ੴ

ਸਿੱਖਬਾਣੀ · SikhBani

ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥

kanik maanik gaj moteean laalan neh naah nahee 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 406, 407 · 5 lines
Translations

ਆਸਾ ਮਹਲਾ ੫ ਤਿਪਦੇ ॥

aasaa mahalaa 5 tipade | Ang 406

Sant Singh KhalsaAasaa, Fifth Mehl, Thi-Padhay:
Manmohan SinghAsa 5th Guru Tipade.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ ਤਿਪਦੇ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ ਬੰਦਾਂ ਵਾਲੀ ਬਾਣੀ।
SikhNet (Spanish)Asa, Mejl Guru Aryan, Quinto Canal Divino, Ti-Pade.

ਓਹਾ; ਪ੍ਰੇਮ ਪਿਰੀ ॥੧॥ ਰਹਾਉ ॥

ohaa; prem piree |1| rahaau | Ang 406

Sant Singh KhalsaI seek the Love of my Beloved. ||1||Pause||
Manmohan SinghI seek the love of that beloved of mine. Pause.
Manmohan Singh (Punjabi)ਮੈਂ ਉਸ ਆਪਣੇ ਪ੍ਰੀਤਮ ਦੀ ਪ੍ਰੀਤ ਲੋੜਦਾ ਹਾਂ। ਠਹਿਰਾਉਂ।
Fareedkot Teekaਓਹੁ ਜੋ ਪਰਮੇਸਰ ਕਾ ਪ੍ਰੇਮ ਹੈ ਤਿਸ ਕੇ ਤੁਲ॥੧॥ ਰਹਾਉ ॥
Prof. Sahib Singh(ਮੈਨੂੰ ਤਾਂ) ਪਿਆਰੇ (ਪ੍ਰਭੂ) ਦਾ ਉਹ ਪ੍ਰੇਮ ਹੀ (ਚਾਹੀਦਾ ਹੈ) ॥੧॥ ਰਹਾਉ ॥

ਪਦ ਅਰਥ ਪ੍ਰੇਮ ਪਿਰੀ = ਪਿਆਰੇ ਦਾ ਪ੍ਰੇਮ ॥੧॥ ਰਹਾਉ ॥

SikhNet (Spanish)Yo busco el Amor de ese Amado mío. (1-Pausa)

ਕਨਿਕ ਮਾਣਿਕ. ਗਜ ਮੋਤੀਅਨ ਲਾਲਨ; ਨਹ ਨਾਹ ਨਹੀ ॥੧॥

kanik maanik. gaj moteean laalan; neh naah nahee |1| Ang 406

Sant Singh KhalsaGold, jewels, giant pearls and rubies - I have no need for them. ||1||
Manmohan SinghGold, game, elephant -pearls and rubies, no, no, I need them not.
Manmohan Singh (Punjabi)ਸੋਨਾ, ਜਵਾਹਿਰਾਤ ਹਾਥੀ ਦੇ ਮੱਥੇ ਵਿਚੋਂ ਨਿਕਲੇ ਮੋਤੀ ਅਤੇ ਲਾਲ ਨਹੀਂ, ਨਹੀਂ, ਮੈਨੂੰ ਨਹੀਂ ਚਾਹੀਦੇ।
Fareedkot Teekaਸੋਨਾ ਨਹੀਂ ਔ ਮਾਨਕ ਵੀ ਨਹੀਂ, ਪੁਨਾ ਜਗ ਮੋਤੀ ਭੀ ਨਹੀਂ ਅਰ ਲਾਲ ਭੀ ਨਹੀਂ ਹੈ॥੧॥
Prof. Sahib Singh(ਪ੍ਰਭੂ ਦੇ ਪਿਆਰ ਦੇ ਟਾਕਰੇ ਤੇ) ਸੋਨਾ, ਮੋਤੀ, ਵੱਡੇ ਵੱਡੇ ਮੋਤੀ, ਹੀਰੇ-ਲਾਲ-ਮੈਨੂੰ ਇਹਨਾਂ ਵਿਚੋਂ ਕੋਈ ਭੀ ਚੀਜ਼ ਨਹੀਂ ਚਾਹੀਦੀ, ਨਹੀਂ ਚਾਹੀਦੀ ॥੧॥

ਪਦ ਅਰਥ ਕਨਿਕ = ਸੋਨਾ। ਮਾਣਿਕ = ਮੋਤੀ। ਗਜ ਮੋਤੀਅਨ = ਵੱਡੇ ਵੱਡੇ ਮੋਤੀ ॥੧॥

SikhNet (Spanish)No necesito oro, gemas, perlas, elefantes, ni rubíes. (1)

