ਸਿਰੀਰਾਗੁ ਮਹਲਾ ੧ ॥
sireeraag mahalaa 1 | Ang 22
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਵਣਜੁ ਕਰਹੁ ਵਣਜਾਰਿਹੋ; ਵਖਰੁ ਲੇਹੁ ਸਮਾਲਿ ॥
vanaj karahu vanajaariho; vakhar lehu samaal | Ang 22
Sant Singh KhalsaMake your deals, dealers, and take care of your merchandise.
Manmohan SinghO traders! strike the bargain, and take care of (the True) merchandise.
Manmohan Singh (Punjabi)ਸੁਦਾਗਰੋ! ਸੁਦਾਗਰੀ ਕਰੋ, ਅਤੇ (ਸੱਚੇ) ਸੌਦੇ-ਸੂਤ ਨੂੰ ਸੰਭਾਲੋ।
Fareedkot Teekaਹੇ ਭਾਈ ਜੀਵ ਰੂਪੀ ਬਨਜਾਰਿਓ! ਸੌਦੇ ਕੋ (ਸਮਾਲ) ਸਮਝ ਕਰ ਕੇ ਲੇਵੋ, ਭਾਵ ਏਹਿ ਕਿ ਭਲੇ ਔਰ ਬੁਰੇ ਸੌਦੇ ਕਾ ਬੀਚਾਰ ਕਰ ਕੇ ਜੋ ਸ੍ਰੇਸਟਿ ਹੋਵੇ ਸੇ ਗ੍ਰਹਣ ਕਰੋ॥
Prof. Sahib Singhਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ।ਪਦ ਅਰਥ ਵਣਜਾਰਾ = ਵਣਜ ਕਰਨ ਵਾਲਾ {ਆਮ ਤੌਰ ਤੇ ਵਣਜਾਰੇ ਤੁਰ ਫਿਰ ਕੇ ਪਿੰਡ ਪਿੰਡ ਵਿਚ ਸੌਦਾ ਵੇਚਦੇ ਹਨ। ਜੀਵ ਨੂੰ ਵਣਜਾਰਾ ਕਿਹਾ ਹੈ ਕਿਉਂਕਿ ਇਥੇ ਇਸ ਨੇ ਸਦਾ ਨਹੀਂ ਬੈਠ ਰਹਿਣਾ}। ਵਖਰੁ = ਸੌਦਾ।
SikhNet (Spanish)Oh comerciantes, comercien con la Mercancía Verdadera.
ਤੈਸੀ ਵਸਤੁ ਵਿਸਾਹੀਐ; ਜੈਸੀ ਨਿਬਹੈ ਨਾਲਿ ॥
taisee vasat visaaheeai; jaisee nibahai naal | Ang 22
Sant Singh KhalsaBuy that object which will go along with you.
Manmohan SinghPurchase such goods as may last with Thee.
Manmohan Singh (Punjabi)ਇਹੋ ਜੇਹਾ ਸੌਦਾ ਖਰੀਦ ਜੇਹੋ ਜੇਹਾ ਕਿ ਤੇਰਾ ਸਾਥ ਦੇਵੇ।
Fareedkot Teekaਔਰੁ ਤਿਸ ਪ੍ਰਕਾਰ ਕੀ ਵਸਤੂ ਖਰੀਦੀਏ, ਜੈਸੀ ਪ੍ਰਲੋਕ ਮੇਂ ਅਪਨੇ ਸਾਥ (ਨਿਬਹੈ) ਪਹੁਚੇ॥
Prof. Sahib Singhਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ।ਪਦ ਅਰਥ ਵਿਸਾਹੀਐ = ਖ਼ਰੀਦਣੀ ਚਾਹੀਦੀ ਹੈ।
SikhNet (Spanish)Compren los bienes que son duraderos.
ਅਗੈ. ਸਾਹੁ ਸੁਜਾਣੁ ਹੈ; ਲੈਸੀ ਵਸਤੁ ਸਮਾਲਿ ॥੧॥
agai. saahu sujaan hai; laisee vasat samaal |1| Ang 22
Sant Singh KhalsaIn the next world, the All-knowing Merchant will take this object and care for it. ||1||
Manmohan SinghIn the next world the wise Merchant will take and preserve the genuine article.
