੇਮ ਨਾਲ। ਸੁਜਾਣ = ਸਿਆਣੇ। ਸੇ = ਉਹ ਬੰਦੇ।

SikhNet (Spanish)Aquéllos, a quienes el Prefecto Guru se les da a conocer, son los que en verdad son sabios.

ਗੁਰ ਮਿਲਿ ਭਉਜਲੁ ਲੰਘੀਐ; ਦਰਗਹ ਪਤਿ ਪਰਵਾਣੁ ॥

gur mil bhaujal langheeai; daragah pat paravaan |

Sant Singh KhalsaMeeting with the Guru, they cross over the terrifying world-ocean. In the Court of the Lord, they are honored and approved.
Manmohan SinghBy meeting the Guru, the terrible world-ocean is crossed and man's honour becomes acceptable in God's Court.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਅਤੇ ਇਨਸਾਨ ਦੀ ਇਜ਼ਤ ਹਰੀ ਦੇ ਦਰਬਾਰ ਵਿੱਚ ਕਬੂਲ ਪੈ ਜਾਂਦੀ ਹੈ।
Fareedkot Teekaਗੁਰੋਂ ਕੇ ਸਾਥ ਮਿਲਿ ਕਰ ਸੰਸਾਰ ਸਮੁਦ੍ਰ ਕੋ ਤਰੀਤਾ ਹੈ। ਜੋ ਪੁਰਸ ਤਰ ਗਏ ਹੈਂ, ਇਸ ਲੋਕ ਮੇਂ ਭੀ ਤਿਨ ਕੀ ਪਤਿ ਹੈ, ਔਰੁ ਪ੍ਰਲੋਕ ਮੇਂ ਭੀ ਪ੍ਰਵਾਨ ਹੂਏ ਹੈਂ॥
Prof. Sahib Singh(ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ।

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Conociendo al Guru es como se cruza el terrible océano del mundo y el honor del hombre es aceptado en la Corte de Dios.

ਨਾਨਕ. ਤੇ ਮੁਖ ਉਜਲੇ; ਧੁਨਿ ਉਪਜੈ ਸਬਦੁ ਨੀਸਾਣੁ ॥੪॥੨੨॥

naanak. te mukh ujale; dhun upajai sabad neesaan |4|22|

Sant Singh KhalsaO Nanak, their faces are radiant; the Music of the Shabad, the Word of God, wells up within them. ||4||22||
Manmohan SinghO Nanak! bright are the faces of those within whose mind the music of Gurbani is apparently struck.
Manmohan Singh (Punjabi)ਹੇ ਨਾਨਕ! ਰੋਸ਼ਨ ਹਨ ਚਿਹਰੇ ਉਨ੍ਹਾਂ ਦੇ, ਜਿਨ੍ਹਾਂ ਦੇ ਅੰਤਰ ਆਤਮੇ ਅਨਹਦ ਬਾਣੀ ਦਾ ਕੀਰਤਨ ਪਰਗਟ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਜਿਨ ਕੇ ਮੁਖ ਸੇ ਨਾਮ ਉਚਾਰਣ ਰੂਪੁ ਧੁਨੀ ਪ੍ਰਗਟੁ ਹੀ ਉਪਜਤੀ ਹੈ, ਵਾ ਜਿਨ ਕੋ ਸਬਦੁ ਬ੍ਰਹਮੁ ਪ੍ਰਗਟ ਹੂਆ ਹੈ, ਤੇ ਪੁਰਸੁ ਉਜਲ ਮੁਖੁ ਵਾਲੇ ਹੈਂ॥੪॥੨੨॥☬ਸ੍ਰੀ ਗੁਰੂ ਜੀ ਕੋ ਸੰਗਤਿ ਮਿਲੀ ਪ੍ਰਸ਼ਨੁ ਕੀਆ: ਹੇ ਭਗਵਨ! ਜੀਵੋਂ ਕਾ ਉਧਾਰ ਕਿਸ ਪ੍ਰਕਾਰ ਹੋਤਾ ਹੈ, ਆਪ ਕ੍ਰਿਪਾ ਕਰ ਕੇ ਉਪਦੇਸੁ ਕਰੀਏ?☬ਤਬ ਸ੍ਰੀ ਗੁਰੂ ਜੀ ਕਥਨ ਕਰਤੇ ਭਏ:
Prof. Sahib Singhਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ ॥੪॥੨੨॥

ਪਦ ਅਰਥ ਤੇ = ਉਹ (ਬਹੁ-ਵਚਨ)। ਧੁਨਿ = ਆਵਾਜ਼, ਗੂੰਜ, ਲਹਰ। ਨੀਸਾਣੁ = ਧੌਂਸਾ॥੪॥

SikhNet (Spanish)Oh, dice Nanak, relucientes se ven los semblantes de aquéllos que entonan en su mente la Melodía del Gurbani. (4-22)

Open this shabad →

Shabad Guru Nanak Dev Ji Siree Raag continues on Ang 23

ਸਿਰੀਰਾਗੁ ਮਹਲਾ ੧ ॥

sireeraag mahalaa 1 |

Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.