ਰਾਜ ਨ ਭਾਗ ਨ ਹੁਕਮ ਨ ਸਾਦਨ ॥ ਕਿਛੁ ਕਿਛੁ ਨ ਚਾਹੀ ॥੨॥

raaj na bhaag na hukam na saadan | kichh kichh na chaahee |2| Ang 406

Sant Singh KhalsaImperial power, fortunes, royal command and mansions - I have no desire for these. ||2||
Manmohan SinghNo empire no fortune, no command and no relish; none of these do I desire.
Manmohan Singh (Punjabi)ਨਾਂ ਪਾਤਸ਼ਾਹੀ, ਨਾਂ ਧਨ-ਦੌਲਤ, ਨਾਂ ਫੁਰਮਾਨ ਤੇ ਨਾਂ ਹੀ ਸੁਆਦ, ਇਨ੍ਹਾਂ ਵਿਚੋਂ ਮੈਂ ਕਿਸੇ ਨੂੰ ਭੀ ਨਹੀਂ ਲੋੜਦਾ।
Fareedkot Teekaਪੁਨਾ ਨਾ ਰਾਜ ਹੈ ਨਾ ਭਾਗ ਹੈ, ਨਾ ਹੁਕਮ ਹੈ ਔ ਨਾ ਬਿਖਿਓਂ ਕੇ ਸ੍ਵਾਦ ਹੀ ਹੈਂ॥
Prof. Sahib Singh(ਪ੍ਰਭੂ-ਪਿਆਰ ਦੇ ਥਾਂ) ਨਾਹ ਰਾਜ, ਨਾਹ ਧਨ-ਪਦਾਰਥ, ਨਾਹ ਹੁਕੂਮਤ ਨਾਹ ਸੁਆਦਲੇ ਖਾਣੇ, ਮੈਨੂੰ ਕਿਸੇ ਚੀਜ਼ ਦੀ ਭੀ ਲੋੜ ਨਹੀਂ ॥੨॥

ਪਦ ਅਰਥ ਸਾਦ = ਸਵਾਦਲੇ ਖਾਣੇ। ਚਾਹੀ = ਮੈਂ ਚਾਹੁੰਦਾ ਹਾਂ ॥੨॥

SikhNet (Spanish)No deseo ningún imperio, ninguna fortuna, ni autoridad. (2)

ਚਰਨਨ ਸਰਨਨ ਸੰਤਨ ਬੰਦਨ ॥ ਸੁਖੋ ਸੁਖੁ ਪਾਹੀ ॥ ਨਾਨਕ ਤਪਤਿ ਹਰੀ ॥ ਮਿਲੇ ਪ੍ਰੇਮ ਪਿਰੀ ॥੩॥੩॥੧੪੩॥

charanan saranan santan bandan | sukho sukh paahee | naanak tapat haree | mile prem piree |3|3|143| Ang 407

Sant Singh KhalsaThe Sanctuary of the Lord's Feet, and dedication to the Saints these bring me peace and pleasure. O Nanak, my burning fire has been put out, obtaining the Love of the Beloved. ||3||3||143||
Manmohan SinghThe patronage of the Lord's Feet and obeisance unto the saints, in these I find the comfort of comfort. Nanak's burning is gone, by obtaining the love of the Beloved.
Manmohan Singh (Punjabi)ਪ੍ਰਭੂ ਦੇ ਪੈਰਾ ਦੀ ਸਰਪਰਸਤੀ, ਅਤੇ ਸਾਧੂਆਂ ਨੂੰ ਨਮਸਕਾਰ, ਜਿਨ੍ਹਾਂ ਅੰਦਰੋਂ ਮੈਂ ਆਰਾਮ ਦਾ ਆਰਾਮ ਪਾਉਂਦਾ ਹਾਂ। ਨਾਨਕ ਦੀ ਜਲਨ ਬੁਝ ਗਈ ਹੈ, ਪਿਆਰੇ ਦਾ ਪਿਆਰ ਪਰਾਪਤ ਕਰਨ ਦੁਆਰਾ।
Fareedkot Teekaਜਿਨੋਂ ਨੇ ਸੰਤੋਂ ਕੇ ਚਰਨੋਂ ਕੀ ਸਰਣ ਲੈਕਰ ਨਮਸਕਾਰ ਕਰੀ ਹੈ॥ ਸੋ ਲੋਕ ਪ੍ਰਲੋਕ ਮੈਂ ਸੁਖ ਪਾਵਤੇ ਹੈਂ॥ ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਨ ਕੀ ਤਪਤ ਦੂਰ ਭਈ ਹੈ॥ ਵਹੁ ਪ੍ਰੇਮ ਕਰ ਪਤੀ ਕੋ ਮਿਲੇ ਹੈਂ॥੩॥੩॥੧੪੩॥
Prof. Sahib Singhਸੰਤ ਜਨਾਂ ਦੇ ਚਰਨਾਂ ਦੀ ਸਰਨ, ਸੰਤ ਜਨਾਂ ਦੇ ਚਰਨਾਂ ਤੇ ਨਮਸਕਾਰ, ਇਸ ਵਿਚ ਮੈਂ ਸੁਖ ਹੀ ਸੁਖ ਅਨੁਭਵ ਕਰਦਾ ਹਾਂ। ਹੇ ਨਾਨਕ! ਉਹ ਮਨ ਵਿਚੋਂ ਤ੍ਰਿਸ਼ਨਾ ਦੀ ਸੜਨ ਦੂਰ ਕਰ ਦੇਂਦਾ ਹੈ, ਜੇ ਪਿਆਰੇ ਪ੍ਰਭੂ ਦਾ ਪ੍ਰੇਮ ਮਿਲ ਜਾਏ ॥੩॥੩॥੧੪੩॥

ਪਦ ਅਰਥ ਬੰਦਨ = ਨਮਸਕਾਰ। ਸੁਖੋ ਸੁਖੁ = ਸੁਖ ਹੀ ਸੁਖ। ਪਾਹੀ = ਪਾਹੀਂ, ਮੈਂ ਪਾਂਦਾ ਹਾਂ। ਹਰੀ = ਦੂਰ ਕੀਤੀ।

SikhNet (Spanish)Busco el Refugio de los Pies de los Santos; sí, busco postrarme ante ellos. Así obtengo calma y Paz y mi fuego interior es apaciguado, y me uno con mi Amor, mi Señor, mi Dios. (3-3-143)
Answers quote the Granth verbatim with Ang citations. AI commentary is not Gurbani and not a religious ruling.