Manmohan Singh (Punjabi)ਅਗਲੇ ਜਹਾਨ ਵਿੱਚ ਸਿਆਣਾ ਵਣਜਾਰਾ ਅਸਲੀ ਸ਼ੈ ਨੂੰ ਲੈ ਕੇ ਸੰਭਾਲ ਲਵੇਗਾ।
Fareedkot Teeka(ਅਗੇ) ਪਰਲੋਕ ਮੇਂ ਜੋ ਵਾਹਿਗੁਰੂ (ਸਾਹੁ) ਸਾਹੂਕਾਰੁ ਹੈ, ਸੋ (ਸੁਜਾਣੁ) ਚਤੁਰੁ ਅਰਥਾਤ ਅੰਤਰਜਾਮੀ ਹੈ। ਇਸ ਦੇ ਸੁਭਾਸੁਭ ਕਰਮੋਂ ਕੋ (ਸਮਾਲਿ) ਸਮਝ ਕਰ (ਲੈਸੀ) ਗ੍ਰਹਿਣ ਕਰੇਗਾ ਔਰੁ ਤਿਨ ਕਾ ਫਲੁ ਦੇਵੇਗਾ॥੧॥☬ਪ੍ਰਸ਼ਨ: ਆਪ ਨੇ ਕਹਾ ਹੈ ਤੈਸੀ ਬਸਤੂ ਖਰੀਦੋ ਜੋ ਪਰਲੋਕ ਮੇਂ ਸਾਥ ਚਲੇ, ਸੋ ਪਰਲੋਕ ਮੇਂ ਤੋ ਅਸੁਭ ਕਰਮ ਭੀ ਸਾਥ ਹੀ ਜਾਤੇ ਹੈਂ?☬ਉੱਤਰ:
Prof. Sahib Singhਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ॥੧॥ਪਦ ਅਰਥ ਸਾਹੁ = ਸਾਹੂਕਾਰ (ਜਿਸ ਨੇ ਰਾਸ ਪੂੰਜੀ ਦੇ ਕੇ ਵਣਜਾਰੇ ਭੇਜੇ ਹਨ)। ਸੁਜਾਣੁ = ਸਿਆਣਾ। ਸਮਾਲਿ ਲੈਸੀ = ਸੰਭਾਲ ਕੇ ਲਏਗਾ, ਪਰਖ ਕੇ ਲਏਗਾ॥੧॥
SikhNet (Spanish)El Comprador es Todo Sabio, déjenlo recibir los bienes con placer. (1)
ਭਾਈ ਰੇ; ਰਾਮੁ ਕਹਹੁ ਚਿਤੁ ਲਾਇ ॥
bhaaee re; raam kahahu chit laae | Ang 22
Sant Singh KhalsaO Siblings of Destiny, chant the Lord's Name, and focus your consciousness on Him.
Manmohan SinghO Brother! repeat God's Name by fixing thy attention.
Manmohan Singh (Punjabi)ਹੇ ਭਰਾ! ਆਪਣੀ ਬ੍ਰਿਤੀ ਜੌੜ ਕੇ ਹਰੀ ਦੇ ਨਾਮ ਦਾ ਉਚਾਰਣ ਕਰ।
Fareedkot Teekaਹੇ ਭਾਈ! ਰਾਮ ਨਾਮ ਕੋ ਚਿਤੁ ਲਗਾਇ ਕਰ ਕਹੋ॥
Prof. Sahib Singhਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।
SikhNet (Spanish)Hermano, recita el Nombre de tu Señor con toda tu mente.