ਵਣਜੁ ਕਰਹੁ ਵਣਜਾਰਿਹੋ; ਵਖਰੁ ਲੇਹੁ ਸਮਾਲਿ ॥

vanaj karahu vanajaariho; vakhar lehu samaal |

Sant Singh KhalsaMake your deals, dealers, and take care of your merchandise.
Manmohan SinghO traders! strike the bargain, and take care of (the True) merchandise.
Manmohan Singh (Punjabi)ਸੁਦਾਗਰੋ! ਸੁਦਾਗਰੀ ਕਰੋ, ਅਤੇ (ਸੱਚੇ) ਸੌਦੇ-ਸੂਤ ਨੂੰ ਸੰਭਾਲੋ।
Fareedkot Teekaਹੇ ਭਾਈ ਜੀਵ ਰੂਪੀ ਬਨਜਾਰਿਓ! ਸੌਦੇ ਕੋ (ਸਮਾਲ) ਸਮਝ ਕਰ ਕੇ ਲੇਵੋ, ਭਾਵ ਏਹਿ ਕਿ ਭਲੇ ਔਰ ਬੁਰੇ ਸੌਦੇ ਕਾ ਬੀਚਾਰ ਕਰ ਕੇ ਜੋ ਸ੍ਰੇਸਟਿ ਹੋਵੇ ਸੇ ਗ੍ਰਹਣ ਕਰੋ॥
Prof. Sahib Singhਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ।

ਪਦ ਅਰਥ ਵਣਜਾਰਾ = ਵਣਜ ਕਰਨ ਵਾਲਾ {ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿਚ ਸੌਦਾ ਵੇਚਦੇ ਹਨ। ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ}। ਵਖਰੁ = ਸੌਦਾ।

SikhNet (Spanish)Oh comerciantes, comercien con la Mercancía Verdadera.

ਤੈਸੀ ਵਸਤੁ ਵਿਸਾਹੀਐ; ਜੈਸੀ ਨਿਬਹੈ ਨਾਲਿ ॥

taisee vasat visaaheeai; jaisee nibahai naal |

Sant Singh KhalsaBuy that object which will go along with you.
Manmohan SinghPurchase such goods as may last with Thee.
Manmohan Singh (Punjabi)ਇਹੋ ਜੇਹਾ ਸੌਦਾ ਖਰੀਦ ਜੇਹੋ ਜੇਹਾ ਕਿ ਤੇਰਾ ਸਾਥ ਦੇਵੇ।
Fareedkot Teekaਔਰੁ ਤਿਸ ਪ੍ਰਕਾਰ ਕੀ ਵਸਤੂ ਖਰੀਦੀਏ, ਜੈਸੀ ਪ੍ਰਲੋਕ ਮੇਂ ਅਪਨੇ ਸਾਥ (ਨਿਬਹੈ) ਪਹੁਚੇ॥
Prof. Sahib Singhਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ।

ਪਦ ਅਰਥ ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ।

SikhNet (Spanish)Compren los bienes que son duraderos.