ਹਰਿ ਜਸੁ ਵਖਰੁ ਲੈ ਚਲਹੁ; ਸਹੁ ਦੇਖੈ ਪਤੀਆਇ ॥੧॥ ਰਹਾਉ ॥
har jas vakhar lai chalahu; sahu dekhai pateeae |1| rahaau | Ang 22
Sant Singh KhalsaTake the Merchandise of the Lord's Praises with you. Your Husband Lord shall see this and approve. ||1||Pause||
Manmohan SinghTake and depart with the merchandise of God's praises. The Spouse shall view and be satisfied with it. Pause.3
Manmohan Singh (Punjabi)ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਦਾ ਸੌਦਾ ਲੈ ਕੇ ਟੁਰ। ਕੰਤ ਇਸ ਨੂੰ ਵੇਖ ਕੇ ਪਤੀਜ ਜਾਵੇਗਾ। ਠਹਿਰਾਉ।
Fareedkot Teekaਤਾਂ ਤੇ ਹਰੀ ਜਸੁ ਰੂਪੀ (ਵਖਰੁ) ਸੌਦਾ ਸਾਥ ਲੇ ਕਰ ਚਲਹੁ, ਕ੍ਯੋਂਕਿ ਇਸ ਸੌਦੇ ਕੋ ਦੇਖ ਕਰ ਕੇ (ਸਹੁ) ਹਰੀ ਰੂਪੁ ਪਤੀ ਤੁਮ ਪਰ ਪਤੀਆਵੈਗਾ, ਭਾਵ ਏਹਿ ਕਿ ਭਲਾ ਜਾਨੇਗਾ॥੧॥ ਰਹਾਉ ॥
Prof. Sahib Singh(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ ॥ਪਦ ਅਰਥ ਜਸੁ = ਸੋਭਾ। ਸਹੁ = ਖਸਮ-ਪ੍ਰਭੂ। ਪਤੀਆਇ = ਤਸੱਲੀ ਕਰ ਕੇ॥੧॥ਰਹਾਉ॥
SikhNet (Spanish)Si uno se conserva en la Alabanza del Señor, el Señor la recibirá con Dicha. (1-Pausa)
ਜਿਨਾ ਰਾਸਿ ਨ ਸਚੁ ਹੈ; ਕਿਉ. ਤਿਨਾ ਸੁਖੁ ਹੋਇ ॥
jinaa raas na sach hai; kiau. tinaa sukh hoe | Ang 23
Sant Singh KhalsaThose who do not have the Assets of Truth-how can they find peace?
Manmohan SinghWho have not the capital of righteousness, how shall they find peace?
Manmohan Singh (Punjabi)ਜਿਨ੍ਹਾਂ ਦੇ ਕੋਲ ਸਚਾਈ ਦੀ ਪੂੰਜੀ ਨਹੀਂ ਉਹ ਆਰਾਮ ਕਿਸ ਤਰ੍ਹਾਂ ਪਾਉਣਗੇ?
Fareedkot Teekaਹੇ ਭਾਈ! ਜਿਨ ਕੇ ਪਾਸ ਸਚੁ ਨਾਮ ਰੂਪੀ (ਰਾਸਿ) ਪੂੰਜੀ ਨਹੀਂ ਹੈ, ਤਿਨ ਕੋ ਕ੍ਯੋਂ ਕਰ ਸੁਖੁ ਪ੍ਰਾਪਤਿ ਹੋਵੇਗਾ, ਭਾਵ ਸੁਖੁ ਪ੍ਰਾਪਤੀ ਕਾ ਕਾਰਣੁ ਔਰੁ ਸਾਥ ਚਲਨੇ ਵਾਲਾ ਨਾਮੁ ਹੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।
SikhNet (Spanish)¿Cómo podrán encontrar la Paz aquéllos que no tienen el capital de la Rectitud?
ਖੋਟੈ ਵਣਜਿ ਵਣੰਜਿਐ; ਮਨੁ ਤਨੁ ਖੋਟਾ ਹੋਇ ॥
khottai vanaj vananjiai; man tan khottaa hoe | Ang 23
Sant Singh KhalsaBy dealing their deals of falsehood, their minds and bodies become false.
Manmohan SinghBy dealing in false trade, soul and body become false.
Manmohan Singh (Punjabi)ਕੂੜੇ ਵਪਾਰ ਦਾ ਵਪਾਰ ਕਰਨ ਦੁਆਰਾ ਆਤਮਾ ਤੇ ਦੇਹਿ ਕੂੜੇ ਹੋ ਜਾਂਦੇ ਹਨ।
Fareedkot Teeka(ਖੋਟੈ ਵਣਜਿ) ਪਾਪ ਕਰਮ ਕਰਨੇ ਸੇ, ਮਨੁ ਔਰੁ ਤਨੁ ਖੋਟਾ ਅਰਥਾਤ ਮਨੁ ਮਲੀਨੁ ਔਰੁ ਸਰੀਰੁ ਭੀ ਭ੍ਰਸਟੁ ਹੋਤਾ ਹੈ॥
Prof. Sahib Singhਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ)।ਪਦ ਅਰਥ ਖੋਟੈ = ਖੋਟੇ ਦੀ ਰਾਹੀਂ। ਖੋਟੈ ਵਣਜਿ = ਖੋਟੇ ਵਣਜ ਦੀ ਰਾਹੀਂ। ਵਣੰਜਿਐ = ਵਣਜੇ ਹੋਏ ਦੀ ਰਾਹੀਂ।
SikhNet (Spanish)Practicando un comercio falso, el cuerpo y el Alma se vuelven igual de falsos.
ਫਾਹੀ ਫਾਥੇ ਮਿਰਗ ਜਿਉ; ਦੂਖੁ ਘਣੋ ਨਿਤ ਰੋਇ ॥੨॥
faahee faathe mirag jiau; dookh ghano nit roe |2| Ang 23
Sant Singh KhalsaLike the deer caught in the trap, they suffer in terrible agony; they continually cry out in pain. ||2||
Manmohan SinghLike the deer ensnared is a snare, they come to great grief and ever bewail.
Manmohan Singh (Punjabi)ਫੰਧੇ ਵਿੱਚ ਫਸੇ ਹੋਏ ਹਰਣ ਦੀ ਤਰ੍ਹਾਂ ਉਹ ਘਨੇਰਾ ਕਸ਼ਟ ਪਾਉਂਦੇ ਹਨ ਅਤੇ ਸਦਾ ਹੀ ਵਿਰਲਾਪ ਕਰਦੇ ਹਨ।
Fareedkot Teekaਜੈਸੇ ਜਾਲੀ ਮੇਂ ਫਸਾ ਹੂਆ ਮ੍ਰਿਗੁ ਅਧਿਕ ਦੁੱਖ ਸੇ ਰੋਤਾ ਹੈ, ਤੈਸੇ ਹੀ ਪਾਪੀ ਜੀਵ ਜਮ ਕੀ ਫਾਸੀ ਮੇਂ ਪੜਾ ਹੂਆ ਅਧਿਕ ਦੁਖੀ ਹੋ ਕਰ ਰੋਵੇਗਾ॥੨॥
Prof. Sahib Singhਜਿਵੇਂ ਫਾਹੀ ਵਿਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ ॥੨॥ਪਦ ਅਰਥ ਮਿਰਗ = ਹਰਨ। ਘਣੋ = ਬਹੁਤ। ਰੋਇ = ਰੋਂਦਾ ਹੈ, ਦੁਖੀ ਹੁੰਦਾ ਹੈ॥੨॥
SikhNet (Spanish)Como el venado que cae atrapado en la trampa, sufre grandemente y se acongoja. (2)
ਖੋਟੇ. ਪੋਤੈ ਨਾ ਪਵਹਿ; ਤਿਨ. ਹਰਿ ਗੁਰ, ਦਰਸੁ ਨ ਹੋਇ ॥
khotte. potai naa paveh; tin. har gur, daras na hoe | Ang 23
Sant Singh KhalsaThe counterfeit coins are not put into the Treasury; they do not obtain the Blessed Vision of the Lord-Guru.
Manmohan SinghThe counterfeit are not consigned to the divine treasury. They obtain not the sight of the great God.