ਅਗੈ. ਸਾਹੁ ਸੁਜਾਣੁ ਹੈ; ਲੈਸੀ ਵਸਤੁ ਸਮਾਲਿ ॥੧॥

agai. saahu sujaan hai; laisee vasat samaal |1|

Sant Singh KhalsaIn the next world, the All-knowing Merchant will take this object and care for it. ||1||
Manmohan SinghIn the next world the wise Merchant will take and preserve the genuine article.
Manmohan Singh (Punjabi)ਅਗਲੇ ਜਹਾਨ ਵਿੱਚ ਸਿਆਣਾ ਵਣਜਾਰਾ ਅਸਲੀ ਸ਼ੈ ਨੂੰ ਲੈ ਕੇ ਸੰਭਾਲ ਲਵੇਗਾ।
Fareedkot Teeka(ਅਗੇ) ਪਰਲੋਕ ਮੇਂ ਜੋ ਵਾਹਿਗੁਰੂ (ਸਾਹੁ) ਸਾਹੂਕਾਰੁ ਹੈ, ਸੋ (ਸੁਜਾਣੁ) ਚਤੁਰੁ ਅਰਥਾਤ ਅੰਤਰਜਾਮੀ ਹੈ। ਇਸ ਦੇ ਸੁਭਾਸੁਭ ਕਰਮੋਂ ਕੋ (ਸਮਾਲਿ) ਸਮਝ ਕਰ (ਲੈਸੀ) ਗ੍ਰਹਿਣ ਕਰੇਗਾ ਔਰੁ ਤਿਨ ਕਾ ਫਲੁ ਦੇਵੇਗਾ॥੧॥☬ਪ੍ਰਸ਼ਨ: ਆਪ ਨੇ ਕਹਾ ਹੈ ਤੈਸੀ ਬਸਤੂ ਖਰੀਦੋ ਜੋ ਪਰਲੋਕ ਮੇਂ ਸਾਥ ਚਲੇ, ਸੋ ਪਰਲੋਕ ਮੇਂ ਤੋ ਅਸੁਭ ਕਰਮ ਭੀ ਸਾਥ ਹੀ ਜਾਤੇ ਹੈਂ?☬ਉੱਤਰ:
Prof. Sahib Singhਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ॥੧॥

ਪਦ ਅਰਥ ਸਾਹੁ = ਸਾਹੂਕਾਰ (ਜਿਸ ਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ)। ਸੁਜਾਣੁ = ਸਿਆਣਾ। ਸਮਾਲਿ ਲੈਸੀ = ਸੰਭਾਲ ਕੇ ਲਏਗਾ, ਪਰਖ ਕੇ ਲਏਗਾ॥੧॥

SikhNet (Spanish)El Comprador es Todo Sabio, déjenlo recibir los bienes con placer. (1)

ਭਾਈ ਰੇ; ਰਾਮੁ ਕਹਹੁ ਚਿਤੁ ਲਾਇ ॥

bhaaee re; raam kahahu chit laae |

Sant Singh KhalsaO Siblings of Destiny, chant the Lord's Name, and focus your consciousness on Him.
Manmohan SinghO Brother! repeat God's Name by fixing thy attention.
Manmohan Singh (Punjabi)ਹੇ ਭਰਾ! ਆਪਣੀ ਬ੍ਰਿਤੀ ਜੌੜ ਕੇ ਹਰੀ ਦੇ ਨਾਮ ਦਾ ਉਚਾਰਣ ਕਰ।
Fareedkot Teekaਹੇ ਭਾਈ! ਰਾਮ ਨਾਮ ਕੋ ਚਿਤੁ ਲਗਾਇ ਕਰ ਕਹੋ॥
Prof. Sahib Singhਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।
SikhNet (Spanish)Hermano, recita el Nombre de tu Señor con toda tu mente.

ਹਰਿ ਜਸੁ ਵਖਰੁ ਲੈ ਚਲਹੁ; ਸਹੁ ਦੇਖੈ ਪਤੀਆਇ ॥੧॥ ਰਹਾਉ ॥

har jas vakhar lai chalahu; sahu dekhai pateeae |1| rahaau |

Sant Singh KhalsaTake the Merchandise of the Lord's Praises with you. Your Husband Lord shall see this and approve. ||1||Pause||
Manmohan SinghTake and depart with the merchandise of God's praises. The Spouse shall view and be satisfied with it. Pause.3
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਸੌਦਾ ਲੈ ਕੇ ਟੁਰ। ਕੰਤ ਇਸ ਨੂੰ ਵੇਖ ਕੇ ਪਤੀਜ ਜਾਵੇਗਾ। ਠਹਿਰਾਉ।
Fareedkot Teekaਤਾਂ ਤੇ ਹਰੀ ਜਸੁ ਰੂਪੀ (ਵਖਰੁ) ਸੌਦਾ ਸਾਥ ਲੇ ਕਰ ਚਲਹੁ, ਕ੍ਯੋਂਕਿ ਇਸ ਸੌਦੇ ਕੋ ਦੇਖ ਕਰ ਕੇ (ਸਹੁ) ਹਰੀ ਰੂਪੁ ਪਤੀ ਤੁਮ ਪਰ ਪਤੀਆਵੈਗਾ, ਭਾਵ ਏਹਿ ਕਿ ਭਲਾ ਜਾਨੇਗਾ॥੧॥ ਰਹਾਉ ॥
Prof. Sahib Singh(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ ॥

ਪਦ ਅਰਥ ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ॥੧॥ਰਹਾਉ॥

SikhNet (Spanish)Si uno se conserva en la Alabanza del Señor, el Señor la recibirá con Dicha. (1-Pausa)

Open this shabad (15 lines, Angs 22-23) →

Ang 22 of 1430