Manmohan Singh (Punjabi)ਜਾਹਲੀ ਈਸ਼ਵਰੀ-ਖ਼ਜ਼ਾਲੇ ਅੰਦਰ ਨਹੀਂ ਪੈਦੇ। ਉਨ੍ਹਾਂ ਨੂੰ ਵੱਡੇ ਵਾਹਿਗੁਰੂ ਦਾ ਦੀਦਾਰ ਪਰਾਪਤ ਨਹੀਂ ਹੁੰਦਾ।
Fareedkot Teekaਹੇ ਭਾਈ! ਜੈਸੇ ਖੋਟੇ ਰੁਪੱਯੇ ਰਾਜਾ ਕੇ ਖਜ਼ਾਨੇ ਮੇਂ ਨਹੀਂ ਪੜਤੇ ਹੈਂ, ਤੈਸੇ ਹੀ ਖੋਟੇ ਜੀਵ ਜੋ ਮੰਦ ਕਰਮੀ ਹੈਂ, ਤਿਨ ਕੋ ਹਰੀ ਜੋ ਸਭ ਸੇ (ਗੁਰ) ਬਡਾ ਹੈ, ਤਿਸ ਕਾ ਦਰਸਨੁ ਨਹੀਂ ਹੋਤਾ ਹੈ॥
Prof. Sahib Singhਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ।ਪਦ ਅਰਥ ਖੋਟੇ = ਖੋਟੇ (ਸਿੱਕੇ)। ਪੋਤੈ = ਖ਼ਜ਼ਾਨੇ ਵਿਚ। ਗੁਰ ਦਰਸੁ = ਗੁਰੂ ਦਾ ਦਰਸ।
SikhNet (Spanish)Los bienes falsificados no entran en la contabilidad del Tesoro Divino y no logran el cuidado y la supervisión del Gran Dios.
ਖੋਟੇ. ਜਾਤਿ ਨ ਪਤਿ ਹੈ; ਖੋਟਿ. ਨ ਸੀਝਸਿ ਕੋਇ ॥
khotte. jaat na pat hai; khott. na seejhas koe | Ang 23
Sant Singh KhalsaThe false ones have no social status or honor. No one succeeds through falsehood.
Manmohan SinghThe false one has no caste and honour. No one succeeds through falsehood.
Manmohan Singh (Punjabi)ਕੂੜ ਪੁਰਸ਼ ਦੀ ਕੋਈ ਜਾਤੀ ਤੇ ਇਜ਼ਤ ਨਹੀਂ। ਕੂੜ ਦੇ ਰਾਹੀਂ ਕੋਈ ਜਣਾ ਕਾਮਯਾਬ ਨਹੀਂ ਹੁੰਦਾ।
Fareedkot Teekaਖੋਟੇ ਪੁਰਸ ਕੀ ਜੋ ਜਾਤੀ ਕੀ ਉੱਤਮਤਾ ਔਰੁ ਲੋਕੋਂ ਮੇਂ (ਪਤਿ) ਪ੍ਰਤਿਸਟਾ ਹੈ, ਕੁਛੁ ਨਹੀਂ ਹੈ। ਕ੍ਯੋਂਕਿ ਖੋਟ ਕਰਤਾ ਹੂਆ ਕੋਈ ਭੀ ਨਹੀਂ (ਸੀਝਸਿ) ਸਿਧ ਹੂਆ ਅਰਥਾਤ ਮੁਕਤਿ ਹੂਆ॥
Prof. Sahib Singhਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ।ਪਦ ਅਰਥ ਖੋਟਿ = ਖੋਟ ਦੀ ਰਾਹੀਂ। ਨ ਸੀਝਸਿ = ਕਾਮਯਾਬ ਨਹੀਂ ਹੁੰਦਾ।
SikhNet (Spanish)Los falsos no tienen ni casta ni honor, nadie triunfa a través de la falsedad.
ਖੋਟੇ ਖੋਟੁ ਕਮਾਵਣਾ; ਆਇ ਗਇਆ ਪਤਿ ਖੋਇ ॥੩॥
khotte khott kamaavanaa; aae geaa pat khoe |3| Ang 23
Sant Singh KhalsaPracticing falsehood again and again, people come and go in reincarnation, and forfeit their honor. ||3||
Manmohan SinghThe untrue mortal practises untruth and loses his honour in transmigration.
Manmohan Singh (Punjabi)ਝੁਠਾ ਪ੍ਰਾਣੀ ਝੂਠ ਦੀ ਕਿਰਤ ਕਰਦਾ ਹੈ ਅਤੇ ਆਵਾਗਉਣ ਅੰਦਰ ਆਪਣੀ ਇੱਜ਼ਤ ਆਬਰੂ ਗੁਆ ਲੈਂਦਾ ਹੈ।
Fareedkot Teekaਖੋਟੇ ਪੁਰਸ ਨੇ ਤੋ ਖੋਟ ਹੀ ਕਮਾਵਣਾ ਹੈ, ਪੁਨਃ ਇਸੀ ਕਰ ਕੇ ਅਪਨੀ ਪਤਿ ਖੋ ਕਰ ਕੇ (ਆਇ ਗਇਆ) ਜਨਮਤਾ ਮਰਤਾ ਰਹਿਤਾ ਹੈ॥੩॥
Prof. Sahib Singhਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ ॥੩॥ਪਦ ਅਰਥ ਖੋਟੁ ਕਮਾਵਣਾ = ਖੋਟਾ ਕੰਮ ਹੀ ਕਰਨਾ। ਖੋਇ = ਗਵਾ ਕੇ॥੩॥
SikhNet (Spanish)El mortal que no vive en la Verdad, practica la falsedad y pierde su honor enfrentando la trasmigración. (3)
ਨਾਨਕ. ਮਨੁ ਸਮਝਾਈਐ; ਗੁਰ ਕੈ ਸਬਦਿ ਸਾਲਾਹ ॥
naanak. man samajhaaeeai; gur kai sabad saalaah | Ang 23
Sant Singh KhalsaO Nanak, instruct your mind through the Word of the Guru's Shabad, and praise the Lord.
Manmohan SinghO Nanak! By Guru's Instruction and counsel instruct thy mind.
Manmohan Singh (Punjabi)ਹੇ ਨਾਨਕ! ਗੁਰਾਂ ਦੇ ਉਪਦੇਸ਼ ਅਤੇ ਸਲਾਹ-ਮਸ਼ਵਰੇ ਦੁਆਰਾ ਆਪਣੇ ਮਨੂਏ ਨੂੰ ਸਿੱਖ-ਮੱਤ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰੋਂ ਕੇ ਉਪਦੇਸ਼ ਕਰ ਕੇ ਅਪਨੇ ਮਨ ਕੋ ਸਮਝਾਇਆ ਹੈ, ਔਰੁ ਗੁਰ ਉਪਦੇਸ਼ ਕਰ ਕੇ ਵਾਹਿਗੁਰੂ ਕੀ ਉਸਤਤੀ ਕਥਨ ਕਰੀ ਹੈ॥
Prof. Sahib Singhਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ।ਪਦ ਅਰਥ ਸਬਦਿ ਸਾਲਾਹ = ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਰਾਹੀਂ।
SikhNet (Spanish)Oh, dice Nanak, por la Instrucción del Guru y Su Consejo, instruye tu mente. Los que están imbuidos en el Amor del Nombre del Prevaleciente Señor,
ਰਾਮ ਨਾਮ ਰੰਗਿ ਰਤਿਆ; ਭਾਰੁ ਨ ਭਰਮੁ. ਤਿਨਾਹ ॥
raam naam rang ratiaa; bhaar na bharam. tinaah | Ang 23
Sant Singh KhalsaThose who are imbued with the love of the Name of the Lord are not loaded down by doubt.
Manmohan SinghThose, who are imbued with the love of the Name of Pervading Lord, have no load of sin and no scepticism
Manmohan Singh (Punjabi)ਜਿਹੜੇ ਵਿਆਪਕ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਾਂ ਹੀ ਪਾਪਾਂ ਦਾ ਬੋਝ ਹੁੰਦਾ ਹੈ ਅਤੇ ਨਾਂ ਹੀ ਸੰਦੇਹ।
Fareedkot Teekaਔਰੁ ਰਾਮ ਨਾਮ ਜਪਨੇ ਕੇ ਰੰਗ ਮੇਂ ਰਾਤੇ ਹੈਂ, ਤਿਨ ਪੁਰਸੋਂ ਕੋ ਜੂਨੋਂ ਕਾ (ਭਾਰੁ) ਦੁੱਖੁ ਨਹੀਂ ਹੋਤਾ ਹੈ। ਪੁਨਃ ਤਿਨ ਕਾ ਭ੍ਰਮੁ ਭੀ ਨਿਬ੍ਰਿਤਿ ਭਯਾ ਹੈ।☬ਕਦਾਚਿਤ ਐਸੀ ਆਸੰਕਾ ਹੋਏ ਕਿ ਭ੍ਰਮ ਕਾ ਸ੍ਵਰੂਪੁ ਕ੍ਯਾ ਹੈ?☬ਸੋ ਅਨ੍ਯ ਵਸਤੂ ਕੋ ਅਨ੍ਯ ਪ੍ਰਕਾਰ ਕਰ ਜਾਨਨਾ ਭ੍ਰਮੁ ਹੈ, ਸੋ ਅਨੇਕ ਪ੍ਰਕਾਰ ਕਾ ਹੈ⁽¹⁾॥
Prof. Sahib Singhਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ।ਪਦ ਅਰਥ ਰੰਗਿ = ਰੰਗ ਵਿਚ। ਭਾਰੁ = ਬੋਝ। ਭਰਮੁ = ਭਟਕਣਾ।
SikhNet (Spanish)no viven en el escepticismo, ni cargan el peso de faltas y errores.
ਹਰਿ ਜਪਿ ਲਾਹਾ ਅਗਲਾ; ਨਿਰਭਉ ਹਰਿ ਮਨ ਮਾਹ ॥੪॥੨੩॥
har jap laahaa agalaa; nirbhau har man maah |4|23| Ang 23
Sant Singh KhalsaThose who chant the Name of the Lord earn great profits; the Fearless Lord abides within their minds. ||4||23||
Manmohan SinghThose, in whose heart God abides, are dauntless and by meditating on God, they earn a great gain.
Manmohan Singh (Punjabi)ਜਿਨ੍ਹਾਂ ਦੇ ਦਿਲ ਵਿੱਚ ਵਾਹਿਗੁਰੂ ਵੱਸਦਾ ਹੈ, ਉਹ ਭੈ-ਰਹਿਤ ਹਨ ਅਤੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਉਹ ਭਾਰਾ ਨਫ਼ਾ ਕਮਾਉਂਦੇ ਹਨ।
Fareedkot Teekaਤਾਂ ਤੇ, ਹੇ ਭਾਈ! ਹਰੀ ਨਾਮ ਕੋ ਜਪਨੇ ਕਰ ਹੀ ਲਾਹਾ ਲਾਭੁ (ਅਗਲਾ) ਅਧਿਕ ਹੂਆ ਹੈ। ਕਿਆ ਲਾਭੁ ਹੂਆ ਹੈ ਕਿ ਮਨ ਮੇਂ ਹੀ ਅੰਤਹਕਰਨ ਕਾ ਸਾਥੀ ਰੂਪੁ ਜਾਨਿਆ। ਔਰ ਭੈ ਸੇ ਰਹਿਤ ਭਏ ਹੈਂ॥੪॥੨੩॥☬ਵੈਰਾਗ ਮਯ ਸਬਦ ਉਚਾਰਣ ਕਰਤੇ ਹੈਂ:
Prof. Sahib Singhਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ ॥੪॥੨੩॥ਪਦ ਅਰਥ ਜਪਿ = ਜਪ ਕੇ। ਅਗਲਾ ਲਾਹਾ = ਬਹੁਤ ਨਫ਼ਾ। ਮਨ ਮਾਹ = ਮਨ ਮਾਹਿ, ਮਨ ਵਿਚ {ਨੋਟ: ਲਫ਼ਜ਼ 'ਸਾਲਾਹ', 'ਤਿਨਾਹ' ਦੇ ਨਾਲ ਰਲਾਣ ਲਈ 'ਮਾਹਿ' ਦੇ ਥਾਂ 'ਮਾਹ' ਹੈ}॥੪॥
SikhNet (Spanish)Aquéllos, en cuyo corazón vive el Señor, permanecen sin daño y, meditando en Dios, logran grandes ganancias. (4-23)